Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਅੱਖੀਂ ਡਿੱਠਾ ਸਿੱਖ ਚਿਲਡਰਨ ਡੇ 2018 ਹੋਣ ਦੇ ਅਰਥਾਂ ਨੂੰ ਦੇਖਦਿਆਂ
ਅਾਕਲੈਂਡ- ਮੈਨੂੰ ਨਿਊਜੀਲੈਂਡ ਆਏ ਨੂੰ ਤਕਰੀਬਨ ਚਾਰ ਸਾਲ ਹੋ ਗਏ ਹਨ । ਉਮਰ ਦੇ ਬੱਤੀ ਪੱਤਚੜ ਤੇ ਬਹਾਰਾਂ ਦਾ ਸਫ਼ਰ ਤਹਿ ਕੀਤਾ ਹੈ । ਇਸ ਸਾਰੇ ਦੌਰ ਵਿੱਚ ਹਰ ਮੋੜ ਤੇ ਤਜਰਬੇ ਝੋਲੀ ਵਿੱਚ ਪਏ ਹਨ ਤੇ ਜ਼ਿਹਨਾਂ ਵਿੱਚੋਂ ਸਬਕ ਲੈ ਕੇ ਅਗਲੇ ਸਫ਼ਰ ਤੇ ਚੱਲੇ ਹਾ। ਸਬਕ ਲੈਣ ਦਾ ਅਸਲ ਤਾਂ ਫ਼ਾਇਦਾ ਜੇ ਇਹ ਤਹਾਨੂੰ ਅਗਲੇ ਸਫ਼ਰ ਨੂੰ ਸੁਖਾਲਾ ਕਰਨ ਵੱਲ ਤੋਰੇ । ਗੱਲ ਨੂੰ ਉਲਝਾਉਂਦੇ ਨਾ ਹੋਏ ਸਿੱਖ ਚਿਲਡਰਨ ਡੇ ਵੱਲ ਆਉਂਦੇ ਹਾ । ਪਰ ਕਹਿੰਦੇ ਹੁੰਦੇ ਨੇ ਕੋਈ ਵੀ ਬਾਤ ਪਾਉਣ ਤੋ ਪਹਿਲਾ ਵਰਤਾਰੇ ਗੁੰਦਣੇ ਪੈਂਦੇ ਹਨ । ਸਿੱਖ ਚਿਲਡਰਨ ਡੇ ਆਪਣੇ ਸਫ਼ਰ ਦਾ ਚਾਹੇ ਇੱਕ ਦਹਾਕਾ ਪੂਰਾ ਕਰਨ ਵਾਲਾ ਹੈ । ਪਰ ਇਸਦੇ ਪਰਿਪੇਖ ਤੇ ਜੜ ਸਾਡੇ ਪੰਜਾ ਪਾਣੀਆਂ ਦੀ ਧਰਤੀ ਨਾਲ ਜੁੜਦੀ ਹੈ । ਜਿੱਥੋਂ ਅਸੀਂ ਸਾਰੇ ਇਹਨਾਂ ਮੁਲਕਾਂ ਵੱਲ ਬਾਬੇ ਨਾਨਕ ਦੇ ਉੱਜੜ ਜਾਓ ਦੇ ਸਿਧਾਂਤ ਵਿੱਚੋਂ ਉਪਜੀ ਊਰਜਾ ਨੂੰ ਨਾਲ ਲੈ ਕੇ ਆਏ ਹਾ । ਮੈ ਜ਼ਫ਼ਰਨਾਮਾ ਸਾਹਿਬ ਦੀ ਧਰਤੀ ਤੇ ਉਪਜਿਆ ਬੂਟਾ ਹਾ। ਪਰ ਜੋ ਮਹੱਤਤਾ ਜੋ ਅਹਿਮੀਅਤ ਜ਼ਫ਼ਰਨਾਮਾ ਲਿਖਣ ਵਾਲੇ ਦਸਮ ਪਿਤਾ ਦੇ ਫ਼ਲਸਫ਼ੇ ਦੀ ਇੱਥੇ ਦੇਖੀ ਹੈ । ਉਹ ਬੱਤੀਆਂ ਚੋ ਚਾਰ ਕੱਢ ਕੇ ਬਾਕੀ ਬਚਦੇ ਅਠਾਈਆ ਵਿੱਚ ਉੱਥੇ ਨਹੀਂ ਸੀ ਦੇਖੀ । ਸਿੱਖ ਚਿਲਡਰਨ ਡੇ ਅਸਲ ਵਿੱਚ ਇੱਕ ਈਵੈਂਟ ਨਹੀਂ ਸਗੋ ਫ਼ਲਸਫ਼ਈ ਜਲੌਅ ਹੈ। ਜਿਸਦੀ ਲੋਅ ਮੈਂ ਭਾਗ ਲੈਣ ਵਾਲੇ ਬੱਚਿਆ ਦੇ ਦਗਦੇ ਮਘਦੇ ਚਿਹਰਿਆਂ ਵਿੱਚ ਦੇਖਦਾ ਹਾ । ਪੰਜਾਬ ਤੇ ਨਿਊਜੀਲੈਂਡ ਦਾ ਅੰਤਰ ਸੰਬੰਧ ਬੁਣਦਾ ਹਾ ਤਾਂ ਸਿਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਸਾਹਮਣੇ ਸੁਪਰੀਮ ਸਿੱਖ ਸੁਸਾਇਟੀ ਦਾ ਕੱਦ ਬੁੱਤ ਉੱਚਾ ਹੋ ਜਾਂਦਾ ਹੈ । ਮੇਰੇ ਅਠਾਈ ਵਰੇਂ ਸਵਾਲ ਕਰਦੇ ਹਨ , ਜ਼ਿਹਨਾਂ ਵਿੱਚੋਂ ਅਜੋਕੇ ਪੰਜਾਬ ਦੀ ਹੋਣੀ ਨਜ਼ਰ ਆਉਂਦੀ ਹੈ । ਨਿਊਜੀਲੈਂਡ ਦੇ ਚਾਰ ਸਾਲ ਜੁਆਬ ਦਿੰਦੇ ਹਨ , ਜ਼ਿਹਨਾਂ ਵਿੱਚੋਂ ਨਿਊਜੀਲੈਂਡ ਦਾ ਕੱਲ ਨਜ਼ਰ ਆਉਂਦਾ ਹੈ । ਮੈਂ ਇਸ ਬਾਰ ਦੂਸਰੇ ਸਾਲ ਕਵਿਤਾ ਤੇ ਭਾਸ਼ਣ ਮੁਕਾਬਲਿਆਂ ਚ’ ਬੱਚਿਆ ਨੂੰ ਨੰਬਰਾਂ ਚ’ ਚੁਣਨ ਲਈ ਬਤੌਰ ਸੇਵਾਦਾਰ ਕੰਮ ਕੀਤਾ । ਪਿਛਲੇ ਸਾਲ ਵਾਲੇ ਬੱਚੇ ਜਿੱਥੇ ਨਿੱਖਰਕੇ ਹੋਰ ਸਪੱਸ਼ਟ ਹੁੰਦੇ ਨਜ਼ਰ ਆਏ ਉੱਥੇ ਮੁਕਾਬਲੇ ਦੀ ਭਾਵਨਾ ਦੇ ਨਾਲ ਵਿਰਸੇ ਭਾਸ਼ਾ ਦਾ ਮੋਹ ਤੇ ਵੱਖਰੀ ਪਹਿਚਾਣ ਦਾ ਪ੍ਰਚਮ ਲਹਿਰਾਉਣ ਦਾ ਜਜ਼ਬਾ ਇਹਨਾਂ ਰੌਸ਼ਨ ਦਿਮਾਗ ਬੱਚਿਆ ਵਿੱਚ ਸਿਖਰ ਤੇ ਸੀ ।
ਪਰਬੰਧਕਾ ਦਾ ਜੋਸ਼ ਆਪਣੇ ਕੰਮ ਲਈ ਸੀ ਨਾ ਕਿ ਆਹੁਦੇਦਾਰੀਆ ਦੀ ਠੁੱਕ ਲਈ । ਸਬਾਸ਼ ਜਿੰਦਰ ਭਾਅ ਜੀ , ਬਿੱਲੂ ਭਾਅ ਜੀ ਤੇ ਉਹਨਾਂ ਦੀ ਟੀਮ ਦੇ ਜਿਹੜੇ ਅਣਥੱਕ ਯੋਧਿਆਂ ਵਾਂਗ ਗੁਰੂ ਕੇ ਲੰਗਰ ਤੋ ਸਮੁੱਚੇ ਭਾਗ ਲੈਣ ਵਾਲੇ ਸੈਂਕੜੇ ਬੱਚਿਆ , ਮਾਪਿਆ , ਵਲੰਟੀਅਰਾਂ ਤੇ ਪਰਬੰਧਕਾ ਨੂੰ ਊਰਜਾ ਦੇਣ ਲਈ ਸਰਗਰਮ ਰਹੇ । ਭਾਅ ਜੀ ਦਲਜੀਤ ਸਿੰਘ ਨੂੰ ਸਾਇਦ ਆਪਣਾ ਪੁੱਤ ਵਿਆਉਣ ਦਾ ਉਹਨਾਂ ਚਾਅ ਨਾ ਹੋਵੇ ਜ਼ਿਹਨਾਂ ਇਸ ਦਿਨ ਦਾ ਸੀ । ਮੈਂ ਦੇਖ ਰਿਹਾ ਉਹ ਇੱਕ ਮਹੀਨੇ ਤੋ ਸਮੁੱਚੇ ਕੰਮ ਛੱਡ ਕੇ ਪਰਬੰਧਾ ਵਿੱਚ ਲੱਗੇ ਹੋਏ ਸਨ । ਡਾਕਟਰ ਇੰਦਰਪਾਲ ਸਿੰਘ ਤੇ ਉਹਨਾਂ ਦੀ ਸਮੁੱਚੀ ਟੀਮ ਦੀ ਮੇਹਨਤ ਚੇਅਰਮੈਨ ਕਮਲਜੀਤ ਸਿੰਘ ਬੈਨੀਪਾਲ ਦੀ ਯੋਗ ਅਗਵਾਈ ਵਿੱਚ ਇਸ ਬਾਰ ਸੁਚੱਜਤਾ ਤੇ ਮੈਨਜਮੈਂਟ ਦੇ ਮਾਮਲੇ ਵਿੱਚ ਹੋਰ ਨਿੱਖਰ ਕੇ ਸਾਹਮਣੇ ਆਈ । ਪ੍ਰਧਾਨ ਰਣਬੀਰ ਸਿੰਘ ਲਾਲੀ , ਜਰਨਲ ਰਜਿੰਦਰ ਸਿੰਘ ਜਿੰਦੀ , ਮੀਤ ਪ੍ਰਧਾਨ ਮਨਜਿੰਦਰ ਸਿੰਘ ਬਾਸੀ ਹੁਰਾਂ ਦੇ ਸਾਰੇ ਦਿਨ ਪੈਰ ਜੁੱਤੀ ਨਾ ਪੈਣੀ ਉਹਨਾਂ ਦੇ ਅਣਥੱਕ ਹੋਣ ਤੇ ਮੋਹਰ ਲਾਉਂਦੀ ਹੈ । ਹੋਰ ਕਮੇਟੀ ਮੈਂਬਰਾਨ ਤੇ ਸੇਵਾਦਾਰ ਦਰਜਾ ਬਦਰਜਾ ਆਪਣੀਆ ਡਿਊਟੀਆਂ ਤੇ ਇਵੇਂ ਡਟੇ ਹੋਏ ਸਨ ਜਿਵੇਂ ਉਹ ਇਹਨਾਂ ਬੱਚਿਆ ਰਾਹੀਂ ਸ਼ਿੱਦਤ ਨਾਲ ਚੜਨ ਵਾਲੇ ਸੂਰਜ ਦੀ ਲੋਅ ਵਿੱਚ ਕੋਈ ਲਾਹਾ ਤੱਕਦੇ ਹੋਣ । ਮੇਰੀ ਜਾਣਕਾਰੀ ਮੁਤਾਬਕ ਚਾਰ ਸੌ ਤੋਂ ਕੁੱਝ ਜ਼ਿਆਦਾ ਬੱਚੇ ਪੂਰੇ ਨਿਊਜੀਲੈਂਡ ਤੋਂ ਸਿੱਖ ਚਿਲਡਰਨ ਡੇ ਵਿੱਚ ਭਾਗ ਲੈਣ ਲਈ ਗੁਰਦੁਆਰਾ ਕਲਗ਼ੀਧਰ ਸਾਹਿਬ ਪਹੁੰਚੇ ਸਨ । ਸਿੱਖ ਆਰਟ , ਕਵਿਤਾ ,ਭਾਸ਼ਣ , ਕੁਇਜ, ਕਵੀਸ਼ਰੀ , ਕੀਰਤਨ , ਲੇਖਣ , ਪਾਠ , ਬੁੱਕ ਰੀਡਿੰਗ , ਹਰ ਪਾਸੇ ਜਾਹੋ ਜਲਾਲ ਸੀ । ਮੈਂ ਮਹਿਸੂਸ ਕਰਦਾ ਨਿਊਜੀਲੈਂਡ ਸ਼ਾਇਦ ਆਪਣੇ ਆਪ ਵਿੱਚ ਪਹਿਲਾ ਅਜਿਹਾ ਮੁਲਕ ਹੈ । ਜਿੱਥੇ ਸਿੱਖ ਤੇ ਪੰਜਾਬੀ ਹੋਣ ਦੇ ਅਰਥ ਸਾਰੇ ਨਿਊਜੀਲੈਂਡਰ ਬਾਖੂਬੀ ਪਹਿਚਾਣਦੇ ਹਨ । ਜਿਸ ਲਈ ਸੁਪਰੀਮ ਸਿੱਖ ਸੁਸਾਇਟੀ ਸਮੇਤ ਸਾਰੀਆਂ ਪੰਜਾਬ ਪੰਜਾਬੀਅਤ ਤੇ ਸਿੱਖੀ ਨਾਲ ਜੁੜੀਆਂ ਤਮਾਮ ਸੰਸਥਾਵਾਂ ਦਾ ਅਹਿਮ ਯੋਗਦਾਨ ਹੈ । ਜੋ ਸਾਡੀ ਇਸ ਮੁਲਕ ਦੀ ਅਹਿਮ ਪ੍ਰਾਪਤੀ ਹੈ । ਅਸੀਂ ਮੇਹਨਤੀ ਹਾ ਅਸੀਂ ਅਣਥੱਕ ਹਾ ਤੇ ਸਾਡੇ ਕੋਲ ਇਤਿਹਾਸ ਹੈ । ਸਿੱਖ ਚਿਲਡਰਨ ਡੇ ਸਾਡੇ ਬੀਤੇ ਦੀ ਪਿਉਂਦ ਕਰਕੇ ਮਿੱਠਾ ਤੇ ਸਿਹਤਮੰਦ ਫਲ ਸਾਡੀ ਝੋਲੀ ਪਾਵੇ ਪਰਬੰਧਕਾ ਸਮੇਤ ਸਮੁੱਚੇ ਸੇਵਾਦਾਰਾ ਦੀ ਸੇਵਾ ਦੇ ਮਾਹਨੇ ਤੇ ਘਾਲਣਾ ਇਸੇ ਕਰਕੇ ਡਾਲਰ ਮਾਰਕਾ ਘੰਟਿਆਂ ਤੇ ਇਸ ਮਾਮਲੇ ਵਿੱਚ ਭਾਰੀ ਪੈਂਦੀ ਹੈ । ਅੰਤ ਵਿੱਚ ਹਾਸ਼ਿਮ ਸ਼ਾਹ ਦੇ ਦੋਹੜੇ ਨਾਲ ਇਸ ਜਨੂੰਨੀ ਕਾਰਜ ਵਾਲੇ ਤਮਾਮ ਕਾਰਕੁੰਨਾਂ ਨੂੰ ਸਲਾਮ
“ਐਸੇ ਯਾਰ ਮਿਲਣ ਸਬੱਬੀਂ, ਜਿਹੜੇ ਕਦੀ ਨ ਮੋੜਨ ਅੱਖੀਂ ।
ਦੇਸ਼ ਬਿਦੇਸ਼ ਨ ਲੱਭਦੇ ਢੂੰਢੇ, ਅਤੇ ਮੁੱਲ ਨ ਆਵਣ ਲੱਖੀਂ ।
ਰੁਲਦੇ ਫਿਰਨ ਜਨੂੰਨ ਲੁਕਾਈ, ਉਹ ਅੱਗ ਛਿਪਾਏ ਕੱਖੀਂ ।
ਪਰ ਉਹ ਭੇਤ ਪਛਾਣਨ ਵਾਲਾ, ਤੂੰ ਹਾਸ਼ਮ ਦਿਲ ਵਿਚ ਰੱਖੀਂ ।”
#ਤਰਨਦੀਪ ਬਿਲਾਸਪੁਰ
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback