Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਪ੍ਰਿਅੰਕਾ ਦੇ ਗੈਟਅਪ ਵਿੱਚ ਖੁਦ ਨੂੰ ਦੇਖ ਕੇ ਚੌਂਕ ਗਈ: ਆਹਨਾ


    
  

Share
  
ਆਹਨਾ ਕੁਮਰਾ ਇਨ੍ਹੀਂ ਦਿਨੀਂ ਵੈੱਬ ਸੀਰੀਜ਼ 'ਰੰਗਬਾਜ਼' ਦੀ ਸ਼ੂਟਿੰਗ ਵਿੱਚ ਬਿਜ਼ੀ ਹੈ। ਬੀਤੇ ਦਿਨੀਂ ਪਰਵਾਰ ਦੇ ਨਾਲ ਦੀਵਾਲੀ ਮਨਾਉਣ ਲਈ ਉਹ ਖਾਸ ਤੌਰ Ḕਤੇ ਛੁੱਟੀ ਲੈ ਕੇ ਮੁੰਬਈ ਪਹੁੰਚੀ। ਇਸ ਸਾਲ ਉਸ ਦੀਆਂ ਦੋ ਫਿਲਮਾਂ 'ਯੋਰ ਸਟੋਰੀ' ਅਤੇ 'ਐਕਸੀਡੈਂਟਲ ਪ੍ਰਾਈਮ ਮਨਿਸਟਰ' ਰਿਲੀਜ਼ ਹੋਣ ਵਾਲੀਆਂ ਹਨ। ਆਹਨਾ ਨਾਲ ਉਸ ਦੇ ਪ੍ਰੋਜੈਕਟ ਅਤੇ ਪਰਵਾਰ ਦੇ ਬਾਰੇ ਵਿੱਚ ਗੱਲਬਾਤ ਹੋਈ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਵੈੱਬ ਸ਼ੋਅ 'ਰੰਗਬਾਜ਼' ਵਿੱਚ ਦਰਸ਼ਕਾਂ ਦੇ ਸਾਹਮਣੇ ਕਿਹੋ ਜਿਹੀ ਰੰਗਬਾਜ਼ੀ ਕਰਦੇ ਹੋਏ ਨਜ਼ਰ ਆਓਗੇ?
- ਇਸ ਵਿੱਚ ਦਰਸ਼ਕਾਂ ਨੂੰ ਕਾਫੀ ਰੰਗਬਾਜ਼ੀ ਦੇਖਣ ਨੂੰ ਮਿਲੇਗੀ, ਕਿਉਂਕਿ ਇਹ ਬਹੁਤ ਵੱਡਾ ਡਿਫਰੈਂਟ ਸ਼ੋਅ ਹੈ। ਇਸ ਵਿੱਚ ਰੋਮਾਂਸ, ਥ੍ਰਿਲਰ, ਡਰਾਮਾ, ਸਭ ਹੈ। ਮੈਂ ਜੋ ਕਿਰਦਾਰ ਨਿਭਾ ਰਹੀ ਹਾਂ, ਇਹ ਪ੍ਰੋਟੈਗੋਨਿਸਟ ਦਾ ਹੈ। ਮੇਰੇ ਆਪੋਜ਼ਿਟ ਸਾਕਿਬ ਸਲੀਮ ਹੈ। ਸਾਡੇ ਦੋਵਾਂ ਦੇ ਕਰੈਕਟਰ ਦਾ ਰਿਲੇਸ਼ਨਸ਼ਿਪ ਬਹੁਤ ਵਧੀਆ ਹੈ, ਇਸ ਲਈ ਇਸ ਨੂੰ ਕਰਨ ਦੀ ਹਾਮੀ ਭਰੀ। ਲਖਨਊ ਤੋਂ ਹੀ ਹਾਂ, ਇਸ ਲਈ ਇਸ ਕਿਰਦਾਰ ਦੇ ਲਈ ਖਾਸ ਤਿਆਰੀ ਨਹੀਂ ਕਰਨੀ ਪਈ।
* ਕੁਝ ਸਾਈਟ Ḕਤੇ ਤੁਹਾਨੂੰ ਮੁੰਬਈ ਦਾ ਦੱਸਿਆ ਗਿਆ ਹੈ, ਜਦ ਕਿ ਤੁਸੀਂ ਆਪਣੇ ਆਪ ਨੂੰ ਲਖਨਊ ਦੀ ਦੱਸ ਰਹੇ ਹੋ?
-ਮੇਰੀ ਪੈਦਾਇਸ਼ ਲਖਨਊ ਦੀ ਹੈ। ਗੋਮਤੀ ਨਗਰ ਰਹਿੰਦੀ ਸੀ, ਉਥੇ ਪੜ੍ਹੀ ਤੇ ਵੱਡੀ ਹੋਈ ਹਾਂ। ਸੱਤਵੀਂ ਵਿੱਚ ਤਦ ਮੁੰਬਈ ਆ ਗਈ। ਉਸ ਦੇ ਬਾਅਦ ਦੀ ਸਾਰੀ ਪੜ੍ਹਾਈ ਮੁੰਬਈ ਵਿੱਚ ਕੀਤੀ। ਪਰਵਾਰ ਵਿੱਚ ਮੰਮੀ, ਪਾਪਾ, ਭੈਣ ਅਤੇ ਭਰਾ ਹਨ। ਮੰਮੀ ਪੁਲਸ ਵਿੱਚ ਸੀ, ਜਦ ਮੁੰਬਈ ਸ਼ਿਫਟ ਹੋਈ, ਤਦ ਸੀ ਬੀ ਆਈ ਵਿੱਚ ਆ ਗਈ। ਉਹ ਕਾਫੀ ਕੜਕ ਅਫਸਰ ਰਹੀ ਹੈ। ਪਾਪਾ ਮਾਸਕੋ ਵਿੱਚ ਰਹਿੰਦੇ ਸਨ, ਪਰ ਅੱਜ ਕੱਲ੍ਹ ਅਸੀਂ ਸਭ ਮੁੰਬਈ ਵਿੱਚ ਰਹਿੰਦੇ ਹਾਂ।
* 'ਐਕਸੀਡੈਂਟਲ ਪ੍ਰਾਈਮ ਮਨਿਸਟਰ' ਵਿੱਚ ਪ੍ਰਿਅੰਕਾ ਦਾ ਰੋਲ ਨਿਭਾ ਰਹੇ ਹੋ। ਉਸ ਬਾਰੇ ਤੁਸੀਂ ਕਾਫੀ ਸਰਚ-ਰਿਸਰਚ ਵੀ ਕੀਤੀ। ਕੀ ਗੱਲਾਂ ਹਨ, ਜੋ ਸਮਾਨ ਲੱਗਦੀਆਂ ਹਨ?
- ਆਈ ਥਿੰਕ, ਸਾਡੀ ਨੱਕ ਇੱਕੋ ਜਿਹੀ ਹੈ। ਸਾਡੇ ਚੀਕ ਡਿੰਪਲ ਇੱਕੋ ਜਿਹੇ ਹਨ। ਜਦ ਪ੍ਰਿਅੰਕਾ ਗਾਂਧੀ ਦੀ ਫੋਟੋ ਦੇਖੀ ਤਾਂ ਦੋ ਵਾਰ ਸੋਚਿਆ ਕਿ ਉਨ੍ਹਾਂ ਵਾਂਗ ਦਿੱਸਾਂਗੀ ਕਿ ਨਹੀਂ, ਪਰ ਜਦ ਗੈਟਅਪ ਦਿੱਤਾ ਗਿਆ ਤਾਂ ਆਪਣੇ ਆਪ ਨੂੰ ਉਨ੍ਹਾਂ ਵਾਂਗ ਦੇਖ ਕੇ ਹੈਰਾਨ ਰਹਿ ਗਈ। ਉਹ ਬਹੁਤ ਚਾਰਮਿੰਗ ਹਨ। ਜਦ ਉਹ ਯੰਗ ਸਨ, ਓਦੋਂ ਦੇ ਉਨ੍ਹਾਂ ਦੇ ਕਾਫੀ ਵੀਡੀਓਜ਼ ਦੇਖੇ ਹਨ। ਬੜੀ ਸਟਰਾਂਗ ਪ੍ਰਸਨੈਲਿਟੀ ਹਨ ਤੇ ਮੈਨੂੰ ਸਟਰਾਂਗ ਪ੍ਰਸਨੈਲਿਟੀ ਵਾਲੀਆਂ ਔਰਤਾਂ ਚੰਗੀਆਂ ਲੱਗਦੀਆਂ ਹਨ।
* ਪਿਛਲੇ ਸਾਲ 'ਲਿਪਸਟਿਕ ਅੰਡਰ ਮਾਇ ਬੁਰਕਾ' ਆਈ ਸੀ, ਜੋ ਬਾਕਸ ਆਫਿਸ Ḕਤੇ ਕਾਫੀ ਸਫਲ ਰਹੀ, ਪਰ 2018 ਬੀਤਣ ਵਾਲਾ ਹੈ, ਹਾਲੇ ਤੱਕ ਕੋਈ ਫਿਲਮ ਰਿਲੀਜ਼ ਨਹੀਂ ਹੋਈ, ਕੀ ਕਾਰਨ ਹੈ?
- ਦਸੰਬਰ 2018 ਵਿੱਚ 'ਐਕਸੀਡੈਂਟਲ ਪ੍ਰਾਈਮ ਮਨਿਸਟਰ' ਆਏਗੀ। 'ਯੋਰ ਸਟੋਰੀḔ ਦੇ ਨਾਲ ਵੈੱਬ ਸ਼ੋਅ 'ਰੰਗਬਾਜ਼' ਵੀ ਇਸੇ ਸਾਲ ਆਉਣ ਵਾਲਾ ਹੈ।
* ਫਿਲਮਾਂ ਤੋਂ ਜ਼ਿਆਦਾ ਵੈੱਬ ਸੀਰੀਜ਼ ਕਰ ਰਹੇ ਹੋ। ਕੋਈ ਖਾਸ ਕਾਰਨ?
- ਇਸ ਦਾ ਕੋਈ ਖਾਸ ਕਾਰਨ ਕਾਰਨ ਨਹੀਂ। ਮੈਨੂੰ ਜੋ ਕੰਮ ਮਿਲਦਾ ਹੈ, ਉਸ ਵਿੱਚੋਂ ਪਸੰਦੀਦਾ ਕੰਮ ਕਰਦੀ ਹਾਂ। ਫਿਲਮ ਅਤੇ ਵੈੱਬ ਸੀਰੀਜ਼ ਵਿੱਚ ਕੰਮ ਕਰਨ ਦਾ ਜ਼ਿਆਦਾ ਫਰਕ ਨਹੀਂ ਲੱਗਦਾ। ਜ਼ਿਆਦਾਤਰ ਫਿਲਮਾਂ ਦੇ ਹੀ ਡਾਇਰੈਕਟਰ ਵੈੱਬ ਸੀਰੀਜ਼ ਬਣਾ ਰਹੇ ਹਨ। ਵੈਬ ਸੀਰੀਜ਼ ਦਾ ਕੈਨਵਸ ਜ਼ਿਆਦਾ ਵੱਡਾ ਹੁੰਦਾ ਹੈ। ਇਸ ਵਿੱਚ ਕਰੈਕਟਰ ਵੱਧ ਹੁੰਦੇ ਹਨ। ਇਸ ਦੀ ਕਾਫੀ ਲੰਬੀ ਸ਼ੂਟਿੰਗ ਚੱਲਦੀ ਹੈ। ਇੱਕ-ਇੱਕ ਐਪੀਸੋਡ ਇੱਕ-ਇੱਕ ਫਿਲਮ ਦੇ ਬਰਾਬਰ ਹੁੰਦਾ ਹੈ।
* ਇਸ ਸਾਲ ਦੀਵਾਲੀ ਕਿੱਥੇ ਅਤੇ ਕਿਵੇਂ ਮਨਾਈ?
- ਕੰਮ ਦੇ ਚੱਕਰ ਵਿੱਚ ਕਈ ਸਾਲਾਂ ਤੋਂ ਘਰ ਦੀਵਾਲੀ ਨਹੀਂ ਮਨਾਈ ਸੀ। ਇਸ ਵਾਰ ਪੂਰੇ ਪਰਵਾਰ ਨਾਲ ਮੁੰਬਈ ਵਿੱਚ ਦੀਵਾਲੀ ਮਨਾਈ। ਇਸ ਦੇ ਲਈ ਖਾਸ ਤੌਰ ਉਤੇ 'ਰੰਗਬਾਜ਼' ਦੇ ਸੈੱਟ ਤੋਂ ਛੁੱਟੀ ਲੈ ਕੇ ਗਈ ਸੀ। ਦੀਵਾਲੀ ਮੇਰਾ ਫੇਵਰੇਟ ਤਿਉਹਾਰ ਰਿਹਾ ਹੈ। ਮੈਂ ਲਾਈਟਿੰਗ ਅਤੇ ਰੰਗੋਲੀ ਬਣਾਉਣ ਦੀ ਇੰਚਾਰਜ ਹੁੰਦੀ ਹਾਂ। ਇਸ ਦਿਨ ਮੁੰਬਈ ਵਿੱਚ ਰਹਿ ਕੇ ਲਖਨਊ ਦੀਆਂ ਕਈ ਚੀਜ਼ਾਂ ਮਿਸ ਕਰਦੀ ਹਾਂ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ