Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਬਾਪੂ
ਕੰਮ 'ਤੇ ਜਾ ਰਹੀ ਜਦੋਂ ਆਟੋ ਵਿਚ ਬੈਠੀ ਤਾਂ ਕੋਲ ਦੀ ਬਹੁਤ ਤੇਜ਼ ਰਫ਼ਤਾਰ ਵਿਚ ਰੌਲਾ ਪਾਉਂਦੀ ਇਕ ਐਂਬੂਲੈਂਸ ਲੰਘੀ। ਇਕੋ ਦਮ ਐਂਬੂਲੈਂਸ ਦੀ ਆਵਾਜ਼ ਸੁਣ ਕੇ ਆਪਣੇ ਬੀਤੇ ਅਤੇ ਲੰਘ ਚੁੱਕੇ ਉਨ੍ਹਾਂ ਪਲਾਂ ਅਤੇ ਸਮੇਂ ਬਾਰੇ ਸੋਚਣ ਲੱਗੀ। ਜਦ ਵੀ ਕੋਈ ਐਂਬੂਲੈਂਸ ਲੰਘਦੀ ਤਾਂ ਮਨ ਹੀ ਮਨ ਰੱਬ ਅੱਗੇ ਅਰਦਾਸ ਕਰਦੀ ਕਿ ਰੱਬਾ ਉਮਰ ਬਖਸ਼ੀ ਇਸ ਇਨਸਾਨ ਨੂੰ, ਤੰਦਰੁਸਤੀ ਬਖਸ਼ੀ ਕੀ ਪਤਾ ਕਿਸ ਦਾ ਪਿਓ ਆ, ਭਾਈ ਆ ਜਾਂ ਪੁੱਤ ਆ। ਠੀਕ ਕਰਕੇ ਇਹ ਨੂੰ ਇਹਦੇ ਘਰ ਭੇਜੀ। ਪਰ ਅੱਜ ਉਹ ਸੋਚਣ ਲੱਗੀ ਕਿ ਜਦ ਉਸ ਦਾ ਬਾਪੂ ਬਿਮਾਰ ਸੀ ਉਹ ਵੀ ਐਂਬੂਲੈਂਸ ਵਿਚ ਬਾਪੂ ਨਾਲ ਬੈਠੀ ਹਸਪਤਾਲ ਵੱਲ ਜਾ ਰਹੀ ਸੀ ਪਰ ਉਸ ਦਾ ਬਾਪੂ ਘਰ ਨਹੀਂ ਪਰਤਿਆ ਤਾਂ ਦਿਲ ਨੇ ਸਵਾਲ ਕੀਤਾ ਕਿ ਕੀ ਜਦ ਉਸ ਦਾ ਬਾਪੂ ਬਿਮਾਰ ਸੀ ਤਾਂ ਰਾਹਗੀਰਾਂ ਕੋਲ ਸਮਾਂ ਨਹੀਂ ਸੀ ਕਿ ਉਹ ਮੇਰੇ ਅਤੇ ਮੇਰੇ ਬਾਪੂ ਲਈ ਅਰਦਾਸ ਕਰ ਸਕਣ। ਕਿ ਕੀ ਉਨ੍ਹਾਂ ਨੇ ਸਾਡੀ ਐਂਬੂਲੈਂਸ ਦੀ ਆਵਾਜ਼ ਨਹੀਂ ਸੀ ਸੁਣੀ। ਇਹ ਸੋਚਦਿਆਂ-ਸੋਚਦਿਆਂ ਅਚਾਨਕ ਬਰੇਕ ਵੱਜਣ ਕਾਰਨ ਉਹਦੀ ਸੋਚਾਂ ਦੀ ਲੜੀ ਟੁੱਟ ਗਈ। ਪਰ ਉਹਨੇ ਅੱਜ ਵੀ ਉਸ ਕੋਲ ਦੀ ਲੰਘੀ ਐਂਬੂਲੈਂਸ ਵਿਚ ਪਏ ਇਨਸਾਨ ਲਈ ਉਹੀ ਅਰਦਾਸ ਕੀਤੀ ਕਿ ਰੱਬਾ ਇਹਨੂੰ ਉਮਰ ਬਖਸ਼ੀ, ਤੰਦਰੁਸਤੀ ਬਖਸ਼ੀ ਕੀ ਪਤਾ ਕਿਸਦਾ ਪਿਓ ਆ, ਭਾਈ ਆ, ਪੁੱਤ ਆ ਜਾਂ ਪਤੀ ਆ। ਕਿਉਂਕਿ ਉਹ ਆਪਣੇ ਬਾਪੂ ਨੂੰ ਖੋਹਣ ਤੋਂ ਬਾਅਦ ਸਮਝ ਗਈ ਸੀ ਤੇ ਮਹਿਸੂਸ ਕਰਦੀ ਸੀ ਕਿ ਪਿਓ ਨੂੰ ਖੋਹਣ ਦਾ ਦੁੱਖ ਕੀ ਹੁੰਦੈ........!
ਮਲਕੀਤ ਕੌਰ
ਮੋ. ਨੰ. 9041027405
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback