Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਫ਼ੌਜੀ ਦੀ ਸਰਪੰਚੀ--ਪ੍ਰਿੰ. ਵਿਜੈ ਕੁਮਾਰ


    
  

Share
  
ਪਿਤਾ ਜੀ ਦੇ ਮਾਮੇ ਦਾ ਪੁੱਤਰ ਫੌਜ ਵਿਚੋਂ ਸੇਵਾਮੁਕਤ ਹੋ ਕੇ ਆਪਣੇ ਜੱਦੀ ਪਿੰਡ ਜਾ ਵਸਿਆ। ਉਹ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਤਕਰੀਬਨ ਵਿਹਲਾ ਹੋ ਚੁੱਕਿਆ ਸੀ। ਉਸ ਦੇ ਆਪਣੇ ਦੋਵੇਂ ਪੁੱਤਰ ਉੱਚੇ ਅਹੁਦਿਆਂ ‘ਤੇ ਸਨ। ਪੈਸੇ-ਧੇਲੇ ਦੀ ਵੀ ਉਸ ਕੋਲ ਕੋਈ ਕਮੀ ਨਹੀਂ ਸੀ। ਫਿਰ ਕੁਝ ਸਮੇਂ ਪਿੱਛੋਂ ਪੰਚਾਇਤੀ ਚੋਣਾਂ ਆ ਗਈਆਂ। ਪਿਛਲੇ ਕਈ ਸਾਲਾਂ ਤੋਂ ਇਕ ਹੀ ਧੜੇ ਦਾ ਸਰਪੰਚ ਪਿੰਡ ਦਾ ਪ੍ਰਬੰਧ ਚਲਾ ਰਿਹਾ ਸੀ। ਦੂਜੀ ਧਿਰ ਉਸ ਨੂੰ ਬਦਲਣ ਦਾ ਯਤਨ ਕਰ ਚੁੱਕੀ ਸੀ ਪਰ ਉਸ ਕੋਲ ਕੋਈ ਯੋਗ ਉਮੀਦਵਾਰ ਨਾ ਹੋਣ ਕਾਰਨ ਅਸਫਲ ਹੀ ਰਹੀ ਸੀ। ਇਸ ਦੌਰਾਨ ਦੂਜੀ ਧਿਰ ਦਾ ਧਿਆਨ ਇਸ ਫੌਜੀ ਵੱਲ ਗਿਆ। ਉਹ ਸਾਰੇ ਆਪਸ ਵਿਚ ਸਲਾਹ-ਮਸ਼ਵਰਾ ਕਰਕੇ ਉਸ ਕੋਲ ਗਏ। ਉਨ੍ਹਾਂ ਦੀ ਗੱਲ ਸੁਣ ਕੇ ਫੋਜੀ ਨੇ ਕਿਹਾ, “ਭਰਾਵੋ, ਸਰਪੰਚੀ ਮੇਰੇ ਵੱਸ ਦੀ ਗੱਲ ਨਹੀਂ ਹੈ। ਮੈਂ ਅਨੁਸ਼ਾਸਨ ਵਿਚ ਰਹਿਣ ਵਾਲਾ, ਅਸੂਲਾਂ ਵਾਲਾ ਬੰਦਾ ਹਾਂ। ਤੁਸੀਂ ਤਾਂ ਮੈਥੋਂ ਚੌਥੇ ਦਿਨ ਹੀ ਤੰਗ ਹੋ ਜਾਣੈ, ਇਸ ਕਰਕੇ ਸਰਪੰਚੀ-ਸਰਪੁੰਚੀ ਨੂੰ ਰਹਿਣ ਹੀ ਦਿਓ।”
ਦੂਜੀ ਪਾਰਟੀ ਵਾਲਿਆਂ ਨੂੰ ਉਦੋਂ ਵੀ ਕੋਈ ਯੋਗ ਉਮੀਦਵਾਰ ਨਹੀਂ ਲੱਭ ਰਿਹਾ ਸੀ, ਜਿਹੜਾ ਪੁਰਾਣੇ ਸਰਪੰਚ ਨੂੰ ਚੋਣਾਂ ਵਿਚ ਹਰਾ ਸਕੇ। ਉਸ ਪਾਰਟੀ ਦੇ ਬੰਦਿਆਂ ਨੇ ਜਿਵੇਂ-ਕਿਵੇਂ ਫੌਜੀ ਨੂੰ ਸਰਪੰਚੀ ਲਈ ਮਨਾ ਲਿਆ। ਲੋਕ ਤਾਂ ਪੁਰਾਣੇ ਸਰਪੰਚ ਨੂੰ ਬਦਲਣਾ ਹੀ ਚਾਹੁੰਦੇ ਸਨ। ਉਂਝ, ਫੌਜੀ ਆਪਣੇ ਹਿਸਾਬ ਨਾਲ ਚੱਲਿਆ; ਉਸ ਨੇ ਨਾ ਕਿਸੇ ਨੂੰ ਸ਼ਰਾਬ ਪਿਲਾਈ ਅਤੇ ਨਾ ਹੀ ਉਹ ਵੋਟਾਂ ਲਈ ਘਰ ਘਰ ਘੁੰਮਿਆ। ਪਾਰਟੀ ਵਾਲਿਆਂ ਦੇ ਥੋੜ੍ਹੇ-ਬਹੁਤ ਯਤਨਾਂ ਨੇ ਹੀ ਉਸ ਨੂੰ ਸਰਪੰਚੀ ਦੀ ਚੋਣ ਜਿਤਾ ਦਿੱਤੀ। ਚੋਣ ਜਿੱਤਣ ਤੋਂ ਬਾਅਦ ਪਾਰਟੀ ਵਾਲਿਆਂ ਨੇ ਕਿਹਾ ਕਿ ਉਹ ਸਾਰੇ ਪਿੰਡ ਵਿਚ ਜਿੱਤ ਦਾ ਜਸ਼ਨ ਮਨਾਉਣਗੇ; ਇਹੀ ਨਹੀਂ ਸਗੋਂ ਪੁਰਾਣੇ ਸਰਪੰਚ ਦੇ ਘਰ ਅੱਗੇ ਨਾਅਰੇ ਵੀ ਲਗਾਉਣਗੇ। ਫੌਜੀ ਸਮਝ ਗਿਆ ਕਿ ਇਹ ਲੋਕ ਹੁਣ ਉਸ ਨੂੰ ਕੁਰਾਹੇ ਪਾਉਣਗੇ, ਪੁਰਾਣੇ ਸਰਪੰਚ ਤੋਂ ਬਦਲੇ ਲੈਣ ਦੇ ਰਾਹ ਪੈਣਗੇ।
ਉਸ ਨੇ ਆਪਣੀ ਧਿਰ ਦੇ ਸਾਥੀਆਂ ਨੂੰ ਬਿਠਾ ਕੇ ਕਿਹਾ, “ਭਰਾਵੋ, ਤੁਸੀਂ ਪਿੰਡ ਵਿਚ ਜਿੱਤ ਦਾ ਜਸ਼ਨ ਮਨਾ ਕੇ ਕੀ ਦੱਸਣਾ ਚਾਹੁੰਦੇ ਹੋ? ਪਿੰਡ ਵਿਚ ਸਰਪੰਚੀ ਜਿੱਤਣ ਦਾ ਕੋਈ ਜਸ਼ਨ ਨਹੀਂ ਹੋਵੇਗਾ। ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਪਿੰਡ ਦੀ ਤਰੱਕੀ ਕਰਨੀ ਹੈ। ਮੈਂ ਤਾਂ ਪੁਰਾਣੇ ਸਰਪੰਚ ਨੂੰ ਵੀ ਨਾਲ ਲੈ ਕੇ ਚੱਲਣਾ ਹੈ। ਤੁਸੀਂ ਮੈਨੂੰ ਇਹ ਸੁਝਾਅ ਦਿਉ ਕਿ ਆਪਾਂ ਪਿੰਡ ਦੀ ਤਰੱਕੀ ਕਿਵੇਂ ਕਰਨੀ ਹੈ?’’ ਫੌਜੀ ਨੇ ਨਾ ਤਾਂ ਪਿੰਡ ਵਿਚ ਜਿੱਤ ਦਾ ਜਲੂਸ ਨਿਕਲਣ ਦਿੱਤਾ ਅਤੇ ਨਾ ਹੀ ਕੋਈ ਹੋਰ ਜਸ਼ਨ ਹੋਇਆ। ਉਸ ਦੀ ਪਾਰਟੀ ਦੇ ਲੋਕਾਂ ਦੇ ਮਨਸੂਬੇ ਧਰੇ-ਧਰਾਏ ਰਹਿ ਗਏ। ਇਸ ਦੇ ਨਾਲ ਹੀ ਫੌਜੀ ਨੇ ਪਿੰਡ ਵਿਚੋਂ ਧੜੇਬੰਦੀ ਖ਼ਤਮ ਕਰਨ ਲਈ ਲੱਕ ਬੰਨ੍ਹ ਲਿਆ। ਉਹ ਵਿਰੋਧੀਆਂ ਦੇ ਕੰਮ ਵੀ ਪਹਿਲ ਦੇ ਆਧਾਰ ਕਰਦਾ। ਦੂਜੀ ਪਾਰਟੀ ਦੇ ਸਾਥੀ ਇਤਰਾਜ਼ ਕਰਦੇ; ਉਸ ਨੂੰ ਕਹਿੰਦੇ ਕਿ ਜਿਨ੍ਹਾਂ ਦੇ ਉਹ ਕੰਮ ਕਰਦਾ-ਕਰਵਾਉਂਦਾ ਹੈ, ਉਨ੍ਹਾਂ ਨੇ ਤਾਂ ਸਾਨੂੰ ਵੋਟਾਂ ਹੀ ਨਹੀਂ ਪਾਈਆਂ। ਉਹ ਅੱਗਿਓਂ ਕਹਿ ਦਿੰਦਾ, “ਭਰਾਵੋ, ਮੈਂ ਹੁਣ ਪਿੰਡ ਦਾ ਸਰਪੰਚ ਹਾਂ, ਕੇਵਲ ਉਨ੍ਹਾਂ ਲੋਕਾਂ ਦਾ ਹੀ ਨਹੀਂ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ। ਮੈਂ ਸਭ ਦੇ ਕੰਮ ਬਿਨਾਂ ਪੱਖਪਾਤ ਤੋਂ ਕਰਾਂਗਾ।” ਉਸ ਦੀ ਆਪਣੀ ਪਾਰਟੀ ਦੇ ਬੰਦਿਆਂ ਨੂੰ ਫਿਰ ਕੋਈ ਜਵਾਬ ਨਾ ਅਹੁੜਦਾ।
ਫਿਰ ਸਰਕਾਰ ਨੇ ਪਿੰਡ ਦੀਆਂ ਗਲੀਆਂ-ਨਾਲੀਆਂ ਬਣਾਉਣ ਲਈ ਪਿੰਡ ਨੂੰ ਗਰਾਂਟ ਭੇਜੀ। ਉਸ ਦੀ ਪਾਰਟੀ ਦੇ ਬੰਦਿਆਂ ਨੇ ਫੌਜੀ ਸਰਪੰਚ ਨੂੰ ਤਾੜ ਕੇ ਆਖਿਆ ਕਿ ਗਰਾਂਟ ਉਨ੍ਹਾਂ ਲੋਕਾਂ ਦੀਆਂ ਗਲੀਆਂ-ਨਾਲੀਆਂ ਬਣਾਉਣ ਲਈ ਖਰਚੀ ਜਾਵੇ, ਜਿਨ੍ਹਾਂ ਨੇ ਉਸ ਨੂੰ ਵੋਟਾਂ ਪਾਈਆਂ ਹਨ ਪਰ ਸਰਪੰਚ ਨੇ ਇਸ ਕਾਰਜ ਵਿਚ ਵੀ ਆਪਣੀ ਮਰਜ਼ੀ ਕੀਤੀ। ਉਸ ਨੇ ਸਾਰੇ ਪਿੰਡ ਵਿਚ ਘੁੰਮ ਕੇ ਵੇਖਿਆ। ਉਸ ਨੇ ਪਹਿਲਾਂ ਉਨ੍ਹਾਂ ਲੋਕਾਂ ਦੀਆਂ ਗਲੀਆਂ-ਨਾਲੀਆਂ ਬਣਾਉਣ ਨੂੰ ਪਹਿਲ ਦਿੱਤੀ, ਜਿਨ੍ਹਾਂ ਦੀ ਹਾਲਤ ਬਹੁਤ ਖਸਤਾ ਸੀ। ਆਪਣੀ ਨਾ ਚੱਲਦੀ ਦੇਖ ਕੇ ਇਕ ਦਿਨ ਉਸ ਦੀ ਪਾਰਟੀ ਦੇ ਬੰਦੇ ਇਕੱਠੇ ਹੋ ਕੇ ਉਸ ਦੇ ਘਰ ਪੁੱਜ ਗਏ। ਉਨ੍ਹਾਂ ਨੇ ਸਰਪੰਚ ਨੂੰ ਕਿਹਾ, “ਸਰਪੰਚ ਜੀ, ਆਪਾਂ ਤੁਹਾਨੂੰ ਇੱਦਾਂ ਮਨਮਰਜ਼ੀ ਨਹੀਂ ਕਰਨ ਦੇਣੀ। ਆਪਾਂ ਤੁਹਾਨੂੰ ਸਰਪੰਚ ਬਣਾਇਆ ਹੈ, ਤੇ ਤੁਸੀਂ ਹਰ ਕੰਮ ਵਿਚ ਸਾਡੀ ਬੇਇੱਜ਼ਤੀ ਕਰ ਰਹੇ ਹੋ; ਹੁਣ ਜਾਂ ਤਾਂ ਸਰਪੰਚੀ ਛੱਡ ਦਿਓ, ਜਾਂ ਫਿਰ ਸਾਡੇ ਮੁਤਾਬਕ ਚੱਲੋ।” ਫੌਜੀ ਸਰਪੰਚ ਕਿਹੜਾ ਘੱਟ ਸੀ, ਉਸ ਨੂੰ ਆਪਣੇ ਕੀਤੇ ਕੰਮਾਂ ਉਤੇ ਵੀ ਮਾਣ ਸੀ, ਕਹਿੰਦਾ, “ਭਰਾਵੋ, ਸਰਪੰਚੀ ਛੱਡਣ ਨਾ ਛੱਡਣ ਦਾ ਫੈਸਲਾ ਤਾਂ ਕੱਲ੍ਹ ਹੋ ਜਾਵੇਗਾ, ਰਹੀ ਗੱਲ ਪਿੰਡ ਦੇ ਲੋਕਾਂ ਦੀ, ਸਾਰੇ ਪਿੰਡ ਵਿਚ ਮੇਰਾ ਕੋਈ ਵਿਰੋਧੀ ਨਹੀਂ। ਅਸੀਂ ਸਾਰੇ ਇਕ ਦੂਜੇ ਦੇ ਦੁੱਖ-ਸੁੱਖ ਵਿਚ ਸਾਂਝੀ ਹੁੰਦੇ ਹਾਂ। ਇਕ ਦੂਜੇ ਨੂੰ ਖਿੜੇ ਮੱਥੇ ਮਿਲਦੇ ਹਾਂ। ਇਸੇ ਮੁਤਾਬਕ ਅਗਾਂਹ ਚੱਲਦੇ ਰਹਿਣਾ ਚਾਹੀਦਾ ਹੈ।”
ਦੂਜੇ ਦਿਨ ਉਸ ਨੇ ਪਿੰਡ ਦੇ ਲੋਕਾਂ ਦਾ ਇਜਲਾਸ ਬੁਲਾ ਕੇ ਉਨ੍ਹਾਂ ਅੱਗੇ ਆਪਣਾ ਮਸਲਾ ਰੱਖਿਆ। ਪਿੰਡ ਦੇ ਲੋਕਾਂ ਨੇ ਕਿਹਾ, “ਸਰਪੰਚ ਸਾਹਿਬ! ਪਹਿਲੀ ਵਾਰ ਤਾਂ ਪਿੰਡ ਨੂੰ ਚੰਗਾ ਸਰਪੰਚ ਮਿਲਿਆ ਹੈ। ਇਹ ਕੌਣ ਹੁੰਦੇ ਨੇ, ਤੁਹਾਡੇ ਕੋਲੋਂ ਅਸਤੀਫਾ ਲੈਣ ਵਾਲੇ? ਤੁਸੀਂ ਕੰਮ ਕਰੋ, ਸਾਰਾ ਪਿੰਡ ਤੁਹਾਡੇ ਨਾਲ ਹੈ।” ਫੌਜੀ ਸਰਪੰਚ ਨੇ ਨਿਰਪੱਖ ਹੋ ਕੇ ਅਤੇ ਡਟ ਕੇ ਸਰਪੰਚੀ ਕੀਤੀ। ਬਿਨਾਂ ਭੇਦਭਾਵ ਤੋਂ ਪਿੰਡ ਦਾ ਵਿਕਾਸ ਕੀਤਾ। ਉਸ ਤੋਂ ਬਾਅਦ ਉਹ ਸਰਬਸੰਮਤੀ ਨਾਲ ਸਰਪੰਚ ਬਣਦਾ ਰਿਹਾ ਅਤੇ ਮਰਦੇ ਦਮ ਤੱਕ ਪਿੰਡ ਦਾ ਸਰਪੰਚ ਰਿਹਾ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ