Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਮਦਦ ਚਾਹਤੀ ਹੈ ਯੇਹ ਹੱਵਾ ਕੀ ਬੇਟੀ, ਯਸ਼ੋਧਾ ਕੀ ਹਮ ਜਿਨਸ ਰਾਧਾ ਕੀ ਬੇਟੀ!- ਅੱਬਾਸ ਧਾਲੀਵਾਲ
ਔਰਤਾਂ ਦੀ ਦੁਰਦਸ਼ਾ ਸੰਬੰਧੀ ਸਾਹਿਰ ਲੁਧਿਆਣਵੀ ਨੇ ਅੱਜ ਤੋਂ ਲੱਗਭਗ ਛੇ ਸੱਤ ਦਹਾਕਿਆਂ ਪਹਿਲਾਂ ਜੋ ਨਕਸ਼ਾ ਆਪਣੀਆਂ ਨਜ਼ਮਾਂ ਤੇ ਗੀਤਾਂ ਚ ਪੇਸ਼ ਕੀਤਾ ਸੀ ਅੱਜ ਵੀ ਹਾਲਾਤ ਉਹੋ ਜਿਹੇ ਹੀ ਹਨ। ਉਨ੍ਹਾਂ ਦੀ ਨਜ਼ਮ ਦੀਆਂ ਚੰਦ ਸਤਰਾਂ ਚੇਤੇ ਆ ਰਹੀਆਂ ਹਨ। ਜਿਨ੍ਹਾਂ ਵਿਚ ਉਸ ਨੇ ਔਰਤ ਦੇ ਜੀਵਨ ਵਿਚਲੀ ਤ੍ਰਾਸਦੀ ਨੂੰ ਪੇਸ਼ ਕਰਦਿਆਂ ਕਿਹਾ ਹੈ ਕਿ :
ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ।
ਜਬ ਜੀਅ ਚਾਹਾ ਮਸਲਾ ਕੁਚਲਾ, ਜਬ ਜੀਅ ਚਾਹਾ ਧੁਤਕਾਰ ਦੀਆ।
ਤਿਤਲੀ ਹੈ ਕਹੀਂ ਦੀਨਾਰੋਂ ਮੇਂ ਬਿਕਤੀ, ਹੈ ਕਹੀਂ ਬਾਜ਼ਾਰੋਂ ਮੇਂ।
ਨੰਗੀ ਨਚਵਾਈ ਜਾਤੀ ਹੈ, ਅਯਾਸ਼ੋਂ ਕੇ ਦਰਬਾਰੋਂ ਮੇਂ।
ਯੇਹ ਵੋਹ ਬੇਇਜ਼ਤ ਚੀਜ਼ ਹੈ ਜੋ, ਬਟ ਜਾਤੀ ਹੈ ਇੱਜ਼ਤ ਦਾਰੋਂ ਮੇਂ
ਔਰਤ ਨੇ ਜਨਮ ਦੀਆ...
ਇਥੇ ਜਿਕਰਯੋਗ ਹੈ ਕਿ ਦੁਨੀਆ ਭਰ ਚ' ਅੱਠ ਮਾਰਚ ਨੂੰ " ਵਿਸ਼ਵ ਔਰਤ ਦਿਵਸ" ਵਜੋਂ ਮਨਾਇਆ ਜਾਂਦਾ ਹੈ ਇਸ ਅਵਸਰ ਤੇ ਔਰਤਾਂ ਦੇ ਸਸ਼ਕਤੀਕਰਨ ਨੂੰ ਲੈ ਕੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਔਰਤਾਂ ਨੂੰ ਅਧਿਕਾਰ ਦਿਵਾਉਣ ਦੀਆਂ ਵੱਡੀਆਂ ਵੱਡੀਆਂ ਡੀਂਗਾਂ ਮਾਰੀਆ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਲੰਮੇ ਸਮੇਂ ਤੋਂ ਗੱਲਾਂ ਚੱਲ ਰਹੀਆਂ ਹਨ ।
ਜੇਕਰ ਅੱਜ ਅਸੀਂ ਆਪਣੇ ਦੇਸ਼ ਵਿਚਲੀਆਂ ਔਰਤਾਂ ਦੇ ਜੀਵਨ ਤੇ ਝਾਤ ਮਾਰੀਏ ਤਾਂ ਯਕੀਨਨ ਸਾਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਔਰਤ ਨੂੰ ਦੇਵੀ ਦਾ ਦਰਜਾ ਦਿੱਤਾ ਜਾਂਦਾ ਹੈ, ਕੰਜਕਾਂ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ। ਜਿਸ ਔਰਤ ਦੀ ਕੁੱਖੋਂ ਦੁਨੀਆ ਦੇ ਮਹਾਨ ਮਹਾਪੁਰਸ਼ਾਂ ਨੇ ਜਨਮ ਲਿਆ, ਜਿਸ ਦੀ ਕੁੱਖੋਂ ਵੱਡੇ ਵੱਡੇ ਨਬੀਆਂ ਪੈਗੰਬਰਾਂ ਅਤੇ ਸੂਫੀ ਸੰਤਾਂ ਨੇ ਜਨਮ ਲਿਆ। ਜਿਸ ਨੇ ਕਦੀ ਟੀਪੂ ਸੁਲਤਾਨ ਕਦੇ ਭਗਤ ਸਿੰਘ, ਕਦੀ ਊਧਮ ਸਿੰਘ ਕਦੇ ਚੰਦਰ ਸ਼ੇਖਰ ਆਜ਼ਾਦ ਅਤੇ ਕਦੇ ਰਾਮ ਪ੍ਰਸਾਦ ਬਿਸਮਿਲ ਅਤੇ ਕਰਤਾਰ ਸਿੰਘ ਸਰਾਭੇ ਵਰਗੇ ਸੂਰਵੀਰਾਂ ਨੂੰ ਜਨਮ ਦਿੱਤਾ ਅਤੇ ਉਹ ਆਪਣੀਆਂ ਅਦੁੱਤੀਆਂ ਤੇ ਬੇਮਿਸਾਲ ਕੁਰਬਾਨੀਆਂ ਸਦਕਾ ਰਹਿੰਦੀਆਂ ਦੁਨੀਆ ਤਕ ਆਪਣੇ ਨਾਮਾਂ ਨੂੰ ਅਮਰ ਕਰ ਗਏ।
ਔਰਤ ਜਾਤ ਜਿਸ ਨੂੰ ਹਰ ਧਰਮ ਵਿੱਚ ਇੱਜ਼ਤ ਤੇ ਅਹਿਤਰਾਮ ਦਿੱਤਾ ਗਿਆ ਹੈ । ਇਸਲਾਮ ਵਿਚ ਔਰਤ ਦੇ ਰੁਤਬੇ ਨੂੰ ਬਿਆਨ ਕਰਦਿਆਂ ਸਵਰਗ ਨੂੰ ਮਾਂ ਦੇ ਕਦਮਾਂ ਹੇਠ ਦੱਸਿਆ ਗਿਆ ਹੈ ਜਦੋਂ ਕਿ ਗੁਰੂ ਨਾਨਕ ਦੇਵ ਜੀ ਨੇ ਔਰਤ ਜਾਤੀ ਦੀ ਵਡਿਆਈ ਕਰਦਿਆਂ ਆਖਿਆ ਹੈ ਕਿ :
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।
ਅੱਜ ਇਸ ਸਮਾਜ ਵਿੱਚ ਔਰਤ ਦੀ ਜੋ ਦੁਰਗਤ ਤੇ ਬੇਕਦਰੀ ਹੋ ਰਹੀ ਹੈ।ਉਸ ਦੀ ਮਿਸਾਲ ਸ਼ਾਇਦ ਪੱਥਰ ਯੁੱਗ ਵਿੱਚੋਂ ਵੀ ਢੂੰਢ ਪਾਉਣਾ ਮੁਸ਼ਕਲ ਹੈ। ਪਿਛਲੇ ਲੰਮੇ ਅਰਸੇ ਤੋਂ ਜਿਸ ਤਰ੍ਹਾਂ ਲੜਕੀਆਂ ਨਾਲ ਇਕ ਤੋਂ ਬਾਅਦ ਇਕ ਬਲਾਤਕਾਰਾਂ ਦੀਆਂ ਘਟਨਾਵਾਂ ਘਟੀਆ ਹਨ। ਜਿਸ ਪ੍ਰਕਾਰ ਵੱਖ ਵੱਖ ਸ਼ੈਲਟਰ ਹਾਊਸਾਂ ਵਿੱਚ ਮੌਜੂਦ ਬੱਚੀਆਂ ਦਾ ਮਾਨਸਿਕ ਅਤੇ ਸਰੀਰਕ ਸੋਸ਼ਣ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਯਕੀਨਨ ਉਹ ਸਭ ਸਾਡੇ ਸਮਾਜ ਵਿੱਚ ਵਿਚਰਨ ਵਾਲੇ ਲੋਕਾਂ ਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕਰਦੀਆਂ ਹਨ।
ਇਕ ਲੜਕੀ ਦੇ ਬਲਾਤਕਾਰ ਦਾ ਸ਼ਿਕਾਰ ਹੋ ਜਾਣ ਤੇ ਪੀੜਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦੇ ਲਈ ਜਿਸ ਤਰ੍ਹਾਂ ਨਾਲ ਦਰ ਬਦਰ ਜਲੀਲ ਓ ਖੁਆਰ ਹੋਣਾ ਪੈਂਦਾ ਹੈ। ਉਹ ਯਕੀਨਨ ਦੁਖਦਾਈ ਤੇ ਸ਼ਰਮਨਾਕ ਹੱਦ ਤੱਕ ਖਤਰਨਾਕ ਹੈ। ਉਸ ਸੰਦਰਭ ਵਿੱਚ ਤਾਂ ਸਾਹਿਰ ਲੁਧਿਆਣਵੀ ਦੇ ਸ਼ਬਦਾਂ ਵਿਚ ਇਹੋ ਕਿਹਾ ਜਾ ਸਕਦਾ ਹੈ ਕਿ :
ਮਦਦ ਚਾਹਤੀ ਹੈ ਯੇਹ ਹੱਵਾ ਕੀ ਬੇਟੀ।
ਯਸ਼ੋਧਾ ਕੀ ਹਮ ਜਿਨਸ ਰਾਧਾ ਕੀ ਬੇਟੀ।
ਪੈਅੰਬਰ ਕੀ ਉਮੱਤ ਜ਼ੁਲੇਖਾ ਕੀ ਬੇਟੀ।
ਇਹ ਕਿ ਪਿਛਲੇ ਅੱਠ ਸਾਲ ਤੋਂ ਲਟਕਦੇ ਆ ਰਹੇ ਨਿਰਭਿਆ ਕਾਂਡ ਦੇ ਦੋਸ਼ੀਆਂ ਨੂੰ ਅੱਜ ਜਿਸ ਤਰ੍ਹਾਂ ਨਾਲ ਫਾਂਸੀ ਦੇਣ ਦੀ ਤਾਰੀਖਾਂ ਬਾਰ ਬਾਰ ਅੱਗੇ ਪਾਈਆਂ ਜਾ ਰਹੀਆਂ ਹਨ। ਉਸ ਦੇ ਚਲਦਿਆਂ ਅਸੀਂ ਪੂਰੀ ਦੁਨੀਆ ਵਿਚ ਮਜਾਕ ਦੇ ਪਾਤਰ ਬਣ ਰਹੇ ਹਾਂ। ਜੇਕਰ ਉਕਤ ਦੋਸ਼ੀਆਂ ਨੂੰ ਸਮੇਂ ਸਿਰ ਫਾਹੇ ਲਾਇਆ ਹੁੰਦਾ ਤਾਂ ਸ਼ਾਇਦ ਕਠੂਆ, ਉਨਾਓ, ਹੈਦਰਾਬਾਦ ਵਰਗੀਆਂ ਦਰਦਨਾਕ ਘਟਨਾਵਾਂ ਨਹੀਂ ਵਾਪਰੀਆਂ । ਔਰਤਾਂ ਤੇ ਮਰਦ ਪ੍ਰਧਾਨ ਸਮਾਜ ਵਲੋਂ ਕੀਤੀ ਜਾਂਦੀ ਬੇਇਨਸਾਫੀ ਅਤੇ ਜੁਲਮ ਦੇ ਸੰਦਰਭ ਸਾਹਿਰ ਲਿਖਦੇ ਹਨ ਕਿ:
ਮਰਦੋਂ ਕੇ ਲੀਏ ਹਰ ਜੁਲਮ ਰਵਾ ਔਰਤ ਕੇ ਲੀਏ ਰੋਣਾ ਭੀ ਖਤਾ ।
ਮਰਦੋਂ ਕੇ ਲੀਏ ਹਰ ਐਸ਼ ਕਾ ਹੱਕ ਔਰਤ ਕੇ ਲੀਏ ਜੀਨਾ ਭੀ ਖਤਾ ।
ਮਰਦੋਂ ਕੇ ਲੀਏ ਲਾਖੋਂ ਸੇਜੇਂ ਔਰਤ ਕੇ ਲੀਏ ਬਸ ਏਕ ਚਿਤਾ।
ਔਰਤ ਨੇ ਜਨਮ ਦੀਆ ਮਰਦੋਂ ਕੋ ਮਰਦੋਂ ਨੇ ਉਸੇ ਬਾਜ਼ਾਰ ਦੀਆ।
ਪੀੜਤ ਲੜਕੀਆਂ ਨੂੰ ਸਮੇਂ ਸਿਰ ਇਨਸਾਫ ਨਹੀਂ ਮਿਲਣਾ ਯਕੀਨਨ ਸਾਡੇ ਨਿਆਇਕ ਸਿਸਟਮ ਦੀ ਛਵੀ ਨੂੰ ਧੂਮਲ ਕਰਦਾ ਹੈ ਅਤੇ ਇਸ ਦੇ ਨਾਲ ਇਨਸਾਫ ਚ ਹੁੰਦੀ ਦੇਰੀ ਪੀੜਤਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਵਿੱਚ ਮਾਯੂਸੀ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਹੱਲਾਸ਼ੇਰੀ ਦਿੰਦਾ ਹੈ । ਪਿਛਲੇ ਸਾਲ ਚਿਮਨੀਆਨੰਦ ਵਾਲੇ ਕੇਸ ਵਿਚ ਵਿਦਿਆਰਥਣ ਨਾਲ ਜੋ ਹੋਇਆ ਉਸ ਬਾਰੇ ਸਾਰੇ ਹੀ ਭਲੀਭਾਂਤੀ ਜਾਣਦੇ ਹਨ। ਅਜਿਹੇ ਹਾਲਾਤਾਂ ਦੇ ਕਾਰਨ ਅੱਜ ਕਿੰਨੀਆਂ ਪੀੜਤ ਲੜਕੀਆਂ ਆਪਣੇ ਨਾਲ ਹੋਏ ਸੋਸ਼ਣ ਤੇ ਚੁੱਪੀ ਧਾਰ ਲੈਂਦੀਆਂ ਹਨ।
ਬੇਸ਼ੱਕ ਸਰਕਾਰ ਵੱਲੋਂ 'ਬੇਟੀ ਬਚਾਓ ਬੇਟੀ ਪੜ੍ਹਾਓ' ਸਲੋਗਨ ਲਗਾਏ ਜਾਂਦੇ ਹਨ। ਪਰ ਕੁੱਝ ਵਿਦਿਅਕ ਸੰਸਥਾਵਾਂ ਚ ਜਿਸ ਤਰ੍ਹਾਂ ਲੜਕੀਆਂ ਨਾਲ ਭੇਦਭਾਵ ਕੀਤਾ ਜਾਂਦਾ ਹੈ ਉਸ ਨੂੰ ਵੇਖਦਿਆਂ ਲੱਗਦਾ ਹੈ ਕਿ ਜਿਵੇਂ ਇਹ ਉਕਤ ਸਲੋਗਨਾਂ ਨੂੰ ਦੰਦੀਆਂ ਚੜਾ ਰਹੇ ਹੋਣ। ਘਟਨਾ ਗੁਜਰਾਤ ਇਕ ਇੰਸਟੀਚਿਊਟ ਦੀ ਹੈ ਜਿੱਥੇ ਇਕ ਪ੍ਰਿੰਸੀਪਲ ਦੁਆਰਾ 68 ਵਿਦਿਆਰਥਣਾਂ ਦੇ ਕੱਪੜੇ ਸਿਰਫ ਇਹ ਜਾਨਣ ਲਈ ਲੁਹਾਏ ਗਏ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਸੈਨੇਟਰੀ ਪੈਡ ਕਿਸ ਕੁੜੀ ਦੁਆਰਾ ਸੁੱਟਿਆ ਗਿਆ ਸੀ । ਇਹ ਗੱਲ ਵੀ ਸਾਹਮਣੇ ਆਈ ਕਿ ਉਕਤ ਇੰਸਟੀਚਿਊਟ ਵਿਖੇ ਪੜ੍ਹ ਰਹੀਆਂ ਕੁੜੀਆਂ ਨੂੰ ਜਦੋਂ ਵੀ ਪੀਰੀਅਡ ਆਉਂਦੇ ਹਨ, ਤਾਂ ਉਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਵਾਸਤੇ ਕੁਝ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਵੇਂ ਕਿ ਪੀਰੀਅਡ ਦੌਰਾਨ ਲੜਕੀਆਂ ਨੂੰ ਹੋਸਟਲ ਦੀ ਥਾਂ ਬੇਸਮੈਂਟ ਵਿਚ ਰਹਿਣਾ ਪੈਂਦਾ ਹੈ। ਉਹ ਰਸੋਈ ਵਿਚ ਨਹੀਂ ਵੜ ਸਕਦੀਆਂ ਤੇ ਪੂਜਾ ਆਦ ਨਹੀਂ ਕਰ ਸਕਦੀਆਂ । ਪੀਰੀਅਡਾਂ ਵਾਲੀਆਂ ਕੁੜੀਆਂ ਨੂੰ ਕਲਾਸਾਂ ਵਿਚ ਵੀ ਪਿਛਲੇ ਬੈਂਚਾਂ 'ਤੇ ਬੈਠਣਾ ਪੈਂਦਾ ਹੈ।
ਜਿਥੋਂ ਤੱਕ ਕਾਲਜਾਂ ਅਤੇ ਯੂਨੀਵਰਸਿਟੀਆਂ ਹਨ ਅੱਜ ਇਹ ਇਦਾਰੇ ਵੀ ਲੜਕੀਆਂ ਲਈ ਸੁਰੱਖਿਅਤ ਨਹੀਂ ਹਨ। ਪਿਛਲੇ ਦਿਨੀਂ ਅਜਿਹੀ ਹੀ ਇਕ ਨਿਊਜ ਰਿਪੋਰਟ ਨੇ ਸਾਡੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਅਨੁਸਾਰ ਗਾਰਗੀ ਗਰਲਜ ਹਾਸਟਲ ਵਿਖੇ ਗੁੰਡਾਗਰਦ ਅਨਸਰਾਂ ਦੁਆਰਾ ਲੜਕੀਆਂ ਦੀਆਂ ਛਾਤੀਆਂ ਨੂੰ ਮਧੋਲਿਆ ਅਤੇ ਸਤਨਾਂ ਨੂੰ ਨੋਚਿਆ ਗਿਆ ਤੇ ਉਨ੍ਹਾਂ ਲੜਕੀਆਂ ਦੇ ਕਪੜੇ ਫਾੜੇ ਗਏ। ਇਥੋਂ ਤਕ ਕਿ ਬਾਥਰੂਮਾਂ ਵਿੱਚ ਬੰਦ ਕਰਕੇ ਉਨ੍ਹਾਂ ਸਾਹਮਣੇ ਹਸਤਮੈਥੁਨ ਕੀਤਾ ਗਿਆ। ਆਪਣੀ ਨਜ਼ਮ ਵਿੱਚ ਇੱਕ ਥਾਂ ਸਾਹਿਰ ਲਿਖਦੇ ਹਨ ਕਿ :
ਜਿਨ ਸੀਨੋੰ ਨੇ ਉਨਹੇ ਦੂਧ ਦੀਆ, ਉਨ ਸੀਨੋੰ ਕਾ ਬਿਓਪਾਰ ਕੀਆ।
ਜਿਸ ਕੋਖ ਮੇਂ ਉਨਕਾ ਜਿਸਮ ਢਲਾ, ਉਸ ਕੋਖ ਕਾ ਕਾਰੋਬਾਰ ਕੀਆ।
ਜਿਸ ਤਨ ਸੇ ਉਗੇ ਕੌਂਪਲ ਬਣ ਕਰ,ਉਸ ਤਨ ਕੋ ਜ਼ਲੀਲ ਓ ਖੁਆਰ ਕੀਆ।
ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ।
ਅਵਤਾਰ ਪੈਗੰਬਰ ਜਣਤੀ ਹੈ ਫਿਰ ਭੀ ਸ਼ੈਤਾਨ ਕੀ ਬੇਟੀ ਹੈ।
ਯੇਹ ਵੋਹ ਬਦਕਿਸਮਤ ਮਾਂ ਹੈ ਜੋ ਬੇਟੋਂ ਕੀ ਸੇਜ ਪੇ ਲੇਟੀ ਹੈ।
ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ।
ਅੱਬਾਸ ਧਾਲੀਵਾਲ,
ਮਾਲੇਰਕੋਟਲਾ।
ਸੰਪਰਕ :9855259650
abbasdhaliwal72@gmail.com
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback