Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਜਦੋਂ ਬਿੱਲੀ ਨੇ ਨੱਕ ਵਿੱਚ ਦਮ ਕੀਤਾ -ਸ਼ਸ਼ੀ ਲਤਾ
ਜੇ ਕਦੇ ਵਿਹਲੇ ਸਮੇਂ ਬੈਠ ਬੀਤੇ ਵਕਤ ਦੇ ਪੰਨੇ ਫੋਲੀਏ ਤਾਂ ਕੁਝ ਖੱਟੀਆਂ-ਮਿੱਠੀਆਂ ਯਾਦਾਂ ਸਾਹਮਣੇ ਆਉਂਦੀਆਂ ਹਨ। ਕੁਝ ਨੂੰ ਚੇਤੇ ਕਰਦਿਆਂ ਮਨ ਖੁਸ਼ ਹੁੰਦਾ ਹੈ ਤੇ ਕੋਈ ਘਟਨਾ ਚਿਤ ਕੁਸੈਲਾ ਜਿਹਾ ਕਰਦੀ ਹੈ। ਸਾਡੇ ਸਕੂਲ ਨਾਲ ਹੀ ਹਾਈ ਸਕੂਲ ਹੁੰਦਾ ਸੀ। ਕਦੇ ਉਨ੍ਹਾਂ ਦੀਆਂ ਛੁੱਟੀਆਂ ਤੇ ਸਾਡੀਆਂ ਛੁੱਟੀਆਂ ਵਿੱਚ ਫਰਕ ਪੈ ਜਾਂਦਾ। ਭਾਵ ਉਧਰ ਛੁੱਟੀ ਹੁੰਦੀ ਤੇ ਸਾਡਾ ਸਕੂਲ ਲੱਗਾ ਹੁੰਦਾ ਸੀ, ਬੱਸ ਉਹ ਦਿਨ ਸੁੰਨਸਾਨ ਜਿਹਾ ਵਾਪਰ ਜਾਂਦਾ ਸੀ। ਸਕੂਲ ਦੀ ਕੰਟੀਨ ਬੰਦ ਹੁੰਦੀ, ਸਾਡਾ ਚਾਹ ਪਾਣੀ ਬੰਦ ਹੋ ਜਾਂਦਾ। ਉਂਝ ਵੀ ਡਰ ਜਿਹਾ ਰਹਿੰਦਾ ਕਿ ਕੋਈ ਪੰਗਾ ਹੀ ਨਾ ਪੈ ਜਾਵੇ, ਜਿਸ ਦਾ ਹੱਲ ਔਖਾ ਜਾਪੇ।
ਇੱਕ ਅਜਿਹੇ ਹੀ ਦਿਨ ਸਕੂਲ ਗਏ। ਜਾਂਦਿਆਂ ਹੀ ਗਰਾਊਂਡ ਵਿੱਚ ਫੈਲੀ ਬਦਬੂ ਨੱਕ ਨੂੰ ਚੜ੍ਹੀ ਜਾਵੇ। ਸਾਹ ਲੈਣਾ ਔਖਾ ਹੋਇਆ ਪਿਆ ਸੀ। ਸਾਡਾ ਪੂਰਾ ਸਟਾਫ ਪਹੁੰਚਿਆ ਹੋਇਆ ਸੀ। ਪ੍ਰਾਰਥਨਾ ਸਭਾ ਮਸਾਂ ਕਰਵਾਈ। ਸਾਰੇ ਅਧਿਆਪਕ ਕਹਿਣ; ਛੁੱਟੀ ਕਰ ਕੇ ਘਰ ਚੱਲੀਏ। ਕੁਦਰਤੀ ਉਸ ਦਿਨ ਸਕੂਲ ਦੀ ਇੰਚਾਰਜ ਮੈਂ ਸੀ। ਜਿਸ ਗੱਲ ਦਾ ਡਰ ਸੀ, ਉਹੀ ਹੋਇਆ। ਮੈਂ ਕਿਹਾ ਕਿ ਜਿਸ ਨੇ ਘਰ ਜਾਣੈ, ਛੁੱਟੀ ਲੈ ਕੇ ਜਾਓ। ਮੈਂ ਦੋ ਚਾਰ ਬੱਚਿਆਂ ਨੂੰ ਇਧਰ-ਉਧਰ ਗੇੜਾ ਮਾਰਨ ਨੂੰ ਭੇਜਿਆ ਕਿ ਵੇਖੇ, ਕਿਧਰੇ ਕੋਈ ਜਾਨਵਰ ਹੀ ਨਾ ਮਰਿਆ ਪਿਆ ਹੋਵੇ। ਸਾਰੇ ਬੱਚੇ ਇੱਕੋ ਥਾਂ ਬਿਠਾ ਕੇ ਰੱਖੇ। ਕਮਰਿਆਂ ਤੇ ਵਰਾਂਡਿਆਂ ਵਿੱਚ ਨਾ ਬੈਠਿਆ ਜਾਵੇ। ਬੱਚਿਆਂ ਨੇ ਆ ਕੇ ਦੱਸਿਆ, "ਮੈਡਮ ਜੀ ਬਾਥਰੂਮ ਨੇੜੇ ਇੱਕ ਬਿੱਲੀ ਮਰੀ ਪਈ ਹੈ, ਜੋ ਬਹੁਤ ਬੁਰੀ ਹਾਲਤ ਵਿੱਚ ਹੈ।" ਬਦਬੂ ਦਾ ਕਾਰਨ ਤਾਂ ਪਤਾ ਲੱਗ ਗਿਆ, ਪਰ ਇਸ ਦਾ ਹੱਲ ਕੀ ਹੋਵੇ?
ਸਕੂਲ ਵਿੱਚ ਨਾ ਕੋਈ ਸਵੀਪਰ, ਨਾ ਕੋਈ ਸੇਵਾਦਾਰ, ਕਿਸ ਨੂੰ ਕਹੀਏ? ਬੱਚਿਆਂ ਦੇ ਕਰਨ ਵਾਲਾ ਕੰਮ ਨਹੀਂ। ਅਸੀਂ ਕੀ ਕੀਤਾ, ਦੋ ਅਧਿਆਪਕ ਬਾਹਰ ਸੜਕ Ḕਤੇ ਜਾ ਖਲੋਤੇ ਕਿ ਕਿਸੇ ਕੋਲੋਂ ਸਲਾਹ, ਮਦਦ ਲਈ ਜਾਵੇ। ਨੇੜੇ ਹੀ ਇੱਕ ਬਸਤੀ ਵਿੱਚ ਜਾ ਕੇ ਆਪਣੀ ਸਮੱਸਿਆ ਦੱਸੀ। ਇੱਕ ਬਜ਼ੁਰਗ ਨੇ ਦੱਸਿਆ ਕਿ ਇਹ ਕੋਈ ਪਿੰਡਾਂ ਵਿੱਚੋਂ ਮਰੇ ਹੋਏ ਕੱਟੇ-ਵੱਛੇ ਚੁੱਕਣ ਵਾਲਾ ਕਰ ਸਕਦਾ ਹੈ। ਅਸੀਂ ਨਿਰਾਸ਼ ਹੋ ਕੇ ਵਾਪਸ ਆ ਰਹੀਆਂ ਸਾਂ ਕਿ ਦੋ ਮੁੰਡੇ ਸਤਾਰਾਂ-ਅਠਾਰਾਂ ਸਾਲ ਦੇ ਹੋਣਗੇ, ਸਾਈਕਲ ਦੇ ਪਿੱਛੇ ਬੋਰੀ ਲੱਦੀ ਤੇ ਗਲ ਵਿੱਚ ਰੱਸਾ ਲਟਕਾਈ ਪੈਦਲ ਤੁਰੇ ਆ ਰਹੇ ਸਨ। ਅਸੀਂ ਉਨ੍ਹਾਂ ਨੂੰ ਰੋਕ ਕੇ ਪੁੱਛਿਆ ਕਿ ਤੁਸੀਂ ਸਾਡਾ ਇੱਕ ਕੰਮ ਕਰ ਦਿਓਗੇ? ਕੰਮ ਦੱਸਣ ਉੱਤੇ ਉਨ੍ਹਾਂ ਬਿੱਲੀ ਚੁੱਕਣ ਦੀ ਹਾਮੀ ਭਰ ਦਿੱਤੀ, ਪਰ ਕਹਿਣ ਲੱਗੇ ਕਿ 'ਇਸ ਕੰਮੇ ਦੇ 60 ਰੁਪਏ ਲੱਗਣਗੇ।' ਮੇਰੇ ਨਾਲ ਦੀ ਅਧਿਆਪਕਾ ਕਹੇ, 'ਤੁਸੀਂ ਚਾਲੀ ਲੈ ਲਈਓ।' ਮੈਂ ਮੈਡਮ ਦਾ ਹੱਥ ਘੁਟਿਆ ਤੇ ਕੰਨ ਵਿੱਚ ਕਿਹਾ ਕਿ 'ਜੇ ਇਹ ਸੌ ਰੁਪਏ ਮੰਗ ਲੈਂਦੇ, ਮੈਂ ਉਹ ਵੀ ਦੇ ਦੇਣੇ ਸਨ।' ਉਹ ਸਾਡੇ ਨਾਲ ਆਏ, ਉਨ੍ਹਾਂ ਨੇ ਬਿੱਲੀ ਨੂੰ ਚੁੱਕ ਕੇ ਬੋਰੀ ਵਿੱਚ ਪਾ ਲਿਆ। ਅਸੀਂ ਉਨ੍ਹਾਂ ਨੂੰ ਕਹੀ ਦੇ ਕੇ ਕਿਹਾ ਕਿ ਇਸੇ ਥਾਂ ਉਤੇ ਦੋ ਚਾਰ ਤਸਲੇ ਮਿੱਟੀ ਦੇ ਪਾ ਦਿਓ। ਉਨ੍ਹਾਂ ਨੇ ਮਿੱਟੀ ਪਾ ਦਿੱਤੀ ਅਤੇ ਪੈਸੇ ਲੈ ਕੇ ਖੁਸ਼ੀ ਖੁਸ਼ੀ ਨਾਲ ਗੇਟ ਤੋਂ ਬਾਹਰ ਹੋ ਗਏ। ਇੰਝ ਲੱਗਦਾ ਸੀ ਕਿ ਜਿਵੇਂ ਉਨ੍ਹਾਂ ਦੀ ਦਾਅਵਤ ਹੋ ਗਈ ਹੋਵੇ।
ਅੱਧ ਪੌਣੇ ਘੰਟੇ ਵਿੱਚ ਵਾਤਾਵਰਣ ਸ਼ੁੱਧ ਹੋ ਗਿਆ। ਸਭ ਨੇ ਸੁੱਖ ਦਾ ਸਾਹ ਲਿਆ। ਨਲਕੇ ਕੋਲ ਜਾ ਕੇ ਸਾਰਿਆਂ ਮੂੰਹ ਧੋਤੇ, ਕੁਰਲੀ ਕੀਤੀ ਤੇ ਕਿਤੇ ਚੈਨ ਮਿਲਿਆ। ਚਾਹ ਤਾਂ ਮਿਲਣੀ ਕੀ ਸੀ, ਉਸ ਦਿਨ ਤਾਂ ਅਸੀਂ ਸੁੱਚੇ ਮੂੰਹ ਘਰ ਪਰਤੀਆਂ। ਅਸੀਂ ਸਕੂਲ ਵਿੱਚ ਰੋਟੀ ਵੀ ਨਾ ਖਾਧੀ। ਅੱਜ ਕੱਲ੍ਹ ਜਦੋਂ ਵੀ ਕਦੇ ਇਹ ਵਾਕਿਆ ਚੇਤੇ ਆਉਂਦਾ ਹੈ ਤਾਂ ਮੂੰਹ ਕੁਸੈਲਾ ਹੋ ਜਾਂਦਾ ਹੈ। ਫਿਰ ਸੋਚਦੀ ਹਾਂ ਕਿ ਕਿਵੇਂ ਇਤਫਾਕ ਹੋਇਆ ਕਿ ਸਮੱਸਿਆ ਦਾ ਹੱਲ ਲੱਭਣ ਵਾਲੇ ਵੀ ਅਚਾਨਕ ਬਹੁੜ ਗਏ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback