Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਲੋਕ ਨੁਮਾਇੰਦੇ ਦਾ ਭਾਸ਼ਣ--ਅਮਰੀਕ ਸਿੰਘ ਦਿਆਲ
ਢਾਈ ਕੁ ਦਹਾਕੇ ਪਹਿਲਾਂ ਦੀਆਂ ਕਈ ਗੱਲਾਂ ਮੈਨੂੰ ਯਾਦ ਹਨ ਕਿ ਲੋਕ ਨੇਤਾਵਾਂ ਦੁਆਰਾ ਦਾਗੇ ਜਾਂਦੇ ਬਿਆਨਾਂ ਤੇ ਚੰਗਾ ਵਿਸ਼ਵਾਸ ਕਰਦੇ ਹੁੰਦੇ ਸਨ। ਲੋਕ ਬਿਆਨ ਸੁਣ ਕੇ ਇਹ ਮਹਿਸੂਸ ਕਰਦੇ ਸਨ ਕਿ ਇਹ ਕੰਮ ਤਾਂ ਸਮਝੋ ਹੋਇਆ ਕਿ ਹੋਇਆ! ਹੁਣ ਮੀਡੀਏ, ਖਾਸ ਕਰ ਸੋਸ਼ਲ ਮੀਡੀਏ ਦੇ ਵਧ ਰਹੇ ਪ੍ਰਭਾਵ ਕਾਰਨ ਦਾਗੇ ਜਾਂਦੇ ਹਰ ਬਿਆਨ ਨੂੰ ਸ਼ੱਕ ਦੀ ਨਿਗ੍ਹਾ ਨਾਲ ਹੀ ਦੇਖਿਆ ਜਾਂਦਾ ਹੈ ਕਿਉਂਕਿ ਸਮਾਂ ਪਾ ਕੇ ਜ਼ਿਆਦਾਤਰ ਬਿਆਨ ਲਾਰਿਆਂ ਦਾ ਰੂਪ ਧਾਰਨ ਕਰ ਜਾਂਦੇ ਹਨ। ਅਜੇ ਵੀ ਜਨਤਾ ਨੂੰ ਇਸ ਬਾਰੇ ਸੁਚੇਤ ਨਹੀਂ ਆਖਿਆ ਜਾ ਸਕਦਾ।
ਛੁੱਟੀ ਵਾਲਾ ਦਿਨ ਸੀ ਅਤੇ ਮੇਰਾ ਪ੍ਰੋਗਰਾਮ ਗੁਆਂਢੀ ਸੂਬੇ ਵਿਚ ਰਹਿੰਦੇ ਰਿਸ਼ਤੇਦਾਰ ਨੂੰ ਮਿਲਣ ਦਾ ਸੀ। ਕੰਮ ਬੜਾ ਜ਼ਰੂਰੀ ਸੀ। ਮੋਟਰਸਾਈਕਲ ਉੱਤੇ ਘਰੋਂ ਚਲ ਪਿਆ। ਜਦੋਂ ਮੈਂ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਪਤਾ ਲੱਗਾ ਕਿ ਉਹ ਲਾਗਲੇ ਪਿੰਡ ਇੱਕ ਮੰਤਰੀ ਦੀ ਆਮਦ ਮੌਕੇ ਰੱਖੇ ਸਮਾਗਮ ਵਿਚ ਗਏ ਹੋਏ ਹਨ। ਮੇਰਾ ਬੇਹੱਦ ਮਿਲਣਾ ਜ਼ਰੂਰੀ ਸੀ, ਉਪਰੋਂ ਗਰਮੀ ਵੀ ਆਪਣੇ ਰੰਗ ਦਿਖਾ ਰਹੀ ਸੀ। ਸੋ, ਰਿਸ਼ਤੇਦਾਰ ਨੂੰ ਹਰ ਹਾਲ ਮਿਲਣ ਦਾ ਮਕਸਦ ਦਿਲ ਅੰਦਰ ਧਾਰ ਕੇ ਮੈਂ ਸਮਾਗਮ ਵਾਲੇ ਪਿੰਡ ਨੂੰ ਹੋ ਤੁਰਿਆ। ਪਿੰਡ ਪਹੁੰਚ ਕੇ ਪਤਾ ਲੱਗਾ ਕਿ ਕਿਸੇ ਵੱਡੇ ਪ੍ਰਾਜੈਕਟ ਦਾ ਉਦਘਾਟਨ ਸੀ ਜੋ ਪਿਛਲੇ ਕਈ ਮਹੀਨਿਆਂ ਤੋਂ ਵੱਡੀ ਲਾਗਤ ਨਾਲ਼ ਤਿਆਰ ਹੋਇਆ ਸੀ। ਦੇਖਣ ਨੂੰ ਵੀ ਪ੍ਰਾਜੈਕਟ ਵੱਡੇ ਬਜਟ ਵਾਲਾ ਲਗਦਾ ਸੀ।
ਆਮ ਲੋਕ ਅਤੇ ਮੋਹਤਬਰ, ਮੰਤਰੀ ਜੀ ਦੀ ਉਡੀਕ ਵਿਚ ਅਰਾਮ ਨਾਲ ਬੈਠੇ ਹੋਏ ਸਨ। ਜ਼ਿਆਦਾਤਰ ਲੋਕਾਂ ਨੇ ਸਮਾਗਮ ਵਾਲੀ ਥਾਂ ਲਾਗੇ ਦਰਖਤਾਂ ਦਾ ਓਟ-ਆਸਰਾ ਲਿਆ ਹੋਇਆ ਸੀ। ਕੁੱਝ ਇਮਾਰਤਾਂ ਦੇ ਪਰਛਾਵਿਆਂ ਦੇ ਆਸਰੇ ਤਿੱਖੀ ਧੁੱਪ ਤੋਂ ਬਚਦੇ ਹੋਏ ਆਪੋ-ਆਪਣੀਆਂ ਗੱਲਾਂ ਵਿਚ ਮਸਰੂਫ ਸਨ। ਦੇਖ ਕੇ ਹੈਰਾਨੀ ਹੋਈ ਕਿ ਨਾ ਹੀ ਕੋਈ ਸਟੇਜ ਸੀ ਅਤੇ ਨਾ ਹੀ ਲੋਕਾਂ ਨੂੰ ਪੰਡਾਲ ਵਿਚ ਡੱਕਿਆ ਹੋਇਆ ਸੀ। ਭੀੜ ਨੂੰ ਕਾਬੂ ਰੱਖਣ ਲਈ ਨਾ ਹੀ ਕੋਈ ਗਵੱਈਆ ਲਾਇਆ ਹੋਇਆ ਸੀ; ਮਤਲਬ ਨਾ ਟੈਂਟ, ਨਾ ਸਟੇਜ ਅਤੇ ਨਾ ਹੀ ਕੁਰਸੀਆਂ ਦੀਆਂ ਕਤਾਰਾਂ। ਐਡਾ ਵੱਡਾ ਪ੍ਰਾਜੈਕਟ, ਮੰਤਰੀ ਦੀ ਆਮਦ, ਤੇ ਪ੍ਰਬੰਧ ਨਾ-ਮਾਤਰ! ਗੱਲ ਸਮਝ ਤੋਂ ਪਰੇ ਦੀ ਜਾਪ ਰਹੀ ਸੀ।
ਮਿਥੇ ਸਮੇਂ ਤੇ ਮੰਤਰੀ ਜੀ ਪਹੁੰਚ ਗਏ ਸਨ। ਨਾਲ ਆਲ੍ਹਾ ਅਫਸਰ ਵੀ ਸਨ। ਮੰਤਰੀ ਸਾਹਿਬ ਨੇ ਸਾਦੀ ਜਿਹੀ ਰਸਮ ਤਹਿਤ ਨਾਰੀਅਲ ਭੰਨ੍ਹ ਕੇ ਉਦਘਾਟਨ ਕੀਤਾ। ਨਾ ਕੋਈ ਰੌਲ਼ਾ-ਰੱਪਾ ਅਤੇ ਨਾ ਹੀ ਕੋਈ ਨਾਅਰੇ। ਨਾ ਹੀ ਫੋਟੋਆਂ ਖਿਚਵਾਉਣ ਵਾਲਿਆਂ ਦੀ ਮੋਢੇ ਮਾਰਦੀ ਭੀੜ। ਫਿਰ ਉਨ੍ਹਾਂ ਨੇ ਸ਼ਾਤੀਪੂਰਵਕ ਪੈਦਲ, ਪੂਰੇ ਪ੍ਰਾਜੈਕਟ ਦਾ ਜਾਇਜ਼ਾ ਲਿਆ। ਫਿਰ ਵਾਰੀ ਆਈ ਇਕੱਠੇ ਹੋਏ ਲੋਕਾਂ ਨੂੰ ਮਿਲਣ ਦੀ। ਮਨ ਵਿਚ ਉਤਸੁਕਤਾ ਸੀ ਕਿ ਜਨਾਬ ਆਪਣੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਉੱਚੀ ਉੱਚੀ ਸੰਘ ਪਾੜ ਕੇ ਭਾਸ਼ਣ ਕਰਨਗੇ ਅਤੇ ਵਿਰੋਧੀਆਂ ਤੇ ਤਾਬੜ-ਤੋੜ ਹਮਲੇ ਕਰਨਗੇ। ਵੱਡੀਆਂ ਭਵਿੱਖੀ ਯੋਜਨਾਵਾਂ ਦੀ ਤਫਸੀਲ ਦੱਸਣਗੇ। ਮੰਚ ਸੰਚਾਲਕ ਪਹਿਲਾਂ ਲੋਕਾਂ ਨੂੰ ਜੋਸ਼ ਵਿਚ ਲਿਆਉਂਦੇ ਹੋਏ ਬਾਕਾਇਦਾ ਮਾਹੌਲ ਤਿਆਰ ਕਰਨਗੇ। ਐਨ ਪੇਸ਼ੇਵਰ ਪੱਧਰ ਦੀ ਪੇਸ਼ਕਾਰੀ ਰਾਹੀਂ ਲੋਕਾਂ ਨੂੰ ਕੀਲਣ ਦੇ ਯਤਨ ਹੋਣਗੇ। ਛੋਟੇ ਗਾਇਕ ਤੋਂ ਬਾਅਦ ਮਹਿੰਗਾ ਗਾਇਕ ਲੋਕਾਂ ਦੇ ਰੂ-ਬ-ਰੂ ਹੋਵੇਗਾ। ਜਨਾਬ ਜੀ ਨੂੰ ਵਿਕਾਸ ਦੇ ਮਸੀਹਾ ਦੇ ਖਿਤਾਬ ਨਾਲ ਨਿਵਾਜਿਆ ਜਾਵੇਗਾ।
… ਅਜਿਹਾ ਕੁੱਝ ਵੀ ਨਹੀਂ ਸੀ। ਲੰਮਾ ਸਮਾਂ ਖਾਣ ਵਾਲਾ ਸਟੇਜ ਸੈਕਟਰੀ ਸਮਾਗਮ ਵਿਚੋਂ ਗਾਇਬ ਸੀ। ਜਦੋਂ ਸਟੇਜ ਹੀ ਨਹੀਂ ਸੀ ਤਾਂ ਸਟੇਜ ਸੈਕਟਰੀ ਦੀ ਕੀ ਹੋਂਦ ਹੋਣੀ ਸੀ! ਦੇਖਦਿਆਂ ਦੇਖਦਿਆਂ ਮੰਤਰੀ ਜੀ ਲੋਕਾਂ ਦੇ ਇਕੱਠ ਨੇੜੇ ਖੜ੍ਹੇ ਹੋ ਗਏ ਸਨ। ਨੇਤਾ ਅਤੇ ਲੋਕਾਂ ਦਰਮਿਆਨ ਕੋਈ ਦੀਵਾਰ ਨਹੀਂ ਸੀ। ਇੱਕ ਆਲ੍ਹਾ ਅਧਿਕਾਰੀ ਗਰਾਂਟਾਂ ਵਾਲੀਆਂ ਵੱਖ ਵੱਖ ਪਿੰਡਾਂ ਦੀਆਂ ਚਿੱਠੀਆਂ ਆਪਣੇ ਹੱਥੀਂ ਵੰਡ ਰਿਹਾ ਸੀ। ਉੱਧਰ, ਲੋਕ ਮੰਤਰੀ ਜੀ ਦੀਆਂ ਗੱਲਾਂ ਸੁਣਨ ਲਈ ਉਤਾਵਲੇ ਜਾਪ ਰਹੇ ਸਨ। ਇਹ ਭਾਸ਼ਣ ਨਾ ਹੋ ਕੇ ਪਰਿਵਾਰਕ ਜੀਆਂ ਵਾਲੀਆਂ ਗੱਲਾਂ ਜਾਪ ਰਹੀਆਂ ਸਨ। ਸਾਦ-ਮੁਰਾਦੀ ਭਾਸ਼ਾ ਵਿਚ ਸਾਦਾ, ਸਰਲ, ਸਪਸ਼ਟ ਤੇ ਸਾਧਾਰਨ ਗੱਲਾਂ! ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਲੋਕ ਆਪਣੇ ਆਗੂ ਨਾਲ ਗੱਲਾਂ ਕਰ ਕੇ ਮੁੜ ਰਹੇ ਸਨ।
ਇਸ ਸਮਾਗਮ ਨੂੰ ਦੇਖਦਿਆਂ ਮਨ ਵਿਚ ਆਏ ਕਈ ਸਵਾਲ ਜਵਾਬ ਦੀ ਤਲਾਸ਼ ਵਿਚ ਸਨ। ਕਿੰਨਾ ਪੈਸਾ ਸਮਾਗਮਾਂ ਦੀਆਂ ਫਜ਼ੂਲ ਰਸਮਾਂ ਲਈ ਖਰਚ ਦਿੱਤਾ ਜਾਂਦਾ ਹੈ। ਇਕੱਠ ਵਧਾਉਣ ਦੇ ਮਕਸਦ ਨਾਲ ਕਿੰਨਾ ਸੱਚ-ਝੂਠ ਬੋਲਿਆ ਜਾਂਦਾ ਹੈ। ਅਜਿਹੇ ਸਮਾਗਮਾਂ ਵਿਚ ਲਾਏ ਜਾਂਦੇ ਟੈਂਟ, ਸਾਊਂਡ ਸਿਸਟਮ, ਗਵੱਈਏ, ਚਾਹ-ਪਾਣੀ ਅਤੇ ਤੋਹਫਿਆਂ ਉੱਤੇ ਕੀਤਾ ਜਾਂਦਾ ਬੇਤਹਾਸ਼ਾ ਖਰਚ ਕਿਸ ਖਾਤੇ ਵਿਚ ਪਾਇਆ ਜਾਂਦਾ ਹੈ ਜਦੋਂਕਿ ਬਜਟ ਵਿਚ ਇਸ ਦਾ ਕੋਈ ਉਪਬੰਧ ਨਹੀਂ ਹੁੰਦਾ। ਅੱਖੀਂ ਡਿੱਠੇ ਇਸ ਸਮਾਗਮ ਤੋਂ ਬਾਅਦ ਇੱਕ ਗੱਲ ਦਿਮਾਗ ਵਿਚ ਵਾਰ ਵਾਰ ਆ ਰਹੀ ਸੀ ਕਿ ਜੇ ਸਾਡੇ ਜਨਤਕ ਨੁਮਾਇੰਦੇ ਸਾਦੀ ਸੋਚ ਦੇ ਧਾਰਨੀ ਹੋ ਜਾਣ ਤਾਂ ਜਨਤਾ ਦਾ ਮਿਹਨਤ ਅਤੇ ਪਸੀਨੇ ਦਾ ਪੈਸਾ ਸਕਾਰਥੀ ਮੰਤਵ ਲਈ ਕੰਮ ਆ ਸਕਦਾ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback