Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

" ਨਿੱਕੀਆਂ ਕਹਾਣੀਆਂ ਦੀ ਵੱਡੀ ਲੇਖਿਕਾ ਦਲੀਪ ਕੌਰ ਟਿਵਾਣਾ ਨੇ ਸੰਸਾਰ ਨੂੰ ਕਿਹਾ ਅਲਵਿਦਾ..! "-ਮੁਹੰਮਦ ਅੱਬਾਸ ਧਾਲੀਵਾਲ,


    
  

Share
  
" ਨਿੱਕੀਆਂ ਕਹਾਣੀਆਂ ਦੀ ਵੱਡੀ ਲੇਖਿਕਾ ਦਲੀਪ ਕੌਰ ਟਿਵਾਣਾ ਨੇ ਸੰਸਾਰ ਨੂੰ ਕਿਹਾ ਅਲਵਿਦਾ..! "

ਪੰਜਾਬੀ ਸਾਹਿਤ ਵਿਸ਼ੇਸ਼ ਤੌਰ ਤੇ ਗਲਪ ਵਿੱਚ ਜਦੋਂ ਔਰਤ ਸਾਹਿਤਕਾਰਾਂ ਦੀ ਗੱਲ ਟੁਰਦੀ ਹੈ ਤਾਂ ਡਾ ਦਲੀਪ ਕੌਰ ਟਿਵਾਣਾ ਦਾ ਨਾਮ ਸਹਿਜੇ ਹੀ ਸਾਹਮਣੇ ਆ ਖਲੋਂਦਾ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 4 ਮਈ 1935 ਵਿੱਚ ਪੈਦਾ ਹੋਣ ਵਾਲੀ ਦਲੀਪ ਕੌਰ ਟਿਵਾਣਾ ਨੇ ਪੰਜਾਬ ਯੂਨੀਵਰਸਿਟੀ ਤੋਂ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ. ਕਰਨ ਵਾਲੀ ਉਹ ਪਹਿਲੀ ਔਰਤ ਸੀ।
ਮੌਜੂਦਾ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਵੱਡੀ ਕਹਾਣੀਕਾਰ ਕਹੀ ਜਾਣ ਵਾਲੀ ਦਲੀਪ ਕੌਰ ਟਿਵਾਣਾ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ । ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ।
ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ. ਕਰਨ ਵਾਲੀ ਉਹ ਪਹਿਲੀ ਨਾਰੀ ਸੀ।
ਟਿਵਾਣਾ ਦੇ ਨਾਵਲਾਂ ਤੇ ਕਹਾਣੀਆਂ ਦੇ ਪਾਤਰ ਆਮ ਤੌਰ ਤੇ ਆਰਥਿਕ ਤੌਰ ਤੇ ਪਿਛੜੇ ਹੋਏ ਮਜ਼ਲੂਮ ਦੱਬੇ ਹੋਏ ਪੇਂਡੂ ਲੋਕ ਹਨ ਜਿਹਨਾਂ ਦੀਆਂ ਹਸਰਤਾਂ ਸਦੀਆਂ ਤੋਂ ਕੁੱਚਲੀਆਂ ਜਾਂਦੀਆਂ ਰਹੀਆਂ ਹਨ। ਇਕ ਔਰਤ ਹੋਣ ਦੇ ਨਾਤੇ ਉਹ ਔਰਤਾਂ ਦੀ ਅੰਦਰੂਨੀ ਤੇ ਬਾਹਰੀ ਕਸ਼ਮਕਸ਼ ਵਾਲੀ ਜਿੰਦਗੀ ਤੋਂ ਵਾਕਫ ਹਨ। ਇਹੋ ਕਾਰਨ ਹੈ ਕਿ ਉਨ੍ਹਾਂ ਦੀਆਂ ਬੇਸ਼ਤਰ ਲਿਖਤਾਂ ਵਿੱਚ ਔਰਤਾਂ ਦੀ ਮਾਨਸਕਿਤਾ ਦੀ ਅੰਦਰੂਨੀ ਦੁਵਿਧਾ ਨੂੰ ਮੁੱਖ ਵਿਸ਼ਾ ਬਣਾਇਆ ਗਿਆ ਹੈ।
ਮੈ ਜ਼ਾਤੀ ਤੌਰ ਤੇ ਦਲੀਪ ਕੌਰ ਟਿਵਾਣਾ ਨੂੰ ਦੋ ਵਾਰ ਮਿਲਿਆ ਹਾਂ ਇਕ ਵਾਰ ਮਲੇਰਕੋਟਲਾ ਵਿਖੇ ਇਕ ਸਮਾਗਮ ਦੌਰਾਨ ਅਤੇ ਦੂਜੀ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਦੋਵੇਂ ਵਾਰ ਟਿਵਾਣਾ ਜੀ ਬੜੀ ਖੰਦਾਪੈਸ਼ਾਨੀ (ਖਿੜੇ ਮੱਥੇ) ਨਾਲ ਮਿਲੇ। ਦਲੀਪ ਕੌਰ ਟਿਵਾਣਾ ਬਹੁਤ ਹੀ ਬੀਬੇ ਸੁਭਾਅ, ਸੁਲਗ ਅਤੇ ਸੁਚੱਜੀ ਸ਼ਖਸੀਅਤ ਦੇ ਮਾਲਕ ਸਨ।
ਸਾਹਿਤ ਦੀ ਦੁਨੀਆਂ ਵਿੱਚ ਉਨ੍ਹਾਂ ਨੇ ਬਹੁਤ ਸਾਰਾ ਨਾਮਨਾ ਖੱਟਿਆ। ਉਨ੍ਹਾਂ ਨੂੰ ਜੀਵਨ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਸਾਰੇ ਐਵਾਰਡ ਮਿਲੇ। ਜਿਵੇਂ ਕਿ ਟਿਵਾਣਾ ਨੂੰ ਸਾਹਿਤ ਅਕਾਦਮੀ ਦਿੱਲੀ ਵਲੋਂ ਸਰਸਵਤੀ ਸਨਮਾਨ ਨਾਲ ਸਰਫਰਾਜ ਕੀਤਾ ਗਿਆ । ਜਦੋਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਡੀ ਲਿੱਟ ਦੀ ਡਿਗਰੀ ਪ੍ਰਦਾਨ ਕੀਤੀ ਗਈ। ਪੰਜਾਬ ਸਰਕਾਰ ਵਲੋਂ ਪੰਜਾਬੀ ਸਾਹਿਤ ਰਤਨ ਅਤੇ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਦੀਆਂ ਉਪਾਧੀਆਂ ਉਹਨਾਂ ਨੂੰ ਮਿਲੀਆਂ ਹਨ। ਪਿਛੇ ਜਿਹੇ ਜਦੋਂ ਦੇਸ਼ ਵਿੱਚ ਅਸਹਿਣਸ਼ੀਲਤਾ ਦਾ ਦੋਰ-ਦੋਰਾ ਸੀ ਉਸ ਸਮੇਂ ਉਸ ਨੇ ਆਪਣਾ ਪਦਮਸ਼੍ਰੀ ਐਵਾਰਡ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ।
ਜਦੋਂ ਅਸੀਂ ਉਸ ਦੇ ਸਾਹਿਤਕ ਸਫਰ ਤੇ ਨਜ਼ਰ ਮਾਰਦੇ ਹਾਂ ਤਾਂ ਉਹ ਅੱਛਾ ਖਾਸਾ ਲੰਮਾ ਨਜ਼ਰ ਆਉਂਦਾ ਹੈ । ਉਨ੍ਹਾਂ ਦੀਆਂ ਰਚਨਾਵਾਂ ਇਸ ਪ੍ਰਕਾਰ ਹਨ। ਅਗਨੀ-ਪ੍ਰੀਖਿਆ1967 ਏਹੁ ਹਮਾਰਾ ਜੀਵਣਾ1968
ਵਾਟ ਹਮਾਰੀ1970, ਤੀਲੀ ਦਾ ਨਿਸ਼ਾਨ1970, ਸੂਰਜ ਤੇ ਸਮੁੰਦਰ1971, ਦੂਸਰੀ ਸੀਤਾ1975, ਵਿਦ-ਇਨ ਵਿਦ-ਆਊਟ1975, ਸਰਕੰਡਿਆਂ ਦੇ ਦੇਸ਼1976, ਧੁੱਪ ਛਾਂ ਤੇ ਰੁੱਖ1976, ਸਭੁ ਦੇਸੁ ਪਰਾਇਆ1976
ਹੇ ਰਾਮ1977, ਲੰਮੀ ਉਡਾਰੀ1978, ਪੀਲੇ ਪੱਤਿਆਂ ਦੀ ਦਾਸਤਾਨ1980, ਹਸਤਾਖਰ1982
ਪੈੜ-ਚਾਲ1984, ਰਿਣ ਪਿਤਰਾਂ ਦਾ1985
ਐਰ-ਵੈਰ ਮਿਲਦਿਆਂ1986, ਲੰਘ ਗਏ ਦਰਿਆ1990
ਜਿਮੀ ਪੁਛੈ ਅਸਮਾਨ1991, ਕਥਾ ਕੁਕਨੁਸ ਦੀ1993
ਦੁਨੀ ਸੁਹਾਵਾ ਬਾਗੁ1995, ਕਥਾ ਕਹੋ ਉਰਵਸ਼ੀ1999
ਭਉਜਲ2001, ਮੋਹ ਮਾਇਆ2003
ਉਹ ਤਾਂ ਪਰੀ ਸੀ 2002, ਜਨਮੁ ਜੂਐ ਹਾਰਿਆ2005
ਖੜ੍ਹਾ ਪੁਕਾਰੇ ਪਾਤਣੀ2006, ਪੌਣਾਂ ਦੀ ਜਿੰਦ ਮੇਰੀ2006
ਖਿਤਿਜ ਤੋਂ ਪਾਰ2007, ਤੀਨ ਲੋਕ ਸੇ ਨਿਆਰੀ2008
ਤੁਮਰੀ ਕਥਾ ਕਹੀ ਨਾ ਜਾਏ2008, ਵਿਛੜੇ ਸਭੋ ਵਾਰੀ ਵਾਰੀ2011
ਤਖ਼ਤ ਹਜ਼ਾਰਾ ਦੂਰ ਕੁੜੇ2011, ਜੇ ਕਿਧਰੇ ਰੱਬ ਟੱਕਰਜੇ
ਕਹਾਣੀਆਂ ਵਿੱਚ ਸੋਧੋ, ਕਿਸੇ ਦੀ ਧੀ, ਸਾਧਨਾ, ਯਾਤਰਾ
ਇੱਕ ਕੁੜੀ, ਤੇਰਾ ਕਮਰਾ ਮੇਰਾ ਕਮਰਾ
ਸੰਪਾਦਿਤ ਕਹਾਣੀ ਸੰਗ੍ਰਹਿ ਸੋਧੋ, ਬਾਬਾਣੀਆਂ ਕਹਾਣੀਆਂ
ਪੁਤ ਸਪੁਤ ਕਰੇਨਿ, ਪੈੜਾਂ, ਕਾਲੇ ਲਿਖੁ ਨਾ ਲੇਖੁ
ਅੱਠੇ ਪਹਿਰ, ਡਾ. ਮੋਹਨ ਸਿੰਘ ਦੀਵਾਨਾ
ਸਵੈ-ਜੀਵਨੀ ਸੋਧੋ, ਨੰਗੇ ਪੈਰਾਂ ਦਾ ਸਫਰ
ਪੁਛਤੇ ਹੋ ਤੋ ਸੁਨੋ, ਸਿਖਰ ਦੁਪਹਿਰੇ
ਆਪਣੀ ਛਾਵੇਂ, ਤੁਰਦਿਆਂ ਤੁਰਦਿਆਂ
ਬੱਚਿਆਂ ਲਈ ਸੋਧੋ, ਪੰਜਾਂ ਵਿੱਚ ਪ੍ਰਮੇਸ਼ਰ
ਫੁੱਲਾਂ ਦੀ ਕਹਾਣੀਆਂ, ਪੰਛੀਆਂ ਦੀ ਕਹਾਣੀਆਂ। ਟਿਵਾਣਾ ਦੀਆਂ ਬਹੁਤ ਸਾਰੀਆਂ ਰਚਨਾਵਾਂ ਜਿਵੇਂ ਨਾਵਲ ਤੇ ਕਹਾਣੀਆਂ ਆਦਿ ਦੇ ਅੰਗਰੇਜ਼ੀ, ਹਿੰਦੀ ਅਤੇ ਉਰਦੂ ਆਦਿ ਕਿੰਨੀਆਂ ਭਾਸ਼ਾਵਾਂ ਵਿਚ ਤਰਜਮੇ ਹੋ ਚੁੱਕੇ ਹਨ। ਬੇਸ਼ੱਕ 31 ਜਨਵਰੀ 2020 ਨੂੰ ਦਲੀਪ ਕੌਰ ਟਿਵਾਣਾ ਇਸ ਦੁਨੀਆਂ ਨੂੰ ਅਲਵਿਦਾ ਕਹਿੰਦਿਆਂ ਸਾਡੇ ਤੋਂ ਹਮੇਸ਼ਾਂ ਲਈ ਜੁਦਾ ਹੋ ਗਏ ਹਨ ਪਰ ਉਹ ਆਪਣੀਆਂ ਅਨਮੋਲ ਲਿਖਤਾਂ ਦੇ ਚਲਦਿਆਂ ਸਾਹਿਤ ਪ੍ਰੇਮੀਆਂ ਦੇ ਦਿਲਾਂ ਵਿਚ ਇਨਸ਼ਾ-ਅੱਲਾਹ ਰਹਿੰਦੀ ਦੁਨੀਆਂ ਤੱਕ ਵਸੇ ਰਹਿਣਗੇ।

ਮੁਹੰਮਦ ਅੱਬਾਸ ਧਾਲੀਵਾਲ,
ਮਾਲੇਰਕੋਟਲਾ।
ਸੰਪਰਕ :9855259650
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ