Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

28 ਵੇਂ ਕੈਨੇਡਾ ਕੱਪ ਤੇ ਪੂਰਬੀ ਕੈਨੇਡਾ ਦਾ ਕਬਜਾ ਭਾਰਤ ਬਣਿਆ ਉੱਪ ਜੈਤੂ-(ਸਤਪਾਲ ਮਾਹੀ ਖਡਿਆਲ )


    
  

Share
  ਅਰਸ ਚੋਹਲਾ ਕੈਨੇਡਾ ਬੈਸਟ ਜਾਫੀ - ਰਿੰਕੂ ਖੰਰੈਟੀ ਭਾਰਤ ਬੈਸਟ ਰੇਡਰ ਬਣਿਆ
ਕੈਨੇਡਾ ਦੀ ਓਨਟਾਰੀਓ ਸਟੇਟ ਵਿੱਚ ਹੋਣ ਵਾਲਾ ਸਾਲਾਨਾ ਕੈਨੇਡਾ ਕੱਪ ( ਵਰਲਡ ਕਬੱਡੀ ਕੱਪ) ਬੜੀ ਧੂਮ ਧੜੱਕੇ ਨਾਲ ਸ਼ੁਰੂ ਹੋ ਕੇ ਖੜਕੇ ਦੜਕੇ ਨਾਲ ਸਮਾਪਤ ਹੋ ਗਿਆ ਹੈ । ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਦੀ ਅਗਵਾਈ ਵਿੱਚ ਓਨਟਾਰੀਓ ਕਬੱਡੀ ਕਲੱਬ ਵਲੋਂ ਕਰਵਾਏ ਕਬੱਡੀ ਕੱਪ ਵਿੱਚ ਦੇਸ਼ ਵਿਦੇਸ਼ ਦੇ ਖੇਡ ਪ੍ਰਬੰਧਕਾ ਤੇ ਖਿਡਾਰੀਆਂ ਨੇ ਭਾਗ ਲਿਆ ।ਜਿੰਨਾ ਵਿੱਚ ਛੇ ਸੀਨੀਅਰ ਟੀਮਾ ਤੇ ਚਾਰ ਜੂਨੀਅਰ ਟੀਮਾ ਦੇ ਮੈਚ ਖੇਡੇ ਗਏ ।ਇਸ ਸਾਲ ਦੇ ਕਬੱਡੀ ਦੇ ਵਿੱਚ ਕੀ ਕੁੱਝ ਹੋਇਆ ਉਹ ਸਾਡੇ ਪਾਠਕਾ ਨਾਲ ਅਸੀਂ ਜਰੂਰ ਸਾਂਝਾ ਕਰਾਂਗੇ –
ਧਾਰਮਿਕ ਰਸ਼ਮਾ ਤੇ ਸਾਹੀ ਠਾਠ ਬਾਠ ਨਾਲ ਹੋਈ ਸ਼ੁਰੂਆਤ
ਪੰਜਾਬੀ ਲੋਕਾਂ ਦੇ ਸੁਭਾਅ ਅਨੁਸਾਰ ਇਸ 28 ਵੇਂ ਕੈਨੇਡਾ ਕੱਪ ਦੀ ਸ਼ੁਰੂਆਤ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਗੁਰੁ ਗ੍ਰੰਥ ਸਾਹਿਬ ਦੇ ਚਰਨਾ ਵਿੱਚ ਅਰਦਾਸ ਕਰਨ ਤੋਂ ਬਾਅਦ ਟੀਮਾ ਦੇ ਮਾਰਚ ਪਾਸਟ ਨਾਲ ਹੀ "ਦੇਹਿ ਬਰ ਮੋਹਿ" ਸ਼ਬਦ ਤੇ ਕੈਨੇਡਾ ਦਾ ਰਾਸ਼ਟਰੀ ਗੀਤ ਗਾ ਕੇ ਕੀਤੀ ਗਈ ।ਇਸ ਤੋਂ ਇਲਾਵਾ ਪੰਜਾਬੀ ਗੱਭਰੂਆਂ ਨੇ ਆਪਣੇ ਫੋਕ ਰੰਗ ਨੂੰ ਪੇਸ਼ ਕਰਦਿਆਂ ਭੰਗੜਾ ਕੇ ਲੋਕਾਂ ਨੂੰ ਆਪਣੇ ਵਿਰਸੇ ਨਾਲ ਜੋੜਿਆ । ਖੂਬਸੂਰਤ ਪੁਸਾਕਾ ਚ ਸਜੇ ਪ੍ਰਬੰਧਕ ਤੇ ਵੱਖ ਵੱਖ ਦੇਸ਼ਾ ਦੇ ਝੰਡਾਂ ਬਰਦਾਰ ਬਣੇ ਖਿਡਾਰੀਆ ਨੇ ਪ੍ਰੋਗਰਾਮ ਦੀ ਸ਼ਾਨ ਵਿੱਚ ਹੋਰ ਵੀ ਵਾਧਾ ਕਰ ਦਿੱਤਾ । ਸੁਰਤਾਲ ਵਿੱਚ ਵੱਜਦੀਆਂ ਬੈਂਡ ਦੀਆਂ ਧੁੰਨਾ ਮਾਹੌਲ ਨੂੰ ਹੋਰ ਵੀ ਚਾਰ ਚੰਨ ਲਾ ਰਹੀਆ ਸਨ । ਪੂਰੇ ਜੋਸ਼ੋ ਖਰੋਸ ਤੇ ਧੁਮ ਧੜੱਕੇ ਨਾਲ ਓ ਕੇ ਸੀ ਕਲੱਬ ਨੇ ਕੈਨੇਡਾ ਕੱਪ ਦੀ ਸ਼ੁਰੂਆਤ ਕੀਤੀ ।
ਅੰਡਰ 21 ਦੇ ਮੈਚ ਨਾਲ ਹੋਈ ਕੈਨੇਡਾ ਦੀ ਕਬੱਡੀ ਦੀ ਸ਼ੁਰੂਆਤ
ਕੈਨੇਡਾ ਕੱਪ ਦਾ ਪਹਿਲਾ ਮੈਚ ਮੇਜਬਾਨ ਕੈਨੇਡਾ ਈਸਟ ਤੇ ਅਮਰੀਕਾ ਦੀਆਂ ਟੀਮਾ ਦੇ ਜੰਮਪਲ ਨੌਜਵਾਨਾ ਦੇ ਭੇੜ ਨਾਲ ਇਸ ਵੱੱਡੇ ਮਹਾਂਕੂੰਭ ਦਾ ਆਗਾਜ ਹੋਇਆ । ਇਸ ਮੈਚ ਵਿੱਚ ਅਮਰੀਕਾ ਦੇ ਨੌਜਵਾਨਾ ਨੇ ਕੈਨੇਡੀਅਨ ਟੀਮ ਨੂੰ ੩੭ ਦੇ ਮੁਕਾਬਲੇ ੪੩.੫੦ ਅੰਕ ਲੈ ਕੇ ਹਰਾਇਆ । ਪਹਿਲੇ ਮੈਚ ਦੌਰਾਨ ਦਰਸ਼ਕਾ ਦੀ ਗਿਣਤੀ ਘੱਟ ਹੋਣ ਕਾਰਨ ਮਾਹੌਲ ਠੰਡਾ ਹੀ ਸੀ ।
ਕਬੱਡੀ ਓਪਨ ਦਾ ਪਹਿਲਾ ਮੈਚ ਮੇਜਬਾਨ ਕੈਨੇਡਾ ਈਸਟ ਤੇ ਕੈਨੇਡਾ ਨੈਸ਼ਨਲ ਕਬੱਡੀ ਐਸੋਸ਼ੀਏਸ਼ਨ ਦਰਮਿਆਨ
ਕਬੱਡੀ ਦੇ ਇਸ ਵੱਡੇ ਵੱਕਾਰੀ ਕੱਪ ਦਾ ਪਹਿਲਾ ਮੈਚ ਵੀ ਦੋ ਵੱਡੀਆ ਟੀਮਾ ਦੇ ਦਰਮਿਆਨ ਸ਼ੁਰੂ ਹੋਇਆ ।ਕੈਨੇਡਾ ਈਸਟ ਦੀ ਟੀਮ ਦੀ ਅਗਵਾਈ ਇੰਦਰਜੀਤ ਧੁੱਗਾ ,ਹਰਵਿੰਦਰ ਬਾਸੀ,ਸੁੱਖਾ ਢੇਸੀ,ਮਿੱਠੂ ਤੇ ਕੋਚ ਕਰਨ ਘੁਮਾਣ ਦਿੜ੍ਹਬਾ ਤੇ ਰੇਸ਼ਮ ਰਾਜਸਥਾਨੀ ਕਰ ਰਹੇ ਸਨ ।ਦੂਜੇ ਪਾਸੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਟੀਮ ਲਈ ਪ੍ਰਧਾਨ ਲਾਲੀ ਢੇਸੀ , ਹਰਵਿੰਦਰ ਲੱਡੂ,ਬਿੱਟਾ ਸੋਹੀ,ਮੇਜਰ ਬਰਾੜ,ਜਲੰਧਰ ਸਿੱਧੂ,ਬੇਅੰਤ ਲਿੱਟ ,ਕਮਲਜੀਤ ਨੀਟੂ ਸਮੇਤ ਪੂਰੀ ਐਸੋਸ਼ੀਏਸ਼ਨ ਦਾ ਯੋਗਦਾਨ ਸੀ । ਇਸ ਮਕਾਬਲੇ ਦੀ ਪਹਿਲੀ ਰੇਡ ਇਸ ਸਾਲ ਦੇ ਟੌਪਰ ਧਾਵੀ ਸੁਲਤਾਨ ਸਮਸਪੁਰ ਨੇ ਕੈਨੇਡਾ ਈਸਟ ਵਲੋਂ ਪਾ ਕੇ ਜੈਤੂ ਸ਼ੁਰੂਆਤ ਦੇ ਸੰਕੇਤ ਦਿੱਤੇ ।ਇਸ ਮੁਕਾਬਲੇ ਚ ਕੈਨੇਡਾ ਈਸਟ ਕੋਲ ਅਜੋਕੇ ਦੌਰ ਦੇ ਪ੍ਰਸਿੱਧ ਖਿਡਾਰੀ ਧਾਵੀ ਕਾਲਾ ਧਨੌਲਾ,ਹੀਰਾ ਬੱਟ,ਸ਼ੰਕਰ ਸੰਧਵਾ,ਰਾਜੂ ਕੋਟੜਾ ਭੜੀ ਤੇ ਜਾਫੀਆ ਵਿੱਚ ਗਲੇਡੀਏਟਰ ਸੰਦੀਪ ਨੰਗਲ ਅੰਬੀਆ,ਖੁਸ਼ੀ ਦੁੱਗਾਂ,ਜੱਗਾ ਚਿੱਟੀ , ਫਰਿਆਦ ਅਲੀ,ਅਰਸ ਚੋਹਲਾ ਸਾਹਿਬ ਆਦਿ ਵੱਡੀ ਜੈਤੂ ਫੌਜ ਸੀ । ਜਿਸ ਦੇ ਸਾਹਮਣੇ ਕੈਨੇਡਾ ਨੈਸ਼ਨਲ ਕਬੱਡੀ ਦੇ ਯੋਧੇ ਧਾਵੀ ਗੋਰਾ ਸਰਹਾਲੀ ਮੰਡ,ਜੋਧਾ ਘਾਸ,ਮਨਜੋਤ ਮਾਛੀਵਾੜਾ,ਪਿੰਕਾ ਜਰਗ ,ਸੋਨੂੰ ਗੁੱਜਰ ਤੇ ਜਾਫੀ ਸਪਿੰਦਰ ਮਨਾਣਾ,ਗੁਰਦਿੱਤ ਕਿਸਨਗੜ੍ਹ ,ਕਮਲ ਟਿੱਬਾ,ਸਨੀ ਆਦਮਵਾਲ ਵਰਗੇ ਸਨ। ਇਸ ਮੈਚ ਵਿੱਚ ਕੈਨੇਡਾ ਈਸਟ ਨੇ ਸ਼ੁਰੂ ਤੋਂ ਹੀ ਪਕੜ ਬਣਾ ਲਈ ਤੇ ਅੰਤਮ ਪਲਾਂ ਤੱਕ ਜਾਂਦਿਆ ਆਪਣੇ ਸੂਬੇ ਦੇ ਲੋਕਾਂ ਨੂੰ ੩੫ ਦੇ ਮੁਕਾਬਲੇ ੪੩ ਅੰਕਾਂ ਦੀ ਵੱਡੀ ਜਿੱਤ ਦਾ ਤੋਹਫਾ ਦਿੱਤਾ ।
ਦੂਜੇ ਮੁਕਾਬਲੇ ਚ ਅਮਰੀਕਾ ਤੇ ਬੀ ਸੀ ਯੂਨਾਈਟਿਡ ਦੀ ਭਰਵੀ ਟੱਕਰ
ਦਰਸ਼ਕਾ ਦੀ ਵਧਦੀ ਗਿਣਤੀ ਦੇ ਨਾਲ ਹੀ ਕਬੱਡੀ ਦਾ ਦੂਜਾ ਮੈਚ ਵੀ ਖੜਕੇ ਦੜਕੇ ਵਾਲਾ ਹੋ ਨਿਬੜਿਆ ।ਕਬੱਡੀ ਦਾ ਧੁਰ ਅੰਦਰੋਂ ਦੀਵਾਨਾ ਬਲਜੀਤ ਸੰਧੂ,ਨਾਜਰ ਸਹੋਤਾ,ਪਿੰਦਾ ਬਰਾੜ,ਕੁਲਵੰਤ ਸਾਹ,ਬੱਬੀ ਸਿਆਟਲ,ਬੂਟਾ ਚਾਹਲ ਤੇ ਕੋਚ ਤੀਰਥ ਗਾਖਲ ਕੋਲ ਅਮਰੀਕਾ ਦੀ ਕਮਾਂਡ ਸੀ । ਇਸ ਮੁਕਾਬਲੇ ਚ ਬੀ ਸੀ ਯੂਨਾਈਟਿਡ ਦੀ ਟੀਮ ਪ੍ਰਧਾਨ ਭੁਪਿੰਦਰ ਸਿੰਘ ਬੱਬਲ,ਗਿਆਨ ਬਨਿੰਗ,ਦਾਰਾ ਮੁਠੱਡਾ,ਬਿੰਦਰ ਜਗਰਾਓ ,ਹਰਪ੍ਰੀਤ ਸਿਵੀਆ ,ਬਲਰਾਜ ਸੰਘਾ ,ਕੋਚ ਲੱਖਾ ਗਾਜੀਪੁਰ ਤੇ ਜਵਾਰਾ ਸੰਘਾ ਦੀ ਦੇਖ ਰੇਖ ਚ ਪੁੱਜੀ ।ਇਸ ਮੈਚ ਵਿੱਚ ਬੀ ਸੀ ਤੇ ਅਮਰੀਕਾ ਦੀ ਖੂਬ ਖੜਕੀ । ਅਮਰੀਕਾ ਦੀ ਟੀਮ ਦੇ ਧਾਵੀ ਪਾਲੀ ਛੰਨਾ,ਗੁਰੀ ਧਲੇਰ,ਸੁੱਖਾ ਮਾਹਲਾ,ਗਗਨ ਨਾਗਰਾ ,ਦੁੱਲਾ ਬੱਗਾਪਿੰਡ ਤੇ ਜਾਫੀ ਲੱਖਾ ਚੀਮਾ,ਰੂਬੀ ਹਰਖੋਵਾਲ,ਗਿੰਦਾ ਬੱਗਾ ਪਿੰਡ,ਬਿੱਲੀ ਲੱਲੀਆ,ਲਵਲੀ ਸਹੇੜੀ ਆਦਿ ਅਮਰੀਕੀ ਪ੍ਰਧਾਨ ਟਰੰਪ ਵਾਂਗ ਕਰੰਟ ਕੱਢ ਰਹੇ ਸਨ । ਜਦਕਿ ਬ੍ਰਿਟਿਸ ਕੋਲੰਬੀਆ ਵਰਗੇ ਸੀਤ-ਸਾਂਤ,ਖੂਬਸੂਰਤ ਮੁਲਕ ਦੇ ਕੋਲ ਭਾਰਤ ਪਾਕਿਸਤਾਨ ਦੇ ਖਿਡਾਰੀਆ ਦੀ ਫੌਜ ਸੀ । ਬੀ ਸੀ ਦੇ ਧਾਵੀ ਲਾਲਾ ਐਬਦੁੱਲਾ, ਬੰਨੀ ਸਮਾਣਾ , ਭੀਮ ਦੁਬਲੀ ,ਤਾਜਾ ਕਾਲਾ ਸੰਘਿਆ ,ਸਫੀਕ ਅਹਿਮਦ ਚਿਸਤੀ ਤੇ ਜਾਫੀ ਜੀਤਾ ਤਲਵੰਡੀ ਚੌਧਰੀਆ,ਬੱਬੂ ਭਿੰਡਰ,ਮਨਜਿੰਦਰ ਉੱਡਣਾ ,ਕੁਲਦੀਪ ਸ਼ਿਕਾਰ ਮਾਛੀਆ ਆਦਿ ਖਿਡਾਰੀਆ ਨੇ ਖੇਡ ਮੈਦਾਨ ਵਿੱਚ ਜੋਸ ਭਰ ਦਿੱਤਾ । ਹਰਖੋਵਾਲੀਆ ਰੂਬੀ ਇਸ ਮੈਚ ਵਿੱਚ ਕਾਫੀ ਸਮੇਂ ਬਾਅਦ ਚੰਗੀ ਪੁਜੀਸ਼ਨ ਵਿੱਚ ਦਿਖਾਈ ਦਿੱਤਾ ।ਜਿਸ ਦੇ ਬੰਨੀ ਸਮਾਣਾ ਨੂੰ ਲਾਏ ਜੱਫੇ ਨੇ ਧੰਨ –ਧੰਨ ਕਰਾਈ । ਇਹ ਮੈਚ ਸ਼ੁਰੂ ਤੋਂ ਹੀ ਫਸਵਾ ਰਿਹਾ । ਇਸ ਮੈਚ ਵਿੱਚ ਪਹਿਲੇ ਹਾਫ ਤੱਕ ਅਮਰੀਕਾ ੧੭.੫੦ ਅੰਕ ਤੇ ਬੀਸੀ ਯੂਨਾਈਟਿਡ ਕੈਨੇਡਾ 18 ਅੰਕ ਸਨ । ਦੂਜੇ ਹਾਫ ਵਿੱਚ ਮੈਚ ਨੇ ਅਜਿਹਾ ਰੰਗ ਫੜਿਆ ਕਿ ਅੰਕ 24-24,26-2628-28,29-29 , 32-32 ਤੇ 33-33 ਅੰਕਾਂ ਤੱਕ ਸਕੋਰ ਬਰਾਬਰੀ ਤੱਕ ਭਿੜਿਆ ਰਿਹਾ । ਆਖਰੀ ਸਮੇਂ ਤੱਕ ਅਮਰੀਕਾ ਨੇ 37.50 ਅੰਕ ਤੇ ਕੈਨੇਡਾ ਬੀਸੀ ਯੂਨਾਈਟਿਡ ਨੇ ੩੯.੫੦ ਅੰਕ ਲੈ ਫੈਸਲਾਕੁੰਨ ਜਿੱਤ ਦਰਜ ਕੀਤੀ ।
ਇੰਗਲੈਂਡ ਤੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਬੀ ਸੀ ਦੀ ਟੱਕਰ
ਅੰਤਰਰਾਸ਼ਟਰੀ ਕਬੱਡੀ ਦੀ ਸ਼ੁਰੂਆਤ ਕਰਨ ਵਾਲੇ ਇੰਗਲੈਂਡ ਦੀ ਕਬੱਡੀ ਦੀ ਇਸ ਸਮੇਂ ਹਾਲਤ ਬੜੀ ਪਤਲੀ ਹੈ । ਕੈਨੇਡਾ ਕੱਪ ਦਾ ਕਈ ਵਾਰ ਚੈਪੀਅਨ ਰਿਹਾ ਬਰਤਾਨੀਆ ਨੇ ਅੱਜ ਟੀਮ ਵੀ ਕੈਨੇਡਾ ਤੋਂ ਖਿਡਾਰੀ ਉਧਾਰ ਲੈ ਕੇ ਬਣਾਈ ਜਿਸ ਦਾ ਕਾਰਨ ਵਲੈਤੀਆਂ ਦੀ ਪ੍ਰਧਾਨਗੀ ਨੂੰ ਲੈ ਕੇ ਹੋਈ ਖਿਚੋਤਾਣ ਹੈ । ਇਸ ਵਰਤਾਰੇ ਦੇ ਬਾਵਜੂਦ ਵੀ ਇੰਗਲੈਂਡ ਟੀਮ ਨੇ ਚੰਗੇ ਜੌਹਰ ਦਿਖਾਏ ਪਏ । ਇੰਗਲੈਂਡ ਦੀ ਟੀਮ ਦੀ ਅਗਵਾਈ ਪ੍ਰਧਾਨ ਰਣਜੀਤ ਸਿੰਘ ਢੰਡਾ,ਬਹਾਦਰ ਸ਼ੇਰਗਿੱਲ ਨੇ ਕੀਤੀ ।ਇਸ ਮੈਚ ਵਿੱਚ ਯੂ ਕੇ ਕੋਲ ਯਾਦਾ ਸੁਰਖਪੁਰ,ਜੋਧਾ ਸੁਰਖਪੁਰ,ਤਾਰੀ ਖੀਰਾਵਾਲ,ਸਰਨਾ ਡੱਗੋਰਮਾਣਾ,ਸੱਤੂ ਖਡੂਰ ਸਾਹਿਬ ਜਾਫੀ ਤੇ ਧਾਵੀ ਜੋਤਾ ਮਹਿਮਦਵਾਲ,ਹੈੱਪੀ ਸੈਂਪਲੀ ਸਾਹਿਬ ,ਨਿੰਨੀ ਗੋਪਾਲਪੁਰ ,ਮੱਖਣ ਮੱਖੀ ਮੌਜੂਦ ਸਨ । ਜਿੰਨਾ ਨੇ ਕੈਨੇਡਾ ਨੈਸ਼ਨਲ ਕਬੱਡੀ ਐਸੋਸੀਏਸ਼ਨ ਬੀ ਸੀ ਨੂੰ 33 ਦੇ ਮੁਕਾਬਲੇ 38.50 ਅੰਕ ਲੈ ਕੇ ਚਿੱਤ ਕੀਤਾ ।
ਅਮਰੀਕਾ ਤੇ ਭਾਰਤ ਦਾ ਕਰੋ ਜਾ ਮਰੋ ਵਾਲਾ ਮੈਚ
ਕੈਨੇਡਾ ਵਰਲਡ ਕੱਪ ਬੇਸੱਕ ਭਾਰਤੀ ਟੀਮ ਨੂੰ ਵਧੇਰੇ ਤਰਜੀਹ ਨਹੀਂ ਦਿੱਤੀ ਜਾਂਦੀ ।ਕਈ ਮੌਕੇ ਅਜਿਹੇ ਵੀ ਆਏ ਜਦੋਂ ਭਾਰਤ ਇਸ ਮਹਾਂਕੁੰਭ ਦਾ ਚੈਪੀਅਨ ਬਣਿਆ ਤੇ ਕਈ ਵਾਰ ਕੈਨੇਡੀਅਨਾ ਨੇ ਭਾਰਤੀ ਟੀਮ ਨੂੰ ਖਾਨਾਪੂਰਤੀ ਲਈ ਬਣਾਇਆ । ਇਸ ਸਾਲ ਦੀ ਭਾਰਤੀ ਟੀਮ ਦੇ ਹਲਾਤ ਸ਼ੁਰੂ ਚ ਡਾਵਾਂਡੋਲ ਹੀ ਲੱਗਦੇ ਸਨ । ਪ੍ਰੰਤੂ ਕਬੱਡੀ ਦੇ ਧੱਕੜ ਬੰਦੇ ਗੁਰਮੁੱਖ ਅਟਵਾਲ,ਸੁੱਖਾ ਰੰਧਾਵਾ,ਕੀਪਾ ਟਾਂਡਾ ,ਮੀਕਾ ਜੌਹਲ,ਪੰਮਾ ਸੋਹਲ ਆਦਿ ਦੇ ਯਤਨਾ ਨਾਲ ਹੋਂਦ ਵਿੱਚ ਆਈ ਇਸ ਮੈਚ ਵਿੱਚ "ਮੈ ਪੁੱਤ ਪੰਜਾਬੀ ਮਾਂ ਦਾ ਹਾਂ" ਵਾਲੀ ਕਹਾਵਤ ਵਾਂਗ ਭਾਰਤੀ ਗੱਭਰੂਆ ਨੇ ਦੁਨੀਆ ਦੀ ਵੱਡੀ ਸਕਤੀ ਕਹਾਉਣ ਵਾਲੇ ਦੇਸ਼ ਅਮਰੀਕਾ ਨੂੰ ਇੱਥੇ ਚਿੱਤ ਕਰ ਦਿੱਤਾ । ਭਾਰਤੀ ਖਿਡਾਰੀ ਬੰਟੀ ਟਿੱਬਾ,ਰਿੰਕੂ ਖੈਰੰਟੀ,ਨਿਰਮਲ ਲੋਪੋਕੇ ,ਮਹਾਵੀਰ ਅਠਵਾਲ,ਅਮ੍ਰਿਤ ਔਲਖ ,ਪੰਮਾ ਸੋਹਾਣਾ,ਨਿੰਦੀ ਬੇਨੜਾ,ਸੰਦੀਪ ਬੱਸੀਆ ,ਗੱਗੀ ਮੱਲ੍ਹਾ ਨੇ ਸ਼ਾਨਦਾਰ ਖੇਡ ਦਿਖਾਈ । ਅਮਰੀਕਾ ਦੇ ਦੁੱਲੇ ਨੂੰ ਆਖਿਰ ਹੋਣੀ ਨੇ ਟੋਕਰਾ ਚੁਕਾ ਹੀ ਦਿੱਤਾ । ਅਮਰੀਕਾ ਦੇ ਜਾਫੀ ਬਿੱਲੀ ਲੱਲੀਆਂ ਨੇ ਇਸ ਮੈਚ ਵਿੱਚ ਚੰਗਾ ਪ੍ਰਦਰਸ਼ਨ ਕੀਤਾ ।ਇਸ ਮੈਚ ਭਾਰਤ ਦੇ ੩੮ ਅੰਕ ਤੇ ਅਮਰੀਕਾ ਦੇ ੩੬ ਅੰਕ ਸਨ ।ਇਸ ਹਾਰ ਨਾਲ ਹੀ ਅਮਰੀਕਾ ਮੁਕਾਬਲੇ ਚੋ ਬਾਹਰ ਹੋ ਗਿਆ ।
ਸੈਮੀਫਾਈਨਲ ਦੀ ਟੱਕਰ
ਬੋਰਨ ਗੱਭਰੂਆ ਦੇ ਅੰਡਰ 21 ਦੇ ਮੈਚ ਤੋਂ ਬਾਅਦ ਪਹਿਲਾ ਸੈਮੀਫਾਈਨਲ ਮੈਚ ਮੇਜਬਾਨ ਕੈਨੇਡਾ ਪੂਰਬੀ ਤੇ ਬੀ ਸੀ ਯੂਨਾਈਟਿਡ ਕੈਨੇਡਾ ਪੱਛਮ ਦੀਆਂ ਟੀਮਾ ਦਰਮਿਆਨ ਖੇਡਿਆ ਗਿਆ ।ਇਸ ਮੁਕਾਬਲੇ ਵਿੱਚ ਕੈਨੇਡਾ ਈਸਟ ਨੇ ਬੀਸੀ ਯੂਨਾਈਟਿਡ ਤੇ 42 ਦੇ ਮੁਕਾਬਲੇ 45ਅੰਕਾ ਨਾਲ ਜਿੱਤ ਦਰਜ ਕੀਤੀ । ਦੂਜਾ ਸੈਮੀਫਾਈਨਲ ਮੈਚ ਭਾਰਤ ਤੇ ਯੂਕੇ ਦਰਮਿਆਨ ਹੋਇਆ ।ਇਸ ਮੁਕਾਬਲੇ ਵਿੱਚ ਭਾਰਤ ਨੇ ਬਰਤਾਨੀਆ ਨੂੰ 60 ਦੇ ਮੁਕਾਬਲੇ 43 ਅੰਕ ਲੈ ਕੇ ਚਿੱਤ ਕੀਤਾ । ਭਾਰਤ ਇਸ ਜਿੱਤ ਨਾਲ ਹੀ ਪ੍ਰਵਾਸੀਆ ਭਾਰਤੀਆ ਚ ਖੁਸ਼ੀ ਦੀ ਲਹਿਰ ਦੌੜ ਗਈ ।
ਫਾਈਨਲ ਦੀ ਖਿਤਾਬੀ ਟੱਕਰ
ਕੈਨੇਡਾ ਕੱਪ ਦੀ ਜੈਤੂ ਟੀਮ ਤੇ ਜੈਤੂ ਖਿਡਾਰੀ ਨੂੰ ਦੁਨੀਆ ਦਾ ਜੈਤੂ ਮੰਨਿਆ ਜਾਂਦਾ ਹੈ । ਮੈਚ ਸ਼ੁਰੂ ਹੋਣ ਤੋਂ ਪਹਿਲਾ ਲੱਗਦਾ ਸੀ ਕਿ ਖਿਤਾਬੀ ਜਿੱਤ ਦੇ ਨਾਲ ਨਾਲ ਬੈਸਟ ਖਿਡਾਰੀਆਂ ਦੇ ਇਨਾਮ ਵੀ ਕੈਨੇਡਾ ਈਸਟ ਹੀ ਸਮੇਟ ਲਵੇਗਾ ।ਕਿਉਂਕਿ ਕੈਨੇਡਾ ਈਸਟ ਕੋਲ ਵਾਧੂ ਭਾਰੀ ਟੀਮ ਸੀ । ਮੈਚ ਸ਼ੁਰੂ ਹੋਇਆ ਤਾਂ ਦੋਵੇਂ ਪਾਸਿਓ ਤਾੜ-ਤਾੜ ਹਮਲੇ ਹੋਣੇ ਸ਼ੁਰੂ ਹੋ ਗਏ । ਕੈਨੇਡਾ ਈਸਟ ਦੀ ਟੀਮ ਨੇ ਮੈਚ ਵਿੱਚ ਲੀਡ ਬਣਾਈ ਤਾਂ ਇਸ ਟੀਮ ਦੇ ਧਾਵੀਆ ਵਿੱਚ ਬੈਸਟ ਬਣਨ ਦੀ ਦੌੜ ਵੀ ਸ਼ੁਰੂ ਹੋ ਗਈ । ਕੈਨੇਡਾ ਈਸਟ ਵਲੋਂ ਸੁਲਤਾਨ ਸਮਸਪੁਰ,ਹੀਰਾ ਬੱਟ,ਕਾਲਾ ਧਨੌਲਾ,ਸ਼ੰਕਰ ਸੰਧਵਾ,ਰਾਜੂ ਕੋਟੜਾ ਤੇ ਜਾਫੀ ਜੱਗਾ ਚਿੱਟੀ,ਫਰਿਆਦ ਅਲੀ,ਅਰਸ ਚੋਹਲਾ,ਖੁਸ਼ੀ ਦੁੱਗਾਂ,ਸੰਦੀਪ ਨੰਗਲ ਅੰਬੀਆ ਨੇ ਤਾਂਬੜ ਤੋੜ ਅੰਕ ਬਟੋਰੇ । ਦੂਜੇ ਪਾਸੇ ਭਾਰਤੀ ਖਿਡਾਰੀ ਆਪਣੀ ਫਿਤਰਤ ਮੁਤਾਬਿਕ ਅਜਿੱਤ ਯੋਧੇ ਵਾਂਗ ਖੇਡੇ । ਇਸ ਮੈਚ ਵਿਚ ਰਿੰਕੂ ਖੈਰੰਟੀ,ਨਿਰਮਲ ਲੋਪੋਕੇ ,ਬੰਟੀ ਟਿਬਾ,ਮਨ ਸਿੰਘ ਜਨਾਲ ਧਾਵੀ ਤੇ ਜਾਫੀ ਨਿੰਦੀ ਬੇਨੜਾ,ਗੱਗੀ ਮੱਲ੍ਹਾ,ਸੰਦੀਪ ਬੱਸੀਆ,ਪੰਮਾ ਸੋਹਾਣਾ,ਅਮ੍ਰਿਤ ਔਲਖ ਨੇ ਸ਼ਾਨਦਾਰ ਖੇਡ ਦਿਖਾਈ । ਆਖਰੀ ਸਮੇਂ ਤੱਕ ਕੈਨੇਡਾ ਈਸਟ ਨੇ 67 ਅੰਕ ਤੇ ਭਾਰਤ ਨੇ 41 ਅੰਕ ਪ੍ਰਾਪਤ ਕੀਤੇ । ਦੁਨੀਆ ਦੇ ਇਸ ਮਹਾਂਮੰਚ ਤੇ ਕੈਨੇਡਾ ਈਸਟ ਚੈਪੀਅਨ ਤੇ ਭਾਰਤ ਉੱਪ ਜੈਤੂ ਬਣਿਆ ।ਪੂਰਬੀ ਕੈਨੇਡਾ ਟੀਮ ਦਾ ਜਾਫੀ ਅਰਸ ਚੋਹਲਾ ੮ ਜੱਫੇ ਲਾ ਕੇ ਬੈਸਟ ਜਾਫੀ ਤੇ ਭਾਰਤੀ ਰੇਡਰ ਰਿੰਕੂ ਖੈਰੰਟੀ 21 ਅੰਕ ਲੈ ਕੇ ਬੈਸਟ ਰੇਡਰ ਬਣਿਆ ।ਇਸ ਦੇ ਨਾਲ ਹੀ 28 ਵੇਂ ਕੈਨੇਡਾ ਕੱਪ ਤੇ ਮੇਜਬਾਨਾ ਦਾ ਕਬਜਾ ਹੋ ਗਿਆ ।
ਗੋਲਡ ਮੈਡਲਾ ਨਾਲ ਸਨਮਾਨ
28 ਵੇਂ ਕੈਨੇਡਾ ਕੱਪ ਦੌਰਾਨ ਸੰਸਾਰ ਪ੍ਰਸਿੱਧ ਖਿਡਾਰੀ ਜਤਿੰਦਰ ਸਿੰਘ ਲੱਖਾ,ਤੀਰਥ ਗਾਖਲ, ਵੇਟਲਿਫਟਰ ਚੂਹੜ ਸਿੰਘ ਬੜਾਪਿੰਡ,ਸੁਖਦੀਪ ਕੌਰ ਕੰਗ,ਸੀਜਨ ਦੇ ਬੈਸਟ ਰੇਡਰ ਜਾਫੀ ਸੁਲਤਾਨ ਸਮਸਪੁਰ – ਅਰਸ ਚੋਹਲਾ ਸਾਹਿਬ ,ਕੱਪ ਦੇ ਬੈਸਟ ਰੇਡਰ ਜਾਫੀ ਅਰਸ ਚੋਹਲਾ-ਰਿੰਕੂ ਖੈਰੰਟੀ ਦਾ ਗੋਲਡ ਮੈਡਲਾ ਤੇ ਕੁਮੇਂਟੇਟਰ ਅਮਰੀਕ ਖੋਸਾ ਕੋਟਲਾ ਦਾ ਸੋਨੇ ਦੀ ਚੈਨੀ ਨਾਲ ਸਨਮਾਨ ਕੀਤਾ ਗਿਆ ।
ਪ੍ਰਬੰਧਕ ਤੇ ਮਹਿਮਾਨ
28 ਵੇਂ ਕੈਨੇਡਾ ਕੱਪ ਦੌਰਾਨ ਐਮਪੀ ਰਾਮੇਸ਼ਵਰ ਸੰਘਾ,ਰਾਜ ਗਰੇਵਾਲ,ਗੁਰਪ੍ਰੀਤ ਢਿੱਲੋ,ਪਹਿਲਵਾਨ ਕਰਤਾਰ ਸਿੰਘ,ਸੁਰਜਨ ਸਿੰਘ ਚੱਠਾ ਪ੍ਰਧਾਨ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ,ਪ੍ਰਧਾਨ ਦਲਜੀਤ ਸਿੰਘ ਸਹੋਤਾ,ਚੇਅਰਮੈਨ ਮਲਕੀਤ ਸਿੰਘ ਦਿਓਲ,ਸੈਕਟਰੀ ਗੁਰਮੁੱਖ ਸਿੰਘ ਅਟਵਾਲ,ਖਜਾਨਚੀ ਸ਼ੇਰਾ ਮੰਡੇਰ,ਵਾਇਸ ਪ੍ਰਧਾਨ ਬਿੱਲਾ ਸਿੱਧੂ,ਹਰਮਨ ਚਾਹਲ,ਜਿੰਦਰ ਬੁੱਟਰ,ਜਤਿੰਦਰ ਤੋਚੀ,ਰੇਸ਼ਮ ਰਾਜਸਥਾਨੀ( ਸਾਰੇ ਡਰਾਇਕੈਟਰ) ਓਨਟਾਰੀਓ ਕਬੱਡੀ ਕਲੱਬ ਦੇ ਪ੍ਰਬੰਧਕ ਲਾਡਾ ਸਹੋਤਾ,ਪਿੰਦਾ ਤੂਰ, ਬਿੱਲਾ ਥਿਆੜਾ , ਤੀਰਥ ਦਿਓਲ, ਸ਼ੇਰਾ ਮੰਡੇਰ,ਮਨਪ੍ਰੀਤ ਢੇਸੀ,ਗੁਰਦੇਵ ਥਿੰਦ ,ਸੁੱਖਾ ਸਹੋਤਾ,ਮਨੂੰ ਸਰਾਏ,ਬਿੰਦਰ ਗਾਖਲ,ਸੁੱਖਾ ਮੰਡੇਰ,ਹੈੱਪੀ ਸਹੋਤਾ,ਸਰਬਜੀਤ ਸਹੋਤਾ ਤੋਂ ਇਲਾਵਾ ਇੰਦਰਜੀਤ ਸਿੰਘ ਧੁੱਗਾ,ਹਰਵਿੰਦਰ ਸਿੰਘ ਬਾਸੀ ,ਜਰਨੈਲ ਮੰਡ,ਧੀਰਾ ਨਿੱਝਰ ,ਤੇਜਿੰਦਰ ਨਿੱਝਰ , ਸੁਖਦੀਪ ਕੌਰ ਕੰਗ ,ਬੂਟਾ ਚਾਹਲ,ਮੇਜਰ ਨੱਤ,ਕਲਵੰਤ ਢੀਂਡਸਾ,ਸਤਨਾਮ ਸਰਾਏ,ਬਿੰਦੀ ਸਰਾਏ,ਪੰਮਾ ਦਿਓਲ,ਕਰਮਜੀਤ ਸੁੰਨੜ,ਬਲਵੰਤ ਸੰਧੂ,ਜਸਵਿੰਦਰ ਸੌਕਰ,ਸੁੱਖਾ ਮਾਨ,ਚੈਨੀ ਧਾਲੀਵਾਲ,ਕਾਲਾ ਹਾਂਸ,ਰਾਜ ਜਾਮਾਰਾਏ,ਭੁਪਿੰਦਰ ਸਿੰਘ ਰਾਓਕੇ,ਪਿੰਦਰ ਪੰਧੇਰ,ਦਲਜੀਤ ਰਾਮਗੜ੍ਹ,ਨਿੰਦਰ ਧਾਲੀਵਾਲ,ਬਲਰਾਜ ਚੀਮਾ,ਗੁਰਵਿੰਦਰ ਬਰਾੜ,ਜਗਦੀਪ ਬਰਾੜ,ਜੀਤਾ ਜੰਗੀਆਣਾ,ਇਕਬਾਲ ਸਵੈਚ,ਸੁਰਜੀਤ ਦੁਆਬੀਆ,ਮਨਜੀਤ ਲਾਲੀ ,ਦਲਬੀਰ ਖਹਿਰਾ,ਸੰਦੀਪ ਲੱਲੀਆ,ਰੈਂਬੋ ਕਾਉਂਕੇ,ਬੌਬੀ ਧਾਲੀਵਾਲ,ਧੀਰਾ ਸੰਧੂ,ਰੂਪਾ ਧਾਲੀਵਾਲ,ਸੇਵਾ ਰੰਧਾਵਾ,ਅਮਰਜੀਤ ਸਮਰਾ,ਨਵੀ ਢੇਸੀ ,ਗੋਗਾ ਗਹੂਨੀਆ,ਗੁਰਦੀਪ ਸਿੰਘ ਪਿੰਕੀ ਢਿੱਲੋ,ਬਾਬਾ ਅਵਤਾਰ ਸਿੰਘ ਪੂਨੀਆ,ਮਹਾਵੀਰ ਗਰੇਵਾਲ,ਮਨਜੀਤ ਘੋਤੜਾ,ਮਨਜੀਤ ਪੰਡੋਰੀ,ਪਿੰਕਾ ਰਿਆੜ,ਪਿੰਦਰ ਸੇਖੋਂ ,ਸਤਨਾਮ ਚਾਹਲ,ਸੁੱਖਾ ਨਿੱਝਰ,ਕੁਲਵਿੰਦਰ ਪੱਤੜ,ਪੌਲ ਤੱਖਰ,ਰਾਣਾ ਸਿੱਧੂ ,ਜੋਗਾ ਕੰਗ ਸਾਬਕਾ ਪ੍ਰਧਾਨ , ਜਸਪਾਲ ਮਾਨ ,ਬੰਤ ਨਿੱਝਰ ,ਕੋਚ ਮੱਖਣ ਧਾਲੀਵਾਲ,ਹੈਰੀ ਮੰਡੇਰ ਅਮਰੀਕਾ ਆਦਿ ਹਾਜਰ ਸਨ ।
ਝਲਕੀਆ
ਕਬੱਡੀ ਜਗਤ ਦੇ ਵੱਡੇ ਸਟਾਰ ਸੰਦੀਪ ਲੁੱਧਰ,ਮੰਗੀ ਬੱਗਾਪਿੰਡ,ਬਾਗੀ ਪਰਮਜੀਤਪੁਰ,ਗੁਰਵਿੰਦਰ ਭਲਵਾਨ,ਵਿਨੈ ਖੱਤਰੀ,ਗੁਰਪ੍ਰੀਤ ਬੁਰਜ ਹਰੀ , ਪਾਲਾ ਜਲਾਲਪੁਰ,ਯਾਦ ਕੋਟਲੀ,ਗੱਗੀ ਖੀਰਾਵਾਲ,ਬਿੱਟੂ ਦੁਗਾਲ ,ਗੁਰਲਾਲ ਘਨੌਰ ,ਮੰਨਾ ਬੱਲ ਨੌ , ਜੈਰੋ ਚਾਵੇਜ ਸੱਟਾ ਤੇ ਹੋਰਨਾ ਕਾਰਨ ਨਹੀਂ ਖੇਡ ਸਕੇ ।
ਬੀ ਸੀ ਸਟੇਟ ਦੀਆ ਦੋ ਟੀਮਾ ਦੀ ਹਾਜਰੀ ਬਣੀ ਚਰਚਾ ਦਾ ਵਿਸ਼ਾ ।
ਓਨਟਾਰੀਓ ਦੀ ਇੱਕ ਪਾਸੜ ਬਣੀ ਟੀਮ ਨੇ ਮੁਕਾਬਲੇਬਾਜੀ ਨੂੰ ਕੀਤਾ ਘੱਟ ।ਫਾਈਨਲ ਦੇ ਦੂਜੇ ਅੱਧ ਚ ਹੀ ਮੈਦਾਨ ਚ ਘਟਿਆ ਦਰਸ਼ਕਾ ਦਾ ਰਸ ।
ਅੰਪਾਇਰਾ ਦੇ ਵਧੇਰੇ ਫੈਸਲਿਆ ਤੇ ਹੋਈਆ ਵਾਧੂ ਅਪੀਲਾ ।
ਪੂਰੇ ਸੀਜਨ ਤੇ ਵਰਲਡ ਕੱਪ ਦੌਰਾਨ ਕੈਨੇਡੀਅਨ ਜੰਮਪਲ ਛੋਟੇ ਬੱਚੇ ਗੁਰਨੂਰ ਮਾਂਗਟ ਚ ਦੇਖਿਆ ਕਬੱਡੀ ਪ੍ਰਤੀ ਜਨੂੰਨ ।ਦਰਸਕਾਂ ਦੀ ਖਿੱਚ ਦਾ ਬਣਿਆ ਕੇਂਦਰ ।
ਭਾਰਤ ਲਾਵੇ ਡੋਪ ਤੇ ਪਾਬੰਦੀ ਅਮਰੀਕਾ,ਕੈਨੇਡਾ,ਇੰਗਲੈਂਡ ਦੇ ਪ੍ਰਬੰਧਕਾ ਦਾ ਇੱਕ ਸੁਰ ਬਿਆਨ ।
ਮੈਟਰੋ ਪੰਜਾਬੀ ਸਪੋਟਰਸ ਕਲੱਬ ਨੇ ਚੁੱਕੀ ਅਗਲੇ ਕੈਨੇਡਾ ਕੱਪ ਦੀ ਜੁੰਮੇਵਾਰੀ ।।
ਪ੍ਰੋ.ਮੱਖਣ ਸਿੰਘ ਹਕੀਮਪੁਰ ਦੀ ਕੁਮੈਂਟਰੀ ਨਾਲ ਹੋਈ ਕਬੱਡੀ ਚ ਮਿਆਰੀ ਦੌਰ ਦੀ ਦੁਬਾਰਾ ਸ਼ੁਰੂਆਤ ।
ਲੇਖਕ
ਸਤਪਾਲ ਮਾਹੀ ਖਡਿਆਲ ,
ਸੰਗਰੂਰ ।।
ਫੋਨ -9872459691
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ