Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਯਾਦ ਕਰਦਿਆਂ
ਕਦੀ ਕਦੀ ਦੁਨੀਆਂ ਵਿਚ ਅਜਿਹੇ ਸੂਰਮੇ ਪੈਦਾ ਹੁੰਦੇ ਨੇ ਜੋ ਕੁਝ ਅਜਿਹਾ ਕਰ ਜਾਂਦੇ ਨੇ ਕਿ ਸਦਾ ਲਈ ਉਹ ਅਮਰ ਹੋ ਜਾਂਦੇ ਨੇ ਤੇ ਇਤਿਹਾਸ ਦੇ ਪੰਨੇ ਜਦੋਂ ਪਲਟੇ ਜਾਂਦੇ ਨੇ ਤਾਂ ਉਹਨਾ ਦਾ ਨਾਮ ਹੀਰੇ ਵਾਂਗ ਚਮਕਦਾ ਰਹਿੰਦਾ ਹੈ।ਭਾਰਤ ਨੇ ਇਕ ਲੰਮਾ ਸਮਾ ਗੁਲਾਮੀ ਦੀਆਂ ਬੇੜੀਆਂ ਪਾ ਕੇ ਹੰਢਾਇਆ ਹੈ।ਇਹਨਾ ਬੇੜੀਆਂ ਨੂੰ ਤੋੜਣ ਲਈ ਲੱਖਾਂ ਯੋਧਿਆਂ,ਸੂਰਵੀਰਾਂ ਨੇ ਆਪਣੀਆਂ ਜਾਨਾ ਵਾਰ ਦਿੱਤੀਆਂ।ਬਹੁਤ ਸ਼ਹੀਦ ਤਾਂ ਅਜਿਹੇ ਵੀ ਹਨ ਜਿਹਨਾ ਦਾ ਨਾਮ ਇਤਿਹਾਸ ਦੇ ਕਿਸੇ ਪੰਨੇ ਤੇ ਦਰਜ਼ ਨਹੀ ਹੋ ਸਕਿਆ ਭਾਵੇਂ ਉਨ੍ਹਾਂ ਵਲੋਂ ਅਜ਼ਾਦੀ ਦੀ ਲੜਾਈ ਵਿਚ ਪਾਇਆ ਯੋਗਦਾਨ ਬਹੁਮੁੱਲਾ ਸੀ।
ਇਨ੍ਹਾਂ ਮਹਾਨ ਸਿਰਲੱਥ ਸ਼ਖ਼ਸੀਅਤਾਂ ਵਿਚੋਂ ਇਕ ਨਾਮ ਸ.ਭਗਤ ਸਿੰਘ ਜੀ ਦਾ ਹੈ।ਸ.ਭਗਤ ਸਿੰਘ ਨੇ ਆਪਣੀ 23 ਸਾਲ 5 ਮਹੀਨੇ 25 ਦਿਨਾਂ ਦੇ ਜੀਵਨ ਕਾਲ ਵਿਚ ਆਪਣੇ ਸ਼ੇਰ ਦਿਲ ਜਜ਼ਬੇ,ਇਨਕਲਾਬੀ ਸੋਚ,ਕ੍ਰਾਂਤੀਕਾਰੀ ਕੰਮਾਂ ਤੇ ਲਿਖਤਾਂ ਨਾਲ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਲੂਣ ਕੇ ਰੱਖ ਦਿੱਤੀਆਂ।
ਭਗਤ ਸਿੰਘ ਦੀ ਜੀਵਨ ਗਾਥਾ ਅਜੋਕੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਇੱਕ ਵੱਡਾ ਸਾਗਰ ਹੈ।ਜਿਸ ਵਿਚ ਡੁੱਬਕੀ ਲਗਾ ਕੇ ਧੁਰਅੰਦਰ ਤੀਕ ਅੱਖਾਂ ਖੁੱਲ੍ਹ ਜਾਂਦੀਆਂ ਨੇ।
ਸ਼ਹੀਦ ਭਗਤ ਸਿੰਘ ਦੇ ਪੁਰਖਿਆਂ ਦਾ ਪਿੰਡ ਖਟਕੜ ਕਲਾਂ ਤਹਿਸੀਲ ਬੰਗਾ ਜਿਲ੍ਹਾ ਨਵਾਂ ਸ਼ਹਿਰ (ਜਿਸਦਾ ਨਾਮ ਹੁਣ ਸ਼ਹੀਦ ਭਗਤ ਸਿੰਘ ਨਗਰ ਕਰ ਦਿੱਤਾ ਗਿਆ ਹੈ)ਸੀ।
ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿਤਾ ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋਂ ਚੱਕ ਨੰਬਰ 105 ਬੰਗਾ ਜਿਲ੍ਹਾ ਲਾਇਲ ਪੁਰ (ਅਜ਼ਾਦੀ ਤੋਂ ਪਹਿਲਾ ਪੰਜਾਬ) ਪਾਕਿਸਤਾਨ ਵਿਚ ਹੋਇਆ ਸੀ।ਭਗਤ ਸਿੰਘ ਦਾ ਜਨਮ ਇਕ ਅਜਿਹੇ ਪਰਿਵਾਰ ਵਿਚ ਹੋਇਆ ਸੀ ਜੋ ਕ੍ਰਾਂਤੀਕਾਰੀ ਗਤੀਵਿਧੀਆਂ ਦਾ ਗੜ੍ਹ ਸੀ।ਦਾਦਾ ਸ.ਅਰਜਨ ਸਿੰਘ ਜੋ ਸਾਫ਼ ਸੁਥਰੇ ਵਿਚਾਰਾਂ ਦੇ ਮਾਲਕ ਜਾਤ-ਪਾਤ ਦੇ ਵਿਰੋਧੀ ਉਚੇ ਸੁੱਚੇ ਵਿਚਾਰਾਂ ਵਾਲ਼ੀ ਸ਼ਖ਼ਸ਼ੀਅਤ ਰੱਖਦੇ ਸਨ।ਸ.ਅਰਜਨ ਸਿੰਘ ਹੋਰੀਂ ਤਿੰਨ ਭਰਾ ਸਨ,ਅਰਜਨ ਸਿੰਘ ,ਸੁਰਜਨ ਸਿੰਘ ਤੇ ਮਿਹਰ ਸਿੰਘ।ਸਭ ਤੋਂ ਛੋਟੇ ਮਿਹਰ ਸਿੰਘ ਸਨ ਉਹਨਾ ਨੇ ਸਧਾਰਨ ਕਿਸਾਨ ਵਾਲਾ ਜੀਵਨ ਬਤੀਤ ਕੀਤਾ ਤੇ ਉਹ ਸਮੇਂ ਦੇ ਉਤਾਰ ਚੜ੍ਹਾ ਤੋਂ ਦੂਰ ਹੀ ਰਹੇ।ਸਭ ਤੋਂ ਵੱਡੇ ਸੁਰਜਨ ਸਿੰਘ ਜੀਵਨ ਪੱਧਰ ਉੱਚਾ ਚੁੱਕਣ ਲਈ ਅੰਗਰੇਜ਼ਾ ਨਾਲ ਜਾ ਰਲੇ।ਪਰ ਸ.ਅਰਜਨ ਸਿੰਘ ਬਿਲਕੁਲ ਇਹਨਾ ਦੇ ਉਲਟ ਸਨ।1857 ਦਾ ਵਿਦਰੋਹ ਫ਼ੇਲ ਹੋ ਜਾਣ ਮਗਰੋਂ ਫ਼ੈਲੀ ਪਲੇਗ ਦੀ ਬਿਮਾਰੀ ਦੋਰਾਨ ਗੋਰੀ ਹਕੂਮਤ ਅਤੇ ਸ਼ਾਸ਼ਕਾਂ ਦਾ ਗ਼ੈਰਮਨੁੱਖੀ ਵਤੀਰਾ ਕ੍ਰਾਂਤੀਕਾਰੀ ਅੰਦੋਲਨ ਦਾ ਆਰੰਭ ਕਰਦਾ ਹੈ।ਜਿਸਨੇ ਭਾਰਤੀ ਲੋਕਾਂ ਦੇ ਮਨਾਂ ਵਿਚ ਅੰਗਰੇਜ਼ੀ ਸਰਕਾਰ ਪ੍ਰਤੀ ਨਫ਼ਰਤ ਪੈਦਾ ਕੀਤੀ ਤੇ ਅੰਦੋਲਨ ਦੇ ਆਗਾਜ਼ ਦਾ ਵਿਗ਼ਲ ਵਜ਼ਾ ਦਿੱਤਾ।
ਸ.ਅਰਜਨ ਸਿੰਘ ਦੇ ਤਿੰਨ ਪੁੱਤਰ ਸਨ,ਸ.ਕਿਸ਼ਨ ਸਿੰਘ(ਪਿਤਾ ਸ਼ਹੀਦ ਭਗਤ ਸਿੰਘ),ਸ.ਅਜੀਤ ਸਿੰਘ,ਸ.ਸਵਰਨ ਸਿੰਘ।
ਜਿਸ ਵਰ੍ਹੇ ਭਗਤ ਸਿੰਘ ਦਾ ਜਨਮ ਹੋਇਆ ਉਸ ਵਰ੍ਹੇ "ਪਗੜੀ ਸੰਭਾਲ ਜੱਟਾ" ਨਾਂ ਦੀ ਐਜੀਟੇਸ਼ਨ ਭਗਤ ਸਿੰਘ ਦੇ ਚਾਚਾ ਸ. ਅਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਸੀ।ਇਸ ਐਜੀਟੇਸ਼ਨ ਵਿਚ ਵੱਡੇ ਤੇ ਛੋਟੇ ਭਰਾ ਨੇ ਵੀ ਪੂਰਾ ਸਾਥ ਦਿੱਤਾ।ਇਸ ਲਹਿਰ ਦੀ ਚੜ੍ਹਾਈ ਹੁੰਦਿਆਂ ਵੇਖ ਅੰਗਰੇਜ਼ੀ ਸਰਕਾਰ ਬੋਖ਼ਲਾ ਗਈ ਤੇ ਉਹਨਾ ਨੇ 2 ਜੂਨ 1907 ਨੂੰ ਸ.ਅਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਰੰਗੂਨ ਭੇਜ ਦਿੱਤਾ।ਫਿਰ ਭਗਤ ਸਿੰਘ ਦਾ ਜਨਮ ਹੋਇਆ ।ਬਾਅਦ ਵਿਚ 11 ਨਵੰਬਰ 1907 ਨੂੰ ਸ.ਅਜੀਤ ਸਿੰਘ ਨੂੰ ਕਾਲੇ ਪਾਣੀ ਦੀ ਸਜਾ ਤੋਂ ਰਿਹਾ ਕਰ ਦਿੱਤਾ ਗਿਆ ਤੇ ਉਹ ਘਰ ਪਹੁੰਚੇ ਤੇ ਇਸ ਰਿਹਾਈ ਸਿਹਰਾ ਘਰਦਿਆਂ ਨੇ ਭਗਤ ਸਿੰਘ ਦੇ ਸਿਰ ਨੂੰ ਦਿੱਤਾ ਤੇ ਉਸਨੂੰ "ਭਾਗਾਂ ਵਾਲਾ " ਨਾਮ ਦਿੱਤਾ।ਪਰ ਉਦੋਂ ਕੋਈ ਕੀ ਜਾਣਦਾ ਸੀ ਕਿ ਇਹ ਭਾਗਾਂ ਵਾਲਾ ਭਾਰਤ ਮਾਂ ਦੇ ਹੀ ਭਾਗ ਬਦਲ ਦੇਵੇਗਾ।ਭਗਤ ਸਿੰਘ ਦੇ ਪਿਤਾ ਵੀ ਕੋਈ ਘੱਟ ਕ੍ਰਾਂਤੀਕਾਰੀ ਨਹੀ ਸਨ ,ਉਨ੍ਹਾਂ ਉੱਪਰ ਵੀ ਅੰਗਰੇਜ਼ੀ ਸਰਕਾਰ ਨੇ 42 ਰਾਜਸੀ ਮੁੱਕਦਮੇ ਚਲਾਏ ਸਨ।ਪਗੜੀ ਸੰਭਾਲ ਜੱਟਾ ਲਹਿਰ ਲਈ ਉਹਨਾ ਨੂੰ 2 ਸਾਲ ਜੇਲ ਭੇਜਿਆ ਗਿਆ ।ਇਸਤੋਂ ਬਾਅਦ ਉਹਨਾ ਨੂੰ 2 ਸਾਲ ਲਈ ਨਜ਼ਰ ਬੰਦ ਰੱਖਿਆ ਗਿਆ।ਭਗਤ ਸਿੰਘ 8 ਵਰ੍ਹਿਆਂ ਦਾ ਸੀ ਜਦੋਂ ਇਕ ਬਹੁਤ ਦੁਖਦਾਈ ਘਟਨਾ ਵਾਪਰੀ ਉਹਨਾ ਦਾ ਵੱਡਾ ਭਰਾ ਜਗਤ ਸਿੰਘ ਬੁਖਾਰ ਨਾਲ ਚੱਲ ਵਸਿਆ।ਚਾਚੇ ਸਵਰਨ ਸਿੰਘ ਦੀ ਸ਼ਹਾਦਤ ਵੇਲ਼ੇ ਤੇ ਉਹ ਢਾਈ ਕੁ ਵਰ੍ਹਿਆਂ ਦਾ ਬਾਲ ਸੀ ਉਸ ਵੇਲ਼ੇ ਉਸਨੂੰ ਇਨੀ ਸਮਝ ਨਹੀਂ ਸੀ ਪਰ ਭਰਾ ਦੀ ਮੋਤ ਨਾਲ ਉਸਨੂੰ ਬਹੁਤ ਵੱਡਾ ਝਟਕਾ ਲੱਗਾ।ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ।ਇਸ ਸਮੇਂ ਉਨ੍ਹਾਂ ਦੀ ਪਰਿਵਾਰਕ ਕ੍ਰਾਂਤੀਕਾਰੀ ਗਤੀਵਿਧੀ ਕਾਫੀ ਤੇਜ਼ ਸੀ,ਵੱਡੇ ਵੱਡੇ ਦੇਸ਼ ਭਗਤਾਂ ਦਾ ਉਹਨਾ ਦੇ ਘਰ ਆਉਣਾ ਜਾਣਾ ਲੱਗਾ ਰਹਿੰਦਾ ਸੀ।ਅਜਿਹੇ ਦੇਸ਼ਭਗਤੀ ਦੇ ਮਾਹੋਲ ਵਿਚ ਪਲਣ ਵਾਲਾ ਭਾਗਾ ਵਾਲਾ ਬਚਪਨ ਤੋਂ ਹੀ ਬੰਦੂਕਾਂ ਬੀਜ਼ ਰਿਹਾ ਸੀ।ਪ੍ਰਾਇਮਰੀ ਪਾਸ ਕਰਨ ਤੋਂ ਬਾਅਦ ਦਾਦਾ ਅਰਜਨ ਸਿੰਘ ਵਲੋਂ ਭਗਤ ਸਿੰਘ ਨੂੰ ਡੀ.ਏੇ.ਵੀ ਸਕੂਲ ਲਾਹੋਰ ਵਿਚ ਦਾਖਲ ਕਰਵਾਇਆ ਗਿਆ।ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭੇ ਤੋਂ ਬਹੁਤ ਪ੍ਰਭਾਵਿਤ ਸਨ ਤੇ ਉਹਨਾ ਨੂੰ ਆਪਣਾ ਗੁਰੂ ਮੰਨਦੇ ਸਨ।ਇਕ ਦੋ ਵਾਰ ਕਰਤਾਰ ਸਿੰਘ ਉਹਨਾ ਦੇ ਘਰ ਵੀ ਆਏ ਸਨ।ਕਰਤਾਰ ਸਿੰਘ ਦੀ ਸ਼ਹੀਦੀ ਨੇ ਭਗਤ ਸਿੰਘ ਦੇ ਮਨ ਤੇ ਇਕ ਡੂੰਘੀ ਛਾਪ ਛੱਡ ਦਿੱਤੀ।
ਫਿਰ ਜਲ੍ਹਿਆਂ ਵਾਲੇ ਬਾਗ ਦਾ ਖੂਨੀ ਕਾਂਡ ਵਾਪਰਿਆ ਜਿਸਨੇ ਸਮੁੱਚੇ ਦੇਸ਼ ਵਾਸੀਆਂ ਦੇ ਮਨਾਂ ਅੰਦਰ ਅੰਗਰੇਜ਼ੀ ਹਕੂਮਤ ਖਿਲਾਫ਼ ਜ਼ਹਿਰ ਭਰ ਦਿੱਤਾ।ਇਸਤੋਂ ਬਾਅਦ ਗਾਂਧੀ ਦੁਆਰਾ ਚਲਾਏ ਨਾ ਮਿਲਵਰਤਨ ਅੰਦਲੋਨ ਵਿਚ ਭਗਤ ਸਿੰਘ ਨੇ ਵਧ ਚੜ੍ਹ ਕੇ ਹਿੱਸਾ ਲਿਆ ਤੇ ਇਕ ਵਲੰਟਿਅਰ ਦਾ ਰੋਲ ਅਦਾ ਕੀਤਾ।ਇਸ ਕਰਕੇ ਉਹ ਪੜ੍ਹਾਈ ਤੋਂ ਦੂਰ ਹੋ ਗਏ।ਪਰ ਸਮਾਂ ਪਾ ਕਿ ਸਿੰਘ ਦੇ ਮਨ ਵਿਚ ਪੜ੍ਹਾਈ ਪੂਰੀ ਕਰਨ ਦੀ ਕਾਮਨਾ ਜਾਗ ਪਈ ਤੇ ਉਹਨਾ ਨੇ ਲਾਹੋਰ ਨੈਸ਼ਨਲ ਕਾਲਜ਼ ਵਿਚ ਦਾਖਲਾ ਲੈ ਲਿਆ।ਇਕ ਸਪੈਸ਼ਲ ਇਮਤਿਹਾਨ ਦੇ ਕੇ ਨੌਵੀਂ ਤੋਂ ਸਿੱਧੇ ਉਹ ਕਾਲਜ਼ ਦੀ ਐਫ.ਏ ਵਿਚ ਕਰ ਲਏ ਗਏ।1923 ਵਿਚ ਐਫ.ਏ ਪਾਸ ਕਰ ਬੀ.ਏ ਭਾਗ ਪਹਿਲਾ ਵਿਚ ਦਾਖ਼ਲਾ ਲੈ ਲਿਆ।ਇਸ ਦੋਰਾਨ ਘਰਦਿਆਂ ਦੇ ਮੰਨ ਵਿਚ ਭਗਤ ਸਿੰਘ ਨੂੰ ਵਿਹਾਉਣ ਦੀਆਂ ਵਿਉਂਤਾ ਚਲ ਰਹੀਆਂ ਸਨ।ਘਰਦਿਆਂ ਦੇ ਵਿਆਹ ਸਬੰਧੀ ਪ੍ਰਸਤਾਵ ਠੁਕਰਾਉਣ ਤੋਂ ਬਾਅਦ ਉਹ ਲਾਹੋਰ ਛੱਡ ਕੇ ਕਾਨਪੁਰ ਚਲੇ ਗਏ।ਫਿਰ ਦਾਦੀ ਦੀ ਸਿਹਤ ਖਰਾਬ ਹੋ ਜਾਣ ਕਾਰਨ ਉਹ ਛੇ ਕੁ ਮਹੀਨੇ ਬਾਅਦ ਘਰ ਪਰਤੇ ਤੇ ਫਿਰ ਲਾਹੋਰ ਵਿਚ ਕ੍ਰਾਂਤੀਕਾਰੀ ਗਤੀਵਿਧੀਆਂ ਕਰਨ ਲੱਗ ਪਏ।
1927 ਵਿਚ ਭਗਤ ਸਿੰਘ ਨੂੰ ਦੁਸਹਿਰਾ ਬੰਬ ਕਾਂਡ ਵਿਚ ਚਾਲ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ।ਅਸਲ ਵਿਚ ਗੋਰੀ ਸਰਕਾਰ ਭਗਤ ਸਿੰਘ ਤੋ ਕਾਕੋਰੀ ਟਰੇਨ ਡਕੈਤੀ ਸਬੰਧੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੀ ਸੀ।ਜਿਸਦੇ ਚਲਦਿਆਂ ਉਹਨਾ ਨੇ ਭਗਤ ਸਿੰਘ ਤੇ ਤਰ੍ਹਾਂ-ਤਰ੍ਹਾਂ ਦੇ ਤਸ਼ੱਦਦ ਕੀਤੇ ।ਇਸਤੋਂ ਬਾਅਦ ਉਹਨਾ ਨੂੰ ਹਾਈਕੋਰਟ ਤੋਂ 60 ਹਜ਼ਾਰ ਰੁਪਏ ਦੀ ਜਮਾਨਤ ਮੰਜੂਰ ਹੋਈ।ਜਮਾਨਤ ਤੋਂ ਬਾਅਦ ਭਗਤ ਸਿੰਘ ਨੇ ਦੁੱਧ ਦੀ ਡਾਇਰੀ ਵੀ ਖੋਲ੍ਹੀ ਸੀ।1928 ਵਿਚ ਭਗਤ ਸਿੰਘ ਨੇ ਹਿੰਦੋਸਤਾਨ ਰੀਪਬਲੀਕਨ ਐਸੋਸੀਏਸ਼ਨ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਉਹਨਾ ਦਾ ਨਾਮ ਦੁਨੀਆਂ ਭਰ ਦੇ ਕ੍ਰਾਂਤੀਕਾਰੀਆਂ ਦੀ ਜੁਬਾਨ ਤੇ ਸੀ।
ਫਿਰ 1928 ਵਿਚ ਸੱਤ ਮੈਂਬਰੀ ਸਾਇਮਨ ਕਮੀਸ਼ਨ ਭਾਰਤ ਆਇਆ।30 ਅਕਤੂਬਰ ਨੂੰ ਜਦੋਂ ਇਹ ਲਾਹੋਰ ਪੁੱਜਾ ਤਾਂ ਲਾਲਾ ਲਾਜਪਤ ਰਾਏ ਨੇ ਭਗਤ ਸਿੰਘ ਤੇ ਹੋਰ ਸਾਥੀਆਂ ਸਮੇਤ ਜਲ਼ੂਸ ਦੇ ਰੂਪ ਵਿਚ ਇਸਦਾ ਵਿਰੋਧ ਕੀਤਾ ।ਐੱਸ.ਐੱਸ.ਪੀ ਸਕਾਟ ਨੇ ਇਸ ਭੀੜ ਤੇ ਡਾਂਗਾਂ ਵਰਸਾਈਆਂ ਜਿਸ ਵਿਚ ਲਾਲਾ ਜੀ ਗੰਭੀਰ ਰੂਪ ਵਿਚ ਜਖਮੀ ਹੋਏ ਅਤੇ ਅੰਤ 17 ਨੰਵਬਰ 1928 ਨੂੰ ਸਵਰਗਵਾਸ ਹੋ ਗਏ।
ਭਾਵੇਂ ਲਾਲਾ ਜੀ ਤੇ ਭਗਤ ਸਿੰਘ ਵਿਚਾਰਧਾਰਕ ਵਿਰੋਧੀ ਸਨ ਪਰ ਫਿਰ ਵੀ ਭਗਤ ਸਿੰਘ ਨੇ ਲਾਲਾ ਜੀ ਦੀ ਮੋਤ ਦਾ ਬਦਲਾ ਲੈਣ ਦਾ ਮਨ ਬਣਾ ਲਿਆ ਜਿਸਦੇ ਚਲਦਿਆਂ ਉਹਨਾ ਨੇ 17 ਦਸੰਬਰ 1928 ਨੂੰ ਸਕਾਡ ਦੀ ਥਾਂ ਸਾਂਡਰਸ ਨੂੰ ਨੇਪਰੇ ਚਾੜ ਦਿੱਤਾ ਨਾਲ ਇਕ ਭਾਰਤੀ ਹੈੱਡ ਕਾਂਸਟੇਬਲ ਚੰਨਣ ਸਿੰਘ ਵੀ ਵਫਾਦਾਰੀ ਨਿਭਾਉਂਦਾ ਸਂਡਰਸ ਦੇ ਨਾਲ ਹੀ ਉਪਰ ਚਲਾ ਗਿਆ।ਇਸ ਕਾਂਡ ਤੋ ਬਾਅਦ ਹੀ ਭਗਤ ਸਿੰਘ ਨੇ ਲਾਹੋਰ ਵਿਚੋਂ ਨਿਕਲਣ ਲਈ ਉਹ ਹੈਟ ਪਹਿਨਿਆ ਸੀ ਜੋ ਆਮ ਅਸੀਂ ਤਸਵੀਰਾਂ ਵਿਚ ਵੇਖਦੇ ਹਾਂ ।8 ਅਪ੍ਰੈਲ 1929 ਨੂੰ ਦਿੱਲੀ ਦੀ ਕੇਂਦਰੀ ਅਸੈਂਬਲੀ ਵਿਚ ਬੰਬ ਸੁੱਟੇ ਤੇ ਇਨਕਲਾਬ ਜਿੰਦਾਬਾਦ ਦਾ ਨਾਹਰੇ ਲਗਾਉਂਦਿਆਂ ਗ੍ਰਿਫ਼ਤਾਰੀ ਦੇ ਦਿੱਤੀ।ਫਿਰ ਗੋਰਿਆਂ ਬਲੋਂ ਅਦਾਲਤੀ ਕਾਰਵਾਈ ਦਾ ਡਰਾਮਾਂ ਰਚਿਆ ਗਿਆ।ਇਸ ਤੋਂ ਬਾਅਦ ਸਰਕਾਰ ਨੇ ਮਨਚਾਹੇ ਕੇਸ ਚਲਾਏ,ਆਪਣੇ ਝੂਠੇ ਗਵਾਹ ਖੜ੍ਹੇ ਕਰ ਲਏ ।ਅਦਾਲਤ ਦੀ ਕਾਰਵਾਈ ਦੀ ਕੋਈ ਖ਼ਬਰ ਛਪਣ ਨਾ ਦਿੱਤੀ।ਅਦਾਲਤ ਵਿਚ ਵੀ ਉਹਨਾ ਦੇ ਇਕ ਦੋ ਸਾਕ ਸਬੰਧੀਆਂ ਨੂੰ ਜਾਣ ਦੀ ਆਗਿਆ ਸੀ।ਅੰਤ 23 ਮਾਰਚ 1931 ਨੂੰ ਇਸ ਯੁਗਪੁਰਸ਼ ਨੂੰ ਦੋ ਸਾਥੀਆਂ ਰਾਜਗੁਰੂ ਤੇ ਸੁਖਦੇਵ ਸਮੇਤ ਫ਼ਾਂਸੀ ਤੇ ਲਟਕਾ ਦਿੱਤਾ ਗਿਆ।ਇਸਤੋਂ ਬਾਅਦ ਵੀ ਗੋਰਿਆਂ ਨੂੰ ਭਗਤ ਸਿੰਘ ਦਾ ਡਰ ਸਤਾ ਰਿਹਾ ਸੀ।24 ਮਾਰਚ ਦੀ ਥਾਂ 23 ਮਾਰਚ ਨੂੰ ਸ਼ਾਮੀ 7 ਵੱਜ ਕੇ 33 ਮਿੰਟ ਤੇ ਗੈਰਕਾਨੂੰਨੀ ਢੰਗ ਨਾਲ ਫ਼ਾਂਸੀ ਲਗਾ ਦਿੱਤੀ।ਲਾਸ਼ਾ ਵਾਰਸਾਂ ਦੇ ਹਵਾਲੇ ਕਰਨ ਦੀ ਥਾਂ ਜੇਲ ਦੇ ਪਿਛਲੇ ਰਸਤਿਉਂ ਬੋਰੀਆਂ ਵਿਚ ਪਾ ਕੇ ਟਰੱਕ ਵਿਚ ਪਾ ਕੇ ਫਿਰੋਜ਼ਪੁਰ ਵੱਲ ਲੈ ਗਏ।ਸਤਲੁਜ ਦੇ ਕੰਢੇ ਮਿੱਟੀ ਦਾ ਤੇਲ ਪਾ ਕੇ ਵੱਢੀਆਂ ਟੁੱਕੀਆਂ ਲਾਸ਼ਾਂ ਦਾ ਦਾਹ ਸੰਸਕਾਰ ਕੀਤਾ ਗਿਆ।ਤੇ ਅੱਧ ਸੜੀਆਂ ਲਾਸ਼ਾ ਨੂੰ ਪਾਣੀ ਵਿਚ ਹੜਾ ਦਿੱਤਾ ਗਿਆ।ਜੋ ਬਾਅਦ ਵਿਚ ਵਾਰਸਾਂ ਨੂੰ ਮਿਲ਼ੀਆਂ।ਇਸ ਹੈਵਾਨੀਅਤ ਦੀ ਗਵਾਹੀ ੲਿਤਿਹਾਸ ਆਪ ਭਰਦਾ ਹੈ।
ਤੇਰਾ ਨਾਮ ਅਸਾਂ ਦਿਲ ਤੇ,
ਪੱਕਾ ਲਿਖ ਲਿਆ ਦਿਲਦਾਰਾ ਵੇ,
ਤੇਰੀ ਮਹਿਕ ਫਿਜ਼ਾ ਦੇ ਵਿਚ,
ਸਦਾ ਰਹੁਗੀਂ ਦਿਲਦਾਰਾ ਵੇ..।
ਇਸ ਮਹਾਨ ਯੁਗਪੁਰਸ਼ ਦੀ ਗਾਥਾ ਇੰਨੀ ਜਿਆਦਾ ਮਹਾਨ ਹੈ ਕਿ ਇਸਨੂੰ ਲਫ਼ਜ਼ਾਂ ਵਿਚ ਲਿਖਣਾ ਬਿਆਨ ਕਰਨਾ ਸੰਭਵ ਨਹੀਂ ਹੈ।ਹੈਰਾਨੀ ਹੈ ਕਿ ਅਸੀਂ ਕੀ ਪੜ੍ਹ ਰਹੇ ਹਾਂ ਕਿਸਦੀ ਨਕਲ ਕਰ ਰਹੇ ਹਾਂ?? ਸਾਡੇ ਅਸਲ ਨਾਇਕ ਤਾਂ ਇਹ ਸ਼ਹੀਦ ਹਨ ਜਿਨ੍ਹਾਂ ਦੀਆਂ ਜੀਵਨੀਆਂ ਪੜ੍ਹ ਕੇ ਸਾਨੂੰ ਜਿਥੇ ਸੰਘਰਸ਼ ਦੀ ਪ੍ਰਰੇਨਾ ਮਿਲ਼ਦੀ ਹੈ ਉਥੇ ਆਪਣੇ ਮਹਾਨ ਇਤਿਹਾਸ ਦੀ ਇੱਜਤ ਕਰਨ ਤੇ ਸਾਭਣ ਦਾ ਸੁਨੇਹਾ ਵੀ ਮਿਲਦਾ ਹੈ।ਪਰਮਾਤਮਾ ਨੋਜਵਾਨ ਪੀੜ੍ਹੀ ਤੇ ਮਿਹਰ ਕਰੇ ਤੇ ਸਾਨੂੰ ਆਪਣੇ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਬਲ ਬਖ਼ਸ਼ੇ।
ਰਵਿੰਦਰ ਸਿੰਘ ਲਾਲਪੁਰੀ
ਨੂਰਪੁਰ ਬੇਦੀ (ਰੋਪੜ)
ਸੰਪਰਕ-94634-52261
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback