Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਬਦਲੀ ਬਦਲੀ ਹੋਈ ਹੈ ਮੇਰੇ ਖੇਤਾਂ ਦੀ ਫਿਜ਼ਾ--ਨਿੰਦਰ ਘੁਗਿਆਣਵੀ
ਮੇਰੇ ਪਿੰਡ ਦੇ ਕਾਫ਼ੀ ਕਿਸਾਨਾਂ ਜਿਨ੍ਹਾਂ ’ਚੋਂ ਬਹੁਤੇ ਗ਼ਰੀਬ ਤਬਕੇ ਨਾਲ ਸਬੰਧਤ ਹਨ, ਉਨ੍ਹਾਂ ਨੇ ਕਣਕ ਬੀਜਣ ਦੀ ਥਾਂ ਗੋਭੀ ਲਗਾ ਦਿੱਤੀ। ਇਸ ਫ਼ਸਲ ਤੋਂ ਬਾਅਦ ਟਮਾਟਰ ਲਾਉਣਗੇ। ਕੁਝ ਦਿਨ ਪਹਿਲਾਂ ਮੈਂ ਸਵੇਰੇ ਖੇਤਾਂ ਵੱਲ ਗਿਆ ਤਾਂ ਦੇਖਿਆ ਕਿ ਗੋਭੀ ਨਿੱਸਰ ਆਈ ਹੈ ਤੇ ਅਗੇਤੀ ਲਾਈ ਗੋਭੀ ਤਾਂ ਸ਼ਹਿਰਾਂ ਵਿਚ ਵਿਕਣ ਜਾਣ ਲੱਗੀ ਹੈ। ਪਛੇਤੀ ਗੋਭੀ ਦੀ ਪਨੀਰੀ ਤਿਆਰ ਹੋ ਗਈ ਹੈ। ਗੋਭੀ ਦੀ ਪਨੀਰੀ ਨੂੰ ਰਲੀ-ਮਿਲੀ ਠੰਢ ਤੇ ਦੁਪਹਿਰ ਦੀ ਗਰਮਾਇਸ਼ ਤੋਂ ਬਚਾਉਣ ਵਾਸਤੇ ਤੰਬੂ ਤਾਣੇ ਹੋਏ ਹਨ। ਲਗਪਗ ਢਾਈ ਜਾਂ ਪੌਣੇ ਤਿੰਨ ਮਹੀਨੇ ਗੋਭੀ ਦੀ ਫ਼ਸਲ ਰਹੇਗੀ ਤੇ ਉਸ ਮਗਰੋਂ ਟਮਾਟਰਾਂ ਦੀ ਪਨੀਰੀ ਦੀ ਵਾਰੀ। ਛੇ ਮਹੀਨਿਆਂ ਵਿਚ ਦੋ ਫ਼ਸਲਾਂ ਉਗਾਉਣ ਵਾਲਾ ਕਿਸਾਨ ਕਣਕ ਬੀਜਣ ਤੋਂ ਪਾਸਾ ਵੱਟ ਗਿਆ ਹੈ।
ਗੋਭੀ ਤੇ ਟਮਾਟਰ ਕਿਰਾਏ ਦੀਆਂ ਗੱਡੀਆਂ ਵਿਚ ਭਰ ਕੇ ਦੂਰ ਵੱਡੇ ਸ਼ਹਿਰਾਂ ਦੀਆਂ ਸਬਜ਼ੀ ਮੰਡੀਆਂ ਵਿਚ ਵੇਚਣ ਜਾਂਦੇ ਮੇਰੇ ਪਿੰਡ ਦੇ ਕਿਸਾਨਾਂ ਦੇ ਹਾਲ ਨੂੰ ਮੈਂ ਨੇੜਿਓਂ ਜਾਣਦਾ ਹਾਂ। ਪੂਰਾ ਮੁੱਲ ਤਾਂ ਕੀ ਮਿਲਣੈ, ਬਲਕਿ ਗੱਡੀ ਦਾ ਕਿਰਾਇਆ ਵੀ ਪੂਰਾ ਨਹੀਂ ਮਿਲਣਾ। ਹੱਥ ਮਲਦੇ ਪਛਤਾਣਗੇ ਤੇ ਚੁੱਪ-ਚੁਪੀਤੇ ਘਰ ਮੁੜ ਆਉਗੇ। ਜਿਸ ਜੱਟ ਤੋਂ ਪੈਲੀ ਠੇਕੇ ’ਤੇ ਲੈ ਕੇ ਫ਼ਸਲ ਬੀਜੀ ਸੀ, ਉਸਨੂੰ ਦੇਣ ਵਾਲੇ ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਵੇਗਾ! ਮੈਂ ਇਹ ਹਰ ਵਰ੍ਹੇ ਅੱਖੀਂ ਦੇਖਦਾ ਹਾਂ।
ਟਮਾਟਰ ਦੇ ਢੇਰ ਤੇ ਗੋਭੀ ਦੇ ਫੁੱਲ ਖੇਤਾਂ ਕਿਨਾਰੇ ਪਹਿਆਂ ’ਤੇ ਰੁਲਦੇ ਤੇ ਗਲਦੇ ਹਨ। ਇਨ੍ਹਾਂ ਨੂੰ ਪਸ਼ੂ ਵੀ ਮੂੰਹ ਨਹੀਂ ਮਾਰਦੇ। ਬਹੁਤਾਤ ਵਿਚ ਹੋਈ ਗੋਭੀ ਨੂੰ ਕੋਈ ਕੌਡੀਆਂ ਦੇ ਭਾਅ ਵੀ ਨਹੀਂ ਚੁੱਕਦਾ। ਪਿਛਲੇ ਤੋਂ ਪਿਛਲੇ ਸਾਲ ਕੱਦੂ ਬਹੁਤ ਰੁਲੇ। ਲਵੇ-ਲਵੇ ਅਲੂੰਏ ਕੱਦੂ ਕਿਸੇ ਨੇ ਮੁਫ਼ਤ ਵੀ ਨਾ ਖਾਧੇ, ਉਹ ਵੱਲਾਂ ਨਾਲ ਹੀ ਲੱਗੇ ਰਹੇ। ਫਿਰ ਪੱਕ-ਪੱਕ ਕੇ ਅਗਲੀ ਵਾਰ ਆਪਣਾ ਬੀਜ ਦੇਣ ਨੂੰ ਤਿਆਰ ਹੋ ਗਏ। ਸਾਡੇ ਪਿੰਡ ਦੇ ਕਿਰਤੀ ਬੌਰੀਏ ਬੜੇ ਮਿਹਨਤੀ ਨੇ, ਸਿਰੇ ਦੇ ਅਣਥੱਕ। ਇਹ ਮੁਸ਼ੱਕਤੀ ਕਾਮੇ ਸਾਰਾ ਸਾਰਾ ਦਿਨ ਆਪਣੇ ਟੱਬਰਾਂ ਸਮੇਤ ਖੇਤਾਂ ਵਿਚ ਮੁੜ੍ਹਕਾ ਡੋਲ੍ਹ-ਡੋਲ੍ਹ ਬੜੇ ਚਾਅ ਤੇ ਆਸਾਂ ਨਾਲ ਫ਼ਸਲ ਤਿਆਰ ਕਰਦੇ ਹਨ। ਜਦੋਂ ਮਿਹਨਤ ਦਾ ਮੁੱਲ ਨਹੀਂ ਮਿਲਦਾ ਤਾਂ ਝੂਰਦੇ ਨੇ। ਉਨ੍ਹਾਂ ਨੂੰ ਦੇਖ-ਦੇਖ ਮੈਂ ਵੀ ਝੂਰਦਾ ਹਾਂ। ਆਪਣੇ ਬਚਪਨ ਤੋਂ ਲੈ ਕੇ ਹੁਣ ਤਕ ਦੇਖ ਰਿਹਾਂ ਕਿ ਮੇਰੇ ਪਿੰਡ ਦੇ ਖੇਤਾਂ ਵਿਚ ਮਟਰ, ਬੈਂਗਣ-ਬੈਂਗਣੀ, ਕੱਦੂ-ਅੱਲਾਂ, ਦੇਸੀ ਸੂੰਗਰੇ-ਮੂੰਗਰੇ, ਔਲੇ, ਗਾਜਰ, ਮੂਲੀ, ਗੁਆਰੇ ਦੀਆਂ ਫ਼ਲੀਆਂ, ਪਾਲਕ, ਮੇਥੀ, ਮਿਰਚ, ਸ਼ਲਗਮ, ਖੱਖੜੀ, ਖਰਬੂਜੇ ਤੇ ਮਤੀਰੇ ਦੀ ਬਿਜਾਂਦ ਹੁੰਦੀ ਹੈ। ਚਿੱਬੜ੍ਹ ਤੇ ਬਾਥੂ ਆਪ-ਮੁਹਾਰੇ ਹੀ ਉੱਗ ਪੈਂਦਾ ਹੈ। ਮੇਰੇ ਪਿੰਡ ਦਾ ਸਰੋਂ ਦਾ ਸਾਗ ਕਦੇ ਕਰਾਰਾ-ਕਰਾਰਾ ਹੁੰਦਾ ਸੀ, ਹੁਣ ਖਾਰਾ-ਖਾਰਾ ਜਿਹਾ ਸੁਆਦ ਆਉਂਦਾ ਹੈ। ਮੇਰੇ ਪਿੰਡ ਦੇ ਖੇਤਾਂ ’ਚ ਟਿੱਬਿਆਂ ’ਤੇ ਕੌੜ-ਤੁੰਮਿਆਂ ਦੀਆਂ ਵੇਲਾਂ ਕਦੇ ਨਾ ਸੁੱਕੀਆਂ, ਨਾ ਹੀ ਕਦੇ ਮੁੱਕੇ ਕੌੜ ਤੁੰਮੇ। ਅਜੇ ਵੀ ਇਨ੍ਹਾਂ ਨੂੰ ਤੋੜਨ ਲਈ ਦੂਰੋਂ-ਦੂਰੋਂ ਵੈਦ ਆ ਜਾਂਦੇ ਹਨ। ਉਹ ਇਨ੍ਹਾਂ ਨੂੰ ਦੇਸੀ ਦਵਾਈਆਂ ਵਿਚ ਪਾਉਂਦੇ ਹਨ। ਕਦੇ ਮੇਰਾ ਤਾਇਆ ਪਸ਼ੂਆਂ ਵਾਸਤੇ ਕੌੜ-ਤੁੰਮਿਆਂ ਦਾ ਅਚਾਰ ਪਾ ਲੈਂਦਾ ਸੀ।
ਪਸ਼ੂਆਂ ਦੇ ਕੋਈ ਬਿਮਾਰੀ ਨੇੜੇ ਨਹੀਂ ਸੀ ਢੁਕਦੀ ਤੇ ਨਾ ਹੀ ਕਦੇ ਕਿਸੇ ਪਸ਼ੂ ਦਾ ਦੁੱਧ ਹੀ ਸੁੱਕਦਾ ਸੀ। ਝਾੜ ਕਰੇਲੇ ਵੀ ਵਾਧੂ ਹੁੰਦੇ, ਇਹ ਹੁਣ ਵੀ ਹਨ। ਲੋਕ ਡੇਲਿਆਂ ਦਾ ਅਚਾਰ ਪਾਉਂਦੇ ਸਨ। ਕਰੀਰਾਂ ਨੂੰ ਬਹੁਤ ਡੇਲੇ ਲੱਗਦੇ। ਹੁਣ ਪਿੰਡ ਵਿਚ ਕੋਈ-ਕੋਈ ਕਰੀਰ ਬਚਿਆ ਦਿਸਦਾ ਹੈ। ਬਾਬੇ ਦੀ ਖਾਨਗਾਹ ’ਤੇ ਪੁਰਾਣੇ ਕਰੀਰ ਹਨ, ਪਰ ਉਨ੍ਹਾਂ ਨੂੰ ਡੇਲੇ ਲੱਗਣੋਂ ਹਟ ਗਏ। ਕਿੱਕਰਾਂ ਦੇ ਤੁੱਕਿਆਂ ਦਾ ਅਚਾਰ ਆਮ ਹੀ ਪੈਂਦਾ। ਬੱਕਰੀਆਂ ਨੂੰ ਕਿੱਕਰਾਂ ਦੇ ਤੁੱਕੇ ਚਾਰੇ ਜਾਂਦੇ। ਮੈਨੂੰ ਚੇਤੇ ਹੈ ਇਕ ਵਾਰ ਮੇਰੇ ਪਿੰਡ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਅਖਾੜਾ ਲੱਗਿਆ ਸੀ। ਰਣਜੀਤ ਕੌਰ ਗਾਉਂਦੀ ਹੋਈ ਸਦੀਕ ਨੂੰ ਕਹਿੰਦੀ, ‘ਵੇ ਬਾਬਾ, ਤੁੱਕੇ ਹੋਰ ਲਿਆਵਾਂ, ਰੋਟੀ ਖਾ ਰਿਹਾ ਏਂ ਬਾਬਾ, ਵੇ ਬਾਬਾ ਤੁੱਕੇ ਹੋਰ ਲਿਆਵਾਂ…?’ ਸਦੀਕ ਅੱਗੋਂ ਕਹਿੰਦਾ, ‘ਸਹੁਰੀ ਦੀਏ ਬਾਬਾ ਕਿਹੜਾ ਬੋਕ ਐ।’ ਲੋਕ ਹੱਸੇ।
ਰੋਜ਼ ਗਾਰਡਨ ਵਿਚ ਧੁੱਪੇ ਬੈਠਾ ਮੈਂ ਆਪਣੇ ਖੇਤਾਂ ਦੀ ਰੌਣਕ ਨੂੰ ਲੋਚ ਰਿਹਾ ਸੀ। ਬੀਤ ਗਏ ਬਾਰੇ ਸੋਚ ਰਿਹਾ ਸੀ। ਹੁਣ ਖੇਤਾਂ ਦੀ ਰੌਣਕ ਵਿਚ ਕਿੰਨਾ ਬਦਲਾਅ ਆਇਆ ਹੈ। ਬਹੁਤੇ ਕਿਸਾਨ ਖੇਤਾਂ ਤੋਂ ਡਰਨ ਲੱਗੇ ਹਨ। ਖੇਤ ਜਾਣ ਸਮੇਂ ਕਿਸਾਨ ਨੂੰ ਜਿਹੜਾ ਚਾਅ ਪਹਿਲਾਂ ਚੜ੍ਹਦਾ ਸੀ, ਉਹ ਕਿਧਰੇ ਗੁਆਚ ਗਿਐ। ਮੇਰੇ ਪਿੰਡ ਦੇ ਕਿਸਾਨ ਖੇਤ ਨੂੰ ਆਉਂਦੇ ਜਾਂਦੇ ਹੱਸਦੇ-ਗਾਉਂਦੇ ਸਨ। ਪਤਾ ਲੱਗਦਾ ਸੀ ਕਿ ਕਿਸਾਨ ਪੱਕੀ ਫ਼ਸਲ ਵੇਖ ਕੇ ਖੁਸ਼ ਹੋ ਰਿਹਾ ਹੈ। ਕਾਸ਼! ਕਣਕਾਂ ਦੇ ਉਹ ਰੰਗ ਪਰਤ ਆਉਣ ਕਿਉਂਕਿ ਅੰਨਦਾਤਾ ਖ਼ੁਸ਼ ਹੈ ਤਾਂ ਦਾਤਾ ਵੀ ਖ਼ੁਸ਼ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback