Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਫੁੱਲਾਂ ਦੀ ਮਹਿਕ--ਪਰਮਬੀਰ ਕੌਰ


    
  

Share
  ਕਰੋਨਾ ਸੰਕਟ ਕਾਰਨ ਅੰਦਰ ਦੜੇ ਬੈਠਿਆਂ ਨੂੰ ਉਹ ਦਿਨ ਯਾਦ ਆ ਗਿਆ… ਵੱਡੇ ਵੀਰ ਜੀ ਅਤੇ ਭਾਬੀ ਜੀ ਸਾਡੇ ਘਰ ਆਏ। ਉਹ ਭਾਵੇਂ ਅਕਸਰ ਸਾਡੇ ਕੋਲ ਆਉਂਦੇ ਰਹਿੰਦੇ ਪਰ ਉਦੋਂ ਉਹ ਉਚੇਚੇ ਤੌਰ ਤੇ ਮੇਰਾ ਹਾਲ-ਚਾਲ ਪੁੱਛਣ ਆਏ ਸਨ। ਕਾਰਨ? ਕਿਸੇ ਸਿਹਤ ਸਮੱਸਿਆ ਕਰਕੇ ਮੈਂ ਥੋੜ੍ਹੇ ਦਿਨਾਂ ਤੋਂ ਬਿਸਤਰੇ ਤੇ ਰਹਿਣ ਲਈ ਮਜਬੂਰ ਸਾਂ। ਬਿਨਾਂ ਸ਼ੱਕ ਉਨ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਫੇਰੀਆਂ ਸਾਡੇ ਲਈ ਸਦਾ ਤਾਜ਼ੀ ਹਵਾ ਦੇ ਬੁਲ੍ਹੇ ਵਾਂਗ ਹੀ ਹੁੰਦੀਆਂ ਹਨ ਪਰ ਇਹ ਗੇੜਾ ਕੁਝ ਖ਼ਾਸ ਹੀ ਡੂੰਘੇ ਤੇ ਰਹੱਸਮਈ ਅਰਥਾਂ ਵਾਲਾ ਹੋ ਨਿਬੜਿਆ! ਇਹ ਕਿਵੇਂ ਹੋਇਆ? ਤੁਹਾਡੇ ਨਾਲ ਪੂਰੀ ਗੱਲ ਸਾਂਝੀ ਕਰਦੀ ਹਾਂ!
ਸਾਡੇ ਘਰ ਆਉਣ ਤੋਂ ਪਹਿਲਾਂ ਭਾਬੀ ਜੀ ਹੋਰੀ ਯੂਨੀਵਰਸਿਟੀ ਵਿਚ ਚਲ ਰਹੀ ਸਾਲਾਨਾ ਫੁੱਲ ਪਰਦਰਸ਼ਨੀ ਵੇਖ ਕੇ ਆਏ ਸਨ। ਜੇ ਕਿਤੇ ਮੇਰੀ ਸਿਹਤ ਠੀਕ ਹੁੰਦੀ ਤਾਂ ਸ਼ਾਇਦ ਅਸੀਂ ਦੋਵੇਂ ਮੀਆਂ-ਬੀਵੀ ਨੇ ਵੀ ਢੇਰ ਸਾਰੇ ਫੁੱਲਾਂ ਦੀ ਸੰਗਤ ਮਾਣਨ ਦਾ ਇਹ ਅਦੁੱਤੀ ਅਵਸਰ ਨਹੀਂ ਸੀ ਗਵਾਉਣਾ ਪਰ ਹੁਣ ਜਦੋਂ ਉਨ੍ਹਾਂ ਨੇ ਇਹ ਦੱਸਿਆ ਤਾਂ ਮੇਰੇ ਮਨ ਨੇ ਅਜਬ ਜਿਹਾ ਹੁਲਾਰਾ ਮਹਿਸੂਸ ਕੀਤਾ। ਫੁੱਲਾਂ ਦਾ ਕਿਸੇ ਵੀ ਤਰ੍ਹਾਂ ਨਾਲ ਜ਼ਿਕਰ ਮੇਰੇ ਉੱਤੇ ਬੜੇ ਜਾਦੂਈ ਤੇ ਟਿਕਾਊ ਜਿਹੇ ਅਸਰ ਦਾ ਸਬੱਬ ਬਣਦਾ ਹੈ। ਇਹ ਮੈਨੂੰ ਆਪਣੇ ਸਦੀਵੀ ਤੇ ਸੱਚੇ ਦੋਸਤ ਜੋ ਲਗਦੇ ਨੇ। ਤੇ ਬਸ, ਹੁਣ ਸਾਡੀ ਸਾਰੀ ਗੱਲਬਾਤ ਨੇ ਆਪ-ਮੁਹਾਰੇ ਹੀ ਵੰਨ-ਸਵੰਨੇ ਫੁੱਲਾਂ ਦਾ ਰੁਖ਼ ਅਖ਼ਤਿਆਰ ਕਰ ਲਿਆ ਤੇ ਵਾਹ! ਕਿਵੇਂ ਅਸੀਂ ਉਸ ਵੇਲੇ ਸਿਰਫ਼ ਫੁੱਲਾਂ ਜੋਗੇ ਹੀ ਹੋ ਕੇ ਰਹਿ ਗਏ! ਉਨ੍ਹਾਂ ਸਾਰਿਆਂ ਦੇ ਨਾਂ ਚਿਤਾਰਨ, ਉਨ੍ਹਾਂ ਦੀ ਅਲੌਕਿਕ ਖ਼ੁਸ਼ਬੋ ਦੀ ਚਰਚਾ ਨੇ ਸਾਡੇ ਸਭਨਾਂ ਦੇ ਚਿਹਰਿਆਂ ਤੇ ਖੇੜਾ ਲੈ ਆਂਦਾ ਤੇ ਜਾਪੇ ਜਿਵੇਂ ਸਾਰਾ ਕਮਰਾ ਹੀ ਫੁੱਲਾਂ ਦੀ ਭਿੰਨੀ ਭਿੰਨੀ ਮਹਿਕ ਨਾਲ ਲਬਰੇਜ਼ ਹੋ ਗਿਆ ਹੋਵੇ।
ਭਾਬੀ ਜੀ ਹੋਰਾਂ ਨੇ ਨੁਮਾਇਸ਼ ਵਿਚਲੇ ਫੁੱਲਾਂ ਦੀਆਂ ਕਈ ਤਸਵੀਰਾਂ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ। ਉੱਥੇ ਕੱਟੇ ਹੋਏ ਫੁੱਲਾਂ ਨੂੰ ਸਜਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ ਸੀ; ਉਨ੍ਹਾਂ ਦੀਆਂ ਵੀ ਕਈ ਫ਼ੋਟੋਆਂ ਵੇਖੀਆਂ। ਉਨ੍ਹਾਂ ਨੂੰ ਵੇਖ ਕੇ ਕੁਝ ਅਲੱਗ ਹੀ ਸੂਖਮ ਜਿਹੇ ਅਹਿਸਾਸ ਮਨ ਤੇ ਹਾਵੀ ਹੋ ਗਏ। ਕਿੰਨੀ ਉੱਚਪਾਏ ਦੀ ਕਲਪਨਾ ਤੇ ਕਾਬਲੀਅਤ ਦਾ ਸੁਮੇਲ ਸਨ ਇਹ ਵਿਉਂਤਬਧ ਤਰੀਕੇ ਨਾਲ ਸਜਾਏ ਹੋਏ ਫੁੱਲ, ਤੇ ਵਿਚੋਂ ਕੁਝ ਦੇ ਨਾਲ ਕਿੰਨੇ ਪ੍ਰੇਰਨਾ ਵਾਲੇ ਪੈਗ਼ਾਮ ਵੀ ਲਿਖੇ ਹੋਏ ਸਨ। ਜੇ ਕੋਈ ਇਨ੍ਹਾਂ ਨੂੰ ਗੰਭੀਰਤਾ ਨਾਲ ਲਵੇ ਤਾਂ ਕੀ ਕੁਝ ਚੰਗਾ ਚੰਗਾ ਨਹੀਂ ਵਾਪਰ ਸਕਦਾ ਕਿਸੇ ਦੇ ਜੀਵਨ ਵਿਚ!
ਹੁਣ ਜਦੋਂ ਵੀਰ ਜੀ ਹੋਰੀਂ ਵਾਪਸ ਜਾਣ ਲਈ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਸਾਡੇ ਘਰ ਦੀ ਬਗੀਚੀ ਵਿਚ ਖਿੜੇ ਕਈ ਫੁੱਲਾਂ ਨੂੰ ਵੇਖ ਕੇ ਸਹਿਜ ਸੁਭਾਅ ਟਿਪਣੀ ਕੀਤੀ, “ਕਮਾਲ ਦੀ ਗੱਲ, ਇਹ ਤਾਂ ਜੀ ਉੱਥੇ ਪਰਦਰਸ਼ਨੀ ਵਿਚ ਵੀ ਹਾਜ਼ਰ ਸਨ!” ਇਸ ਗੱਲ ਦੇ ਪ੍ਰਤੀਕਰਮ ਵਜੋਂ ਤਾਂ ਜਿਵੇਂ ਸਾਡੀ ਬਗੀਚੀ ਦੇ ਪੈਟੂਨੀਆ, ਗੇਂਦੇ, ਫ਼ਲੌਕਸ, ਡੇਲੀਆ, ਗੈਜ਼ੇਨੀਆ, ਐਸਟਰ, ਸਵੀਟ ਵਿਲੀਅਮ, ਕੁੱਤਾ-ਫੁੱਲ ਆਦਿ ਸਿਰ ਹਿਲਾ ਕੇ ਨੱਚਣ ਹੀ ਲੱਗ ਪਏ। ਆਪਣੇ ਨਾਵਾਂ ਦਾ ਜ਼ਿਕਰ ਸੁਣ ਕੇ ਉਨ੍ਹਾਂ ਨੂੰ ਵੀ ਜਿਵੇਂ ਸਰੂਰ ਜਿਹਾ ਆ ਗਿਆ ਸੀ। ਕੋਈ ਸੰਵੇਦਨਸ਼ੀਲ ਮਨ ਕਿਵੇਂ ਅਭਿੱਜ ਰਹਿ ਸਕਦਾ ਹੈ ਇਨ੍ਹਾਂ ਦੇ ਦਿਲਕਸ਼ ਨਜ਼ਾਰਿਆਂ ਤੇ ਮਨਮੋਹਕ ਖ਼ੁਸ਼ਬੋਆਂ ਤੋਂ!
ਮੈਂ ਯਕੀਨ ਨਾਲ ਆਖ ਸਕਦੀ ਹਾਂ ਕਿ ਮੇਰੇ ਛੇਤੀ ਠੀਕ ਹੋਣ ਵਿਚ ਵੀ ਇਸ ਸਾਰੀ ਗੱਲਬਾਤ ਨੇ ਅਹਿਮ ਭੂਮਿਕਾ ਨਿਭਾਈ। ਕੁਦਰਤ ਦੀ ਸੰਗਤ, ਕੁਦਰਤ ਨਾਲ ਪਿਆਰ ਜਾਂ ਇਸ ਦਾ ਮਹਿਜ਼ ਉੱਲੇਖ ਹੀ ਕੁਝ ਇਸੇ ਤਰ੍ਹਾਂ ਦਾ ਉਸਾਰੂ ਤੇ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ ਸਾਡੇ ਸਭਨਾਂ ਤੇ; ਇਹ ਅਜ਼ਮਾ ਕੇ ਵੇਖਿਆ ਜਾ ਸਕਦਾ ਹੈ!
ਪ੍ਰਾਹੁਣੇ ਤਾਂ ਕੁਝ ਸਮੇਂ ਬਾਅਦ ਪਰਤ ਗਏ ਪਰ ਇਹ ਲੱਗਦਾ ਰਿਹਾ ਜਿਵੇਂ ਉਹ ਫੁੱਲਾਂ ਦੀ ਨਿੰਮੀ ਨਿੰਮੀ ਮਹਿਕ ਪਿੱਛੇ ਛੱਡ ਗਏ ਹੋਣ; ਹਾਲਾਂਕਿ ਜਿਵੇਂ ਉਹ ਕਹਿੰਦੇ ਨੇ ਨਾ ਕਿ ਜਿਹੜੇ ਹੱਥ ਫੁੱਲ ਵੰਡਦੇ ਨੇ, ਉਨ੍ਹਾਂ ਦੀ ਮਹਿਕ ਹੱਥਾਂ ਨਾਲ ਬਾਅਦ ਵਿਚ ਵੀ ਚੰਬੜੀ ਰਹਿ ਜਾਂਦੀ ਹੈ! ਜ਼ਾਹਰ ਹੈ ਕਿ ਵੀਰ ਜੀ ਹੋਰੀਂ ਅਣਗਿਣਤ ਫੁੱਲਾਂ ਦੀ ਸੰਗਤ ਮਾਣਨ ਪਿੱਛੋਂ ਕਿੰਨੀ ਪ੍ਰਸੰਨਤਾ ਆਪਣੇ ਨਾਲ ਲੈ ਕੇ ਗਏ ਹੋਣਗੇ ਪਰ ਉਸ ਜਾਦੂਈ ਮਹਿਕ ਦਾ ਕੁਝ ਹਿੱਸਾ ਸਾਡੇ ਆਸ-ਪਾਸ ਵੀ ਪਸਰਿਆ ਰਹਿ ਗਿਆ। ਇਹ ਫੁੱਲ ਅਸਲ ਵਿਚ ਆਪਣੇ ਸਦੀਵੀ ਸੁਭਾਅ ਅਨੁਸਾਰ ਆਪਣੇ ਸੰਪਰਕ ਵਿਚ ਆਉਣ ਵਾਲੇ ਹਰ ਸ਼ਖ਼ਸ ਦੀ ਝੋਲੀ ਖੇੜੇ, ਖ਼ੁਸ਼ੀਆਂ ਅਤੇ ਖ਼ੁਸ਼ਬੋ ਨਾਲ ਭਰ ਕੇ ਭੁੱਲ ਜਾਂਦੇ ਨੇ। ਬਦਲੇ ਵਿਚ ਕੋਈ ਤਵੱਕੋ ਨਹੀਂ ਰਖਦੇ ਇਹ ਕਿਸੇ ਤੋਂ! ਤੇ ਇਹੀ ਇਨ੍ਹਾਂ ਦੇ ਸਦਾ ਖਿੜੇ ਤੇ ਸੰਤੁਸ਼ਟ ਰਹਿਣ ਦਾ ਰਾਜ਼ ਵੀ ਹੈ!
ਅੱਜ ਵੀ ਕਈ ਵਾਰ ਸੋਚਦੀ ਹਾਂ ਕਿ ਜੇ ਕਿਤੇ ਭਾਬੀ ਜੀ ਹੋਰੀਂ ਪਹਿਲਾਂ ਸਾਡੇ ਘਰ ਆ ਜਾਂਦੇ ਅਤੇ ਪਿੱਛੋਂ ਫੁੱਲਾਂ ਦੀ ਨੁਮਾਇਸ਼ ਵੇਖ ਕੇ ਆਪਣੇ ਘਰ ਵਾਪਸ ਚਲੇ ਗਏ ਹੁੰਦੇ ਤਾਂ ਅਸੀਂ ਤਾਂ ਵਿਸਮਾਦੀ ਜਿਹਾ ਹੁਲਾਸ ਮਹਿਸੂਸ ਕਰਨ ਦੇ ਵਿਲੱਖਣ ਤਜਰਬੇ ਤੋਂ ਵਾਂਝਿਆ ਰਹਿ ਜਾਣਾ ਸੀ ਪਰ ਸ਼ੁਕਰ ਹੈ ਕਿ ਅਜਿਹਾ ਹੋਇਆ ਨਹੀਂ। ਕੁਦਰਤ ਕਿੰਨੀ ਦਰਿਆ ਦਿਲ ਅਤੇ ਮਿਹਰਬਾਨ ਹੈ; ਆਪੇ ਹੀ ਢੁਕਵੇਂ ਸਬਬ ਬਣਾ ਦਿੰਦੀ ਹੈ!
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ