Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਐੱਚਆਈਵੀ ਮਰੀਜ਼ਾਂ ਨੂੰ ਦਿਲ ਦੀ ਰਫ਼ਤਾਰ ਰੁਕਣ ਦਾ ਖ਼ਤਰਾ ਜ਼ਿਆਦਾ
ਵਿਗਿਆਨੀਆਂ ਨੇ ਹਾਲ ਹੀ 'ਚ ਐੱਚਆਈਵੀ ਮਰੀਜ਼ਾਂ ਦੇ ਦਿਲ ਦੀ ਰਫ਼ਤਾਰ ਰੁਕਣ ਦੇ ਖ਼ਤਰੇ ਤੇ ਉਮਰ, ਲਿੰਗ ਤੇ ਭਾਈਚਾਰੇ ਕਾਰਨ ਇਸ 'ਚ ਪੈਣ ਵਾਲੇ ਫ਼ਰਕ ਦਾ ਪਤਾ ਲਗਾਇਆ ਹੈ। ਅਧਿਐਨ 'ਚ ਪਾਇਆ ਗਿਆ ਕਿ ਆਮ ਲੋਕਾਂ ਦੇ ਮੁਕਾਬਲੇ ਐੱਚਆਈਵੀ ਪੀੜਤਾਂ ਨੰੂ ਦਿਲ ਦੀ ਰਫ਼ਤਾਰ ਰੁਕਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਮਾਓ ਕਲੀਨਿਕ ਪ੍ਰਰੋਸੀਡਿੰਗਸ 'ਚ ਪ੍ਰਕਾਸ਼ਿਤ ਇਹ ਖੋਜ ਆਪਣੇ ਤਰ੍ਹਾਂ ਦੇ ਵਿਸਥਾਰਤ ਅਧਿਐਨਾਂ 'ਚ ਸ਼ੁਮਾਰ ਹੈ।
ਅਮਰੀਕਾ ਸਥਿਤ ਕੈਸਰ ਪਰਮਾਨੈਂਟ ਡਿਵੀਜ਼ਨ ਆਫ ਰਿਸਰਚ 'ਚ ਐੱਚਆਈਵੀ ਮਹਾਮਾਰੀ ਮਾਹਿਰ ਤੇ ਅਧਿਐਨ ਦੇ ਸੀਨੀਅਰ ਲੇਖਕ ਮਾਈਕਲ ਜੇ. ਸਿਲਵਰਬਰਗ ਨੇ ਕਿਹਾ, 'ਨਵੀਂ ਖੋਜ 'ਚ ਅਸੀਂ ਐੱਚਆਈਵੀ ਮਰੀਜ਼ਾਂ ਦੇ ਦਿਲ 'ਤੇ ਪੈਣ ਵਾਲੇ ਪ੍ਰਭਾਵਾਂ ਸਬੰਧੀ ਉਸ ਦੀ ਰਫ਼ਤਾਰ ਰੁਕਣ ਤਕ ਦੇ ਪਹਿਲੂਆਂ ਨੂੁੰ ਸ਼ਾਮਲ ਕੀਤਾ।' ਸਿਲਵਰਬਰਗ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਐੱਚਆਈਵੀ ਦੇ 38868 ਮਰੀਜ਼ਾਂ ਨੰੂ ਖੋਜ 'ਚ ਸ਼ਾਮਲ ਕੀਤਾ। ਇਹ ਸਾਲ 2000 ਤੋਂ 2016 ਤਕ ਕੈਸਰ ਪਰਮਾਨੈਂਟ ਦੇ ਮੈਂਬਰ ਰਹੇ ਤੇ ਕੈਲੀਫੋਰਨੀਆ ਤੇ ਮੱਧ ਅਟਲਾਂਟਿਕ ਸਟੇਟਸ ਦੇ ਰਹਿਣ ਵਾਲੇ ਸਨ। ਖੋਜ 'ਚ ਪਾਇਆ ਗਿਆ ਕਿ ਆਮ ਦੇ ਮੁਕਾਬਲੇ 68 ਫ਼ੀਸਦੀ ਐੱਚਆਈਵੀ ਪੀੜਤਾਂ ਨੂੰ ਦਿਲ ਦੀ ਰਫ਼ਤਾਰ ਰੁਕਣ ਦਾ ਖ਼ਤਰਾ ਜ਼ਿਆਦਾ ਸੀ। 40 ਸਾਲ ਤੋਂ ਘੱਟ ਉਮਰ ਵਾਲੇ, ਮਹਿਲਾ ਤੇ ਏਸ਼ਿਆਈ ਤੇ ਪ੍ਰਸ਼ਾਂਤ ਟਾਪੂਆਂ ਦੇ ਲੋਕਾਂ ਲਈ ਇਹ ਖ਼ਤਰਾ ਹੋਰ ਵੀ ਜ਼ਿਆਦਾ ਹੋ ਸਕਦਾ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback