Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਤੰਦਰੁਸਤ ਰਹਿਣ ਲਈ ਸਿਹਤ ਪ੍ਰਤੀ ਹੋਵੋ ਸੰਜੀਦਾ
ਅੱਜ ਇਨਸਾਨ ਦਿਨੋ-ਦਿਨ ਨਵੀਂ ਤਂੋ ਨਵੀਂ ਬਿਮਾਰੀ ਨਾਲ ਗ੍ਰਸਤ ਹੁੰਦਾ ਜਾ ਰਿਹਾ ਹੈ ਤੇ ਬਿਮਾਰੀਆਂ ’ਤੇ ਲੱਖਾਂ ਰੁਪਏ ਬਰਬਾਦ ਕਰ ਰਿਹਾ ਹੈ। ਉਹ ਇਸ ਗੱਲ ਵੱਲ ਕਦੇ ਗੌਰ ਨਹੀਂ ਕਰਦਾ ਕਿ ਖਾਣ-ਪੀਣ ’ਚ ਕਿੱਥੇ ਗ਼ਲਤੀ ਹੋ ਰਹੀ ਹੈ, ਜੋ ਉਹ ਬਿਮਾਰ ਹੋ ਰਿਹਾ ਹੈ। ਸਾਨੂੰ ਆਪਣੀ ਸਿਹਤ ਪ੍ਰਤੀ ਖ਼ੁਦ ਜ਼ਿੰਮੇਵਾਰ ਹੋ ਕੇ ਸਹੀ ਖਾਣੇ ਨੂੰ ਭੋਜਨ ’ਚ ਸ਼ਾਮਿਲ ਕਰਨਾ ਪੈਣਾ ਹੈ। ਸੰਪੂਰਨ ਸੁੱਖ ਤੇ ਆਨੰਦ ਦੀ ਪ੍ਰਾਪਤੀ ਲਈ ਇਨਸਾਨ ਪੈਸੇ ਕਮਾਉਣ ’ਚ ਲੱਗਾ ਰਹਿੰਦਾ ਹੈ, ਉਹ ਇਹ ਨਹੀਂ ਜਾਣਦਾ ਕਿ ਸਭ ਤੋਂ ਵੱਡਾ ਧਨ ਤਾਂ ਉਸ ਦਾ ਸਰੀਰ ਹੈ। ਜੇ ਸਰੀਰ ਤੰਦਰੁਸਤ ਹੈ ਤਾਂ ਇਨਸਾਨ ਅਮੀਰ ਹੈ, ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ। ਇਸ ਲਈ ਆਦਤਾਂ ਬਦਲੋ, ਨਹੀਂ ਤਾਂ ਸਾਰਾ ਪੈਸਾ ਡਾਕਟਰਾਂ ਦੇ ਹੱਥ ਚਲਾ ਜਾਵੇਗਾ। ਕੁਝ ਗੱਲਾਂ ਨੂੰ ਧਿਆਨ ’ਚ ਰੱਖ ਕੇ ਆਪਾਂ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਸਵੇਰੇ ਉੱਠਦਿਆਂ ਸਾਰ 2-3 ਗਲਾਸ ਗਰਮ ਪਾਣੀ ਹੌਲੀ-ਹੌਲੀ ਕਰ ਕੇ ਪੀਓ ਤੇ ਪਾਣੀ ਹਮੇਸ਼ਾ ਬੈਠ ਕੇ ਹੀ ਪੀਣਾ ਹੈ। ਖੜ੍ਹ ਕੇ ਪਾਣੀ ਪੀਣ ਨਾਲ ਪੇਟ ਵੱਧਦਾ ਹੈ ਤੇ ਗੋਡੇ ਦੁਖਣੇ ਸ਼ੁਰੂ ਹੋ ਜਾਂਦੇ ਹਨ। ਹੌਲੀ-ਹੌਲੀ ਪਾਣੀ ਪੀਣ ਨਾਲ ਤੁਹਾਡੀ ਸਵੇਰ ਦੀ ਮੁੂੰਹ ਦੀ ਲਾਰ ਅੰਦਰ ਜਾਵੇਗੀ, ਜੋ ਬਹੁਤ ਕੀਮਤੀ ਹੈ। ਇਹ ਲਾਰ ਐਂਟੀਫੰਗਲ, ਐਂਟੀ ਬੈਕਟੀਰੀਆ, ਐਂਟੀਸੈਪਟਿਕ ਹੁੰਦੀ ਹੈ, ਇਸ ਨਾਲ ਹੌਲੀ-ਹੌਲੀ ਪੇਟ ਸਾਫ਼ ਹੋਣਾ ਸ਼ੁਰੂ ਹੋਵੇਗਾ। ਜੇ ਪੇਟ ਸਹੀ ਤਰੀਕੇ ਨਾਲ ਸਾਫ਼ ਨਹੀਂ ਹੁੰਦਾ ਤਾਂ 108 ਤਰ੍ਹਾਂ ਦੇ ਰੋਗ ਲੱਗਦੇ ਹਨ, ਜਿਵੇਂ ਕਬਜ਼, ਪੇਟ ਦਰਦ, ਬਵਾਸੀਰ, ਅਲਸਰ, ਪੇਟ ਫੁੱਲਣਾ, ਬੀਪੀ ਵਧਣਾ, ਚਮੜੀ ਰੋਗ, ਖੱਟੇ ਡਕਾਰ, ਪੀਲੀਆ ਆਦਿ ਰੋਗ ਹੋ ਸਕਦੇ ਹਨ। ਕੁੱਲ ਮਿਲਾ ਕੇ 108 ਤਰ੍ਹਾਂ ਦੇ ਰੋਗ ਉਤਪੰਨ ਹੁੰਦੇ ਹਨ।
ਪਿਤ ਰੋਗ
ਦਿਨ ’ਚ ਪਿਤ ਵਧਿਆ ਹੁੰਦਾ ਹੈ, ਉਦੋਂ ਲੱਸੀ, ਅਜਵਾਇਣ, ਕਾਲਾ ਨਮਕ ਮਿਲਾ ਕੇ ਜ਼ਰੂਰ ਖਾਓ। ਕਾਲਾ ਜ਼ੀਰਾ, ਗਾਂ ਦਾ ਘਿਓ ਖਾਓ। ਪਿਤ ਰੋਗ ਵਧਣ ਨਾਲ 46 ਤੋਂ 50 ਤਰ੍ਹਾਂ ਦੇ ਰੋਗ ਆਉਂਦੇ ਹਨ। ਇਸ ਲਈ ਪਿਤ ਵਧਾਉਣ ਵਾਲੀਆਂ ਚੀਜ਼ਾਂ ਨਾ ਖਾਓ, ਜਿਵੇਂ ਆਇਓਡੀਨ ਨਮਕ ਦੀ ਜ਼ਿਆਦਾ ਮਾਤਰਾ, ਫਾਸਟ ਫੁੂਡ, ਤਲੀਆਂ ਚੀਜ਼ਾਂ, ਜਲਣ ਪੈਦਾ ਕਰਨ ਵਾਲੀਆਂ ਚੀਜ਼ਾਂ ਖਾਣੇ ’ਚ ਨਾ ਖਾਓ। ਪਿਤ ਸ਼ਾਂਤ ਕਰਨ ਲਈ ਸ਼ਾਮ ਨੂੰ 10 ਗ੍ਰਾਮ ਔਲੇ ਰਾਤ ਨੂੰ ਇਕ ਗਲਾਸ ਪਾਣੀ ’ਚ ਭਿਉਂ ਦਿਉ। ਸਵੇਰੇ ਇਸ ਪਾਣੀ ਨੂੰ ਮਸਲ ਲਵੋ ਤੇ ਛਾਣ ਲਵੋ। ਇਸ ’ਚ ਥੋੜ੍ਹੀ ਜਿਹੀ ਮਿਸ਼ਰੀ, ਥੋੜ੍ਹਾ ਜਿਹਾ ਜ਼ੀਰਾ ਮਿਲਾ ਕੇ ਪੀਓ। ਪੰਦਰਾਂ ਦਿਨ ’ਚ ਪਿਤ ਰੋਗ ਸ਼ਾਂਤ ਹੋ ਜਾਵੇਗਾ। ਰੋਗ ਠੀਕ ਹੋਣ ਤੋਂ ਬਾਅਦ ਪਰਹੇਜ਼ ਕਰੋ।
ਸਵੇਰੇ ਖਾਣੇ ਤੋਂ ਬਾਅਦ ਪੀਓ ਜੂਸ
ਸਵੇਰ ਦੇ ਖਾਣੇ ਤੋਂ ਬਾਅਦ ਜੂਸ ਪੀਓ, ਦੁਪਹਿਰ ਨੂੰ ਲੱਸੀ, ਰਾਤ ਨੂੰ ਦੁੱਧ ਠੀਕ ਰਹਿੰਦਾ ਹੈ। ਇਸ ਕਿਰਿਆ ਨੂੰ ਉਲਟ-ਪੁਲਟ ਨਾ ਕਰੋ। ਇਸੇ ਤਰ੍ਹਾਂ ਫਲ ਸਵੇਰ ਤੋਂ 1 ਵਜੇ ਤਕ, ਦਹੀਂ ਦੁਪਹਿਰ ਨੂੰ ਤੇ ਦੁੱਧ ਰਾਤ ਨੂੰ ਪੀਓ। ਜੂਸ, ਲੱਸੀ, ਦੁੱਧ ਪਾਣੀ ਵਾਂਗ ਅਗਨੀ ਸ਼ਾਂਤ ਨਹੀਂ ਕਰਦੇ ਸਗੋਂ ਭੋਜਨ ਪਚਾਉਣ ’ਚ ਸਹਾਇਤਾ ਕਰਦੇ ਹਨ। ਵਾਤ, ਪਿਤ, ਕਫ ਇਹ ਸਰੀਰ ਦੇ ਤਿੰਨ ਦੋਸ਼ ਹਨ, ਇਨ੍ਹਾਂ ’ਚ ਸੰਤੁਲਨ ਜ਼ਰੂਰੀ ਹੈ। ਜਦੋਂ ਇਹ ਦੋਸ਼ ਵਿਗੜਦੇ ਹਨ ਤਾਂ ਅੱਗੇ ਰੋਗ ਲਗਦੇ ਹਨ। ਜਦੋਂ ਆਪਾਂ ਸਵੇਰੇ ਉੱਠਦੇ ਹਾਂ ਤਾਂ ਕਫ ਰੋਗ ਵਧਿਆ ਹੁੰਦਾ ਹੈ। ਅਜਿਹੇ ਸਮੇਂ ਕਫਨਾਸ਼ਕ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਕਫ ਵਧਣ ਨਾਲ ਸਰੀਰ ’ਚ ਕਈ ਤਰ੍ਹਾਂ ਦੇ ਰੋਗ ਆਉਂਦੇ ਹਨ, ਜਿਵੇਂ ਜ਼ੁਕਾਮ, ਖੰਘ, ਠੰਢ ਲੱਗਣਾ, ਸਿਰਦਰਦ, ਆਲਸ, ਭੁੱਖ ਨਾ ਲੱਗਣਾ, ਚਮੜੀ ’ਤੇ ਖ਼ੁਸ਼ਕੀ ਹੋਣਾ, ਸਰੀਰ ’ਚ ਭਾਰੀਪਣ ਆਦਿ। ਇਸ ਲਈ ਅਜਿਹੇ ਸਮੇਂ ਕਫ ਵਧਾਉਣ ਵਾਲੀਆਂ ਚੀਜ਼ਾਂ ਨਾ ਖਾਓ, ਜਿਵੇਂ ਦੁੱਧ, ਮਾਸ, ਮੱਖਣ, ਪਨੀਰ ਆਦਿ ਨਾਲ ਕਫ ਰੋਗ ਵਧੇਗਾ। ਇਸ ਲਈ ਕਫਨਾਸ਼ਕ ਚੀਜ਼ਾਂ ਜਿਵੇਂ ਗੁੜ, ਅਦਰਕ, ਤੁਲਸੀ, ਸ਼ਹਿਦ, ਛੋਟੀ ਇਲਾਇਚੀ, ਮਘਾਂ ਆਦਿ ਵਰਤੋਂ ’ਚ ਲਿਆਓ।
ਵਾਤ
ਸ਼ਾਮ ਨੂੰ ਵਾਤ ਵਧਦਾ ਹੈ, ਜਿਸ ਨੂੰ ਵਾਯੂ ਰੋਗ ਵੀ ਕਹਿ ਦਿੰਦੇ ਹਾਂ। ਰਾਤ ਦਾ ਭੋਜਨ ਸੂਰਜ ਛਿਪਣ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਕਿਉਂਕਿ ਬਾਅਦ ’ਚ ਜਠਰਾਹ ਅਗਨੀ ਠੰਢੀ ਪੈ ਜਾਂਦੀ ਹੈ ਤੇ ਭੋਜਨ ਨੂੰ ਪਚਣ ’ਚ ਔਖ ਆਉਂਦੀ ਹੈ। ਵਾਤ ਰੋਗ ਵਿਗੜਨ ਨਾਲ 80 ਤਰ੍ਹਾਂ ਦੇ ਰੋਗ ਹੁੰਦੇ ਹਨ। ਹੁਣ ਜਦੋਂ ਤੁਸੀ ਇਸ ਦੇ ਉਲਟ ਚੀਜ਼ਾਂ ਖਾਓਗੇ ਤਾਂ ਬਿਮਾਰੀ ਵਧੇਗੀ। ਕਿਤੇ ਵੀ ਦਰਦਾਂ ਪੈਦਾ ਹੋਣ ਤਾਂ ਉਹ ਵਾਤ ਰੋਗ ਦੇ ਲੱਛਣ ਹਨ। ਇਸ ’ਚ ਪੌਦੀਨਾ, ਅਨਾਰ, ਅਦਰਕ, ਸੁੰਢ ਆਦਿ ਬਹੁਤ ਕਾਰਗਰ ਹਨ। ਇਸ ਲਈ ਜੇ ਨਿਰੋਗ ਰਹਿਣਾ ਹੈ ਤਾਂ ਵਾਤ, ਪਿਤ, ਕਫ ’ਚ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਸਹੀ ਢੰਗ ਨਾਲ ਅਪਣਾਓ। ਤੁਸੀ ਕਦੇ ਵੀ ਕਿਸੇ ਗੰਭੀਰ ਰੋਗ ਦੀ ਲਪੇਟ ’ਚ ਨਹੀ ਆਓਗੇ ਤੇ ਲੰਬੀ ਉਮਰ ਜੀਓਗੇ
ਖਾਣਾ ਖਾਣ ਤੋਂ ਬਾਅਦ ਨਾ ਪੀਓ ਪਾਣੀ
ਖਾਣਾ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ, ਇਹ ਜ਼ਹਿਰ ਸਮਾਨ ਹੈ ਕਿਉਂਕਿ ਜਦੋਂ ਅਸੀਂ ਭੋਜਨ ਖਾਂਦੇ ਹਾਂ ਤਾਂ ਉਹ ਆਪਣੇ ਪੇਟ ’ਚ ਜਾਂਦਾ ਹੈ। ਪੇਟ ’ਚ ਇਕ ਜਗ੍ਹਾ ਹੈ, ਜਿਸ ਨੂੰ ਅੰਤੜੀਆਂ ਕਹਿੰਦੇ ਹਾਂ। ਇਸ ’ਚ ਅਗਨੀ ਪੈਦਾ ਹੁੰਦੀ ਹੈ, ਜੋ ਭੋਜਨ ਨੂੰ ਪਚਾਉਂਦੀ ਹੈ। ਜਦੋਂ ਭੋਜਨ ਅੰਦਰ ਜਾਂਦਾ ਹੈ ਤਾਂ ਇਹ ਅੱਗ ਬਲਦੀ ਹੈ, ਜੋ ਭੋਜਨ ਨੂੰ ਗਾਲ ਕੇ ਭੋਜਨ ਨੂੰ ਪਚਾਉਂਦੀ ਹੈ। ਭੋਜਨ ਨੂੰ ਪਚਾਉਣ ਲਈ ਇਹ ਸੇਕ ਲੱਗਣਾ ਜ਼ਰੂਰੀ ਹੈ। ਜਦੋਂ ਤੁਸੀਂ ਪਾਣੀ ਪੀ ਲੈਂਦੇ ਹੋ ਤਾਂ ਭੋਜਨ ਨੂੰ ਪਚਾਉਣ ਵਾਲੀ ਅਗਨੀ ਠੰਢੀ ਪੈ ਜਾਂਦੀ ਹੈ ਤੇ ਤੁਹਾਡੇ ਵੱਲੋਂ ਕੀਤਾ ਭੋਜਨ ਪਚਦਾ ਨਹੀਂ। ਜਦੋਂ ਭੋਜਨ ਪਚੇਗਾ ਨਹੀਂ ਤਾਂ ਉਹ ਸੜੇਗਾ, ਜਿਸ ਨਾਲ ਸੌ ਤਰ੍ਹਾਂ ਦੇ ਜ਼ਹਿਰ ਪੈਦਾ ਹੁੰਦੇ ਹਨ। ਉਹੀ ਜ਼ਹਿਰ ਬਿਮਾਰੀਆਂ ਪੈਦਾ ਕਰੇਗਾ। ਆਯੁਰਵੇਦ ਅਨੁਸਾਰ ਪਾਣੀ ਭੋਜਨ ਤੋਂ 40 ਮਿੰਟ ਪਹਿਲਾਂ ਜਾਂ ਭੋਜਨ ਖਾਣ ਤੋਂ ਇਕ ਘੰਟਾ ਬਾਅਦ ਪੀਓ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback