Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
"ਮੰਨੋਰੰਜਨ ਅਤੇ ਜਾਣਕਾਰੀ ਪ੍ਰਾਪਤੀ ਦਾ ਸਸਤਾ ਸਾਧਨ ਰੇਡੀਓ!" --ਮੁਹੰਮਦ ਅੱਬਾਸ ਧਾਲੀਵਾਲ,
ਇਕ ਸਮਾਂ ਸੀ ਜਦੋਂ ਰੇਡੀਓ ਦੀ ਪੂਰੀ ਚੜਾਈ ਹੁੰਦੀ ਸੀ। ਲੋਕ ਅਕਸਰ ਬੀ ਬੀ ਸੀ ਲੰਦਨ ਅਤੇ ਆਲ ਇੰਡੀਆ ਰੇਡੀਓ ਤੇ ਉਰਦੂ ਵਿੱਚ ਨਸ਼ਰ ਹੋਣ ਵਾਲੀਆਂ ਵੱਖ ਵੱਖ ਨਸ਼ਰੀਆਤ ਨੂੰ ਬੜੇ ਚਾਅ ਨਾਲ ਸੁਣਿਆ (ਸਮਾਅਤ) ਫਰਮਾਇਆ ਕਰਦੇ ਸਨ। ਆਲ ਇੰਡੀਆ ਰੇਡੀਓ ਦੀ ਉਰਦੂ ਸਰਵਿਸ ਤੋਂ ਨਸ਼ਰ ਹੋਣ ਵਾਲੇ ਫਰਮਾਇਸ਼ੀ ਗੀਤਾਂ ਦੇ ਪ੍ਰੋਗਾਮ ਤਾਂ ਜਿਵੇਂ ਕੰਮ ਕਾਜੀ ਲੋਕਾਂ ਦੇ ਮਨੋਰੰਜਨ ਦਾ ਇਕਲੋਤਾ ਸਾਧਨ ਹੋਇਆ ਕਰਦੇ ਸਨ। ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਆਦਿ ਗਾਇਕਾਂ ਦੇ ਗੀਤ ਅੱਜ ਵੀ ਜਦੋਂ ਰੇਡੀਓ ਤੋਂ ਕਿਸੇ ਗਲੀ ਮੁਹੱਲੇ ਵਿੱਚੋਂ ਨਿਕਲਦਿਆਂ ਕੰਨੀ ਪੈ ਜਾਣ, ਤਾਂ ਤਬੀਅਤ ਨੂੰ ਜਿਵੇਂ ਤਾਜਾ ਕਰ ਜਾਂਦੇ ਹਨ।
ਪਰ ਟੈਲੀਵਿਜ਼ਨ ਦੀ ਆਮਦ ਅਤੇ ਇਸ ਉਪਰ ਆਉਣ ਵਾਲੇ ਵੱਖ ਵੱਖ ਚੈਨਲਾਂ ਦੀ ਭਰਮਾਰ ਨੇ ਜਿਵੇਂ ਰੇਡੀਓ ਦੀ ਹਰਮਨ ਪਿਆਰਤਾ ਵਿੱਚ ਖਤਰਨਾਕ ਹੱਦ ਤੱਕ ਕਮੀ ਲੈ ਆਂਦੀ ਹੈ । ਪਰ ਇਸ ਵਿਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਜਿਸ ਮਿਆਰ ਅਤੇ ਸਭਿਅਤਾ ਨੂੰ ਰੇਡੀਓ ਅੱਜ ਵੀ ਸੰਭਾਲੀ ਬੈਠਾ ਹੈ ਉਸ ਤੇ ਟੈਲੀਵਿਜ਼ਨ ਚੈਨਲਾਂ ਦੇ ਪ੍ਰੋਗਰਾਮ ਕਦਾਚਿਤ ਖਰੇ ਨਹੀਂ ਉਤਰਦੇ। ਇਹੋ ਵਜ੍ਹਾ ਹੈ ਕਿ ਗ੍ਰਾਮੀਣ ਇਲਾਕਿਆਂ ਵਿੱਚ ਅੱਜ ਵੀ ਬਹੁਤੇ ਬਜੁਰਗ ਰੇਡੀਓ ਸੁਣਦੇ ਵੇਖੇ ਜਾ ਸਕਦੇ ਹਨ।
ਰੇਡੀਓ ਦੇ ਤੇ ਨਸ਼ਰ ਹੋਣ ਵਾਲੇ ਪ੍ਰੋਗਰਾਮਾਂ ਦੇ ਇਹ ਵੱਡਾ ਲਾਭ ਸੀ ਕਿ ਉਸ ਦੀ ਨਸ਼ਰੀਆਤ ਸੁਣਦਿਆਂ ਲੋਕਾਂ ਦੇ ਕੰਮ ਵਿਚ ਕੋਈ ਖਲਲ ਨਹੀਂ ਸੀ ਪੈਂਦਾ। ਜਦੋਂ ਕਿ ਟੀ ਵੀ ਦੇ ਪ੍ਰੋਗਰਾਮ ਅਗਰ ਬੈਠ ਕੇ ਵੇਖਣ ਲੱਗ ਜਾਈਏ ਤਾਂ ਇਹ ਇਕ ਤਰ੍ਹਾਂ ਨਾਲ ਸਾਨੂੰ ਆਪਣੇ ਬੰਨ੍ਹ ਕੇ ਬਿਠਾਉਣ ਵਾਂਗ ਹੋ ਜਾਂਦੇ ਹਨ। ਟੀ ਵੀ ਵੇਖਦਿਆਂ ਅਸੀਂ ਇਕ ਤਰ੍ਹਾਂ ਨਾਲ ਖੁਦ ਨੂੰ ਨਾਕਾਰਾ ਜਿਹਾ ਹੋਇਆ ਮਹਿਸੂਸ ਕਰਦੇ ਹਾਂ।
ਜਿਕਰਯੋਗ ਹੈ ਕਿ ਅਮਰੀਕਾ, ਇੰਗਲੈਂਡ ਆਦਿ ਦੇਸ਼ਾਂ ਵਿੱਚ ਅੱਜ ਵੀ ਲੋਕਾਂ ਦੇ ਵਿਚ ਰੇਡੀਓ ਦਾ ਉਹੀਓ ਮਿਆਰ ਤੇ ਸਤਿਕਾਰ ਅਤੇ ਕਰੇਜ ਕਾਇਮ ਹੈ ਜੋ ਸਾਡੇ ਇਥੇ ਤਿੰਨ ਚਾਰ ਦਹਾਕੇ ਪਹਿਲਾਂ ਹੋਇਆ ਕਰਦਾ ਸੀ।
ਰੇਡੀਓ ਦੇ ਸ਼ਾਨਦਾਰ ਇਤਿਹਾਸ ਨੂੰ ਯਾਦ ਕਰਨ ਲਈ ਤੇ ਦੁਨੀਆਂ ਦੇ ਵਿੱਚ ਰੇਡੀਓ ਦੇ ਗੁੰਮ ਹੋ ਰਹੇ ਸਵੈਅਭਿਮਾਨ ਨੂੰ ਬਹਾਲ ਕਰਨ ਲਈ ਹਰ ਸਾਲ 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਯੁਨੇਸਕੋ ਨੇ 2011 ਵਿੱਚ ਹਰ ਸਾਲ 13 ਫ਼ਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਮਨਾਉਣ ਦਾ ਫੈਸਲਾ ਲਿਆ ਸੀ । ਜਿਸ ਦੇ ਤਹਿਤ ਰੇਡੀਓ ਆਲਮੀ ਦਿਵਸ ਦੀ ਸ਼ੁਰੂਆਤ ਸਾਲ 2012 ‘ਚ ਹੋਈ । ਇਸ ਸੰਦਰਭ ਵਿੱਚ ਲਾਈਫਲਾਈਨ ਊਰਜਾ, ਫਰੰਟਲਾਈਨ ਐਸ.ਐਮ.ਐਸ, ਐਸ.ਓ.ਏ.ਐਸ. ਰੇਡੀਓ ਪਾਵਰ ਹਾਊਸ ਨੇ ਸਾਂਝੇ ਤੌਰ ‘ਤੇ ਇਕ ਸੈਮੀਨਾਰ ਦਾ ਆਯੋਜਨ ਲੰਡਨ ‘ਚ ਕੀਤਾ ਸੀ, ਜਿਸ ਦਾ ਮਕਸਦ ਰੇਡੀਓ ਦਾ ਸਨਮਾਨ ਕਰਨਾ ਸੀ।
ਆਉ ਹੁਣ ਅਸੀਂ ਰੇਡੀਓ ਦੇ ਸ਼ੁਰੂਆਤੀ ਇਤਿਹਾਸ ਤੇ ਨਜ਼ਰ ਮਾਰਦੇ ਹਾਂ। ਇਸ ਦਾ ਇਤਿਹਾਸ ਤਕਨੀਕ ਦਾ ਇਤਿਹਾਸ ਹੈ, ਜੋ ਉਹਨਾਂ ਰੇਡੀਓ ਯੰਤਰਾਂ ਦਾ ਇਸਤੇਮਾਲ ਕਰਦਾ ਹੈ ਜੋ ਰੇਡੀਓ ਵੇਵ ਵਰਤਦੇ ਹਨ। ਸ਼ੁਰੂ ਸ਼ੁਰੂ ਵਿੱਚ ਰੇਡੀਓ ਡਿਵੈਲਪਮੈਂਟ ਨੂੰ "ਵਾਇਰਲੈੱਸ ਟੈਲੀਗ੍ਰਾਫੀ" ਦੇ ਤੌਰ ਤੇ ਆਰੰਭ ਕੀਤਾ ਗਿਆ ਸੀ ।
ਇਤਾਲਵੀ ਖੋਜੀ ਗੁਗਲਿਲੇਮੋ ਮਾਰਕੋਨੀ ਨੇ ਆਪਣੀ ਕਈ ਸਾਲਾਂ ਦੀ ਮਿਹਨਤ ਸਦਕਾ ਸੰਨ 1894 ਤੋਂ ਏਅਰਹੋਬਰਨ ਹਾਰਟਜ਼ਿਅਨ ਵੇਵਜ਼ (ਰੇਡੀਓ ਪ੍ਰਸਾਰਣ) ਤੇ ਆਧਾਰਿਤ ਪਹਿਲੀ ਸੰਪੂਰਨ, ਵਪਾਰਕ ਸਫਲਤਾ ਨਾਲ ਬੇਤਾਰ ਟੈਲੀਗ੍ਰਾਫੀ ਸਿਸਟਮ ਬਣਾਇਆ। ਇਥ ਜਿਕਰਯੋਗ ਹੈ ਕਿ ਮਾਰਕੋਨੀ ਨੇ ਰੇਡੀਓ ਸੰਚਾਰ ਸੇਵਾਵਾਂ ਅਤੇ ਸਾਜ਼ੋ-ਸਾਮਾਨ ਦੇ ਵਿਕਾਸ ਅਤੇ ਪ੍ਰਸਾਰ ਲਈ ਇੱਕ ਕੰਪਨੀ ਸ਼ੁਰੂ ਕੀਤੀ। ਇਸ ਉਪਰੰਤ ਸੰਨ 1901 ਵਿੱਚ, ਮਾਰਕੋਨੀ ਨੇ ਪਹਿਲਾ ਸਫਲ ਟ੍ਰਾਂਸਲਾਟੈਨਟਿਕ ਪ੍ਰਯੋਗਾਤਮਕ ਰੇਡੀਓ ਸੰਚਾਰ ਕੀਤਾ। 1904 ਵਿਚ, ਯੂ. ਐਸ. ਪੇਟੈਂਟ ਆਫਿਸ ਨੇ ਇਸ ਦੇ ਫੈਸਲੇ ਦਾ ਉਲਟਾ ਬਦਲ ਦਿੱਤਾ, ਮਾਰਕੋਨੀ ਨੂੰ ਰੇਡੀਓ ਦੀ ਖੋਜ ਲਈ ਇੱਕ ਪੇਟੈਂਟ ਅਵਾਰਡ ਦਿੱਤਾ ਗਿਆ। ਮਾਰਕੋਨੀ ਦੇ ਰੇਡੀਓ ਦੇ ਕੰਮ ਨੂੰ ਵੇਖੋ 1907 ਵਿੱਚ, ਮਾਰਕੋਨੀ ਨੇ ਕਲਿਫਡਨ, ਆਇਰਲੈਂਡ ਅਤੇ ਗਲੇਸ ਬੇ, ਨਿਊ ਫਾਊਂਡਲੈਂਡ ਦੇ ਵਿਚਕਾਰ, ਪਹਿਲੀ ਵਪਾਰਕ ਟੋਰਾਂਟੋਐਟਲਾਂਟਿਕ ਰੇਡੀਓ ਸੰਚਾਰ ਸੇਵਾ ਸਥਾਪਤ ਕੀਤੀ।
1954 ਵਿੱਚ ਰੈਜੈਂਸੀ ਨੇ "ਸਟੈਂਡਰਡ 22.5 ਵਾਈ ਬੈਟਰੀ" ਦੁਆਰਾ ਚਲਾਇਆ ਇੱਕ ਪਾਕੇਟ ਟ੍ਰਾਂਸਿਸਟ੍ਰਿਕ ਰੇਡੀਓ, ਟੀਆਰ -1, ਪੇਸ਼ ਕੀਤਾ ਗਿਆ । 1960 ਦੇ ਦਹਾਕੇ ਦੇ ਸ਼ੁਰੂ ਵਿੱਚ, VOR ਸਿਸਟਮ ਅਖੀਰ ਵਿੱਚ ਜਹਾਜ਼ ਦੇ ਨੇਵੀਗੇਸ਼ਨ ਲਈ ਵਿਆਪਕ ਹੋ ਗਿਆ ਸੀ। ਇਸ ਤੋਂ ਪਹਿਲਾਂ, ਹਵਾਈ ਜਹਾਜ਼ ਨੇ ਨੇਵੀਗੇਸ਼ਨ ਲਈ ਵਪਾਰਕ AM ਰੇਡੀਓ ਸਟੇਸ਼ਨਾਂ ਨੂੰ ਵਰਤਿਆ ਜਾਂਦਾ ਸੀ । ਇਸ ਦੇ ਨਾਲ ਹੀ 1960 ਵਿੱਚ, ਸੋਨੀ ਨੇ ਆਪਣੀ ਪਹਿਲੀ ਟਰਾਂਸਿਸਟਰਾਈਜ਼ਡ ਰੇਡੀਓ, ਇੱਕ ਛੋਟੀ ਜਿਹੀ ਪਾਕੇ ਵਿੱਚ ਫਿੱਟ ਹੋਣ ਲਈ ਕਾਫੀ ਛੋਟਾ ਅਤੇ ਇੱਕ ਛੋਟੀ ਜਿਹੀ ਬੈਟਰੀ ਦੁਆਰਾ ਸੰਚਾਲਿਤ ਕਰਨ ਦੇ ਸਮਰੱਥ ਸੀ। ਇਹ ਟਿਕਾਊ ਸੀ, ਕਿਉਂਕਿ ਬਾਹਰ ਸਾੜਨ ਲਈ ਕੋਈ ਟਿਊਬ ਨਹੀਂ ਸਨ। ਅਗਲੇ ਵੀਹ ਸਾਲਾਂ ਵਿੱਚ, ਟ੍ਰਾਂਸਿਸਟਸਰ ਨੇ ਬਹੁਤ ਹੀ ਉੱਚ ਸ਼ਕਤੀਆਂ ਜਾਂ ਬਹੁਤ ਜ਼ਿਆਦਾ ਫ੍ਰੀਕੁਏਂਸੀ ਕਰਕੇ ਪਿਕਚਰ ਟਿਊਬਾਂ ਨੂੰ ਛੱਡ ਕੇ ਪੂਰੀ ਤਰ੍ਹਾਂ ਦੀਆਂ ਟਿਊਬਾਂ ਜਗ੍ਹਾ ਲੈ ਲਈ ।
ਹੁਣ ਜਦੋਂ ਤੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਤੋਂ ਮੰਨ ਕੀ ਬਾਤ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤਾਂ ਇਸ 'ਮੰਨ ਕੀ ਬਾਤ' ਦਾ ਲੋਕਾਂ ਨੂੰ ਕੋਈ ਫਾਇਦਾ ਹੋਇਆ ਜਾਂ ਨਹੀਂ ਇਹ ਇਕ ਅਲੱਗ ਬਹਿਸ ਦਾ ਵਿਸ਼ਾ ਹੈ। ਪਰ ਇਸ 'ਮੰਨ ਕੀ ਬਾਤ' ਦਾ ਇਨ੍ਹਾਂ ਜਰੂਰ ਲਾਭ ਹੋਇਆ ਕਿ ਇਸ ਦੇ ਚਲਦਿਆਂ ਰੇਡੀਓ ਦੇ ਵਿਸਰੇ ਨਾਂ ਨੂੰ ਲੋਕਾਂ ਦੇ ਦਿਮਾਗ ਵਿਚ ਫਿਰ ਤੋਂ ਸੁਰਜੀਤ ਕਰ ਦਿੱਤਾ,ਕਿਉਂਕਿ ਹਰ ਆਏ ਮਹੀਨੇ ਰੇਡੀਓ ਤੋਂ ਨਸ਼ਰ ਹੋਣ ਵਾਲੀ ਮੰਨ ਕੀ ਬਾਤ ਰਾਹੀਂ ਅਖਬਾਰਾਂ ਵਿਚ ਮੋਦੀ ਦੇ ਨਾਲ ਨਾਲ ਰੇਡੀਓ ਦੀ ਪਬਲੀਸਿਟੀ ਜਰੂਰ ਹੋ ਜਾਂਦੀ ਹੈ ਅਤੇ ਕਿਸੇ ਵੀ ਚੀਜ਼ ਦੇ ਪਬਲੀਸਿਟੀ ਹੋਣਾ ਯਕੀਨਨ ਇਕ ਵੱਡੀ ਗੱਲ ਹੈ!
ਮੁਹੰਮਦ ਅੱਬਾਸ ਧਾਲੀਵਾਲ,
ਮਾਲੇਰਕੋਟਲਾ।
ਸੰਪਰਕ :9855259650.
abbasdhaliwal72@gmail.com
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback