Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਆਸੀਆ ਤੇ ਆਸਿਫ਼ਾ: ਧਰਮੁ ਪੰਖ ਕਰਿ ਉਡਰਿਆ--ਨਿਤੇਸ਼*
ਈਸਾਈ ਔਰਤ ਆਸੀਆ ਬੀਬੀ ਨੂੰ ਪਾਕਿਸਤਾਨੀ ਅਦਾਲਤ ਨੇ 2010 ’ਚ ਕਾਫ਼ਿਰ ਹੋਣ ਦਾ ਦੋਸ਼ੀ ਠਹਿਰਾਉਂਦਿਆਂ ਫਾਂਸੀ ਦੀ ਸਜ਼ਾ ਸੁਣਾਈ ਸੀ। 53 ਸਾਲਾ ਆਸੀਆ ਨੌਰੀਨ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਸ਼ੇਖ਼ੂਪੁਰਾ ਦੇ ਇੱਤਾਂਵਾਲੀ ਪਿੰਡ ਦੀ ਇਕ ਆਮ ਖੇਤ ਮਜ਼ਦੂਰ ਹੈ। 2009 ’ਚ ਉਹ ਆਪਣੀਆਂ ਦੂਜੀਆਂ ਮੁਸਲਿਮ ਮਜ਼ਦੂਰ ਸਾਥਣਾਂ ਨਾਲ ਖੇਤ ’ਚ ਕੰਮ ਕਰ ਰਹੀ ਸੀ ਜਿਸ ਸਮੇਂ ਧਰਮ ਨੂੰ ਲੈ ਕੇ ਉਨ੍ਹਾਂ ’ਚ ਆਪਸੀ ਝਗੜਾ ਹੋ ਗਿਆ। ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਆਸੀਆ ਅਤੇ ਉਸ ਦੇ ਪਰਿਵਾਰ ਨੂੰ ਕੁੱਟਿਆ। ਇਸ ਤੋਂ ਬਾਅਦ ਪੁਲੀਸ ਨੇ ਧਾਰਾ 295 ਸੀ ਤਹਿਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਕੇਸ 2009 ਤੋਂ ਚੱਲ ਰਿਹਾ ਹੈ ਜਿਸ ਬਾਰੇ ਹੁਣ ਅਕਤੂਬਰ 2018 ਵਿਚ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਆਸੀਆ ਬੀਬੀ ਨੂੰ ਅੱਠ ਸਾਲ ਦੀ ਕੈਦ ਤੋਂ ਬਾਅਦ ਬਰੀ ਤਾਂ ਕਰ ਦਿੱਤਾ ਪਰ ਫ਼ੈਸਲੇ ਦੀ ਪੜਤਾਲ ਹੋਣ ਤੱਕ ਪਾਕਿਸਤਾਨ ਛੱਡਣ ਦੀ ਆਗਿਆ ਨਹੀਂ ਦਿੱਤੀ ਗਈ।
ਪਾਕਿਸਤਾਨੀ ਸੁਪਰੀਮ ਕੋਰਟ ਵਲੋਂ ਆਸੀਆ ਨੂੰ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਤੋਂ ਬਰੀ ਹੋਣ ਦੀ ਖ਼ਬਰ ਨੇ ਨਵੀਂ ਉਮੀਦ ਨੂੰ ਜਨਮ ਦੇ ਦਿੱਤਾ ਸੀ। ਉਸ ਦੇ ਪੱਖ ’ਚ ਹੋਏ ਫੈਸਲੇ ਤੋਂ ਤੁਰੰਤ ਬਾਅਦ ਉਸ ਦੀ ਰਿਹਾਈ ਖਿਲਾਫ ਸਮੁੱਚੇ ਦੇਸ਼ ਵਿਚ ਹਿੰਸਾ ਫੁੱਟ ਪਈ। ਮੁਸਲਿਮ ਕੱਟੜਪੰਥੀਆਂ ਦਾ ਕਹਿਣਾ ਸੀ ਕਿ ਆਸੀਆ ਨੇ ਉਨ੍ਹਾਂ ਦੇ ਧਰਮ ਦੀ ਸਾਖ ਨੂੰ ਠੇਸ ਪਹੁੰਚਾਈ ਹੈ ਜਿਸ ਲਈ ਉਸ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੈ। ਮੰਨਿਆ ਜਾਂਦਾ ਹੈ ਕਿ ਇਸਲਾਮੀ ਕੱਟੜਪੰਥੀਆਂ ਨੇ ਦੋ ਮੁੱਖ ਪਾਕਿਸਤਾਨੀ ਸਿਆਸਤਦਾਨਾਂ, ਪੰਜਾਬ ਦੇ ਸਾਬਕਾ ਰਾਜਪਾਲ ਸਲਮਾਨ ਤਾਸੀਰ ਅਤੇ ਧਾਰਮਿਕ ਘੱਟ ਗਿਣਤੀ ਮੰਤਰਾਲੇ ਦੇ ਸਾਬਕਾ ਮੰਤਰੀ ਸ਼ਾਹਬਾਜ਼ ਭੱਟੀ ਨੂੰ 2011 ਵਿਚ ਆਸੀਆ ਬੀਬੀ ਦੇ ਸਮਰਥਨ ਵਿਚ ਬੋਲਣ ਲਈ ਕਤਲ ਕਰ ਦਿੱਤਾ ਗਿਆ ਸੀ।
ਜਿਸ ਸਮੇਂ ਤੋਂ ਆਸੀਆ ਬੀਬੀ ਅੱਠ ਸਾਲਾਂ ਦੀ ਕੈਦ ਕੱਟ ਕੇ ਮੁਲਤਾਨ ਜੇਲ੍ਹ ਤੋਂ ਰਿਹਾਅ ਹੋਈ ਹੈ, ਉਸ ਸਮੇਂ ਤੋਂ ਕੋਈ ਵੀ ਨਹੀਂ ਜਾਣਦਾ ਕਿ ਉਹ ਕਿੱਥੇ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਵਿਸ਼ੇਸ਼ ਹਵਾਈ ਜਹਾਜ਼ ਵਿਚ ਇਸਲਾਮਾਬਾਦ ਲਿਜਾਇਆ ਗਿਆ ਸੀ ਜਿੱਥੋਂ ਉਹ ਕਿਸੇ ਅਣਜਾਣ ਮੰਜ਼ਿਲ ਲਈ ਰਵਾਨਾ ਹੋ ਗਈ। ਆਸੀਆ ਦੇ ਵਕੀਲ ਸੈਫ਼-ਉਲ ਮਲੂਕ ਨੇ ਉਸ ਨੂੰ ਫਾਂਸੀ ਤੋਂ ਤਾਂ ਬਚਾ ਲਿਆ ਪਰ ਉਸ ਨੂੰ ਖੁਦ ਪਾਕਿਸਤਾਨ ਤੋਂ ਭੱਜਣਾ ਪਿਆ ਅਤੇ ਹੁਣ ਉਹ ਨੈਦਰਲੈਂਡਜ਼ ਵਿਚ ਸ਼ਰਨ ਮੰਗਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਆਸੀਆ ਬੀਬੀ ਲਈ ਵੀ ਡੱਚ ਸਰਕਾਰ ਨੂੰ ਸ਼ਰਨ ਦੇਣ ਦੀ ਬੇਨਤੀ ਕੀਤੀ ਹੈ। ਕੈਨੇਡਾ ਵੀ ਆਸੀਆ ਬੀਬੀ ਅਤੇ ਉਸ ਦੇ ਪਰਿਵਾਰ ਨੂੰ ਸ਼ਰਨ ਦੇਣ ਲਈ ਗੱਲਬਾਤ ਕਰ ਰਿਹਾ ਹੈ। ਅਮਰੀਕਾ ਵੱਖ ਵੱਖ ਦੇਸ਼ਾਂ ਵਿਚ ਆਪਣੇ ਸਫ਼ਾਰਤਖਾਨਿਆਂ ’ਤੇ ਹੋਏ ਹਮਲਿਆਂ ਦੇ ਡਰ ਕਾਰਨ ਆਸੀਆ ਬੀਬੀ ਨੂੰ ਸ਼ਰਨ ਦੇਣ ਤੋਂ ਇਨਕਾਰੀ ਹੈ।
ਘੱਟ ਗਿਣਤੀ ਨਾਲ ਜੁੜਿਆ ਅਜਿਹਾ ਹੀ ਇੱਕ ਹੋਰ ਮਸਲਾ ਜਨਵਰੀ 2018 ਵਿਚ ਸਾਹਮਣੇ ਆਇਆ ਜਦੋਂ ਭਾਰਤੀ ਰਿਆਸਤ ਜੰਮੂ ਕਸ਼ਮੀਰ ਵਿਚ ਕਠੂਆ ਨੇੜੇ ਰਸਾਨਾ ਪਿੰਡ ਵਿਖੇ 8 ਸਾਲਾ ਬੱਚੀ ਆਸਿਫ਼ਾ ਬਾਨੋ ਨੂੰ ਅਗਵਾ ਕਰ ਉਸ ਨਾਲ ਸਮੂਹਕ ਜਬਰ ਜਨਾਹ ਤੋਂ ਬਾਅਦ ਉਸ ਨੂੰ ਕਤਲ ਕਰ ਦਿੱਤਾ ਗਿਆ। ਆਸਿਫ਼ਾ ਦਾ ਪਰਿਵਾਰ ਦਰ ਦਰ ਠੋਕਰਾਂ ਖਾ ਰਿਹਾ ਹੈ, ਕਿਉਂਕਿ ਕੱਟੜਪੰਥੀਆਂ ਵੱਲੋਂ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਹੈ। ਪਰਿਵਾਰ ਨੂੰ ਅਦਾਲਤ ਜਾਣ ਲਈ ਹਰ ਵਾਰ ਆਪਣੀਆਂ ਭੇਡਾਂ ਵੇਚਣੀਆਂ ਪੈਂਦੀਆਂ ਹਨ। ਦੀਪਿਕਾ ਐਸ਼ ਰਾਜਾਵਤ ਹੀ ਇਕਲੌਤੀ ਵਕੀਲ ਸੀ ਜਿਸ ਨੇ ਆਸਿਫ਼ਾ ਦੇ ਮਾਪਿਆਂ ਦੀ ਬਾਂਹ ਫੜੀ। ਜਦੋਂ ਤੋਂ ਦੀਪਿਕਾ ਨੇ ਇਹ ਅਪਰਾਧ ਮੁਕੱਦਮਾ ਆਪਣੇ ਹੱਥ ’ਚ ਲਿਆ ਹੈ, ਉਸ ਨੂੰ ਵੀ ਬਲਾਤਕਾਰ ਅਤੇ ਕਤਲ ਦੀਆਂ ਧਮਕੀਆਂ ਮਿਲ ਰਹੀਆਂ ਹਨ। ਨਤੀਜੇ ਵਜੋਂ ਉਸ ਤੋਂ ਮੁਕੱਦਮਾ ਵਾਪਿਸ ਲੈ ਕੇ ਕਿਸੇ ਹੋਰ ਵਕੀਲ ਨੂੰ ਸੌਂਪ ਦਿੱਤਾ ਗਿਆ ਹੈ। ਇਨ੍ਹਾਂ ਦੋਹਾਂ ਘਟਨਾਵਾਂ ਤੋਂ ਇਹੀ ਗੱਲ ਸਪਸ਼ਟ ਹੁੰਦੀ ਹੈ ਕਿ ਧਰਮ ਜਾਂ ਦੇਸ਼ ਭਾਵੇਂ ਕੋਈ ਵੀ ਹੋਵੇ, ਘੱਟ ਗਿਣਤੀ ਸਮੂਹ ਇਨਸਾਫ਼ ਲਈ ਤਰਸ ਰਹੇ ਹਨ।
ਪਾਕਿਸਤਾਨੀ ਸੁਪਰੀਮ ਕੋਰਟ ਦੇ ਫੈਸਲੇ ਨੇ ਪਾਕਿਸਤਾਨ ਸਰਕਾਰ ਨੂੰ ਸਖ਼ਤ ਫੈਸਲੇ ਕਰਨ ਅਤੇ ਧਾਰਮਿਕ ਕੱਟੜਪੰਥੀਆਂ ‘ਤੇ ਦਬਾਅ ਪਾਉਣ ਦਾ ਸ਼ਾਨਦਾਰ ਮੌਕਾ ਮੁਹੱਈਆ ਸੀ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿਸਤਾਨ ਵਿਚ ਘੱਟ ਗਿਣਤੀਆਂ ਨੂੰ ਨਵੀਂ ਉਮੀਦ ਦਿੱਤੀ ਸੀ ਕਿ ਉਨ੍ਹਾਂ ਨੂੰ ਦੇਸ਼ ਦੇ ਬਹੁਗਿਣਤੀ ਨਾਗਰਿਕਾਂ ਦੇ ਬਰਾਬਰ ਸਮਝਿਆ ਜਾਏਗਾ ਪਰ ਇਸ ਮੌਕੇ ਨੂੰ ਖੁੰਝਾ ਕੇ ਪਾਕਿਸਤਾਨ ਨੇ ਆਪਣੇ ਸਮਾਜਿਕ ਅਕਸ ਦਾ ਨੁਕਸਾਨ ਕਰ ਲਿਆ ਹੈ। ਆਸੀਆ ਬੀਬੀ ਦਾ ਘੱਟ ਗਿਣਤੀ ਧਰਮ ਨਾਲ ਸਬੰਧਿਤ ਹੋ ਕੇ ਜ਼ੁਲਮ ਖਿਲਾਫ ਆਵਾਜ਼ ਉਠਾਉਣਾ ਉਸ ਲਈ ਨਾਸੂਰ ਸਾਬਿਤ ਹੋਇਆ। ਇਸ ਤੋਂ ਪਹਿਲਾਂ ਵੀ ਮਲਾਲਾ ਯੂਸਫ਼ਜ਼ਈ ਵੀ ਕੱਟੜਪੰਥੀਆਂ ਖਿਲਾਫ ਆਵਾਜ਼ ਉਠਾਉਣ ਦਾ ਖ਼ਮਿਆਜ਼ਾ ਭੁਗਤਣਾ ਪਿਆ ਸੀ। ਆਸੀਆ ਬੀਬੀ ਸ਼ਾਇਦ ਜੇਲ੍ਹ ਤੋਂ ਰਿਹਾਅ ਹੋ ਗਈ ਹੋਵੇ ਪਰ ਕੀ ਸੱਚਮੁੱਚ ਉਹ ਕੱਟੜ ਅਤੇ ਸੌੜੀ ਸੋਚ ਵਾਲੇ ਚੌਗਿਰਦੇ ਤੋਂ ਆਜ਼ਾਦ ਹੋ ਸਕਦੀ ਹੈ? ਇਸੇ ਤਰ੍ਹਾਂ ਆਸਿਫ਼ਾ ਦੇ ਪਰਿਵਾਰ ਦੇ ਜੀਅ ਅਤੇ ਵਕੀਲ ਨੂੰ ਜਿਸ ਤਰ੍ਹਾਂ ਹਿੰਦੂ ਕੱਟੜਪੰਥੀਆਂ ਵਲੋਂ ਲਗਾਤਾਰ ਧਮਕਾਇਆ ਜਾ ਰਿਹਾ ਹੈ, ਇਸ ਨਾਲ ਭਾਰਤ ਦੇ ਸਭ ਤੋਂ ਵੱਡਾ ਜਮਹੂਰੀ ਦੇਸ਼ ਹੋਣ ਦੇ ਦਾਅਵੇ ‘ਤੇ ਗੰਭੀਰ ਸਵਾਲੀਆ ਚਿੰਨ੍ਹ ਲੱਗ ਜਾਂਦੇ ਹਨ।
*ਖੋਜਾਰਥੀ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ।
ਸੰਪਰਕ: 79738-07998
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback