Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਪੰਜਾਬ ਬਨਾਮ ਪੰਜਾਬ ਲਾਂਘਾ ਕਰਤਾਰਪੁਰ ਸਾਹਿਬ--ਜਸਕਰਨ ਸਿੰਘ ਸਿਵੀਆਂ


    
  

Share
  
ਪੰਜਾਬ ਬਨਾਮ ਪੰਜਾਬ ਦੀ ਦਰਦਭਰੀ ਦਾਸਤਾਨ ਦਾ ਤਾਰੀਖੀ ਸੱਚ ਕਾਗਜ਼ਾਂ ਦੇ ਪੰਨਿਆ ਤੇ ਉਕਰਿਆ ਹੋਇਆ ਕਿਤੇ ਨਾ ਕਿਤੇ ਮਿਲ ਹੀ ਜਾਂਦਾ ਹੈ।ਇਹ ਉਹ ਚਿੱਟੇ ਦਿਨ ਵਾਪਰਿਆ ਸੱਚ ਹੈ ਜਿਸ ਦੀਆਂ ਯਾਦਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀਆ ਹੋਈਆਂ ਹਨ। ਪੌਣੀ ਸਦੀ ਬੀਤਣ ਦੇ ਬਾਵਜੂਦ ਵੀ ਇਹ ਦਰਦ ਘੱਟਣ ਦੀ ਬਜਾਏ ਆਪਣੀਆਂ ਪੀੜਾਂ ਨੂੰ ਹੋਰ ਡੂੰਘਾ ਕਰਦਾ ਜਾਪਦਾ ਹੈ। ਅਤੀਤੀ ਪ੍ਰਛਾਵੇ ਲੋਕਾਂ ਦੇ ਮਨਾਂ ਵਿੱਚ ਡੂੰਘੇ ਵਸੇ ਹੋਏ ਹਨ। ਇਤਿਹਾਸ ਦੇ ਰਚਨਹਾਰਿਆ ਨੇ ਇਸ ਹਕੀਕੀ ਸੱਚ ਤੋਂ ਪਾਸਾ ਵੱਟੀ ਰੱਖਿਆ ਹੈ। ਇਸ ਦੀ ਸਵੈਂਪੜਚੋਲ ਹੋਣੀ ਚਾਹੀਦੀ ਸੀ, ਕਿ ਇਹ ਵਰਤਾਰਾ ਵਾਪਰਿਆ ਕਿਉਂ? ਕਿਉਂ ਇਹ ਵਿਸਾਲ ਪੰਜਾਬ ਤੋਂ ਬਨਾਮ ਪੰਜਾਬ ਬਣ ਗਿਆ। ਸੰਨ 1947 ਦੇ ਚੜ•ਦਿਆ ਹੀ ਇਸ ਦੇ ਟੁੱਟਣ ਦੇ ਆਸਾਰ ਜਾਪਣ ਲੱਗ ਪਏ ਸਨ। ਜੋਕਿ ਅਗਸਤ ਮਹੀਨੇ ਤੱਕ ਹਕੀਕੀ ਸੱਚ ਹੋ ਨਿਬੜੇ। ਬ੍ਰਿਟਿਸ ਸਰਕਾਰ ਵਲੋਂ ਇਕ ਖਾਕਾ ਤਿਆਰ ਕਰਕੇ ਪੰਜਾਬ ਦੇ ਸੀਨੇ ਤੇ ਇਕ ਲਾਈਨ ਖਿੱਚ ਦਿੱਤੀ ਜੋ ਕਿ ਛੇਤੀ ਹੀ ਇੰਟਰ ਨੈਸ਼ਨਲ ਬਾਰਡਰ ਵਿੱਚ ਤਬਦੀਲ ਹੋ ਗਈ। ਦੋ ਦੇਸ਼ ਹੋਂਦ ਵਿੱਚ ਆਉਂਦਿਆ ਹੀ ਲੋਕਾਂ ਦਾ ਉਜਾੜਾ ਸ਼ੁਰੂ ਹੋ ਗਿਆ। ਭਾਰਤ ਤੇ ਪਾਕਿਸਤਾਨ ਦੋਨੇ ਅਜਾਦ ਮੁਲਕ ਇਥੋ ਦੇ ਰਹਿਣ ਵਾਲੇ ਬਾਸਿੰਦਿਆ ਦੀਆਂ ਲਾਸ਼ਾਂ ਨੂੰ ਮਿੱਧ ਕੇ ਹੋਂਦ ਵਿਚ ਆਏ। ਤਕਰੀਬਨ ਦੱਸ ਲੱਖ ਲੋਕ ਇਸ ਵੰਡ ਦੀ ਭੇਟਾ ਚੜ•ਕੇ ਆਪਣੀਆਂ ਜਾਨਾ ਗੁਆ ਬੈਠੇ। ਨਫ਼ਰਤ ਦੀ ਅੱਗ ਨੇ ਜੁਲਮ ਦੀ ਇੰਤਹਾ ਕਰਵਾ ਦਿੱਤੀ। ਧੀਆਂ ਧਿਆਣੀਆਂ ਦੇ ਸਤ ਲੁੱਟੇ ਗਏ। ਇੱਜ਼ਤਾਂ ਨਾਲ ਸ਼ਰੇਆਮ ਖਲਵਾੜ ਹੋਇਆ । ਜਿਨ•ਾਂ ਦੋ ਕੌਮਾਂ ਦਾ ਐਨਾ ਵੱਡਾ ਨੁਕਸਾਨ ਹੋਇਆ ਇਨ•ਾਂ ਦਾ ਆਪਸ ਵਿਚ ਪਹਿਲਾਂ ਕੋਈ ਟਕਰਾਅ ਨਹੀ ਸੀ। ਹਾਂ ਇਹ ਸੱਚ ਹੈ ਕਿ ਹਿੰਦੂ ਅਤੇ ਮੁਸਲਮਾਨ ਕੌਮਾਂ ਦਾ ਟਕਰਾਅ ਸਦੀਆਂ ਤੋਂ ਚਲਦਾ ਆ ਰਿਹਾ ਸੀ। ਸੰਨ 1947 ਤੋਂ ਪਹਿਲਾ ਵੀ ਦੋਨਾਂ ਕੌਮਾਂ ਵਿੱਚ ਦੰਗੇ ਫਸਾਦ ਆਮ ਹੀ ਹੁੰਦੇ ਰਹਿੰੇਦੇ ਸਨ।ਦੋਨੋਂ ਹੀ ਫਿਰਕਿਆਂ ਦੀਆ ਰਾਜਸੀ ਪਾਰਟੀਆਂ ਕਾਇਮ ਸਨ। ਜੋਕਿ ਫਿਰਕੂ ਮੌਕੇ ਨੂੰ ਹੱਥੋਂ ਅਜਾਈ ਨਹੀ ਜਾਣ ਦੇ ਰਹੀਆਂ ਹਨ। ਮੁਸਲਮਾਨਾਂ ਦੀ ਮੁਸਲਿਮ ਲੀਗ ਅਤੇ ਹਿੰਦੂਆ ਦੀ ਨੁਮਾਇੰਗੀ ਕਾਂਗਰਸ ਹੱਥ ਸੀ। ਜਿਨ•ਾਂ ਦਾ ਆਪਸੀ ਮੱਤ ਭੇਦ ਸਿਖਰਾਂ ਤੇ ਸੀ।
ਹੋਣੀ ਬੜੀ ਬਲਵਾਨ ਹੈ। ਵੇਖੋਂ ਰੰਗ ਕਰਤਾਰ ਦੇ, ਟਕਰਾਅ ਕਿਸੇ ਦਾ, ਮਾਰਿਆ ਗਿਆ ਤੇ ਉਜੜਿਆ ਕੋਈ ਹੋਰ। ਵੰਡ ਦੀ ਸਕੀਮ ਕਿਸੇ ਨੇ ਘੜੀ ਅਤੇ ਇਸ ਨੂੰ ਕਬੂਲ ਕੀਤਾ। ਪਰ ਘਰ ਵੰਡਿਆ ਗਿਆ ਪੰਜਾਬੀਆਂ ਦਾ ਅਤੇ ਮਾਰੀ ਗਈ, ਤੀਜੀ ਧਿਰ, ਸਿੱਖ ਕੌਮ ਜੋ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਦੀ ਹੈ। ਜ਼ਮੀਨ ਜਾਇਦਾਦਾਂ ਖੁਸਣ ਦਾ ਪਛਤਾਵਾ ਅਤੇ ਵਿਛੜਿਆ ਦੀਆਂ ਯਾਦਾਂ ਨੂੰ ਭਲਾਂ ਕਿਵੇਂ ਵਿਸਾਰਿਆ ਜਾ ਸਕਦਾ ਹੈ। ਇਹ ਯਾਦਾਂ ਪੀੜ•ੀ ਦਰ ਪੀੜ•ੀ ਚਲਦੀਆਂ ਰਹਿਣਗੀਆਂ। ਇਲਾਕੇ ਦੀ ਵੰਡ ਦੇ ਨਾਲ ਨਾਲ ਬਹੁਤ ਸਾਰੇ ਗੁਰਦੁਆਰਾ ਸਾਹਿਬਾਨਾਂ ਦਾ ਵਿਛੋੜਾ ਵੀ ਭਾਰਤ ਵਿਚ ਵਸੇ ਹੋਏ ਸਿੱਖਾਂ ਨੂੰ ਸਤਾਉਂਦਾ ਰਿਹਾ ਹੈ। ਕਿਉਕਿ ਸਿੱਖਾਂ ਦਾ ਆਪਣੇ ਗੁਰਧਾਮਾਂ ਨਾਲ ਅਤੁੱਟ ਸਬੰਧ ਹੈ। ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਿਆਂ ਦਾ ਸਿੱਧਾ ਸਬੰਧ ਗੁਰੂ ਸਾਹਿਬਾਨਾਂ ਨਾਲ ਹੋਣ ਕਰਕੇ ਸਿੱਖਾਂ ਵਾਸਤੇ ਇਸ ਲਈ ਮਹੱਤਵ ਪੂਰਨ ਹਨ, ਕਿਉਕਿ ਇਨ•ਾਂ ਪਾਵਨ ਸਥਾਨਾਂ ਵਿਚੋਂ ਸਿੱਖ ਹਮੇਸ਼ਾ ਹੀ ਆਪਣੇ ਗੁਰੂ ਦੇ ਦਰਸ਼ਨ ਲੋਚਦਾ ਹੈ। ਸਿੱਖ ਦੁਨੀਆਂ ਵਿੱਚ ਕਿਤੇ ਵੀ ਵੱਸਦਾ ਹੈ ਉਹ ਆਪਣੇ ਗੁਰੂਧਾਮਾਂ ਦੀ ਸੇਵਾ ਸੰਭਾਲ ਅਤੇ ਦਰਸ਼ਨ ਦੀਦਾਰੇ ਆਪਣੀ ਅਰਦਾਸ ਰਾਹੀ ਮੰਗਦਾ ਹੈ। ਹਰ ਰੋਜ਼ ਆਪਣੇ ਗੁਰੂ ਅੱਗੇ ਕੀਤੀ ਜੋਦੜੀ ਰਾਹੀਂ ਹਰ ਸਿੱਖ ਆਪਣੀ ਅੰਤਰੀਵ ਭਾਵਨਾ ਰਾਂਹੀ ਦਰਸ਼ਨ ਵੀ ਕਰਦਾ ਹੈ। ਸਿੱਖ ਦਾ ਅਤੇ ਇਸ ਵਿੱਚ ਸ਼ਰਧਾ ਰੱਖਣ ਵਾਲੇ ਹਰ ਇਨਸਾਨ ਦਾ ਵਿਸ਼ਵਾਸ ਹੈ ਕਿ ਅਰਦਾਸ ਕਦੇ ਬਿਰਥੀ ਨਹੀ ਜਾਂਦੀ। ਤਕਰੀਬਨ 71 ਸਾਲਾਂ ਬਾਅਦ ਇਕ ਕ੍ਰਿਸ਼ਮਾ ਹੋਇਆ ਜੋ ਗੁਰੂ ਜੀ ਦੀ ਬਖ਼ਸ਼ਸ ਸਦਕਾ ਹੀ ਹੈ। ਭਾਰਤ ਅਤੇ ਪਾਕਿਸਤਾਨ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਪ੍ਰਸਤਾਵ ਪਾਸ ਹੋਇਆ। ਇਥੇ ਇਹ ਵੀ ਦੱਸਣ ਯੋਗ ਹੈ ਕਿ ਕਰਤਾਰਪੁਰ ਸਾਹਿਬ ਉਹ ਪਵਿੱਤਰ ਜਗ•ਾ ਹੈ ਜਿਥੇ ਧੰਨ ਗੁਰੂ ਨਾਨਕ ਜੀ ਨੇ ਆਪਣੇ ਪਿਛਲੀ ਉਮਰੇ ਤਕਰੀਬਨ 18 ਸਾਲ ਰਹਿਕੇ ਖੇਤੀ ਕੀਤੀ। ਇਸ ਜਗ•ਾ ਤੋਂ ਹੀ ਕਿਰਤ ਕਰੋ, ਵੰਡ ਛਕੋ ਦਾ ਸੰਦੇਸ਼ ਦੁਨੀਆ ਨੂੰ ਦਿੱਤਾ। ਰਾਵੀ ਦਰਿਆ ਦੇ ਕੰਢੇ ਤੇ ਵਸਿਆ ਇਹ ਪਵਿੱਤਰ ਸਥਾਨ ਸਿਖਾਂ ਵਾਸਤੇ ਬੜੀ ਵੱਡੀ ਅਹਿਮੀਅਤ ਰੱਖਦਾ ਹੈ। ਕਿਉਕਿ ਸਿੱਖ ਅੰਦਰੋਂ ਇਸ ਜਗ•ਾ ਨਾਲ ਜੁੜੇ ਹੋਏ ਹਨ। ਜਦੋਂ ਇਸ ਲਾਂਘੇ ਸਬੰਧੀ ਪ੍ਰਸਤਾਵ ਭਾਰਤ ਸਰਕਾਰ ਦੀ ਕੈਬਨਿਟ ਵਲੋਂ ਪਾਸ ਕੀਤਾ ਗਿਆ,ਐਨ ਉਸੇ ਵਕਤ ਪਾਕਿਸਤਾਨ ਦੀ ਸਰਕਾਰ ਨੇ ਇਸੇ ਲਾਂਘੇ ਦੇ ਪ੍ਰਜੈਕਟ ਨੂੰ ਉਦਘਾਟਨੀ ਰੂਪ ਦੇਣ ਦਾ ਐਲਾਨ ਕਰ ਦਿੱਤਾ। ਜੋ ਕਿ ਦੋਨਾਂ ਸਰਕਾਰਾਂ ਦਾ ਸ਼ਲਾਘਾਯੋਗ ਕਦਮ ਸੀ। ਜਿਸ ਨਾਲ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ। ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਜਲਦੀ ਆਪਣੇ ਐਲਾਨਾਂ ਤੇ ਅਮਲ ਕਰਦੇ ਹੋਏ। ਇਸ ਲਾਂਘੇ ਸਬੰਧੀ ਪ੍ਰੋਜੈਕਟਾਂ ਦੇ ਉਦਘਾਟਨੀ ਸਮਾਰੋਹ ਉਲੀਕੇ ਗਏ। 26 ਨਵੰਬਰ 2018 ਨੂੰ ਭਾਰਤ ਸਰਕਾਰ ਵਲੋਂ ਡੇਰਾ ਬਾਬਾ ਨਾਨਕ ਵਿਖੇ ਸ਼ੁਰੂਆਤੀ ਸਮਾਗਮ ਕੀਤਾ ਗਿਆ। ਜਿਸ ਵਿੱਚ ਪੰਜਾਬ ਸਰਕਾਰ ਤੋਂ ਇਲਾਵਾ ਦੇਸ਼ ਦੇ ਉਪ ਰਾਸ਼ਟਰਪਤੀ ਸ਼ਾਮਲ ਹੋਏ। ਉਨ•ਾਂ ਆਪਣੇ ਹੱਥਾ ਰਾਹੀਂ ਇਸ ਲਾਂਘੇ ਦਾ ਨੀਂਹ ਪੱਥਰ ਰੱਖਿਆ। ਭਾਵੇ ਇਸ ਸਮਾਗਮ ਵਿਚ ਸ਼ਾਮਲ ਹੋਣ ਵਾਸਤੇ ਬਾਕੀ ਰਾਜਸੀ ਪਰਟੀਆਂ ਨੂੰ ਸੱਦਾ ਪੱਤਰ ਭੇਜੇ ਗਏ ਸਨ। ਇਸ ਸਮਾਗਮ ਦੌਰਾਨ ਕੁਝ ਨੇਤਾਵਾਂ ਨੇ ਆਪਣੇ ਸੁਭਾਅ ਮੁਤਾਬਕ ਤਲਖੀ ਭਰੇ ਬਿਆਨ ਵੀ ਦਾਗੇ। ਇਹ ਸੱਚ ਹੈ ਕਿ ਬਹੁਤ ਸਾਰੇ ਫ਼ਿਰਕੂ ਲੋਕਾਂ ਵਲੋਂ ਸਿੱਖਾਂ ਨਾਲ ਕਿੜ ਕੱਢਦੇ ਹੋਏ ਇਸ ਲਾਂਘੇ ਦਾ ਵਿਰੋਧ ਜਾਰੀ ਹੈ। ਸਰਹੱਦੋਂ ਪਾਰ 28 ਨਵੰਬਰ 2018 ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ ਵੀ ਕਰਤਾਰਪੁਰ ਸਾਹਿਬ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਕੇ ਇਸ ਲਾਂਘੇ ਦਾ ਉਦਘਾਟਨੀ ਸਮਾਰੋਹ ਵੀ ਹੋਇਆ। ਜਿਸ ਵਿੱਚ ਭਾਰਤ ਦੇ ਕੁਝ ਨੇਤਾ ਵੀ ਸ਼ਾਮਲ ਹੋਏ । ਐਨਾ ਕੁਝ ਹੋਣ ਦੇ ਬਾਵਜੂਦ ਵੀ ਕੁਝ ਫ਼ਿਰਕੂ ਤਾਕਤਾਂ ਇਸ ਲਾਂਘੇ ਨੂੰ ਰੋਕਣ ਲਈ ਯਤਨਸ਼ੀਲ ਹਨ। ਪ੍ਰਮਾਤਮਾ ਕਰੇ ਇਹ ਲਾਂਘਾ ਖੁੱਲ ਜਾਵੇ।
ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਇਹ ਸ਼ਫ਼ਰ ਪੰਜਾਬ ਦੇ ਦੁਖਾਂ ਸੁਖਾ ਵਿਚ ਆਪਣਾ ਨਾਮ ਸ਼ਾਮਲ ਕਰੇਗਾ। ਜਿਹੜਾ ਪੰਜਾਬ ਦਿੱਲੀ ਤੋਂ ਲੈ ਕੇ ਪਿਸ਼ਾਵਰ ਤੱਕ ਹੋਇਆ ਕਰਦਾ ਸੀ। ਜਿਸ ਦਾ ਧਰਤਾਲ ਖੇਤਰਫਲ 136905ਵਰਗ ਮੀਲ ਸੀ। ਜਿਸ ਪੰਜਾਬ ਦੀ ਕਦੇ ਭਾਈਚਾਰਕ ਸਾਂਝ ਦੀ ਨੁਮਾਇੰਦੀ ਕੇਸਰੀ ਨਿਸ਼ਾਨ ਕਰਿਆ ਕਰਦਾ ਸੀ । ਉਹ ਪੰਜਾਬ ਤੋਂ ਬਨਾਮ ਬਣਿਆ ਪੰਜਾਬ ਅੱਜ ਇਨ•ਾਂ ਲਾਂਘਿਆ ਵਾਸਤੇ ਤਰਲੇ ਲੈ ਰਿਹਾ ਹੈ। ਜਾਪਦਾ ਇਉਂ ਹੈ ਕਿ ਬਨਾਮ ਸਬਦ ਪੰਜਾਬ ਹੀ ਹੋਣੀ ਨਾਲ ਪੱਕੇ ਤੌਰ 'ਤੇ ਜੁੜ ਚੁਕਿਆ ਹੈ। ਕਿਉਕਿ 1 ਨਵੰਬਰ 1966 ਨੂੰ ਚੜ•ਦਾ ਪੰਜਾਬ ਫਿਰ ਤੋਂ ਪੰਜਾਬ ਬਨਾਮ ਹਰਿਆਣਾ, ਹਿਮਾਚਲ ਬਣ ਗਿਆ। ਜੋ ਕਿ ਪੰਜਾਬ ਦੀ ਦਾਸਤਾਨ ਦਾ ਇਕ ਹਿੱਸਾ ਹੈ।
ਜਸਕਰਨ ਸਿੰਘ ਸਿਵੀਆਂ
9872164553
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ