Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਮਾਏ ਨੀ ਮੈਨੂੰ ਜੱਗ ਦਿਖਾ ਦੇ ਜਾਂ ਭਰੂਣ ਹੱਤਿਆ ਕਿਉਂ ? (ਜਸਪ੍ਰੀਤ ਕੌਰ ਸੰਘਾ)


    
  

Share
  

ਔਰਤ ਸ੍ਰਿਸ਼ਟੀ ਦੀ ਸਿਰਜਣਹਾਰ ਹੈ। ਔਰਤ ਨਾਲ ਹੀ ਇਹ ਦੁਨੀਆ ਹੈ। ਔਰਤ ਦੀ ਹੋਂਦ ਨਾਲ ਸੰਸਾਰ ਦੀ ਹੋਂਦ ਹੈ। ਮੋਹ , ਮਮਤਾ ਅਤੇ ਪਿਆਰ ਦਾ ਸੋਮਾ ਹੈ ਔਰਤ। ਔਰਤ ਇੱਕ ਅਜਿਹਾ ਦੀਪਕ ਹੈ ਜੋ ਖੁਦ ਜਲ ਕੇ ਦੂਸਰਿਆਂ ਨੂੰ ਰੋਸ਼ਨੀ ਦਿੰਦਾ ਹੈ ।ਹਰ ਰਿਸ਼ਤੇ ਦਾ ਦਿਲੋ ਸਤਿਕਾਰ ਕਰਨਾ ਇਹ ਪਹਿਚਾਣ ਹੈ ਔਰਤ ਦੀ । ਧੀ, ਭੈਣ, ਪਤਨੀ ਅਤੇ ਮਾਂ ਹਰ ਰੂਪ ਵਿੱਚ ਔਰਤ ਤਿਆਗ ਦੀ ਮੂਰਤ ਹੈ।ਪਰ ਅੱਜ ਦਾ ਸਾਡਾ ਪੜਿਆ - ਲਿਖਿਆ ਅਖਵਾਉਣ ਵਾਲਾ ਸਮਾਜ ਔਰਤ ਦੀ ਹੋਂਦ ਨੂੰ ਹੀ ਖਤਮ ਕਰ ਦੇਣਾ ਚਾਹੁੰਦਾ ਹੈ । ਇਸੇ ਲਈ ਤਾਂ ਅੱਜ ਦੇ ਮਸ਼ੀਨੀ ਯੁੱਗ ਵਿੱਚ ਔਰਤ ਨੂੰ ਜਨਮ ਹੀ ਨਹੀ ਲੈਣ ਦਿੱਤਾ ਜਾਂਦਾ ਹੈ। ਮਾਂ ਦੇ ਪੇਟ ਵਿੱਚ ਹੀ ਭਰੂਣ ਦੀ ਹੱਤਿਆ ਕਰਵਾ ਦਿੱਤੀ ਜਾਂਦੀ ਹੈ । ਉਹ ਬੱਚੀ ਜੋ ਕੱਲ ਨੂੰ ਕਲਪਨਾ ਚਾਵਲਾ , ਇੰਦਰਾ ਗਾਂਧੀ ,ਕਿਰਨ ਬੇਦੀ , ਪ੍ਰਤਿਭਾ ਪਾਟਿਲ ਜਿਹੀ ਮਹਾਨ ਔਰਤ ਬਣ ਸਕਦੀ ਸੀ ਉਸਨੂੰ ਇਸ ਦੁਨੀਆਂ ਨੂੰ ਦੇਖਣ ਦਾ ਹੱਕ ਹੀ ਨਹੀ ਦਿੱਤਾ ਜਾਂਦਾ ।
ਅੱਜ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਹੀ ਹਾਂ ਕਿਉਕਿ ਮੇਰੀ ਭਰੂਣ ਹੱਤਿਆ ਨਹੀ ਹੋਈ । ਮੇਰੇ ਮਾਤਾ - ਪਿਤਾ ਲਈ ਮੈਂ ਸ਼ਰਾਪ ਨਹੀ ਸੀ । ਉਨ੍ਹਾ ਨੇ ਮੈਨੂੰ ਬੋਝ ਸਮਝ ਕੇ ਮੇਰਾ ਪਾਲਣ - ਪੋਸ਼ਣ ਨਹੀ ਕੀਤਾ ਸਗੋ ਆਪਣੇ ਸੁਪਨਿਆ ਨੂੰ ਪੂਰਾ ਕਰਨ ਲਈ ਮੈਨੂੰ ਇੱਕ ਖੁੱਲਾ ਆਸਮਾਨ , ਇੱਕ ਆਜਾਦ ਸੋਚ ਦਿੱਤੀ । ਉਨ੍ਹਾ ਨੇ ਮੈਨੂੰ ਮੇਰੇ ਵੀਰਾਂ ਨਾਲੋ ਵੀ ਵੱਧ ਪਿਆਰ ਦਿੱਤਾ । ਮੇਰੇ ਹਰ ਫੈਸਲੇ ਦਾ ਸਨਮਾਨ ਕੀਤਾ ਅਤੇ ਢਾਲ ਬਣ ਕੇ ਮੇਰੇ ਨਾਲ ਖੜੇ ਰਹੇ । ਉਨ੍ਹਾ ਦੇ ਪਿਆਰ ਅਤੇ ਭਰੋਸੇ ਸਦਕਾ ਹੀ ਮੈਂ ਅੱਜ ਇਸ ਕਾਬਿਲ ਬਣ ਸਕੀ ਹਾਂ ਕਿ ਇਸ ਸਮਾਜ ਵਿੱਚ ਆਪਣੇ ਵਜੂਦ ਦੀ ਇੱਕ ਵੱਖਰੀ ਪਹਿਚਾਣ ਬਣਾ ਸਕਾ।
ਅੱਜ ਦਾ ਸਮਝਦਾਰ ਸਮਾਜ ਇਹ ਕਿਉਂ ਨਹੀ ਸਮਝ ਰਿਹਾ ਕਿ ਭਰੂਣ ਹੱਤਿਆ ਕਰਕੇ ਉਹ ਆਪ ਹੀ ਸ੍ਰਿਸ਼ਟੀ ਦੇ ਵਿਨਾਸ਼ ਨੂੰ ਸੱਦਾ ਦੇ ਰਿਹਾ ਹੈ। ਜੇਕਰ ਔਰਤ ਦੀ ਹੋਂਦ ਹੀ ਖਤਮ ਹੋ ਗਈ ਤਾਂ ਸ੍ਰਿਸ਼ਟੀ ਦਾ ਵਿਨਾਸ਼ ਨਿਸ਼ਚਿਤ ਹੈ । ਕੰਨਿਆ ਦੀ ਪੂਜਾ ਕਰਨ ਵਾਲੇ ਸਾਡੇ ਸਮਾਜ ਅੰਦਰ ਭਰੂਣ ਹੱਤਿਆ ਕਿਉਂ ਕੀਤੀ ਜਾਂਦੀ ਹੈ ਇਸ ਪ੍ਰਤੀ ਵੀ ਸਭ ਦਾ ਨਜਰੀਆ ਵੱਖ - ਵੱਖ ਹੈ । ਗਰੀਬ ਪਰਿਵਾਰ ਲੜਕੀ ਨਹੀ ਚਾਹੁੰਦੇ ਕਿਉਕਿ ਉਹ ਲੜਕੀ ਦੇ ਵਿਆਹ ਦਾ ਖਰਚ ਅਤੇ ਦਹੇਜ ਦਾ ਖਰਚ ਕਰਨ ਦੇ ਸਮਰੱਥ ਨਹੀ ਹੁੰਦੇ । ਕੁਝ ਲੋਕਾ ਦਾ ਮੰਨਣਾ ਹੈ ਕਿ ਲੜਕੀ ਵੱਡੀ ਹੋ ਕੇ ਜੇਕਰ ਗਲਤ ਰਸਤਾ ਅਪਨਾ ਲਵੇ ਜਾਂ ਉਸ ਨਾਲ ਕੁਝ ਗਲਤ ਹੋ ਜਾਵੇ ਤਾਂ ਪੂਰੀ ਕੁੱਲ ਨੂੰ ਹੀ ਕਲੰਕ ਲੱਗ ਜਾਂਦਾ ਹੈ । ਇਸ ਲਈ ਇਸ ਮੁਸੀਬਤ ਨੂੰ ਆਉਣ ਤੋ ਪਹਿਲਾ ਹੀ ਖਤਮ ਕਰ ਦੇਣਾ ਉਚਿਤ ਹੈ ਅਤੇ ਕੁਝ ਮੰਨਦੇ ਹਨ ਕਿ ਲੜਕਾ ਕੁੱਲ ਦਾ ਚਿਰਾਗ ਹੁੰਦਾ ਹੈ ਜਿਸ ਨਾਲ ਵੰਸ਼ ਅੱਗੇ ਵੱਧਦਾ ਹੈ । ਇਸ ਲਈ ਵੰਸ਼ ਨੂੰ ਅੱਗੇ ਤੋਰਨ ਲਈ ਲੜਕੇ ਦਾ ਹੋਣਾ ਜਰੂਰੀ ਹੈ ਲੜਕੀ ਦਾ ਨਹੀ ।
ਪਰ ਅੱਜ ਦੇ ਪੜ੍ਹੇ - ਲਿਖੇ ਯੁੱਗ ਵਿੱਚ ਇਸ ਤਰ੍ਹਾ ਦੀ ਰੂੜੀਵਾਦੀ ਸੋਚ ਰੱਖਣਾ ਕਿੱਥੋ ਤੱਕ ਸਹੀ ਹੈ ? ਦਾਜ ਦੀ ਖਾਤਿਰ ਧੀਆਂ ਨੂੰ ਕੁੱਖੀ ਕਤਲ ਕਰਨ ਨਾਲੋ ਦਾਜ ਦਾ ਕੋਹੜ ਹੀ ਖਤਮ ਕਰਨਾ ਚਾਹੀਦਾ ਹੈ ਅਤੇ ਦਾਜ ਦੇ ਲੋਭੀਆਂ ਨੂੰ ਸਜਾ ਦੇਣੀ ਚਾਹੀਦੀ ਹੈ । ਉਨ੍ਹਾ ਅਣਜੰਮੀਆਂ ਧੀਆਂ ਨੂੰ ਕਿਸ ਗੱਲ ਦੀ ਸਜਾ ? ਦੂਸਰੇ ਪਾਸੇ ਸਾਡੇ ਸਮਾਜ ਅੰਦਰ ਝੂਠੀ ਅਣਖ ਦੀ ਖਾਤਿਰ ਅਤੇ ਹੈਵਾਨੀਅਤ ਦੇ ਡਰ ਦੇ ਕਾਰਨ ਵੀ ਭਰੂਣ ਹੱਤਿਆ ਜਿਹਾ ਪਾਪ ਕੀਤਾ ਜਾਂਦਾ ਹੈ ਪਰ ਕੀ ਸਾਨੂੰ ਆਪਣੀ ਪਰਵਰਿਸ਼ ਉੱਤੇ ਬਿਲਕੁਲ ਭਰੋਸਾ ਨਹੀ ਹੈ ? ਆਪਣੀਆਂ ਬੱਚੀਆਂ ਨੂੰ ਮਾਈ ਭਾਗੋ ਅਤੇ ਰਾਣੀ ਝਾਂਸੀ ਜਿਹੀਆਂ ਬਹਾਦਰ ਬਣਾਓ । ਉਨ੍ਹਾ ਅੰਦਰ ਬਹਾਦਰੀ ਅਤੇ ਅਣਖ ਨੂੰ ਭਰੋ ਨਾ ਕਿ ਅਬਲਾ ਅਤੇ ਵਿਚਾਰੀ ਕਹਿ - ਕਹਿ ਕੇ ਉਨ੍ਹਾ ਨੂੰ ਕਮਜੋਰ ਬਣਾਓ । ਜੇ ਦੇਖਿਆ ਜਾਵੇ ਤਾ ਪੰਜਾਬ ਦੇ ਜਿਆਦਾਤਰ ਗੱਭਰੂ ਅੱਜ ਨਸ਼ਿਆ ਦੇ ਆਦੀ ਹਨ ।ਕੀ ਇਸ ਨਾਲ ਮਾਪਿਆ ਦੀ ਇੱਜਤ ਤੇ ਕਲੰਕ ਨਹੀ ਲਗਦਾ ? ਕੁਝ ਲੋਕਾ ਦਾ ਮੰਨਣਾ ਹੈ ਕਿ ਲੜਕਾ ਘਰ ਦਾ ਚਿਰਾਗ ਹੁੰਦਾ ਹੈ ਪਰ ਘਰ ਦਾ ਅਸਲੀ ਚਿਰਾਗ ਤਾ ਲੜਕੀ ਹੁੰਦੀ ਹੈ ,ਜੋ ਇੱਕ ਨਹੀ ਬਲਕਿ ਦੋ - ਦੋ ਕੁੱਲਾ ਨੂੰ ਰੁਸ਼ਨਾਉਂਦੀ ਹੈ। ਬਾਬਲ ਦੇ ਘਰ ਰਹਿੰਦੀ ਹੈ ਤਾ ਮਾਪਿਆ ਦੀ ਸ਼ਾਨ ਲਈ ਜਿਉਂਦੀ ਹੈ ਅਤੇ ਸਹੁਰਿਆ ਦੇ ਘਰ ਜਾਂਦੀ ਹੈ ਤਾ ਸਹੁਰੇ ਘਰ ਦੀ ਮਰਿਆਦਾ ਵਿੱਚ ਬੱਝ ਜਾਂਦੀ ਹੈ ;-
ਪੁੱਤ ਜੰਮਦੇ ਖੁਸ਼ੀ ਮਨਾਉਣ ਲੋਕੀ
ਕਾਹਤੋ ਕੁੱਖ ਦੇ ਅੰਦਰ ਹੀ ਮਾਰਨ ਧੀਆਂ
ਹਿੱਕ ਠੋਕ ਕੇ ਪੁੱਤ ਤਾ ਹੱਕ ਮੰਗਣ
ਨਿੱਕੀ ਘੂਰੀ ਤੌ ਸਦਾ ਹੀ ਡਰਨ ਧੀਆਂ
ਪਿਉ ,ਭਰਾ , ਪਤੀ ਅਤੇ ਪੁੱਤਰਾ ਤੇ
ਬਣ ਬਦਲੀ ਸਦਾ ਹੀ ਵਰਨ ਧੀਆਂ
ਪਰ ਫਿਰ ਵੀ ਇਸ ਚੰਦਰੇ ਜਹਾਨ ਉੱਤੇ
ਦੁੱਖਾਂ ਲੱਦੀਆਂ ਦੁੱਖ ਹੀ ਜਰਨ ਧੀਆਂ ।
ਭਰੂਣ ਹੱਤਿਆ ਜਿਹੇ ਅਪਰਾਧ ਲਈ ਸਿਰਫ ਸੱਸ , ਪਤੀ , ਸਹੁਰਾ ਪਰਿਵਾਰ ਜਾਂ ਸਮਾਜ ਨੂੰ ਹੀ ਦੋਸ਼ੀ ਨਹੀ ਠਹਿਰਾਇਆ ਜਾ ਸਕਦਾ । ਇਸਦੇ ਲਈ ਮਾਂ ਵੀ ਉਨੀ ਹੀ ਜਿੰਮੇਵਾਰ ਹੈ ,ਕਿਉਕਿ ਜੁਲਮ ਕਰਨ ਵਾਲੇ ਵਾਂਗ ਜੁਲਮ ਸਹਿਣ ਵਾਲਾ ਵੀ ਤਾਂ ਅਪਰਾਧੀ ਹੀ ਹੁੰਦਾ ਹੈ । ਮਾਂ ਲਈ ਤਾਂ ਆਪਣਾ ਬੱਚਾ ਜਾਨ ਨਾਲੋ ਵੱਧ ਪਿਆਰਾ ਹੁੰਦਾ ਹੈ । ਲੜਕੀ ਹੋਵੇ ਜਾਂ ਲੜਕਾ ਉਹ ਉਸਦਾ ਅੰਸ਼ ਹੁੰਦਾ ਹੈ। ਫਿਰ ਇੱਕ ਮਾਂ ਇੰਨੇ ਵੱਡੇ ਪਾਪ ਦੀ ਭਾਗੀਦਾਰ ਬਣਨ ਲਈ ਕਿਵੇ ਤਿਆਰ ਹੋ ਜਾਦੀ ਹੈ ? ਕਿਓ ਨਹੀ ਲੜ ਸਕਦੀ ਉਹ ਆਪਣੀ ਬੱਚੀ ਦੇ ਹੱਕ ਦੀ ਲੜਾਈ ? ਅੱਜ ਲੋੜ ਹੈ ਔਰਤਾਂ ਨੂੰ ਜਾਗ੍ਰਿਤ ਹੋਣ ਦੀ ਅਤੇ ਆਪਣੇ ਵਜੂਦ ਦੀ ਲੜਾਈ ਖੁਦ ਲੜਨ ਦੀ ਤਾਂ ਕਿ ਭਰੂਣ ਹੱਤਿਆ ਜਿਹੇ ਪਾਪ ਨੂੰ ਰੋਕਿਆ ਜਾ ਸਕੇ ।
ਮਮਤਾ ਦੀ ਹੈ ਪਿਆਰੀ ਮੂਰਤ
ਨਾਮ ਹੈ ਜਿਸਦਾ ਔਰਤ।
ਜਸਪ੍ਰੀਤ ਕੌਰ ਸੰਘਾ
ਪਿੰਡ - ਤਨੂੰਲੀ
ਜਿਲਾ - ਹੁਸ਼ਿਆਰਪੁਰ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ