Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਸਾਈਕਲ ਕਾ ਪਹੀਆ ਚਲਨੇ ਦੋ…-ਕੁਲਮਿੰਦਰ ਕੌਰ
ਸਾਈਕਲ ਨਾਲ ਲਗਾਓ ਅਤੇ ਇਸ ਦੀ ਵੁਕਅਤ ਤਾਂ ਅਸੀਂ ਪੁਰਾਣੇ ਵੇਲਿਆਂ ਵਾਲੇ ਲੋਕ ਹੀ ਸਮਝ ਸਕਦੇ ਹਾਂ! ਅਸੀਂ ਇਸ ਦੇ ਸ਼ੁਰੂਆਤੀ ਦਿਨ ਦੇਖੇ ਅਤੇ ਮਾਣੇ ਹਨ। ਅੱਜ ਲੱਖਾਂ ਦੀਆਂ ਕਾਰਾਂ ਦੇ ਮੁਕਾਬਲੇ ਇਸ ਬੇਸ਼ਕੀਮਤੀ ਵਾਹਨ ਨੂੰ ਕੁਝ ਸੌ ਰੁਪਏ ਵਿਚ ਖਰੀਦਦੇ ਸਾਂ। ਉਂਜ, ਹਰ ਕਿਸੇ ਦੀ ਪਹੁੰਚ ਵਿਚ ਇਹ ਵੀ ਨਹੀਂ ਸੀ। ਕੋਈ ਪੰਜ ਦਹਾਕੇ ਪਹਿਲਾਂ ਦੀਆਂ ਗੱਲਾਂ ਹਨ, ਜਦੋਂ ਸਾਡੀ ਸੁਰਤ ਸੰਭਾਲ ਵੇਲੇ ਪਿਤਾ ਜੀ ਰੋਜ਼ ਸਾਈਕਲ ਉੱਤੇ ਸ਼ਹਿਰ ਆਪਣੀ ਦੁਕਾਨ ਤੇ ਜਾਂਦੇ। ਸਮੇਂ ਦੇ ਗੇੜ ਨਾਲ ਸਾਈਕਲਾਂ ਦੀ ਗਿਣਤੀ ਵਧਦੀ ਗਈ। ਸਾਡੇ ਘਰ ਵੀ ਇੱਕ ਹੋਰ ਸਾਈਕਲ ਆ ਗਿਆ ਜਿਸ ਉੱਤੇ ਦੋਵੇਂ ਭਰਾ ਸਕੂਲ ਜਾਂਦੇ ਅਤੇ ਮੈਨੂੰ ਪਿਤਾ ਜੀ ਮਗਰਲੀ ਕਾਠੀ ’ਤੇ ਬਿਠਾ ਲੈਂਦੇ। ਕਾਰ ਤੋਂ ਵਧ ਕੇ ਇਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ। ਆਪਣੇ ਭਰਾਵਾਂ ਵਾਂਗ ਸਾਈਕਲ ਚਲਾਉਣ ਦੀ ਰੀਝ ਮੇਰੇ ਮਨ ਅੰਦਰ ਵੀ ਜਾਗਦੀ। ਵੱਡੀ ਹੋ ਕੇ ਮੈਂ ਕੈਂਚੀ ਮਾਰ ਕੇ ਸਾਈਕਲ ਚਲਾਉਣਾ ਤਾਂ ਸਿੱਖ ਗਈ ਪਰ ਉੱਪਰ ਕਾਠੀ ’ਤੇ ਚੜ੍ਹਨ ਵਿਚ ਮੂਹਰਲਾ ਡੰਡਾ ਅੜਿੱਕਾ ਬਣ ਜਾਂਦਾ। ਫਿਰ ਕੁਝ ਸਾਲਾਂ ਬਾਅਦ ਲੇਡੀ ਸਾਈਕਲ ਚੱਲ ਪਏ ਜਿਸ ਵਿਚ ਇਹ ਡੰਡਾ ਗਾਇਬ ਸੀ।
ਜਦੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ਵਿਚ ਰਹਿ ਕੇ ਐੱਮਐੱਸਸੀ ਕਰ ਰਹੀ ਸੀ ਤਾਂ ਮੇਰੀ ਇੱਕ ਜਮਾਤਣ ਘਰ ਤੋਂ ਵਿਭਾਗ ਤੱਕ ਰੋਜ਼ ਲੇਡੀ ਸਾਈਕਲ ਤੇ ਆਉਂਦੀ। ਮੇਰੇ ਮਨ ਵਿਚ ਵੀ ਪ੍ਰਬਲ ਇੱਛਾ ਜਾਗੀ ਕਿ ਹੋਸਟਲ ਵਿਚ ਆਪਣਾ ਸਾਈਕਲ ਰੱਖਾਂ ਪਰ ਘਰ ਦਿਆਂ ਅੱਗੇ ਇਹ ਮੰਗ ਰੱਖਣੀ ਖਾਲਾ ਜੀ ਦਾ ਵਾੜਾ ਨਹੀਂ ਸੀ। ਐੱਮਐੱਸਸੀ ਦੇ ਦੂਜੇ ਸਾਲ ਦੌਰਾਨ ਪਤਾ ਲੱਗਾ ਕਿ ਨੰਬਰਾਂ ਦੇ ਆਧਾਰ ਤੇ 500 ਰੁਪਏ ਤੱਕ ਲੋਨ ਸਕਾਲਰਸ਼ਿਪ ਮਿਲ ਸਕਦਾ ਹੈ। ਇਸ ਤੋਂ ਅੱਗੇ ਮੇਰੀ ਮਦਦ ਚੰਡੀਗੜ੍ਹ ਰਹਿੰਦੇ ਵੱਡੇ ਭਰਾ ਨੇ ਕੀਤੀ। ਉਹ ਪਿੰਡ ਗਿਆ ਅਤੇ ਹੋਸਟਲ ਦੇ ਖਰਚੇ ਨਾਲ 400 ਰੁਪਏ ਵੱਧ ਲੈ ਆਇਆ। ਪਿਤਾ ਜੀ ਨੂੰ ਸ਼ਾਇਦ ਮੈਨੂੰ ਸਕਾਲਰਸ਼ਿਪ ਮਿਲਣਾ ਭਾਅ ਗਿਆ ਸੀ, ਉਂਜ ਜੇਕਰ ਉਹ ਹੋਸਟਲ ਤੋਂ ਵਿਭਾਗ ਦੀ ਦੂਰੀ ਦੇਖਦੇ ਤਾਂ ਇਹ ਮੇਰੀ ਅੱਯਾਸ਼ੀ ਸਮਝ ਕੇ ਝਿੜਕ-ਝੰਬ ਜ਼ਰੂਰ ਕਰਦੇ।
ਪੂਰੇ 900 ਰੁਪਏ ਵਿਚ ਸਾਈਕਲ ਖਰੀਦ ਕੇ ਵੀਰ ਦੇ ਗਿਆ ਅਤੇ ਇਸ ਕੀਮਤੀ ਚੀਜ਼ ਨੂੰ ਮੈਂ ਰਾਤ ਸਮੇਂ ਸਟੈਂਡ ਨਾਲ ਸੰਗਲੀ ਬੰਨ੍ਹ ਕੇ ਤਾਲਾ ਲਗਾਉਣਾ ਨਾ ਭੁੱਲਦੀ। ਹੋਸਟਲ ਤੋਂ ਪੰਜ ਮਿੰਟ ਵਿਚ ਹੀ ਵਿਭਾਗ ਪਹੁੰਚ ਜਾਂਦੀ। ਰਾਹ ਵਿਚ ਕੋਈ ਸਹੇਲੀ ਮਿਲਦੀ ਤਾਂ ਪਿੱਛੇ ਕੈਰੀਅਰ ਉੱਤੇ ਬਿਠਾ ਲੈਂਦੀ। ਹਰ ਕੋਈ ਦੇਖਦਾ ਰਹਿ ਜਾਂਦਾ ਕਿ ਇੰਨੀ ਘੱਟ ਦੂਰੀ ’ਤੇ ਸਾਈਕਲ ਰੱਖਣ ਦੀ ਕੀ ਲੋੜ! ਵਿਚਲੀ ਗੱਲ ਇਹ ਸੀ ਕਿ ਮੇਰੇ ਮਨ ਅੰਦਰ ਬਚਪਨ ਤੋਂ ਹੀ ਸਾਈਕਲ ਸਵਾਰੀ ਦਾ ਜਨੂਨ ਸੀ। ਯੂਨੀਵਰਸਿਟੀ ਵਿਚ ਸਾਈਕਲ ਮੇਰਾ ਪੱਕਾ ਸਾਥੀ ਸੀ। ਲਾਇਬ੍ਰੇਰੀ ਜਾਣਾ, ਖਰੀਦਦਾਰੀ ਕਰਨੀ ਜਾਂ ਵਿਹਲੇ ਸਮੇਂ ਦੌਰਾਨ ਘੁੰਮਣ-ਫਿਰਨ ਜਾਣਾ ਤਾਂ ਇਹ ਮੇਰੇ ਨਾਲ ਹੁੰਦਾ। ਕਦੇ ਇਕੱਲਤਾ ਮਹਿਸੂਸ ਨਹੀਂ ਹੋਣ ਦਿੱਤੀ ਅਤੇ ਬੇਸ਼ੱਕ, ਇਸ ਨੇ ਮੇਰਾ ਸਵੈਮਾਣ ਵੀ ਬੁਲੰਦ ਕੀਤਾ।
ਫਿਰ ਸਾਲਾਨਾ ਪ੍ਰੀਖਿਆ ਤੋਂ ਪਹਿਲਾਂ ਸਾਡੀ ਵਿਦਾਇਗੀ ਪਾਰਟੀ ਦਾ ਦਿਨ ਆ ਗਿਆ। ਇਹੋ ਜਿਹੇ ਮੌਕੇ ਰਿਵਾਜ ਸੀ ਕਿ ਆਪਣੇ ਪ੍ਰੋਫੈਸਰ ਤੇ ਸੀਨੀਅਰਜ਼ ਦੀ ਸ਼ਖਸੀਅਤ, ਸੁਭਾਅ ਜਾਂ ਕਿਸੇ ਅੰਦਾਜ਼ ਨੂੰ ਨਾਵਾਂ ਜਾਂ ਸ਼ਿਅਰ ਦੇ ਰੂਪ ਵਿਚ ਬਿਆਨ ਕਰਨਾ ਤੇ ਸਬੰਧਿਤ ਸ਼ਖਸ ਖੜ੍ਹਾ ਹੋ ਕੇ ਕਬੂਲ ਕਰ ਲਵੇ। ਮੇਰੇ ਲਈ ਜੋ ਸ਼ਿਅਰ ਅਰਜ਼ ਹੋਇਆ, ਉਹ ਸੀ:
ਦੁਨੀਆਂ ਜਲਤੀ ਹੈ ਤੋ ਜਲਨੇ ਦੋ,
ਲੇਡੀ ਸਾਈਕਲ ਕਾ ਪਹੀਆ ਚਲਨੇ ਦੋ।
ਸਾਰੇ ਪੰਡਾਲ ਵਿਚ ਤਾੜੀਆਂ ਦੀ ਗੂੰਜ ਵਿਚ ਖੜ੍ਹੇ ਹੋ ਕੇ ਲਾਲ ਸੁਰਖ ਹੁੰਦੀ ਨੇ, ਬੜੇ ਅਦਬ ਨਾਲ ਸਵੀਕਾਰਿਆ। ਇੰਨਾ ਵਧੀਆ, ਰੌਚਿਕ ਤੇ ਅਣਅਨੁਮਾਨਿਆ ਕੁਮੈਂਟ ਸੁਣ ਕੇ ਮੇਰੇ ਤਾਂ ਕੰਨਾਂ ਵਿਚੋਂ ਸੇਕ ਨਿਕਲਣ ਲੱਗ ਪਿਆ। ਅਤੀਤ ਦੇ ਅਜਿਹੇ ਹੁਸੀਨ ਪਲਾਂ ਦੀ ਯਾਦ ਹੀ ਹੁਣ ਸਰੀਰਕ ਥਕਾਨ ਅਤੇ ਅਕੇਵੇਂ ਭਰੀ ਜ਼ਿੰਦਗੀ ਵਿਚ ਤਾਜ਼ਗੀ ਦੇ ਰੰਗ ਭਰਦੀ ਹੈ। ਚੰਡੀਗੜ੍ਹ ਦੀਆਂ ਸਾਫ ਸੁਥਰੀਆਂ, ਖੁੱਲ੍ਹੀਆਂ ਸੜਕਾਂ ’ਤੇ ਸਾਈਕਲ ਚਲਾਉਣ ਦੀ ਜੋ ਮੁਹਾਰਤ ਹਾਸਲ ਕੀਤੀ, ਉਹ ਮੇਰੇ ਬਹੁਤ ਕੰਮ ਆਈ। ਵਿਆਹ ਤੋਂ ਬਾਅਦ ਨੌਕਰੀ ਮਿਲੀ ਤਾਂ ਦੂਰ ਨੇੜੇ ਦੇ ਪਿੰਡਾਂ ਦੇ ਸਕੂਲਾਂ ਵਿਚ ਜਾਣ ਲਈ ਹਰ ਕੱਚੇ ਰਾਹ, ਪਗਡੰਡੀਆਂ ਤੇ ਡਾਂਡੇ ਮੀਂਡੇ (ਸ਼ਾਰਟ ਕੱਟ) ਰਾਹਾਂ ਉੱਤੇ ਵੀ ਮੇਰੇ ਸਾਈਕਲ ਦੇ ਪਹੀਏ ਚੱਲਦੇ ਰਹੇ। ਵੱਡੇ ਸ਼ਹਿਰਾਂ ਵਿਚ ਭੀੜ ਨੂੰ ਚੀਰਦੀ ਲੰਘਦੀ ਰਹੀ। ਕਿਸੇ ਸਟਾਪ ਤੋਂ ਬੱਸ ਲੈਣੀ ਹੁੰਦੀ ਤਾਂ ਸਾਈਕਲ ਤੇ ਉੱਥੇ ਪਹੁੰਚਦੀ, ਵਾਪਸੀ ਤੇ ਇਹ ਘਰ ਦੇ ਸਮਾਨ ਨਾਲ ਲੱਦਿਆ ਹੁੰਦਾ। ਇਉਂ ਕਈ ਦਹਾਕੇ ਲੰਘ ਗਏ ਅਤੇ ਇਸ ਦਾ ਸਾਥ ਖੂਬ ਮਾਣਿਆ। ਰਿਟਾਇਰਮੈਂਟ ਤੋਂ ਬਾਅਦ ਇਸ ਦੀ ਵਰਤੋਂ ਘੱਟ ਹੋ ਗਈ। ਫਿਰ ਜਦੋਂ ਵੱਡੇ ਸ਼ਹਿਰ ਮੁਹਾਲੀ ਵਿਚ ਆਣ ਵੱਸੇ ਤਾਂ ਉਥੇ ਹੀ ਕਿਸੇ ਲੋੜਵੰਦ ਨੂੰ ਦੇ ਆਈ।
ਅੱਜ ਜ਼ਮਾਨਾ ਬਦਲ ਗਿਆ ਹੈ। ਸੜਕਾਂ ਉੱਤੇ ਬਹੁਗਿਣਤੀ ਅਤੇ ਤੇਜ਼ ਚੱਲਦੇ ਵਾਹਨਾਂ ਦੀ ਦੌੜ ਵਿਚ ਸਾਈਕਲ ਸਵਾਰ ਰਸਤਾ ਲੱਭਦੇ ਫਿਰਦੇ ਹਨ ਅਤੇ ਅਕਸਰ ਹਾਦਸਿਆਂ ਦਾ ਸ਼ਿਕਾਰ ਵੀ ਬਣਦੇ ਹਨ। ਸਰਕਾਰੀ ਨੁਮਾਇੰਦਿਆਂ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਜ਼ਰੂਰ ਸੋਚਣਾ-ਵਿਚਾਰਨਾ ਚਾਹੀਦਾ ਹੈ। ਅੱਜ ਸਮਾਜ ਦਾ ਹਰ ਵਰਗ ਅਤੇ ਮੀਡੀਆ ਨਿੱਤ ਦਿਨ ਪ੍ਰਦੂਸ਼ਿਤ ਹੋ ਵਾਤਾਵਰਨ ਬਾਰੇ ਫ਼ਿਕਰਮੰਦ ਹੈ ਅਤੇ ਸਾਈਕਲ ਨੂੰ ਇਕ ਤਰ੍ਹਾਂ ਬਦਲ ਵਜੋਂ ਦੇਖ ਰਹੇ ਹਨ। ਵੱਡੇ ਸ਼ਹਿਰਾਂ ਵਿਚ ਕਾਫ਼ੀ ਲੋਕ ਹੁਣ ‘ਸਾਈਕਲ ਟੂ ਵਰਕ’ ਅਪਨਾ ਰਹੇ ਹਨ। ਇਹ ਖ਼ਬਰਾਂ ਵੀ ਪੜ੍ਹ ਨੂੰ ਮਿਲਦੀਆਂ ਹਨ ਕਿ ਕਈ ਲੋਕ ਆਪੋ-ਆਪਣੇ ਕੰਮਾਂ-ਕਾਰਾਂ ਲਈ ਸਾਈਕਲ ਉੱਪਰ ਜਾਂਦੇ ਹਨ। ਕਈ ਮੀਡੀਆ ਅਦਾਰੇ ਵੀ ਸਾਈਕਲ ਨੂੰ ਹੱਲਾਸ਼ੇਰੀ ਦੇ ਰਹੇ ਹਨ। ਸੰਸਥਾਵਾਂ ਵੀ ਕਈ ਵਾਰ ਮੁਹਿੰਮਾਂ ਚਲਾਉਂਦੀਆਂ ਹਨ। ਆਸ ਬੱਝਦੀ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਅਜਿਹੀਆਂ ਮੁਹਿੰਮਾਂ ਦਾ ਅਸਰ ਕਬੂਲ ਕਰਕੇ ਘਰ ਵਿਚ ਇੱਕ ਹੋਰ ਕਾਰ ਲੈ ਕੇ ਆਉਣ ਦੀ ਬਜਾਏ ਸਾਈਕਲ ਰੱਖਣ ਨੂੰ ਤਰਜੀਹ ਦੇਵੇਗੀ ਤਾਂ ਕਿ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲੇ ਅਤੇ ਸਿਹਤ ਵੀ ਬਰਕਰਾਰ ਰਹੇ।
ਸੰਪਰਕ: 98156-52272
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback