Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਰਾਜਸਥਾਨ ਵਿੱਚ ਗਊ ਰੱਖਿਆ ਨੂੰ ਲੈ ਕੇ ਹਿੰਦੂ-ਮੁਸਲਿਮ ਦੀ ਖੇਡ
ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਫਿਰ ਇੱਕ ਆਦਮੀ ਮਾਰਿਆ ਗਿਆ। ਇੱਕ ਅਜਿਹਾ ਆਦਮੀ, ਜਿਸ ਨੂੰ ਗਊ ਰੱਖਿਅਕ ਅਖਵਾਉਣ ਵਾਲੇ ਲੋਕ ਗਊਆਂ ਦਾ ਸਮਗੱਲਰ ਦੱਸਦੇ ਹਨ। ਪਿਛਲੇ ਸਵਾ ਸਾਲ ਵਿੱਚ ਅਲਵਰ ਜ਼ਿਲ੍ਹੇ ?ਚ ਇਹੋ ਜਿਹੀ ਚੌਥੀ ਵਾਰਦਾਤ ਹੋਈ ਅਤੇ ਅਕਬਰ ਖਾਨ ਚੌਥਾ ਆਦਮੀ ਸੀ, ਜਿਸ ਨੂੰ ਮਾਰ ਦਿੱਤਾ ਗਿਆ।
ਸਵਾਲ ਉਠਦਾ ਹੈ ਕਿ ਆਖਿਰ ਹਰਿਆਣਾ ਨਾਲ ਲੱਗਦੇ ਅਲਵਰ ਜ਼ਿਲ੍ਹੇ ?ਚ ਅਜਿਹਾ ਕਿਉਂ ਹੋ ਰਿਹਾ ਹੈ? ਭਾਜਪਾ ਦੇ ਸ਼ਾਸਨ ਵਿੱਚ ਆਖਰ ਅਜਿਹੀਆਂ ਘਟਨਾਵਾਂ ਵਿੱਚ ਕਿਉਂ ਵਾਧਾ ਹੋਇਆ ਹੈ? ਕੀ ਅਸਲ ਵਿੱਚ ਗਊ ਪਾਲਕਾਂ ਦੇ ਭੇਸ ਵਿੱਚ ਗਊ ਸਮੱਗਲਰ ਹੀ ਗਊਆਂ ਦੀ ਸਮੱਗਲਿੰਗ ਵਿੱਚ ਲੱਗੇ ਹੋਏ ਹਨ? ਕੀ ਭਾਜਪਾ ਦੇ ਸ਼ਾਸਨ ਕਾਰਨ ਬਜਰੰਗ ਦਲ ਤੇ ਗਊ ਰੱਖਿਅਕ ਦਲਾਂ ਨੂੰ ਪੁਲਸ ਦੀ ਸ਼ਹਿ ਮਿਲਦੀ ਹੈ? ਕੀ ਗਊ ਹੱਤਿਆ ?ਤੇ ਸਖਤੀ ਤੋਂ ਬਾਅਦ ਗਊ ਸਮੱਗਲਿੰਗ ਦੀਆਂ ਘਟਨਾਵਾਂ ਵਧੀਆ ਹਨ? ਤੇ ਕੀ ਇਨ੍ਹਾਂ ਘਟਨਾਵਾਂ ਦਾ ਮੋਦੀ ਸਰਕਾਰ ਦੇ ਮੰਤਰੀ ਅਰਜੁਨਰਾਮ ਮੇਘਵਾਲ ਦੇ ਉਸ ਬਿਆਨ ਨਾਲ ਕੋਈ ਲੈਣਾ ਦੇਣਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਚੋਣਾਂ ਨੇੜੇ ਆਉਣ ਦੇ ਨਾਲ ਮੌਬ ਲਿੰਚਿੰਗ ਦੀਆਂ ਘਟਨਾਵਾਂ ਵਿੱਚ ਵਾਧਾ ਹੋਵੇਗਾ? ਮੰਤਰੀ ਜੀ ਨੇ ਇਸ ਨੂੰ ਮੋਦੀ ਦੀ ਹਰਮਨ ਪਿਆਰਤਾ ਨਾਲ ਜੋੜਦੇ ਹੋਏ ਕੁਝ ਲੋਕਾਂ ਦੀ ਸਾਜ਼ਿਸ਼ ਕਰਾਰ ਦਿੱਤਾ ਸੀ। ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਪੂਰਬੀ ਰਾਜਸਥਾਨ ਦੀਆਂ 30 ਵਿਧਾਨ ਸਭਾ ਸੀਟਾਂ ਜਿੱਤਣ ਲਈ ਹਿੰਦੂ ਮੁਸਲਮਾਨ ਦੀ ਖੇਡ ਖੇਡੀ ਜਾ ਰਹੀ ਹੈ? ਫਿਰਕੂ ਧਰੁਵੀਕਰਨ ਨੂੰ ਹੱਲਾਸ਼ੇਰੀ ਮਿਲ ਰਹੀ ਹੈ?
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਰਾਜਸਥਾਨ ਵਿੱਚ ਇਸੇ ਸਾਲ ਦੇ ਅਖੀਰ ਵਿੱਚ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਨਾਲ ਚੋਣਾਂ ਹੋਣੀਆਂ ਹਨ ਅਤੇ ਇਥੇ ਭਾਜਪਾ ਦੀ ਹਾਲਤ ਬਹੁਤੀ ਚੰਗੀ ਨਹੀਂ। ਰਾਜਸਥਾਨ ਦੇਸ਼ ਦਾ ਇਕੱਲਾ ਸੂਬਾ ਹੈ, ਜਿੱਥੇ ਗਊ ਕਲਿਆਣ ਮੰਤਰਾਲਾ ਹੈ, ਗਊ ਦੀ ਸਮੱਗਲਿੰਗ ਰੋਕਣ ਲਈ 39 ਵਿਸ਼ੇਸ਼ ਚੈਕ ਪੋਸਟਾਂ ਬਣਾਈਆਂ ਗਈਆਂ ਹਨ। ਇਨ੍ਹਾਂ ਵਿੱਚੋਂ ਛੇ-ਛੇ ਪੋਸਟਾਂ ਸਿਰਫ ਅਲਵਰ ਅਤੇ ਭਰਤਪੁਰ ਜ਼ਿਲ੍ਹੇ ਵਿੱਚ ਹਨ, ਜਿੱਥੋਂ ਦੀ ਹੱਦ ਹਰਿਆਣਾ ਦੇ ਨਾਲ ਲੱਗਦੀ ਹੈ। ਇਨ੍ਹਾਂ ਚੈੱਕ ਪੋਸਟਾਂ ਨੂੰ ਗਊ ਰੱਖਿਆ ਥਾਣਾ ਕਿਹਾ ਜਾ ਸਕਦਾ ਹੈ। ਹਰ ਅਜਿਹੇ ਥਾਣੇ ਵਿੱਚ ਇੱਕ ਸਹਾਇਕ ਸਬ ਇੰਸਪੈਕਟਰ ਅਤੇ ਛੇ ਸਿਪਾਹੀ ਤੈਨਾਤ ਕੀਤੇ ਗਏ ਹਨ। ਇਨ੍ਹਾਂ ਨਾਲ ਗਊ ਰੱਖਿਅਕ ਵੀ ਰਹਿੰਦੇ ਹਨ, ਜੋ ਇੱਕ ਤਰ੍ਹਾਂ ਨਾਲ ਪੁਲਸ ਲਈ ਮੁਖਬਰੀ ਦਾ ਕੰਮ ਕਰਦੇ ਹਨ।
ਅੰਕੜੇ ਦੱਸਦੇ ਹਨ ਕਿ 2015 ਤੋਂ ਬਾਅਦ ਅੱਜ ਤੱਕ ਗਊ ਸਮੱਗਲਰਾਂ ਵਿਰੁੱਧ 1113 ਕੇਸ ਦਰਜ ਕੀਤੇ ਜਾ ਚੁੱਕੇ ਹਨ, 2198 ਗਊ ਸਮੱਗਲਰਾਂ ਦੀ ਗ੍ਰਿਫਤਾਰੀ ਹੋਈ ਹੈ। ਪਿਛਲੇ ਤਿੰਨ ਸਾਲਾਂ ਵਿੱਚ ਪੁਲਸ ਅਤੇ ਗਊ ਸਮੱਗਲਰਾਂ ਵਿਚਾਲੇ ਫਾਇਰਿੰਗ ਦੀਆਂ 33 ਘਟਨਾਵਾਂ ਹੋਈਆਂ ਹਨ। ਇਨ੍ਹਾਂ ਵਿੱਚ ਸੱਤ ਪੁਲਸ ਮੁਲਾਜ਼ਮ ਜ਼ਖਮੀ ਹੋਏ ਤੇ ਇੱਕ ਗਊ ਸਮੱਗਲਰ ਦੀ ਮੌਤ ਹੋਈ ਹੈ। ਪਿਛਲੇ ਸਵਾ ਸਾਲ ਵਿੱਚ ਚਾਰ ਵਿਅਕਤੀ ਮਾਰੇ ਜਾ ਚੁੱਕੇ ਹਨ।
ਪਿਛਲੇ ਸਾਲ ਅਪ੍ਰੈਲ ਵਿੱਚ ਅਲਵਰ ਦੇ ਬਹਿਰੋੜ ਕਸਬੇ ਵਿੱਚ ਪਹਿਲੂ ਖਾਨ ਨਾਂਅ ਦਾ ਵਿਅਕਤੀ ਗਊ ਰੱਖਿਅਕਾਂ ਵੱਲੋਂ ਕੁੱਟੇ ਜਾਣ ?ਤੇ ਮਾਰਿਆ ਗਿਆ ਸੀ। ਪਹਿਲੂ ਖਾਨ ਜੈਪੁਰ ਵਿੱਚ ਇੱਕ ਪਸ਼ੂ ਮੇਲੇ ?ਚੋਂ ਗਊ ਖਰੀਦ ਕੇ ਲਿਜਾ ਰਿਹਾ ਸੀ। ਇਸ ਤੋਂ ਬਾਅਦ ਨਵੰਬਰ ਵਿੱਚ ਅਲਵਰ ਦੇ ਹੀ ਗੋਬਿੰਦਗੜ੍ਹ ਕਸਬੇ ਵਿੱਚ ਕੁਝ ਗਊ ਸਮੱਗਲਰਾਂ ਨਾਲ ਮੁਕਾਬਲੇ ਵਿੱਚ ਉਮਰ ਮੁਹੰਮਦ ਨਾਂਅ ਦਾ ਆਦਮੀ ਮਾਰਿਆ ਗਿਆ। ਦਸੰਬਰ ਵਿੱਚ ਤਾਲੀਮ ਖਾਨ ਦੀ ਮੌਤ ਪੁਲਸ ਫਾਇਰਿੰਗ ਵਿੱਚ ਹੋਈ। ਪੁਲਸ ਦਾ ਕਹਿਣਾ ਸੀ ਕਿ ਨਾਜਾਇਜ਼ ਤੌਰ ਉੱਤੇ ਗਊ ਇੱਕ ਮਿੰਨੀ ਟਰੱਕ ਵਿੱਚ ਲਿਜਾਈ ਜਾ ਰਹੀ ਸੀ।
ਪਿੱਛੇ ਜਿਹੇ ਰਾਮਗੜ੍ਹ ਕਸਬੇ ਵਿੱਚ ਅਕਬਰ ਖਾਨ ਅਤੇ ਅਸਲਮ ਖਾਨ ਦੋ ਗਊਆਂ ਨੂੰ ਲਿਜਾ ਰਹੇ ਸਨ, ਜਦੋਂ ਗਊ ਰੱਖਿਅਕਾਂ ਨੇ ਉਨ੍ਹਾਂ ?ਤੇ ਹਮਲਾ ਕੀਤਾ ਅਤੇ ਮਾਰ-ਮਾਰ ਕੇ ਅੱਧ-ਮੋਇਆ ਕਰ ਦਿੱਤਾ। ਦੋਸ਼ ਹੈ ਕਿ ਬਾਅਦ ਵਿੱਚ ਪੁਲਸ ਹਿਰਾਸਤ ਵਿੱਚ ਅਕਬਰ ਖਾਨ ਦੀ ਮੌਤ ਹੋ ਗਈ। ਜਾਣਕਾਰਾਂ ਦਾ ਕਹਿਡਾ ਹੈ ਕਿ ਮੇਵਾਤ ਵਿੱਚ ਹਿੰਦੁ-ਮੁਸਲਿਮ ਦੀ ਖੇਡ ਖੇਡੀ ਜਾ ਰਹੀ ਹੈ। ਗਊ ਰੱਖਿਅਕਾਂ ਨੂੰ ਪੁਲਸ ਦੀ ਸ਼ਹਿ ਮਿਲਦੀ ਹੈ ਅਤੇ ਉਨ੍ਹਾਂ ?ਚੋਂ ਕੁਝ ਤਾਂ ਗਊ ਬਚਾਉਣ ਦੇ ਨਾਂਅ ਹੇਠ ਫਿਰਕੂ ਤਣਾਅ ਫੈਲਾਉਣ ਦਾ ਕੰਮ ਕਰਦੇ ਹਨ।
ਅਲਵਰ ਅਤੇ ਭਰਤਪੁਰ ਤੋਂ ਇਲਾਵਾ ਪੂਰਬੀ ਰਾਜਸਥਾਨ ਵਿੱਚ ਕਰੌਲੀ, ਧੌਲਪੁਰ ਅਤੇ ਸਵਾਈ ਮਾਧੋਪੁਰ ਜ਼ਿਲ੍ਹੇ ਹਨ, ਜਿੱਥੋਂ ਗਊਆਂ ਵਾਇਆ ਅਲਵਰ ਤੇ ਭਰਤਪੁਰ ਹਰਿਆਣਾ ਭਿਜਵਾਈਆਂ ਜਾਂਦੀਆਂ ਹਨ। ਇਨ੍ਹਾਂ ਚਾਰ ਜ਼ਿਲ੍ਹਿਆਂ ਵਿੱਚ ਕੁੱਲ ਮਿਲਾ ਕੇ 30 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ, ਜੋ ਕੁੱਲ ਵਿਧਾਨ ਸਭਾ ਸੀਟਾਂ ਦਾ 15 ਫੀਸਦੀ ਹਨ। ਜਿਸ ਸੂਬੇ ਵਿੱਚ ਕਾਂਗਰਸ ਅਤੇ ਭਾਜਪਾ ਵਿਚਾਲੇ ਫਸਵਾਂ ਮੁਕਾਬਲਾ ਹੋਵੇ ਅਤੇ ਵੋਟਾਂ ਦਾ ਫਰਕ ਢਾਈ ਤੋਂ ਤਿੰਨ ਫੀਸਦੀ ਦੇ ਵਿਚਾਲੇ ਰਹਿੰਦਾ ਹੋਵੇ, ਉਥੇ ਇਹ 30 ਸੀਟਾਂ ਖਾਸ ਮਾਇਨੇ ਰੱਖਦੀਆਂ ਹਨ। ਅਲਵਰ ਦੀਆਂ 11, ਕਰੌਲੀ, ਧੌਲਪੁਰ ਅਤੇ ਸਵਾਈ ਮਾਧੋਪੁਰ ਦੀਆਂ ਚਾਰ-ਚਾਰ, ਭਰਤਪੂਰ ਦੀਆਂ ਸੱਟ ਸੀਟਾਂ ਉੱਤੇ ਭਾਜਪਾ ਦੀ ਨਜ਼ਰ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਤੀਹ ਵਿੱਚੋਂ 25 ਫੀਸਦੀ ਵੱਧ ਸੀਟਾਂ ਭਾਜਪਾ ਨੇ ਜਿੱਤੀਆਂ ਸਨ, ਪਰ ਇਸ ਵਾਰ ਸਿਆਸੀ ਹਾਲਾਤ ਇੰਨੇ ਸੁਖਾਵੇਂ ਨਜ਼ਰ ਨਹੀਂ ਆ ਰਹੇ। ਅਜਿਹੀ ਸਥਿਤੀ ਵਿੱਚ ਕਾਂਗਰਸ ਦਾ ਦੋਸ਼ ਹੈ ਕਿ ਪੂਰਬੀ ਰਾਜਸਥਾਨ ਵਿੱਚ ਭਾਜਪਾ ਗਊ ਰੱਖਿਅਕਾਂ ਦੇ ਨਾਂਅ ?ਤੇ ਫਿਰਕੂ ਧਰੁਵੀਕਰਨ ਨੂੰ ਸ਼ਹਿ ਦੇ ਰਹੀ ਹੈ।
ਕੀ ਸੱਚਮੁੱਚ ਵਿੱਚ ਅਜਿਹਾ ਹੈ? ਅਲਵਰ ਦੇ ਤਿਜਾਰਾ ਕਸਬੇ ਦਾ ਜਰੋਲੀ ਪਿੰਡ ਹਰਿਆਣਾ ਦੀ ਹੱਦ ਨਾਲ ਲੱਗਦਾ ਹੈ, ਜਿੱਥੇ ਸਲੀਮਨ ਸਲਮਾ ਦੇ ਸਿਰ ਉਤੇ ਹੱਥ ਫੇਰਦੇ ਹੋਏ ਹਰਾ ਚਾਰਾ ਖੁਆਉਂਦੀ ਮਿਲੀ। ਸਲੀਮਨ ਨੇ ਆਪਣੀ ਗਊ ਦਾ ਨਾਂ ਸਲਮਾ ਰੱਖਿਆ ਹੈ। ਉਹ ਕਹਿੰਦੀ ਹੈ ਕਿ ਕੁਝ ਲੋਕ ਗਊ ਸਮੱਗਲਿੰਗ ਕਰਦੇ ਅਤੇ ਪੂਰੀ ਕੌਮ ਨੂੰ ਬਦਨਾਮ ਹੋਣਾ ਪੈਂਦਾ ਹੈ। ਸਲੀਮਨ ਦੀ ਸੱਸ ਏਲਨਾ ਦਾ ਕਹਿਣਾ ਹੈ ਕਿ ਗਊ ਦੇ ਬੁੱਢੀ ਹੋਣ ਉਤੇ ਵੀ ਉਹ ਲੋਕ ਉਸ ਨੂੰ ਵੇਚਦੇ ਨਹੀਂ। ਜਰੋਲੀ ਪਿੰਡ ਨਾਲ ਲੱਗਦੇ ਇੱਕ ਹੋਰ ਪਿੰਡ ਵਿੱਚ ਮਿਲਿਆ ਈਸ਼ਾਨ ਖਾਨ, ਜਿਸ ਕੋਲ ਅੱਠ ਗਊਆਂ ਹਨ। ਉਹ ਚਾਲੀ ਸਾਲਾਂ ਤੋਂ ਗਊਆਂ ਪਾਲ ਰਿਹਾ ਹੈ। ਈਸ਼ਾਨ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਉਹ ਫਿਰ ਵੀ ਕਦੇ ਕਦੇ ਝਿੜਕ ਦਿੰਦਾ ਹੈ, ਪਰ ਗਊਆਂ ਨੂੰ ਗੁੱਸੇ ਵਿੱਚ ਹੱਥ ਤੱਕ ਨਹੀਂ ਲਾਉਂਦਾ। ਉਸ ਦਾ ਕਹਿਣਾ ਹੈ ਕਿ ਗਊਆਂ ਉਸ ਦੇ ਘਰ ਦਾਦੇ-ਪੜਦਾਦੇ ਵੇਲੇ ਤੋਂ ਪਾਲੀਆਂ ਜਾਂਦੀਆਂ ਹਨ, ਪਰ ਕੁਝ ਸਾਲਾਂ ਤੋਂ ਮਾਹੌਲ ਖਰਾਬ ਹੋਣ ਲੱਗਾ ਹੈ। ਕਿਸ਼ਨਗੜ੍ਹ ਬਾਸ ਤੋਂ ਭਾਜਪਾ ਵਿਧਾਇਕ ਰਾਮਹਿਤ ਯਾਦਵ ਦਾ ਕਹਿਣਾ ਹੈ ਕਿ ਗਊ ਸਮੱਗਲਿੰਗ ਨੂੰ ਕਾਂਗਰਸ ਨੇ ਸ਼ਹਿ ਦਿੱਤੀ ਤੇ ਉਹ ਇਸ ਨੂੰ ਲੈ ਕੇ ਸਿਆਸਤ ਕਰਦੀ ਹੈ। ਉਹ ਕਹਿੰਦਾ ਹੈ ਕਿ ਗਊ ਸਮੱਗਲਰ ਬਹੁਤ ਤਾਕਤਵਰ ਹਨ, ਉਨ੍ਹਾਂ ਕੋਲ ਹਥਿਆਰ ਹੁੰਦੇ ਹਨ ਤੇ ਉਹ ਚੋਰੀ ਦੇ ਟਰੱਕ ਵਿੱਚ ਗਊਆਂ ਲੈ ਜਾਂਦੇ ਹਨ, ਇਥੋਂ ਤੱਕ ਉਹ ਪੁਲਸ ਨਾਲ ਭਿੜਨ ਤੋਂ ਵੀ ਨਹੀਂ ਡਰਦੇ, ਸਗੋਂ ਉਲਟਾ ਪੁਲਸ ਵਾਲੇ ਇਨ੍ਹਾਂ ਗਊ ਸਮੱਗਲਰਾਂ ਦਾ ਸਾਹਮਣਾ ਕਰਨਾ ਤੋਂ ਡਰਦੇ ਹਨ।
-ਵਿਜੇ ਵਿਦਰੋਹੀ
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback