Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਕਰੋਨਾ ਵੇਲੇ ਵੀ ਭਾਰੀ ਭੇਦ ਭਾਵ ਕੀਤਾ ਜਾ ਰਿਹਾ ਹੈ ਵੀ.ਆਈ.ਪੀ. ਤੇ ਆਮ ਇਨਸਾਨਾਂ ਦਰਮਿਆਨ-ਬਲਰਾਜ ਸਿੰਘ ਸਿੱਧੂ ਐਸ.ਪੀ.
ਭਾਰਤ ਵਿੱਚ ਮੁੱਢ ਕਦੀਮ ਤੋਂ ਹੀ ਵੀ.ਆਈ.ਪੀ. ਕਲਚਰ ਦਾ ਬੋਲਬਾਲਾ ਹੈ। ਆਮ ਤੇ ਗਰੀਬ ਇਨਸਾਨਾਂ ਨੂੰ ਆਦਮ ਜ਼ਾਤ ਹੀ ਨਹੀਂ ਸਮਝਿਆ ਜਾਂਦਾ। ਉਨ•ਾਂ ਨਾਲ ਹਰ ਖੇਤਰ ਵਿੱਚ ਰੱਜ ਕੇ ਧੱਕਾ ਕੀਤਾ ਜਾਂਦਾ ਹੈ। ਸਰਕਾਰੀ ਦਫਤਰਾਂ ਵਿੱਚ ਗਰੀਬਾਂ ਨੂੰ ਕੋਈ ਨਹੀਂ ਪੁੱਛਦਾ, ਚਪੜਾਸੀ ਵੀ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਹਨ। ਲੀਡਰਾਂ ਤੇ ਅਫਸਰਾਂ ਨੂੰ ਉਨ•ਾਂ ਕੋਲੋਂ ਬਦਬੋ ਆਉਂਦੀ ਹੈ। ਵੀ.ਆਈ.ਪੀ. ਤੇ ਅਮੀਰਾਂ ਦਾ ਕੰਮ ਅਫਸਰ ਘਰ ਜਾ ਕੇ ਕਰਦੇ ਹਨ ਤੇ ਨਾਲੇ ਸਲਾਮ ਠੋਕ ਕੇ ਆਉਂਦੇ ਹਨ, ਗਰੀਬਾਂ ਅਤੇ ਬੇਸਹਾਰਿਆਂ ਨੂੰ ਦਫਤਰਾਂ ਵਿੱਚ ਵੀ ਨਹੀਂ ਵੜਨ ਦਿੰਦੇ। ਬੰਦਾ ਭਾਵੇਂ ਸਿਰੇ ਦਾ ਠੱਗ ਤੇ ਚੋਰ ਹੋਵੇ, ਪਰ ਉਸ ਨੇ ਵਧੀਆ ਸੂਟ ਬੂਟ ਪਹਿਨਿਆਂ ਹੋਵੇ, ਫਰਾਟੇਦਾਰ ਇੰਗਲਿਸ਼ ਬੋਲਦਾ ਹੋਵੇ ਤਾਂ ਅਫਸਰ ਉੱਠ ਕੇ ਦੋਵੇਂ ਹੱਥ ਜੋੜ ਕੇ ਮਿਲਦੇ ਹਨ। ਚੰਗੇ ਭਲੇ ਬੰਦੇ ਦੇ ਵੀ ਪਹਿਨੇ ਹੋਏ ਮੈਲੇ ਕੁਚੈਲੇ ਕੱਪੜੇ ਵੇਖ ਕੇ ਅਫਸਰਾਂ ਅਤੇ ਲੀਡਰਾਂ ਦੇ ਮੱਥੇ ਵੱਟ ਪੈ ਜਾਂਦੇ ਹਨ। ਗਰੀਬ ਆਦਮੀ ਬੈਂਕਾਂ ਵਿੱਚ ਪੈਸੇ ਜਮ•ਾਂ ਕਰਵਾਉਂਦੇ ਹਨ ਤੇ ਨੀਰਵ ਮੋਦੀ ਅਤੇ ਵਿਜੇ ਮਾਲਿਆ ਵਰਗੇ ਅਮੀਰ ਬੈਂਕਾਂ ਸਾਫ ਕਰ ਕੇ ਗਾਇਬ ਹੋ ਜਾਂਦੇ ਹਨ। ਗਰੀਬ ਨੂੰ ਦਸ ਹਜ਼ਾਰ ਦਾ ਕਰਜ਼ਾ ਲੈਣ ਲਈ ਦੋ ਹਜ਼ਾਰ ਦੀ ਰਿਸ਼ਵਤ ਦੇਣੀ ਪੈਂਦੀ ਹੈ ਤੇ ਪੰਜਾਹ ਗਵਾਹੀਆਂ ਤੇ ਜਾਇਦਾਦ ਦੀ ਗਰੰਟੀ ਭਰਨੀ ਪੈਂਦੀ ਹੈ। ਨੀਰਵ ਮੋਦੀ ਵਰਗੇ ਠੱਗਾਂ ਨੂੰ ਬੈਂਕਾਂ ਹਜ਼ਾਰਾਂ ਕਰੋੜ ਦਾ ਕਰਜ਼ਾ ਸਿਰਫ ਨਿੱਜੀ ਗਰੰਟੀ 'ਤੇ ਦੇ ਦਿੰਦੀਆਂ ਹਨ। ਪੁਲਿਸ ਦੀ ਬੋਲੀ ਅਤੇ ਵਿਹਾਰ ਵੀ ਕੱਪੜੇ ਅਤੇ ਹੈਸੀਅਤ ਮੁਤਾਬਕ ਬਦਲ ਜਾਂਦੇ ਹਨ। ਸ਼ਹਿਰ ਦੇ ਥਰਡ ਕਲਾਸ ਬੰਦੇ ਨੂੰ ਪ੍ਰਧਾਨ ਜੀ ਤੇ ਪਿੰਡੇ ਦੇ ਚੰਗੇ ਭਲੇ ਬੰਦੇ ਨੂੰ “ਉਏ ਸਰਪੰਚਾ” ਕਹਿ ਕੇ ਬੁਲਾਇਆ ਜਾਂਦਾ ਹੈ। ਚੈਕਿੰਗ ਦੌਰਾਨ ਟਰੈਕਟਰ 'ਤੇ ਆ ਰਹੇ ਕਿਸਾਨ ਨੂੰ ਗਾਲ• ਕੱਢ ਕੇ ਤੇ ਡੰਡਾ ਮਾਰ ਕੇ ਰੋਕਿਆ ਜਾਂਦਾ ਹੈ ਤੇ ਕਾਰ ਚਲਾ ਰਹੇ ਵਿਅਕਤੀ ਨੂੰ ਬਾਊ ਜੀ, ਸਰਦਾਰ ਜੀ ਕਹਿ ਕੇ ਨਿਮਰਤਾ ਨਾਲ ਗੱਡੀ ਸਾਈਡ 'ਤੇ ਲਗਾਉਣ ਲਈ ਕਿਹਾ ਜਾਂਦਾ ਹੈ।
ਇਹ ਘਟੀਆ ਵਰਤਾਰਾ ਕਰੋਨਾ ਵਰਗੇ ਰਾਸ਼ਟਰੀ ਸੰਕਟ ਵੇਲੇ ਵੀ ਸਪੱਸ਼ਟ ਦਿਖਾਈ ਦੇ ਰਿਹਾ ਹੈ। ਪੁਲਿਸ ਦਾ ਸਾਰਾ ਜੋਰ ਪੈਦਲ, ਸਕੂਟਰ - ਸਾਇਕਲ ਵਾਲੇ ਜਾਂ ਗਰੀਬ ਪ੍ਰਵਾਸੀ ਮਜ਼ਦੂਰਾਂ ਦੀ ਕੁਟਾਈ ਕਰਨ 'ਤੇ ਲੱਗਾ ਹੋਇਆ ਹੈ। ਕਿਸੇ ਚੈਨਲ ਜਾਂ ਅਖਬਾਰ ਵਿੱਚ ਕੋਈ ਅਜਿਹੀ ਫੋਟੋ ਨਹੀਂ ਛਪੀ ਕਿ ਪੁਲਿਸ ਵਾਲਾ ਅਵਾਰਾ ਘੁੰਮ ਰਹੇ ਮਰਸਡੀਜ਼ ਵਾਲੇ ਨੂੰ ਡੰਡਾ ਮਾਰ ਕੇ ਭਜਾ ਰਿਹਾ ਹੋਵੇ ਜਾਂ ਕਿਸੇ ਲੀਡਰ ਦੇ ਰਿਸ਼ਤੇਦਾਰ ਨੂੰ ਕੁੱਟਿਆ ਹੋਵੇ। ਸਾਰਾ ਡਸਿਪਲਨ ਵਿਚਾਰੇ ਗਰੀਬਾਂ ਨੂੰ ਹੀ ਸਿਖਾਇਆ ਜਾ ਰਿਹਾ ਹੈ ਜਿਵੇਂ ਉਹ ਹੀ ਕਰੋਨਾ ਦੇ ਸਭ ਤੋਂ ਵੱਡੇ ਵਾਹਕ ਹੋਣ। ਕੁਝ ਹਫਤੇ ਪਹਿਲਾਂ ਸਾਰੇ ਭਾਰਤ ਤੋਂ ਪ੍ਰਵਾਸੀ ਮਜ਼ਦੂਰਾਂ ਦਾ ਜਬਰਦਸਤ ਪਲਾਇਨ ਹੋਇਆ ਸੀ। ਭੁੱਖ ਹੱਥੋਂ ਤੰਗ ਆਏ ਲੋਕ ਬੱਚਿਆਂ, ਗਰਭਵਤੀ ਔਰਤਾਂ ਅਤੇ ਭਾਰੀ ਘਰੇਲੂ ਸਮਾਨ ਸਮੇਤ 1000 - 1000 ਕਿ.ਮੀ. ਦਾ ਪੈਦਲ ਸਫਰ ਕਰ ਕੇ ਆਪਣੇ ਘਰ ਪਹੁੰਚ ਰਹੇ ਸਨ। ਇਹ ਖਬਰ ਕਿਸੇ ਚੈਨਲ ਨੇ ਦੋ ਦਿਨ ਤੋਂ ਵੱਧ ਨਹੀਂ ਵਿਖਾਈ ਤੇ ਨਾ ਹੀ ਉਹਨਾਂ ਦੀ ਤਰਾਸਾਦੀ ਬਾਰੇ ਕੋਈ ਡਿਬੇਟ ਕੀਤੀ। ਦੋ ਦਿਨਾਂ 'ਚ ਲੋਕ ਉਨ•ਾਂ ਬਾਰੇ ਭੁੱਲ ਭੁਲਾ ਗਏ। ਪਰ ਤਬਲੀਗੀ ਜ਼ਮਾਤ ਦੇ ਸੰਮੇਲਨ ਅਤੇ ਕੁਝ ਦਿਨ ਪਹਿਲਾਂ ਹੋਏ ਮਹਾਰਾਸ਼ਟਰ ਵਿੱਚ ਦੋ ਸਾਧੂਆਂ ਦੇ ਕਤਲਾਂ ਨੂੰ ਚੈਨਲ ਰੋਜ਼ਾਨਾ ਐਨੀ ਪ੍ਰਮੁੱਖਤਾ ਨਾਲ ਇਸ ਲਈ ਵਿਖਾ ਰਹੇ ਹਨ ਤਾਂ ਜੋ ਕਿਸੇ ਤਰਾਂ ਫਿਰਕੂ ਦੰਗੇ ਭੜਕ ਪੈਣ ਤੇ ਉਨ•ਾਂ ਨੂੰ ਟੀ.ਆਰ.ਪੀ. ਵਧਾਉਣ ਲਈ ਨਵਾਂ ਮਸਾਲਾ ਮਿਲ ਜਾਵੇ। ਕਰੋਨਾ ਨੂੰ ਜਬਰਦਸਤ ਧਾਰਮਿਕ ਤੇ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ। ਪਹਿਲਾਂ ਸਾਰਾ ਇਲਜ਼ਾਮ ਨਵੇਂ ਸ਼ਹਿਰ ਦੇ ਸਿੱਖ ਰਾਗੀ ਦੇ ਸਿਰ 'ਤੇ ਥੋਪ ਦਿੱਤਾ ਗਿਆ, ਫਿਰ ਐਨ.ਆਰ.ਆਈਜ਼ ਤੇ ਹੁਣ ਠੀਕਰਾ ਤਬਲੀਗੀ ਜ਼ਮਾਤ ਦੇ ਸਿਰ ਭੰਨ ਦਿੱਤਾ ਗਿਆ ਹੈ। ਇੱਕ ਮਹਾਂ ਫਿਰਕੂ ਚੈਨਲ ਤਾਂ ਤਬਲੀਗੀ ਜ਼ਮਾਤ ਨੂੰ ਤਾਲਿਬਾਨੀ ਜ਼ਮਾਤ ਤੱਕ ਕਹਿ ਰਿਹਾ ਹੈ। ਚੈਨਲਾਂ ਦੇ ਜ਼ਹਿਰੀਲੇ ਅਤੇ ਕੂੜ ਪ੍ਰਚਾਰ ਦਾ ਅਸਰ ਇਹ ਹੋਇਆ ਕਿ ਯੂ.ਪੀ. ਵਿੱਚ ਤਾਂ ਸਬਜ਼ੀ ਵੀ ਹਿੰਦੂ ਮੁਸਲਿਮ ਹੋ ਗਈ ਹੈ। ਲੋਕ ਮੁਸਲਿਮ ਰੇਹੜੀ ਵਾਲਿਆਂ ਨੂੰ ਮੁਹੱਲਿਆਂ ਵਿੱਚ ਘੁਸਣ ਨਹੀਂ ਦੇ ਰਹੇ ਤੇ ਢਿੱਡ ਦੀ ਖਾਤਰ ਕੁਝ ਰੇਹੜੀ ਵਾਲਿਆਂ ਨੇ ਆਪਣੀਆਂ ਰੇਹੜੀਆਂ 'ਤੇ ਇੱਕ ਖਾਸ ਧਰਮ ਦੇ ਝੰਡੇ ਬੰਨ• ਲਏ ਹਨ।
ਚੰਡੀਗੜ• ਵਿੱਚ ਵੀ ਗਰੀਬ ਅਮੀਰ ਦਾ ਖੇਡ ਬਹੁਤ ਹੀ ਬੇਸ਼ਰਮੀ ਨਾਲ ਖੇਡਿਆ ਜਾ ਰਿਹਾ ਹੈ। ਇੱਕ ਪਾਸੇ ਗਰੀਬ ਆਪਣੇ ਭੁੱਖ ਨਾਲ ਵਿਲਕ ਰਹੇ ਬੱਚਿਆਂ ਲਈ ਦੋ ਵਕਤ ਦੀ ਰੋਟੀ ਕਮਾਉਣ ਲਈ ਘਰੋਂ ਬਾਹਰ ਨਿਕਲ ਕੇ ਪੁਲਿਸ ਕੋਲੋਂ ਕੁੱਤੇਖਾਣੀ ਕਰਵਾ ਰਹੇ ਹਨ ਤੇ ਦੂਸਰੇ ਪਾਸੇ ਅਮੀਰ ਅਤੇ ਵੀ.ਆਈ.ਵੀ. ਠੂਸ ਠੂਸ ਕੇ ਖਾਧੇ ਹੋਏ ਅੰਨ ਨੂੰ ਪਚਾਉਣ ਖਾਤਰ ਸੈਰ ਕਰਨ ਲਈ ਪਾਸ ਮੰਗ ਰਹੇ ਹਨ। ਕੋਈ ਆਪਣੇ ਨਾਈ ਲਈ ਪਾਸ ਮੰਗ ਰਿਹਾ ਹੈ ਤੇ ਕੋਈ ਖਾਸ ਜੂਸ ਦੀ ਰੇਹੜੀ ਵਾਲੇ ਵਾਸਤੇ, ਕਿਉਂਕਿ ਇਸ ਮਾਹੌਲ ਵਿੱਚ ਵੀ ਉਸ ਦੀ ਨਖਰੀਲੀ ਪਤਨੀ ਕਿਸੇ ਹੋਰ ਰੇਹੜੀ ਦਾ ਜੂਸ ਪੀਣਾ ਪਸੰਦ ਨਹੀਂ ਕਰਦੀ। ਇਨ•ਾਂ ਲੋਕਾਂ ਨੂੰ ਪਕੜ ਕੇ ਗਰੀਬ ਬਸਤੀਆਂ ਦਾ ਹਾਲ ਵਿਖਾਉਣਾ ਚਾਹੀਦਾ ਕਿ ਕਿਵੇਂ ਭੁੱਖ ਨਾਲ ਮਰ ਰਹੇ ਲੋਕ ਰਾਸ਼ਨ ਵਾਲੀ ਗੱਡੀ ਵੇਖ ਕੇ ਜਾਨਵਰਾਂ ਵਾਂਗ ਲੜ ਰਹੇ ਹਨ। ਬਿਹਾਰ ਵਿੱਚ ਇੱਕ ਗਰੀਬ ਔਰਤ ਨੇ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਸੜਕ 'ਤੇ ਬੱਚੇ ਨੂੰ ਜਨਮ ਦਿੱਤਾ ਤੇ ਹੁਣ ਭੁੱਖਮਰੀ ਕਾਰਨ ਉਸ ਨੂੰ ਦੁੱਧ ਨਹੀਂ ਉੱਤਰ ਰਿਹਾ। ਇੱਕ ਗਰੀਬ ਕੋਲੋਂ ਜਦੋਂ ਬੱਚਿਆਂ ਦੀ ਹਾਲਤ ਨਾ ਵੇਖੀ ਗਈ ਤਾਂ ਉਸ ਨੇ ਆਤਮ ਹੱਤਿਆ ਕਰ ਲਈ। 19 ਅਪਰੈਲ ਨੂੰ ਤੇਲੰਗਾਨਾ ਤੋਂ 150 ਕਿ.ਮੀ. ਦਾ ਸਫਰ ਕੇ 12 ਸਾਲ ਦੀ ਇੱਕ ਮਜ਼ਦੂਰ ਲੜਕੀ ਬੀਜਾਪੁਰ ਜਿਲ•ੇ (ਛੱਤੀਸਗੜ)• ਵਿੱਚ ਆਪਣੇ ਘਰ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਘਰ ਤੋਂ ਸਿਰਫ 22 ਕਿ.ਮੀ. ਦੂਰ ਉਸ ਦੀ ਭੁੱਖ ਨਾਲ ਮੌਤ ਹੋ ਗਈ। ਪਰ ਅਮੀਰ ਅਤੇ ਵੀ.ਆਈ.ਪੀ. ਇਨ•ਾਂ ਸਮੱਸਿਆਵਾਂ ਤੋਂ ਅਣਭਿੱਜ ਸੈਰ ਅਤੇ ਕੁੱਤੇ ਘੁੰਮਾਉਣ ਲਈ ਪਾਸ ਮੰਗ ਰਹੇ ਹਨ।
ਕਰੋਨਾ ਲਾਕਡਾਊਨ ਦੌਰਾਨ ਗਰੀਬਾਂ ਲਈ ਅਲੱਗ ਅਤੇ ਅਮੀਰਾਂ ਤੇ ਵੀ.ਆਈ.ਪੀ. ਵਾਸਤੇ ਅਲੱਗ ਕਾਨੂੰਨ ਕੰਮ ਕਰ ਰਹੇ ਹਨ। 20 ਅਪਰੈਲ ਨੂੰ ਮੱਧ ਪ੍ਰਦੇਸ਼ ਦੇ ਪੰਜ ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਮੁੱਖ ਮੰਤਰੀ ਅਤੇ ਗਵਰਨਰ ਨੂੰ ਛੱਡ ਕੇ ਕਿਸੇ ਵੀ ਨਵੇਂ ਮੰਤਰੀ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਇਹ ਹੀ ਕੰਮ ਕਿਸੇ ਗਰੀਬ ਵਿਅਕਤੀ ਨੇ ਕੀਤਾ ਹੁੰਦਾ ਤਾਂ ਉਸ ਦੀ ਸੇਵਾ ਹੋਣ ਦੇ ਨਾਲ ਨਾਲ ਚਲਾਨ ਵੀ ਕੱਟਿਆ ਜਾਣਾ ਤੈਅ ਸੀ। ਜੋ ਕੋਈ ਗਰੀਬ ਆਪਣੇ ਬੱਚੇ ਦੇ ਵਿਆਹ ਵਿੱਚ ਪੰਜ ਤੋਂ ਵੱਧ ਬਰਾਤੀ ਲੈ ਕੇ ਜਾਣ ਦੀ ਗਲਤੀ ਕਰ ਬੈਠੇ ਤਾਂ ਅਧਿਕਾਰੀ ਇੱਕ ਦਮ ਗਜ਼ਬ ਦੀ ਫੁਰਤੀ ਨਾਲ ਵਿਆਹ ਰੋਕਣ ਪਹੁੰਚ ਜਾਂਦੇ ਹਨ। ਲਾੜਾ ਸਾਹਿਬ ਨੂੰ ਨਵੀਂ ਨਵੇਲੀ ਦੁਲਹਨ ਦਾ ਹੱਥ ਪਕੜਨ ਦੀ ਬਜਾਏ ਥਾਣੇ ਦੀ ਸੈਰ ਕਰਨੀ ਪੈ ਸਕਦੀ ਹੈ। ਪਰ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਕੁਮਾਰਾਸਵਾਮੀ ਦੇ ਲੜਕੇ ਦੇ ਵਿਆਹ ਵਾਸਤੇ 100 - 150 ਬਰਾਤੀਆਂ ਨੂੰ ਬੁਲਾਉਣ ਲਈ ਆਗਿਆ ਜਾਰੀ ਕਰ ਦਿੱਤੀ ਗਈ। ਮੁੱਖ ਮੰਤਰੀ ਯੇਦੁਰੱਪਾ ਸਮੇਤ ਕਈ ਵੱਡੇ ਪ੍ਰਸ਼ਾਸ਼ਨਿਕ ਅਤੇ ਪੁਲਿਸ ਅਫਸਰ ਵਿਆਹ ਵਿੱਚ ਸ਼ਾਮਲ ਹੋਏ, ਪਰ ਕਿਸੇ ਨੇ ਚੂੰ ਤੱਕ ਨਹੀ ਕੀਤੀ। ਯੂ.ਪੀ. ਦੇ ਮੁੱਖ ਮੰਤਰੀ ਨੇ ਸੂਬੇ ਦੇ ਕੋਟਾ ਵਿਖੇ ਕੋਰਸ ਕਰ ਰਹੇ ਸੈਂਕੜੇ ਵਿਦਿਆਰਥੀਆਂ ਨੂੰ ਵਾਪਸ ਲੈ ਕੇ ਆਉਣ ਲਈ ਬੱਸਾਂ ਭੇਜੀਆਂ ਤਾਂ ਬਿਹਾਰ ਦੇ ਮੁੱਖ ਮੰਤਰੀ ਨੇ ਇਸ ਕੰਮ ਦੀ ਨਿਖੇਧੀ ਕਰਦੇ ਹੋਏ ਬਹੁਤ ਸ਼ਾਨ ਨਾਲ ਬਿਆਨ ਠੋਕਿਆ ਕਿ ਬਿਹਾਰ ਵਿਦਿਆਰਥੀਆਂ ਲਈ ਬਿਲਕੁਲ ਵੀ ਕੋਟਾ ਲਈ ਬੱਸਾਂ ਨਹੀਂ ਭੇਜੇਗਾ, ਕਿਉਂਕਿ ਇਸ ਨਾਲ ਲਾਕਡਾਊਨ ਦੀ ਭਾਵਨਾ ਪ੍ਰਭਾਵਿਤ ਹੁੰਦੀ ਹੈ। ਵਿਦਿਆਰਥੀ ਜਿਵੇਂ ਮਰਜ਼ੀ ਆਪਣਾ ਗੁਜ਼ਾਰਾ ਕਰਨ। ਪਰ ਉਸੇ ਮੁੱਖ ਮੰਤਰੀ ਨੇ ਅਗਲੇ ਦਿਨ ਇੱਕ ਚਹੇਤੇ ਐਮ.ਐਲ.ਏ ਨੂੰ ਅਪਣਾ ਬੱਚਾ ਕੋਟੇ ਤੋਂ ਵਾਪਸ ਲਿਆਉਣ ਲਈ ਪਾਸ ਜਾਰੀ ਕਰ ਦਿੱਤਾ। ਉਹ ਐਮ.ਐਲ.ਏ. ਵੀ ਐਨਾ ਬੇਸ਼ਰਮ ਨਿਕਲਿਆ ਕਿ ਸਿਰਫ ਆਪਣੇ ਬੱਚੇ ਨੂੰ ਲੈ ਕੇ ਆਇਆ, ਉਸ ਨਾਲ ਕਮਰੇ ਵਿੱਚ ਰਹਿਣ ਵਾਲੇ ਦੋ ਹੋਰ ਵਿਦਿਆਰਥੀਆਂ ਨੂੰ ਲੱਖ ਤਰਲੇ ਮਿੰਨਤਾਂ ਕਰਨ ਦੇ ਬਾਵਜੂਦ ਉਥੇ ਹੀ ਛੱਡ ਆਇਆ। ਮੀਡੀਆ ਵਿੱਚ ਹੋ ਹੱਲਾ ਮੱਚਣ ਦੇ ਬਾਵਜੂਦ ਮੁੱਖ ਮੰਤਰੀ ਨੇ ਮੂੰਹ ਤੱਕ ਨਹੀਂ ਖੋਲਿ•ਆ, ਸਾਰੀ ਨੁਕਤਾਚੀਨੀ ਪਾਣੀ ਵਾਂਗ ਪੀ ਗਿਆ।
ਅਮੀਰ ਗਰੀਬ ਦਾ ਪਾੜਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਤੇ ਸਦਾ ਹੀ ਚੱਲਦਾ ਰਹੇਗਾ। ਇੱਕ ਪ੍ਰਸਿੱਧ ਸਮਾਜ ਸ਼ਾਸ਼ਤਰੀ ਨੇ ਲਿਖਿਆ ਹੈ ਕਿ ਪਰਜਾਤੰਤਰ ਵਿੱਚ ਸਾਰੇ ਲੋਕ ਬਰਾਬਰ ਹੁੰਦੇ ਹਨ, ਪਰ ਕੁਝ ਲੋਕ ਜਿਆਦਾ ਹੀ ਬਰਾਬਰ ਹੁੰਦੇ ਹਨ। ਇਹ ਵਿਸ਼ਵ ਵਿਆਪੀ ਵਰਤਾਰਾ ਹੈ। ਅਮਰੀਕਾ ਵੀ ਇਸ ਦਾ ਅੱਪਵਾਦ ਨਹੀਂ ਹੈ। ਉਥੇ ਹੁਣ ਤੱਕ 790000 ਲੋਕ ਬਿਮਾਰ ਅਤੇ 42000 ਮਰ ਚੁੱਕੇ ਹਨ। ਪਰ ਆਮ ਜਨਤਾ ਦੀ ਪ੍ਰਵਾਹ ਕੀਤੇ ਬਿਨਾਂ ਟਰੰਪ ਸਰਮਾਏਦਾਰਾਂ ਅਤੇ ਵਪਾਰੀਆਂ ਦੇ ਦਬਾਅ ਹੇਠ ਲਾਕਡਾਊਨ ਖੋਲ•ਣ ਲਈ ਬਜ਼ਿੱਦ ਹੈ। ਸਾਡੇ ਦੇਸ਼ ਵਿੱਚ ਇਸ ਵੇਲੇ ਗਰੀਬਾਂ ਦੀ ਮਦਦ ਗਰੀਬ ਅਤੇ ਮੱਧ ਵਰਗੀ ਹੀ ਕਰ ਰਹੇ ਹਨ। ਕੁਝ ਕੁ ਦਾਨੀਆਂ ਨੂੰ ਛੱਡ ਕੇ ਬਾਕੀ ਕਿਸੇ ਅਰਬਪਤੀ ਸਰਮਾਏਦਾਰ, ਖਿਡਾਰੀ, ਲੀਡਰ ਜਾਂ ਫਿਲਮ ਸਟਾਰ ਨੇ ਆਪਣੇ ਨਿੱਜੀ ਖਾਤੇ ਵਿੱਚੋਂ ਭੁੱਖੇ ਮਰ ਰਹੇ ਗਰੀਬਾਂ ਦੀ ਮਦਦ ਵਾਸਤੇ ਕੋਈ ਵਰਨਣਯੋਗ ਦਾਨ ਦਕਸ਼ਿਣਾ ਨਹੀਂ ਕੀਤੀ। ਇਸ ਲਈ ਸਭ ਨੂੰ ਚਾਹੀਦਾ ਹੈ ਕਿ ਇਸ ਮੁਸੀਬਤ ਦੇ ਸਮੇਂ ਗਰੀਬਾਂ ਅਤੇ ਬੇਸਹਾਰਿਆਂ ਦੀ ਵੱਧ ਤੋਂ ਵੱਧ ਵਿੱਤੀ ਅਤੇ ਭੋਜਨ ਨਾਲ ਮਦਦ ਕਰੀਏ ਤਾਂ ਜੋ ਗਰੀਬ ਕਿਤੇ ਕਰੋਨਾ ਤੋਂ ਪਹਿਲਾਂ ਭੁੱਖਮਰੀ ਨਾਲ ਹੀ ਨਾ ਮਰ ਜਾਣ।
ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਡੋਰੀ ਸਿੱਧਵਾਂ 9501100062
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback