Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਠੰਡ ਦੇ ਮੌਸਮ ’ਚ ਭਿਓਂ ਕੇ ਅਖਰੋਟ ਖਾਣ ਨਾਲ ਹੁੰਦੇ ਹਨ ਬੇਮਿਸਾਲ ਫਾਇਦੇ


    
  

Share
  ਅਖਰੋਟ ਖਾਣਾ ਹਰ ਕਿਸੇ ਨੂੰ ਪਸੰਦ ਹੁੰਦੇ ਹਨ। ਇਸ ਨੂੰ ਵਿਟਾਮਿਨਸ ਦਾ ਰਾਜਾ ਵੀ ਕਿਹਾ ਜਾਂਦਾ ਹੈ। ਠੰਡ ਦੇ ਮੌਸਮ ’ਚ ਅਕਸਰ ਅਖਰੋਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਦੀ ਤਸੀਰ ਗਰਮ ਹੁੰਦੀ ਹੈ। ਇਸ ਦੇ ਸੇਵਨ ਨਾਲ ਸਰਦੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਅਖਰੋਟ 'ਚ ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕਾਪਰ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਦੇ ਇਲਾਵਾ ਓਮੇਗਾ-3 ਫੈਟੀ ਐਸਿਡ ਦੀ ਮੌਜੂਦਗੀ ਦੇ ਕਾਰਨ ਇਹ ਜੋੜਾਂ ਦੇ ਦਰਦ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅਖਰੋਟ ਨੂੰ ਭਿਓ ਕੇ ਖਾਣ ਨਾਲ ਹੋਣ ਵਾਲੇ ਫਾਇਦੇ ਕਈ ਗੁਣਾ ਵੱਧ ਜਾਂਦੇ ਹਨ। ਰਾਤ ਦੇ ਸਮੇਂ ਅਖਰੋਟ ਨੂੰ ਭਿਓ ਕੇ ਰੱਖਣ ਅਤੇ ਸਵੇਰੇ ਖਾਲੀ ਪੇਟ ਖਾਣਾ ਬਹੁਤ ਲਾਭਦਾਇਕ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਵੀ ਤੁਸੀਂ ਇਸ ਨੂੰ ਭਿਓ ਕੇ ਖਾ ਸਕਦੇ ਹੋ। ਸਵੇਰ ਦੇ ਸਮੇਂ ਦਲੀਏ ’ਚ ਅਖਰੋਟ ਮਿਲਾ ਕੇ ਖਾਣਾ ਲਾਹੇਵੰਦ ਹੁੰਦਾ ਹੈ।

ਅਖਰੋਟ ਨੂੰ ਭਿਓ ਕੇ ਖਾਣ ਨਾਲ ਹੋਣ ਵਾਲੇ ਫਾਇਦੇ...

1. ਮੋਟਾਪਾ ਘਟਾਏ
ਭਿੱਜੇ ਆਰਗੇਨਿਕ ਅਖਰੋਟ ਖਾਣ ਨਾਲ ਭਾਰ ਘਟਾਉਣ 'ਚ ਬਹੁਤ ਮਦਦ ਮਿਲਦੀ ਹੈ। ਅਖਰੋਟ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਕਾਪਰ ਅਤੇ ਜ਼ਿੰਕ ਦਾ ਚੰਗਾ ਸੋਤ ਹੁੰਦੇ ਹਨ। ਇਹ ਸਰੀਰ ਦੇ ਮੈਟਾਬਾਲੀਜ਼ਮ ਨੂੰ ਵਧਾਉਂਦਾ ਹੈ ਅਤੇ ਤੁਹਾਡੇ ਸਰੀਰ ਦੇ ਵਾਧੂ ਮੋਟਾਪੇ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

2. ਵਧੀਆ ਨੀਂਦ ਆਉਣੀ
ਅਖਰੋਟ 'ਚ ਮੈਲਾਟੋਨਿਨ ਨਾਮਕ ਤੱਤ ਪਾਇਆ ਜਾਂਦਾ ਹੈ। ਇਸ ਨਾਲ ਨੀਂਦ ਬਹੁਤ ਵਧੀਆ ਆਉਂਦੀ ਹੈ। ਜੇਕਰ ਤੁਸੀਂ ਰੋਜ਼ਾਨਾ ਭਿੱਜੇ ਹੋਏ ਅਖਰੋਟ ਖਾਣੇ ਸ਼ੁਰੂ ਕਰੋਗੇ ਤਾਂ ਤੁਹਾਨੂੰ ਵਧੀਆ ਨੀਂਦ ਆਉਣੀ ਸ਼ੁਰੂ ਹੋ ਜਾਵੇਗੀ।

3. ਤਣਾਅ ਕਰੇ ਦੂਰ
ਅਖਰੋਟ ’ਚ ਓਮੇਗਾ-3 ਫੈਟੀ ਐਸਿਡ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਇਸੇ ਕਾਰਨ ਰੋਜ਼ਾਨਾ ਅਖਰੋਟ ਖਾਣ ਨਾਲ ਤੁਹਾਨੂੰ ਤਣਾਅ ਅਤੇ ਸਟਰੈੱਸ ਨਾਲ ਲੜਨ 'ਚ ਮਦਦ ਮਿਲਦੀ ਹੈ।

PunjabKesari
4. ਓ

ਵਰਈਟਿੰਗ ਕਰੇ ਘੱਟ
ਅਖਰੋਟ ਖਾਣ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਕਿਉਂਕਿ ਇਸ 'ਚ ਗੁਡ ਫੈਟ ਵੱਡੀ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਤੁਸੀਂ ਓਵਰਈਟਿੰਗ ਤੋਂ ਬਚੇ ਰਹਿ ਸਕਦੇ ਹੋ।

5. ਡਾਇਬਟੀਜ਼ ਕਰੇ ਕੰਟਰੋਲ
ਸੋਧ ਮੁਤਾਬਕ ਰੋਜ਼ਾਨਾ ਭਿੱਜੇ ਹੋਏ ਅਖਰੋਟ ਖਾਣ ਨਾਲ ਡਾਇਬਟੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਟਾਈਪ-2 ਡਾਇਬਟੀਜ਼ ਨਾਲ ਪੀੜਤ ਲੋਕਾਂ ਲਈ ਫਾਇਦੇਮੰਦ ਹੁੰਦਾ ਹੈ।

6. ਹੱਡੀਆਂ ਕਰੇ ਮਜ਼ਬੂਤ
ਅਖਰੋਟ ਖਾਣ ਨਾਲ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤੀ ਮਿਲਦੀ ਹੈ। ਕੈਂਸਰ ਸੈੱਲਸ ਵੱਧਣ ਤੋਂ ਰੋਕੇ ਆਪਣੇ ਐਂਟੀਆਕਸੀਡੈਂਟ ਗੁਣਾਂ ਦੇ ਕਾਰਨ ਅਖਰੋਟ 'ਚ ਅਜਿਹੇ ਤੱਤ ਹੁੰਦੇ ਹਨ, ਜੋ ਬਾਡੀ 'ਚ ਕੈਂਸਰ ਸੈੱਲਸ ਦੇ ਵਿਕਾਸ ਨੂੰ ਰੋਕਦੇ ਹਨ।

7. ਕੋਲੈਸਟ੍ਰਾਲ ਦਾ ਪੱਧਰ ਕਰੇ ਘੱਟ
ਭਿੱਜੇ ਹੋਏ ਅਖਰੋਟ ਬਾਡੀ ਦੇ ਕੋਲੈਸਟ੍ਰਾਲ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ ਅਤੇ ਇਸ 'ਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟ ਦਿਲ ਨੂੰ ਦਰੁੱਸਤ ਕਰਨ ਦਾ ਕੰਮ ਕਰਦੇ ਹਨ।
8. ਵਾਲਾਂ ’ਚ ਚਮਕ
ਅਖਰੋਟ ਖਾਣ ਨਾਲ ਵਾਲਾਂ ’ਚ ਚਮਕ ਪੈਦਾ ਹੋਣ ਦੇ ਨਾਲ-ਨਾਲ ਵਾਲ ਮਜਬੂਤ ਵੀ ਹੁੰਦੇ ਹਨ। ਜੇਕਰ ਤੁਸੀਂ ਲੰਬੇ ਸਮੇਂ ਤੱਕ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਅਖਰੋਟ ਖਾਣਾ ਸ਼ੁਰੂ ਕਰ ਦਿਓ। ਇਸ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ। ਅਖਰੋਟ ’ਚ ਮੌਜੂਦ ਐਂਟੀਆਕਸੀਡੈਂਟਸ ਗੁਣ ਹੋਣ ਵਾਲੇ ਬੁਢਾਪੇ ਨੂੰ ਰੋਕਦੇ ਹਨ। ਇਸਦੇ ਸੇਵਨ ਨਾਲ ਘੱਟ ਉਮਰ ’ਚ ਮੌਤ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ