Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

SA vs IND: ਟੈਸਟ ਸੀਰੀਜ਼ ਲਈ ਕਿਸ ਤਰ੍ਹਾਂ ਦੀ ਹੋਵੇਗੀ ਭਾਰਤ ਦੀ ਪਲੇਇੰਗ ਇਲੈਵਨ, ਚੋਣ ਕਮੇਟੀ ਦੇ ਸਾਬਕਾ ਪ੍ਰਧਾਨ ਐੱਮਐੱਸਕੇ ਪ੍ਰਸਾਦ ਨੇ ਕੀਤਾ ਖੁਲਾਸਾ


    
  

Share
  ਦੱਖਣੀ ਅਫਰੀਕਾ ਖ਼ਿਲਾਫ਼ 26 ਦਸੰਬਰ ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਦੇ ਸ਼ੁਰੂਆਤੀ ਮੈਚ ’ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਪਤਾਨ ਵਿਰਾਟ ਕੋਹਲੀ ਆਲਰਾਊਂਡਰ ਸ਼ਾਰਦੁਲ ਠਾਕੁਰ ਸਮੇਤ ਪੰਜ ਤੇਜ਼ ਗੇਂਦਬਾਜ਼ਾਂ ਨਾਲ ਮੈਦਾਨ ’ਤੇ ਉਤਰਨਗੇ ਜਾਂ ਉਛਾਲ ਭਰੀਆਂ ਪਿੱਚਾਂ ਨੂੰ ਦੇਖਦੇ ਹੋਏ ਅਜਿੰਕੇ ਰਹਾਣੇ ਦੇ ਰੂਪ ਵਿਚ ਵਾਧੂ ਬੱਲੇਬਾਜ਼ ਨੂੰ ਮੌਕਾ ਦਿੱਤਾ ਜਾਵੇਗਾ। ਬੱਲੇਬਾਜ਼ੀ ਦੇ ਬਦਲ ਲਈ ਹਨੁਮਾ ਵਿਹਾਰੀ ਵੀ ਮਜ਼ਬੂਤ ਦਾਅਵੇਦਾਰ ਹੋਣਗੇ, ਜਿਹੜੇ ਭਾਰਤ ਦੀ ‘ਏ’ ਟੀਮ ਨਾਲ ਦੱਖਣੀ ਅਫਰੀਕਾ ਦਾ ਹਾਲ ਹੀ ਵਿਚ ਦੌਰਾ ਕਰ ਚੁੱਕੇ ਹਨ।

ਭਾਰਤੀ ਟੀਮ ਪਿਛਲੇ ਤਿੰਨ ਦਿਨਾਂ ਤੋਂ ਸੇਂਚੁਰੀਅਨ ਦੇ ਸੁਪਰਸਪੋਰਟ ਪਾਰਕ ਵਿਚ ਅਭਿਆਸ ਕਰ ਰਹੀ ਹੈ ਅਤੇ ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਨੇ ਮਹਿਮਾਨਾਂ ਨੂੰ ਮੈਦਾਨ ਦੇ ਮੁੱਖ ਸਟੇਡੀਅਮ ’ਤੇ ਅਭਿਆਸ ਕਰਨ ਦਾ ਮੌਕਾ ਦਿੱਤਾ ਹੈ। ਐੱਸਈਐੱਨਏ ਦੇਸ਼ਾਂ (ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ) ਵਿਚ ਟੈਸਟ ਮੈਚ ਤੋਂ ਪਹਿਲਾਂ ਮੁੱਖ ਵਿਕਟ ’ਤੇ ਅਭਿਆਸ ਦਾ ਮੌਕਾ ਮੁਸ਼ਕਲ ਨਾਲ ਹੀ ਮਿਲਦਾ ਹੈ।ਬੀਸੀਸੀਆਈ ਵੱਲੋਂ ਪੋਸਟ ਕੀਤੇ ਗਏ ਇਕ ਸੰਖੇਪ ਵੀਡੀਓ ਵਿਚ ਮੁੱਖ ਕੋਚ ਰਾਹੁਲ ਦ੍ਰਵਿੜ ਨੇ ਮੁੱਖ ਪਿੱਚ ’ਤੇ ਅਭਿਆਸ ਨਾਲ ਹੋਣ ਵਾਲੇ ਫ਼ਾਇਦੇ ਦਾ ਜ਼ਿਕਰ ਕੀਤਾ ਸੀ, ਜਦਕਿ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਘਾਹ ਵਾਲੀ ਪਿੱਚ ’ਤੇ ਅਭਿਆਸ ਦੇ ਬਾਰੇ ਵਿਚ ਗੱਲ ਕੀਤੀ ਸੀ। ਰਣਨੀਤਕ ਤੌਰ ’ਤੇ ਕੋਹਲੀ ਨੂੰ ਹਮਲਾਵਰ ਕਪਤਾਨ ਮੰਨਿਆ ਜਾਂਦਾ ਹੈ ਅਤੇ ਉਹ ਪੰਜ ਗੇਂਦਬਾਜ਼ਾਂ ਨਾਲ ਟੈਸਟ ਮੈਚਾਂ ਵਿਚ ਉਤਰਨਾ ਪਸੰਦ ਕਰਦੇ ਹਨ। ਖੱਬੇ ਹੱਥ ਦੇ ਆਲਰਾਊਂਡਰ ਰਵਿੰਦਰ ਜਡੇਜਾ ਸੱਤਵੇਂ ਕ੍ਰਮ ਵਿਚ ਬੱਲੇਬਾਜ਼ੀ ਦਾ ਸ਼ਾਨਦਾਰ ਬਦਲ ਦਿੰਦੇ ਹਨ, ਪਰ ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿਚ ਸ਼ਾਰਦੁਲ ਇਹ ਜ਼ਿੰਮੇਵਾਰੀ ਉਠਾ ਸਕਦੇ ਹਨ।ਚੋਣ ਕਮੇਟੀ ਦੇ ਸਾਬਕਾ ਪ੍ਰਧਾਨ ਐੱਮਐੱਸਕੇ ਪ੍ਰਸਾਦ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਜੇਕਰ ਟੀਮ ਪੰਜ ਗੇਂਦਬਾਜ਼ਾਂ ਨਾਲ ਉਤਰੇਗੀ ਤਾਂ ਸ਼ਾਰਦੁਲ ਸਭ ਤੋਂ ਚੰਗਾ ਬਦਲ ਹੈ, ਕਿਉਂਕਿ ਉਹ ਸੱਤਵੇਂ ਕ੍ਰਮ ’ਤੇ ਬੱਲੇਬਾਜ਼ੀ ਦਾ ਬਦਲ ਵੀ ਦਿੰਦੇ ਹਨ ਅਤੇ ਸਾਡੇ ਕੋਲ ਰਵੀਚੰਦਰਨ ਅਸ਼ਵਿਨ ਵੀ ਹਨ। ਟੀਮ ਵਿਚ ਚਾਰ ਗੇਂਦਬਾਜ਼ਾਂ ਦੀ ਥਾਂ ਲਗਪਗ ਤੈਅ ਹੈ ਜਿਨ੍ਹਾਂ ਵਿਚ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਅਸ਼ਵਿਨ ਅਤੇ ਮੁਹੰਮਦ ਸਿਰਾਜ ਦਾ ਨਾਂ ਆਉਂਦਾ ਹੈ। ਮੈਨੂੰ ਨਹੀਂ ਲੱਗਦਾ ਕਿ ਮੌਜੂਦਾ ਲੈਅ ਨੂੰ ਦੇਖਦੇ ਹੋਏ ਟੀਮ ਵਿਚ ਇਸ਼ਾਂਤ ਨੂੰ ਸਿਰਾਜ ਦੀ ਥਾਂ ਤਰਜੀਹ ਮਿਲੇਗੀ।’

ਸੇਂਚੁਰੀਅਨ ਇਕ ਅਜਿਹੀ ਥਾਂ ਹੈ ਜਿਹੜੀ ਸਮੁੰਦਰ ਤਲ ਤੋਂ 1300 ਮੀਟਰ ਦੀ ਉਚਾਈ ’ਤੇ ਸਥਿਤ ਹੈ। ਇੱਥੇ ਗੇਂਜਬਾਜ਼ ਜਲਦੀ ਥੱਕ ਸਕਦੇ ਹਨ ਅਤੇ ਚਾਰ ਗੇਂਦਬਾਜ਼ਾਂ ਦੇ ਮਾਮਲੇ ਵਿਚ ਉਨ੍ਹਾਂ ਦੇ ਥੱਕਣ ਦੀ ਸੰਭਾਵਨਾ ਜ਼ਿਆਦਾ ਹੋਵੇਗੀ। ਇਕ ਵਾਧੂ ਬੱਲੇਬਾਜ਼ ਦੇ ਮਾਮਲੇ ਵਿਚ ਵਿਹਾਰ ਦੇ ਮੁਕਾਬਲੇ ਤਜਰਬੇਕਾਰ ਰਹਾਣੇ ਦੀ ਦਾਅਵੇਦਾਰੀ ਜ਼ਿਆਦਾ ਮਜ਼ਬੂਤ ਹੋਵੇਗੀ। ਵਿਹਾਰੀ ਭਾਰਤ ’ਚ ਖੇਡੀ ਗਈ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਦਾ ਹਿੱਸਾ ਨਹੀਂ ਸਨ। ਉਹ ‘ਏ’ ਟੀਮ ਨਾਲ ਦੱਖਣੀ ਅਫਰੀਕਾ ਦੇ ਦੌਰੇ ’ਤੇ ਆਏ ਸਨ। ਉਨ੍ਹਾਂ ਦੱਖਣੀ ਅਫਰੀਕਾ-ਏ ਖ਼ਿਲਾਫ਼ ਤਿੰਨ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਸਨ, ਜਿਨ੍ਹਾਂ ਵਿਚ ਕ੍ਰਮਵਾਰ 54, ਅਜੇਤੂ 72 ਅਤੇ 63 ਦੇ ਸਕੋਰ ਸ਼ਾਮਲ ਹਨ। ਰਹਾਣੇ ਨੂੰ ਹਾਲਾਂਕਿ ਆਪਣੀ ਯੋਗਤਾ ਸਾਬਤ ਕਰਨ ਲਈ ਇਕ ਹੋਰ ਮੌਕਾ ਮਿਲ ਸਕਦਾ ਹੈ।


ਭਾਰਤ ਦੀ ਸੰਭਾਵਿਤ ਟੀਮ

10 ਸੁਨਿਸ਼ਚਿਤ (ਫਿਟਨੈੱਸ ਦੇ ਆਧਾਰ ’ਤੇ) : ਮਯੰਕ ਅਗਰਵਾਲ, ਕੇਐੱਲ ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, (ਕਪਤਾਨ), ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ਮੀ, ਜਸਪ੍ਰੀਤ, ਬੁਮਰਾਹ, ਮੁਹੰਮਦ ਸਿਰਾਜ।


11ਵਾਂ ਖਿਡਾਰੀ : ਸ਼ਾਰਦੁਲ ਠਾਕੁਰ/ਅਜਿੰਕੇ ਰਹਾਣੇ/ਹਨੁਮਾ ਵਿਹਾਰੀ (ਤਿੰਨਾਂ ’ਚੋਂ ਕੋਈ ਇਕ)।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ