Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਬਾਪੂ ਜ਼ਿੰਦਾਬਾਦ - ਸੁਰਜੀਤ ਭਗਤ
ਸਦਰ ਮੁਕਾਮ ਤੋਂ ਮਿਲੇ ਹੁਕਮਾਂ ਦੀ ਤਾਮੀਲ ਕਰਦਿਆਂ ਸਰਕਾਰੀ ਕੇਸ ਦੇ ਸਬੰਧ ਵਿਚ ਜ਼ਿਲ੍ਹਾ ਕਚਹਿਰੀਆਂ ਵਿਚ ਜਾ ਕੇ ਵਕੀਲ ਨੂੰ ਮਿਲਣਾ ਸੀ। ਇਸ ਲਈ ਸ਼ਹਿਰ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਜਾਣਾ ਪੈਣਾ ਸੀ। ਵਕੀਲ ਸਾਹਿਬ ਆਪਣੇ ਕੈਬਿਨ ਵਿਚ ਮੌਜੂਦ ਹੋਣ, ਇਹ ਪੱਕਾ ਕਰਨ ਲਈ ਉਨ੍ਹਾਂ ਨੂੰ ਕਈ ਫੋਨ ਲਗਾਏ ਪਰ ਉਹ ਫੋਨ ਨਹੀਂ ਸਨ ਚੁੱਕ ਰਹੇ। ਇਸੇ ਉਧੇੜ-ਬੁਣ ਵਿਚ ਅੱਧਾ ਰਸਤਾ ਤੈਅ ਕਰ ਲਿਆ। ਮੈਨੂੰ ਵਲ ਵਲ ਕੇ ਗੁੱਸਾ ਆ ਰਿਹਾ ਸੀ। ਖੈਰ, ਉਨ੍ਹਾਂ ਫੋਨ ਚੁੱਕਿਆ ਅਤੇ ਮੈਨੂੰ ਲੁਧਿਆਣਾ ਦੇ ਗਿੱਲ ਰੋਡ ‘ਤੇ ਲੇਬਰ ਦਫ਼ਤਰ ਦੇ ਨੇੜੇ ਆਪਣੇ ਕੈਬਿਨ ਵਿਚ ਪਹੁੰਚਣ ਲਈ ਹੁਕਮ ਕਰ ਦਿੱਤਾ।
ਉੱਥੇ ਪੁੱਜਾ ਤਾਂ ਵਕੀਲ ਸਾਹਿਬ ਦਾ ਕਿਧਰੇ ਨਾਮੋ-ਨਿਸ਼ਾਨ ਵੀ ਨਹੀਂ ਸੀ। ਪਹਿਲਾਂ ਹੀ ਦੁਪਹਿਰ ਦੀ ਕੜਕਦੀ ਧੁੱਪ ਦੇ ਸਤਾਏ ਹੋਏ ਨੂੰ ਹੋਰ ਗਰਮੀ ਵਿਚ ਬਹਿ ਕੇ ਵਕੀਲ ਨੂੰ ਉਡੀਕਣਾ ਔਖਾ ਲੱਗ ਰਿਹਾ ਸੀ। ਕੋਈ ਅੱਧੇ ਘੰਟੇ ਬਾਅਦ ਵਕੀਲ ਸਾਹਿਬ ਲੇਬਰ ਦਫਤਰੋਂ ਤਪੇ ਹੋਏ ਆਏ ਅਤੇ ਬੜੇ ਹੀ ਰੁੱਖੇ ਲਹਿਜੇ ਵਿਚ ਦਸ ਕੁ ਸਫਿਆਂ ਦੀ ਲਿਖਤ ਮੇਰੇ ਹਵਾਲੇ ਕਰਦੇ ਹੋਏ ਹਦਾਇਤ ਕਰਨ ਲੱਗੇ ਕਿ ਮੈਂ ਇਨ੍ਹਾਂ ਦੀਆਂ ਫੋਟੋ ਕਾਪੀਆਂ ਕਰਵਾ ਕੇ ਉਨ੍ਹਾਂ ਨੂੰ ਦੇ ਦੇਵਾਂ ਅਤੇ ਅਸਲ ਕਾਪੀਆਂ ਸਦਰ ਮੁਕਾਮ ਚੰਡੀਗੜ੍ਹ ਵਿਚ ਅਗਲੇ ਦਿਨ ਤੱਕ ਪੁੱਜਦੀਆਂ ਕਰ ਦੇਵਾਂ। ਵਕੀਲ ਸਾਹਿਬ ਨੂੰ ਮੇਰੇ ਸਰਕਾਰੀ ਰੁਤਬੇ ਦਾ ਭੋਰਾ ਵੀ ਖਿਆਲ ਨਹੀਂ ਸੀ ਜਾਪਦਾ। ਮੈਨੂੰ ਉਸ ਦੇ ਰੁੱਖੇਪਣ ’ਤੇ ਹੋਰ ਵੀ ਗੁੱਸਾ ਚੜ੍ਹ ਰਿਹਾ ਸੀ ਪਰ ਪਤਾ ਨਹੀਂ ਕਿਉਂ, ਉਸ ਕੋਲੋਂ ਲੇਬਰ ਦਫ਼ਤਰ ਬਾਰੇ ਪੁੱਛਣ ਵਿਚ ਉਤਸੁਕ ਸਾਂ।
“ਸਰ ਤੁਸੀਂ ਲੇਬਰ ਦੇ ਕੇਸ ਵੀ ਲੜਦੇ ਹੋ?” ਝਿਜਕਦੇ ਹੋਏ ਵਕੀਲ ਨੂੰ ਪੁੱਛ ਹੀ ਲਿਆ।
“ਹਾਂ, ਮੈਂ ਬੀਹ ਪੰਝੀ ਸਾਲਾਂ ਤੋਂ ਇੱਥੇ ਕੰਮ ਕਰਦਾ”, ਉਸ ਨੇ ਹਿਮਾਚਲੀ-ਪੰਜਾਬੀ ਦਾ ਮਿਲਗੋਭਾ ਕਰਦੇ ਹੋਏ ਕਿਹਾ, “ਕਿਉਂ ਕੀ ਗੱਲ?” ਬੋਲਾਂ ਵਿਚ ਰੁੱਖੇਪਣ ਦੀ ਰੜਕ ਅਜੇ ਗਈ ਨਹੀਂ ਸੀ। ਉਸ ਦੇ ਇਹ ਪੁੱਛਣ ‘ਤੇ ਮੈਂ ਝਿਜਕਦੇ ਜਿਹੇ ਨੇ ਕਿਹਾ, “ਮੇਰੇ ਪਿਤਾ ਜੀ ਵੀ ਕਾਫੀ ਲੰਮਾ ਸਮਾਂ ਇਸੇ ਦਫ਼ਤਰ ਵਿਚ ਕੰਮ ਕਰਦੇ ਰਹੇ ਹਨ।”
“ਕੀ ਨਾਂ ਸੀ ਉਹਦਾ?” ਰੁੱਖੇਪਣ ਦੀ ਰੱਸੀ ਵਾਲਾ ਵੱਟ ਅਜੇ ਸੜਿਆ ਨਹੀਂ ਸੀ।
“ਜੀ ਕਾਮਰੇਡ ਦੇਸਾ ਸਿੰਘ।” ਇਹ ਨਾਮ ਸੁਣਦਿਆਂ ਹੀ ਵਕੀਲ ਉਤੇ ਜਿਵੇਂ ਸੱਤ ਘੜਿਆਂ ਦਾ ਪਾਣੀ ਪੈ ਗਿਆ ਹੋਵੇ। ਉਹ ਹੈਰਾਨੀ ਜਿਹੀ ਨਾਲ ਪੁੱਛਣ ਲੱਗੇ, “ਤੁਸੀਂ ਉਨ੍ਹਾਂ ਦੇ ਬੇਟੇ ਹੋ?”
“ਹੂੰ।” ਮੈਂ ਮੂੰਹੋਂ ਬੋਲਣ ਦੀ ਬਜਾਇ ਇਸ ਹਾਮੀ ਲਈ ਨੱਕ ਦੀ ਆਵਾਜ਼ ਦਾ ਸਹਾਰਾ ਲਿਆ।
“ਸਲਾਮ ਹੈ ਇਹੋ ਜਿਹੇ ਕਾਮਰੇਡਾਂ ਨੂੰ।” ਉਹਨੇ ਫੌਜੀਆਂ ਵਾਂਗ ਸੱਜੇ ਹੱਥ ਨਾਲ ਕੱਸ ਕੇ ਸਲੂਟ ਮਾਰਿਆ। ਫਿਰ ਗੱਲ ਅੱਗੇ ਤੋਰੀ ਕਿ ਉਹ ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ। “ਅਜਿਹੇ ਇਨਸਾਨ ਰੋਜ਼ ਰੋਜ਼ ਨਹੀਂ ਜੰਮਦੇ।” ਹੁਣ ਪਿਤਾ ਜੀ ਲਈ ਉਨ੍ਹਾਂ ਦਾ ਸਤਿਕਾਰ ਸਪੱਸ਼ਟ ਰੂਪ ਵਿਚ ਵਿਖਾਈ ਦੇ ਰਿਹਾ ਸੀ। ਰੁੱਖਾਪਣ ਇਕ ਦਮ ਕੂਲਾ ਹੋ ਗਿਆ ਸੀ।
“ਹੋਇਆ ਕੀ ਭਾਅਜੀ?” ਮੈਂ ਹੁਣ ਉਨ੍ਹਾਂ ਦੀ ਨਰਮਾਈ ਦਾ ਫਾਇਦਾ ਲੈਂਦੇ ਹੋਏ ‘ਵਕੀਲ ਸਾਹਿਬ’ ਤੋਂ ‘ਭਾਅਜੀ’ ‘ਤੇ ਆ ਗਿਆ ਸਾਂ।
“ਗੱਲ ਇਸ ਤਰ੍ਹਾਂ ਹੈ ਸਰਦਾਰ ਸਾਹਿਬ…”, ਨਰਮਾਈ ਨੇ ਹੁਣ ਸਤਿਕਾਰ ਦਾ ਥਾਂ ਲੈ ਲਿਆ ਸੀ, “ਗੱਲ ਕਾਫੀ ਸਾਲ ਪੁਰਾਣੀ ਹੈ। ਮੈਂ ਕਿਸੇ ਕੇਸ ਵਿਚ ਮਾਲਕਾਂ ਵੱਲੋਂ ਸਾਂ ਅਤੇ ਕਾਮਰੇਡ ਜੀ ਮਜ਼ਦੂਰਾਂ ਵੱਲੋਂ ਪੇਸ਼ ਹੋ ਰਹੇ ਸਨ। ਸਮਝੌਤੇ ਦੀ ਗੱਲ ਚੱਲੀ ਪਰ ਪੇਚ ਇਕ ਹਜ਼ਾਰ ‘ਤੇ ਆਣ ਕੇ ਫਸ ਗਿਆ ਸੀ। ਮਾਲਕ ਪੰਜ ਹਜ਼ਾਰ ਦੇਣ ਨੂੰ ਤਿਆਰ ਸਨ ਪਰ ਮਜ਼ਦੂਰ ਛੇ ਹਜ਼ਾਰ ‘ਤੇ ਅੜਿਆ ਹੋਇਆ ਸੀ। ਮਾਲਕ ਵੀ ਇੰਨੇ ਜ਼ਿੱਦੀ ਕਿ ਇਕ ਦੁਆਨੀ ਵੀ ਵੱਧ ਦੇਣ ਨੂੰ ਤਿਆਰ ਨਹੀਂ ਸਨ। ਉਨ੍ਹਾਂ ਆਪਣੀ ਜ਼ਿੱਦ ਪੁਗਾਉਣ ਲਈ ਮਜ਼ਦੂਰ ਨੂੰ ਪੰਜ ਹਜ਼ਾਰ ਹੀ ਦੇਣਾ ਮੰਨਿਆ, ਭਾਵੇਂ ਉਸ ਦੇ ਪ੍ਰਤੀਨਿਧ ਕਾਮਰੇਡ ਨੂੰ ਹਜ਼ਾਰ ਰੁਪਏ ਦੇਣੇ ਪੈ ਜਾਣ। ਇਹ ਪੇਸ਼ਕਸ਼ ਲੈ ਕੇ ਜਦੋਂ ਮੈਂ ਕਾਮਰੇਡ ਕੋਲ ਗਿਆ ਤਾਂ ਉਨ੍ਹਾਂ ਨੇ ਇਹ ਕਹਿੰਦਿਆਂ ਸਾਫ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਵਕੀਲ ਸਾਹਿਬ, ਤੁਹਾਡੀ ਜੇਬ ਵਿਚੋਂ ਤਾਂ ਕੁੱਲ ਮਿਲਾ ਕੇ ਛੇ ਹਜ਼ਾਰ ਹੀ ਜਾਣਾ ਹੈ, ਤੁਸੀਂ ਇਕ ਹਜ਼ਾਰ ਮੈਨੂੰ ਦੇਣ ਦੀ ਬਜਾਇ ਮਜਦੂਰ ਨੂੰ ਛੇ ਹਜ਼ਾਰ ਦੇ ਦਿਓ।” ਵਕੀਲ ਸਾਹਿਬ ਇਹ ਗੱਲ ਦੱਸਦੇ ਹੋਏ ਮਾਣ ਮਹਿਸੂਸ ਕਰ ਰਹੇ ਸਨ ਅਤੇ ਦੱਸ ਰਹੇ ਸਨ ਕਿ ਇੰਨੇ ਪੈਸਿਆਂ ਦੀ ਉਨ੍ਹਾਂ ਦਿਨ੍ਹਾਂ ਵਿਚ ਕਾਫੀ ਕਦਰ ਹੁੰਦੀ ਸੀ ਪਰ ਕਾਮਰੇਡ ਨੇ ਆਪਣੇ ਅਸੂਲਾਂ ‘ਤੇ ਚੱਲਦਿਆਂ ਇਹ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਸਾਰੇ ਪੈਸੇ ਮਜ਼ਦੂਰ ਨੂੰ ਹੀ ਦਿਵਾਏ।
ਵਕੀਲ ਸਾਹਿਬ ਨੇ ਇਹ ਕਹਿੰਦੇ ਹੋਏ ਆਪਣੀ ਸੀਟ ਤੋਂ ਉਠ ਕੇ ਇਕ ਵਾਰ ਫਿਰ ਬਾਪੂ ਦੇ ਨਾਮ ਨੂੰ ਸਲੂਟ ਮਾਰਿਆ। ਮੈਨੂੰ ਕੋਲ ਬੈਠੇ ਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਇਹ ਸਲੂਟ ਦੋ ਦਹਾਕੇ ਪਹਿਲਾਂ ਸਾਨੂੰ ਵਿਛੋੜਾ ਦੇ ਗਏ ਬਾਪੂ ਜੀ ਦੇ ਨਾਲ ਨਾਲ ਮੇਰੀ ਪੱਗ ਨੂੰ ਵੀ ਵੱਜ ਰਿਹਾ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback