Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ… ਗੁਰਬਿੰਦਰ ਸਿੰਘ ਮਾਣਕ
ਰਾਹ ਮੰਜ਼ਿਲਾਂ ਦੀ ਦੱਸ ਪਾਉਂਦੇ ਹਨ। ਕਿਤੇ ਵੀ ਪਹੁੰਚਣ ਲਈ ਰਾਹਾਂ ’ਚੋਂ ਹੀ ਗੁਜ਼ਰਨਾ ਪੈਂਦਾ ਹੈ। ਜ਼ਿੰਦਗੀ ਦੀਆਂ ਮੰਜ਼ਿਲਾਂ ਲਈ ਰਾਹ-ਰਸਤੇ ਹਮੇਸ਼ਾਂ ਇਕੋ ਜਿਹੇ ਨਹੀਂ ਹੁੰਦੇ। ਸਾਢੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਸਕੂਲ ਅਧਿਆਪਕ ਦੀ ਨੌਕਰੀ ਮਿਲੀ ਤਾਂ ਅਜਿਹੇ ਰਾਹਾਂ ’ਤੇ ਜਾਣ ਦਾ ਸਬੱਬ ਬਣਿਆ ਜਿਨ੍ਹਾਂ ਬਾਰੇ ਮੈਨੂੰ ਬਹੁਤਾ ਅਨੁਭਵ ਨਹੀਂ ਸੀ। ਨਿਯੁਕਤੀ ਪੱਤਰ ਦੇਣ ਵਾਲੇ ਦਫ਼ਤਰ ਵਾਲਿਆਂ ਨੂੰ ਵੀ ਇਸ ਪਿੰਡ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ। ਕਿਸੇ ਕਰਮਚਾਰੀ ਨੇ ਇੰਨਾ ਕੁ ਜ਼ਰੂਰ ਦੱਸਿਆ ਕਿ ਦੋ ਤਿੰਨ ਵਾਰ ਬੱਸਾਂ ਬਦਲ ਕੇ ਜਾਂ ਕਿਸੇ ਟੈਂਪੂੂ ਦਾ ਆਸਰਾ ਲੈ ਕੇ ਹੀ ਉੱਥੇ ਪਹੁੰਚਿਆ ਜਾ ਸਕਦਾ ਹੈ। ਰੇਲ ਗੱਡੀ ਦੇ ਸਫ਼ਰ ਦੀ ਦੱਸ ਵੀ ਪਈ, ਪਰ ਗੱਡੀ ਦਾ ਸਮਾਂ ਵੀ ਕਿਸੇ ਨੂੰ ਪਤਾ ਨਹੀਂ ਸੀ।
ਨਵੀਂ ਨੌਕਰੀ ਦੇ ਚਾਅ ’ਚ ਸਕੂਲ ਵਿਚ ਪਹਿਲੇ ਦਿਨ ਹਾਜ਼ਰ ਹੋਣ ਲਈ ਸੁਵਖਤੇ ਹੀ ਘਰਦਿਆਂ ਤੋਰ ਦਿੱਤਾ। ਮਾਂ ਨੇ ਚਾਰ ਪਰਾਉਂਠੇ ਵੀ ਨਾਲ ਬੰਨ੍ਹ ਦਿੱਤੇ। ਪਿੰਡ ਤੋਂ ਥੋੜ੍ਹੀ ਜਿਹੀ ਦੂਰ ਕਸਬਾ ਨੁਮਾ ਸ਼ਹਿਰ ਤੋਂ ਮੰਜ਼ਿਲ ’ਤੇ ਪਹੁੰਚਣ ਲਈ ਬੱਸ ਮਿਲ ਗਈ। ਇਸ ਸੜਕ ਨੂੰ ਰਾਸ਼ਟਰੀ ਮਾਰਗ ਜਾਂਦਾ ਸੀ, ਪਰ ਟੋਇਆਂ ਵਿਚ ਗਵਾਚੀ ਸੜਕ ਉੱਤੇ ਬੱਸ ਬਹੁਤ ਧੀਮੀ ਚਾਲ ਡਿੱਕਡੋਲੇ ਖਾਂਦੀ ਕੀੜੀ ਦੀ ਚਾਲ ਚੱਲ ਰਹੀ ਸੀ। ਲੇਟ ਹੋਣ ਦੇ ਡਰੋਂ ਮਨ ਬੇਚੈਨ ਹੋ ਰਿਹਾ ਸੀ। ਇਸ ਸੜਕ ’ਤੇ ਪਹਿਲਾਂ ਵੀ ਕਈ ਵਾਰ ਸਫ਼ਰ ਕੀਤਾ ਸੀ, ਪਰ ਅੱਜ ਸਫ਼ਰ ਮੁੱਕਣ ’ਚ ਨਹੀਂ ਆ ਰਿਹਾ ਸੀ। ਰੱਬ ਰੱਬ ਕਰਦਿਆਂ ਬੱਸ ਮੁੱਖ ਅੱਡੇ ’ਤੇ ਪਹੁੰਚੀ ਤਾਂ ਅਗਲੇ ਸਫ਼ਰ ਲਈ ਬੱਸ ਦਾ ਪਤਾ ਕਰਨ ਦੌੜਿਆ। ਕੁਝ ਇੰਤਜ਼ਾਰ ਮਗਰੋਂ ਰੋਡਵੇਜ਼ ਦੀ ਇਕ ਖਸਤਾ ਹਾਲ ਬੱਸ ਆਈ ਤਾਂ ਪਤਾ ਲੱਗਾ ਕਿ ਇਸ ਨੇ ਧੁਰ ਮੰਜ਼ਿਲ ਤਕ ਨਹੀਂ ਪਹੁੰਚਣਾ ਤੇ ਇਕ ਛੋਟੇ ਜਿਹੇ ਕਸਬੇ ਵਿਚ ਉਤਾਰ ਦੇਣਾ ਹੈ। ਛੇਤੀ ਪਹੁੰਚਣ ਦੀ ਮਜਬੂਰੀ ਦੇ ਮੱਦੇਨਜ਼ਰ ਧੱਕਾ-ਮੁੱਕੀ ਕਰਕੇ ਪੈਰ ਰੱਖਣ ਜੋਗੀ ਥਾਂ ਮੈਂ ਮਸਾਂ ਲੱਭੀ। ਸਾਹ ਲੈਣਾ ਏਨਾ ਔਖਾ ਸੀ ਕਿ ਅਕਤੂਬਰ ’ਚ ਵੀ ਸਵਾਰੀਆਂ ਪਸੀਨੋ-ਪਸੀਨੀ ਹੋਈਆਂ ਪਈਆਂ ਸਨ। ਕੰਡਕਟਰ ਦੀ ਸੀਟੀ ਨਾਲ ਬੱਸ ਤੁਰੀ ਤਾਂ ਸਵਾਰੀਆਂ ਦੇ ਚਿਹਰਿਆਂ ’ਤੇ ਰੌਣਕ ਪਰਤ ਆਈ। ਸੁਸਤ ਚਾਲੇ ਤੁਰਦੀ ਬੱਸ ਸੜਕ ਦੇ ਟੋਇਆਂ ਦੇ ਭਵਸਾਗਰ ਨੂੰ ਪਾਰ ਕਰਦੀ, ਸਵਾਰੀਆਂ ਨੂੰ ਫੁੱਟ ਫੁੱਟ ਉਛਾਲਦੀ, ਨਸ਼ੇ-ਪੱਤੇ ਨਾਲ ਧੁੱਤ ਕਿਸੇ ਅਮਲੀ ਵਾਂਗ ਤੁਰ ਰਹੀ ਸੀ। ਮੈਨੂੰ ਲੇਟ ਹੋਣ ਦੀ ਚਿੰਤਾ ਨੇ ਘੇਰਿਆ ਹੋਇਆ ਸੀ। ਸੀਟ ਪਹਿਲੀ ਬੱਸ ਵਿਚ ਵੀ ਨਹੀਂ ਮਿਲੀ ਸੀ। ਇਸ ਲਈ ਖੜ੍ਹਿਆਂ ਲੱਤਾਂ ਆਕੜ ਗਈਆਂ। ਮੇਰੇ ਵਾਂਗ ਹੋਰ ਵੀ ਕਈ ਔਖੇ ਸਨ, ਪਰ ਕੀਤਾ ਵੀ ਕੀ ਜਾ ਸਕਦਾ ਸੀ।ਆਖ਼ਰ ਬੱਸ ਅੱਡੇ ’ਤੇ ਪਹੁੰਚੀ ਤਾਂ ਅਗਲੇ ਸਫ਼ਰ ਦੀ ਪੁੱਛ-ਗਿੱਛ ਕੀਤੀ। ਪਤਾ ਲੱਗਾ ਕਿ ਸਿੱਧਾ ਮੰਜ਼ਿਲ ਵਾਲੇ ਪਿੰਡ ਪਹੁੰਚਣ ਵਾਲਾ ਟੈਂਪੂ ਜਾ ਚੁੱਕਾ ਹੈ। ਇਕ ਮਿੰਨੀ ਬੱਸ ਦੇ ਜਾਣ ਦੀ ਗੱਲ ਵੀ ਦੁਕਾਨਦਾਰਾਂ ਨੇ ਦੱਸੀ ਜ਼ਰੂਰ, ਪਰ ਉਸ ਦਾ ਵੀ ਕੋਈ ਪੱਕਾ ਟਾਈਮ ਨਹੀਂ ਸੀ। ਇਕ ਰਿਕਸ਼ੇ ਵਾਲੇ ਨਾਲ ਗੱਲ ਕੀਤੀ ਤਾਂ ਪਹਿਲਾਂ ਉਸ ਨੇ ਪਿੰਡ ਬਹੁਤ ਦੂਰ ਦੱਸ ਕੇ ਨਾਂਹ ਕਰ ਦਿੱਤੀ। ਜਦੋਂ ਬਹੁਤਾ ਕਹਿਣ ’ਤੇ ਮੰਨਿਆ ਤਾਂ ਉਸ ਨੇ ਪੈਸੇ ਹੀ ਏਨੇ ਮੰਗ ਲਏ, ਜਿੰਨੇ ਕੁ ਮੇਰੀ ਜੇਬ੍ਹ ਵਿਚ ਸਾਰੇ ਸਨ। ਥੱਕਿਆ ਤੇ ਬੇਚੈਨ ਹੋਇਆ ਇਕ ਦੁਕਾਨ ਦੇ ਬਾਹਰ ਰੱਖੇ ਬੈਂਚ ’ਤੇ ਬੈਠ ਗਿਆ। ਦੁਕਾਨਦਾਰ ਨੂੰ ਜਿਵੇਂ ਮੇਰੀ ਹਾਲਤ ’ਤੇ ਤਰਸ ਆ ਗਿਆ ਹੋਵੇ। ਕਹਿਣ ਲੱਗਾ: ਸਰਦਾਰ ਜੀ, ਪਾਣੀ ਪੀਓਗੇ! ਅੰਨ੍ਹਾ ਕੀ ਭਾਲੇ ਦੋ ਅੱਖਾਂ? ਮੇਰੇ ਕੋਲੋਂ ਤਾਂ ਬੋਲਿਆ ਵੀ ਨਾ ਜਾਵੇ। ਮੈਂ ਹੱਥ ਦੇ ਇਸ਼ਾਰੇ ਨਾਲ ਹੀ ਉਸ ਨੂੰ ਪਾਣੀ ਦਾ ਕਿਹਾ ਤਾਂ ਉਸ ਨੇ ਇਕ ਮੁੰਡੇ ਹੱਥ ਮੈਨੂੰ ਪਾਣੀ ਦਾ ਗਲਾਸ ਭੇਜਿਆ। ਮਨ ਨੂੰ ਕੁਝ ਸਕੂਨ ਮਿਲਿਆ। ਅਚਾਨਕ ਇਕ ਮਿੰਨੀ ਬੱਸ ਆਈ। ਸਵਾਰੀਆਂ ਦੀ ਭੀੜ ਉਸ ਦੁਆਲੇ ਆ ਜੁੜੀ। ਕਾਹਲੀ ਨਾਲ ਗਿਆ ਤਾਂ ਪਤਾ ਲੱਗਾ ਕਿ ਇਹ ਬੱਸ ਉਸ ਪਿੰਡ ਨਹੀਂ ਜਾਣੀ ਸੀ ਜਿੱਥੇ ਮੈਂ ਪਹੁੰਚਣਾ ਸੀ ਸਗੋਂ ਉਸ ਪਿੰਡ ਤੋਂ ਤਿੰਨ ਕੁ ਕਿਲੋਮੀਟਰ ਪਿੱਛੇ ਰਹਿ ਜਾਣੀ ਸੀ। ਉਸ ਤੋਂ ਅਗਲਾ ਸਫ਼ਰ ਪੈਦਲ ਹੀ ਕਰਨਾ ਪੈਣਾ ਸੀ।ਹੋਰ ਦੇਰ ਹੋਣ ਦੇ ਡਰੋਂ ਮੈਂ ਬੱਸ ਵਿਚ ਚੜ੍ਹਨਾ ਹੀ ਮੁਨਾਸਿਬ ਸਮਝਿਆ। ਇਸ ਵਿਚ ਖੜ੍ਹਨ ਜੋਗੀ ਥਾਂ ਲੱਭਣੀ ਵੀ ਔਖੀ ਸੀ। ਪਿੰਡਾਂ ਦੇ ਕੱਚੇ ਰਾਹਾਂ ਵਿਚ ਧੂੜ ਉੜਾਉਂਦੀ ਇਹ ਬੱਸ ਅੱਡੇ ’ਤੇ ਪਹੁੰਚੀ। ਕਾਹਲੀ ਨਾਲ ਉੱਤਰ ਕੇ ਮੈਂ ਕਿਸੇ ਨੂੰ ਪੁੱਛ ਕੇ ਆਪਣੀ ਮੰਜ਼ਿਲ ਵਾਲੇ ਪਿੰਡ ਦੀ ਰਾਹ ਪੈ ਗਿਆ। ਕੁਝ ਹੋਰ ਸਵਾਰੀਆਂ ਨੂੰ ਵੀ ਇਸ ਰਾਹ ਤੁਰੇ ਜਾਂਦਿਆਂ ਦੇਖ ਕੇ ਕੁਝ ਹੌਸਲੇ ’ਚ ਹੋ ਗਿਆ। ਜਿਹੜਾ ਕਦੇ ਤੁਰਿਆ ਨਾ ਹੋਵੇ ਉਸ ਨੂੰ ਤਿੰਨ ਕਿਲੋਮੀਟਰ ਦਾ ਪੈਂਡਾ ਵੀ ਦਿੱਲੀ ਦੂਰ ਵਾਂਗ ਜਾਪਦਾ ਹੈ। ਸਾਮਾਨ ਦੇ ਦੋ ਨਗ ਚੁੱਕੀ ਮੈਂ ਪਸੀਨੋ-ਪਸੀਨੀ ਹੋਇਆ ਕਦੇ ਰਾਹ ’ਚ ਰੁਕ ਕੇ ਸਾਹ ਲੈ ਲੈਂਦਾ ਤੇ ਫੇਰ ਕਾਹਲੀ ਨਾਲ ਕਸੀਸ ਵੱਟ ਕੇ ਤੁਰ ਪੈਂਦਾ। ਹੋਰ ਸਵਾਰੀਆਂ ਮੈਨੂੰ ਪਿੱਛੇ ਛੱਡਦੀਆਂ ਚਰੋਕਣੀਆਂ ਅੱਗੇ ਲੰਘ ਚੁੱਕੀਆਂ ਸਨ। ਇਕ ਲੱਤ ਦੀ ਖਰਾਬੀ ਕਾਰਨ ਢੀਚਕ ਚਾਲ ਚੱਲਦਾ ਆਖਰ ਮੈਂ ਆਪਣੀ ਮੰਜ਼ਿਲ ’ਤੇ ਪਹੁੰਚ ਹੀ ਗਿਆ। ਸਕੂਲ ਸਟਾਫ ਦੇ ਮੋਹ ਭਰੇ ਵਰਤਾਉ ਦੀ ਬਦੌਲਤ ਮੈਂ ਛੇਤੀ ਹੀ ਸਫ਼ਰ ਦੀਆਂ ਦੁਸ਼ਵਾਰੀਆਂ ਨੂੰ ਭੁਲਾ ਕੇ ਹੌਲਾ-ਫੁੱਲ ਹੋ ਗਿਆ।
ਰਸਤੇ ਭਾਵੇਂ ਜਿੰਨੇ ਮਰਜ਼ੀ ਕਠਿਨ ਹੋਣ, ਜੇ ਮਨ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਤਾਂਘ ਹੋਵੇ ਤਾਂ ਮੁਸ਼ਕਿਲਾਂ ਕਦੇ ਵੀ ਰਾਹ ਦਾ ਰੋੜਾ ਨਹੀਂ ਬਣਦੀਆਂ। ਜਦੋਂ ਤਕ ਵੀ ਸੇਵਾ ਵਿਚ ਰਿਹਾ ਹਾਂ, ਕਦੇ ਲੇਟ ਨਹੀਂ ਹੋਇਆ। ਇਸ ਘਟਨਾ ਤੋਂ ਵੀਹ ਸਾਲਾਂ ਮਗਰੋਂ ਸਿੱਖਿਆ ਵਿਭਾਗ ਵੱਲੋਂ ਲੈਕਚਰਾਰ ਵਜੋਂ ਤਰੱਕੀ ਮਿਲੀ ਤਾਂ ਘਰ ਤੋਂ ਚਾਲੀ ਕਿਲੋਮੀਟਰ ਦੂਰ ਨਿਯੁਕਤੀ ਮਿਲੀ। ਇੱਥੇ ਵੀ ਕੋਈ ਸਿੱਧੀ ਬੱਸ ਨਹੀਂ ਜਾਂਦੀ ਸੀ। ਜ਼ਿੰਦਗੀ ਵਿਚ ਅਪਣਾਏ ਕਦੇ ਵੀ ਲੇਟ ਨਾ ਹੋਣ ਦੇ ਅਸੂਲ ਕਾਰਨ ਇਹ ਸਫ਼ਰ ਵੀ ਕਈ ਸਾਲ ਦੋਪਹੀਆ ਵਾਹਨ ’ਤੇ ਕਰਦਾ ਰਿਹਾ। ਸਰਦੀ, ਗਰਮੀ, ਮੀਂਹ ਤੇ ਮੌਸਮ ਦੀਆਂ ਹੋਰ ਖਰਾਬੀਆਂ ਕਦੇ ਮੇਰੇ ਰਾਹ ਦਾ ਰੋੜਾ ਨਹੀਂ ਬਣੀਆਂ। ਇਸ ਸੜਕ ਦੀ ਹਾਲਤ ਵੀ ਇੰਨੀ ਬਦਤਰ ਸੀ ਕਿ ਉਸ ਦੀ ਸਥਿਤੀ ਸ਼ਬਦਾਂ ’ਚ ਬਿਆਨ ਕਰਨੀ ਔਖੀ ਹੈ। ਜੇ ਮਨ ਵਿਚ ਆਪਣੇ ਕਰਤਵ ਪ੍ਰਤੀ ਲਗਨ ਤੇ ਦ੍ਰਿੜ੍ਹਤਾ ਹੋਵੇ ਤਾਂ ਬਿਖੜੇ ਰਾਹਾਂ ਦਾ ਸਫ਼ਰ ਵੀ ਤੁਹਾਡੇ ਅਕੀਦੇ ਨੂੰ ਡੋਲਣ ਨਹੀਂ ਦਿੰਦਾ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback