Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਮਿਲਦੇ ਗਿਲਦੇ ਰਿਹਾ ਕਰੋ ਪੁੱਤ--ਪਵਨ ਪਰਿੰਦਾ
ਕੱਲ੍ਹ ਭੈਣੀ ਜੱਸੇ ਵਾਲੀ ਮਾਸੀ ਪੂਰੀ ਹੋ ਗਈ। ਮੁਰਗਾ ਬੋਲਦੇ ਨਾਲ ਮੋਬਾਈਲ ਦੀ ਲੰਮੀ ਘੰਟੀ ਵੱਜੀ। ਮਾਸੀ ਦੇ ਪੁੱਤ ਦਾ ਫੋਨ ਸੀ। ਮੱਥਾ ਠਣਕਿਆ.. ਭਲੀ ਹੋਵੇ! ਉਂਜ ਵੀ ਬੇਵਕਤ ਆਇਆ ਫੋਨ ਨਾਂਹ-ਪੱਖੀ ਸੋਚਣ ਲਈ ਮਜਬੂਰ ਕਰਦਾ ਹੈ। ਉਹੀ ਗੱਲ ਹੋਈ.. ‘‘ਵੀਰੇ ਰਾਤ ਬੀਬੀ ਪੂਰੀ ਹੋ ਗਈ। ਦਸ ਵਜੇ ਸਸਕਾਰ ਐ।’’ ਫੋਨ ਸੁਣ ਮੈਂ ਸੁੰਨ ਜਿਹਾ ਹੋ ਗਿਆ। ਨਾ ਹਾਂ.. ਨਾ ਹੂੰ। ਕੋਲ ਪਈ ਪਤਨੀ ਵੱਲ ਤੱਕਿਆ.. ਸ਼ੁਕਰ ਹੈ ਉਹ ਗੂੜ੍ਹੀ ਨੀਂਦ ਸੁੱਤੀ ਪਈ ਸੀ।
ਅਲਸਾਇਆ ਜਿਹਾ ਉੱਠ ਮੈਂ ਇੱਧਰ-ਉਧਰ ਟਹਿਲਣ ਲੱਗਾ। ਪੂਰੇ ਦਾ ਪੂਰਾ ਤਨ-ਮਨ ਤੇ ਰੂਹ ਮਾਸੀ ਨਾਲ ਹੋ ਤੁਰੇ। ਮਾਂ.. ਸੀ ਭਾਵ ਮਾਂ ਵਰਗੀ। ਮਾਸੀ ਨੂੰ ਮਨ ਦੀਆਂ ਪਰਤਾਂ ਫਰੋਲਣ ਲੱਗੀਆਂ। ਸੁਭਾਅ ਦੀ ਨਰਮੀ, ਕੰਮ ਦੀ ਲਗਨ, ਮੋਹਵੰਤੀ ਜਿਹੇ ਉਸ ਦੇ ਗੁਣ ਅੱਖਾਂ ਅੱਗੇ ਤੈਰਨ ਲੱਗੇ। ਸੂਰਜ ਚੜ੍ਹਿਆ। ਸੂਰਜ ਦੀ ਲਾਲੀ ਨਾਲ ਖਿੜੇ ਫੁੱਲਾਂ ‘ਤੇ ਪਈ ਤ੍ਰੇਲ ਚਮਕਣ ਲੱਗੀ।
ਪਤਨੀ ਉੱਠੀ। ਚਾਹ ਬਣਾਈ। ਪੀਂਦੇ ਵਕਤ ਆਇਆ ਫੋਨ ਉਸ ਨਾਲ ਹੌਲੀ-ਹੌਲੀ ਸਾਂਝਾ ਕੀਤਾ। ਉਹ ਵੀ ਕੁਝ ਬੇਚੈਨ ਹੋਈ .. ‘‘ਚੰਗੀ ਸੀ ਮਾਸੀ.. ਐਂ ਕੀ ਹੋ ਗਿਆ। ਅਚਾਨਕ ਈ ਕਿਵੇਂ ਤੁਰ ਗਈ।.. ਮੈਨੂੰ ਤਾਂ ਅੱਜ ਛੁੱਟੀ ਨੀ ਮਿਲਣੀ.. ਪੇਰੈਂਟਸ ਡੇ ਆ.. ਤੁਸੀਂ ਸਸਕਾਰ ’ਤੇ ਜਾ ਆਇਓ। ਭੋਗ ’ਤੇ ਆਪਾਂ ਦੋਵੇਂ ਜਾ ਆਵਾਂਗੇ।’’
ਸਸਕਾਰ ਸਮੇਂ ਸਾਰੇ ਰਿਸ਼ਤੇਦਾਰ-ਸਨੇਹੀ ਇਕੱਠੇ ਹੋਏ। ਸੱਥਰ ‘ਤੇ ਬੈਠੇ ਅੱਧੀ ਉਮਰ ਟੱਪੇ ਸਾਰੇ ਹੀ ਮਰਦ ਬਿਮਾਰੀਆਂ ਦੀਆਂ ਗੱਲਾਂ ਕਰਦੇ ਰਹੇ.. ‘‘ਸ਼ੂਗਰ ਤਾਂ ਜੀ ਅੱਜ ਕੱਲ੍ਹ ਹਰੇਕ ਨੂੰ ਹੀ ਆ.. ਬਲੱਡ ਪ੍ਰੈਸ਼ਰ ਕਿਵੇਂ ਰਹਿੰਦੈ.. ਖਾਣੇ ‘ਚ ਜ਼ਹਿਰਾਂ ਰਲਗੀਆਂ ਜੀ। ਅੱਗੇ ਬੰਦੇ ਸੇਰ ਸੇਰ ਪੱਕਾ ਅੰਨ ਖਾ ਜਾਂਦੇ ਸੀ। ਹੁਣ ਤਾਂ ਦੋ ਰੋਟੀਆਂ ਨੀ ਹਜ਼ਮ ਹੁੰਦੀਆਂ।’’ ਇੰਜ ਲਗਿਆ ਜਿਵੇਂ ਤੰਦਰੁਸਤੀ ਸਭਨਾਂ ਨਾਲ ਹੀ ਰੁੱਸ ਬੈਠੀ ਹੋਵੇ।
ਉਨ੍ਹਾਂ ਦੇ ਪੈਦਾ ਕੀਤੇ ਮਹੌਲ ’ਚ ਸ਼ਾਮਲ ਹੋਣ ਦੀ ਬਜਾਏ ਮੈਂ 35 ਸਾਲ ਪਹਿਲਾਂ ਦੀ ਇੱਕ ਯਾਦ ਨਾਲ ਜੁੜ ਗਿਆ। ਤਦ ਅਸੀਂ ਬੇਰੁਜ਼ਗਾਰ ਚਾਰ ਮਿੱਤਰਾਂ ਰਲ ਇੱਕ ਅਕੈਡਮੀ ਖੋਲ੍ਹੀ ਸੀ। ਖਸਤਾ ਹਾਲ ਮੋਪਡਾਂ ‘ਤੇ ਪਿੰਡਾਂ ’ਚ ਅਕੈਡਮੀ ਦੇ ਪੋਸਟਰ ਲਾਉਂਦੇ ਜਦ ਮਾਮੀ ਦੇ ਪਿੰਡ ਪਹੁੰਚੇ ਤਾਂ ਭੁੱਖ ਸਿਖਰਾਂ ’ਤੇ ਸੀ। ਸਾਨੂੰ ਦੇਖ ਮਾਸੀ ਤੋਂ ਚਾਅ ਨਾ ਚੁੱਕਿਆ ਜਾਵੇ। ਮੋਹ ਦਾ ਚਸ਼ਮਾ ਹੀ ਵਹਿ ਤੁਰਿਆ ਸੀ। ‘‘ਹੋਰ ਪੁੱਤ.. ਅੱਜ ਤਾਂ ਲਗਦੈ ਦਿਨ ਭਾਗਾਂ ਵਾਲੈ। ਚਾਹ ਦਾ ਤਾਂ ਹੁਣ ਟੈਮ ਨੀਂ.. ਰੋਟੀ ਈ ਲਾਹ ਦਿੰਨੀ ਆਂ।’’.. ਕਹਿ ਮਾਸੀ ਚੁੱਲ੍ਹੇ ਮੂਹਰੇ ਜਾ ਬੈਠੀ।
ਗੱਲਾਂ ਕਰਦੇ-ਕਰਦੇ ਚਿੱਬੜ੍ਹਾਂ ਦੀ ਚਟਨੀ ਕੁੱਟ ਧਰੀ.. ਨਾਲ ਹੀ ਸਵੇਰ ਦੀ ਬਣੀ ਥੋੜ੍ਹੀ ਜਿਹੀ ਗੁਆਰੇ ਦੀਆਂ ਫਲੀਆਂ ਦੀ ਸ਼ਬਜ਼ੀ ’ਚ ਬਰਾਬਰ ਦਾ ਘਿਓ ਪਾ ਗਰਮ ਕਰ ਲਈ। ਦੇਸੀ ਘਿਓ ਦੀ ਪਸਰੀ ਖੁਸ਼ਬੋ ਨੇ ਸਾਡੀ ਭੁੱਖ ਹੋਰ ਤੇਜ਼ ਕਰ ਦਿੱਤੀ। ਪੰਜ-ਪੰਜ ਸੱਤ-ਸੱਤ ਰੋਟੀਆਂ ਖਾਣ ਪਿਛੋਂ ਤਰੋ ਤਾਜ਼ਾ ਹੋਏ ਸਾਡੇ ਸਰੀਰਾਂ ਨੇ ਅਗਲੀ ਮੰਜ਼ਲ ਵੱਲ ਚਾਲੇ ਪਾ ਦਿੱਤੇ। ‘‘ਮਾਸੀ ਦੇ ਬੋਲ.. ਪੁੱਤ ਗੇੜਾ-ਫੇੜਾ ਮਾਰਦੇ ਰਿਹਾ ਕਰੋ.. ਬੰਦਾ ਤਾਂ ਮਿਲਦਾ ਗਿਲਦਾ ਹੀ ਚੰਗਾ ਰਹਿੰਦੈ?’’ ਅਤੇ ਅਸੀਸਾਂ ਦੇ ਢੇਰ ਬਖੇਰਦੀ ਮਾਸੀ ਨੇ ਸਾਡੇ ਚਾਰਾਂ ਦੇ ਸਿਰ ਪਲੋਸੇ ਸਨ।
ਸਸਕਾਰ ਦੀ ਤਿਆਰੀ ਹੋਣ ਲੱਗੀ। ਸ਼ਹਿਰੋਂ ਆਏ ਰਿਸ਼ਤੇਦਾਰ ਕਈ ਵਾਰ ਚੋਰ ਅੱਖੀਂ ਘੜੀ ਵੱਲ ਵੇਖ ਲੈਂਦੇ। ਸਹਿਜ ਸੁਭਾਅ ਬੈਠੇ ਪਿੰਡ ਦੇ ਲੋਕ ਥੋੜ੍ਹੀ-ਥੋੜ੍ਹੀ ਦੇਰ ਬਾਅਦ.. ‘ਵਾਖਰੂ ਭਲਾ ਕਰੀਂ’ ਵਰਗੇ ਸ਼ਬਦ ਉਚਾਰਦੇ। ਸ਼ਹਿਰੀਆਂ ਦੀ ਬਜਾਏ ਪੇਂਡੂ ਬੰਦੇ ਘੱਟ ਮੋਟੇ ਸਨ ਤੇ ਸਰੀਰ ਨੂੰ ਚਿੰਬੜੀਆਂ ਬਿਮਾਰੀਆਂ ਦੀ ਗੱਲ ਵੀ ਘੱਟ ਕਰਦੇ ਸਨ।
ਮਾਸੀ ਦੀਆਂ ਕਈ ਧੀਆਂ ਹੋਣ ਕਾਰਨ ਜਦ ਵੀ ਕੋਈ ਸਹੁਰਿਆਂ ਸਮੇਤ ਆਉਂਦੀ ਤਾਂ ਰੋਣ-ਕੁਰਲਾਉਣ ਵਧ ਜਾਂਦਾ। ਔਰਤਾਂ ਆਈ ਲੜਕੀ ਨੂੰ ਮਾਸੀ ਦੀ ਦੇਹ ਨਾਲੋਂ ਤੋੜ-ਤੋੜ ਪਰ੍ਹਾਂ ਲਿਜਾਂਦੀਆਂ। ਸਾਰੀਆਂ ਕੁੜੀਆਂ ਆਉਣ ਤੋਂ ਪਿੱਛੋਂ ਮ੍ਰਿਤਕ ਦੇਹ ਦਾ ਇਸ਼ਨਾਨ ਕਰਵਾਇਆ ਗਿਆ ਅਤੇ ਸ਼ਮਸ਼ਾਨ ਭੂਮੀ ਵੱਲ ਜਾਣ ਦੀ ਤਿਆਰੀ ਹੋਈ। ਵੱਡੇ ਬਰੋਟੇ ਥੱਲੇ ਬੈਠੇ ਪਿੰਡ ਦੇ ਬਜ਼ੁਰਗ ‘ਵਾਹਿਗੁਰੂ.. ਵਾਹਿਗੁਰੂ’ ਕਰਨ ਲੱਗੇ। ਮਜ਼ਲ ਨਾਲ ਲੋਕ ਜੁੜਦੇ ਰਹੇ। ਵਿਛੜੀ ਮਾਸੀ ਦਾ ਮੋਹ ਖੋਰਾ ਸੁਭਾਅ ਹਰੇਕ ਦੀ ਜ਼ੁਬਾਨ ’ਤੇ ਸੀ।
ਦੋਵੇਂ ਪੁੱਤਾਂ ਮਾਸੀ ਦੀ ਦੇਹ ਨੂੰ ਅਗਨ ਦਿਖਾਈ। ਗਏ ਆਦਮੀ ਨਾਲ ਨਾਤਾ ਤੋੜਨ ਹਿਤ ਪੁੱਜੇ ਲੋਕਾਂ ਡੱਕੇ ਤੋੜ ਚਿਖਾ ’ਚ ਸੁੱਟੇ। ਬਾਬਾ ਰਿਖੀ ਰਾਮ ਦੇ ਡੇਰੇ ਫੁੱਲਾਂ ਦੀ ਰਸਮ ਤੇ ਭੋਗ ਦੀ ਤਰੀਕ ਦਾ ਐਲਾਨ ਹੋਇਆ।
ਵਾਪਸੀ ’ਤੇ ਜਦੋਂ ਮੈਂ ਆਪਣੇ ਸ਼ਹਿਰ ਵੱਲ ਮੁੜਿਆ ਤਾਂ ਮਾਸੀ ਰਹਿ-ਰਹਿ ਕੇ ਯਾਦ ਆਉਣ ਲੱਗੀ। ਮਾਸੀ ਦੇ ਸਿਵੇ ਨੂੰ ਦੁਬਾਰਾ ਨਮਨ ਕੀਤਾ। ਪੈਂਤੀ ਸਾਲ ਪਹਿਲਾਂ ਮਾਸੀ ਦੇ ਹੱਥਾਂ ਦੇ ਬਣਾਏ ਉਹ ਮਿੱਸੇ ਪ੍ਰਸ਼ਾਦੇ, ਚਿੱਬੜ੍ਹਾਂ ਦੀ ਚਟਨੀ, ਦੇਸੀ ਘਿਓ ਦੀ ਵਾਸ਼ਨਾ ਅਤੇ ਗੁਆਰੇ ਦੀਆਂ ਫਲੀਆਂ ਦੀ ਗਰਮ ਗਰਮ ਸਬਜ਼ੀ ਦੀ ਯਾਦ ਨੇ ਘੇਰ ਲਿਆ ਅਤੇ ਮਾਸੀ ਦੇ ਕਹੇ ਸ਼ਬਦ, ‘‘ਪੁੱਤ ਬੰਦਾ ਤਾਂ ਮਿਲਦਾ-ਗਿਲਦਾ ਹੀ ਚੰਗਾ ਰਹਿੰਦੈ।’’ ਮੇਰੇ ਦਿਮਾਗ ’ਚ ਖੌਰੂ ਪਾਉਣ ਲੱਗੇ।
ਇਸ ਸਭ ਕੁਝ ’ਤੇ ਮੈਨੂੰ ਪਛਤਾਵਾ ਹੋਇਆ ਜਦ ਮੈਂ ਚਾਰ ਦਿਨ ਪਹਿਲਾਂ ਹੀ ਮਾਸੀ ਦੇ ਪਿੰਡੋਂ ਉਸ ਨੂੰ ਬਿਨ ਮਿਲਿਆਂ ਲੰਘ ਆਇਆ ਸੀ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback