Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਚੱਲੋ ਚੱਲੀਏ 'ਵਲੈਤ' ਨੂੰ ਜਹਾਜ਼ੇ ਚੜ੍ਹ ਕੇ, ਖਸਮਾਂ ਨੂੰ ਖਾਵੇ ਪੰਜਾਬ ਚੰਦਰਾ
ਇਕ ਗੈਰ ਸਰਕਾਰੀ ਰਿਪੋਰਟ ਮੁਤਾਬਕ ਪੰਜਾਬ ਚੋਂ ਲਗਭਗ ਡੇਢ ਲਖ ਦੇ ਕਰੀਬ ਨੌਜਵਾਨ ਮੁੰਡੇ ਤੇ ਕੁੜੀਆਂ ਪੜ੍ਹਾਈ ਦੇ ਬਹਾਨੇ ਵਿਦੇਸ਼ਾ ਨੂੰ ਉਡਾਰੀ ਮਾਰ ਰਹੇ ਹਨ। ਜਿਸ ਨਾਲ ਪੰਜਾਬ ਤੋਂ ਲਗਭਗ 20 ਤੋਂ 25 ਹਜ਼ਾਰ ਕਰੋੜ ਰੁਪਈਆ ਹਰ ਸਾਲ ਅੰਬੈਸੀ ਫੀਸਾਂ, ਆਈਲਟ ਫੀਸਾਂ, ਕਾਲਜ ਫੀਸਾਂ ਤੇ ਹਵਾਈ ਟਿਕਟਾਂ ਦੇ ਰੂਪ ਵਿਚ ਵਿਦੇਸ਼ਾਂ ਨੂੰ ਜਾ ਰਿਹਾ ਹੈ । ਕੀ ਏ ਸਹੀ ਏ ? ਕਦੇ ਸਮਾਂ ਸੀ ਜਦੋਂ ਪੰਜਾਬੀ ਵਿਦੇਸ਼ ਕਮਾਈ ਕਰਨ ਜਾਂਦੇ ਸਨ ਤੇ ਵਾਪਿਸ ਫਤਨ ਮੁੜਨ ਲਈ ਜਾਂਦੇ ਸਨ ,ਪਰ ਪਿਛਲੇ 10 ਕੁ ਸਾਲਾਂ ਤੋਂ ਜੋ ਪੰਜਾਬੀ ਜਵਾਨੀ ਦੇ ਬਦੇਸ਼ ਜਾਣ ਦਾ ਰੁਝਾਨ ਚਲ ਰਿਹਾ ਹੈ ਉਹ ਬੇਹਦ ਖਤਰਨਾਕ ਹੈ ,ਕਿਉਂਕਿ ਹੁਣ ਪੰਜਾਬੀ ਵਾਪਸ ਆਉਣ ਲਈ ਨਹੀਂ ਸਗੋਂ ਕਨੇਡਾ, ਅਮਰੀਕਾ, ਆਸਟ੍ਰੇਲੀਆ ਜਾਂ ਇੰਗਲੈਂਡ ਪਕੇ ਤੌਰ ਤੇ ਸੈਟ ਹੋਣ ਲਈ ਜਾਂਦੇ ਹਨ ।ਗਲ ਕੀ ਪੰਜਾਬ ਦਾ ਠਬਰੇਨ ਡਰੇਨ ਹੋ ਰਿਹਾ ਠਮਤਲਬ ਪੰਜਾਬੀਆ ਦੀ ਦਿਮਾਗੀ ਸ਼ਕਤੀ ਬਦੇਸ਼ਾਂ ਵਲ ਕੂਚ ਹੋ ਰਹੀ ਤੇ ਪੰਜਾਬ ਭਰ ਰਿਹਾ ਯੂਪੀ ,ਬਿਹਾਰ ,ਉੜੀਸਾ ਤੇ ਬੰਗਾਲ ਦੇ ਲੋਕਾਂ ਨਾਲ । ਹੋਰ ਤਾਂ ਹੋਰ ਬਿਹਾਰੀ ਤੇ ਯੂਪੀ ਵਾਲੇ ਹੁਣ ਸਿੰਘ ਸਜ ਗੁਰਦੁਆਰਿਆਂ ਵਿਚ ਵੀ ਘੁਸਪੈਠ ਕਰ ਗਏ ਹਨ ।ਮੇਰੇ ਸ਼ਹਿਰ ਸ੍ਰੀ ਮਾਛੀਵਾੜਾ ਸਾਹਿਬ ਦੇ ਇਕ ਗੁਰਦੁਆਰਾ ਸਾਹਿਬਾਨ ਵਿਚ ਇਹ ਲੋਕ ਗਾਜੀ ਦਾ ਕੰਮ ਕਰਦੇ ਹਨ ।ਬਦੇਸ਼ਾਂ ਵਿਚ ਕੰਮ ਕਰਨ ਲਈ ਗਏ ਨੌਜਵਾਨ ਡਾਲਰਾਂ ਦੀ ਕਮਾਈ ਪੰਜਾਬ ਬੈਠੇ ਪਰਿਵਾਰਾਂ ਨੂੰ ਭੇਜਦੇ ਸਨ ਜਿਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਵਡਾ ਹੁੰਗਾਰਾ ਮਿਲਦਾ ਸੀ ।ਪਰ ਹੁਣ ਪਹਿਲਾਂ ਬਾਪੂ ਜਮੀਨ ਵੇਚ ਕੇ ਜਾਂ ਗਹਿਣੇ ਰਖ 20 ਲਖ ਦਾ ਕਰਜਾ ਚਕਦਾ ਆਈਲਟਸ ਕਰਵਾ ਮੁੰਡੇ/ ਕੁੜੀ ਨੂੰ ਬਦੇਸ਼ ਭੇਜਦਾ ਤੇ ਫਿਰ ਸਾਲ ਛੇ ਮਹੀਨੇ ਬਾਅਦ ਆਪ ਵੀ ਮੀਆਂ ਬੀਵੀ ਨੌਕਰ ਕੋਲ ਬਜੁਰਗ ਬਾਪੂ ਬੇਬੇ ਨੂੰ ਛਡ ਕਨੇਡਾ ਨੂੰ ਜਹਾਜੇ ਚੜ ਜਾਂਦੇ ਹਨ । ਪੰਜਾਬ ਨੂੰ ਡਾਲਰ ਆਉਣ ਦੀ ਬਜਾਇ ਥੋੜ੍ਹੇ ਸਮੇਂ ਬਾਅਦ ਬਾਪੂ ਪੁਤਰ ਦੇ ਆਖੇ ਲਗ ਪੰਜਾਬ ਵਿਚਲਾ ਕਾਰੋਬਾਰ ਸਮੇਟ ਦਿੰਦਾ ਅਖੇਠ ਕੁਝ ਨੀ ਪੰਜਾਬ ਚ ਜਿੰਦਗੀ ਤਾਂ ਕਨੇਡਾ ਦੀ ਆ ਠਸਚੀ ਏਹੀ ਵਰਤਾਰਾ ਚਲ ਰਿਹਾ ਅਜ ਪੰਜਾਬ ਵਿਚ ।25 ਲਖੇ ਵਿਆਹਾਂ ਚ ਕੁਝ ਕਮੀ ਆਈ ਏ ਕਿਉਂਕਿ ਹੁਣ ਨੌਜਵਾਨ ਮੁੰਡੇ ਤੇ ਕੁੜੀਆਂ 10+2 ਕਰਨ ਤੋਂ ਬਾਅਦ ਹੀ ਬਦੇਸ਼ਾਂ ਵਿਚ ਚਲੇ ਜਾਂਦੇ ਹਨ ।ਉਹ ਦਿਨ ਦੂਰ ਨਹੀਂ ਜਦੋਂ ਪੜਨ ਗਏ ਮੁੰਡੇ ਤੇ ਕੁੜੀਆਂ ਪਕੇ ਹੋ ਗਏ ਤਾਂ ਉਹ ਵੀ ਪੰਜਾਬ ਦੀ ਰਹਿ ਗਈ ਨਲਾਇਕ ਜਵਾਨੀ ਨੂੰ ਕੌਨਟਰੈਕਟ ਵਿਆਹ ਕਰਵਾ ਬਦੇਸ਼ਾਂ ਨੂੰ ਢੋਣਗੇ !
ਅਜ ਦਾ ਸਚ ਏਹੀ ਹੈ ਕਿ ਠਆਈਲਟਸ'' ਦੇ ਦਮੂੰਹੇ ਸਪ ਅਗੇ ਸਭ ਡਿਗਰੀਆਂ ਫੇਲ ਨੇ ,ਜੇ ਕੁਝ ਵਿਕਦਾ ਤਾਂ ਸਿਰਫ ਠਆਈਲਟਸ।'' ਬਦੇਸ਼ੀ ਗੋਰਿਆਂ ਦਾ ਦਿਮਾਗ ਵੇਖੋ ਆਈਲਟਸ ਦੀ 12000/ ਫੀਸ ਨਾਲ ਪੰਜਾਬ ਚੋਂ ਕਰੋੜਾਂ ਰੁਪਏ ਹਰ ਸਾਲ ਸੁਕੇ ਪੁਕੇ ਇਕਠੇ ਕਰ ਲੈਂਦੇ ਹਨ ।ਗੱਲ ਫਿਰ ਉਥੇ ਹੀ ਆਉਦੀ ਹੈ ਕਿ ਇਹੋ ਜਿਹੀ ਹਾਲਤਾਂ ਵਿਚ ਪੰਜਾਬ ਸਿਉਂ ਦਾ ਕੀ ਬਣੂ ? ਦਿਲੀ ਤਾਂ ਪਹਿਲਾਂ ਹੀ ਪੰਜਾਬ ਦੀ ਦੁਸ਼ਮਣ ਹੈ ਤੇ ਹੁਣ ਪੰਜਾਬੀ ਵੀ ਇਹ ਕਹਿ ਕੇ ਖਹਿੜਾ ਛੁਡਾ ਭਜ ਰਹੇ ਹਨ ਕਿ ਠਏਥੇ ਤਾਂ ਪੰਜਾਬ ਚ ਕੁਝ ਨਹੀਂ ? ਪੰਜਾਬ ਦੀ ਜਰਖੇਜ ਧਰਤੀ ਤੇ ਹੁਣ ਤੀਆਂ, ਛਿੰਜਾ ਦੀ ਥਾਂ ਠਛਠ ਪੂਜਾ'' ਦੀ ਰੌਣਕ ਜਿਆਦਾ ਹੁੰਦੀ ਹੈ ।ਦੂਜੇ ਸੂਬਿਆਂ ਦੇ ਮਜਦੂਰਾਂ ਪੰਜਾਬ ਦੇ ਸਭਿਆਚਾਰ ਨੂੰ ਸਾਈਡ ਤੇ ਲਗਾ ਆਪਣਾ ਰਾਗ ਅਲਾਪਣਾ ਸ਼ੁਰੂ ਕਰ ਦਿਤਾ ।ਪੰਜਾਬ ਵਿਚ ਪੰਜਾਬੀਆਂ ਦੀ ਗਿਣਤੀ ਘਟ ਰਹੀ ਏ ਤੇ ਬਾਕੀਆਂ ਦੀ ਦਿਨੋ ਦਿਨ ਵਧ ਰਹੀ ਹੈ । ਸਵਾਲ ਇਹ ਹੈ ਕਿ ਕੀ ਪੰਜਾਬ ਆਪਣੀ ਹੋਂਦ ਗਵਾ ਦਿਲੀ ਦੀਆਂ ਲੂੰਬੜ ਚਾਲਾਂ ਅਗੇ ਹਾਰ ਮੰਨ ਲਏਗਾ। ਇਹ ਸਵਾਲ ਨੇ ਕੁਝ ਹਵਾ ਵਿਚ ਲਟਕਦੇ ਕਿ ਪੰਜਾਬ ਦਾ ਕੀ ਬਣੇਗਾ। ਮੈਂ ਇਹ ਨਹੀਂ ਕਹਿ ਰਿਹਾ ਕਿ ਬਦੇਸ਼ਾਂ ਨੂੰ ਨਾ ਜਾਓ, ਜਾਓ ਜੰਮ ਜੰਮ ਜਾਓ ਪਰ ਆਪਣੇ ਘਰ ਚ ਪੈਂਦੀ, ਵਰਦੀ ਠਲੂਅ'' ਤੋਂ ਬਚਣ ਲਈ ਗਵਾਂਢੀਆਂ ਦੇ ਠਏ ਸੀ'' ਦਾ ਕਿੰਨਾ ਚਿਰ ਆਨੰਦ ਮਾਣੋਗੇ? ਪੰਜਾਬ ਦੇ ਖਸਤਾ ਹੋ ਚੁਕੇ ਸਿਸਟਮ ਤੋ ਭਜ ਕੇ ਕਿਥੇ ਜਾਵੋਗੇ ,ਇਹ ਪੰਜਾਬ ਥੋਡਾ ਏ ਆਉ ਏਹਨੂੰ ਸੰਭਾਲਈਏ ? ਵਿਗੜ ਚੁਕੇ ਪੰਜਾਬ ਨੂੰ ਸੰਭਾਲਣਾਂ ਥੋਡਾ ਪੰਜਾਬੀਆ ਦਾ ਈ ਕੰਮ ਏ ,ਆਪਣੀ ਜਿੰਮੇਵਾਰੀ ਨਿਭਾਉ ।
ਜਗਰੂਪ ਸਿੰਘ ਮਾਨ
ਸੰਪਰਕ : 98550-55355
ਸ੍ਰੀ ਮਾਛੀਵਾੜਾ ਸਾਹਿਬ
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback