Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਮਰ-ਮਰ ਕੇ ਜ਼ਿੰਦਗੀ ਜਿਉਣ ਲਈ ਮਜਬੂਰ ਹੈ 34 ਸਾਲਾ ਕਬੱਡੀ ਖਿਡਾਰੀ ਜਗਦੀਪ ਸਿੰਘ


    
  

Share
  
ਦੋਸਤੋ ਕਿਸਮਤ ਦਾ ਕੋਈ ਪਤਾ ਨਹੀਂ ਕਿ ਕਦੋਂ ਕਿਸ ਇਨਸਾਨ 'ਤੇ ਮਿਹਰਬਾਨ ਹੋ ਕਿ ਉਸ ਨੂੰ ਫ਼ਰਸ਼ ਤੋਂ ਅਰਸ਼ 'ਤੇ ਪਹੁੰਚਾ ਦੇਵੇ, ਪਰ ਕਈ ਵਾਰ ਕੁਦਰਤ ਦੀ ਮਾਰ ਅਜਿਹੀ ਵਜਦੀ ਹੈ ਕਿ ਅਰਸ਼ਾਂ 'ਤੇ ਪਹੁੰਚਿਆ ਹੋਇਆ ਇਨਸਾਨ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਫ਼ਰਸ਼ 'ਤੇ ਆ ਡਿੱਗਦਾ ਹੈ। ਅਜਿਹੀ ਕੁਦਰਤ ਦੀ ਮਾਰ ਝੱਲ ਰਿਹਾ ਹੈ ਜ਼ਿਲ•ਾ ਫ਼ਰੀਦਕੋਟ ਦੇ ਕਸਬਾ ਸਾਦਿਕ ਦੇ ਲਾਗਲੇ ਪਿੰਡ ਝੋਕ ਸਰਕਾਰੀ ਦਾ ਜਗਦੀਪ ਸਿੰਘ। ਕਰੀਬ 34 ਸਾਲਾ ਨੌਜਵਾਨ ਜਗਦੀਪ ਸਿੰਘ ਕਦੇ ਪਿੰਡਾਂ ਦੇ ਮੇਲਿਆਂ ਦੀ ਸ਼ਾਨ ਮਾਂ ਖੇਡ ਕਬੱਡੀ ਦਾ ਚਮਕਦਾ ਸਿਤਾਰਾ ਹੁੰਦਾ ਸੀ ਅਤੇ ਅੱਜ ਆਪਣੇ ਪਰਿਵਾਰ ਨਾਲ ਗੁਰਬਤ ਦੀ ਜ਼ਿੰਦਗੀ ਜੀਣ ਲਈ ਮਜਬੂਰ ਹੋਇਆ ਹੈ। ਜਗਦੀਪ ਸਿੰਘ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਕਿ ਆਪਣੇ ਸਰੀਰ 'ਤੇ ਕਿਹੜੇ-ਕਿਹੜੇ ਦੁੱਖਾਂ ਦੇ ਪਹਾੜ ਡਿੱਗਣ ਵਾਲੇ ਨੇ ਤੇ ਦੁੱਖ ਵੀ ਇਹੋ ਜਿਹੇ ਆਉਣੇ ਹਨ ਕਿ ਉਸਨੂੰ ਅਜਿਹੇ ਦਿਨ ਦੇਖਣੇ ਪੈਣਗੇ ਜਿੱਥੇ ਉਹ ਆਪਣੇ ਬਜ਼ੁਰਗ ਮਾਤਾ-ਪਿਤਾ ਅਤੇ ਬੱਚਿਆਂ ਨੂੰ ਆਪਣੀਆਂ ਅੱਖਾਂ ਨਾਲ ਦੇਖ ਵੀ ਨਹੀਂ ਸਕੇਗਾ। ਦੱਸਣਯੋਗ ਨੌਜਵਾਨ ਜਗਦੀਪ ਸਿੰਘ ਜਿਸ ਦਾ ਕੁਝ ਸਮਾਂ ਪਹਿਲਾਂ ਮਾਂ ਖੇਡ ਕਬੱਡੀ 'ਚ ਚੋਟੀ ਦੇ ਖਿਡਾਰੀਆਂ ਦੀ ਸੂਚੀ 'ਚ ਨਾਂਅ ਆਉਂਦਾ ਸੀ। ਕਬੱਡੀ ਖੇਡਣ ਦੌਰਾਨ ਰੀੜ• ਦੀ ਹੱਡੀ 'ਤੇ ਐਸੀ ਸੱਟ ਵੱਜੀ ਜਿਸ ਨਾਲ ਉਸਨੂੰ ਇਸ ਖੇਡ ਨੂੰ ਛੱਡਣਾ ਪਿਆ ਤੇ ਕਾਫ਼ੀ ਇਲਾਜ ਕਰਵਾਉਣ ਦੇ ਬਾਵਜੂਦ ਵੀ ਠੀਕ ਨਹੀਂ ਹੋਇਆ। ਦਰਦ ਨਾ-ਸਹਿਣ ਦੀ ਸਥਿਤੀ 'ਚ ਜਗਦੀਪ ਨੇ ਨਸ਼ੇ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਇਸ ਨਸ਼ੇ ਨੇ ਉਸ ਦਾ ਦਰਦ ਤਾਂ ਠੀਕ ਕਰ ਦਿੱਤਾ ਪਰ ਇਸ ਨਸ਼ੇ ਦੀ ਬਿਮਾਰੀ ਨੇ ਉਸ ਨੂੰ ਆਣ ਘੇਰਾ ਪਾ ਲਿਆ। ਘਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਨਸ਼ਾ ਪੂਰਾ ਨਹੀਂ ਸੀ ਹੋ ਰਿਹਾ ਅਤੇ ਇਸ ਨਸ਼ੇ ਨੂੰ ਆਪਣੇ ਗਲ਼ੋਂ ਲਾਹੁਣ ਲਈ ਉਸ ਨੇ ਆਪਣਾ ਇਲਾਜ ਕਰਵਾਉਣਾ ਚਾਹਿਆ ਅਤੇ ਬਠਿੰਡਾ ਦੇ ਇੱਕ ਹਸਪਤਾਲ 'ਚ ਆਪਣਾ ਇਲਾਜ ਸ਼ੁਰੂ ਕਰ ਦਿੱਤਾ ਪਰ ਕਹਿੰਦੇ ਹਨ ਜਦੋਂ ਕਿਸਮਤ ਮਾੜੀ ਚੱਲਦੀ ਹੋਵੇ ਉਦੋਂ ਊਠ 'ਤੇ ਬੈਠਿਆਂ ਵੀ ਕੁੱਤਾ ਵੱਢ ਜਾਂਦਾ ਹੈ। ਜਗਦੀਪ ਸਿੰਘ ਦੇ ਇਲਾਜ ਲਈ ਡਾਕਟਰ ਵੱਲੋਂ ਦਿੱਤੀ ਜਾ ਰਹੀ ਦਵਾਈ ਆਦਿ ਨੂੰ ਜਦ ਖਾਣਾ ਸ਼ੁਰੂ ਕੀਤਾ ਤਾਂ ਤਕਰੀਬਨ –4 ਦਿਨ ਮਗਰੋਂ ਜਗਦੀਪ ਦੀ ਇੱਕ ਅੱਖ ਦੀ ਰੌਸ਼ਨੀ ਚਲੀ ਗਈ। ਉਸਨੇ ਜਦ ਇਹ ਘਟਨਾ ਡਾਕਟਰ ਨੂੰ ਦੱਸੀ ਤਾਂ ਡਾਕਟਰ ਨੇ ਉਸਨੂੰ ਦੋਬਾਰਾ ਨਸ਼ਾ ਖਾਣ ਦੀ ਸਲਾਹ ਦਿੰਦਿਆਂ ਉਸਦਾ ਇਲਾਜ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਘਬਰਾਏ ਹੋਏ ਪਰਿਵਾਰ ਵੱਲੋਂ ਪੰਜਾਬ ਦੇ ਅਨੇਕਾਂ ਡਾਕਟਰਾਂ ਪਾਸ ਇਸ ਬਿਮਾਰੀ ਦਾ ਇਲਾਜ ਕਰਵਾਉਣ ਲਈ ਠੋਕਰਾਂ ਖਾਧੀਆਂ ਪਰ ਆਖ਼ਰ ਨੂੰ ਨਿਰਾਸ਼ਾ ਹੀ ਪੱਲੇ ਪਈ। ਸਮੇਂ ਨੇ ਅਜਿਹੇ ਹਾਲਾਤ ਬਣਾਏ ਕਿ ਭਰਵੇਂ ਜੁੱਸੇ ਦਾ ਉਹ ਗੱਭਰੂ ਜਿਸਨੂੰ ਕਬੱਡੀ ਦਾ ਹੀਰਾ ਕਿਹਾ ਜਾਂਦਾ ਸੀ 70 ਕਿੱਲੋ ਵਜ਼ਨ ਤੋਂ 40 ਕਿੱਲੋ ਵਜ਼ਨ ਰਹਿ ਗਿਆ ਸੀ। ਜਗਦੀਪ ਨੇ ਨਸ਼ਾ ਤਾਂ ਤਿਆਗ ਦਿੱਤਾ ਸੀ ਪਰ ਉਸਤੋਂ ਬਾਅਦ ਆਪਣੀਆਂ ਦੋਨੋਂ ਅੱਖਾਂ ਦੀ ਰੌਸ਼ਨੀ ਬਿਲਕੁਲ ਗੁਆ ਚੁੱਕਾ ਹੈ। ਘਰ ਦੀ ਆਰਥਿਕ ਹਾਲਤ ਐਨੀ ਬੁਰੀ ਹੋ ਗਈ ਹੈ ਕਿ ਜਗਦੀਪ ਦੇ ਦੋ ਬੱਚਿਆਂ ਦੀ ਪੜ•ਾਈ ਦਾ ਖ਼ਰਚ ਵੀ ਆਸ-ਪਾਸ ਤੋਂ ਮਿੰਨਤਾਂ-ਤਰਲੇ ਕਰਕੇ ਪੂਰਾ ਕਰਨਾ ਪੈ ਰਿਹਾ ਹੈ। ਜਦ ਇਸ ਨੌਜਵਾਨ ਦੇ ਮਾਤਾ-ਪਿਤਾ ਨਾਲ ਗੱਲ ਕਰਨੀ ਚਾਹੀ ਤਾਂ ਉਹ ਗੱਲ ਕਰਦੇ-ਕਰਦੇ ਭੁੱਬਾਂ ਮਾਰਕੇ ਰੋਣ ਲੱਗੇ ਅਤੇ ਕਿਹਾ ਕਿ ਉਨ•ਾਂ ਕੋਲ ਜੋ ਕੁਝ ਵੀ ਸੀ ਉਹ ਉਨ•ਾਂ ਦੇ ਪੁੱਤਰ ਦੇ ਇਲਾਜ ਉੱਤੇ ਖ਼ਰਚ ਹੋ ਚੁੱਕਾ ਹੈ ਅਤੇ ਹੁਣ ਤਾਂ ਸਿਰਫ਼ ਦਾਨੀ ਵੀਰਾਂ ਦੀ ਉਡੀਕ ਕਰ ਰਹੇ ਹਨ। ਇਸ ਲੇਖ ਜ਼ਰੀਏ ਇਸ ਨੌਜਵਾਨ ਦੀ ਕਹਾਣੀ ਨੂੰ ਬਿਆਨ ਕਰਨਾ ਸਮਾਜ ਵਿੱਚ ਵਾਪਰਦੀਆਂ ਅਨੇਕਾਂ ਅਜਿਹੀਆਂ ਘਟਨਾਵਾਂ ਨੂੰ ਮੋੜਾ ਪਾਉਣਾ ਹੈ ਅਤੇ ਜੋ ਨੌਜਵਾਨ ਨਸ਼ੇ ਵਰਗੀ ਬੁਰੀ ਅਲਾਮਤ ਨਾਲ ਜੂਝ ਰਹੇ ਹਨ ਉਨ•ਾਂ ਨੂੰ ਜਾਗਰੂਕ ਕਰਨਾ ਵੀ ਹੈ। ਇਸ ਪਰਿਵਾਰ ਦੇ ਹਾਲਾਤ ਦੇਖ਼ ਕੇ ਅਸੀਂ ਅਪੀਲ ਕਰਦੇ ਹਾਂ ਕਿ ਇਸ ਨੌਜਵਾਨ ਦੇ ਇਲਾਜ ਲਈ ਵੱਧ ਤੋਂ ਵੱਧ ਸਮਾਜ ਸੇਵੀ ਸੰਸਥਾਵਾਂ, ਪ੍ਰਸ਼ਾਸਨ, ਦਾਨੀ ਵੀਰ ਅਤੇ ਸਰਕਾਰ ਉਪਰਾਲੇ ਕਰਕੇ ਪੀੜਤ ਪਰਿਵਾਰ ਦੀ ਮੱਦਦ ਕੀਤੀ ਜਾਵੇ ਤਾਂ ਜੋ ਜਗਦੀਪ ਸਿੰਘ ਆਪਣੀਆਂ ਅੱਖਾਂ ਦੀ ਰੌਸ਼ਨੀ ਵਾਪਸ ਪਾ ਕੇ ਆਪਣੇ ਬੱਚਿਆਂ ਅਤੇ ਮਾਪਿਆਂ ਦਾ ਮੁੜ ਸਹਾਰਾ ਬਣ ਸਕੇ। ਪਰਿਵਾਰ ਦੀ ਮੱਦਦ ਲਈ ਮੋਬਾਈਲ ਨੰਬਰ 99148-05827 'ਤੇ ਸੰਪਰਕ ਕਰਕੇ ਵਿੱਤੀ ਸਹਾਇਤਾ ਕੀਤੀ ਜਾਵੇ।
ਕੈਪਸ਼ਨ: ਜਗਦੀਪ ਸਿੰਘ ਆਪਣੇ ਪਰਿਵਾਰ ਨਾਲ।
ਪੱਤਰਕਾਰ ਗੁਲਜ਼ਾਰ ਮਦੀਨਾ ਸਾਦਿਕ, ਫ਼ਰੀਦਕੋਟ। 94174-48786
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ