Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

"ਕੋਵਿਡ-19 ਨੂੰ ਲੈ ਕੇ ਅਮਰੀਕਾ ਚੀਨ ਫਿਰ ਆਹਮੋਂ-ਸਾਹਮਣੇ " --ਮੁਹੰਮਦ ਅੱਬਾਸ ਧਾਲੀਵਾਲ,


    
  

Share
  
ਇਸ ਸਮੇਂ ਕੋਵਿਡ-19 ਜਿਸ ਨੇ ਪੂਰੀ ਦੁਨੀਆ ਨੂੰ ਭੈਭੀਤ ਕੀਤਾ ਹੋਇਆ ਹੈ। ਅਮਰੀਕਾ ਜੋ ਇਸ ਸਮੇਂ ਉਕਤ ਵਾਇਰਸ ਦਾ ਸੱਭ ਤੋਂ ਵੱਡਾ ਸ਼ਿਕਾਰ ਹੋਇਆ ਵਿਖਾਈ ਦੇ ਰਿਹਾ ਹੈ। ਉਸ ਤੋਂ ਬਾਅਦ ਇਟਲੀ ਸਪੇਨ ਅਤੇ ਇਰਾਨ ਨੂੰ ਵੀ ਕਰੋਨਾ ਨੇ ਬੁਰੀ ਤਰ੍ਹਾਂ ਝੰਬ ਸੁੱਟਿਆ ਹੈ।
ਅਜਿਹੇ ਵਿਚ ਵਾਇਰਸ ਦੀ ਉਤਪਤੀ ਨੂੰ ਲੈ ਕੇ ਵੱਖ ਵੱਖ ਦੇਸ਼ਾਂ ਦੇ ਆਗੂਆਂ ਦੁਆਰਾ ਲਗਾਤਾਰ ਵਿਰੋਧਾਭਾਸੀ ਬਿਆਨ ਸਾਹਮਣੇ ਆ ਰਹੇ ਹਨ। ਇਸ ਸੰਦਰਭ ਵਿੱਚ ਅਮਰੀਕਾ ਅਤੇ ਚੀਨ ਉਕਤ ਵਾਇਰਸ ਦੇ ਫੈਲਾਉਣ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਲਗਾਤਾਰ ਇਕ ਦੂਜੇ ਨੂੰ ਜਿੰਮੇਵਾਰ ਠਹਿਰਾ ਰਹੇ ਹਨ।
ਹਾਲ ਹੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੋਰੋਨਾ ਮਸਲੇ 'ਤੇ ਚੀਨ ਨੂੰ ਇਕ ਵਾਰ ਫਿਰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕੋਰੋਨਾ ਵਾਇਰਸ ਲਈ ਚੀਨ ਜਿੰਮੇਵਾਰ ਹੈ। ਟਰੰਪ ਨੇ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ (ਚੀਨ) ਕੋਰੋਨਾਵਾਇਰਸ ਫੈਲਾਉਣ ਲਈ ਜ਼ਿੰਮੇਵਾਰ ਨਿਕਲਿਆ ਤਾਂ ਉਹ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹੇ। ਉਨ੍ਹਾਂ ਇਹ ਵੀ ਕਿਹਾ ਅਮਰੀਕਾ ਇਕ-ਇਕ ਮੌਤ ਦਾ ਬਦਲਾ ਲਵੇਗਾ। ਟਰੰਪ ਨੇ ਦੋਸ਼ ਲਾਇਆ ਕਿ ਬੀਜਿੰਗ ਨੇ ਇਸ ਮੁੱਦੇ ‘ਤੇ ਅਮਰੀਕਾ ਨਾਲ ਗੈਰ ਪਾਰਦਰਸ਼ੀ ਢੰਗ ਨਾਲ ਵਿਵਹਾਰ ਕੀਤਾ ਅਤੇ ਸ਼ੁਰੂਆਤੀ ਤੌਰ ‘ਤੇ ਉਸ ਨਾਲ ਸਹਿਯੋਗ ਨਹੀਂ ਕੀਤਾ। ਟਰੰਪ ਨੇ ਕਿਹਾ ਕਿ ਕਰੋਨਾ ਵਾਇਰਸ ਨੂੰ ਚੀਨ 'ਚ ਸ਼ੁਰੂ ਹੋਣ ਤੋਂ ਪਹਿਲਾਂ ਰੋਕਿਆ ਜਾ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ ਤੇ ਹੁਣ ਪੂਰੀ ਦੁਨੀਆਂ ਇਸ ਦੀ ਲਪੇਟ ਵਿੱਚ ਆ ਚੁੱਕੀ ਹੈ। ਡੋਨਾਲਡ ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਉਨ੍ਹਾਂ ਖ਼ਬਰਾਂ 'ਤੇ ਧਿਆਨ ਦੇ ਰਿਹਾ ਹੈ ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਕਿ ਕੋਰੋਨਾ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਦੀ ਪ੍ਰਯੋਗਸ਼ਾਲਾ ਤੋਂ ਪੈਦਾ ਹੋਇਆ ਹੈ। ਚੀਨ ਕਹਿੰਦਾ ਹੈ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਟਰੰਪ ਨੇ ਕਿਹਾ ਕਿ ਅਸੀਂ ਵੀ ਇਸਦੀ ਤਹਿਕੀਕਾਤ ਕਰ ਰਹੇ ਹਾਂ। ਇਸੇ ਦੌਰਾਨ ਜਦੋਂ ਟਰੰਪ ਨੂੰ ਪੁੱਛਿਆ ਗਿਆ, ਕੀ ਤੁਸੀਂ ਚੀਨ ਤੋਂ ਨਾਰਾਜ਼ ਹੋ, ਤਾਂ ਉਨ੍ਹਾਂ ਦਾ ਜਵਾਬ ਹਾਂ ਸੀ। ਟਰੰਪ ਨੇ ਕਿਹਾ, “ਕੋਵਿਡ -19 ਦੁਨੀਆ ਭਰ ਵਿਚ ਫੈਲਣ ਤੋਂ ਪਹਿਲਾਂ, ਚੀਨ ਨਾਲ ਇਸ ਦੇ ਸੰਬੰਧ ਬਹੁਤ ਚੰਗੇ ਸਨ। ਪਰ ਫਿਰ ਅਚਾਨਕ ਇਸ ਬਾਰੇ ਸੁਣਿਆ। ਇਸ ਨੇ ਇੱਕ ਵੱਡਾ ਮੋੜ ਲੈ ਲਿਆ।
ਉਨ੍ਹਾਂ ਕਿਹਾ ਕਿ ਇੱਕ ਗਲਤੀ ਜੋ ਨਿਯੰਤਰਣ ਤੋਂ ਬਾਹਰ ਹੋ ਗਈ ਹੈ ਜਾਂ ਜਾਣ ਬੁੱਝ ਕੇ ਕੀਤੀ ਗਈ ਹੈ, ਇੱਕ ਵੱਡਾ ਫਰਕ ਹੈ। ਕਿਸੇ ਵੀ ਸਥਿਤੀ ਵਿਚ ਉਨ੍ਹਾਂ ਨੂੰ ਸਾਨੂੰ ਦੱਸਣਾ ਚਾਹੀਦਾ ਸੀ। ਮੈਨੂੰ ਲਗਦਾ ਹੈ ਕਿ ਉਹ ਜਾਣਦੇ ਸਨ ਕਿ ਕੁੱਝ ਗਲਤ ਸੀ ਅਤੇ ਮੇਰੇ ਖਿਆਲ ਵਿਚ ਉਹ ਸ਼ਰਮਿੰਦਾ ਵੀ ਹੋਏ ਸਨ।
ਇਸ ਤੋਂ ਇਲਾਵਾ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੌਂਪਿਓ ਨੇ ਵੀ ਚੀਨ ਤੇ ਕੋਰੋਨਾ ਨਾਲ ਜੁੜੀ ਜਾਣਕਾਰੀ ਛੁਪਾਉਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਚੀਨ ਨੂੰ ਖੁਦ ਦੁਨੀਆਂ ਨਾਲ ਕੋਰੋਨਾ ਬਾਰੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੀਨ ਨੂੰ ਦੁਨੀਆਂ ਭਰ ਦੇ ਵਿਗਿਆਨਕਾਂ ਨੂੰ ਇਹ ਜਾਣਨ ਦੇਣ 'ਚ ਮਦਦ ਕਰਨੀ ਚਾਹੀਦੀ ਹੈ ਕਿ ਆਖਰ ਵਾਇਰਸ ਕਿਵੇਂ ਸ਼ੁਰੂ ਹੋਇਆ।
ਦੂਜੇ ਪਾਸੇ ਅਮਰੀਕੀ ਖੁਫੀਆ ਅਧਿਕਾਰੀਆਂ ਨੇ ਟਰੰਪ ਪ੍ਰਸਾਸ਼ਨ ਜੋ ਰਿਪੋਰਟ ਮੁਹੱਈਆ ਕਰਵਾਈ ਹੈ ਉਸ ਮੁਤਾਬਕ ਏਜੰਸੀ ਇੰਟਰਸੈਪਟ ਦੁਆਰਾ ਕੀਤੇ ਗਏ ਇੱਕ ਨਵੇਂ ਡਾਟੇ ਤੋਂ ਖੁਲਾਸਾ ਹੋਇਆ ਹੈ ਕਿ ਦਸੰਬਰ 2019 ਤੋਂ ਮਾਰਚ 2020 ਤੱਕ ਚੀਨ ਚ ਕਰੋਨਾ ਨਾਲ 2.10 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਮੁਤਾਬਕ ਉਕਤ ਡਾਟੇ ਤੋਂ ਪਤਾ ਲੱਗਦਾ ਹੈ ਕਿ ਚੀਨ ਨੇ ਪਹਿਲਾਂ ਪਹਿਲ ਕਰੋਨਾ ਵਾਇਰਸ ਇਨਫੈਕਸ਼ਨ ਨੂੰ ਹਲਕੇ ਵਿਚ ਲਿਆ, ਪਰ ਜਦੋਂ ਦੂਜੀ ਵਾਰ ਪੈਈਚਿੰਗ ਦੇ ਅਧਿਕਾਰੀਆਂ ਨੇ ਡੇਟਾ ਜਾਰੀ ਕੀਤਾ ਤਾਂ ਮੌਤ ਦੇ ਅੰਕੜਿਆਂ ਨੂੰ ਸਹੀ ਠਹਿਰਾਇਆ ਗਿਆ। ਹੁਣ ਇਹ ਸਵਾਲ ਵਾਰ ਵਾਰ ਉੱਠ ਰਹੇ ਹਨ ਕਿ, ਕੀ ਅਸਲ ਗਿਣਤੀ ਸਚਮੁੱਚ ਹੀ ਛੁਪਾਈ ਜਾ ਰਹੀ ਹੈ? ਇਥੇ ਜਿਕਰਯੋਗ ਹੈ ਕਿ ਚੀਨ ਨੇ 19 ਮਾਰਚ ਨੂੰ ਐਲਾਨ ਕੀਤਾ ਸੀ ਕਿ ਤਿੰਨ ਮਹੀਨਿਆਂ ਵਿਚ ਚੀਨ ਦੇ 3.10 ਕਰੋੜ ਸਿਮ ਗਾਇਬ ਹੋ ਗਏ ਹਨ। ਇਸ ਦੇ ਨਾਲ-ਨਾਲ ਲੱਗਭਗ 8 ਲੱਖ 40 ਹਜ਼ਾਰ ਲੈਂਡ ਲਾਈਨ ਵੀ ਬੰਦ ਹੋ ਗਏ ਹਨ । ਦਰਅਸਲ ਇਹ ਆਂਕੜੇ ਚੀਨ ਦੀਆਂ ਕੈਰੀਅਰ ਕੰਪਨੀਆਂ ਨੇ ਦਿੱਤੇ ਸਨ । ਇਸ ਉਪਰੰਤ ਸ਼ੱਕ ਇਹ ਜਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਸਿਮ ਕਾਰਡ ਕਰੋਨਾ ਨਾਲ ਮਰੇ ਲੋਕਾਂ ਦੇ ਹੋ ਸਕਦੇ ਹਨ। ਇਹੋ ਵਜ੍ਹਾ ਹੈ ਕਿ ਪਿਛਲੇ ਕਈ ਹਫਤਿਆਂ ਤੋਂ ਚੀਨ ਉਪਰ ਇਹ ਵੀ ਦੋਸ਼ ਲੱਗ ਰਹੇ ਹਨ ਕਿ ਉਹ ਆਪਣੇ ਉਥੇ ਕਰੋਨਾ ਨਾਲ ਮਰੇ ਲੋਕਾਂ ਦੀ ਗਿਣਤੀ ਘਟਾ ਕੇ ਦੱਸ ਰਿਹਾ ਹੈ। ਇਥੇ ਜਿਕਰਯੋਗ ਹੈ ਕਿ ਚੀਨ ਹਾਲੇ ਤੱਕ ਵੀ ਆਪਣੇ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 3300 ਦੱਸ ਰਿਹਾ ਹੈ ਜਦੋਂ ਕਿ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 81000 ਤੋਂ ਵਧੇਰੇ ਦੱਸੀ ਜਾ ਰਹੀ ਹੈ ।
ਓਧਰ ਚੀਨ ਦੀਆਂ ਉਕਤ ਵਾਇਰਸ ਨੂੰ ਲੈ ਕੇ ਆਪਣੀਆਂ ਦਲੀਲਾਂ ਅਤੇ ਆਪਣੇ ਹੀ ਤਰਕ ਹਨ।
ਇਸ ਸੰਦਰਭ ਵਿੱਚ ਪਹਿਲਾਂ ਪਹਿਲ ਚੀਨ ਦੇ ਬੁਲਾਰੇ ਨੇ ਕਰੋਨਾ ਵਾਇਰਸ ਨੂੰ ਆਪਣੇ ਦੇਸ਼ ਦੇ ਵੁਹਾਨ ਸ਼ਹਿਰ ਵਿਚ ਅਮਰੀਕੀ ਫੌਜੀਆਂ ਦੁਆਰਾ ਮਸ਼ਕਾਂ ਦੌਰਾਨ ਫੈਲਾਏ ਜਾਣ ਦੇ ਦੋਸ਼ ਲਾਏ ਸਨ ।
ਪ੍ਰੰਤੂ ਹੁਣ ਇਸ ਸਬੰਧੀ ਚੀਨ ਦੀ ਵੁਹਾਨ ਸਥਿਤ ਸਰਕਰਦਾ ਵਾਇਰੋਲੋਜੀ (ਵਿਸ਼ਾਣੂੰ) ਲੈਬਾਰਟਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਹੋਰਨਾਂ ਦੇ ਉਨ੍ਹਾਂ ਦੋਸ਼ਾਂ ਨੂੰ ਜ਼ੋਰਦਾਰ ਢੰਗ ਨਾਲ ਝੁਠਲਾਇਆ ਹੈ ਜਿਨ੍ਹਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਕੋਰੋਨਾ ਵਾਇਰਸ ਲੈਬਾਰਟਰੀ ਵਿਚ ਪੈਦਾ ਕੀਤਾ ਗਿਆ, ਜਿਸ ਨੇ ਦੁਨੀਆ ਵਿਚ ਤਬਾਹੀ ਮਚਾ ਦਿੱਤੀ।
ਇਥੇ ਜਿਕਰਯੋਗ ਹੈ ਕਿ ਵੁਹਾਨ ਵਿਚ ਪਿਛਲੇ ਸਾਲ ਦਸੰਬਰ 2019 ਵਿਚ ਸਾਹਮਣੇ ਆਏ ਕੋਰੋਨਾ ਵਾਇਰਸ ਬਾਰੇ ਉਦੋਂ ਤੋਂ ਲਗਾਤਾਰ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਇਹ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਜਾਂ ਨੇੜਲੀ ਹੁਆਨਾਨ ਸੀਫੂਡ ਮਾਰਕਿਟ ਵਿੱਚੋਂ ਨਿਕਲਿਆ। ਉਪਰੋਕਤ ਲੈਬਾਰਟਰੀ ਖਤਰਨਾਕ ਵਾਇਰਸਾਂ ਨਾਲ ਨਜਿੱਠਦੀ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਲੈਬਾਰਟਰੀ ਨੇ ਫਰਵਰੀ ਵਿਚ ਵੀ ਉਕਤ ਅਫਵਾਹਾਂ ਦਾ ਖੰਡਨ ਕੀਤਾ ਸੀ, ਪਰ ਇਸ ਦੇ ਡਾਇਰੈਕਟਰ ਯੁਆਨ ਜ਼ੀਮਿੰਗ ਨੇ ਪਿਛਲੇ ਦਿਨੀਂ ਪਹਿਲੀ ਵਾਰ ਮੀਡੀਆ ਨਾਲ ਇੰਟਰਵਿਊ ਵਿਚ ਉਕਤ ਅਫਵਾਹਾਂ ਨੂੰ ਝੁਠਲਾਇਆ ਹੈ। ਉਨ੍ਹਾਂ ਸਰਕਾਰ ਦੇ ਸੀ ਜੀ ਟੀ ਐਨ ਟੀ ਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ, ''ਅਸੀਂ ਜਾਣਦੇ ਹਾਂ ਕਿ ਇੰਸਟੀਚਿਊਟ ਵਿਚ ਕਿਸ ਤਰ੍ਹਾਂ ਦੀ ਖੋਜ ਕੀਤੀ ਜਾ ਰਹੀ ਹੈ ਅਤੇ ਇੰਸਟੀਚਿਊਟ ਵਾਇਰਸਾਂ ਤੇ ਸੈਂਪਲਾਂ ਨਾਲ ਕਿਵੇਂ ਨਜਿੱਠਦਾ ਹੈ। ਇਹ ਹੋ ਨਹੀਂ ਸਕਦਾ ਕਿ ਵਾਇਰਸ ਸਾਡੇ ਕੋਲੋਂ ਬਾਹਰ ਗਿਆ ਹੋਵੇ। ਸਾਡੇ ਬਹੁਤ ਸਖਤ ਕਾਇਦੇ-ਕਾਨੂੰਨ ਹਨ।''
ਉਨ੍ਹਾਂ ਇਹ ਵੀ ਕਿਹਾ ਕਿ ਵੁਹਾਨ ਦੇ ਲੋਕ ਪਹਿਲਾਂ ਅੜਿੱਕੇ ਆਏ ਤੇ ਇੰਸਟੀਚਿਊਟ ਵੁਹਾਨ ਵਿਚ ਹੋਣ ਕਰਕੇ ਇਸ ਦਾ ਨਾਂਅ ਜੋੜ ਦਿੱਤਾ ਗਿਆ। ਅਮਰੀਕੀ ਦੋਸ਼ਾਂ ਨੂੰ ਮੰਦਭਾਗੇ ਦੱਸਦਿਆਂ ਉਨ੍ਹਾਂ ਕਿਹਾ ਕਿ ਕੁੱਝ ਲੋਕੀ ਬਿਨਾਂ ਸਬੂਤਾਂ ਤੇ ਜਾਣਕਾਰੀ ਦੇ ਲੋਕਾਂ ਨੂੰ ਜਾਣਬੁੱਝ ਕੇ ਗੁੰਮਰਾਹ ਕਰਨ ਲੱਗੇ ਹੋਏ ਹਨ। ਉਨ੍ਹਾਂ ਕਿਹਾ, ''ਕਿਆਸ-ਅਰਾਈਆਂ ਦਾ ਮੰਤਵ ਲੋਕਾਂ ਨੂੰ ਭੰਬਲਭੂਸੇ ਵਿਚ ਪਾਉਣਾ ਤੇ ਸਾਡੀਆਂ ਮਹਾਮਾਰੀ ਵਿਰੋਧੀ ਤੇ ਵਿਗਿਆਨਕ ਸਰਗਰਮੀਆਂ ਵਿਚ ਦਖਲਅੰਦਾਜ਼ੀ ਕਰਨਾ ਹੈ। ਅਫਵਾਹਾਂ ਉਡਾ ਕੇ ਉਹ ਕਿਸੇ ਹੱਦ ਤੱਕ ਆਪਣਾ ਨਿਸ਼ਾਨਾ ਹਾਸਲ ਕਰ ਸਕਦੇ ਹਨ ਪਰ ਵਿਗਿਆਨੀ ਅਤੇ ਵਿਗਿਆਨ ਤੇ ਟੈਕਨਾਲੋਜੀ ਮੈਨੇਜਰ ਦੇ ਤੌਰ 'ਤੇ ਮੈਂ ਜਾਣਦਾ ਹਾਂ ਕਿ ਇਹ ਅਸੰਭਵ ਹੈ।''
ਉਨ੍ਹਾਂ ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਉਕਤ ਵਾਇਰਸ ਨੂੰ ਬਣਾਇਆ ਨਹੀਂ ਜਾ ਸਕਦਾ । ਕੋਈ ਸਬੂਤ ਨਹੀਂ ਹੈ ਜਿਸ ਤੋਂ ਸਾਬਤ ਹੁੰਦਾ ਹੋਵੇ ਕਿ ਕੋਵਿਡ-19 ਨੂੰ ਮਸਨੂਈ ਤੌਰ 'ਤੇ ਬਣਾਇਆ ਗਿਆ ਹੈ। ਉਨ੍ਹਾ ਕਿਹਾ, ''ਕੁੱਝ ਵਿਗਿਆਨੀਆਂ ਦਾ ਵਿਸ਼ਵਾਸ ਹੈ ਕਿ ਵਾਇਰਸ ਬਣਾਉਣ ਲਈ ਅਸਾਧਾਰਨ ਬੁੱਧੀ ਤੇ ਮਿਹਨਤ ਦੀ ਲੋੜ ਹੁੰਦੀ ਹੈ। ਇਸ ਕਰਕੇ ਇਹ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿ ਇਸ ਸਮੇਂ ਸਾਡੇ ਕੋਲ ਅਜਿਹਾ ਵਾਇਰਸ ਬਣਾਉਣ ਦੀ ਸਮਰੱਥਾ ਹੈ।''
ਕੁੱਲ ਮਿਲਾ ਕੇ ਉਕਤ ਕੋਵਿਡ -19 ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਹੋਰ ਬਹੁਤ ਸਾਰੇ ਖੁਲਾਸੇ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਮੁਹੰਮਦ ਅੱਬਾਸ ਧਾਲੀਵਾਲ,
ਮਲੇਰਕੋਟਲਾ।
ਸੰਪਰਕ. 9855259650
Abbasdhaliwal72@gmail.com
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ