Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਮਹਾਂਪੁਰਸ਼ਾਂ ਦੀਆਂ ਤਸਵੀਰਾਂ ਵਿਗਾੜਨ ਵਾਲੇ ਅਜੋਕੇ ਚਿੱਤਰਕਾਰ।-ਬਲਰਾਜ ਸਿੰਘ ਸਿੱਧੂ ਐਸ.ਪੀ.


    
  

Share
  
ਭਾਰਤ ਵਿੱਚ ਗੁਰੂਆਂ, ਭਗਤਾਂ, ਮਿਥਿਹਾਸਿਕ ਚਰਿੱਤਰਾਂ ਅਤੇ ਦੇਸ਼ ਭਗਤਾਂ ਦੀਆਂ ਬਣਨ ਵਾਲੀਆਂ ਜਿਆਦਾਤਰ ਤਸਵੀਰਾਂ ਕਾਲਪਨਿਕ ਹਨ। ਪਰ ਬਹੁਤੇ ਚਿੱਤਰਕਾਰ ਅਜਿਹੀਆਂ ਤਸਵੀਰਾਂ ਬਣਾਉਣ ਲੱਗਿਆਂ ਵੀ ਗੰਭੀਰ ਊਣਤਾਈਆਂ ਕਰਕੇ ਅਰਥ ਦਾ ਅਨਰਥ ਕਰ ਦਿੰਦੇ ਹਨ। ਇਹ ਲੋਕ ਤਸਵੀਰ ਬਣਾਉਣ ਲੱਗਿਆਂ ਚਰਿੱਤਰ ਦੀ ਉਮਰ, ਸੁਭਾਉ, ਮਾਹੌਲ ਅਤੇ ਪਿੱਠਭੂਮੀ ਦਾ ਬਿਲਕੁਲ ਵੀ ਖਿਆਲ ਨਹੀਂ ਰੱਖਦੇ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤਕਰੀਬਨ ਹਰ ਤਸਵੀਰ ਵਿੱਚ (ਬਾਲ ਰੂਪ ਤੇ ਮੋਦੀਖਾਨੇ ਵਾਲੀ ਨੂੰ ਛੱਡ ਕੇ) ਬਿਲਕੁਲ ਸਫੈਦ ਦਾਹੜੇ ਨਾਲ ਬਜ਼ੁਰਗ ਰੂਪ ਵਿੱਚ ਹੀ ਵਿਖਾਇਆ ਜਾਂਦਾ ਹੈ।
ਸ੍ਰੀ ਗੁਰੁ ਨਾਨਕ ਦੇਵ ਜੀ ਨੇ ਜਗਤ ਜਲੰਦੇ ਨੂੰ ਤਾਰਨ ਲਈ 1500 ਈਸਵੀ ਵਿੱਚ ਉਦਾਸੀਆਂ ਸ਼ੁਰੂ ਕੀਤੀਆਂ ਜੋ 1524 ਦੇ ਕਰੀਬ ਸੰਪੂਰਨ ਹੋਈਆਂ। ਪਹਿਲੀ ਉਦਾਸੀ 1500 ਤੋਂ 1506 ਈਸਵੀ ਤੱਕ, ਦੂਸਰੀ 1506 ਤੋਂ 1513 ਈਸਵੀ, ਤੀਸਰੀ 1514 ਤੋਂ 1516 ਈਸਵੀ, ਚੌਥੀ ਉਦਾਸੀ 1519 ਤੋਂ 1521 ਈਸਵੀ ਅਤੇ ਪੰਜਵੀਂ ਉਦਾਸੀ 1523 ਤੋਂ 1524 ਈਸਵੀ ਤਕ ਚੱਲੀਆਂ। ਸੰਨ 1500 ਈਸਵੀ ਵੇਲੇ ਗੁਰੂ ਜੀ ਦੀ ਉਮਰ ਕਰੀਬ 31 ਸਾਲ ਤੇ 1524 ਵਿੱਚ 55 ਕੁ ਸਾਲ ਸੀ। ਹਸਨ ਅਬਦਾਲ ਗੁਰੂ ਸਾਹਿਬ 1521 ਅਤੇ ਮੱਕੇ 1520 ਈਸਵੀ ਦੇ ਲਗਭਗ ਪਧਾਰੇ ਸਨ। ਪਰ ਇਹਨਾਂ ਉਦਾਸੀਆਂ ਦੌਰਾਨ ਵਰਤਾਏ ਗਏ ਹਰ ਕੌਤਕ, ਚਾਹੇ ਉਹ ਮੱਕੇ ਦੇ ਕਾਜ਼ੀ ਨਾਲ ਗਿਆਨ ਗੋਸ਼ਠੀ ਹੋਵੇ, ਵਲੀ ਕੰਧਾਰੀ ਵੱਲੋਂ ਪੱਥਰ ਰੇਹੜਨ ਦੀ ਜਾਂ ਸੱਜਣ ਠੱਗ, ਮਲਕ ਭਾਗੋ ਅਤੇ ਕੌਡੇ ਰਾਖਸ਼ ਆਦਿ ਨੂੰ ਸੱਚ ਦੇ ਰਾਹ 'ਤੇ ਤੋਰਨ ਦੀਆਂ ਤਸਵੀਰਾਂ ਹੋਣ, ਹਰੇਕ ਵਿੱਚ ਗੁਰੂ ਸਾਹਿਬ ਨੂੰ ਪੂਰਾ ਬਜ਼ੁਰਗ ਹੀ ਦਿਖਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸੋਭਾ ਸਿੰਘ ਅਤੇ ਕਈ ਹੋਰ ਚਿੱਤਰਕਾਰਾਂ ਨੇ ਗੁਰੂ ਸਾਹਿਬ ਨੂੰ ਆਪਣੀਆਂ ਤਸਵੀਰਾਂ ਵਿੱਚ ਕਾਫੀ ਸਿਹਤਮੰਦ ਚਿਤਾਰਿਆ ਹੈ। ਪਰ ਅਸਲੀਅਤ ਇਹ ਹੈ ਕਿ ਜਿਸ ਮਹਾਂਪੁਰਸ਼ ਨੇ 'ਚ ਹਜ਼ਾਰਾਂ ਮੀਲਾਂ ਦਾ ਪੈਦਲ ਸਫਰ ਕਰਦਿਆਂ ਮੌਸਮ ਦੀਆਂ ਮਾਰਾਂ ਅਤੇ ਭੁੱਖ ਪਿਆਸ ਦਾ ਸਾਹਮਣਾ ਕੀਤਾ ਹੋਵੇ ਤੇ ਕਰਤਾਰਪੁਰ ਵਿਖੇ 15-16 ਸਾਲ ਖੇਤੀਬਾੜੀ ਵਰਗੇ ਕਰੜੇ ਕਿੱਤੇ ਵਿੱਚ ਹੱਥੀਂ ਮਿਹਨਤ ਮੁਸ਼ੱਕਤ ਕੀਤੀ ਹੋਵੇ, ਉਹ ਐਨੇ ਭਾਰੇ ਸਰੀਰ ਵਾਲੇ ਨਹੀਂ ਹੋ ਸਕਦੇ।
ਛੇਵੇਂ ਅਤੇ ਦਸਵੇਂ ਪਾਤਸ਼ਾਹ ਨੇ ਅਨੇਕਾਂ ਯੁੱਧਾਂ ਵਿੱਚ ਮੋਹਰੀ ਹੋ ਕੇ ਹਿੱਸਾ ਲਿਆ ਸੀ। ਇਸ ਕਾਰਨ ਉਹਨਾਂ ਦੇ ਸਰੀਰਾਂ 'ਤੇ ਅਨੇਕਾਂ ਫੱਟ ਲੱਗੇ ਹੋਣਗੇ। ਪਰ ਚਿੱਤਰਕਾਰਾਂ ਦੁਆਰਾ ਉਹਨਾਂ ਨੂੰ ਬਹੁਤ ਹੀ ਨਾਜ਼ਕ ਹੱਥ ਪੈਰ ਅਤੇ ਕੋਮਲ ਜਿਹੇ ਸਰੀਰਾਂ ਵਾਲੇ ਵਿਖਾਇਆ ਜਾਂਦਾ ਹੈ। ਜਿਹੜਾ ਯੋਧਾ ਸਾਰੀ ਜ਼ਿੰਦਗੀ ਤੀਰਾਂ ਤਲਵਾਰਾਂ ਨਾਲ ਖੇਡਦਾ ਰਿਹਾ ਹੋਵੇ, ਉਸ ਦੇ ਹੱਥ ਪੈਰ ਮਲੂਕ ਕਿਵੇਂ ਹੋ ਸਕਦੇ ਹਨ? ਗੁਰੂ ਗੋਬਿੰਦ ਸਿੰਘ ਜੀ ਨੂੰ ਮੁਕਤਸਰ ਆਦਿ ਯੁੱਧਾਂ ਦੇ ਦ੍ਰਿਸ਼ ਚਿਤਰਣ ਵੇਲੇ ਚੱਲ ਰਹੀ ਗਹਿ ਗੱਚ ਜੰਗ ਵੱਲ ਤੀਰ ਵਰਸਾਉਂਦੇ ਵਿਖਾਇਆ ਜਾਂਦਾ ਹੈ। ਸਾਡੇ ਅਜੋਕੇ ਚਿੱਤਰਕਾਰ ਯੁੱਧ ਕਲਾ ਤੋਂ ਬਿਲਕੁਲ ਹੀ ਅਣਭਿੱਜ ਹਨ। ਇਹਨਾਂ ਨੂੰ ਐਨਾ ਵੀ ਨਹੀਂ ਪਤਾ ਕਿ ਪੁਰਾਤਨ ਸਮੇਂ ਤੀਰ ਸਿਰਫ ਉਦੋਂ ਚਲਾਏ ਜਾ ਸਕਦੇ ਸਨ ਜਦੋਂ ਵਿਰੋਧੀ ਫੌਜਾਂ ਇੱਕ ਦੂਸਰੇ ਤੋਂ ਵਿੱਥ 'ਤੇ ਖੜ•ੀਆਂ ਹੋਣ। ਹੱਥੋ ਹੱਥ ਲੜਾਈ ਵੇਲੇ ਤੋਪਾਂ, ਰਾਈਫਲਾਂ ਜਾਂ ਤੀਰ ਨਹੀਂ ਵਰਤੇ ਜਾ ਸਕਦੇ ਕਿਉਂਕਿ ਦੁਸ਼ਮਣ ਦੇ ਨਾਲ ਨਾਲ ਉਹ ਆਪਣੇ ਸੈਨਿਕਾਂ ਦਾ ਵੀ ਘਾਣ ਕਰ ਸਕਦੇ ਸਨ। ਗੁਰੁ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵੇਲੇ ਜੰਗਾਂ ਵਿੱਚ ਤੋਪਾਂ ਅਤੇ ਤੋੜੇਦਾਰ ਬੰਦੂਕਾਂ ਦੀ ਵਰਤੋਂ ਸ਼ੁਰੂ ਹੋ ਗਈ ਸੀ ਤੇ ਤੀਰ ਕਮਾਨ ਬਹੁਤਾ ਪ੍ਰਭਾਵੀ ਹਥਿਆਰ ਨਹੀਂ ਸੀ ਰਿਹਾ। ਪਰ ਸ੍ਰੀ ਰਾਮ ਚੰਦਰ ਦੀਆਂ ਤਸਵੀਰਾਂ ਤੋਂ ਪ੍ਰਭਵਿਤ ਸਾਡੇ ਚਿੱਤਰਕਾਰ ਹਮੇਸ਼ਾਂ ਗੁਰੂ ਸਾਹਿਬ ਦੇ ਮੋਢਿਆਂ 'ਤੇ ਕਮਾਨ ਅਤੇ ਭੱਥਾ ਵਿਖਾਉਂਦੇ ਹਨ। ਹੋ ਸਕਦਾ ਹੈ ਗੁਰੂ ਸਾਹਿਬ ਵੀ ਸਮੇਂ ਅਨੁਸਾਰ ਬੰਦੂਕ ਦੀ ਹੀ ਵਰਤੋਂ ਕਰਦੇ ਹੋਣ। ਵੈਸੇ ਵੀ ਜੰਗ ਵਿੱਚ ਕਿਰਪਾਨ ਵਾਹੁੰਦੇ ਸਮੇਂ ਮੋਢੇ ਟੰਗੇ ਕਮਾਨ ਨੂੰ ਸੰਭਾਲਣ ਦੇ ਚੱਕਰ ਵਿੱਚ ਯੋਧੇ ਦਾ ਧਿਆਨ ਭੰਗ ਹੁੰਦਾ ਹੈ। ਪਿਛਲੇ ਕੁਝ ਸਮੇਂ ਤੋਂ ਦਸਵੇਂ ਪਾਤਸ਼ਾਹ ਦੀ ਅਗਲੇ ਪੌੜ ਚੁੱਕੀ ਖੜ•ੇ ਘੋੜੇ 'ਤੇ ਜੰਗੀ ਅੰਦਾਜ਼ ਵਾਲੀ ਇੱਕ ਤਸਵੀਰ ਕਾਫੀ ਮਸ਼ਹੂਰ ਹੋ ਰਹੀ ਹੈ। ਅਸਲ ਵਿੱਚ ਇਹ ਤਸਵੀਰ ਫਰਾਂਸ ਦੇ ਬਾਦਸ਼ਾਹ ਨੈਪੋਲੀਅਨ ਦੀ ਹੈ ਜਿਸ ਉੱਪਰ ਕਿਸੇ ਚਲਾਕ ਕਲਾਕਾਰ ਨੇ ਕੰਪਿਊਟਰ ਦੀ ਮਦਦ ਨਾਲ ਗੁਰੂ ਸਾਹਿਬ ਦੀ ਤਸਵੀਰ ਮੜ• ਦਿੱਤੀ ਹੈ।
ਸਾਡੇ ਚਿੱਤਰਕਾਰ ਕੋਈ ਵੀ ਪੇਂਟਿੰਗ ਬਣਾਉਣ ਤੋਂ ਪਹਿਲਾਂ ਉਸ ਸਮੇਂ ਦੇ ਰੀਤੀ ਰਿਵਾਜ਼ਾਂ ਬਾਰੇ ਖੋਜ ਕਰ ਦਾ ਕਸ਼ਟ ਨਹੀਂ ਕਰਦੇ ਤੇ ਯੁੱਧ ਕਲਾ ਦੇ ਗਿਆਨ ਤੋਂ ਬਿਲਕੁਲ ਕੋਰੇ ਹਨ। ਉਹ ਗੁਰੂ ਸਾਹਿਬਾਨ ਸਮੇਤ ਹਰੇਕ ਸਿੱਖ ਯੋਧੇ ਦਾ ਕਮਰਕੱਸਾ ਕੱਪੜੇ ਦਾ ਵਿਖਾਉਂਦੇ ਹਨ। ਉਹਨਾਂ ਨੂੰ ਇਹ ਨਹੀਂ ਪਤਾ ਕਿ ਕਮਰ ਕੱਸਾ ਕੋਈ ਫੈਸ਼ਨ ਦੀ ਵਸਤੂ ਨਹੀਂ, ਬਲਕਿ ਅਜੋਕੀ ਫੌਜ-ਪੁਲਿਸ ਦੀ ਬੈਲਟ ਵਾਂਗ ਖੰਜਰ, ਪਿਸਤੌਲ ਜਾਂ ਕੋਈ ਹੋਰ ਹਥਿਆਰ ਨੂੰ ਸਾਂਭਣ ਦੇ ਕੰਮ ਆਉਂਦਾ ਸੀ। ਕੱਪੜੇ ਦਾ ਕਮਰਕੱਸਾ ਜਿੰਨਾ ਮਰਜ਼ੀ ਘੁੱਟ ਕੇ ਬੰਨ• ਲਉ, ਰਣ ਤੱਤੇ ਵਿੱਚ ਯੋਧੇ ਦੀਆਂ ਸਰੀਰਕ ਹਰਕਤਾਂ ਕਾਰਨ ਢਿੱਲਾ ਹੋ ਜਾਵੇਗਾ ਤੇ ਹਥਿਆਰ ਡਿੱਗ ਜਾਣਗੇ। ਦਸਵੇਂ ਪਾਤਸ਼ਾਹ ਵੀ ਜੰਗ ਦੌਰਾਨ ਕਮਰ ਕੱਸਾ ਨਹੀਂ ਬੈਲਟ ਪਹਿਨਦੇ ਸਨ, ਕਿਉਂਕਿ ਉਹਨਾਂ ਦੀ ਸੁੰਦਰ ਕਢਾਈ ਵਾਲੀ ਕੋਈ ਦੋ ਢਾਈ ਇੰਚ ਚੌੜੀ ਇਕ ਬੈਲਟ ਕੇਂਦਰੀ ਸਿੱਖ ਅਜਾਇਬਘਰ (ਹਰਿਮੰਦਰ ਸਾਹਿਬ) ਵਿੱਚ ਸੰਗਤਾਂ ਦੇ ਦਰਸ਼ਨਾ ਹਿੱਤ ਰੱਖੀ ਹੋਈ ਹੈ। ਜੇਕਰ ਹੋਰ ਕਿਸੇ ਕਿਸਮ ਦੀ ਮਿਹਨਤ ਜਾਂ ਰਿਸਰਚ ਨਹੀਂ ਕਰਨੀ ਤਾਂ ਚਿੱਤਰਕਾਰ ਭਰਾ ਘੱਟੋ ਘੱਟ ਉਸ ਬੈਲਟ ਦੇ ਹੀ ਦੀਦਾਰੇ ਕਰ ਲੈਣ ਜਾਂ ਮਹਾਨ ਚਿੱਤਰਕਾਰ ਸ. ਕਿਰਪਾਲ ਸਿੰਘ ਦੀਆਂ ਸਿੱਖ ਇਤਿਹਾਸ ਬਾਰੇ ਬਣਾਈਆਂ ਅਤਿਅੰਤ ਪ੍ਰਭਾਵਸ਼ਾਲੀ ਤਸਵੀਰਾਂ ਵੇਖ ਲੈਣ। ਅੱਜ ਵੀ ਉਸ ਵੱਲੋਂ ਬਣਾਏ ਗਏ ਜੰਗ ਦੇ ਦ੍ਰਿਸ਼ ਵੇਖ ਕੇ ਸਰੀਰ ਨੂੰ ਝੁਣਝੁਣੀ ਆ ਜਾਂਦੀ ਹੈ।
ਪਹਿਲੇ, ਛੇਵੇਂ ਅਤੇ ਦਸਵੇਂ ਗੁਰੂ ਸਾਹਿਬ ਤੋਂ ਇਲਾਵਾ ਬਾਕੀ ਗੁਰੂ ਸਾਹਿਬਾਨ ਨੂੰ ਵੀ ਨਰਮ ਸਰੀਰਾਂ ਵਾਲੇ ਹੀ ਵਿਖਾਇਆ ਜਾਂਦਾ ਹੈ, ਜਦ ਕਿ ਅਸਲੀਅਤ ਵਿੱਚ ਉਹਨਾਂ ਨੂੰ ਸਿੱਖੀ ਦੇ ਪ੍ਰਸਾਰ ਪ੍ਰਚਾਰ ਖਾਤਰ ਦਿਨ-ਰਾਤ, ਗਰਮੀ-ਸਰਦੀ ਵਿੱਚ ਪੈਦਲ ਜਾਂ ਘੋੜੇ ਉੱਪਰ ਦੂਰ ਦੁਰਾਢੇ ਇਲਾਕਿਆਂ ਦਾ ਦੁਰਗਮ ਸਫਰ ਕਰਨਾ ਪੈਂਦਾ ਸੀ। ਇਸ ਕਾਰਨ ਉਹਨਾਂ ਦੇ ਚਿਹਰੇ ਸਖਤ ਅਤੇ ਹੱਥ ਪੈਰ ਕਰੜੇ ਹੋ ਗਏ ਹੋਣਗੇ। ਗਰ੍ਰੁ ਸਾਹਿਬਾਨ ਨੂੰ ਅਜਿਹਾ ਨਰਮ ਮਿਜ਼ਾਜ਼ ਵਿਖਾਉਣ ਵਾਲੇ ਚਿੱਤਰਕਾਰ ਹਿੰਦੂ ਦੇਵੀ ਦੇਵਤਿਆਂ ਦੇ ਚਿੱਤਰਾਂ ਤੋਂ ਕਾਫੀ ਪ੍ਰਭਾਵਿਤ ਲੱਗਦੇ ਹਨ। ਦੇਵੀ ਦੇਵਤਿਆਂ ਦੇ ਅਮਰ ਹੋਣ ਸਬੰਧੀ ਮਾਨਤਾਵਾਂ ਕਾਰਨ ਉਹਨਾਂ ਨੂੰ ਬਹੁਤ ਹੀ ਕੋਮਲਾਂਗੀ ਅਤੇ ਦਾੜ•ੀ ਮੁੱਛਾਂ ਤੋਂ ਬਗੈਰ ਸਦਾ ਜਵਾਨ ਵਿਖਾਇਆ ਜਾਂਦਾ ਹੈ। ਹੁਣ ਨਵੇਂ ਬਣਨ ਵਾਲੇ ਚਿੱਤਰਾਂ ਵਿੱਚ ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ ਬਾਰੇ ਵੀ ਕਮਾਲ ਕੀਤੀ ਜਾ ਰਹੀ ਹੈ। ਹਰੇਕ ਨਵੇਂ ਚਿੱਤਰ ਵਿੱਚ ਮਾਤਾ ਗੁਜਰੀ ਵੱਲੋਂ ਪਹਿਨੇ ਗਹਿਣਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕਈ ਅਜਿਹੇ ਜ਼ੇਵਰ ਵੀ ਪਹਿਨਾਏ ਜਾ ਰਹੇ ਹਨ ਜੋ ਉਸ ਸਮੇਂ ਸ਼ਾਇਦ ਚਲਣ ਵਿੱਚ ਹੀ ਨਾ ਹੋਣ। ਛੋਟੇ ਸਾਹਿਬਜ਼ਾਦਿਆਂ ਦੇ ਨੀਹਾਂ ਵਿੱਚ ਖੜ•ੇ ਹੋਣ ਵੇਲੇ ਦਾ ਦ੍ਰਿਸ਼ ਹੋਰ ਵੀ ਅਜੀਬ ਵਿਖਾਇਆ ਜਾ ਰਿਹਾ ਹੈ। ਸਿਰ 'ਤੇ ਦਸਤਾਰਾਂ, ਕਲਗੀ, ਗਲ ਵਿੱਚ ਮੋਤੀਆਂ ਦੀ ਮਾਲਾ ਤੇ ਮੋਢਿਆਂ 'ਤੇ ਭੱਥਾ ਅਤੇ ਕਮਾਨ। ਇਹਨਾਂ ਮੂਰਖ ਚਿੱਤਰਕਾਰਾਂ ਨੂੰ ਐਨੀ ਵੀ ਸਮਝ ਨਹੀਂ ਕਿ ਵਜ਼ੀਰ ਖਾਨ ਵਰਗਾ ਗੁਰੂ ਘਰ ਦਾ ਦੁਸ਼ਮਣ ਕਿਉਂ ਇਹ ਹਥਿਆਰ ਅਤੇ ਕਲਗੀਆਂ ਬੰਦੀ ਖਾਨੇ ਵਿੱਚ ਸਾਹਿਬਜ਼ਾਦਿਆਂ ਪਹਿਨਣ ਦੇਵੇਗਾ? ਇੱਕ ਪ੍ਰਸਿੱਧ ਕਥਾ ਵਾਚਕ ਨੇ ਕਾਫੀ ਸਾਲ ਪਹਿਲਾਂ ਆਪਣੀ ਕੈਸੇਟ ਵਿੱਚ ਸੰਗਤਾਂ ਨੂੰ ਭਾਵੁਕ ਕਰ ਕੇ ਸਿਰਫ ਪੈਸੇ ਬਟੋਰਨ ਖਾਤਰ ਝੂਠ ਬੋਲਿਆ ਸੀ ਕਿ ਜਦੋਂ ਸਾਹਿਬਜ਼ਾਦੇ ਦੀਵਾਰਾਂ ਵਿੱਚ ਖੜ•ੇ ਸਨ ਤਾਂ ਉਹਨਾਂ ਦੇ ਗੋਡਿਆਂ ਦੀਆਂ ਚੱਪਣੀਆਂ ਦੀਵਾਰ ਦੀ ਉਸਾਰੀ ਵਿੱਚ ਰੁਕਾਵਟ ਬਣ ਰਹੀਆਂ ਸਨ। ਜਦੋਂ ਕਾਰੀਗਰ ਦੀਵਾਰ ਵਿੰਗੀ ਕਰਨ ਲੱਗੇ ਤਾਂ ਸਾਹਿਬਜ਼ਾਦਿਆਂ ਨੇ ਉਚਾਰਿਆ ਕਿ ਇਹ ਦੀਵਾਰ ਨਹੀਂ ਸਿੱਖੀ ਦਾ ਮਹਿਲ ਤਿਆਰ ਹੋ ਰਿਹਾ ਹੈ, ਇਸ ਵਿੱਚ ਕੋਈ ਵਿੰਗ ਵਲ ਨਹੀਂ ਪਾਇਆ ਜਾਣਾ ਚਾਹੀਦਾ। ਇਸ 'ਤੇ ਕਾਰੀਗਰ ਨੇ ਤੇਸੀ ਮਾਰ ਕੇ ਉਹਨਾਂ ਦੀਆਂ ਚੱਪਣਆਂ ਵੱਢ ਦਿੱਤੀਆਂ। ਉਸ ਪੜ•ੇ ਲਿਖੇ ਸਿਆਣੇ ਮੂਰਖ ਨੂੰ ਇਹ ਨਹੀਂ ਪਤਾ ਕਿ ਕੋਈ ਵੀ ਸਿਹਤਮੰਦ ਵਿਅਕਤੀ ਜਦੋਂ ਸਿੱਧਾ ਖੜ•ਾ ਹੁੰਦਾ ਹੈ ਤਾਂ ਚੱਪਣੀਆਂ ਗੋਡਿਆਂ ਤੋਂ ਬਾਹਰ ਨਹੀਂ ਨਿਕਲਦੀਆਂ। ਵੈਸੇ ਇਨਸਾਨ ਦੇ ਪੈਰ, ਗੋਡਿਆਂ ਤੋਂ ਵੀ 8-9 ਇੰਚ ਬਾਹਰ ਹੁੰਦੇ ਹਨ, ਉਹ ਤਾਂ ਜੱਲਾਦ ਨੇ ਵੱਢੇ ਨਾ।
ਭਗਤ ਸਿੰਘ, ਊਧਮ ਸਿੰਘ ਤੇ ਚੰਦਰ ਸ਼ੇਖਰ ਅਜ਼ਾਦ ਆਦਿ ਕ੍ਰਾਂਤੀਕਾਰੀਆਂ ਦੀਆਂ ਤਸਵੀਰਾਂ ਵਿੱਚ ਵੀ ਅਜਿਹੇ ਹੀ ਚਮਤਕਾਰ ਵਿਖਾਏ ਜਾ ਰਹੇ ਹਨ, ਜਦਕਿ ਉਹਨਾਂ ਦੀਆਂ ਕੈਮਰੇ ਨਾਲ ਖਿੱਚੀਆਂ ਅਨੇਕਾਂ ਫੋਟੋਆਂ ਮੌਜੂਦ ਹਨ। ਭਗਤ ਸਿੰਘ ਇੱਕ ਮਹਾਨ ਕ੍ਰਾਂਤੀਕਾਰੀ, ਵਿਚਾਰਕ ਅਤੇ ਲੇਖਕ ਸੀ। ਉਸ ਨੇ ਬਹੁਤ ਹੀ ਅਗਾਂਹਵਧੂ ਸਾਹਿਤ ਦੀ ਰਚਨਾ ਕੀਤੀ ਹੈ। ਪਰ ਸਾਡੇ ਚਿੱਤਰਕਾਰਾਂ ਨੇ ਉਸ ਨੂੰ ਹਰ ਤਸਵੀਰ ਵਿੱਚ ਪਿਸਤੌਲ ਪਕੜੇ ਹੀ ਵਿਖਾਇਆ ਹੈ। ਉਸ ਨੇ ਸੰਨ 1928 ਵਿੱਚ ਸਿਰਫ ਇੱਕ ਵਾਰ ਸਾਂਡਰਸ ਦੇ ਕਤਲ ਤੋਂ ਬਾਅਦ ਲਾਹੌਰ ਤੋਂ ਨਿਕਲਣ ਵੇਲੇ ਭੇਸ ਬਦਲਣ ਖਾਤਰ ਦਾੜ•ੀ ਕੇਸ ਕਟਵਾਏ ਸਨ। ਪਰ ਹਰ ਕੋਈ ਉਸ ਦੀ ਹੈਟ ਵਾਲੀ ਤਸਵੀਰ ਹੀ ਬਣਾ ਰਿਹਾ ਹੈ। ਇਸ ਤੋਂ ਇਲਾਵਾ ਉਸ ਦੀਆਂ ਕੈਮਰੇ ਨਾਲ ਲੱਥੀਆਂ ਹੋਈਆਂ ਅਨੇਕਾਂ ਅਸਲੀ ਫੋਟੋਆਂ ਮੌਜੂਦ ਹਨ। ਉਹਨਾਂ ਵਿੱਚ ਸਾਫ ਦਿਸਦਾ ਹੈ ਕਿ ਉਸ ਦੀਆਂ ਦਾੜ•ੀ ਮੁੱਛਾਂ ਕੁਦਰਤੀ ਹੀ ਵਿਰਲੀਆਂ ਤੇ ਹਲਕੀਆਂ ਸਨ ਤੇ ਕਿਸੇ ਵੀ ਫੋਟੋ ਵਿੱਚ ਮੁੱਛਾਂ ਖੜੀਆਂ ਨਹੀਂ ਸਨ। ਪਰ ਸਾਡੇ ਸਿਆਣੇ ਚਿੱਤਰਕਾਰਾਂ ਨੇ ਉਸ ਦੀਆਂ ਮੁੱਛਾਂ ਮਰੋੜ ਮਰੋੜ ਕੇ ਕਿਸੇ 40 ਸਾਲ ਦੇ ਬੰਦੇ ਜਿੰਨੀਆਂ ਲੰਬੀਆਂ ਕਰ ਦਿੱਤੀਆਂ ਹਨ। ਇਸੇ ਤਰਾਂ ਸ਼ਹੀਦ ਊਧਮ ਸਿੰਘ ਦੀ ਤਸਵੀਰ ਵੀ ਉਸ ਦੀ ਕਿਸੇ ਅਸਲੀ ਫੋਟੋ ਨਾਲ ਮੇਲ ਨਹੀਂ ਖਾਂਦੀ। ਸ਼ਹੀਦ ਚੰਦਰ ਸ਼ੇਖਰ ਅਜ਼ਾਦ ਚੰਗੇ ਭਲੇ ਕੱਪੜੇ ਪਹਿਨਦਾ ਸੀ। ਪਰ ਚਿੱਤਰਕਾਰਾਂ ਨੇ ਹਾੜ• ਹੋਵੇ ਸਿਆਲ, ਉਸ ਨੂੰ ਮਹਾਤਮਾ ਗਾਂਧੀ ਵਾਂਗ ਨੰਗੇ ਧੜ ਹੀ ਰੱਖਿਆ ਹੈ। ਇਸ ਲਈ ਚਾਹੀਦਾ ਹੈ ਕਿ ਜੇ ਕੋਈ ਚਿੱਤਰਕਾਰ ਕਿਸੇ ਮਹਾਨ ਸ਼ਖਸ਼ੀਅਤ ਦੀ ਤਸਵੀਰ ਨਾਲ ਇਨਸਾਫ ਨਹੀਂ ਕਰ ਸਕਦਾ ਤਾਂ ਸਿਰਫ ਪੈਸੇ ਕਮਾਉਣ ਦੀ ਖਾਤਰ ਅਜਿਹੀ ਗਲਤ ਤਸਵੀਰ ਨਾ ਹੀ ਬਣਾਵੇ।
ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਡੋਰੀ ਸਿੱਧਵਾਂ 9501100062
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ