Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਕਰੋਨਾ ਸੰਕਟ ਦੌਰਾਨ ਸੋਸ਼ਲ਼ ਮੀਡੀਆ ਅਫਵਾਹਾਂ ਅਤੇ ਇਲੈੱਕਰੌਨਿਕ ਮੀਡੀਆ ਫਿਰਕੂ ਅਫਵਾਹਾਂ ਫੈਲਾਉਣ ਦਾ ਮਾਧਿਅਮ ਬਣ ਗਿਆ ਹੈ।- ਬਲਰਾਜ ਸਿੰਘ ਸਿੱਧੂ ਐਸ.ਪੀ.


    
  

Share
  
ਭਾਰਤ ਇਸ ਵੇਲੇ ਕਰੋਨਾ ਵਾਇਰਸ ਨਾਮਕ ਭਿਆਨਕ ਆਫਤ ਦੀ ਲਪੇਟ ਵਿੱਚ ਆਇਆ ਹੋਇਆ ਹੈ। ਇਸ ਮੌਕੇ ਕਈ ਬਦਮਾਸ਼ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਬਜਾਏ ਅਫਵਾਹਾਂ ਫੈਲਾਉਣ ਵਿੱਚ ਰੁਝੇ ਹੋਏ ਹਨ। ਕੁਝ ਦਿਨ ਪਹਿਲਾਂ ਆਪੇ ਬਣਿਆ ਇੱਕ ਰਾਜਸਥਾਨੀ ਹਕੀਮ ਪੁਲਿਸ ਨੇ ਪਕੜਿਆ ਹੈ ਜੋ ਉੱਲੂ ਦੇ ਟੂਣੇ ਰਾਹੀਂ ਕਰੋਨਾ ਦਾ ਇਲਾਜ਼ ਕਰਨ ਦਾ ਦਾਅਵਾ ਕਰ ਰਿਹਾ ਸੀ। ਇੱਕ ਹੋਰ ਧਰਮ ਗੁਰੁ ਸੋਸ਼ਲ ਮੀਡੀਆ 'ਤੇ ਕੁਫਰ ਤੋਲ ਰਿਹਾ ਸੀ ਕਿ ਲਿਆਉ ਕਰੋਨਾ ਦਾ ਮਰੀਜ਼, ਮੈਂ ਉਸ ਨੂੰ ਜੱਫੀ ਪਾਉਂਦਾ ਹਾਂ। ਕਰੋਨਾ ਨਾਮ ਦੀ ਬਿਮਾਰੀ ਹੈ ਹੀ ਨਹੀਂ, ਇਹ ਸਿਰਫ ਸਰਮਾਏਦਾਰ ਦੇਸ਼ਾਂ ਵੱਲੋਂ ਆਪਣਾ ਮਾਲ ਵੇਚਣ ਲਈ ਬਣਾਇਆ ਗਿਆ ਢਕਵੰਜ ਹੈ। ਕਈ ਸਿਆਣੇ ਗੋਹਾ ਖਾਣ ਅਤੇ ਗਾਂ ਦਾ ਮੂਤਰ ਪੀਣ ਦੀ ਸਲਾਹ ਦੇ ਰਹੇ ਹਨ। ਕਈਆਂ ਨੇ ਤਾਂ ਬੇਸ਼ਰਮੀ ਦੀ ਹੱਦ ਹੀ ਕਰ ਦਿੱਤੀ ਹੈ। ਉਹਨਾਂ ਨੇ ਸੋਸ਼ਲ਼ ਮੀਡੀਆ 'ਤੇ ਇਹ ਅਫਵਾਹ ਫੈਲਾ ਦਿੱਤੀ ਕਿ ਡਾਕਟਰ (ਜੋ ਆਪਣੀ ਜਾਨ 'ਤੇ ਖੇਡ ਕੇ ਕਰੋਨਾ ਦੇ ਖਿਲਾਫ ਡਟੇ ਹੋਏ ਹਨ), ਮੁਸਲਮਾਨਾਂ ਨੂੰ ਕਰੋਨਾ ਦੇ ਟੀਕੇ ਲਗਾ ਕੇ ਇਸਲਾਮ ਨੂੰ ਬਦਨਾਮ ਕਰ ਰਹੇ ਹਨ। ਇਸ ਅਫਵਾਹ ਕਾਰਨ ਕਈ ਥਾਵਾਂ 'ਤੇ ਭੜਕੇ ਹੋਏ ਲੋਕਾਂ ਨੇ ਹੈੱਲਥ ਵਰਕਰਾਂ 'ਤੇ ਹਮਲੇ ਕੀਤੇ ਹਨ। ਇੱਕ ਮੂਰਖ ਦਾਅਵਾ ਕਰ ਰਿਹਾ ਹੈ ਕਿ ਨਸਵਾਰ ਸੁੰਘਣ ਨਾਲ ਕਰੋਨਾ ਠੀਕ ਹੋ ਜਾਂਦਾ ਹੈ।
ਕੁਝ ਦਿਨ ਪਹਿਲਾਂ ਸੜਕ 'ਤੇ ਘੁੰਮ ਰਹੇ ਇੱਕ ਸ਼ੇਰ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਕਿ ਰੂਸ ਦੇ ਰਾਸ਼ਟਰਪਤੀ ਪੂਤਿਨ ਨੇ ਲੋਕਾਂ ਨੂੰ ਘਰਾਂ ਅੰਦਰ ਡੱਕਣ ਲਈ ਸੜਕਾਂ 'ਤੇ 1000 ਸ਼ੇਰ ਛੱਡ ਦਿੱਤੇ ਹਨ। ਅਸਲ ਵਿੱਚ ਇਹ ਪੁਰਾਣੀ ਤਸਵੀਰ ਦੱਖਣੀ ਅਫਰੀਕਾ ਦੇ ਸ਼ਹਿਰ ਜੌਹਨਜ਼ਬਰਗ ਦੀ ਹੈ ਜਿੱਥੇ ਇੱਕ ਸ਼ੇਰ ਚਿੜੀਆਘਰ ਤੋਂ ਭੱਜ ਗਿਆ ਸੀ। ਖਾਲੀ ਸੜਕਾਂ ਵੇਖ ਕੇ ਕੁਝ ਦਿਨ ਪਹਿਲਾਂ ਚੰਗੀਗੜ• ਵਿੱਚ ਇੱਕ ਤੇਂਦੂਆ ਆ ਗਿਆ ਸੀ ਜੋ ਜੰਗਲਾਤ ਵਿਭਾਗ ਨੇ ਉਸੇ ਵੇਲੇ ਪਕੜ ਲਿਆ ਹੈ। ਪਰ ਹੁਣ ਸ਼ੈਤਾਨ ਲੋਕ ਉਸ ਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ਼ ਮੀਡੀਆ 'ਤੇ ਪਾ ਕੇ ਕਦੇ ਉਸ ਦੀ ਮੌਜੂਦਗੀ 42 ਸੈਕਟਰ ਵਿੱਚ ਵਿਖਾ ਰਹੇ ਹਨ ਤੇ ਕਦੇ 47 ਵਿੱਚ। ਇਸ ਕਾਰਨ ਕਈ ਡਰਾਕਲ ਲੋਕ ਘਰਾਂ ਨੂੰ ਕੁੰਡੇ ਮਾਰ ਕੇ ਅੰਦਰ ਤੜੇ ਹੋਏ ਹਨ। ਅਜਿਹੀਆਂ ਝੂਠੀਆਂ ਅਤੇ ਨੈਗੇਟਿਵ ਖਬਰਾਂ ਨੂੰ ਮਿੰਟੋ ਮਿੰਟੀ ਚਾਰੇ ਕੂਟਾਂ ਵਿੱਚ ਖਿਲਾਰ ਦਿੱਤਾ ਜਾਂਦਾ ਹੈ।
ਸੋਸ਼ਲ਼ ਮੀਡੀਆ ਅਫਵਾਹਾਂ ਫੈਲਾਉਣ ਦਾ ਬਹੁਤ ਵੱਡਾ ਹਥਿਆਰ ਬਣ ਚੁੱਕਾ ਹੈ। ਇਸ ਨਾਲ ਸੈਂਕੜੇ ਕਰੋੜ ਲੋਕ ਜੁੜੇ ਹੋਏ ਹਨ। ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਐਪਸ ਵਿੱਚੋਂ ਫੇਸਬੁੱਕ ਦੀ ਇਸ ਵੇਲੇ ਕਰੀਬ 25 ਕਰੋੜ, ਵੱਟਸਐੱਪ 21 ਕਰੋੜ, ਮੈਸੇਂਜਰ 19 ਕਰੋੜ, ਇੰਸਟਾਗਰਾਮ 40 ਕਰੋੜ, ਟਿਕ ਟਾਕ 10 ਕਰੋੜ, ਟਵਿੱਟਰ 32 ਕਰੋੜ, ਸਨੈਪਚੈਟ 21 ਕਰੋੜ ਅਤੇ ਯੂ ਟਿਊਬ ਦੀ ਕਰੀਬ 52 ਕਰੋੜ ਲੋਕ ਵਰਤੋਂ ਕਰ ਰਹੇ ਹਨ। ਅੱਜ ਲੋਕ ਸਵੇਰੇ ਉੱਠ ਕੇ ਰੱਬ ਦਾ ਨਾਮ ਲੈਣ ਤੋਂ ਪਹਿਲਾਂ ਫੋਨ ਚੈੱਕ ਕਰਦੇ ਹਨ ਕਿ ਰਾਤ ਕੋਈ ਮੈਸੇਜ਼ ਤਾਂ ਨਹੀਂ ਆਇਆ। ਕਰੋੜਾਂ ਲੋਕ ਅਜਿਹੇ ਹਨ ਜੋ ਸੋਸ਼ਲ ਮੀਡੀਆ 'ਤੇ ਆਏ ਹੋਏ ਕਿਸੇ ਵੀ ਊਲ ਜਲੂਲ ਸੰਦੇਸ਼ ਨੂੰ ਸੱਚ ਸਮਝਦੇ ਹਨ। ਸੱਚੀਆਂ ਖਬਰਾਂ ਸਿਰਫ ਅਖਬਾਰਾਂ ਵਿੱਚ ਛਪਦੀਆਂ ਹਨ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਅੱਜ ਦੇ ਯੁੱਗ ਵਿੱਚ ਵੀ ਭਾਰਤ ਦੀ ਅੱਧੇ ਤੋਂ ਵੱਧ ਅਬਾਦੀ ਅਖਬਾਰਾਂ ਤੋਂ ਦੂਰ ਹੈ। ਕਿਸੇ ਜਗ•ਾ ਅਖਬਾਰ ਪਹੁੰਚਦੀ ਹੀ ਨਹੀਂ ਤੇ ਬਹੁਤੇ ਲੋਕ ਅਖਬਾਰ ਖਰੀਦ ਕੇ ਪੜ•ਨਾ ਪਸੰਦ ਨਹੀਂ ਕਰਦੇ। ਮੇਰਾ ਪਿੰਡ ਅੰਮ੍ਰਿਤਸਰ ਤੋਂ ਸਿਰਫ 16 ਕਿ.ਮੀ. ਦੂਰ ਹੈ ਪਰ ਅਖਬਾਰ ਉਥੇ ਲੰਝੇ ਡੰਗ ਹੀ ਪਹੁੰਚਦੀ ਹੈ ਤੇ ਉਹ ਵੀ 12 ਵਜੇ ਤੋਂ ਬਾਅਦ। ਜੇ ਪੰਜਾਬ ਦੇ ਪਿੰਡਾਂ ਦਾ ਇਹ ਹਾਲ ਹੈ ਤਾਂ ਫਿਰ ਹਿਮਾਚਲ- ਜੰਮੂ ਕਸ਼ਮੀਰ ਦੇ ਦੂਰ ਦੁਰਾਡੇ ਪਹਾੜੀ ਪਿੰਡਾਂ ਵਿੱਚ ਅਖਬਾਰ ਕਿੱਥੋਂ ਪਹੁੰਚਦੀ ਹੋਣੀ ਹੈ? ਜਦੋਂ ਦਾ ਕਰਫਿਊ ਲੱਗਾ ਹੈ ਪਿੰਡਾਂ ਵਿੱਚ ਅਖਬਾਰਾਂ ਬਿਲਕੁਲ ਵੀ ਨਹੀਂ ਪਹੁੰਚ ਰਹੀਆਂ, ਜਿਸ ਕਾਰਨ ਲੋਕ ਸੋਸ਼ਲ ਮੀਡੀਆ 'ਤੇ ਘੁੰਮ ਰਹੀਆਂ ਅਫਵਾਹਾਂ ਦੇ ਚੱਕਰ ਵਿੱਚ ਫਸ ਰਹੇ ਹਨ। ਚੰਗੀ ਕਿਸਮਤ ਨੂੰ ਤਰਨ ਤਾਰਨ ਜਿਲ•ੇ ਵਿੱਚ ਅਜੇ ਤੱਕ ਕਰੋਨਾ ਦਾ ਕੋਈ ਮਰੀਜ਼ ਸਾਹਮਣੇ ਨਹੀਂ ਆਇਆ ਪਰ ਅਖਬਾਰਾਂ ਦੀ ਅਣਹੋਂਦ ਕਾਰਨ ਪਿੰਡਾਂ ਵਿੱਚ ਅਫਵਾਹ ਫੈਲੀ ਹੋਈ ਹੈ ਕਿ ਇਥੇ 50-60 ਵਿਅਕਤੀ ਮਰ ਚੁੱਕੇ ਹਨ ਤੇ ਹਸਪਤਾਲਾਂ ਵਿੱਚ ਕਰੋਨਾ ਕਾਰਨ ਬਿਮਾਰ ਹੋਏ ਮਰੀਜ਼ਾਂ ਨੂੰ ਰੱਖਣ ਲਈ ਜਗ•ਾ ਨਹੀਂ ਬਚੀ।
ਇਸ ਸੰਕਟ ਦੀ ਘੜੀ ਵਿੱਚ ਇਲੈੱਕਟਰੌਨਿਕ ਮੀਡੀਆ ਵੀ ਬਹੁਤ ਹੀ ਨਕਾਰਾਤਮਿਕ ਭੂਮਿਕਾ ਨਿਭਾ ਰਿਹਾ ਹੈ। ਇਹ ਦੇਸ਼ ਵਾਸੀਆਂ ਨੂੰ ਕਰੋਨਾ ਤੋਂ ਬਚਣ ਦੀ ਸਿੱਖਿਆ ਦੇਣ ਦੀ ਬਜਾਏ ਇੱਕ ਵਿਸ਼ੇਸ਼ ਪਾਰਟੀ ਦਾ ਧੁੱਤੂ ਬਣ ਕੇ ਭਾਰਤ ਵਿੱਚ ਫਿਰਕੂ ਨਫਰਤ ਫੈਲਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਉਹ ਤਾਂ ਲੋਕ ਹੀ ਸਿਆਣੇ ਹਨ ਨਹੀਂ ਇਹਨਾਂ ਨੇ ਤਾਂ ਹੁਣ ਤੱਕ ਦਿੱਲੀ ਵਰਗੇ ਫਿਰਕੂ ਦੰਗੇ ਦੁਬਾਰਾ ਭੜਕਾ ਦੇਣੇ ਸਨ। ਪਹਿਲਾਂ ਸ਼ਾਹੀਨ ਬਾਗ ਧਰਨੇ ਦੇ ਖਿਲਾਫ ਮਹੀਨਾ ਭਰ ਖਬਰਾਂ ਚੱਲੀਆਂ ਕਿ ਉਹ ਹੀ ਦਿੱਲੀ ਵਿੱਚ ਫੈਲ ਰਹੇ ਕਰੋਨਾ ਦੀ ਨਰਸਰੀ ਹੈ। ਇਸ ਤੋਂ ਬਾਅਦ ਇਹ ਇਲਜ਼ਾਮ ਭੂੱਖ ਦੇ ਮਾਰੇ ਦਿੱਲੀ ਛੱਡ ਕੇ ਆਪਣੇ ਸੂਬਿਆਂ ਵੱਲ ਹਿਜ਼ਰਤ ਕਰ ਰਹੇ ਲੱਖਾਂ ਪਰਵਾਸੀ ਮਜ਼ਦੂਰਾਂ ਦੇ ਸਿਰ 'ਤੇ ਥੋਪ ਦਿੱਤਾ ਗਿਆ। ਬਜਾਏ ਕਿ ਸਰਕਾਰ ਦੀ ਇਸ ਗੱਲ ਤੋਂ ਨੁਕਤਾਚੀਨੀ ਕਰਨ ਦੇ ਕਿ ਉਸ ਨੇ ਇਹਨਾਂ ਦੇ ਰਹਿਣ ਤੇ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਕੀਤਾ, ਉਹਨਾਂ ਨੂੰ ਕਰੋਨਾ ਵਾਇਰਸ ਦਾ ਵਾਹਕ ਘੋਸ਼ਿਤ ਕਰ ਦਿੱਤਾ ਗਿਆ। ਚੈਨਲਾਂ 'ਤੇ ਪ੍ਰਵਾਸੀਆਂ ਦੀਆਂ ਭੀੜਾਂ ਦਿਖਾ ਕੇ ਲੋਕਾਂ ਦੇ ਮਨਾਂ ਵਿੱਚ ਉਹਨਾਂ ਬਾਰੇ ਨਫਰਤ ਭਰਨ ਵਾਲੀਆਂ ਖਬਰਾਂ ਨਸ਼ਰ ਕੀਤੀਆਂ ਗਈਆਂ। ਇਸ ਦਾ ਨਤੀਜਾ ਇਹ ਨਿਕਲਿਆ ਕਿ ਪ੍ਰਵਾਸੀ ਆਪਣੇ ਗ੍ਰਹਿ ਸੂਬਿਆਂ ਵਿੱਚ ਹੀ ਦੁਰਕਾਰੇ ਜਾਣ ਲੱਗੇ। ਉੱਥੇ ਪਹੁੰਚਣ 'ਤੇ ਉਹਨਾਂ ਨੂੰ ਜਾਨਵਰਾਂ ਵਾਂਗ ਸਕੂਲਾਂ - ਕਮਿਊਨਿਟੀ ਸੈਂਟਰਾਂ ਵਿੱਚ ਬੰਦ ਕਰ ਦਿੱਤਾ ਗਿਆ। ਅਖੀਰ ਜਦੋਂ ਉਹ ਅਜ਼ਾਦ ਹੋ ਕੇ ਭੁੱਖ ਪਿਆਸ ਤੋਂ ਨਿਢਾਲ ਆਪਣੇ ਘਰੀਂ ਪਹੁੰਚੇ ਤਾਂ ਕਥਿੱਤ ਮੋਹਤਬਰਾਂ ਨੇ ਕਈ ਕਈ ਦਿਨ ਉਹਨਾਂ ਨੂੰ ਪਿੰਡਾਂ ਵਿੱਚ ਨਾ ਵੜਨ ਦਿੱਤਾ।
ਹੁਣ ਸਾਰੇ ਚੱੈਨਲ ਹੱਥ ਧੋ ਕੇ ਤਬਲੀਗੀ ਜ਼ਮਾਤ ਦੇ ਪਿੱਛੇ ਪੈ ਗਏ ਹਨ। ਫਿਰਕੂ ਜ਼ਹਿਰ ਨਾਲ ਭਰੀਆਂ ਖਬਰਾਂ ਸੁਣ ਕੇ ਆਮ ਲੋਕਾਂ ਨੂੰ ਵੀ ਲੱਗਣ ਲੱਗ ਪਿਆ ਹੈ ਕਿ ਸ਼ਾਇਦ ਕਰੋਨਾ ਚੀਨ ਨੇ ਨਹੀਂ, ਸਗੋਂ ਤਬਲੀਗੀ ਜ਼ਮਾਤ ਨੇ ਪੈਦਾ ਕੀਤਾ ਹੈ। ਕੁਝ ਨਾਸਮਝ ਧਾਰਮਿਕ ਨੇਤਾਵਾਂ ਦੀ ਮੂਰਖਤਾ ਕਾਰਨ ਪਿੱਛ ਲੱਗ ਲੋਕ ਜ਼ਮਾਤ ਦੇ ਸਮਾਗਮ ਜਾਣ ਦੀ ਗਲਤੀ ਕਰ ਬੈਠੇ ਸਨ ਤੇ ਰੌਲਾ ਪੈਣ 'ਤੇ ਡਰ ਕੇ ਘਰਾਂ ਨੂੰ ਖਿਸਕ ਗਏ। ਪ੍ਰਸ਼ਾਸ਼ਨ ਦੀ ਕੋਈ ਗਲਤੀ ਕੱਢਣ ਦੀ ਬਜਾਏ (ਜਿਸ ਨੇ ਇਹ ਸਮਾਗਮ ਹੋਣ ਦਿੱਤਾ), ਸਾਰੇ ਚੈਨਲ ਡਾਂਗ ਲੈ ਕੇ ਤਬਲੀਗੀਆਂ ਦੇ ਪਿੱਛੇ ਪਏ ਹੋਏ ਹਨ। ਸਮਾਗਮ ਦੇ ਮੁੱਖ ਪ੍ਰਬੰਧਕ ਮੌਲਾਣਾ ਸਾਦ ਦੀਆਂ ਤਸਵੀਰਾਂ ਦਿਨ ਵਿੱਚ ਸੈਂਕੜੇ ਵਾਰ ਟੀ.ਵੀ. 'ਤੇ ਇਸ ਤਰਾਂ ਵਿਖਾਈਆਂ ਜਾ ਰਹੀਆਂ ਹਨ ਜਿਵੇਂ ਉਹ ਉਸਾਮਾ ਬਿਨ ਲਾਦੇਨ ਹੋਵੇ। ਇਹ ਠੀਕ ਹੈ ਕਿ ਤਬਲੀਗੀਆਂ ਕਾਰਨ ਸੈਂਕੜੇ ਬੇਗੁਨਾਹਾਂ ਨੂੰ ਕਰੋਨਾ ਦੀ ਲਾਗ ਲੱਗ ਗਈ ਹੈ। ਪਰ ਇਹ ਵੀ ਸੱਚਾਈ ਹੈ ਕਿ ਬਹੁਤੇ ਤਬਲੀਗੀਆਂ ਨੂੰ ਲੱਭ ਕੇ ਹਸਪਤਾਲਾਂ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਤੇ ਮੌਲਾਨਾ ਸਾਦ 'ਤੇ ਮੁਕੱਦਮਾ ਦਰਜ਼ ਹੋ ਚੁੱਕਾ ਹੈ। ਜਿਸ ਨੇ ਗਲਤੀ ਕੀਤੀ ਸੀ, ਉਹ ਹੁਣ ਭੁਗਤ ਰਿਹਾ ਹੈ। ਇਸ ਗੱਲ ਨੂੰ ਹੁਣ ਛੱਡ ਦਿੱਤਾ ਜਾਣਾ ਚਾਹੀਦਾ ਹੈ ਤੇ ਚੈਨਲਾਂ ਵੱਲੋਂ ਇਹ ਮਸਲਾ ਲਗਾਤਾਰ ਭੜਕਾਈ ਰੱਖਣਾ ਕਿਸੇ ਤਰਾਂ ਵੀ ਜਾਇਜ਼ ਨਹੀਂ ਹੈ। ਇਹ ਕੂੜ ਪ੍ਰਚਾਰ ਸੁਣ ਕੇ ਹੀ ਮਹਾਰਾਸ਼ਟਰ ਦੇ ਫਲਾਪ ਹੋਏ ਰਾਜ ਠਾਕਰੇ ਵਰਗੇ ਫਿਰਕੂ ਲੀਡਰ ਬਿਆਨ ਦੇ ਰਹੇ ਹਨ ਕਿ ਤਬਲੀਗੀਆਂ ਦਾ ਇਲਾਜ਼ ਕਰਨ ਦੀ ਬਜਾਏ ਉਹਨਾਂ ਨੂੰ ਮਰਨ ਲਈ 'ਕੱਲਾ ਛੱਡ ਦਿੱਤਾ ਜਾਣਾ ਚਾਹੀਦਾ ਹੈ।
ਅੱਜ ਦੇ ਅਧੁਨਿਕ ਯੁੱਗ ਵਿੱਚ ਸੋਸ਼ਲ ਅਤੇ ਇਲੈੱਕਟਰੋਨਿਕ ਮੀਡੀਆ ਇਨਸਾਨੀ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਬਣ ਗਿਆ ਹੈ। ਹਿਟਲਰ ਦਾ ਪ੍ਰਾਪੇਗੰਡਾ ਮੰਤਰੀ ਗੋਬਲਜ਼ ਕਿਹਾ ਕਰਦਾ ਸੀ ਕਿ ਜੇ ਇੱਕ ਝੂਠ ਨੂੰ ਸੌ ਵਾਰ ਦੁਹਰਾਇਆ ਜਾਵੇ ਤਾਂ ਉਹ ਸੱਚ ਬਣ ਜਾਂਦਾ ਹੈ। ਕਰਫਿਊ ਕਾਰਨ ਵਿਹਲੇ ਬੈਠੇ ਲੋਕਾਂ ਕੋਲ ਸਾਰਾ ਦਿਨ ਟੀ.ਵੀ. ਨੂੰ ਚੰਬੜੇ ਰਹਿਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ। ਉਹ ਟੀ.ਵੀ. ਅਤੇ ਸੋਸ਼ਲ਼ ਮੀਡੀਆ ਦੀ ਹਰੇਕ ਖਬਰ ਤੋਂ ਅੱਗੇ ਨਾਲੋਂ ਕਿਤੇ ਵੱਧ ਪ੍ਰਭਾਵਿਤ ਹੋ ਰਹੇ ਹਨ। ਚੈਨਲਾਂ ਵਾਸਤੇ ਸਿਰਫ ਟੀ.ਆਰ.ਪੀ. ਵਧਾਉਣ, ਸਰਕਾਰੀ ਸਰਪ੍ਰਸਤੀ ਹਾਸਲ ਕਰਨ ਅਤੇ ਵੱਧ ਤੋਂ ਵੱਧ ਇਸ਼ਤਿਹਾਰ ਪ੍ਰਾਪਤ ਕਰ ਕੇ ਮਾਲ ਕਮਾਉਣ ਦੀ ਹੋੜ ਵਿੱਚ ਅਜਿਹਾ ਫਿਰਕੂ ਪ੍ਰਚਾਰ ਕਰ ਕੇ ਲੋਕਾਂ ਦੇ ਦਿਮਾਗ ਵਿੱਚ ਜ਼ਹਿਰ ਭਰਨਾ ਬਹੁਤ ਹੀ ਗਲਤ ਹੈ। ਜਨਤਾ ਨੂੰ ਵੀ ਚਾਹੀਦਾ ਹੈ ਅਜਿਹੀਆਂ ਵਾਹਯਾਤ ਗੱਲਾਂ 'ਤੇ ਯਕੀਨ ਕਰਨ ਤੋਂ ਪਹਿਲਾਂ ਅਖਬਾਰਾਂ ਜਰੂਰ ਪੜ• ਲਿਆ ਕਰਨ। ਜੇ ਪਿੰਡਾਂ ਵਿੱਚ ਅਖਬਾਰ ਨਹੀਂ ਪਹੁੰਚ ਰਹੀ ਤਾਂ ਮੋਬਾਇਲਾਂ 'ਤੇ ਬੇਸਿਰ ਪੈਰ ਦੀਆਂ ਪੋਸਟਾਂ ਵੇਖਣ ਦੀ ਬਜਾਏ ਅਖਬਾਰਾਂ ਦੇ ਆਨਲਾਈਨ ਐਪ ਡਾਊਨਲੋਡ ਕਰ ਲੈਣ।
ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਡੋਰੀ ਸਿੱਧਵਾਂ 9501100062
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ