Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਚਰਿੱਤਰਵਾਨ ਬਣਨ ਦੀ ਲੋੜ---- ਲਕਸ਼ਮੀ ਕਾਂਤਾ ਚਾਵਲਾ*
ਭਾਰਤ ਦੇ ਰਿਸ਼ੀਆਂ ਅਤੇ ਨੀਤੀਘਾੜਿਆਂ ਨੇ ਸਦੀਆਂ ਪਹਿਲਾਂ ਆਖਿਆ ਸੀ ਕਿ ਧਨ ਗਿਆ ਤਾਂ ਕੁਝ ਨਹੀਂ ਗਿਆ, ਪਰ ਚਰਿੱਤਰ ਗਿਆ ਤਾਂ ਸਭ ਕੁਝ ਗਿਆ। ਆਜ਼ਾਦ ਭਾਰਤ ਵਿਚ ਰਾਜਨੀਤੀ ਅਤੇ ਉੱਚ ਵਰਗ ਦੀ ਸਮਾਜਿਕ ਹਾਲਤ ਅਜਿਹੀ ਹੋ ਗਈ ਹੈ ਕਿ ਇੱਥੇ ਸਿਰਫ਼ ਪੈਸੇ ਦੀ ਹੀ ਅਹਿਮੀਅਤ ਹੈ। ਅੱਜ ਚਰਿੱਤਰ ਦੀ ਥਾਂ ਪੈਸੇ ਨੂੰ ਹੀ ਅਹਿਮੀਅਤ ਦਿੱਤੀ ਜਾ ਰਹੀ ਹੈ। ਮਾਹਿਰਾਂ ਨੇ ਇਹ ਗੱਲ ਸਰਬਸੰਮਤੀ ਨਾਲ ਪ੍ਰਵਾਨ ਕੀਤੀ ਹੈ ਕਿ ਜਿਹੜਾ ਸਮਾਜ ਪੈਸੇ ਨੂੰ ਮਾਨਤਾ ਦਿੰਦਾ ਹੈ ਉਹ ਪਾਪ ਅਤੇ ਅਪਰਾਧ ਨੂੰ ਮਾਨਤਾ ਦਿੰਦਾ ਹੈ।
ਆਜ਼ਾਦੀ ਦੇ ਪਹਿਲੇ ਦੋ ਦਹਾਕਿਆਂ ਵਿਚ ਸਮਾਜਿਕ ਅਤੇ ਨੈਤਿਕ ਮੁੱਲਾਂ ਦਾ ਇੰਨਾ ਘਾਣ ਨਹੀਂ ਹੋਇਆ ਸੀ, ਜਿੰਨਾ ਅੱਜ ਆਜ਼ਾਦੀ ਤੋਂ ਸੱਤ ਦਹਾਕਿਆਂ ਬਾਅਦ ਦੇਖਣ ਨੂੰ ਮਿਲ ਰਿਹਾ ਹੈ। ਅੱਜ ਇਸ ਗੱਲ ਦੀ ਚਿੰਤਾ ਹੈ ਕਿ ਨਵੇਂ ਨਵੇਂ ਕਾਨੂੰਨ ਬਣਾਏ ਜਾਣ ਤਾਂ ਜੋ ਲੋਕ ਡਰ ਕਾਰਨ ਅਪਰਾਧ ਨਾ ਕਰਨ, ਪਰ ਇਸ ਗੱਲ ਬਾਰੇ ਕਦੇ ਸੋਚਿਆ ਨਹੀਂ ਜਾਂਦਾ ਕਿ ਵਿੱਦਿਅਕ ਸੰਸਥਾਵਾਂ ਵਿਚ ਅਜਿਹਾ ਮਾਹੌਲ ਕਿਉਂ ਨਾ ਸਿਰਜਿਆ ਜਾਵੇ ਤਾਂ ਜੋ ਬੱਚੇ ਚੰਗੀ ਸਿੱਖਿਆ ਹਾਸਲ ਕਰ ਕੇ ਧਰਮ ਖੇਤਰ ਵਿਚ ਅੱਗੇ ਵਧਣ ਅਤੇ ਉਨ੍ਹਾਂ ਦਾ ਚਰਿੱਤਰ ਇੰਨਾ ਮਜ਼ਬੂਤ ਹੋਵੇ ਕਿ ਉਹ ਅਪਰਾਧ ਕਰਨ ਬਾਰੇ ਸੋਚਣ ਹੀ ਨਾ। ਭਾਰਤ ਦੇ ਲੋਕ ਵਰਤ ਆਦਿ ਰੱਖਦੇ ਹਨ। ਵਰਤ ਦਾ ਅਰਥ ਮਨ ਦਾ ਸੰਜਮ ਹੈ। ਅੱਜ ਦੇ ਸਮੇਂ ਵਿਚ ਨਾ ਸਰਕਾਰ ਕੋਲ ਸੰਜਮ ਹੈ ਤੇ ਨਾ ਜਨਤਾ ਨੂੰ ਇਸ ਦਾ ਪਾਠ ਪੜ੍ਹਾਉਣ ਵਾਲੇ ਵਿਅਕਤੀ ਹਨ।
ਦੇਸ਼ ਦੇ ਆਮ ਲੋਕ ਚੰਗੇ, ਮਿਹਨਤੀ, ਇਮਾਨਦਾਰ, ਸਮਾਜ ਅਤੇ ਕਾਨੂੰਨੀ ਕਰਦਾਂ ਕੀਮਤਾਂ ਦਾ ਮਾਣ ਕਰਨ ਵਾਲੇ ਹਨ, ਪਰ ਪੈਸੇ, ਤਾਕਤ ਅਤੇ ਰਾਜਸੀ ਲੋਕਾਂ ਦੀ ਸੱਤਾ ਦੀ ਤਾਕਤ ਨਾਲ ਸਿਖਰ ’ਤੇ ਪੁੱਜਣ ਵਾਲੇ ਵਿਅਕਤੀ ਹਰ ਤਰ੍ਹਾਂ ਦਾ ਭੈਅ ਭੁੱਲ ਕੇ ਦੂਜੇ ਲੋਕਾਂ ਨੂੰ ਡਰਾਉਂਦੇ ਹਨ। ਉਨ੍ਹਾਂ ਦਾ ਇਕੋ ਇਕ ਮਕਸਦ ਕਿਸੇ ਵੀ ਤਰੀਕੇ ਸਿਰਫ਼ ਪੈਸਾ ਕਮਾਉਣਾ ਹੁੰਦਾ ਹੈ, ਭਾਵੇਂ ਉਹ ਤਰੀਕਾ ਚੰਗਾ ਹੋਵੇ ਜਾਂ ਮਾੜਾ।
ਜ਼ਿਕਰਯੋਗ ਹੈ ਕਿ ਇਕ ਵਿਅਕਤੀ ਨੇ ਦੁਹਾਈ ਦਿੱਤੀ ਕਿ ਉਸ ਨੂੰ ਥਾਣੇ ਵਿਚ ਕੁੱਟਿਆ ਗਿਆ ਅਤੇ ਪੁਲੀਸ ਇੰਸਪੈਕਟਰ ਨੇ ਉਸ ਤੋਂ ਤਿੰਨ ਹਜ਼ਾਰ ਰੁਪਏ ਦੀ ਰਿਸ਼ਵਤ ਲਈ। ਜਦੋਂ ਇਸ ਬਾਰੇ ਸਬੰਧਿਤ ਇੰਸਪੈਕਟਰ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘‘ਮੇਰੇ ਮੋਢੇ ’ਤੇ ਲੱਗੇ ਤਾਰੇ ਦੇਖੋ। ਮੈਂ ਤਿੰਨ ਤਾਰੇ ਲਾ ਕੇ ਤਿੰਨ ਹਜ਼ਾਰ ਤਾਂ ਨਹੀਂ ਲੈ ਸਕਦਾ। ਜੇ ਲਵਾਂਗਾ ਤਾਂ ਇਸ ਤੋਂ ਵੱਧ ਪੈਸੇ ਲਵਾਂਗਾ।’’ ਮੈਨੂੰ ਜਾਪਦਾ ਹੈ ਕਿ ਅੱਜ ਸਰਕਾਰੀ ਹੁਕਮਾਂ ਅਤੇ ਸਖ਼ਤ ਕਾਨੂੰਨਾਂ ਦੇ ਬਾਵਜੂਦ ਵਰਦੀ ’ਤੇ ਲੱਗੇ ਤਾਰੇ ਦੇਖ ਕੇ ਹੀ ਰਿਸ਼ਵਤ ਲਈ ਜਾ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਭਾਰਤ ਦੀ ਉੱਘੀ ਜਾਂਚ ਏਜੰਸੀ ਸੀਬੀਆਈ ਦਾ ਮਾਮਲਾ ਹੈ ਜੋ ਸੁਪਰੀਮ ਕੋਰਟ ਵਿਚ ਵਿਚਾਰ ਅਧੀਨ ਹੈ। ਸਿਖਰਲੀ ਜਾਂਚ ਏਜੰਸੀ ਦੇ ਦੋ ਸੀਨੀਅਰ ਅਧਿਕਾਰੀਆਂ ਨੇ ਇਕ ਦੂਜੇ ’ਤੇ ਰਿਸ਼ਵਤ ਲੈਣ ਦੇ ਦੋਸ਼ ਲਗਾਏ ਹਨ ਜੋ 200 ਕਰੋੜ ਰੁਪਏ ਤੋਂ ਵੱਧ ਦੀ ਰਿਸ਼ਵਤ ਲੈਣ ਦੇ ਹਨ। ਇਸ ਨੂੰ ਦੇਖ ਕੇ ਉਕਤ ਇੰਸਪੈਕਟਰ ਦੀ ਗੱਲ ਸਹੀ ਜਾਪਦੀ ਹੈ।
ਭਾਰਤ ਵਿਚ ਔਰਤਾਂ ਪ੍ਰਤੀ ਅਪਰਾਧ ਵਧ ਰਿਹਾ ਹੈ। ਬਲਾਤਕਾਰ ਸ਼ਬਦ ਪੜ੍ਹਨ ਬੋਲਣ ਵਿਚ ਕਦੇ ਸ਼ਰਮ ਆਉਂਦੀ ਸੀ, ਪਰ ਅੱਜ ਇਹ ਸ਼ਬਦ ਹਰ ਅਖ਼ਬਾਰ, ਟੀਵੀ ਚੈਨਲਾਂ ਵਿਚ ਆਮ ਵਰਤਿਆ ਜਾ ਰਿਹਾ ਹੈ। ਸਰਕਾਰ ਨੇ ਬਲਾਤਕਾਰ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਇਆ ਅਤੇ ਅਪਰਾਧੀ ਲਈ ਮੌਤ ਦੀ ਸਜ਼ਾ ਤੈਅ ਕੀਤੀ। ਪਰ ਕੀ ਕਦੇ ਸਮਾਜ ਅਤੇ ਸਰਕਾਰ ਨੇ ਸੋਚਿਆ ਕਿ ਇਹ ਕਾਨੂੰਨ ਬਣਨ ਤੋਂ ਬਾਅਦ ਔਰਤਾਂ ਖ਼ਿਲਾਫ ਅਪਰਾਧਾਂ ਵਿਚ ਕਮੀ ਆਈ ਹੈ ਜਾਂ ਨਹੀਂ? ਹੱਤਿਆ ਲਈ ਫਾਂਸੀ/ਉਮਰ ਕੈਦ ਦੀ ਸਜ਼ਾ ਬਹੁਤ ਪੁਰਾਣੀ ਹੈ। ਕੀ ਇਸ ਦੇ ਬਾਵਜੂਦ ਹੱਤਿਆਵਾਂ ਰੁਕੀਆਂ? ਰਿਸ਼ਵਤ ਲਈ ਵੀ ਸਜ਼ਾ ਦੀ ਤਜਵੀਜ਼ ਹੈ, ਪਰ ਹੁਣ ਤਾਂ ਰਿਸ਼ਵਤ ਖੁੱਲ੍ਹੇਆਮ ਲਈ ਜਾਂਦੀ ਹੈ। ਹਰ ਸਰਕਾਰੀ ਵਿਭਾਗ, ਇੱਥੋਂ ਤਕ ਕਿ ਅਦਾਲਤਾਂ, ਹਸਪਤਾਲਾਂ ਅਤੇ ਸਕੂਲ ਕਾਲਜਾਂ ਵਿਚ ਵੀ ਰਿਸ਼ਵਤ ਲਈ ਜਾ ਰਹੀ ਹੈ। ਉਂਜ ਇਹ ਗੱਲ ਵੱਖਰੀ ਹੈ ਕਿ ਰਿਸ਼ਵਤ ਨੂੰ ਹੁਣ ਕੈਪੀਟੇਸ਼ਨ ਫੀਸ ਜਾਂ ਡੋਨੇਸ਼ਨ ਦਾ ਨਾਂ ਦੇ ਦਿੱਤਾ ਗਿਆ ਹੈ।
ਗੱਲ ਚਰਿੱਤਰ ਦੀ ਹੋਰ ਰਹੀ ਸੀ। ਜਦੋਂ ਤਕ ਸਰਕਾਰ ਵਿਚ ਇਮਾਨਦਾਰ ਲੋਕ ਨਹੀਂ ਆਉਂਦੇ, ਉਦੋਂ ਤਕ ਨਵੀਂ ਪੀੜ੍ਹੀ ਦੇ ਬੱਚਿਆਂ, ਵਿਦਿਆਰਥੀਆਂ ਨੂੰ ਦੇਸ਼ ਦੇ ਸ਼ਹੀਦਾਂ ਦੀਆਂ ਵੀਰ ਗਾਥਾਵਾਂ ਅਤੇ ਤਿਆਗੀ ਤਪੱਸਵੀ ਮਹਾਪੁਰਸ਼ਾਂ ਦੇ ਜੀਵਨ ਬਾਰੇ ਸਿੱਖਿਆ ਨਹੀਂ ਮਿਲੇਗੀ। ਇਸ ਦੀ ਅਣਹੋਂਦ ਵਿਚ ਬੱਚੇ ਇਮਾਨਦਾਰ ਅਤੇ ਦੇਸ਼ਭਗਤ ਕਿਵੇਂ ਬਣਨਗੇ? ਇਸ ਬਾਰੇ ਸੋਚਣ ਦੀ ਲੋੜ ਹੈ। ਅੱਜ ਚਰਿੱਤਰ ਸਿਰਫ਼ ਸਮਾਜ ਦੇ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਹੇਠਲੇ ਵਰਗੇ ਦੀ ਸੰਪਤੀ ਬਣ ਕੇ ਰਹਿ ਗਿਆ ਹੈ। ਅੱਜ ‘ਜੇਹਾ ਰਾਜਾ ਤੇਹੀ ਪਰਜਾ’ ਵਾਲੀ ਅਖਾਣ ਸੱਚ ਸਾਬਤ ਹੋ ਰਹੀ ਹੈ। ਭਗਵਾਨ ਸ੍ਰੀ ਕ੍ਰਿਸ਼ਨ ਨੇ ਵੀ ਗੀਤਾ ਵਿਚ ਕਿਹਾ ਸੀ ਕਿ ਕਿਸੇ ਵੀ ਯੁਗ ਦੇ ਉੱਚ ਲੋਕ ਜਿਸ ਰਾਹ ’ਤੇ ਚੱਲਣਗੇ, ਸਮਾਜ ਵੀ ਉਸੇ ਰਾਹ ’ਤੇ ਚੱਲੇਗਾ। ਸਮਾਂ ਅਜਿਹੇ ਨੇਤਾਵਾਂ ਦੀ ਮੰਗ ਕਰਦਾ ਹੈ ਜੋ ਸਮਾਜ ਦੇ ਸਭਨਾਂ ਵਰਗਾਂ, ਫ਼ਿਰਕਿਆਂ, ਗ਼ਰੀਬਾਂ ਅਤੇ ਅਮੀਰਾਂ ਸਭ ਦਾ ਖਿਆਲ ਰੱਖੇ। ਅੱਜ ਪੈਸੇ ਵਾਲੇ ਕਿਸੇ ਕਾਨੂੰਨ ਦੀ ਪਰਵਾਹ ਨਹੀਂ ਕਰਦੇ। ਇਹੀ ਕਾਰਨ ਹੈ ਕਿ 2018 ਵਿਚ ਵੀ ਦੇਸ਼ ਵਾਸੀ ਇਹ ਨਹੀਂ ਸਿੱਖ ਸਕੇ ਕਿ ਕੂੜਾ ਕਿੱਥੇ ਸੁੱਟਣਾ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰ ਨੂੰ ਸੁਨੇਹਾ ਦੇਣਾ ਚਾਹੀਦਾ ਹੈ। ਉੱਚ ਅਹੁਦਿਆਂ ’ਤੇ ਬੈਠੇ ਵਿਅਕਤੀਆਂ ਨੂੰ ਪਹਿਲਾਂ ਆਪ ਨੇਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਤੇ ਲੋਕਾਂ ਲਈ ਆਦਰਸ਼ ਬਣਨਾ ਚਾਹੀਦਾ ਹੈ। ਅੱਜ ਧਰਮ ਗੁਰੂਆਂ, ਰਾਜਨੇਤਾਵਾਂ ਅਤੇ ਉੱਚ ਅਹੁਦਿਆਂ ’ਤੇ ਬੈਠੇ ਲੋਕਾਂ ਨੂੰ ਪਹਿਲਾਂ ਆਪਣਾ ਚਰਿੱਤਰ ਮਜ਼ਬੂਤ ਅਤੇ ਆਦਰਸ਼ ਬਣਾਉਣਾ ਪਵੇਗਾ ਤਾਂ ਹੀ ਸਿਹਤਮੰਦ ਸਮਾਜ ਦਾ ਨਿਰਮਾਣ ਹੋ ਸਕਦਾ ਹੈ। ਇਹ ਟੀਚਾ ਹਾਸਲ ਕਰਨ ਲਈ ਚਰਿੱਤਰ ਅਤੇ ਚਰਿੱਤਰਵਾਨ ਬਣਨ ਦੀ ਲੋੜ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback