Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਬਗੀਚੀਆਂ ਦਾ ਸ਼ਿੰਗਾਰ ਪਾਮ.... ਡਾ. ਬਲਵਿੰਦਰ ਸਿੰਘ ਲੱਖੇਵਾਲੀ
ਸੁੰਦਰ ਬਾਗ਼-ਬਗੀਚੀਆਂ ਦਾ ਸ਼ੌਕ ਮਨੁੱਖ ਨੂੰ ਸਦੀਆਂ ਪੁਰਾਣਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਗੀਚਾ ਬਣਾਉਣ ਤੋਂ ਲੈ ਕੇ ਸੰਭਾਲਣ ਤਕ ਤੁਹਾਨੂੰ ਬੁੱਧੀ ਦਾ ਪ੍ਰਯੋਗ ਕਰਨਾ ਲਾਜ਼ਮੀ ਹੁੰਦਾ ਹੈ। ਸਮੇਂ ਦੇ ਚਲਦਿਆਂ ਬਗੀਚੀਆਂ ਵਿਚ ਹੋਰਨਾਂ ਚੀਜ਼ਾਂ ਦੀ ਤਰ੍ਹਾਂ ਬਦਲਾਅ ਆਉਣੇ ਸੁਭਾਵਿਕ ਹਨ। ਬਣਤਰ ਅਤੇ ਰੁੱਖ-ਪੌਦਿਆਂ ਦੀਆਂ ਕਿਸਮਾਂ ਵੀ ਸਮਾਂ ਪਾ ਕੇ ਬਦਲਦੀਆਂ ਨਜ਼ਰ ਆਉਂਦੀਆਂ ਹਨ। ਜੇਕਰ ਪਿਛਲੇ ਕੁਝ ਸਾਲਾਂ ’ਤੇ ਝਾਤ ਮਾਰੀਏ ਤਾਂ ਬਗੀਚੀਆਂ ਵਿਚ ਆਏ ਮੁੱਖ ਬਦਲਾਅ ਵਿਚੋਂ ਇਕ ਇਹ ਹੈ ਕਿ ‘ਪਾਮ’ ਜਾਤੀ ਦੇ ਪੌਦਿਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਪਾਮ ਜਾਤੀ ਦੇ ਪੌਦਿਆਂ ਦਾ ਸਾਰਾ ਜੱਗ ਦੀਵਾਨਾ ਹੈ, ਪਰ ਇਹ ਗੱਲ ਵੀ ਮੰਨਣੀ ਪੈਣੀ ਹੈ ਕਿ ਜ਼ਿਆਦਾਤਰ ਪਾਮ ਜਾਤੀ ਦੇ ਪੌਦਿਆਂ ਦਾ ਵਾਤਾਵਰਨ ਨੂੰ ਖ਼ਾਸ ਲਾਭ ਨਹੀਂ ਹੁੰਦਾ। ਇਨ੍ਹਾਂ ਦੀ ਲੱਕੜ ਕੰਮ ਨਹੀਂ ਆਉਂਦੀ, ਪੰਛੀਆਂ ਦੇ ਆਲ੍ਹਣੇ ਘੱਟ ਪੈਂਦੇ ਹਨ, ਪਰ ਖ਼ੂਬਸੂਰਤੀ ਪੱਖੋਂ ਇਨ੍ਹਾਂ ਦਾ ਕੋਈ ਜਵਾਬ ਨਹੀਂ। ਵੱਡ-ਆਕਾਰੀ ਬਗੀਚੀਆਂ ਵਿਚ ਅਸੀਂ ਇਨ੍ਹਾਂ ਨੂੰ ਆਸਾਨੀ ਨਾਲ ਫਿੱਟ ਕਰ ਸਕਦੇ ਹਾਂ।ਪਾਮ ਜਾਤੀ ਦੇ ਪੌਦਿਆਂ ਦੀ ਮੰਗ ਖ਼ੂਬ ਵਧੀ ਹੋਣ ਸਦਕਾ ਅੱਜਕੱਲ੍ਹ ਹਰ ਛੋਟੀ-ਵੱਡੀ ਨਰਸਰੀ ਵਿਚ ਇਹ ਪੌਦੇ ਤਾਂ ਮਿਲ ਹੀ ਜਾਂਦੇ ਹਨ। ਪੂਰੇ ਵਿਸ਼ਵ ਵਿਚ ਪਾਮ ਦੀਆਂ ਹਜ਼ਾਰਾਂ ਕਿਸਮਾਂ ਵੇਖਣ ਨੂੰ ਮਿਲਦੀਆਂ ਹਨ। ਪਿਛਲੇ ਕੁਝ ਕੁ ਸਾਲ ਪਹਿਲਾਂ ਆਪਣੀ ਬਗੀਚਾ ਫੇਰੀ ਦੌਰਾਨ ਥਾਈਲੈਂਡ ਵਿਚ ਇਕ ਬੇਹੱਦ ਵੱਡੇ ਬਗੀਚੇ ਵਿਚ ‘ਪਾਮ ਆਫ ਦਾ ਵਰਲਡ’ ਨਾਮੀ ਸੈਕਸ਼ਨ ਵਿਚ ਦੁਨੀਆਂ ਭਰ ਦੇ ਪਾਮ ਦੇਖ ਕੇ ਦਿਲ ਬਾਗਬਾਗ ਹੋ ਗਿਆ ਸੀ। ਪੰਜਾਬ ਵਿਚ ਪਾਮ ਜਾਤੀ ਦੇ ਪੌਦੇ ਸਮੁੰਦਰੀ ਤੱਟਾਂ ਨਾਲ ਲੱਗਦੇ ਇਲਾਕਿਆਂ ਵਿਚੋਂ ਟਰੱਕਾਂ ਦੇ ਟਰੱਕ ਲੱਦ ਕੇ ਲਿਆਂਦੇ ਜਾਂਦੇ ਹਨ। ਹਾਲਾਂਕਿ ਪਾਮ ਸਿੱਲ੍ਹੇ ਦੇ ਨਾਲ-ਨਾਲ ਖੁਸ਼ਕ ਇਲਾਕਿਆਂ ਵਿਚ ਵੀ ਵਧਣ-ਫੁੱਲਣ ਦੀ ਸਮਰੱਥਾ ਰੱਖਦੇ ਹਨ, ਪਰ ਹਰ ਪਾਮ ਨੂੰ ਹਰ ਸਥਾਨ ’ਤੇ ਲਾਇਆ ਨਹੀਂ ਜਾ ਸਕਦਾ ਜਾਂ ਇੰਜ ਕਹਿ ਲਈਏ ਕਿ ਹਰ ਸਥਾਨ ’ਤੇ ਵਧਦਾ-ਫੁੱਲਦਾ ਨਹੀਂ ਹੈ। ਪਾਮ ਜਾਤੀ ਦੇ ਪੌਦੇ ਲਾਉਣ ਜਾਂ ਨਰਸਰੀ ਵਿਚੋਂ ਖ਼ਰੀਦਣ ਤੋਂ ਪਹਿਲਾਂ ਉਨ੍ਹਾਂ ਬਾਰੇ ਥੋੜ੍ਹੀ-ਬਹੁਤੀ ਜਾਣਕਾਰੀ ਹੋਣੀ ਲਾਜ਼ਮੀ ਹੈ। ਜੇਕਰ ਬਗੀਚੀ ਵੱਡੀ ਹੈ ਅਤੇ ਪੌਦਿਆਂ ਦੀ ਗਿਣਤੀ ਜ਼ਿਆਦਾ ਹੈ ਤਾਂ ਤੁਹਾਨੂੰ ਕਿਸੇ ਤਕਨੀਕੀ ਮਾਹਿਰ ਦੀ ਰਾਇ ਜ਼ਰੂਰ ਲੈਣੀ ਚਾਹੀਦੀ ਹੈ। ਨਹੀਂ ਤਾਂ ਅਕਸਰ ਇਹ ਵੇਖਣ ਨੂੰ ਆਉਂਦਾ ਹੈ ਜਾਂ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਨਰਸਰੀ ਵਿਚ ਤਾਂ ਇਹ ਪਾਮ ਬੜਾ ਹਰਿਆ-ਭਰਿਆ ਤੇ ਰੰਗਦਾਰ ਸੀ, ਘਰ ਆ ਕੇ ਪਤਾ ਨਹੀਂ ਕਿਉਂ ਬਦਰੰਗਾ ਜਿਹਾ ਹੋ ਗਿਆ?ਕਹਿਣ ਤੋਂ ਭਾਵ ਪੌਦਿਆਂ/ਪਾਮ ਦੀ ਚੋਣ ਸਹੀ ਹੋਣੀ ਬਹੁਤ ਲਾਜ਼ਮੀ ਹੈ। ਸਾਨੂੰ ਇਹ ਪਤਾ ਹੋਣਾ ਲਾਜ਼ਮੀ ਹੈ ਕਿ ਜੋ ਪਾਮ ਅਸੀਂ ਲਾਉਣ ਜਾ ਰਹੇ ਹਾਂ ਉਹ ਕਿਸ ਤਰ੍ਹਾਂ ਦਾ ਮਾਹੌਲ ਯਾਨੀ ਧੁੱਪ/ਛਾਂ ਚਾਹੁੰਦਾ ਹੈ। ਉਸ ਦਾ ਵਾਧਾ ਕਿਸ ਪ੍ਰਕਾਰ ਦਾ ਹੋਵੇਗਾ। ਉਸ ਦੀ ਉਚਾਈ ਕਿੰਨੀ ਕੁ ਹੋਵੇਗੀ। ਗੁਆਂਢੀਆਂ ਦੀ ਰੀਸ ਕਰਕੇ ਪੌਦੇ ਖ਼ਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਰੀਸ ਤੋਂ ਯਾਦ ਆਇਆ ਪਿਛਲੇ ਕੁਝ ਸਾਲਾਂ ’ਚ ‘ਡੇਟ ਪਾਮ’ ਯਾਨੀ ਖਜੂਰਾਂ ਦੇ ਪੌਦਿਆਂ ਦਾ ਸ਼ੌਕ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲਿਆ ਹੈ। ਕਈ ਹਮਾਤੜਾਂ ਨੇ ਤਾਂ ਮੰਜੇ ਜਿੰਨੀ ਜਗ੍ਹਾ ਵਿਚ ਵੀ ਖਜੂਰਾਂ ਜੜ੍ਹ ਦਿੱਤੀਆਂ। ਇਕ ਭਲੇ ਮਾਣਸ ਨੂੰ ਮੈਂ ਪੁੱਛਿਆ ਕਿ ਐਨੀ ਨੇੜੇ ਕਿਉਂ ਲਾਈਆਂ? ਅੱਗੋਂ ਜਵਾਬ ਮਿਲਿਆ, ‘‘ਬਾਈ ਜੀ ਸਾਰੇ ਕਹਿੰਦੇ ਰਿਵਾਜ ਐ, ਆਪਾਂ ਕੈਂਟਰ ’ਤੇ ਲਿਆ ਕੇ ਗੱਡ ’ਤੀਆਂ।’’ ਭਾਵੇਂ ਖਜੂਰਾਂ ਨਾਲ ਦ੍ਰਿਸ਼ ਬਹੁਤ ਸੋਹਣਾ ਬਣਦਾ ਹੈ, ਖ਼ਾਸਕਰ ਲੰਮੇ ਰਸਤੇ ਦੇ ਨਾਲ-ਨਾਲ, ਪਰ ਲਾਈਆਂ ਜੇਕਰ ਸਹੀ ਢੰਗ ਨਾਲ ਹੋਣ। ਰਸਤੇ ਨਾਲ ਲਾਉਣ ਖਾਤਰ ਪਹਿਲਾਂ ਬੋਤਲ ਪਾਮ ਜਾਂ ਰਾਇਲ ਪਾਮ ਨਾਮੀ ਪੌਦੇ ਕਾਫ਼ੀ ਲਾਏ ਜਾਂਦੇ ਸਨ। ਅੱਜਕੱਲ੍ਹ ‘ਫੌਕਸ ਟੇਲ’ ਨਾਮੀ ਪਾਮ ਬਹੁਤ ਜ਼ਿਆਦਾ ਵਰਤਿਆ ਜਾਣ ਲੱਗਾ ਹੈ। ਹਰ ਨਰਸਰੀ ਵਿਚ ਕੁਝ ਹੋਰ ਮਿਲੇ ਜਾਂ ਨਾ ਮਿਲੇ ‘ਫੌਕਸ ਟੇਲ’ ਜ਼ਰੂਰ ਮਿਲਦਾ ਹੈ। ਇਹ ਪਾਮ ਕਾਫ਼ੀ ਵੱਡੇ ਆਕਾਰ ਦੇ ਆਸਾਨੀ ਨਾਲ ਮਿਲ ਜਾਂਦੇ ਹਨ।
ਲੰਮ-ਸਲੰਮੇ ਜਾਂ ਵੱਡੇ ਪਾਮ ਜਾਤੀ ਦੇ ਪੌਦਿਆਂ ਦੀ ਗੱਲ ਕਰੀਏ ਤਾਂ ਖਜੂਰ, ਬੋਤਲ ਪਾਮ, ਫਿਸ਼ ਟੇਲ ਪਾਮ, ਫੌਕਸ ਟੇਲ ਪਾਮ, ਵਾਸ਼ਿੰਗਟੋਨੀਆ (ਦਾੜ੍ਹੀਵਾਲਾ ਪਾਮ) ਚਾਈਨਾ ਪਾਮ ਆਦਿ ਮੁੱਖ ਰੂਪ ਵਿਚ ਹਨ। ‘ਅਰੀਕਾ ਪਾਮ’ ਬੇਹੱਦ ਪ੍ਰਚੱਲਿਤ, ਖ਼ੂਬਸੂਰਤ ਤੇ ਵਧੀਆ ਪਾਮ ਹੈ। ਇਹ ਧੁੱਪ-ਛਾਂ, ਜ਼ਮੀਨ ਜਾਂ ਗਮਲੇ ਆਦਿ ਸਭ ਥਾਵਾਂ ’ਤੇ ਆਰਾਮ ਨਾਲ ਫਿੱਟ ਹੋ ਜਾਂਦਾ ਹੈ। ਪੁਰਾਣੀਆਂ ਬਗੀਚੀਆਂ ਦੇ ਸ਼ੌਕੀਨ ‘ਕੰਘੀ ਪਾਮ’ ਨੂੰ ਖ਼ੂਬ ਪਸੰਦ ਕਰਦੇ ਹਨ। ਕਿਸੇ ਵੇਲੇ ਇਹ ਅਮੀਰ ਘਰਾਂ ਦੀਆਂ ਬਗੀਚੀਆਂ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ। ਪੁਰਾਣੀਆਂ ਬਗੀਚੀਆਂ ਵਿਚ ‘ਚਾਈਨਾ ਪਾਮ’ ਦੇ ਪੁਰਾਣੇ ਪੌਦੇ ਅਕਸਰ ਨਜ਼ਰ ਆਉਂਦੇ ਹਨ। ਬਹੁਤ ਵੱਡੇ-ਵੱਡੇ ਪੱਖਿਆਂ ਵਰਗੇ ਇਸ ਦੇ ਪੱਤੇ ਅਤੇ ਤਣਾ ਵੇਖਣ ਵਿਚ ਬੇਹੱਦ ਸੋਹਣੇ ਜਾਪਦੇ ਹਨ। ਉਚਾਈ ਵਿਚ ਬਹੁਤ ਜ਼ਿਆਦਾ ਨਾ ਵਧਣ ਵਾਲਾ, ਪਰ ਪਾਸਿਆਂ ਨੂੰ ਖ਼ੂਬ ਵਧਣ ਵਾਲਾ ‘ਬਿਸਮਾਰਕੀਆ’ ਪਾਮ ਵੀ ਸ਼ੌਕੀਨਾਂ ਵੱਲੋਂ ਖ਼ੂਬ ਪਸੰਦ ਕੀਤਾ ਜਾਂਦਾ ਹੈ। ਬੇਹੱਦ ਚੌੜੇ ਪੱਤੇ ਅਤੇ ਉਨ੍ਹਾਂ ਦਾ ਸਲੇਟੀ ਜਿਹਾ ਰੰਗ ਬਗੀਚੀਆਂ ਵਿਚ ਖ਼ੂਬ ਰੰਗ ਬੰਨ੍ਹਦਾ ਹੈ। ‘ਸ਼ੈਮਪੇਨ ਪਾਮ’ ਜਿਸ ਦਾ ਤਣਾ ਸ਼ੈਮਪੇਨ ਦੀ ਬੋਤਲ ਵਰਗਾ ਹੁੰਦਾ ਹੈ। ਬੜਾ ਖ਼ੂਬਸੂਰਤ ਪਾਮ ਹੈ, ਪਰ ਕੋਰਾ ਬਿਲਕੁਲ ਨਹੀਂ ਝੱਲਦਾ। ਸੰਭਾਲ ਓਨੀ ਔਖੀ, ਜਿੰਨਾ ਸੋਹਣਾ। ‘ਫੀਨਕਮ ਪਾਮ’ ਯਾਨੀ ਬੌਨੀ ਖਜੂਰ ਸਾਡੀਆਂ ਵਾਤਾਵਰਨ ਹਾਲਤਾਂ ਵਿਚ ਲਾਉਣ ਲਈ ਬਹੁਤ ਢੁਕਵਾਂ ਤੇ ਸੋਹਣਾ ਪਾਮ ਹੈ। ਚਾਹੇ ਜ਼ਮੀਨ ’ਚ ਲਾਓ ਜਾਂ ਫਿਰ ਗਮਲੇ ਵਿਚ। ਜਿਸ ਤਰ੍ਹਾਂ ਸ਼ੁਰੂ ਵਿਚ ਕਿਹਾ ਸੀ ਕਿ ਪਾਮ ਦੀਆਂ ਹਜ਼ਾਰਾਂ ਜਾਤੀਆਂ ਹਨ, ਪਰ ਸਾਡੀਆਂ ਵਾਤਾਵਰਨ ਹਾਲਤਾਂ ਵਿਚ ਲੱਗਣ ਵਾਲਿਆਂ ਦਾ ਆਪਾਂ ਜ਼ਿਕਰ ਕਰ ਚੁੱਕੇ ਹਾਂ ਤੇ ਉਨ੍ਹਾਂ ਤੋਂ ਇਲਾਵਾ ਵੀ ਖ਼ਾਸਕਰ ਬੂਟੀਆਂ ਪਾਮ, ਚੈਮੀਡੋਰਾ ਪਾਮ, ਲਟਾਨੀਆ ਪਾਮ, ਰੈਫਿਸ ਪਾਮ, ਸਾਗੋ ਪਾਮ, ਜਾਮੀਆ ਪਾਮ, ਰਵੀਨੀਆ ਪਾਮ ਅੰਬਰੇਲਾ ਪਾਮ ਆਦਿ ਮੁੱਖ ਰੂਪ ਵਿਚ ਲਾਏ ਜਾਂਦੇ ਹਨ।
ਪਾਮ ਜਾਤੀ ਦੇ ਪੌਦਿਆਂ ਦੀ ਖ਼ੂਬਸੂਰਤੀ ਦਾ ਕੋਈ ਜਵਾਬ ਨਹੀਂ ਬਸ਼ਰਤੇ ਉਹ ਵਿਉਂਤਬੰਦੀ ਅਨੁਸਾਰ ਲਾਏ ਜਾਣ। ਸੰਪੂਰਨ ਬਗੀਚੀ ਉਹੀ ਗਿਣੀ ਜਾਂਦੀ ਹੈ, ਜਿਸ ਵਿਚ ਰੁੱਖ, ਝਾੜੀਆਂ, ਭੌਂਅ ਕੱਜਣੇ ਪੌਦੇ ਅਤੇ ਪਾਮ ਜਾਤੀ ਆਦਿ ਸਭਨਾਂ ਦਾ ਸੁਮੇਲ ਹੋਵੇ। ਸਿਰਫ਼ ਪਾਮ ਤੇ ਫਾਈਕਸ ਜਾਤੀ ਦੇ ਪੌਦਿਆਂ ਨਾਲ ਖ਼ੂਬਸੂਰਤ ਤੇ ਹੁਸੀਨ ਬਗੀਚੀ ਦੀ ਕਾਮਨਾ ਕਰਨੀ ਮੁਸ਼ਕਿਲ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback