Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਜੇ ਤੁਸੀਂ ਆਪਣਾ ਸਮਝਦੇ ਹੋ ਤਾਂ…-ਲਾਲ ਚੰਦ ਸਿਰਸੀਵਾਲਾ


    
  

Share
  
ਸਾਡੇ ਗੁਆਂਢ ’ਚ ਇਕ ਜੋੜਾ ਕਿਰਾਏ ’ਤੇ ਰਹਿੰਦਾ ਸੀ। ਉਨ੍ਹਾਂ ਦਾ ਗਲੀ ਗੁਆਂਢ ਤੇ ਮਕਾਨ ਮਾਲਕਾਂ ਨਾਲ ਵਧੀਆ ਪਿਆਰ ਸੀ। ਸ਼ੁਰੂ ’ਚ ਉਹ ਕਦੇ ਉੱਚੀ ਬੋਲਦੇ ਵੀ ਨਹੀਂ ਸਨ ਸੁਣੇ, ਪਰ ਸਾਲ ਕੁ ਬਾਅਦ ਕਦੇ-ਕਦੇ ਪਤੀ ਪਤਨੀ ਨੂੰ ਨਾਰਾਜ਼ਗੀ ’ਚ ਬੋਲਦੇ ਸੁਣਿਆ ਤੇ ਫਿਰ ਉਨ੍ਹਾਂ ਦਾ ਆਪਸੀ ਕਲੇਸ਼ ਵਧਣ ਲੱਗਾ। ਵਧੀਆ ਸੁਭਾਅ ਦੇ ਹੋਣ, ਕਿਸੇ ਬਾਰੇ ਮਾੜਾ ਚੰਗਾ ਨਾ ਕਹਿਣ ਅਤੇ ਦੁੱਖ ਤਕਲੀਫ਼ ’ਚ ਸ਼ਾਮਲ ਹੋਣ ਕਾਰਨ ਉਨ੍ਹਾਂ ਦੇ ਇਸ ਕਲੇਸ਼ ਦਾ ਮਕਾਨ ਮਾਲਕ ਨੂੰ ਬਹੁਤ ਦੁੱਖ ਲੱਗਾ। ਇਕੱਠੇ ਸੈਰ ’ਤੇ ਜਾਣ ਸਮੇਂ ਉਹ ਮੇਰੇ ਨਾਲ ਗੱਲ ਸਾਂਝੀ ਕਰਦੇ ਤੇ ਕਲੇਸ਼ ਦਾ ਕੋਈ ਵੱਡਾ ਕਾਰਨ ਸਮਝ ਨਾ ਆਉਂਦਾ। ਇਕ ਦਿਨ ਤਾਂ ਹੱਦ ਹੀ ਹੋ ਗਈ, ਕਿਰਾਏਦਾਰ ਆਦਮੀ ਦੀ ਪਤਨੀ ਸੂਟਕੇਸ ਤੇ ਬੱਚੇ ਚੁੱਕ ਕੇ ਆਪਣੇ ਪੇਕੀਂ ਜਾਣ ਦੀ ਤਿਆਰੀ ਕਰਨ ਲੱਗ ਪਈ। ਅਸੀਂ ਚਾਹੁੰਦੇ ਸਾਂ ਕਿ ਇੰਝ ਨਾ ਹੋਵੇ ਤੇ ਦੋਵਾਂ ਨੂੰ ਬਿਠਾ ਕੇ ਸਮਝਾ ਦਿੱਤਾ ਜਾਵੇ।
ਮਕਾਨ ਮਾਲਕ ਦੇ ਮਾਤਾ ਜੀ ਘਰ ’ਚ ਵੱਡੇ ਸਨ। ਲਾਣੇ ’ਚ ਕੱਟਣ ਕਰਕੇ ਉਹ ਅਜਿਹੇ ਸੰਜੀਦਾ ਮਸਲਿਆਂ ਪ੍ਰਤੀ ਡੂੰਘੀ ਸਮਝ ਰੱਖਦੇ ਸਨ। ਉਹ ਜੋੜਾ ਵੀ ਮਾਤਾ ਦਾ ਬਹੁਤ ਸਤਿਕਾਰ ਕਰਦਾ ਸੀ। ਅਸੀਂ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਇਨ੍ਹਾਂ ਦੇ ਕਲੇਸ਼ ਦਾ ਕਾਰਨ ਜਾਣ ਕੇ ਦੱਸੋ ਤਾਂ ਕਿ ਅਸੀਂ ਇਸ ਪਰਿਵਾਰ ਨੂੰ ਟੁੱਟਣ ਤੋਂ ਬਚਾ ਸਕੀਏ।
ਮਾਤਾ ਜੀ ਨੇ ਉਸ ਦੀ ਪਤਨੀ ਨੂੰ ਇਹ ਕਹਿ ਕੇ ਜਾਣ ਤੋਂ ਰੋਕ ਦਿੱਤਾ ਕਿ ਜਦੋਂ ਗੱਲ ਘਰਦਿਆਂ ਕੋਲ ਚਲੀ ਜਾਂਦੀ ਹੈ ਤਾਂ ਕਲੇਸ਼ ਵਧ ਜਾਂਦਾ ਹੈ। ਤੂੰ ਪੇਕੇ ਨਹੀਂ ਜਾਣਾ, ਮੁੰਡੇ ਨਾਲ ਮੈਂ ਗੱਲ ਕਰਾਂਗੀ। ਪਰ ਇਹ ਦੱਸ ਕਿ ਤੇਰੇ ਮੁਤਾਬਿਕ ਤੁਹਾਡਾ ਝਗੜਾ ਕਿਉਂ ਹੋ ਜਾਂਦਾ ਹੈ? ਗੱਲ ਲੁਕੋਣੀ ਨਹੀਂ ਜਿਸ ਦਾ ਵੀ ਕਸੂਰ ਹੋਵੇ ਇਮਾਨਦਾਰੀ ਨਾਲ ਦੱਸਣਾ। ਬਿਨਾਂ ਕਾਰਨ ਇਕ-ਦੂਜੇ ਨੂੰ ਕਸੂਰਵਾਰ ਨਹੀਂ ਕਹਿਣਾ ਕਿਉਂਕਿ ਗ਼ਲਤੀ ਮੰਨ ਕੇ ਸੁਧਾਰ ਕਰਨ ਵਾਲੇ ਘਰ ਹੀ ਟੁੱਟਣ ਤੋਂ ਬਚਦੇ ਹਨ।
ਮਾਤਾ ਕੋਲ ਪੀੜ੍ਹੀ ’ਤੇ ਬੈਠਦਿਆਂ ਕਲੇਸ਼ ਦੇ ਜੋ ਕਾਰਨ ਦੱਸੇ ਉਹ ਬੜੇ ਹੀ ਮਾਮੂਲੀ ਸਨ। ਡਿਊਟੀ ’ਤੇ ਜਾਣ ਸਮੇਂ ਛੋਟੀਆਂ ਚੀਜ਼ਾਂ ਫਿਫਟੀ, ਰੁਮਾਲ, ਜੁਰਾਬਾਂ ਆਦਿ ਨਾ ਮਿਲਣੀਆਂ, ਰਿਸ਼ਤੇਦਾਰੀ ’ਚ ਜਾਣ ਆਉਣ ਸਮੇਂ ਤਿਆਰੀ ਨਾਲ ਸਾਮਾਨ ਨਾ ਸਾਂਭਣਾ ਅਤੇ ਵਾਰ-ਵਾਰ ਇਕ ਤਰ੍ਹਾਂ ਦੀ ਦਾਲ ਸਬਜ਼ੀ ਦਾ ਬਣਨਾ ਮੁੱਖ ਕਾਰਨ ਸਨ। ਫਿਰ ਮਾਤਾ ਨੇ ਉਸ ਦੇ ਪਤੀ ਨੂੰ ਵੀ ਪੁੱਛਿਆ। ਬੱਸ ਉਸ ਦੀਆਂ ਵੀ ਇਹੋ ਸ਼ਿਕਾਇਤਾਂ ਸਨ। ਮਾਤਾ ਨੇ ਝਗੜੇ ਦੇ ਕਾਰਨ ਸਾਨੂੰ ਦੱਸੇ। ਜਦੋਂ ਕਿਸੇ ਸਮੱਸਿਆ ਦੇ ਕਾਰਨ ਪਤਾ ਲੱਗ ਜਾਣ ਤਾਂ ਹੱਲ ਹੋਣੀ ਸੁਖਾਲੀ ਹੋ ਜਾਂਦੀ ਹੈ।
ਉਨ੍ਹਾਂ ਦਿਨਾਂ ’ਚ ਮੇਰੇ ਬੱਚੇ ਗਏ ਹੋਣ ਕਰਕੇ ਮੈਂ ਪ੍ਰੋਫ਼ੈਸਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ‘ਮਾਲਾ-ਮਣਕੇ’ ਪੜ੍ਹ ਰਿਹਾ ਸੀ। ਉਸ ਵਿਚ ਇਹ ਲਾਈਨਾਂ ਪੜ੍ਹੀਆਂ ਕਿ ‘‘ਹਰ ਇਕ ਚੀਜ਼ ਲਈ ਥਾਂ ਹੋਣੀ ਚਾਹੀਦੀ ਹੈ ਤੇ ਹਰ ਇਕ ਚੀਜ਼ ਆਪਣੀ ਥਾਂ ’ਤੇ ਹੋਣੀ ਚਾਹੀਦੀ ਹੈ। ਜਾਣ-ਆਉਣ ਸਮੇਂ ਸਾਮਾਨ ਪਹਿਲਾਂ ਤਿਆਰ ਕਰਕੇ ਰੱਖ ਲੈਣਾ ਚਾਹੀਦਾ ਹੈ।’’ ਸ਼ਾਮ ਨੂੰ ਘਰ ਵਰਗਾ ਖਾਣਾ ਖਾਣ ਦੀ ਚਾਹਤ ਨਾਲ ਪੀ.ਜੀ. ਵਾਲਿਆਂ ਦਾ ਖਾਣਾ ਬਣਾਉਣ ਵਾਲੇ ਹੋਟਲ ’ਤੇ ਚਲਾ ਗਿਆ। ਕੰਧ ’ਤੇ ਵੇਖਿਆ ਤਾਂ ਪੂਰੇ ਹਫ਼ਤੇ ਦਾ ਵੱਖੋ-ਵੱਖਰੀਆਂ ਦਾਲਾਂ ਸਬਜ਼ੀਆਂ ਦਾ ਮੀਨੂੰ ਲੱਗਿਆ ਹੋਇਆ ਸੀ। ਉਸ ਜੋੜੇ ਦਾ ਕਲੇਸ਼ ਹੁਣ ਹੱਲ ਹੋ ਜਾਵੇਗਾ। ਇਸ ਉਮੀਦ ਨਾਲ ਉਨ੍ਹਾਂ ਦੇ ਮਕਾਨ ਮਾਲਕ ਤੇ ਮਾਤਾ ਕੋਲ ਜਾ ਕੇ ਗੱਲ ਸਾਂਝੀ ਕੀਤੀ। ਅਗਲੀ ਸਵੇਰ ਮਾਤਾ ਨੇ ਗੁਰਦੁਆਰਾ ਸਾਹਿਬ ਤੋਂ ਆਉਂਦਿਆਂ ਸਵੇਰ ਦੀ ਚਾਹ ਉਨ੍ਹਾਂ ਕੋਲ ਪੀਣ ਦਾ ਪ੍ਰੋਗਰਾਮ ਬਣਾ ਲਿਆ ਤੇ ਸਾਨੂੰ ਵੀ ਸਮੇਂ ਸਿਰ ਪਹੁੰਚਣ ਵਾਸਤੇ ਤਾਕੀਦ ਕੀਤੀ।
ਬਿਨਾ ਸਮਾਂ ਗਵਾਏ ਬੈਠਦਿਆਂ ਹੀ ਮਾਤਾ ਨੇ ਸਾਦਗੀ ਨਾਲ ਜੋ ਸ਼ਬਦ ਆਖੇ ਉਹ ਝੰਜੋੜਨ ਵਾਲੇ ਸਨ, ‘‘ਬੱਚਿਓ, ਜੇ ਤੁਸੀਂ ਸਾਨੂੰ ਆਪਣੇ ਸਮਝਦੇ ਹੋ ਤਾਂ ਗੱਲ ਸ਼ੁਰੂ ਕਰੀਏ। ਨਹੀਂ ਭਾਈ, ਤੁਸੀਂ ਆਪਣੇ ਘਰੇ ਰਾਜ਼ੀ ਤੇ ਅਸੀਂ ਆਪਣੇ…।’’
‘‘ਨਹੀਂ ਬੇਬੇ, ਤੁਸੀਂ ਕਹੋ। ਤੁਹਾਡੇ ਬਿਨਾ ਇੱਥੇ ਸਾਡਾ ਹੋਰ ਕੌਣ ਹੈ!’’
ਇਹ ਸੁਣਦੇ ਹੀ ਬੇਬੇ ਨੇ ਗੱਲ ਅੱਗੇ ਸ਼ੁਰੂ ਕੀਤੀ, ‘‘ਤੁਹਾਡੇ ਸੁਭਾਅ ਅਤੇ ਮਿਲਵਰਤਣ ਨੂੰ ਵੇਖਦਿਆਂ ਸਾਨੂੰ ਲੱਗਾ ਕਿ ਅਸੀਂ ਤੁਹਾਡੇ ਝਗੜੇ ’ਚ ਦਖ਼ਲ ਦੇਈਏ। ਸੁਣ ਕੁੜੀਏ, ਸਾਰਾ ਘਰ ਨੌਕਰੀ ਦੇ ਸਿਰ ’ਤੇ ਚਲਦੈ। ਆਰਾਮ ਕਰਨ ਦਾ ਅੱਧਾ ਘੰਟਾ ਘਟਾ ਕੇ ਪਹਿਲਾਂ ਮੁੰਡੇ ਦਾ ਸਾਮਾਨ ਇਕ ਥਾਂ ਰੱਖਦਿਆ ਕਰ। ਚੱਕ ਭਾਈ ਤੂੰ ਆਪੇ ਲਿਆ ਕਰ। ਜਦੋਂ ਕਿਤੇ ਜਾਣਾ ਹੋਵੇ ਸਾਮਾਨ ਇਕ ਦਿਨ ਪਹਿਲਾਂ ਝੋਲੇ ’ਚ ਪਾਇਆ ਕਰ, ਕਿਤੇ ਨਹੀਂ ਭੱਜਦਾ। ਬਾਕੀ ਰਹੀ ਰੋਟੀ ਦੀ ਗੱਲ, ਪੁੱਤ, ਅਸੀਂ ਕਈ-ਕਈ ਡੰਗ ਚਟਣੀ ਨਾਲ ਵੀ ਗੁਜ਼ਾਰਾ ਕੀਤੈ। ਜੁਆਕਾਂ ਨੂੰ ਸੰਭਾਲਦਿਆਂ ਜੇ ਕਿਤੇ ਦਾਲ ਸਬਜ਼ੀ ਨਹੀਂ ਬਣੀ, ਕੋਈ ਗੱਲ ਨਹੀਂ। ‘ਕੀ ਖਾਧੇ ਦਾ ਖਾਣ। ਬਾਕੀ ਕੁੜੀਏ ਆਹ ਮੁੰਡਿਆਂ ਤੋਂ ਕਾਗਤ ਫੜ ਲੈ। ਜੇ ਨਾ ਅਹੁੜੇ ਤਾਂ ਪੜ੍ਹ ਕੇ ਇਨ੍ਹਾਂ ’ਚੋਂ ਬਣਾ ਦਿਆ ਕਰ। ਜੇ ਹੁਣ ਵੀ ਲੜੇ ਤਾਂ ਆਹ ਖੂੰਡੀ ਦੇਖ ਲੋ।’’ ਬੇਬੇ ਨੇ ਆਪਣਾਪਣ ਜ਼ਾਹਰ ਕਰ ਦਿੱਤਾ ਸੀ।
ਕਿਤਾਬਾਂ ਦਾ ਗਿਆਨ ਅਤੇ ਸਿਆਣਿਆਂ ਦਾ ਤਜਰਬਾ ਲਾਗੂ ਹੋਣ ਕਰਕੇ ਹੁਣ ਹਾਸੇ ਉਸ ਘਰ ’ਚੋਂ ਸੁਣਾਈ ਦਿੰਦੇ ਹਨ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ