Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਕਰਮਾ, ਕੋਹਲੀ ਤੇ ਕਸਕ--ਰਾਮ ਸਵਰਨ ਲੱਖੇਵਾਲੀ
ਆਪਣੇ ਖੇਤ ਦੇ ਗੁਆਂਢੀ ਕਰਮ ਸਿਹੁੰ ਦੀ ਮੋਟਰ ਤੇ ਸਾਂ। ਕਰਮਾ ਛੋਟਾ ਤੇ ਸੂਝਵਾਨ ਕਿਸਾਨ ਹੈ। ਦਿਨ ਭਰ ਮੁਸ਼ੱਕਤ ਕਰਨ ਵਾਲਾ। ਕਿਸਾਨ ਜਥੇਬੰਦੀ ਵਿਚ ਆਉਣੀ-ਜਾਣੀ ਹੋਣ ਕਰਕੇ ਹੱਕਾਂ ਹਿਤਾਂ ਬਾਰੇ ਸੋਝੀ ਰੱਖਦਾ ਹੈ। ਮੋਟਰ ਤੇ ਮੋਬਾਈਲ ਵਿਚ ਮਸਤ ਬੈਠੇ ਆਪਣੇ ਨੌਜਵਾਨ ਪੁੱਤ ਨੂੰ ਦੇਖ ਕਲਪਦਾ ਹੈ, “ਤੁਸੀਂ ਨ੍ਹੀਂ ਸਮਝ ਸਕਦੇ ਕਿ ਕੌਣ ਵਰਤ ਰਿਹਾ ਤੁਹਾਨੂੰ? ਅੱਧੀ ਜਵਾਨੀ ਨੂੰ ਨਸ਼ੇ ਨਿਗਲ ਗਏ। ਚਿੱਟਾ ਬਹਿ ਗਿਆ ਜਵਾਨੀ ਦੇ ਜੋੜਾਂ ਵਿਚ। ਫ਼ਿਰ ਆ ਗਏ ਗੰਡਾਸੇ, ਬੰਦੂਕਾਂ ਚਲਾਉਣ ਵਾਲੇ ਗਾਇਕ। ਫੁਕਰਪੁਣਾ, ਹਉਮੈ ਬਹੁਤਿਆਂ ਦੇ ਸਾਹਾਂ ਵਿਚ ਰਚ ਗਈ। ਬਾਕੀ ਬਚਿਆਂ ਨੂੰ ਇਹ ਮੋਬਾਈਲ ਦੀ ਖੇਡ ਖਾ ਗਈ। ਜੋ ਕੁਝ ਆਸ ਪਾਸ ਵਾਪਰ ਰਿਹਾ, ਉਸ ਤੋਂ ਬੇਖ਼ਬਰ|” ਨੌਜਵਾਨ ਮੱਥੇ ਤੇ ਹੱਥ ਮਾਰਦਾ ਹੈ। … ਉਹ ਹੋ, ਅੱਜ ਕੈਪਟਨ ਕੋਹਲੀ ਫਿਰ ਥੋੜ੍ਹੇ ਸਕੋਰ ਤੇ ਆਊਟ…। ਹੁਣ ਤੇਰਾ ਕੀ ਬਣੂੰ ਟੀਮ ਇੰਡੀਆ?…
ਆਪਣੇ ਪੁੱਤਰ ਦੀ ਫਿਕਰਮੰਦੀ ਸੁਣ ਕਰਮਾ ਮੁੜ ਬੋਲਣ ਲੱਗਾ, “ਪੁੱਤ ਮੇਰਿਆ, ਟੀਮ ਇੰਡੀਆ ਤਾਂ ਮਜ਼ੇ ਵਿਚ ਹੈ, ਵੱਧ ਤੋਂ ਵੱਧ ਹਾਰ ਈ ਜਾਣਗੇ ਨਾ? ਉਨ੍ਹਾਂ ਦੀ ਸਿਹਤ ਤੇ ਕੀ ਅਸਰ ਆ। ਹਾਰ ਹੋਵੇ ਜਾਂ ਜਿੱਤ, ਖੇਡਣ ਦੀ ਫੀਸ ਪੂਰੀ ਮਿਲੂ? ਰਹਿਣ- ਸਹਿਣ, ਖਾਣ-ਪੀਣ ਦੀਆਂ ਸ਼ਾਹੀ ਸਹੂਲਤਾਂ ਅਲੱਗ ਨੇ। ਅਖਬਾਰਾਂ, ਟੈਲੀਵਿਜ਼ਨ ਤੇ ਮਿਲਣ ਵਾਲਾ ਮਾਣ ਸਨਮਾਨ ਵੱਖਰਾ। ਖੇਡਾਂ ਵਿਚ ਮੱਲਾਂ ਮਾਰਨੀਆਂ ਚੰਗੀ ਪਿਰਤ ਹੈ। ਰਿਕਾਰਡ ਬਣਾਉਣੇ ਮਾਣ ਵਾਲੀ ਗੱਲ ਹੈ। ਖੇਡਾਂ ਵਿਚ ਦੇਸ਼ ਦਾ ਨਾਂ ਉੱਚਾ ਕਰਨਾ, ਸਵਾਗਤ ਯੋਗ ਹੈ ਪਰ ਗੱਲ ਏਥੇ ਨਹੀਂ ਮੁੱਕਦੀ ਪੁੱਤਰਾ? ਜਦੋਂ ਲੱਖਾਂ ਕਰੋੜਾਂ ਵਿਚ ਖੇਡਣ ਵਾਲੇ ਇਹ ਨਾਮੀ ਖਿਡਾਰੀ ਤੁਹਾਡੇ ਵਰਗੇ ਪ੍ਰਸ਼ੰਸਕਾਂ ਨੂੰ ਵੇਚਦੇ ਵੱਟਦੇ ਹਨ ਤਾਂ ਮਨ ਦੁਖਦਾ ਹੈ। ਕ੍ਰਿਕਟ ਦਾ ਹਰ ਛੋਟਾ ਵੱਡਾ ਖਿਡਾਰੀ ਕਿਸੇ ਨਾ ਕਿਸੇ ਵੱਡੀ ਮੁਨਾਫ਼ਾਖੋਰ ਕੰਪਨੀ ਦੇ ਮਾਲ ਦਾ ਪ੍ਰਚਾਰਕ ਹੈ; ਮਤਲਬ ਕਰੋੜਾਂ ਰੁਪਏ ਲੈ ਕੇ ਕੰਪਨੀ ਦੀ ਮਸ਼ਹੂਰੀ ਕਰਦਾ ਹੈ ਜਿਸ ਨੂੰ ਤੇਰੇ ਵਰਗੇ ਪ੍ਰਸ਼ੰਸਕ ਖਿੜੇ ਮੱਥੇ ਮੰਨਦੇ ਨੇ; ਮਤਲਬ ਖਿਡਾਰੀਆਂ ਦੀ ਪ੍ਰਸਿੱਧੀ ਵਿਚੋਂ ਕੰਪਨੀ ਤੇ ਕੋਹਲੀ ਦੋਂਵੇਂ ਕਮਾ ਜਾਂਦੇ|”
ਕੋਹਲੀ ਦਾ ਨਾਂ ਸੁਣਦਿਆਂ ਹੀ ਮੇਰੇ ਮਨ ਮਸਤਕ ਵਿਚ ਨਾਨਕੇ ਪਿੰਡ ਦੇ ਸੇਵਾ ਮੁਕਤ ਸੂਬੇਦਾਰ ਦੀ ਧੁੰਦਲੀ ਯਾਦ ਉਭਰਦੀ ਹੈ। ਉਹ ਗੁਆਂਢੀ ਮੁਲਕ ਨਾਲ ਦੋ ਜੰਗਾਂ ਲੜ ਕੇ ਮੁੜਿਆ ਸੀ। ਅਸੂਲਾਂ ਦਾ ਪੱਕਾ, ਕਿਸੇ ਦੀ ਟੈਂਅ ਨਾ ਮੰਨਣ ਵਾਲਾ। ਇਹੋ ਉਸ ਦੀ ਪਛਾਣ ਸੀ। ਸਾਰੇ ਉਸ ਨੂੰ ਕੋਹਲੀ ਨਾਂ ਨਾਲ ਬੁਲਾਉਂਦੇ। ਪਿੰਡ ਦੀ ਸੱਥ ਵਿਚ ਸਵੇਰ ਸ਼ਾਮ ਉਸ ਦੀ ਉਡੀਕ ਹੁੰਦੀ। ਸਾਰਾ ਪਿੰਡ ਉਸ ਤੇ ਫਖਰ ਕਰਦਾ। ਸੱਥ ਵਿਚ ਬੈਠ ਉਹ ਆਪਣੇ ਰੌਂਅ ਵਿਚ ਗੱਲਾਂ ਕਰਦਾ ਰਹਿੰਦਾ, “ਸਰਹੱਦ ਤੇ ਲੜਾਈ ਦੇਸ਼ ਦੀ ਆਨ ਸ਼ਾਨ ਲਈ ਹੁੰਦੀ ਆ। ਇਕ ਲੜਾਈ ਜ਼ਿੰਦਗੀ ਲਈ ਵੀ ਹੈ। ਚੰਗਾ, ਸੋਹਣਾ, ਸਫ਼ਲ ਜੀਵਨ ਜਿਊਣ ਲਈ। ਅਸੀਂ ਜਿਹੜਾ ਜੀਵਨ ਜਿਉਂਦੇ ਹਾਂ, ਇਸ ਵਿਚ ਜਾਤੀ ਹਉਮੈ, ਵਿਤਕਰਾ, ਨਫ਼ਰਤ, ਈਰਖਾ ਜਿਹੇ ਬਥੇਰੇ ਭੈੜ ਹਨ, ਜਿਹੜੇ ਸਾਨੂੰ ਅੱਗੇ ਨਹੀਂ ਵਧਣ ਦਿੰਦੇ। ਉਂਜ ਵੀ ਸਾਡੇ ਵਿਚੋਂ ਬਹੁਤੇ ਆਪਣੇ ਜਿਊਣ ਤੱਕ ਹੀ ਸੀਮਤ ਨੇ ਪਰ ਜਿਹੜਾ ਮਾਣ ਹੋਰਾਂ ਲਈ ਜਿਊਣ ਵਿਚ ਏ, ਉਹਦੇ ਕੀ ਕਹਿਣੇ! ਜੇਕਰ ਇਹ ਜ਼ਿੰਦਗੀ ਕਿਸੇ ਦੇ ਕੰਮ ਹੀ ਨਾ ਆਈ ਤਾਂ ਕਾਹਦਾ ਜਿਊਣਾ?” ਸੂਬੇਦਾਰ ਦੇ ਫ਼ਿਕਰ ਦੀ ਕਸਕ ਹੁਣ ਸਮਝ ਆਉਂਦੀ ਹੈ|
ਮੋਟਰ ਬੰਦ ਹੋਣ ਤੇ ਮੇਰੇ ਅਹਿਸਾਸ ਦੀ ਤੰਦ ਬਿਖ਼ਰ ਗਈ| ਕਰਮਾ ਮੁੜ ਆਪਣੇ ਪੁੱਤਰ ਨੂੰ ਮੁਖ਼ਾਤਿਬ ਸੀ, “ਜਿਨ੍ਹਾਂ ਖਿਡਾਰੀਆਂ ਨੂੰ ਲੋਕ ਸਿਰ ਅੱਖਾਂ ਤੇ ਬਿਠਾਉਂਦੇ ਨੇ, ਕੀ ਉਨ੍ਹਾਂ ਦੀ ਲੋਕਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ? ਅਸੀਂ ਅਗਲਿਆਂ ਤੇ ਜਾਨ ਛਿੜਕੀਏ, ਤੇ ਉਹ ਸਾਨੂੰ ਮੁਨਾਫ਼ੇਖੋਰਾਂ ਦੇ ਵੱਸ ਪਾ ਦੇਣ, ਇਹ ਕਿਧਰ ਦਾ ਇਨਸਾਫ ਹੋਇਆ ਭਲਾ?” ਕਰਮੇ ਦੀਆਂ ਸੱਚੀਆਂ ਸੱਚੀਆਂ ਸੁਣ ਉਹਦਾ ਪੁੱਤਰ ਮੋਬਾਈਲ ਰੱਖ ਜੇ ਬੂਟਿਆਂ ਨੂੰ ਪਾਣੀ ਦੇਣ ਦੇ ਆਹਰ ਜਾ ਲੱਗਾ| ਮੋਬਾਈਲ ਤੋਂ ਕ੍ਰਿਕਟ ਮੈਚ ਦੀ ਕੁਮੈਂਟਰੀ ਅਤੇ ਦਰਸ਼ਕਾਂ ਦਾ ਸ਼ੋਰ ਸੁਣ ਕੇ ਕਰਮਾ ਕਹਿਣ ਲੱਗਾ, “ਆਹ ਦੇਖੋ, ਹਜ਼ਾਰਾਂ ਦਰਸ਼ਕਾਂ ਦੀ ਭੀੜ ਦਾ ਸ਼ੋਰ। ਭੀੜ ਦੇ ਸਿਰ ਨਹੀਂ ਹੁੰਦੇ। ਸਾਨੂੰ ਤਾਂ ਜਾਗਦੇ ਸਿਰਾਂ ਦੀ ਲੋੜ ਹੈ|”
ਫਿਰ ਸੰਦ, ਸਮਾਨ ਕਮਰੇ ’ਚ ਸੰਭਾਲਦਾ ਕਰਮਾ ਗੱਲ ਸਮੇਟਦਾ ਹੈ, “ਹੱਦ ਈ ਹੋ ਗਈ ਯਾਰ! ਅਸੀਂ ਖੇਤਾਂ ਵਿਚ ਖੂਨ ਪਸੀਨਾ ਵਹਾ ਕੇ ਦੇਸ਼ ਦੇ ਅੰਨ ਭੰਡਾਰ ਭਰੀਏ ਪਰ ਸਹੂਲਤਾਂ, ਮੁਨਾਫ਼ੇ ਤੇ ਛੋਟਾਂ ‘ਵੱਡੇ ਲੋਕ’ ਤੇ ਕੰਪਨੀਆਂ ਲੈ ਜਾਣ? ਇਹ ਬਹੁਤਾ ਚਿਰ ਨਹੀਂ ਚੱਲਣ ਵਾਲਾ ਹੁਣ?” ਉਸ ਨਾਲ ਘਰ ਪਰਤਦਿਆਂ ਸੋਚਦਾਂ ਕਿ ਰਾਹ ਰੌਸ਼ਨ ਹੋ ਰਿਹਾ … ਮੈਨੂੰ ਕਰਮੇ ਦੀ ਕਸਕ ਵਿਚਲੇ ਰੋਹ ਦੇ ਝਲਕਾਰੇ ਨਜ਼ਰ ਆਉਣ ਲਗਦੇ ਹਨ| ਸ਼ਾਹੀਨ ਬਾਗ ਵਿਚ ਲਟ ਲਟ ਬਲ ਰਹੀਆਂ ਮਸ਼ਾਲਾਂ, ਰਾਜਧਾਨੀ ਦੇ ਵਿਦਿਆਰਥੀਆਂ ਦੇ ਜਜ਼ਬਾਤ ਵਿਚੋਂ ਬਿਖਰਦਾ ਚਾਨਣ ਤੇ ਕਲਮਕਾਰਾਂ ਦੇ ਮਘਦੇ ਬੋਲ ਸੁਨਿਹਰੇ ਭਵਿੱਖ ਦੀ ਸ਼ਾਹਦੀ ਭਰਦੇ ਪ੍ਰਤੀਤ ਹੁੰਦੇ ਹਨ| ਕਿਰਤ, ਕਲਮ ਦੀ ਉਸਰ ਰਹੀ ਸਾਂਝ ਤੇ ਲੋਕਾਈ ਦੇ ਫਿਕਰਾਂ ਦੀ ਬਾਂਹ ਫੜਨ ਲਈ ਬਣ ਰਿਹਾ ਕਾਫ਼ਲਾ ਮਨ ਦਾ ਧਰਵਾਸ ਬਣਦਾ ਹੈ|
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback