Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
" ਨਵੀਂ ਵੋਟ " ਮਿੰਨੀ ਕਹਾਣੀ--ਮੁਹੰਮਦ ਅੱਬਾਸ ਧਾਲੀਵਾਲ,
ਸਰਕਾਰੀ ਸਕੂਲ ਵਿਖੇ ਐੱਸ ਐੱਸ ਟੀ ਵਿਸ਼ੇ ਦੇ ਮਾਸਟਰ ਹਰਪ੍ਰੀਤ ਸਿੰਘ ਦੀ ਪਿਛਲੇ ਦਿਨੀਂ ਸਰਕਾਰ ਵੱਲੋਂ ਬੀ ਐਲ ਓ ( ਬੂਥ ਲੈਵਲ ਅਫਸਰ) ਦੀ ਡਿਊਟੀ ਲਗਾ ਦਿੱਤੀ ਗਈ । ਬੀ ਐਲ ਓ ਦਾ ਕੰਮ ਹੁੰਦਾ ਹੈ ਆਪਣੇ ਬੂਥ ਵਿੱਚ ਪੈਂਦੀਆਂ ਕੁੱਲ ਵੋਟਾਂ ਦਾ ਹਿਸਾਬ ਕਿਤਾਬ ਰੱਖਣਾ, ਨਵੀਂਆਂ ਵੋਟਾਂ ਬਨਾਉਣੀਆਂ ਮ੍ਰਿਤਕਾਂ ਦੀਆਂ ਵੋਟਾਂ ਨੂੰ ਕੱਟਣਾ ਅਤੇ ਵੋਟਰਾਂ ਦੇ ਨਾਮ ਆਦਿ ਦੇ ਨੁਕਸ ਨੂੰ ਦੂਰ ਕਰਵਾਉਣਾ।
ਪਿਛਲੇ ਦਿਨੀਂ ਚੜਦੇ ਸਾਲ ਜਨਵਰੀ ਦੇ ਪਹਿਲੇ ਐਤਵਾਰ ਹੀ ਬੀ ਐਲ ਓਜ ਦੀ ਡਿਊਟੀ ਲੱਗਾ ਦਿੱਤੀ ਗਈ ਕਿ ਉਹ ਆਪਣੇ ਬੂਥ ਤੇ ਸਵੇਰੇ ਨੌਂ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਬੈਠਣ ਤਾਂ ਕਿ 18 ਸਾਲਾਂ ਦੀ ਉਮਰ ਪੂਰੀ ਕਰ ਚੁੱਕੇ ਬੱਚੇ ਆਪਣੀਆਂ ਨਵੀਆਂ ਵੋਟਾਂ ਬਣਵਾ ਸਕਣ।
ਹਰਪ੍ਰੀਤ ਸਿੰਘ ਵੀ ਸਰਕਾਰ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੇਰੇ ਨੌ ਵਜੇ ਆਪਣੇ ਬੂਥ ਤੇ ਜਾ ਪਹੁੰਚਿਆ । ਕੁਰਸੀ ਮੇਜ ਲੈਕੇ ਬੈਠਿਆਂ ਉਸ ਨੂੰ ਬਾਰਾਂ ਵੱਜ ਗਏ। ਪਰ ਕੋਈ ਇਕ ਵੀ ਪਿੰਡ ਚੋਂ ਜਦੋਂ ਵੋਟ ਬਣਵਾਉਣ ਨਹੀਂ ਆਇਆ ਤਾਂ ਉਸ ਨੇ ਪਿੰਡ ਦੇ ਚੌਕੀਦਾਰ ਨੂੰ ਬੁਲਾਇਆ ਅਤੇ ਵੋਟਾਂ ਬਣਾਉਣ ਦੇ ਸੰਦਰਭ ਵਿਚ ਗੁਰਦੁਆਰਿਓਂ ਐਲਾਨ ਕਰਵਾਇਆ।
ਇਸ ਤਰ੍ਹਾਂ ਐਲਾਨ ਹੋਣ ਦੇ ਬਾਵਜੂਦ ਵੀ ਹਰਪ੍ਰੀਤ ਸ਼ਾਮ 3.00 ਵਜੇ ਤੱਕ ਬੈਠਾ ਰਿਹਾ ਪਰ ਕੋਈ ਇਕ ਵੀ ਨਵੀਂ ਵੋਟ ਬਨਾਉਣ ਲਈ ਨਾ ਬਹੁੜਿਆ।
ਇਨ੍ਹੇ ਨੂੰ ਗੁਰਦੁਆਰੇ ਦਾ ਭਾਈ ਜੀ ਸਾਇਕਲ ਤੇ ਇਕ ਡੋਲੂ ਟੰਗੀ ਸਕੂਲ ਅੰਦਰ ਆਇਆ। ਉਸ ਨੇ ਸਾਇਕਲ ਸਟੈਂਡ ਤੇ ਲਾਇਆ ਤੇ ਡੋਲੂ ਸਾਇਕਲ ਤੋਂ ਲਾਹਿਆ ਤੇ ਨਾਲ ਹੀ ਹੈੰਡਲ ਨਾਲ ਟੰਗੇ ਝੋਲੇ ਨੂੰ ਖੋਲਿਆ। ਉਹ ਹਰਪ੍ਰੀਤ ਸਿੰਘ ਦੇ ਸਾਹਮਣੇ ਵਾਲੀ ਕੁਰਸੀ ਤੇ ਆ ਬੈਠਿਆ।
ਹਰਪ੍ਰੀਤ ਨੇ ਭਾਈ ਜੀ ਨੂੰ ਰਸਮਨ ਫਤਹਿ ਬੁਲਾਈ ਤੇ ਉਨ੍ਹਾਂ ਫਤਿਹ ਦਾ ਜੁਆਬ ਦਿੰਦਿਆਂ ਝੋਲੇ ਚੋਂ ਦੋ ਸਟੀਲ ਦੇ ਗਲਾਸ ਕੱਢੇ ਤੇ ਮੇਜ ਉੱਪਰ ਰੱਖ, ਡੋਲੂ ਦਾ ਢੱਕਣ ਖੋਲ੍ਹਿਆ ਤੇ ਗਲਾਸਾਂ ਵਿੱਚ ਚਾਹ ਪਾਉਣ ਲੱਗਿਆ। ਚਾਹ ਪਾਉਣ ਉਪਰੰਤ ਭਾਈ ਜੀ ਨੇ ਇਕ ਗਲਾਸ ਹਰਪ੍ਰੀਤ ਵੱਲ ਵਧਾਉਂਦਿਆਂ ਆਖਿਆ। " ਆਲੋ ਮਾਸਟਰ ਜੀ ਚਾਹ ਪੀਓ ਗਰਮਾ ਗਰਮ, ਤੇ ਉਤਾਰੋ ਆਪਣੀ ਠੰਡ।" ਉਸ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ " ਮੈਂ ਅੱਜ ਸਵੇਰ ਦਾ ਹੀ ਲੰਬੜਦਾਰਾਂ ਦੇ ਗਿਆ ਹੋਇਆ ਸਾਂਂ ਦਰਅਸਲ ਉਨ੍ਹਾਂ ਦੇ ਮੁੰਡੇ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਹੈ। ਇਸੇ ਖੁਸ਼ੀ ਵਿਚ ਅਖੰਡ ਪਾਠ ਰਖਵਾਇਆ ਹੋਇਆ ਸੀ। ਉਥੇ ਹੀ ਭੋਗ ਤੇ ਦੇਰ ਹੋ ਗਈ। ਵਾਹਵਾ ਇਕੱਠ ਸੀ ਮੁੰਡੇ ਨੂੰ ਮਿਲਣ ਆਏ ਰਿਸ਼ਤੇਦਾਰਾਂ ਦਾ। ਜਦੋਂ ਆਇਆ ਤਾਂ ਪਤਾ ਚੱਲਿਆ ਕਿ ਤੁਸੀਂ ਆਏ ਹੋਏ ਹੋ । ਇਸ ਲਈ ਚਾਹ ਬਣਾ ਲਿਆਇਆ। ਪ੍ਰਸ਼ਾਦਾ ਵੀ ਤਿਆਰ ਹੋ ਰਿਹਾ ਹੈ।" ਉਸ ਨੇ ਮੰਨੋ ਇਕ ਵਾਰ ਚ' ਹੀ ਸਾਰੀ ਵਿਥਿਆ ਸੁਣਾ ਛੱਡੀ ।
ਹਰਪ੍ਰੀਤ ਸਿੰਘ ਨੇ ਕਿਹਾ " ਨਹੀਂ ਬਾਬਾ ਜੀ! ਪ੍ਰਸ਼ਾਦਾ ਲਿਆਉਣ ਦੀ ਖੇਚਲ ਨਾ ਕਰਨਾ। " ਮੈਂ ਰੋਟੀ ਨਾਲ ਲਿਆਇਆ ਸੀ, ਦੁਪਹਿਰੇ ਇੱਕ ਵਜੇ ਦੇ ਕਰੀਬ ਖਾ ਲਈ ਸੀ।" ਬਸ ਨਵੀਂਆਂ ਵੋਟਾਂ ਦੇ ਇੰਤਜ਼ਾਰ ਵਿਚ ਬੈਠੇ ਨੂੰ ਆ ਟਾਈਮ ਆ ਗਿਆ, ਹਾਲੇ ਤੱਕ ਕੋਈ ਇਕ ਵੀ ਨਵੀਂ ਵੋਟ ਬਨਾਉਣ ਲਈ ਨਈਂ ਆਇਆ। "
ਭਾਈ ਜੀ ਨੇ ਲੰਮਾ ਸਾਹ ਲੈਂਦਿਆਂ ਕਿਹਾ "ਮਾਸਟਰ ਜੀ ਹੁਣ ਕਿਹਨੇ ਨਵੀਆਂ ਵੋਟਾਂ ਬਣਾਉਣੀਆਂ ਨੇ, ਕੰਮ ਕਾਜ ਕੋਈ ਰਿਹਾ ਨੀ ਇਥੇ, ਵਾਧੂ ਬੇਰੁਜ਼ਗਾਰੀ ਵਿੱਚ ਪਏ ਯੁਵਕ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਨੇ। ਇਸੇ ਗੱਲੋਂ ਡਰਦਿਆਂ ਹੁਣ ਮਾਪੇ ਅਠਾਰਾਂ ਸਾਲ ਦਾ ਹੁੰਦੇ ਸਾਰ ਬੱਚਿਆਂ ਨੂੰ ਕੈਨੇਡਾ, ਆਸਟ੍ਰੇਲੀਆ ਭੇਜ ਦਿੰਦੇ ਨੇ..!"
ਮੁਹੰਮਦ ਅੱਬਾਸ ਧਾਲੀਵਾਲ,
ਮਾਲੇਰਕੋਟਲਾ।
ਸੰਪਰਕ : 9855259650
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback