Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਟੈਸਟ ਸੀਰੀਜ਼ ’ਚ ਹਾਰ ’ਤੇ ਸਾਬਕਾ ਕ੍ਰਿਕਟਰਾਂ ਨੇ ਟੀਮ ਇੰਡੀਆ ’ਤੇ ਚੁੱਕੇ ਸਵਾਲ
ਬਿਸ਼ਨ ਸਿੰਘ ਬੇਦੀ, ਵੀ. ਵੀ. ਐੱਸ ਲਕਸ਼ਮਨ ਅਤੇ ਸੰਜੇ ਮਾਂਜਰੇਕਰ ਸਮੇਤ ਸਾਬਕਾ ਭਾਰਤੀ ਕ੍ਰਿਕਟਟਰਾਂ ਨੇ ਸੋਮਵਾਰ ਨੂੰ ਨਿਊਜ਼ੀਲੈਂਡ ’ਚ ਟੈਸਟ ਸੀਰੀਜ਼ ’ਚ ਭਾਰਤ ਦੀ 0-2 ਦੀ ਹਾਰ ਦੇ ਬਾਅਦ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਦੀ ਰਣਨੀਤੀ ’ਤੇ ਸਵਾਲ ਚੁੱਕੇ। ਟੀਮ ਇੰਡੀਆ ਨੂੰ ਕ੍ਰਾਈਸਟਚਰਚ ’ਚ ਦੂਜੇ ਟੈਸਟ ’ਚ ਤਿੰਨ ਦਿਨ ਦੇ ਅੰਦਰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਵੇਲਿੰਗਟਨ ’ਚ ਟੀਮ ਨੇ ਪਹਿਲਾ ਟੈਸਟ 10 ਵਿਕਟਾਂ ਨਾਲ ਗੁਆਇਆ ਸੀ।
ਬੇਦੀ ਨੇ ਟਵੀਟ ਕੀਤਾ, ‘‘ਕੀ ਕੋਈ ਦੱਸ ਸਕਦਾ ਹੈ ਕਿ ਨਿਊਜ਼ੀਲੈਂਡ ਨੇ ਦੁਨੀਆ ਦੀ ਨੰਬਰ ਇਕ ਟੀਮ ’ਤੇ ਪੂਰੀ ਤਰ੍ਹਾਂ ਦਬਦਬਾ ਕਿਵੇਂ ਬਣਾਇਆ? ਮੈਨੂੰ ਸਹੀ ਕਾਰਨ ਸਮਝ ਨਹੀਂ ਰਿਹਾ ਹੈ। ਕੀ ਕਿਸੇ ਵਿਅਕਤੀ ਨੂੰ ਬੇਇੱਜ਼ਤ ਕੀਤੇ ਬਗ਼ੈਰ ਕੋਈ ਮੇਰੀ ਮਦਦ ਕਰ ਸਕਦਾ ਹੈ।’’ ਉਨ੍ਹਾਂ ਕਿਹਾ, ‘‘ਇਸ ਵਿਚਾਲੇ ਸੰਜਮ ਰੱਖਣ, ਸ਼ਾਂਤ ਰਹਿਣ ਅਤੇ ਵਚਨਬੱਧਤਾ ਦਿਖਾਉਣ ਲਈ ਨਿਊਜ਼ੀਲੈਂਡ ਦੀ ਸ਼ਲਾਘਾ ਕਰੋ।’’
ਲਕਸ਼ਮਨ ਦਾ ਮੰਨਣਾ ਹੈ ਕਿ ਸੀਰੀਜ਼ ਦੇ ਦੌਰਾਨ ਭਾਰਤੀ ਟੀਮ ਅਨੁਸ਼ਾਸਨ ’ਚ ਨਹੀਂ ਹੈ। ਉਨ੍ਹਾਂ ਟਵੀਟ ਕੀਤਾ, ‘‘ਭਾਰਤ ਨੂੰ ਹਰਾਉਣ ਅਤੇ ਟੈਸਟ ਸੀਰੀਜ਼ ਸੌਖਿਆਂ ਹੀ ਜਿੱਤਣ ਲਈ ਨਿਊਜ਼ੀਲੈਂਡ ਨੂੰ ਵਧਾਈ। ਭਾਰਤ ਜ਼ਰੂਰੀ ਅਨੁਸ਼ਾਸਨ ਨਹੀਂ ਦਿਖਾ ਸਕਿਆ ਅਤੇ ਇਹ ਬੇਹੱਦ ਨਿਰਾਸ਼ਾਜਨਕ ਹੈ।’’
ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ ਨੇ ਕਿਹਾ ਕਿ 2018 ’ਚ ਇੰਗਲੈਂਡ ਅਤੇ ਦੱਖਣੀ ਅਫਰੀਕੀ ਦੌਰਿਆਂ ਦੇ ਉਲਟ ਇਸ ਸੀਰੀਜ਼ ’ਚ ਕੋਹਲੀ ਦੀ ਟੀਮ ਮੁਕਾਬਲੇਬਾਜ਼ੀ ਵੀ ਪੇਸ਼ ਨਾ ਕਰ ਸਕੀ। ਚੋਪੜਾ ਨੇ ਕਿਹਾ, ‘‘ਕੋਹਲੀ ਦੀ ਅਗਵਾਈ ’ਚ ਭਾਰਤ ਨੇ ਵਿਦੇਸ਼ੀ ਸਰਜ਼ਮੀਂ ’ਤੇ ਜ਼ਿਆਦਾਤਰ ਟੈਸਟ ਮੈਚ ’ਚ ਚੰਗੀ ਮੁਕਾਬਲੇਬਾਜ਼ੀ ਪੇਸ਼ ਕੀਤੀ ਹੈ ਪਰ ਇਹ ਸੀਰੀਜ਼ ਵੱਖ ਸੀ। ਭਾਰਤ ਨੇ ਸਿਰਫ ਇਸ ’ਚ ਹਿੱਸਾ ਲਿਆ ਹੈ। ਬੱਲੇਬਾਜ਼ੀ ਅਤੇ ਨਿਊਜ਼ੀਲੈਂਡ ਦੇ ਲੋਅਰ ਆਰਡਰ ਨੂੰ ਅਸਫਲ ਕਰਨ ’ਚ ਭਾਰਤ ਨੇ ਨਿਰਾਸ਼ ਕੀਤਾ।’’
ਟਵਿੱਟਰ ’ਤੇ ਸਵਾਲ ਜਵਾਬ ਦੇ ਦੌਰਾਨ ਸਾਬਕਾ ਭਾਰਤੀ ਬੱਲੇਬਾਜ਼ ਸੰਜੇ ਮਾਂਜਰੇਕਰ ਨੇ ਰਾਸ਼ਟਰੀ ਟੀਮ ਨੂੰ ਸਲਾਹ ਦਿੱਤੀ। ਮਾਂਜਰੇਕਰ ਨੇ ਕਿਹਾ, ‘‘ਆਖਰੀ ਤੇ ਘੱਟ ਤਜਰਬੇਕਾਰ ਬੱਲੇਬਾਜ਼ਾਂ ਨੂੰ ਆਊਟ ਕਰਨ ਲਈ ਜ਼ਰੂਰਤ ਤੋਂ ਜ਼ਿਆਦਾ ਕੋਸ਼ਿਸ਼ ਕਰ ਰਹੇ ਹਨ? ਸਰਵਸ੍ਰੇਸ਼ਠ ਇਹ ਹੈ ਕਿ ਆਮ ਯੋਜਨਾ ਅਪਣਾਓ ਜੋ ਤੁਸੀਂ ਟਾਪ ਆਰਡਰ ਦੇ ਖਿਲਾਫ ਅਪਣਾਈ।’’
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback