Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਅਭਿਆਸ ਮੈਚ ਵਿਚ ਸਵਾਲਾਂ ਦਾ ਜਵਾਬ ਲੱਭਣ ਉਤਰੇਗੀ ਟੀਮ ਇੰਡੀਆ


    
  

Share
  ਹੈਮਿਲਟਨ : ਵਿਸ਼ਵ ਦੀ ਨੰਬਰ ਇਕ ਟੈਸਟ ਟੀਮ ਭਾਰਤ ਨੇ ਬੇਸ਼ੱਕ ਆਪਣੇ ਪਿਛਲੇ ਲਗਾਤਾਰ 7 ਟੈਸਟ ਸ਼ਾਨਦਾਰ ਅੰਦਾਜ਼ ਵਿਚ ਵੱਡੇ ਅੰਤਰ ਨਾਲ ਜਿੱਤੇ ਹਨ ਪਰ ਸ਼ੁੱਕਰਵਾਰ ਤੋਂ ਨਿਊਜ਼ੀਲੈਂਡ ਇਲੈਵਨ ਵਿਰੁੱਧ ਹੋਣ ਵਾਲੇ 3 ਦਿਨਾ ਅਭਿਆਸ ਮੈਚ ਵਿਚ ਉਹ ਕੁਝ ਸਵਾਲਾਂ ਦਾ ਜਵਾਬ ਲੱਭਣ ਦੇ ਇਰਾਦੇ ਨਾਲ ਉਤਰੇਗੀ। ਭਾਰਤ ਨੇ ਇਸ ਦੌਰੇ ਵਿਚ ਜਦੋਂ ਟੀ-20 ਸੀਰੀਜ਼ 5-0 ਨਾਲ ਜਿੱਤ ਕੇ ਇਤਿਹਾਸ ਬਣਾਇਆ ਸੀ ਤਦ ਉਸਦੇ ਸਾਹਮਣੇ ਕਿਸੇ ਵੀ ਤਰ੍ਹਾਂ ਦੀ ਅਗਰ-ਮਗਰ ਦੀ ਸਥਿਤੀ ਨਹੀਂ ਸੀ ਪਰ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ 0-3 ਦੀ ਕਲੀਨ ਸਵੀਪ ਨੇ ਉਸਦੇ ਸਾਹਮਣੇ ਸਵਾਲ ਖੜ੍ਹੇ ਕਰ ਦਿੱਤੇ ਹਨ ਤੇ ਇਸ ਅਭਿਆਸ ਮੈਚ ਵਿਚ ਉਸ ਨੂੰ ਕੁਝ ਸਵਾਲਾਂ ਦੇ ਜਵਾਬ ਲੱਭਣੇ ਪੈਣਗੇ। ਭਾਰਤ ਨੇ ਆਪਣੇ ਪਿਛਲੇ 7 ਟੈਸਟ ਪਾਰੀਆਂ ਜਾਂ 200 ਦੌੜਾਂ ਤੋਂ ਵੱਧ ਦੇ ਫਰਕ ਨਾਲ ਜਿੱਤੇ ਹਨ ਤੇ 21 ਫਰਵਰੀ ਤੋਂ ਹੋਣ ਵਾਲੀ ਦੋ ਟੈਸਟਾਂ ਦੀ ਸੀਰੀਜ਼ ਵਿਚ ਉਹ ਜਿੱਤ ਦੇ ਪ੍ਰਮੁੱਖ ਦਾਅਵੇਦਾਰ ਦੇ ਰੂਪ ਵਿਚ ਉਤਰੇਗਾ ਪਰ ਉਸ਼ ਨੂੰ ਮੇਜ਼ਬਾਨ ਟੀਮ ਦੇ ਪਲਟਵਾਰ ਤੋਂ ਚੌਕਸ ਰਹਿਣਾ ਪਵੇਗਾ, ਜਿਸ ਨੇ ਭਾਰਤ ਵਿਰੁੱਧ ਵਨ ਡੇ ਸੀਰੀਜ਼ ਵਿਚ ਪਹਿਲੀ ਵਾਰ 3-0 ਦੀ ਕਲੀਨ ਸਵੀਪ ਕਰਕੇ ਆਪਣਾ ਮਨੋਬਲ ਮਜ਼ਬੂਤ ਕਰ ਲਿਆ ਹੈ। ਕੁਝ ਪ੍ਰਮੁੱਖ ਖਿਡਾਰੀਆਂ ਦੀਆਂ ਸੱਟਾਂ ਤੇ ਖਰਾਬ ਫਾਰਮ ਨੇ ਟੀਮ ਇੰਡੀਆ ਦੇ ਸਾਹਮਣੇ ਸੰਕਟ ਪੈਦਾ ਕਰ ਦਿੱਤਾ ਹੈ।ਓਪਨਰ ਰੋਹਿਤ ਸ਼ਰਮਾ ਦੇ ਜ਼ਖ਼ਮੀ ਹੋ ਕੇ ਇਸ ਦੌਰੇ ਵਿਚੋਂ ਬਾਹਰ ਹੋਣ ਤੋਂ ਬਾਅਦ ਭਾਰਤ ਨੂੰ ਫਿਲਹਾਲ ਓਪਨਿੰਗ ਦੀ ਸਮੱਸਿਆ ਨਾਲ ਜੂਝਣਾ ਹੈ। ਮਯੰਕ ਅਗਰਵਾਲ ਤੇ ਰੋਹਿਤ ਨੇ ਜਦੋਂ ਤੋਂ ਇਕੱਠੇ ਓਪਨਿੰਗ ਸ਼ੁਰੂ ਕੀਤੀ ਸੀ ਤਦ ਤੋਂ ਕਿਸੇ ਹੋਰ ਨੇ ਭਾਰਤ ਲਈ ਟੈਸਟ ਮੈਚਾਂ ਵਿਚ ਉਨ੍ਹਾਂ ਤੋਂ ਵੱਧ ਦੌੜਾਂ ਨਹੀਂ ਬਣਾਈਆਂ ਹਨ। ਇਸ ਦੌਰਾਨ ਦੋਵਾਂ ਦੀ ਔਸਤ 90 ਦੀ ਨੇੜੇ-ਤੇੜੇ ਰਹੀ ਹੈ। ਕੀਵੀ ਹਾਲਾਤ ਦੋਵਾਂ ਦਾ ਟੈਸਟ ਲੈਂਦੀਆਂ ਹਨ ਪਰ ਰੋਹਿਤ ਪਿੰਡਲੀ ਦੀ ਸੱਟ ਕਾਰਣ ਬਾਹਰ ਹੋ ਚੁੱਕਾ ਹੈ। ਘਰੇਲੂ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਮਯੰਕ ਦਾ ਇਸ ਦੌਰੇ ਵਿਚ ਹੁਣ ਤਕ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਹੈ। ਮਯੰਕ ਨੇ ਕ੍ਰਾਈਸਟਚਰਚ ਵਿਚ ਨਿਊਜ਼ੀਲੈਂਡ ਵਿਰੁੱਧ ਗੈਰ ਅਧਿਕਾਰਤ ਟੈਸਟ ਵਿਚ ਦੋਵਾਂ ਪਾਰੀਆਂ ਵਿਚ ਜ਼ੀਰੋ ਬਣਾਈਆਂ ਸਨ ਤੇ ਵਨ ਡੇ ਸੀਰੀਜ਼ ਵਿਚ ਉਹ 32, 3 ਤੇ 1 ਦੇ ਮਾਮੂਲੀ ਸਕੋਰ ਬਣਾ ਸਕਿਆ ਸੀ। ਇਨ੍ਹਾਂ ਮੈਚਾਂ ਵਿਚ ਮਯੰਕ ਨੂੰ ਆਪਣੇ ਸਕੋਰ ਤੋਂ ਵੱਧ ਆਪਣੇ ਆਊਟ ਹੋਣ ਦੇ ਤਰੀਕੇ 'ਤੇ ਹੈਰਾਨੀ ਹੋਈ ਹੋਵੇਗੀ। ਇਸ ਪ੍ਰਦਰਸ਼ਨ ਦੇ ਬਾਵਜੂਦ ਉਹ ਕਿਸੇ ਪਾਰੀ ਦੀ ਸ਼ੁਰੂਆਤ ਕਰੇਗਾ ਪਰ ਉਸਦਾ ਜੋੜੀਦਾਰ ਕੌਣ ਹੋਵੇਗਾ, ਇਹ ਇਸ ਸਮੇਂ ਸਭ ਤੋਂ ਵੱਡਾ ਸਵਾਲ ਹੈ।ਨੌਜਵਾਨ ਓਪਨਰ ਪ੍ਰਿਥਵੀ ਸ਼ਾਹ ਭਾਰਤ ਲਈ ਦੋ ਟੈਸਟ ਖੇਡ ਚੁੱਕਾ ਹੈ ਤੇ ਆਪਣੇ ਡੈਬਿਊ ਟੈਸਟ ਵਿਚ ਸੈਂਕੜਾ ਵੀ ਲਾ ਚੁੱਕਾ ਹੈ। ਉਸ ਨੂੰ ਇਸ ਤੋਂ ਬਾਅਦ ਸੱਟ ਤੇ ਡੋਪਿੰਗ ਲਈ ਪਾਬੰਦੀ ਵੀ ਝੱਲਣੀ ਪਈ ਪਰ ਹੁਣ ਉਹ ਟੈਸਟ ਟੀਮ ਵਿਚ ਵਾਪਸੀ ਲਈ ਤਿਆਰ ਹੈ। ਉਸ ਨੇ ਟੈਸਟ ਟੀਮ ਵਿਚ ਜਗ੍ਹਾ ਬਣਾਉਣ ਲਈ ਇਕ ਹੋਰ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਤੋਂ ਚੁਣੌਤੀ ਮਿਲ ਸਕਦੀ ਹੈ, ਜਿਸ ਨੇ ਭਾਰਤ-ਏ ਲਈ ਪਿਛਲੇ ਦੋ ਗੈਰ ਅਧਿਕਾਰਤ ਟੈਸਟਾਂ ਵਿਚ 83, ਅਜੇਤੂ 204 ਤੇ 136 ਵਰਗੇ ਸ਼ਾਨਦਾਰ ਸਕੋਰ ਬਣਾਏ ਹਨ। ਗਿੱਲ ਨੂੰ ਅਜੇ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਕਰਨੀ ਹੈ। ਅਭਿਆਸ ਮੈਚ ਵਿਚ ਪ੍ਰਿਥਵੀ ਤੇ ਗਿੱਲ ਦਾ ਪ੍ਰਦਰਸ਼ਨ ਇਹ ਫੈਸਲਾ ਕਰੇਗਾ ਕਿ ਇਨ੍ਹਾਂ ਵਿਚੋਂ ਕਿਹੜਾ ਬੱਲੇਬਾਜ਼ ਵੇਲਿੰਗਟਨ ਵਿਚ ਪਹਿਲੇ ਟੈਸਟ ਵਿਚ ਮਯੰਕ ਦਾ ਜੋੜੀਦਾਰ ਬਣੇਗਾ। ਪਿਛਲੇ ਕੁਝ ਸਮੇਂ ਵਿਚ ਤੇ ਘਰੇਲੂ ਟੈਸਟ ਮੈਚਾਂ ਵਿਚ ਭਾਰਤ ਦਾ ਤੇਜ਼ ਹਮਲਾ ਦੁਨੀਆ ਵਿਚ ਸਰਵਸ੍ਰੇਸ਼ਠ ਮੰਨਿਆ ਜਾ ਰਿਹਾ ਸੀ ਪਰ ਅਚਾਨਕ ਇਸ ਤੇਜ਼ ਹਮਲੇ ਵਿਚ ਦਰਾੜਾਂ ਦਿਖਾਈ ਦੇਣ ਲੱਗੀਆਂ ਹਨ। ਇਸ਼ਾਂਤ ਸ਼ਰਮਾ ਜ਼ਖ਼ਮੀ ਹੈ ਤੇ ਉਸਦਾ 15 ਫਰਵਰੀ ਨੂੰ ਫਿਟਨੈੱਸ ਟੈਸਟ ਹੋਣਾ ਹੈ ਤੇ ਬੈਂਗਲੁਰੂ ਸਥਿਤੀ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਫਿਟਨੈਸ ਟੈਸਟ ਪਾਸ ਕਰਨਕ ਤੋਂ ਬਾਅਦ ਹੀ ਉਹ ਪਹਿਲੇ ਟੈਸਟ ਵਿਚ ਖੇਡ ਸਕੇਗਾ। ਜੇਕਰ ਉਸਦੇ ਗੋਡੇ ਦੀ ਸੱਟ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੁੰਦੀ ਤਾਂ ਉਹ ਇਕ ਜਾਂ ਦੋਵੇਂ ਟੈਸਟਾਂ ਵਿਚੋਂ ਬਾਹਰ ਰਹੇਗਾ।ਭਾਰਤ ਦੀ ਇਸ ਸਮੇਂ ਸਭ ਤੋਂ ਵੱਡੀ ਚਿੰਤਾ ਉਸਦੇ ਚੋਟੀ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਫਾਰਮ ਹੈ, ਜਿਹੜਾ ਆਪਣੇ ਕਰੀਅਰ ਵਿਚ ਪਹਿਲੀ ਵਾਰ ਕਿਸੇ ਵਨ ਡੇ ਸੀਰੀਜ਼ ਵਿਚ ਕੋਈ ਵਿਕਟ ਹਾਸਲ ਨਹੀਂ ਕਰ ਸਕਿਆ। ਇਹ ਉਸਦਾ ਭਾਰਤ ਦੇ 2019 ਵਿਚ ਅਗਸਤ-ਸਤੰਬਰ ਵਿਚ ਵੈਸਟਇੰਡੀਜ਼ ਦੌਰੇ ਵਿਚ ਦੂਜੇ ਟੈਸਟ ਤੋਂ ਬਾਅਦ ਪਹਿਲਾ ਟੈਸਟ ਹੋਵੇਗਾ। ਉਸ ਸੀਰੀਜ਼ ਵਿਚ ਉਸਦਾ ਪ੍ਰਦਰਸ਼ਨ ਜ਼ਬਰਦਸਤ ਰਿਹਾ ਸੀ ਤੇ ਉਸ ਨੇ 9.23 ਦੀ ਸ਼ਾਨਦਾਰ ਅਸੌਤ ਨਾਲ 13 ਵਿਕਟਾਂ ਲਈਆਂ ਸਨ, ਜਿਨ੍ਹਾਂ ਵਿਚ ਹੈਟ੍ਰਿਕ ਸ਼ਾਮਲ ਸੀ। ਉਸ ਤੋਂ ਬਾਅਦ ਉਸ ਨੂੰ ਪਿੱਠ ਦੀ ਸੱਟ ਦੇ ਕਾਰਣ ਮੈਦਾਨ ਵਿਚੋਂ ਬਾਹਰ ਹੋਣਾ ਪਿਆ ਸੀ ਤੇ ਮੈਦਾਨ ਵਿਚ ਪਰਤਣ ਤੋਂ ਬਾਅਦ ਉਸਦੀ ਵਾਪਸੀ ਸੁਖਦਾਇਕ ਨਹੀਂ ਰਹੀ ਹੈ। ਦੁਨੀਆ ਦਾ ਨੰਬਰ ਇਕ ਵਨ ਡੇ ਗੇਂਦਬਾਜ਼ ਬੁਮਰਾਹ ਹੈਰਾਨੀਜਨਕ ਤੌਰ ਨਾਲ ਨਿਊਜ਼ੀਲੈਂਡ ਵਿਰੁੱਧ 3 ਮੈਚਾਂ ਦੀ ਸੀਰੀਜ਼ ਵਿਚ ਕੋਈ ਵੀ ਵਿਕਟ ਨਹੀਂ ਲੈ ਸਕਿਆ। ਪਿਛਲੇ 6 ਮੈਚਾਂ ਵਿਚ ਉਹ ਪੰਜ ਮੈਚਾਂ ਵਿਚ ਵਿਕਟਾਂ ਲੈਣ ਦੇ ਲਿਹਾਜ ਨਾਲ ਖਾਲੀ ਹੱਥ ਰਿਹਾ ਹੈ।ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦਾ ਇਲੈਵਨ ਵਿਚ ਖੇਡਣਾ ਤੈਅ ਹੈ ਪਰ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਤਿੰਨ ਦਿਨਾ ਅਭਿਆਸ ਮੈਚ ਵਿਚ ਬੁਮਰਾਹ ਦਾ ਪ੍ਰਦਰਸ਼ਨ ਕਿਹੋ ਜਿਹਾ ਰਹਿੰਦਾ ਹੈ ਤੇ 15 ਫਰਵਰੀ ਨੂੰ ਇਸ਼ਾਂਤ ਦੇ ਫਿਟਨੈੱਸ ਟੈਸਟ ਦਾ ਨਤੀਜਾ ਕੀ ਰਹਿੰਦਾ ਹੈ। ਟੀਮ ਦੇ ਹੋਰ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਦਾ ਘਰੇਲੂ ਪੱਧਰ 'ਤੇ ਪ੍ਰਦਰਸ਼ਨ ਤਾਂ ਚੰਗਾ ਰਿਹਾ ਸੀ ਪਰ ਵਿਦੇਸ਼ੀ ਧਰਤੀ 'ਤੇ ਉਹ ਨਿਵੇਸ਼ ਕਰਦਾ ਹੈ। ਅਨਕੈਪਡ ਨਵਦੀਪ ਸੈਣੀ ਕੋਲ ਗਤੀ ਹੈ ਪਰ ਜੇਕਰ ਉਸ ਨੂੰ ਆਖਰੀ ਇਲੈਵਨ ਵਿਚ ਜਗ੍ਹਾ ਬਣਾਉਣੀ ਹੈ ਤਾਂ ਉਸ ਨੂੰ ਅਭਿਆਸ ਮੈਚ ਵਿਚ ਪ੍ਰਭਾਵਸ਼ਾਲੀ ਪ੍ਰਦਰਸਨ ਕਰਨਾ ਪਵੇਗਾ। ਭਾਰਤ ਨੂੰ ਆਪਣੀ ਸਪਿਨ ਗੇਂਦਬਾਜ਼ੀ ਵਿਚ ਲੈਪਟ ਆਰਮ ਸਪਿਨਰ ਰਵਿੰਦਰ ਜਡੇਜਾ ਤੇ ਆਫ ਸਪਿਨਰ ਆਰ. ਅਸ਼ਵਿਨ ਵਿਚੋਂ ਵੀ ਚੋਣ ਕਰਨੀ ਹੈ। ਪਿਛਲੇ ਵੈਸਟਇੰਡੀਜ਼ ਦੌਰੇ ਵਿਚ ਜਡੇਜਾ ਨੂੰ ਆਖਰੀ-11 ਵਿਚ ਜਗ੍ਹਾ ਮਿਲੀ ਸੀ ਜਦਕਿ ਅਸ਼ਵਿਨ ਬਾਹਰ ਰਿਹਾ ਸੀ। ਜਡੇਜਾ ਨੇ ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਵਿਰੁੱਧ ਘਰੇਲੂ ਸੀਰੀਜ਼ ਵਿਚ ਅਸ਼ਵਿਨ ਦੀ ਤਰ੍ਹਾਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ ਪਰ ਬੱਲੇ ਨਾਲ ਉਸਦੇ ਯੋਗਦਾਨ ਨੇ ਉਸ ਨੂੰ ਅਸ਼ਵਿਨ 'ਤੇ ਪਹਿਲ ਦਿਵਾ ਸਕਦਾ ਹੈ। ਬੁਮਰਾਹ ਦੀ ਖਰਾਬ ਫਾਰਮ, ਇਸ਼ਾਂਤ ਦਾ ਪੂਰੀ ਤਰ੍ਹਾਂ ਫਿੱਟ ਨਾ ਹੋਣਾ, ਭਾਰਤ ਨੂੰ ਪੰਜ ਗੇਂਦਬਾਜ਼ਾਂ ਨਾਲ ਉਤਰਨ ਲਈ ਮਜਬੂਰ ਕਰ ਸਕਦਾ ਹੈ ਤੇ ਅਜਿਹੀ ਸਥਿਤੀ ਵਿਚ ਅਸ਼ਵਿਨ ਆਖਰੀ-11 ਵਿਚ ਰਸਤਾ ਬਣਾ ਸਕਦਾ ਹੈ। ਅਭਿਆਸ ਮੈਚ ਵਿਚ ਆਪਣੇ ਸਵਾਲਾਂ ਦਾ ਜਵਾਬ ਲੱਭਣ ਤੋਂ ਬਾਅਦ ਵਿਸ਼ਵ ਦੀ ਨੰਬਰ ਇਕ ਟੀਮ ਇਹ ਤੈਅ ਕਰ ਸਕੇਗਗੀ ਕਿ ਉਸ ਨੂੰ ਪਹਿਲੇ ਟੈਸਟ ਵਿਚ ਕਿਸ ਤਰ੍ਹਾਂ ਦੀ ਯੋਜਨਾ ਨਾਲ ਉਤਰਨਾ ਹੈ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ