Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਲੋਕਤੰਤਰ ਨੂੰ ਕੁਚਲਿਆ ਨਹੀਂ ਜਾ ਸਕਦਾ
ਭਾਰਤੀ ਦੰਡਾਵਲੀ ਧਾਰਾ-124ਏ ਦੇ ਹੇਠ ਇਹ ਵਿਵਸਥਾ ਹੈ ਕਿ ਜੋ ਵਿਅਕਤੀ ਭਾਸ਼ਣ ਜਾਂ ਲੇਖਾਂ ਦੇ ਨਾਲ ਜਾਂ ਹੋਰ ਕਿਸੇ ਮਾਧਿਅਮ ਰਾਹੀਂ ਸਰਕਾਰ ਪ੍ਰਤੀ ਨਫਰਤ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਅਜਿਹੇ ਵਿਅਕਤੀ ਨੂੰ ਦੇਸ਼ ਧ੍ਰੋਹ ਦੇ ਦੋਸ਼ ਵਿੱਚ ਤਿੰਨ ਸਾਲ ਜਾਂ ਉਮਰ ਕੈਦ ਜਾਂ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ। ਇਸ ਦੇ ਸਪੱਸ਼ਟੀਕਰਨ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਵਿਰੁੱਧ ਦੁਸ਼ਮਣੀ ਦੀਆਂ ਭਾਵਨਾਵਾਂ ਭੜਕਾਉਣਾ ਵੀ ਦੁਸ਼ਮਣੀ ਮੰਨੀ ਜਾਂਦੀ ਹੈ, ਨਫਰਤ, ਉਲੰਘਣਾ ਜਾਂ ਦੁਸ਼ਮਣੀ ਪੈਦਾ ਕਰਨ ਦੀ ਕੋਸ਼ਿਸ਼ ਕੀਤੇ ਬਿਨਾਂ ਸਰਕਾਰ ਦੇ ਕੰਮਾਂ ਵਿਰੁੱਧ ਟੀਕਾ ਟਿੱਪਣੀ ਕਨਰਾ ਦੇਸ਼ ਧ੍ਰੋਹ ਨਹੀਂ ਮੰਨਿਆ ਜਾ ਸਕਦਾ। ਅਦਾਲਤਾਂ ਨੇ ਕਈ ਕੇਸਾਂ ਵਿੱਚ ਇਸ ਵਿਵਸਥਾ ਦੀ ਵਿਆਖਿਆ ਕਰਦਿਆਂ ਇਹ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਕਿਸੇ ਵਿਅਕਤੀ ਦੇ ਲੇਖਾਂ ਜਾਂ ਭਾਸ਼ਣਾਂ ਨਾਲ ਸਰਕਾਰ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਪੈਦਾ ਕਰਨ ਦੀ ਕੋਸ਼ਿਸ਼ ਸਿੱਧ ਨਾ ਹੋਵੇ, ਉਦੋਂ ਤੱਕ ਦੇਸ਼ ਧ੍ਰੋਹ ਦਾ ਦੋਸ਼ ਨਹੀਂ ਲਾਇਆ ਜਾ ਸਕਦਾ।
ਜੇ ਕਿਸੇ ਲੋਕਤੰਤਰ ਨੂੰ ਸੱਚਾ ਲੋਕਤੰਤਰ ਸਿੱਧ ਕਰਨਾ ਹੋਵੇ ਤਾਂ ਨਾਗਰਿਕਾਂ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੀ ਮੂਲ ਆਧਾਰ ਹੋ ਸਕਦੀ ਹੈ। ਅੱਜ ਦਾ ਭਾਰਤ ਲੋਕਤੰਤਰੀ ਦੇਸ਼ ਹੈ, ਜਿਸ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਲਈ ਸਫਲ ਲੜਾਈਆਂ ਲੜੀਆਂ ਗਈਆਂ ਹਨ ਅਤੇ ਸੁਪਰੀਮ ਕੋਰਟ ਨੇ ਹਮੇਸ਼ਾ ਇਸ ਮੂਲ ਅਧਿਕਾਰ ਦੀ ਰੱਖਿਆ ਦਾ ਕੰਮ ਕੀਤਾ ਹੈ। ਅਦਾਲਤਾਂ ਦੇ ਫੈਸਲਿਆਂ ਨੇ ਕਈ ਵਾਰ ਦੇਸ਼ਧ੍ਰੋਹ ਦੇ ਮੁਕੱਦਮਿਆਂ ਨੂੰ ਰੱਦ ਕੀਤਾ ਹੈ। ਦੇਸ਼ ਧ੍ਰੋਹ ਦੇ ਵਿਸ਼ੇ ਨੂੰ ਬਾਰੀਕੀ ਨਾਲ ਸਮਝਣ ਲਈ ਭਾਰਤੀ ਦੰਡਾਵਲੀ ਦੀ ਇਸ ਵਿਵਸਥਾ ਦੇ ਇਤਿਹਾਸ ?ਤੇ ਇਕ ਨਜ਼ਰ ਮਾਰਨੀ ਬਹੁਤ ਜ਼ਰੂਰੀ ਹੈ-
ਭਾਰਤ ਵਿੱਚ 17ਵੀਂ ਸਦੀ ਤੋਂ ਸ਼ੁਰੂ ਹੋਇਆ ਬ੍ਰਿਟਿਸ਼ ਸ਼ਾਸਨ 1947 ਤੱਕ ਚੱਲਦਾ ਰਿਹਾ। ਅੰਗਰੇਜ਼ਾਂ ਨੇ ਭਾਰਤ ਨੂੰ ਇਕ ਗੁਲਾਮ ਦੇਸ਼ ਵਾਂਗ ਚਲਾਇਆ। ਗੁਲਾਮੀ ਦੇ ਵਿਰੁੱਧ ਚਿੰਤਕਾਂ ਅਤੇ ਕ੍ਰਾਂਤੀਕਾਰੀਆਂ ਦੀ ਬਗਾਵਤ ਉਦੋਂ ਤੱਕ ਚੱਲਦੀ ਰਹੀ, ਜਦੋਂ ਤੱਕ ਇਸ ਬਗਾਵਤ ਨੇ ਮਹਾਕ੍ਰਾਂਤੀ ਦਾ ਰੂਪ ਨਹੀਂ ਧਾਰ ਲਿਆ ਅਤੇ ਮੁਕੰਮਲ ਆਜ਼ਾਦੀ ਦਾ ਦਬਾਅ ਬਣਾਉਣ ਵਿੱਚ ਸਫਲ ਨਹੀਂ ਹੋ ਗਈ। ਇਹ ਸਫਲਤਾ 1947 ਵਿੱਚ ਆਜ਼ਾਦੀ ਦੇ ਰੂਪ ਵਿੱਚ ਪ੍ਰਾਪਤ ਹੋਈ, ਪਰ ਲਗਭਗ ਤਿੰਨ ਸਦੀਆਂ ?ਚ ਉਨ੍ਹਾਂ ਸਾਰੇ ਚਿੰਤਕਾਂ ਅਤੇ ਕ੍ਰਾਂਤੀਕਾਰੀਆਂ ਨੂੰ ਦਬਾਉਣ ਅਤੇ ਕੁਚਲਣ ਲਈ ਬ੍ਰਿਟਿਸ਼ ਸਰਕਾਰ ਨੇ ਕੀ-ਕੀ ਜ਼ੁਲਮ ਕੀਤੇ, ਇਸ ਬਾਰੇ ਲਿਖੀਆਂ ਗਈਆਂ ਸੈਂਕੜੇ ਕਿਤਾਬਾਂ ਮਿਲ ਸਕਦੀਆਂ ਹਨ।
ਬ੍ਰਿਟਿਸ਼ ਸੱਤਾ ਦੇ ਆਪਣੇ ਦੇਸ਼ ਇੰਗਲੈਂਡ ਵਿੱਚ ਦੇਸ਼ ਧ੍ਰੋਹ ਨੂੰ ਬਹੁਤ ਹਲਕੇ ਢੰਗ ਨਾਲ ਪਰਿਭਾਸ਼ਿਤ ਕੀਤਾ ਗਿਆ ਸੀ। ਉਥੇ ਇਸ ਨੂੰ ਛੋਟਾ ਜਿਹਾ ਅਪਰਾਧ ਮੰਨਿਆ ਜਾਂਦਾ ਸੀ ਅਤੇ ਇਹ ਜ਼ਮਾਨਤ ਯੋਗ ਸੀ। ਦੇਸ਼ ਧ੍ਰੋਹ ਦੇ ਮੁਕੱਦਮੇ ਬਹੁਤ ਘੱਟ ਦਰਜ ਹੁੰਦੇ ਸਨ। ਇਹ ਦਰਜ ਹੋਣ ਤੋਂ ਬਾਅਦ ਵੀ ਜੱਜ ਅਤੇ ਜਿਊਰੀ ਸਾਰੇ ਉਸ ਦੇਸ਼ ਦੇ ਵਾਸੀ ਹੁੰਦੇ ਸਨ। ਦੇਸ਼ਧ੍ਰੋਹ ਦੇ ਮੁਕੱਦਮੇ ਵਿੱਚ ਦੋਸ਼ੀ ਠਹਿਰਾਏ ਜਾਣ ਲਈ ਜਿਊਰੀ ਦੇ ਸਾਰੇ ਮੈਂਬਰਾਂ ਦਾ ਇਕ ਰਾਏ ਹੋਣਾ ਜ਼ਰੂਰੀ ਹੁੰਦਾ ਸੀ।
ਦੂਜੇ ਪਾਸੇ ਜਦੋਂ ਭਾਰਤ ਵਿੱਚ ਸੰਨ 1860 ਵਿੱਚ ਭਾਰਤੀ ਦੰਡਾਵਲੀ ਦੇ ਬਣਨ ਅਤੇ ਇਸ ਵਿੱਚ ਦੇਸ਼ ਧ੍ਰੋਹ ਦੇ ਅਪਰਾਧ ਨੂੰ ਸ਼ਾਮਲ ਕਰਨ ਦੀ ਗੱਲ ਆਈ ਤਾਂ ਇਸ ਨੂੰ ਧਾਰਾ 113 ਵਜੋਂ ਜੋੜਿਆ ਗਿਆ, ਪਰ ਇਹ ਵਿਵਸਥਾ ਇੰਗਲੈਂਡ ਦੀ ਵਿਵਸਥਾ ਨਾਲੋਂ ਸਖਤ ਸੀ। ਇਸ ?ਤੇ ਵੀ ਮੈਕਾਲੇ ਦੀ ਪ੍ਰਧਾਨਗੀ ਵਿੱਚ ਬਣਾਈ ਕਮੇਟੀ ਨੇ ਇਸ ਨੂੰ ਹੋਰ ਸਖਤ ਕਰਨ ਦੀ ਰਿਪੋਰਟ ਦਿੱਤੀ ਤਾਂ 10 ਸਾਲਾਂ ਬਾਅਦ ਸੰਨ 1870 ਵਿੱਚ ਧਾਰਾ 113 ਨੂੰ ਹਟਾ ਕੇ ਧਾਰਾ 124ਏ ਦੇ ਰੂਪ ਵਿੱਚ ਨਿਰਧਾਰਿਤ ਕੀਤਾ ਗਿਆ। ਰਿਕਾਰਡ ਅਨੁਸਾਰ ਸੰਨ 1891 ਵਿੱਚ ਦੇਸ਼ ਧ੍ਰੋਹ ਦਾ ਸਭ ਤੋਂ ਪਹਿਲਾ ਕੇਸ ਜੋਗਿੰਦਰ ਚੰਦਰ ਬੋਸ ਦੇ ਵਿਰੁੱਧ ਦਰਜ ਹੋਇਆ, ਪਰ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ?ਤੇ ਛੱਡ ਦਿੱਤਾ ਗਿਆ। ਕੁਝ ਸਮੇਂ ਬਾਅਦ ਕੇਸ ਵਾਪਸ ਵੀ ਲੈ ਲਿਆ ਗਿਆ। ਉਸ ਤੋਂ ਬਾਅਦ ਸੰਨ 1897 ਵਿੱਚ ਬਾਲ ਗੰਗਾਧਰ ਤਿਲਕ ?ਤੇ ਦੇਸ਼ਧ੍ਰੋਹ ਦਾ ਕੇਸ ਦਰਜ ਹੋਇਆ। ਤਿਲਕ ਜੀ ਮਹਾਰਾਸ਼ਟਰ ਦੀ 'ਕੇਸਰੀ? ਅਖਬਾਰ ਦੇ ਪ੍ਰਕਾਸ਼ਕ ਅਤੇ ਸੰਪਾਦਕ ਸਨ। ਉਨ੍ਹਾਂ ਨੇ ਸ਼ਿਵਾਜੀ ਦੇ ਕਥਨਾਂ ਨੂੰ ਇਕੱਠੇ ਕਰਦਿਆਂ ਇਕ ਲੇਖ ਲਿਖਿਆ, ਜਿਸ ਵਿੱਚ ਗੁਲਾਮ ਭਾਰਤ ਦੇ ਹਾਲਾਤ ਵਿਰੁੱਧ ਸੱਦਾ ਦਿੱਤਾ ਗਿਆ ਸੀ।
ਉਦੋਂ ਮਹਾਰਾਸ਼ਟਰ ਵਿੱਚ ਪਹਿਲੇ ਇਕ ਸਾਲ ਸੋਕੇ ਦੀ ਸਥਿਤੀ ਬਣੀ ਰਹੀ ਤੇ ਦੂਜੇ ਸਾਲ ਪਲੇਗ ਦੀ ਮਹਾਮਾਰੀ ਤੋਂ ਲੋਕ ਪੀੜਤ ਰਹੇ। ਇਸ ਦੌਰਾਨ ਸਰਕਾਰ ਨੇ ਵਿਧਾਨ ਸਭਾ ਦੀਆਂ ਚੋਣਾਂ ਵੀ ਕਰਵਾਈਆਂ, ਪਰ ਤਿਲਕ ਦੇ ਵਿਚਾਰਾਂ ਦੀ ਵਧਦੀ ਪ੍ਰਸਿੱਧੀ ਨੂੰ ਦੇਖ ਕੇ ਸਰਕਾਰ ਨੇ ਉਨ੍ਹਾਂ ਵਿਰੁੱਧ ਦੇਸ਼ ਧ੍ਰੋਹ ਦਾ ਕੇਸ ਦਰਜ ਕਰਕੇ ਸੈਸ਼ਨ ਕੋਰਟ ਸਾਹਮਣੇ ਪੇਸ਼ ਕਰ ਦਿੱਤਾ। ਫਿਰ 9 ਮੈਂਬਰੀ ਜਿਊਰੀ ਕਾਇਮ ਕੀਤੀ ਗਈ, ਜਦ ਕਿ ਇੰਗਲੈਂਡ ਵਿੱਚ 12 ਮੈਂਬਰਾਂ ਦੀ ਜਿਊਰੀ ਕਾਇਮ ਕੀਤੀ ਜਾਂਦੀ ਸੀ। ਇਸ ਜਿਊਰੀ ਵਿੱਚ ਪੰਜ ਯੂਰਪੀਅਨ ਈਸਾਈ, ਇਕ ਯੂਰਪੀਅਨ ਜ਼ਿਊ, ਇਕ ਪਾਰਸੀ ਅਤੇ ਦੋ ਹਿੰਦੂ ਮੈਂਬਰ ਸਨ। ਹਿੰਦੂ ਤੇ ਪਾਰਸੀ ਭਾਰਤੀ ਨਾਗਰਿਕ ਸਨ, ਬਾਕੀ ਯੂਰਪੀਅਨ ਸਨ। ਜਿਊਰੀ ਨੇ 6-3 ਦੇ ਅਨੁਪਾਤ ਵਿੱਚ ਫੈਸਲਾ ਦੇ ਦਿੱਤਾ। 6 ਯੂਰਪੀਅਨ ਮੈਂਬਰਾਂ ਨੇ ਤਿਲਕ ਨੂੰ ਦੋਸ਼ੀ ਠਹਿਰਾਇਆ ਤੇ ਤਿੰਨ ਭਾਰਤੀ ਮੈਂਬਰਾਂ ਨੇ ਬੇਕਸੂਰ ਦੱਸਿਆ।
ਨਿਯਮ ਅਨੁਸਾਰ ਜਿਊਰੀ ਦਾ ਗਠਨ ਦੋਸ਼ੀ ਦੀ ਨਾਗਰਿਕਤਾ ਤੇ ਭਾਸ਼ਾ ਅਨੁਸਾਰ ਹੋਣਾ ਚਾਹੀਦਾ ਸੀ, ਭਾਵ ਜਿਊਰੀ ਵਿੱਚ ਅੱਧੇ ਤੋਂ ਵੱਧ ਮੈਂਬਰ ਭਾਰਤੀ ਹੋਣੇ ਚਾਹੀਦੇ ਸਨ। ਛੇ ਯੂਰਪੀਅਨ ਮੈਂਬਰ ਮਰਾਠੀ ਵੀ ਨਹੀਂ ਜਾਣਦੇ ਸਨ। ਤਿਲਕ ਨੂੰ ਇਸ ਕੇਸ ਵਿੱਚ 18 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ, ਪਰ ਉਨ੍ਹਾਂ ਨੂੰ ਇਕ ਸਾਲ ਬਾਅਦ 1898 ਵਿੱਚ ਛੱਡ ਦਿੱਤਾ ਗਿਆ। 1898 ਵਿੱਚ ਧਾਰਾ 124ਏ ਨੂੰ ਮੁੜ ਸੋਧ ਕੇ ਇਸ ਦੀਆਂ ਵਿਵਸਥਾਵਾਂ ਨੂੰ ਹੋਰ ਸਖਤ ਕਰ ਦਿੱਤਾ ਗਿਆ।
1907 ਵਿੱਚ ਸੂਰਤ ਦੇ ਕਾਂਗਰਸ ਸੈਸ਼ਨ ਤੋਂ ਬਾਅਦ ਕਾਂਗਰਸ ਗਰਮ ਦਲ ਤੇ ਨਰਮ ਦਲ ਦੋ ਧੜਿਆਂ ਵਿੱਚ ਵੰਡੀ ਗਈ। ਬਾਲ ਗੰਗਾਧਰ ਤਿਲਕ ਗਰਮ ਦਲ ਦੇ ਮੈਂਬਰ ਸਨ। ਅਪ੍ਰੈਲ 1908 ਵਿੱਚ ਖੁਦੀ ਰਾਮ ਬੋਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਮੁਜ਼ੱਫਰਪੁਰ ਵਿੱਚ ਬ੍ਰਿਟਿਸ਼ ਅਧਿਕਾਰੀਆਂ ?ਤੇ ਹਮਲਾ ਕੀਤਾ। ਇਸੇ ਸਿਲਸਿਲੇ ਵਿੱਚ 24 ਜੂਨ 1908 ਨੂੰ ਤਿਲਕ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕੁਝ ਲੇਖਾਂ ਕਾਰਨ ਉਨ੍ਹਾਂ ਵਿਰੁੱਧ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ। ਇਸ ਵਿੱਚ ਤਿਲਕ ਨੂੰ ਜ਼ਮਾਨਤ ਵੀ ਨਹੀਂ ਮਿਲੀ ਅਤੇ ਕੇਸ ਪਹਿਲਾਂ ਵਾਂਗ 9 ਮੈਂਬਰਾਂ ਦੀ ਜਿਊਰੀ ਸਾਹਮਣੇ ਪੇਸ਼ ਹੋਇਆ, ਜਿਸ ਵਿੱਚ ਸੱਤ ਯੂਰਪੀਅਨ ਤੇ ਦੋ ਭਾਰਤੀ ਮੈਂਬਰ ਸਨ। ਯੂਰਪੀਅਨ ਮੈਂਬਰਾਂ ਦੇ ਨਾਲ-ਨਾਲ ਜੱਜ ਨੂੰ ਵੀ ਮਰਾਠੀ ਭਾਸ਼ਾ ਨਹੀਂ ਆਉਂਦੀ ਸੀ। ਇਸ ਵਿੱਚ ਵੀ ਤਿਲਕ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਇਸ ਵਾਰ ਉਨ੍ਹਾਂ ਨੂੰ ਛੇ ਸਾਲ ਬਰਮਾ ਜੇਲ੍ਹ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤੋਂ ਬਾਅਦ ਤਿਲਕ ਨੇ ਕਿਹਾ ਕਿ 'ਜਿਊਰੀ ਦੇ ਫੈਸਲੇ ਦੇ ਬਾਵਜੂਦ ਮੇਰਾ ਕਹਿਣਾ ਹੈ ਕਿ ਮੈਂ ਬੇਕਸੂਰ ਹਾਂ। ਕੁਝ ਉਚ ਦੈਵੀ ਤਾਕਤਾਂ ਸ੍ਰਿਸ਼ਟੀ ਨੂੰ ਚਲਾਉਂਦੀਆਂ ਹਨ ਤੇ ਉਨ੍ਹਾਂ ਦੀ ਇਹੋ ਵਿਵਸਥਾ ਹੋਵੇਗੀ ਕਿ ਜਿਸ ਉਦੇਸ਼ ਦੀ ਨੁਮਾਇੰਦਗੀ ਮੈਂ ਕਰ ਰਿਹਾ ਹਾਂ, ਹੋ ਸਕਦਾ ਹੈ ਮੇਰੇ ਆਜ਼ਾਦ ਰਹਿਣ ਦੀ ਥਾਂ ਇਸ ਜੇਲ੍ਹ ਯਾਤਰਾ ਨੂੰ ਸਹਿਣ ਨਾਲ ਉਹ ਉਦੇਸ਼ ਹੋਰ ਜ਼ਿਆਦਾ ਸਫਲ ਹੋਵੇ।? ਤਿਲਕ ਦਾ ਇਹ ਕਥਨ ਅੱਜ ਵੀ ਬੰਬੇ ਹਾਈ ਕੋਰਟ ਦੀ ਇਮਾਰਤ ਵਿੱਚ ਇਕ ਕੋਰਟ ਰੂਮ ਦੇ ਬਾਹਰ ਦਰਜ ਹੈ।
ਬ੍ਰਿਟਿਸ਼ ਸਰਕਾਰ ਦੀ ਮਾਨਸਿਕਤਾ ਭਾਰਤ ਵਾਸੀਆਂ ਪ੍ਰਤੀ ਗੁਲਾਮ ਵਾਲੀ ਸੀ, ਜਦ ਕਿ ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਵਿੱਚ ਲੋਕਤੰਤਰ ਦੀ ਸਥਾਪਨਾ ਕੀਤੀ ਗਈ। 1975-77 ਵਿੱਚ ਐਮਰਜੈਂਸੀ ਦੀ ਮਿਆਦ ਦੌਰਾਨ ਸੱਤਾਧਾਰੀ ਪਾਰਟੀ ਦਾ ਵਿਰੋਧ ਕਰਨ ਵਾਲਿਆਂ ?ਤੇ ਕਈ ਤਰ੍ਹਾਂ ਦੇ ਤਸ਼ੱਦਦ ਕੀਤੇ ਗਏ, ਪਰ ਭਾਰਤੀ ਨਿਆਂ ਪ੍ਰਣਾਲੀ ਅਤੇ ਭਾਰਤ ਵਾਸੀਆਂ ਅੰਦਰ ਜੋ ਲੋਕਤੰਤਰ ਦਾ ਜਜ਼ਬਾ ਸੀ, ਉਸ ਨੇ ਲੋਕਤੰਤਰ ਨੂੰ ਦੱਬਣ ਨਹੀਂ ਦਿੱਤਾ। ਹਰ ਛੋਟੇ ਵੱਡੇ ਸਿਆਸੀ ਵਿਰੋਧ ਨੂੰ ਸਰਕਾਰ ਦੇ ਵਿਰੋਧ ਦੇ ਨਾਂ ?ਤੇ ਦੇਸ਼ ਧ੍ਰੋਹ ਨਹੀਂ ਮੰਨਿਆ ਜਾ ਸਕਦਾ। ਤ੍ਰਾਸਦੀ ਹੈ ਕਿ ਭਾਰਤ ਦੇ ਨੇਤਾ ਜਦੋਂ ਵਿਰੋਧੀ ਧਿਰ ਵਿੱਚ ਹੁੰਦੇ ਹਨ, ਉਦੋਂ ਤੱਕ ਉਨ੍ਹਾਂ ਨੂੰ ਲੋਕਤੰਤਰ, ਵਿਚਾਰਕ ਆਜ਼ਾਦੀ ਅਤੇ ਨਿਆਂ ਪ੍ਰਣਾਲੀ ਦੀ ਸਰਵਉਚਤਾ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ, ਸੱਤਾ ਵਿੱਚ ਆਉਂਦੇ ਸਾਰ ਇਨ੍ਹਾਂ ਨੂੰ ਕੁਲਚਣ ਦਾ ਯਤਨ ਸ਼ੁਰੂ ਹੋ ਜਾਂਦੇ ਹਨ। ਸਰਕਾਰਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਲੋਕਾਂ ਦੇ ਮਨ ਵਿੱਚ ਵਸੇ ਲੋਕਤੰਤਰ ਨੂੰ ਕੁਚਲਿਆ ਨਹੀਂ ਜਾ ਸਕਦਾ।
-ਵਿਮਲ ਵਧਾਵਨ
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback