Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਬਰਸਾਤ ਦੀ ਇਕ ਰਾਤਥਥ
-ਇੰਦਰਜੀਤ ਭਲਿਆਣ
ਆਖਰ ਉਹੀ ਹੋਇਆ, ਜਿਸ ਦਾ ਫਿਕਰ ਸੀ। ਤਿੰਨ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਪਰਨਾਲੇ ਨੇੜਲੀ ਕੱਚੀ ਛੱਤ ਖੋਰ ਲਈ ਅਤੇ ਪਾਣੀ ਪਰਨਾਲੇ ਤੱਕ ਪੁੱਜਣ ਤੋਂ ਪਹਿਲਾਂ ਨੀਵੀਂ ਛੱਤ ਵਾਲੀ ਬੈਠਕ ਦੀ ਕੰਧ ਦੀਆਂ ਨੀਂਹਾਂ ਵਿੱਚ ਪੈਣ ਲੱਗ ਪਿਆ। ਇਸ ਦਾ ਸਿੱਧਾ ਜਿਹਾ ਮਤਲਬ ਘੰਟੇ ਡੇਢ ਘੰਟੇ ਵਿੱਚ ਵੱਡੇ ਕਮਰੇ ਦੇ ਦੋ ਖਣ ਤੇ ਬੈਠਕ ਦਾ ਇਕ ਖਣ ਬੱਸ ਡਿੱਗੇ ਕਿ ਡਿੱਗੇ। ਉਤੋਂ ਸ਼ਾਮ ਉਤਰ ਰਹੀ ਸੀ। ਸਮਝ ਨਹੀਂ ਸੀ ਆ ਰਿਹਾ, ਕੀਤਾ ਕੀ ਜਾਵੇ?
ਪੰਜ ਛੇ ਦਹਾਕੇ ਪਹਿਲਾਂ ਬਰਸਾਤ ਤਿੰਨ ਮਹੀਨੇ ਪੈਂਦੀ ਹੁੰਦੀ ਸੀ। ਤਿੰਨ-ਤਿੰਨ ਚਾਰ-ਚਾਰ ਦਿਨਾਂ ਦੀ ਝੜੀ ਆਮ ਲੱਗਦੀ। ਪੂਰਾ ਦਿਨ ਮੀਂਹ ਪੈਂਦਾ ਰਹਿਣਾ। ਕੱਚੇ ਵਿਹੜੇ ਗਾਰਾ ਬਣ ਜਾਣੇ। ਤਿਲਕਣ ਐਨੀ ਹੋ ਜਾਣੀ ਕਿ ਲੰਘਣਾ ਮੁਸ਼ਕਿਲ ਹੋ ਜਾਵੇ। ਖਾਣ ਪੀਣ ਦੀਆਂ ਮੌਜਾਂ ਵੀ ਬਹੁਤ ਲੱਗਦੀਆਂ ਸਨ। ਖੀਰ ਰੱਜਵੀਂ ਚੱਲਦੀ, ਕਚੌਰੀਆਂ ਨਾਲ ਕੁੱਖਾਂ ਕੱਢ ਲੈਣੀਆਂ, ਪਰ ਨੀਤ ਨਾ ਭਰਦੀ। ਫਿਰ ਮਾਲ੍ਹ ਪੂੜੇ, ਤੀਆਂ ਦੇ ਸੰਧਾਰੇ ਅਤੇ ਗੁੱਗੇ ਪੀਰ ਦੀਆਂ ਸੇਵੀਆਂ ਅੱਡ। ਉਦੋਂ ਸਾਉਣ ਮਹੀਨੇ ਮ੍ਹੈਸਾਂ (ਮੱਝਾਂ) ਵੀ ਬਹੁਤ ਸੂਇਆ ਕਰਦੀਆਂ। ਛੇਰੜਾ ਤੇ ਬਹੁਲੀ ਘਰ-ਘਰ ਵੰਡੇ ਜਾਂਦੇ ਤੇ ਬੱਚੇ ਬਾਟੀਆਂ ਭਰ-ਭਰ ਪੀਂਦੇ ਖਾਂਦੇ। ਸਾਰਿਆਂ ਤੋਂ ਉਪਰ, ਬਾਲਟੀਆਂ ਭਰ-ਭਰ ਅੰਬ ਚੂਪਣ ਦਾ ਆਪਣਾ ਲੁਤਫ ਹੁੰਦਾ। ਚੋਰੀ ਦੇ ਅੰਬ ਹੋਰ ਮਿੱਠੇ ਲੱਗਦੇ। ਬਰਸਾਤ ਦਾ ਮੌਸਮ ਮੁੱਕਦੇ-ਮੁੱਕਦੇ ਧੂਣੀ ਲਾ ਕੇ ਛੱਲੀਆਂ ਭੁੰਨ ਕੇ ਖਾਣ ਦਾ ਆਨੰਦ ਤਾਂ ਬਿਆਨੋਂ ਬਾਹਰ ਹੈ।
ਹਰ ਸਾਲ ਬਰਸਾਤਾਂ ਮੌਕੇ ਛਤਰੀਆਂ ਵਾਲਾ ਬਾਬਾ ਸਾਡੇ ਲਈ ਖਿੱਚ ਦਾ ਕੇਂਦਰ ਰਹਿੰਦਾ। ਘੱਟੋ-ਘੱਟ ਪੰਦਰਾਂ ਦਿਨ ਉਹ ਪਿੰਡ ਠਹਿਰਦਾ। ਲੰਬੜਾਂ ਦੀ ਬੈਠਕ ਉਸ ਦਾ ਟਿਕਾਣਾ ਬਣਦੀ। ਉਹ ਮੁਸਲਮਾਨ ਸੀ, ਪਰ ਕਿਸੇ ਨੇ ਕਦੇ ਉਸ ਵੱਲ ਇਸ ਨਜ਼ਰ ਨਾਲ ਨਹੀਂ ਸੀ ਦੇਖਿਆ। ਪਿੰਡ ਵਾਲੇ ਪੁਰਾਣੀਆਂ ਛਤਰੀਆਂ ਉਸ ਅੱਗੇ ਮੁਰੰਮਤ ਲਈ ਜਾ ਸੁੱਟਦੇ। ਉਹ ਟੁੱਟੀ ਫੁੱਟੀ ਛਤਰੀ ਨੂੰ ਨਵੀਂ ਨਕੋਰ ਬਣਾ ਦਿੰਦਾ। ਕਿਸੇ ਦੀ ਡੰਡੀ, ਕਿਸੇ ਦੀਆਂ ਤਾਰਾਂ ਅਤੇ ਕਿਸੇ ਦਾ ਕੱਪੜਾ ਬਦਲਦਾ। ਨਾਲੇ ਗੱਲਾਂ ਕਰੀ ਜਾਂਦਾ, ਨਾਲੇ ਕੰਮ। ਕੰਮ ਵਿੱਚ ਸਿਰੇ ਦਾ ਮਾਹਰ। ਜਿੰਨੇ ਦਿਨ ਰਹਿੰਦਾ, ਰੋਟੀ ਲੰਬੜਾਂ ਦੇ ਘਰ ਖਾਂਦਾ। ਜੀ ਹਾਂ! ਮੁਫਤ। ਕੰਮ ਕਰਨ ਲਈ ਦਿੱਤੀ ਥਾਂ ਦਾ ਕਿਰਾਇਆ ਤੇ ਰੋਟੀ ਦੇ ਪੈਸੇ ਲੈਣਾ ਉਦੋਂ ਅਜੇ ਲੋਕਾਂ ਦੀ ਸੋਚ ਦਾ ਹਿੱਸਾ ਨਹੀਂ ਸੀ ਬਣਿਆ। ਅੱਜ ਕੱਲ੍ਹ ਤਾਂ ਲੋਕ ਦੁਕਾਨ/ ਘਰ ਦੇ ਮੂਹਰਲੀ ਸਰਕਾਰੀ ਥਾਂ ਤੱਕ ਦਾ ਕਿਰਾਇਆ ਹੜੱਪੀ ਜਾਂਦੇ ਹਨ।
ਬਰਸਾਤਾਂ ਦੌਰਾਨ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕਰਨਾ ਆਪਣੇ ਆਪ ?ਚ ਫੌਜੀ ਮਸ਼ਕ ਤੋਂ ਘੱਟ ਨਹੀਂ ਸੀ। ਪਾਣੀ ਨਾਲ ਭਰੀਆਂ ਪਹੀਆਂ ਵਿੱਚੋਂ ਲੰਘ ਕੇ ਮੀਂਹ ਕਾਰਨ ਨਰਮ ਹੋ ਚੁੱਕੀਆਂ ਖੇਤਾਂ ਦੀਆਂ ਡੌਲਾਂ ਤੋਂ ਚਰ੍ਹੀ ਬਾਜਰੇ ਦੀਆਂ ਭਰੀਆਂ ਸਿਰਾਂ ?ਤੇ ਢੋਣੀਆਂ ਸੌਖਾਂ ਕੰਮ ਨਹੀਂ ਸੀ। ਪੈਰ ਬਰਸਾਤੂ, ਗੰਦੇ ਪਾਣੀ ਵਿੱਚ ਪਏ ਰਹਿਣ ਕਰਕੇ ਪੈਰਾਂ ਦੀਆਂ ਉਂਗਲਾਂ ਵਿੱਚ ਖਰੱਈਆਂ (ਜ਼ਖਮ) ਹੋ ਜਾਣੀਆਂ ਤੇ ਚੀਸਾਂ ਪੈਂਦੀਆਂ ਰਹਿਣੀਆਂ। ਇਸੇ ਕਰਕੇ ਬਹੁਤੇ ਲੋਕ ਝੜੀ ਦੇ ਮੌਕੇ ਪਸ਼ੂਆਂ ਨੂੰ ਸੰਨ੍ਹੀ (ਗੁਤਾਵਾ) ਕਰਨਾ ਬਿਹਤਰ ਸਮਝਦੇ ਸਨ। ਟੋਭੇ ਤੇ ਖੂਹ ਪਾਣੀ ਨਾਲ ਨੱਕੋ-ਨੱਕ ਭਰ ਜਾਂਦੇ, ਇਸੇ ਕਾਰਨ ਧਰਤੀ ਹੇਠਲੇ ਪਾਣੀ ਦੇ ਨੀਵੇਂ ਪੱਧਰ ਦੀ ਉਦੋਂ ਕੋਈ ਗੁੰਝਲਦਾਰ ਸਮੱਸਿਆ ਨਹੀਂ ਸੀ।
ਝੜੀ ਵਿੱਚ ਵਿਹਲਾ ਸਮਾਂ ਕੱਢਣ ਦੀ ਸਮੱਸਿਆ ਕਦੇ ਨਹੀਂ ਸੀ ਆਉਂਦੀ। ਲੋਕ ਘਰਾਂ, ਖਾਸ ਕਰ ਤੂੜੀ ਵਾਲੇ ਘਰਾਂ ਵਿੱਚ ਰੱਖੇ ਸਣੀ ਦੇ ਪੂਲੇ ਕੱਢ ਲਿਆਉਂਦੇ ਤੇ ਲੱਗ ਪੈਂਦੇ ਸਣੀ ਦੇ ਡੱਕਿਆਂ ਤੋਂ ਪਰਤਾਂ ਉਤਾਰਨ। ਸਣ ਤੇ ਸਣੀ ਸਾਉਣੀ ਦੀ ਫਸਲ ਹੈ ਅਤੇ ਇਸ ਦੇ ਤਣੇ ਤੋਂ ਉਤਰਦੀਆਂ ਪਰਤਾਂ (ਛਿਲੜ) ਰੱਸੇ-ਰੱਸੀਆਂ ਵੱਟਣ ਦੇ ਕੰਮ ਆਉਂਦੀਆਂ ਹਨ ਤੇ ਬਾਕੀ ਬਚੇ ਤੀਲੇ (ਤਣਾ) ਬਾਲਣ ਦੇ। ਘਰ ਦੀ ਵਰਤੋਂ ਲਈ ਰੱਸੀਆਂ ਰੱਸੇ ਲੋਕ ਖੁਦ ਵੱਟਦੇ ਸਨ, ਇਸੇ ਕਰਕੇ ਸਣੀ ਦੇ ਮੰਜਿਆਂ ਦਾ ਰਿਵਾਜ ਸੀ। ਹੋਰ ਕਈ ਘਰੇਲੂ ਵਰਤੋਂ ਦੀਆਂ ਫਸਲਾਂ ਦੇ ਨਾਲ-ਨਾਲ ਇਹ ਫਸਲ ਵੀ ਪੰਜਾਬ ?ਚੋਂ ਲੋਪ ਹੋ ਚੁੱਕੀ ਹੈ।
ਮੀਂਹ ਲਗਾਤਾਰ ਪੈ ਰਿਹਾ ਸੀ ਤੇ ਹਨੇਰਾ ਪੱਸਰ ਚੁੱਕਾ ਸੀ। ਉਸ ਵਕਤ ਘਰ ਵਿੱਚ ਬੀਬੀ ਤੇ ਬੱਚੇ ਹੀ ਸਨ, ਤੇ ਮੈਂ ਸਾਰਿਆਂ ਤੋਂ ਵੱਡਾ। ਮਿੱਟੀ ਦੀ ਭਰੀ ਬਾਲਟੀ ਤੇ ਮੋਮਜਾਮਾ ਹੱਥ ਫੜਾ ਕੇ ਵਿਧੀ ਸਮਝਾ ਬੀਬੀ ਨੇ ਮੈਨੂੰ ਛੱਤ ਉਤੇ ਚੜ੍ਹਨ ਤੇ ਦੂਜੇ ਬੱਚੇ ਨੂੰ ਲਾਲਟੈਣ ਲਿਜਾਣ ਲਈ ਆਖ ਦਿੱਤਾ। ਉਪਰ ਜਾ ਕੇ ਦੇਖਿਆ, ਪਾਣੀ ਪਰਨਾਲੇ ਵੱਲ ਜਾਣ ਦੀ ਥਾਂ ਲਗਤਾਰ ਕੰਧ ਵਿੱਚ ਡਿੱਗ ਰਿਹਾ ਸੀ। ਅਸੀਂ ਮਿੱਟੀ ਪਾ ਕੇ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਬੇਅਰਥ, ਪਾਣੀ ਨਾਲ ਿਨਾਲ ਮਿੱਟੀ ਹੜ੍ਹਾ ਲਿਜਾਂਦਾ। ਅਸੀਂ ਸਾਰੀ ਮਿੱਟੀ ਖਾਰ ਕਾਰਨ ਬਣੇ ਮਗੋਰੇ ਵਿੱਚ ਸੁੱਟ, ਉਪਰ ਮੋਮਜਾਮਾ ਵਿਛਾ ਦਿੱਤਾ। ਮੋਮਜਾਮਾ ਗਿੱਲੀ ਛੱਤ ਨਾਲ ਚਿਪਕ ਗਿਆ ਤੇ ਮੀਂਹ ਦਾ ਪਾਣੀ ਉਤੋਂ ਦੀ ਵਗਣ ਲੱਗਾ। ਥੱਲਿਓਂ ਤੁਰੰਤ ਪਾਣੀ ਰੁਕਣ ਦੀ ਆਵਾਜ਼ ਆ ਗਈ। ਮੈਨੂੰ ਲੱਗਿਆ, ਅਸੀਂ ਬਰਸਾਤ ਦੀ ਇਸ ਕਹਿਰੀ ਰਾਤ ਵਿੱਚ ਘਰ ਢਹਿਣ ਤੋਂ ਬਚਾਅ ਗਿਆ ਸੀ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback