Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਨੋਟਬੰਦੀ : ਮੌਜੂਦਾ ਹਾਕਮਾਂ ਵਿੱਚ ਪਛਤਾਵੇ ਦੇ ਕੋਈ ਸੰਕੇਤ ਨਹੀਂ -ਹਰੀ ਜੈ ਸਿੰਘ
ਮੈਂ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਪਹਿਲਾਂ 'ਮੋਦੀਨੋਮਿਕਸ' ਦੇ ਨਾਲ-ਨਾਲ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਦੇ 'ਮਨਮੋਹਨਿਕਸ' ਦਾ ਵਿਚਾਰ ਕਿਸ ਨੇ ਉਛਾਲਿਆ ਸੀ। ਮੈਨੂੰ ਵਿੱਤ ਮੰਤਰੀ ਵਜੋਂ ਅਰਥ ਸ਼ਾਸਤਰੀ ਮਨਮੋਹਨ ਸਿੰਘ ਨਾਲ ਕੀਤੀ ਇੰਟਰਵਿਊ ਯਾਦ ਹੈ, ਜਦੋਂ ਉਹ ਨਰਸਿਮ੍ਹਾ ਰਾਓ ਸਰਕਾਰ ਵਿੱਚ ਸਨ। ਉਦੋਂ ਮੈਂ ਅਰਥ ਸ਼ਾਸਤਰ ਬਾਰੇ ਇੱਕ ਆਮ ਆਦਮੀ ਵਰਗੇ ਉਨ੍ਹਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਤ ਹੋਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਭਾਰਤ ਵਰਗੇ ਗਰੀਬੀ ਮਾਰੇ ਵਿਕਾਸਸ਼ੀਲ ਦੇਸ਼ ਲਈ ਆਰਥਿਕ ਸਮਝ ਵਾਸਤੇ ਕੌਮਾਂਤਰੀ ਪ੍ਰਸਿੱਧੀ ਹਾਸਲ ਸੀ।
ਨਵੀਂ ਦਿੱਲੀ ਦੇ ਨਾਰਥ ਬਲਾਕ Ḕਚ ਵਿੱਤ ਮੰਤਰੀ ਦਾ ਵੱਕਾਰੀ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਬੰਬਈ (ਜਿਸ ਨੂੰ ਅੱਜਕੱਲ੍ਹ ਮੁੰਬਈ ਕਿਹਾ ਜਾਂਦਾ ਹੈ) ਵਿੱਚ ਰਿਜ਼ਰਵ ਬੈਂਕ ਆਫ ਇੰਡੀਆ (ਆਰ ਬੀ ਆਈ) ਦੇ ਗਵਰਨਰ ਸਨ। ਸਨਮਾਨ ਵਾਲੇ ਢੰਗ ਨਾਲ ਉਹ ਆਰ ਬੀ ਆਈ ਦੀ ਸੰਗਠਨ ਵਜੋਂ ਖੁਦਮੁਖਤਿਆਰੀ ਨੂੰ ਕਾਇਮ ਰੱਖਦੇ ਹੋਏ ਗੁੰਝਲਦਾਰ ਆਰਥਿਕ ਤੇ ਵਿੱਤੀ ਮੁੱਦਿਆਂ ਨਾਲ ਨਜਿੱਠਣ ਦੀ ਕਲਾ ਜਾਣਦੇ ਸਨ। ਉਹ ਭਾਰਤੀ ਸਿਆਸਤ ਦੀ ਗੁੰਝਲਦਾਰ ਪ੍ਰਕਿਰਤੀ ਵੀ ਸਮਝਦੇ ਸਨ, ਪਰ ਉਨ੍ਹਾਂ ਨੇ ਕਦੇ ਵੀ ਆਪਣੀ ਜ਼ਮੀਨੀ ਅਰਥ-ਵਿਵਸਥਾ ਅਤੇ ਵਿੱਤੀ ਸਮਝ ਉੱਤੇ ਸਿਆਸਤ ਦੇ ਪੱਤੇ ਨਹੀਂ ਖੇਡੇ।
ਮੇਰੇ ਵਿਚਾਰ ਮੈਨੂੰ ਵਾਪਸ ਚੰਡੀਗੜ੍ਹ ਲੈ ਜਾਂਦੇ ਹਨ, ਜਿੱਥੇ ਮਿੱਠਬੋਲੜੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦਾ ਮੈਨੂੰ ਕਈ ਵਾਰ ਮੌਕਾ ਮਿਲਿਆ। ਉਨ੍ਹਾਂ ਨੇ ਕਦੇ ਵੀ ਆਪਣੀ ਬਹੁਤ ਸਮਝਦਾਰੀ, ਈਮਾਨਦਾਰੀ ਅਤੇ ਦੇਸ਼ ਦੀ ਅਰਥ-ਵਿਵਸਥਾ ਨੂੰ ਉਤਾਂਹ ਚੁੱਕਣ ਲਈ ਆਪਣੇ ਜਨੂੰਨ ਦਾ ਦਿਖਾਵਾ ਨਹੀਂ ਕੀਤਾ। ਇਹ ਉਦੋਂ ਭਲੀਭਾਂਤ ਨਜ਼ਰ ਆਇਆ, ਜਦੋਂ ਉਨ੍ਹਾਂ ਨੇ ਅੱਠ ਨਵੰਬਰ 2016 ਨੂੰ ਲਏ ਗਏ ਨੋਟਬੰਦੀ ਦੇ ਵੱਡੇ ਫੈਸਲੇ ਦੀ ਦੂਜੀ 'ਬਰਸੀḔ ਉਤੇ ਇੱਕ ਬਿਆਨ ਜਾਰੀ ਕੀਤਾ, ਜਿਸ ਨਾਲ ਸਮਾਜ ਦਾ ਹਰ ਵਰਗ ਪ੍ਰਭਾਵਤ ਹੋਇਆ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ 'ਅੱਜ ਇਹ ਯਾਦ ਕਰਨ ਦਾ ਦਿਨ ਹੈ ਕਿ ਕਿਸ ਤਰ੍ਹਾਂ ਆਰਥਿਕ ਔਕੜਾਂ ਲੰਮੇ ਸਮੇਂ ਲਈ ਦੇਸ਼ ਨੂੰ ਪ੍ਰੇਸ਼ਾਨ ਕਰ ਸਕਦੀਆਂ ਹਨ ਤੇ ਇਹ ਸਮਝੋ ਕਿ ਆਰਥਿਕ ਨੀਤੀ ਬਣਾਉਣ ਨਾਲ ਵਿਚਾਰ ਪੂਰਵਕ ਅਤੇ ਸਾਵਧਾਨੀ ਨਾਲ ਨਜਿੱਠਣਾ ਚਾਹੀਦਾ ਹੈ।' ਅਫਸੋਸ ਕਿ ਮੌਜੂਦਾ ਹਾਕਮਾਂ ਵਿੱਚ ਪਛਤਾਵੇ ਦੇ ਕੋਈ ਸੰਕੇਤ ਹੀ ਨਹੀਂ ਹਨ।
ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਛੋਟੇ ਤੇ ਦਰਮਿਆਨੇ ਉਦਯੋਗ, ਜੋ ਭਾਰਤੀ ਅਰਥ-ਵਿਵਸਥਾ ਦਾ ਆਧਾਰ ਹਨ, ਅਜੇ ਵੀ ਨੋਟਬੰਦੀ ਦੇ ਝਟਕੇ ਤੋਂ ਉਭਰ ਨਹੀਂ ਸਕੇ। ਇਸ ਦਾ ਸਿੱਧਾ ਅਸਰ ਰੋਜ਼ਗਾਰ Ḕਤੇ ਪਿਆ, ਕਿਉਂਕਿ ਅਰਥ-ਵਿਵਸਥਾ ਸਾਡੇ ਨੌਜਵਾਨਾਂ ਲਈ ਕਾਫੀ ਨਵੇਂ ਰੋਜ਼ਗਾਰ ਪੈਦਾ ਕਰਨ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਵਿੱਤੀ ਬਾਜ਼ਾਰ ਅਸਥਿਰ ਹੈ, ਕਿਉਂਕਿ ਨੋਟਬੰਦੀ ਕਾਰਨ ਪੈਦਾ ਹੋਇਆ ਕਰੰਸੀ ਸੰਕਟ ਢਾਂਚਾਗਤ ਨਿਵੇਸ਼ਕਾਂ ਅਤੇ ਗੈਰ-ਬੈਂਕਿੰਗ ਵਿੱਤੀ ਸੇਵਾਵਾਂ ਦੇ ਰੂਪ ਵਿੱਚ ਆਪਣੀ ਕੀਮਤ ਵਸੂਲ ਰਿਹਾ ਹੈ। ਕਰੰਸੀ ਦੇ ਨਿਘਾਰ ਅਤੇ ਸੰਸਾਰ ਪੱਧਰ Ḕਤੇ ਤੇਲ ਦੀਆਂ ਕੀਮਤਾਂ ਵਧਣ ਨਾਲ ਮੈਕਰੋ-ਇਕੋਨਾਮਿਕ ਉਲਟ ਸਥਿਤੀਆਂ ਵਿੱਚ ਖੜੀ ਹੋ ਗਈ ਹੈ।
ਇਹੋ ਜਿਹੇ ਵਿਚਾਰ ਆਰ ਬੀ ਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਵੀ ਪ੍ਰਗਟਾਏ ਸਨ। ਇਸ ਸਾਲ ਨੌਂ ਨਵੰਬਰ ਨੂੰ ਬਰਕਲੇ ਯੂਨੀਵਰਸਿਟੀ ਆਫ ਕੈਲੀਫੋਰਨੀਆ Ḕਚ ਬੋਲਦਿਆਂ ਉਹ ਨੋਟਬੰਦੀ ਅਤੇ ਜੀ ਐੱਸ ਟੀ ਉਤੇ ਆਪਣੇ ਵਿਚਾਰ ਪ੍ਰਗਟ ਕਰਦੇ ਵਕਤ ਪੂਰੀ ਤਰ੍ਹਾਂ ਕੇਂਦਰਿਤ ਸਨ। ਉਨ੍ਹਾਂ ਕਿਹਾ ਕਿ 2 ਪ੍ਰਮੁੱਖ ਉਲਟ ਸਥਿਤੀਆਂ ਨੇ ਪਿਛਲੇ ਸਾਲ ਭਾਰਤ ਦੇ ਆਰਥਿਕ ਵਿਕਾਸ ਨੂੰ ਰੋਕ ਦਿੱਤਾ।
ਇਹ ਇਹੋ ਜਿਹੀ ਤ੍ਰਾਸਦੀ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਭਾਜਪਾ ਦੇ ਹੋਰਨਾਂ ਨੇਤਾਵਾਂ ਨੇ ਨੋਟਬੰਦੀ ਦੀ ਆਲੋਚਨਾ ਕਰਨ ਵਾਲਿਆਂ ਨੂੰ 'ਕਿਆਮਤ ਦੀ ਭਵਿੱਖਬਾਣੀ ਕਰਨ ਵਾਲੇ' ਕਿਹਾ ਹੈ। ਨੋਟਬੰਦੀ Ḕਤੇ ਵਿਚਾਰਾਂ ਵਿੱਚ ਭਿੰਨਤਾ ਕਦੇ ਇਸ ਦੇ ਆਲੋਚਕਾਂ ਨੂੰ 'ਕਿਆਮਤ ਦੀ ਭਵਿੱਖਬਾਣੀ ਕਰਨ ਵਾਲੇ' ਨਹੀਂ ਬਣਾ ਸਕਦੀ। ਇਸ ਸ਼ਬਦਾਵਲੀ ਦੀ ਵਰਤੋਂ ਸੱਤਾਧਾਰੀ ਨੀਤੀ ਘਾੜਿਆਂ ਵੱਲੋਂ ਆਪਣੀਆਂ ਕਮੀਆਂ Ḕਤੇ ਪਰਦਾ ਪਾਉਣ ਲਈ ਸਹੂਲਤ ਮੁਤਾਬਕ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਭਾਰਤੀ ਸਮਾਜ ਦੇ ਲਗਭਗ ਸਾਰੇ ਵਰਗਾਂ ਵਿੱਚ ਇੱਕ ਡਰ ਵਾਲੀ ਸਥਿਤੀ ਪੈਦਾ ਕਰ ਦਿੱਤੀ ਸੀ। ਇਹ ਹਾਕਮ ਧਿਰ ਦੇ ਆਗੂਆਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ, ਜੋ ਮੰਨਦੇ ਹਨ ਕਿ 'ਅਸੀਂ ਕੋਈ ਗਲਤ ਨਹੀਂ ਕਰ ਸਕਦੇ।Ḕ ਇਹ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਦੀ ਤ੍ਰਾਸਦੀ ਹੈ। ਸਾਨੂੰ ਅਜੇ ਵੀ ਨਹੀਂ ਪਤਾ ਕਿ ਕਿਸ ਮਾਹਰ ਜਾਂ ਮਾਹਰਾਂ ਦੇ ਗਰੁੱਪ ਨੇ ਉਨ੍ਹਾਂ ਨੂੰ ਇਸ ਜੋਖਮ ਭਰੇ ਰਾਹ ਉੱਤੇ ਤੋਰਿਆ ਸੀ?
ਰਘੂਰਾਮ ਰਾਜਨ ਨੇ ਸਹੀ ਕਿਹਾ ਸੀ ਕਿ ਸਿਆਸੀ ਨੀਤੀ ਬਣਾਉਣ ਵਿੱਚ ਸੱਤਾ ਦਾ ਬਹੁਤ ਜ਼ਿਆਦਾ ਕੇਂਦਰੀਕਰਨ ਭਾਰਤ ਦੀਆਂ ਮੁੱਖ ਸਮੱਸਿਆਵਾਂ ਵਿੱਚੋਂ ਇੱਕ ਹੈ। ਉਨ੍ਹਾਂ ਮੰਨਿਆ ਕਿ ਨੋਟਬੰਦੀ ਅਤੇ ਜੀ ਐੱਸ ਟੀ ਦੇ 'ਦੋ ਝਟਕਿਆਂ' ਤੋਂ ਪਹਿਲੇ ਚਾਰ ਸਾਲਾਂ ਦੌਰਾਨ (2012-16) ਭਾਰਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਸੀ, ਹਾਲਾਂਕਿ ਮੈਂ ਜੀ ਐਸ ਟੀ ਦੇ ਨਫੇ-ਨੁਕਸਾਨ ਬਾਰੇ ਗੱਲ ਨਹੀਂ ਕਰਾਂਗਾ, ਇਸ ਵਿੱਚ ਕੁਝ ਗੰਭੀਰ ਕਮੀਆਂ ਹਨ, ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਅਫਸਰਸ਼ਾਹੀ ਵਾਲੇ ਕਾਗਜ਼ੀ ਕੰਮ ਕਾਰਨ ਟੈਕਸ ਚੁਕਾਉਣ ਵਾਲੇ ਵਰਗਾਂ ਨੂੰ ਹੋਣ ਵਾਲਾ ਨੁਕਸਾਨ ਸ਼ਾਮਲ ਹੈ।
ਇਹ ਦੁੱਖ ਦੀ ਗੱਲ ਹੈ ਕਿ ਮੌਜੂਦਾ ਸਰਕਾਰ ਨੇ ਅਜੇ ਤੱਕ ਸਿਸਟਮ ਦੀ ਕਾਰ ਜਪ੍ਰਣਾਲੀ ਸਰਲ ਨਹੀਂ ਕੀਤੀ ਅਤੇ ਨਾ ਕੋਈ ਜ਼ਰੂਰੀ ਵਿੱਤੀ ਸੁਧਾਰ ਲਾਗੂ ਕੀਤੇ ਹਨ। ਅਜਿਹੇ ਸੁਧਾਰਾਂ ਨੂੰ ਅਰਥ-ਵਿਵਸਥਾ ਦੀਆਂ ਜ਼ਮੀਨੀ ਸਥਿਤੀਆਂ ਅਤੇ ਸੰਬੰਧਤ ਮਾਮਲਿਆਂ ਤੋਂ ਆਪਣੀ ਤਾਕਤ ਹਾਸਲ ਕਰਨੀ ਪਵੇਗੀ। ਨੋਟਬੰਦੀ ਨਾਲ ਸਭ ਤੋਂ ਵੱਡੀ ਸਮੱਸਿਆ ਦਿਹਾਤੀ ਜ਼ਮੀਨੀ ਹਕੀਕਤਾਂ ਅਤੇ ਆਮ ਲੋਕਾਂ ਦੇ ਸੰਭਾਵੀ ਸੰਕਟਾਂ, ਗੈਰ-ਰਸਮੀ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਦੁਰਦਸ਼ਾ ਦੀ ਸਮਝ ਦੀ ਘਾਟ ਸੀ। ਲੱਖਾਂ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਲਈਆਂ, ਪਰ ਕੌਣ ਉਨ੍ਹਾਂ ਦੀਆਂ ਚੀਕਾਂ ਸੁਣੇਗਾ ਅਤੇ 'ਸੌਰੀ' ਕਹੇਗਾ?
ਇਥੇ ਸਮੱਸਿਆ ਸੱਤਾ ਵਿੱਚ ਬੈਠੇ ਲੋਕਾਂ ਦੇ ਹੰਕਾਰ ਦੀ ਵੀ ਹੈ, ਜੋ ਸਮਝਦੇ ਹਨ ਕਿ 'ਸਾਡਾ ਪ੍ਰਧਾਨ ਮੰਤਰੀ ਕੋਈ ਗਲਤੀ ਨਹੀਂ ਕਰ ਸਕਦਾ।' ਉਹ ਇਹ ਤਲਖ ਸੱਚਾਈ ਭੁੱਲ ਜਾਂਦੇ ਹਨ ਕਿ ਪ੍ਰਮਾਤਮਾ ਨੂੰ ਵੀ ਆਪਣੇ ਸ਼ਰਧਾਲੂਆਂ ਪ੍ਰਤੀ ਜੁਆਬਦੇਹ ਹੋਣਾ ਪੈਂਦਾ ਹੈ। ਆਸ ਹੈ ਕਿ ਮੋਦੀ ਨੂੰ ਕਿਸੇ ਸਮੇਂ ਭਾਰਤ ਦੀਆਂ ਜ਼ਮੀਨੀ ਹਕੀਕਤਾਂ ਦੀ ਸਮਝ ਆ ਜਾਵੇਗੀ।
ਇਥੇ ਸਵਾਲ ਅੰਕੜਿਆਂ ਰਾਹੀਂ ਇਹ ਦਿਖਾਉਣ ਦਾ ਨਹੀਂ ਕਿ ਦੋ ਸਾਲਾਂ Ḕਚ ਟੈਕਸ ਆਧਾਰ ਵਧਿਆ ਜਾਂ ਅਰਥ-ਵਿਵਸਥਾ ਦਾ ਵੱਡਾ ਰਸਮੀਕਰਨ ਹੋਇਆ ਜਾਂ ਭਾਰਤ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਅਰਥ-ਵਿਵਸਥਾ ਦਾ ਮੈਡਲ ਫਿਰ ਹਾਸਲ ਕਰ ਰਿਹਾ ਹੈ, ਅਸਲੀ ਚੁਣੌਤੀ ਸਾਡੀ ਵਿਕਸਿਤ ਅਰਥ ਵਿਵਸਥਾ ਦੇ ਸਾਰੇ ਪੱਖਾਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਉਣ ਵਿੱਚ ਲੁਕੀ ਹੈ। ਅਸਲੀਅਤ ਇਹ ਹੈ ਕਿ ਸੱਤ ਫੀਸਦੀ 'ਵਿਕਾਸ' ਉਨ੍ਹਾਂ ਲੋਕਾਂ ਲਈ ਨਹੀਂ, ਜੋ ਮਜ਼ਦੂਰੀ ਬਾਜ਼ਾਰ ਵਿੱਚ ਆ ਰਹੇ ਹਨ ਤੇ ਸਾਨੂੰ ਉਨ੍ਹਾਂ ਲਈ ਨੌਕਰੀਆਂ ਦੀ ਲੋੜ ਹੈ। ਇਸ ਲਈ ਸਾਨੂੰ ਹੋਰ ਜ਼ਿਆਦਾ ਦੀ ਲੋੜ ਹੈ ਅਤੇ ਅਸੀਂ ਇਸ ਪੱਧਰ Ḕਤੇ ਸੰਤੁਸ਼ਟ ਨਹੀਂ ਹੋ ਸਕਦੇ। ਸ੍ਰੀਮਾਨ ਪ੍ਰਧਾਨ ਮਤਰੀ, ਇਸੇ Ḕਚ ਵੱਡੀ ਚੁਣੌਤੀ ਲੁਕੀ ਹੈ। ਮੋਦੀ ਨੂੰ ਭਾਰਤ ਦੀ ਇੱਕ ਵੱਡੀ ਤਸਵੀਰ ਦੇਖਣ ਤੇ ਅਮੀਰ-ਹਿਤੈਸ਼ੀ ਹੋਣ ਦੇ ਲੇਬਲ ਤੋਂ ਬਾਹਰ ਆਉਣ ਦੀ ਲੋੜ ਹੈ।
ਯਕੀਨੀ ਤੌਰ ਉੱਤੇ ਅਸੀਂ ਗੁਜਰਾਤ ਦੇ ਲੋਕਾਂ ਨੂੰ ਉਨ੍ਹਾਂ ਦੀ ਮਿਹਨਤੀ ਭਾਵਨਾ ਲਈ ਸਲਾਮ ਕਰਦੇ ਹਾਂ, ਪਰ ਮੇਰਾ ਬਿੰਦੂ ਇਹ ਹੈ ਕਿ ਗੁਜਰਾਤ ਭਾਰਤ ਨਹੀਂ, ਭਾਰਤ ਦਾ ਚਿਹਰਾ ਹਰੇਕ 50-60 ਪਿੰਡਾਂ ਤੋਂ ਬਾਅਦ ਬਦਲ ਜਾਂਦਾ ਹੈ। ਅਸੀਂ ਆਸ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਟੀਮ ਬਾਕੀ ਭਾਰਤ ਦੀਆਂ ਤਲਖ ਸੱਚਾਈਆਂ ਦਾ ਜਾਇਜ਼ਾ ਲਵੇਗੀ, ਜੋ ਪਿੰਡਾਂ ਵਿੱਚ ਰਹਿੰਦਾ ਹੈ। ਇਥੇ ਹਰਮਨ ਪਿਆਰਤਾ ਲਈ ਭਟਕੇ ਹੋਏ 'ਚਮਤਕਾਰḔ ਕੰਮ ਨਹੀਂ ਆਉਣਗੇ। ਦੇਸ਼ ਦੇ ਬਦਲ ਦੇ ਅਕਸ Ḕਚ ਸਾਨੂੰ ਬਦਲਦੀਆਂ ਜ਼ਮੀਨੀ ਹਕੀਕਤਾਂ ਅਤੇ ਨੌਜਵਾਨ ਭਾਰਤੀਆਂ, ਗਰੀਬਾਂ, ਵਾਂਝਿਆਂ, ਜਨਜਾਤਾਂ ਅਤੇ ਘੱਟ ਗਿਣਤੀਆਂ ਦੀਆਂ ਵਧਦੀਆਂ ਇੱਛਾਵਾਂ ਨੂੰ ਸਮਝਣ ਦੀ ਲੋੜ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback