Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਟੁੱਟਦੇ ਨਗੀਨਿਆਂ ਦੀ ਚੀਸ… ਨੰਦ ਸਿੰਘ ਮਹਿਤਾ


    
  

Share
  

ਪਿੰਡੋਂ ਜਦੋਂ ਵੇਲੇ-ਕੁਵੇਲੇ ਫ਼ੋਨ ਆਉਂਦਾ ਹੈ ਤਾਂ ਮਨ ਡਰ ਜਾਂਦਾ ਹੈ, ਦਿਲ ਦੀ ਧੜਕਣ ਵਧ ਜਾਂਦੀ ਹੈ। ਅੰਦਰੋਂ ਆਪ-ਮੁਹਾਰੇ ਹੀ ਨਿਕਲਦਾ ਹੈ: ਸੁੱਖ ਹੋਵੇ। ਇਕ ਦਿਨ ਉਹੀ ਹੋਇਆ, ਪਿੰਡੋਂ ਫ਼ੋਨ ‘ਤੇ ਸੁਣਾਉਣੀ ਆ ਗਈ ਸੀ। ਚਚੇਰੇ ਭਰਾ ਨਾਜ਼ਮ ਸਿੰਘ ਦੀ ਅਚਨਚੇਤ ਮੌਤ ਹੋ ਗਈ ਸੀ। ਮੈਂ ਸੁੰਨ ਜਿਹਾ ਹੋ ਗਿਆ ਸਾਂ। ਬੈੱਡ ‘ਤੇ ਬੈਠਾ ਪਤਾ ਨਹੀਂ ਕਿਵੇਂ ਅੰਦਰੋ-ਅੰਦਰ ਆਪਣੇ ਤੁਰ ਗਿਆਂ ਨੂੰ ਗਿਣਨ ਲੱਗ ਪਿਆ। ਆਪਣੇ ਤਾਇਆਂ ਚਾਚਿਆਂ ਦੀ ਪਿਆਰ ਪਰੁੱਚੀ ਮਾਲਾ ਦਾ ਇਹ ਛੇਵਾਂ ਮਣਕਾ ਸੀ।
ਅਸੀਂ ਦਾਦਿਆਂ ਦੀ ਪੀੜ੍ਹੀ ਵਲੋਂ ਚਾਚਿਆਂ-ਤਾਇਆਂ ਦੇ ਪੁੱਤਰ ਰਲ ਕੇ ਕੁੱਲ ਉੱਨੀ ਬਣਦੇ ਸਾਂ ਜਿਨ੍ਹਾਂ ਦੇ ਆਪਸੀ ਪਿਆਰ, ਅਪਣੱਤ ਅਤੇ ਇਕ ਸੂਤਰ ਵਿਚ ਪਰੋਏ ਸਾਡੇ ਇਕੱਠ ਦੀਆਂ ਪਿੰਡ ਵਿਚ ਹੀ ਨਹੀਂ, ਆਲੇ-ਦੁਆਲੇ ਦੇ ਪਿੰਡਾਂ ਵਿਚ ਵੀ ਮਿਸਾਲਾਂ ਦਿੱਤੀਆਂ ਜਾਂਦੀਆਂ। ਕਈ ਵਾਰੀ ਇੱਕ ਦੂਜੇ ਨਾਲ ਰੁੱਸ ਵੀ ਜਾਂਦੇ ਹਾਂ ਪਰ ਜਦੋਂ ਕੋਈ ਖੁਸ਼ੀ ਗਮੀ ਦਾ ਮੌਕਾ ਹੋਵੇ ਤਾਂ ਸਾਰੇ ਇਕੱਠੇ ਹੁੰਦੇ ਹਾਂ।
ਨਾਜ਼ਮ ਸਾਡੀ ਮਾਲਾ ‘ਚ ਜੜਿਆ ਨਗ਼ੀਨਾ ਸੀ। ਉਹ ਸੱਤ ਸਕੇ ਭਰਾ ਸਨ। ਉਨ੍ਹਾਂ ਦਾ ਬਾਪ ਦਰਬਾਰਾ ਸਿੰਘ ਵੀ ਗੱਭਰੂਆਂ ਵਾਂਗ ਕੰਮ ਕਰਦਾ ਸੀ। ਉਹ ਅੱਠੇ ਜਿੱਧਰ ਨੂੰ ਪੈ ਜਾਂਦੇ, ਧਨ ਧਨ ਕਰਵਾ ਦਿੰਦੇ। ਜੇ ਕਿਸੇ ਟਿੱਬੇ ਨੂੰ ਮੱਥਾ ਲਾ ਲੈਂਦੇ ਤਾਂ ਦਿਨਾਂ ‘ਚ ਹੀ ਟਿੱਬਾ ਸਾਫ਼। ਹਾੜ੍ਹੀ ਵੱਢਦਿਆਂ ਨੂੰ ਉਨ੍ਹਾਂ ਦੀ ਫ਼ੌਜ ਨੂੰ ਲੋਕ ਖੜ੍ਹ ਖੜ੍ਹ ਕੇ ਦੇਖਦੇ। ਆਥਣੇ ਉਨ੍ਹਾਂ ਦੀ ਮਾਂ ਚੂਰੀ ਵੀ ਪਰਾਤ ‘ਚ ਹੀ ਕੁੱਟਦੀ।
ਹਰੇ ਇਨਕਲਾਬ ਵੇਲੇ ਉਨ੍ਹਾਂ ਨੇ ਅੰਨ ਪੈਦਾ ਕਰਕੇ ਖ਼ੂਬ ਅੰਬਾਰ ਲਾਏ। ਸਹਾਇਕ ਧੰਦੇ ਵਜੋਂ ਉਨ੍ਹਾਂ ਵੱਡਾ ਮੁਰਗੀ ਫਾਰਮ ਵੀ ਖੋਲ੍ਹਿਆ। ਮੱਝਾਂ ਵੀ ਰੱਖੀਆਂ। ਦਿਨ ਰਾਤ ਇਕ ਕਰ ਕੇ ਹੋਰ ਜ਼ਮੀਨ ਵੀ ਖਰੀਦੀ। ਪਿੰਡ ‘ਚ ਉਹ ਖੱਬੀਖ਼ਾਨਾਂ ਵਿਚ ਗਿਣੇ ਜਾਣ ਲੱਗੇ। ਨਾਜ਼ਮ ਨੇ ਆਪਣੇ ਪਰਵਾਰ ਦੇ ਇੰਤਜ਼ਾਮ ਨੂੰ ਕਾਲਜ ਪੜ੍ਹਦਿਆਂ ਹੀ ਸੰਭਾਲ ਲਿਆ ਸੀ, ਜਿਵੇਂ ਉਸ ਨੇ ਆਪਣੇ ਨਾਂ ਦੇ ਮਾਇਨੇ ਸਮਝ ਲਏ ਸਨ। ਬੀਏ ਤੱਕ ਉਹ ਸਿਰਫ਼ ਪਰਿਵਾਰ ਦਾ ਹੀ ਮੋਢੀ ਨਹੀਂ ਸੀ ਸਗੋਂ ਪਿੰਡ ਦੇ ਮੋਢੀਆਂ ਵਿਚ ਵੀ ਉਸ ਦੀ ਗਿਣਤੀ ਹੋਣ ਲੱਗ ਪਈ ਸੀ। ਫਿਰ ਉਨ੍ਹਾਂ ਦੇ ਪਰਿਵਾਰ ਨੂੰ ਪਹਿਲੀ ਸੱਟ ਵੱਜੀ। ਅਧੂਰੇ ਜਿਹੇ ਵਿਕਾਸ ਕਾਰਨ ਪਿੰਡ ਨੂੰ ਭੀੜੀ ਜਿਹੀ ਸੜਕ ਬਣ ਗਈ ਸੀ। ਉਸ ਸੜਕ ‘ਤੇ ਉਨ੍ਹਾਂ ਵਿਚੋਂ ਇਕ ਭਰਾ ਊਠ ਗੱਡੀ ਲੈ ਕੇ ਖੇਤ ਨੂੰ ਜਾ ਰਿਹਾ ਸੀ। ਅੱਗਿਓਂ ਬੱਸ ਆਉਂਦੀ ਤੋਂ ਡਰ ਕੇ ਬੋਤੀ ਭੱਜ ਪਈ। ਉਹ ਡੂੰਘੇ ਖਾਲ ਵਿਚ ਡਿੱਗ ਪਿਆ। ਡਿਗਦੇ ਦਾ ਉਸ ਦਾ ਮਣਕਾ ਟੁੱਟ ਗਿਆ। ਆਪਣੇ ਬੱਚਿਆਂ ਅਤੇ ਪਤਨੀ ਨੂੰ ਆਪਣੇ ਪਰਿਵਾਰ ਆਸਰੇ ਛੱਡ ਉਹ ਇਸ ਦੁਨੀਆਂ ਤੋਂ ਤੁਰ ਗਿਆ।
ਫਿਰ ਖੇਤੀ ‘ਚ ਰਸਾਇਣਾਂ ਅਤੇ ਜ਼ਹਿਰਾਂ ਦੀ ਬੇਤਹਾਸ਼ਾ ਵਰਤੋਂ ਸ਼ੁਰੂ ਹੋਈ। ਪ੍ਰਦੂਸ਼ਣ ਕਾਰਨ ਵਾਤਾਵਰਨ ਗੰਧਲਾ ਹੋ ਗਿਆ। ਕੈਂਸਰ ਵਰਗੀ ਭੈੜੀ ਬਿਮਾਰੀ ਨੇ ਸਾਡੇ ਵਸਦੇ ਰਸਦੇ ਪੰਜਾਬ ‘ਚ ਪੈਰ ਪਾਇਆ ਅਤੇ ਉਨ੍ਹਾਂ ਵਿਚੋਂ ਇਕ ਹੋਰ ਨੂੰ ਨਿਗਲ ਲਿਆ। ਫਿਰ ਸਾਡਾ ਕਿਸਾਨੀ ਸਮਾਜ ਡੂੰਘੇ ਅਤੇ ਗੰਭੀਰ ਆਰਥਿਕ ਸੰਕਟ ਦੀ ਲਪੇਟ ਵਿਚ ਆਉਣਾ ਸ਼ੁਰੂ ਹੋਇਆ। ਅਸੀਂ ਮਸ਼ੀਨਰੀ ਦੇ ਸਹਾਰੇ ਹੋ ਕੇ ਹੱਥੀਂ ਕਿਰਤ ਕਰਨੀ ਛੱਡਦੇ ਗਏ। ਸਾਡਾ ਮਹਾਨ ਸਭਿਆਚਾਰ ਅਤੇ ਵਿਰਸਾ ਬਦਲਣ ਲੱਗਿਆ। ਆਰਥਿਕ ਸੰਕਟ ਨੇ ਸਾਡੀ ਸਮਾਜਿਕ ਬਣਤਰ ਅਤੇ ਮਾਨਸਿਕਤਾ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਖੁਸ਼ਹਾਲ ਅਤੇ ਸੰਯੁਕਤ ਪਰਿਵਾਰ ਖਿੰਡਣ ਲੱਗ ਪਏ। ਇੱਕ ਚੁੱਲ੍ਹੇ ਦੀ ਥਾਂ ਦਰਜਨਾਂ ਚੁੱਲ੍ਹਿਆਂ ਨੇ ਲੈ ਲਈ। ਅਸੀਂ ਭੀੜ ‘ਚ ਇਕੱਲੇ ਇਕੱਲੇ ਰਹਿ ਗਏ। ਹਾਸਿਆਂ ਦੀ ਥਾਂ ਮਾਯੂਸੀਆਂ ਛਾਉਣ ਲੱਗੀਆਂ। ਨਾਜ਼ਮ ਦਾ ਪਰਿਵਾਰ ਵੀ ਇਸ ਵਰਤਾਰੇ ਦਾ ਹਿੱਸਾ ਬਣ ਗਿਆ ਕੇ ਰਹਿ ਗਿਆ।
ਨਾਜ਼ਮ ਨੇ ਬਥੇਰੀ ਵਾਹ ਲਾਈ। ਉਸ ਨੇ ਕਈ ਕੰਮ ਕੀਤੇ। ਢਾਬਾ ਵੀ ਖੋਲ੍ਹਿਆ। ਇਕ ਬੱਚੇ ਨੂੰ ਵਲਾਇਤ ਵੀ ਭੇਜਿਆ ਪਰ ਉਸ ਦੀਆਂ ਇਛਾਵਾਂ ਤੇ ਕੋਸ਼ਿਸ਼ਾਂ ਨੂੰ ਬੂਰ ਨਾ ਪਿਆ। ਉਹ ਅੰਦਰੋ-ਅੰਦਰ ਝੂਰਦਾ ਤੇ ਖੁਰਦਾ ਗਿਆ। ਜਿਉਂਦੇ ਜੀਅ ਉਸ ਨੇ ਆਪਣਾ ਮਾਨਸਿਕ ਸੰਕਟ ਕਿਸੇ ਨਾਲ ਵੀ ਸਾਂਝਾ ਨਾ ਕੀਤਾ। ਉਹ ਜਦੋਂ ਵੀ ਮਿਲਦਾ, ਹਮੇਸ਼ਾ ਹੱਸਦਾ ਅਤੇ ਚੜ੍ਹਦੀਆਂ ਕਲਾਂ ‘ਚ ਦਿਸਦਾ। ਆਪਣੇ ਵੱਡਿਆਂ ਨੂੰ ਉਹ ਅੰਤਾਂ ਦਾ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਦਿੰਦਾ ਸੀ; ਤੇ ਫਿਰ ਇਕ ਦਿਨ ਸਵੇਰੇ ਚਾਹ ਪੀ ਕੇ ਐਸਾ ਸੁੱਤਾ ਕਿ ਮੁੜ ਨਹੀਂ ਜਾਗਿਆ। ਚੌਹਟ ਕੁ ਵਰ੍ਹਿਆਂ ਦੀ ਉਮਰ ਵਿਚ ਹੀ ਤੁਰ ਗਿਆ।
ਨੱਬਿਆਂ ਨੂੰ ਢੁੱਕੀ ਮਾਂ ਦੇ ਇਸ ਤੀਜੇ ਪੁੱਤ ਨੂੰ ਸੰਕਟ ਵਿਚ ਘਿਰੇ ਕਿਸਾਨੀ ਸਮਾਜ ‘ਚ ਵਿਚਰ ਰਹੇ ਖ਼ਤਰਨਾਕ ਵਰਤਾਰੇ ਨੇ ਨਿਗਲ ਲਿਆ ਸੀ। ਉਸ ਦੀ ਮਰੀਅਲ ਜਿਹੀ ਆਵਾਜ਼ ਨਾਲ ਪਾਏ ਜਾ ਰਹੇ ਕੀਰਨਿਆਂ ਦੀ ਮਾਤਮ ਧੁਨ ਨੇ ਸਮੁੱਚੀਆਂ ਰੂਹਾਂ ਨੂੰ ਹਲੂਣ ਕੇ ਰੱਖ ਦਿੱਤਾ ਸੀ। ਚਿਤਾ ਨੂੰ ਅਗਨੀ ਦਿੱਤੀ ਗਈ, ਲਾਂਬੂ ਲੱਗ ਚੁੱਕਾ ਸੀ। ਅਸਮਾਨ ਛੂੰਹਦੀਆਂ ਲਾਟਾਂ ਨੇ ਸਭ ਨੂੰ ਪਿਛੇ ਹਟਣ ਲਈ ਮਜਬੂਰ ਕਰ ਦਿੱਤਾ। ਮੈਂ ਪੂਰਾ ਯਤਨ ਕਰ ਕੇ ਖੁਦ ਨੂੰ ਸੰਭਾਲ ਸਕਿਆ ਸਾਂ। ਹੁਣ ਮੇਰੀ ਸੋਚ ਦੂਰ ਕਿਤੇ ਸਾਡੇ ਇਸ ਗੰਭੀਰ ਸੰਕਟ ਜਿਹੜਾ ਹੁਣ ਆਰਥਿਕ ਨਾਲੋਂ ਸਮਾਜਿਕ ਜ਼ਿਆਦਾ ਬਣ ਗਿਆ ਹੈ, ਬਾਰੇ ਸੋਚਣ ਲੱਗ ਪਈ ਸੀ। ਬਹੁਤੇ ਕਿਸਾਨ ਮਾਨਸਿਕ ਰੋਗੀ ਬਣ ਚੁੱਕੇ ਹਨ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਗਿਣਤੀ ਵਧ ਰਹੀ ਹੈ। ਸਾਡੀ ਲਗਾਤਾਰ ਵਧਦੀ ਪੈਦਾਵਾਰ ਅਤੇ ਸਾਰੀਆਂ ਸੁੱਖ ਸਹੂਲਤਾਂ ਦੇ ਬਾਵਜੂਦ ਅਸੀਂ ਆਰਥਿਕ, ਸਮਾਜਿਕ ਅਤੇ ਮਾਨਸਿਕ ਤੌਰ ‘ਤੇ ਗਰੀਬ ਹੋ ਰਹੇ ਹਾਂ ਬਲਕਿ ਟੁੱਟ ਰਹੇ ਹਾਂ।
ਹਜ਼ਾਰਾਂ ਹੋਰ ਲੋਕਾਂ ਵਾਂਗ ਮੈਂ ਵੀ ਇਥੇ ਆ ਕੇ ਉਲਝ ਜਾਂਦਾ ਹਾਂ। ਕੀ ਅਸੀਂ ਕੁਝ ਵੀ ਨਹੀਂ ਕਰ ਸਕਦੇ? ਕੀ ਅਸੀਂ ਇਉਂ ਹੀ ਹਜ਼ਾਰਾਂ ਲੱਖਾਂ ਨਾਜ਼ਮਾਂ ਨੂੰ ਗਵਾਉਂਦੇ ਰਹਾਂਗੇ? ਆਪਣੇ ਮਿੱਤਰ ਬੂਟਾ ਰਾਮ ਦੀ ਕਵਿਤਾ ਦੀਆਂ ਸਤਰਾਂ ਯਾਦ ਆ ਗਈਆਂ ਹਨ:
ਮਹਿਫ਼ਲਾਂ ਦੀ ਮੌਤ ਹੋ ਗਈ ਮੌਤ ਮੰਗੇ ਮਹਿਫ਼ਲਾਂ
ਆਪਣਿਆਂ ਨੂੰ ਮਿਲਣ ਖ਼ਾਤਰ ਸੱਥਰ ਤੇ ਸ਼ਮਸ਼ਾਨ ਕਿਉਂ?
ਸੰਪਰਕ: 94170-35744
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ