Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਪੰਗਾ ਚੋਣ ਨਿਸ਼ਾਨ ਦਾ - ਸੁਰਜੀਤ ਮਜਾਰੀ
ਪੰਚਾਇਤੀ ਚੋਣਾਂ ਲਈ ਚੋਣ ਨਿਸ਼ਾਨ ਮਿਲੇ ਤਾਂ ਕਈ ਪਿੰਡਾਂ ਦੇ ਉਮੀਦਵਾਰ ਆਪਣੇ ਨਿਸ਼ਾਨ ਬਦਲਣ ਲਈ ਰਿਟਰਨਿੰਗ ਅਫ਼ਸਰ ਅੱਗੇ ਤਰਲੇ ਕੱਢਦੇ ਦੇਖੇ। ਕੋਈ ਕਹੇ ਮੇਰਾ ਨਿਸ਼ਾਨ ‘ਫੱਟੀ’ ਬਦਲ ਦਿਓ, ਕੋਈ ‘ਪਤੰਗ’ ਨਿਸ਼ਾਨ ਲੈਣੋਂ ਮਨ੍ਹਾਂ ਕਰ ਰਿਹਾ ਸੀ, ਕੋਈ ‘ਬੱਕਰੀ’ ਦੀ ਥਾਂ ਹੋਰ ਨਿਸ਼ਾਨ ਦੀ ਮੰਗ ਰਿਹਾ ਸੀ ਅਤੇ ਕੋਈ ‘ਕਿਸ਼ਤੀ’ ਨਿਸ਼ਾਨ ਮਿਲਣ ’ਤੇ ਪਰੇਸ਼ਾਨ ਸੀ। ਪਰ ਇਹ ਚਾਰਾਜੋਈ ਨਾਕਾਮ ਰਹੀ ਕਿਉਂਕਿ ਚੋਣ ਪ੍ਰਕਿਰਿਆ ਮੁਤਾਬਿਕ ਇਕ ਵਾਰੀ ਮਿਲਿਆ ਨਿਸ਼ਾਨ ਬਦਲਿਆ ਨਹੀਂ ਜਾ ਸਕਦਾ। ਉਕਤ ਮੰਗ ਪਿੱਛੇ ਉਮੀਦਵਾਰਾਂ ਦੀ ਮਨਸ਼ਾ ਇਹ ਸੀ ਕਿ ਨਿਸ਼ਾਨ ਨੂੰ ਮੁੱਖ ਰੱਖ ਕੇ ਵਿਰੋਧੀ ਉਮੀਦਵਾਰਾਂ ਨੂੰ ਕਿਸੇ ਕਿਸਮ ਦਾ ਵਿਅੰਗ ਕੱਸਣ ਦਾ ਮੌਕਾ ਨਾ ਮਿਲੇ। ਦੂਜੇ ਬੰਨੇ ਚੋਣ ਨਤੀਜੇ ’ਚ ਉੱਨੀ ਇੱਕੀ ਹੋਣ ਦੀ ਸੂਰਤ ਵਿਚ ਨਿਸ਼ਾਨ ਨੂੰ ਲੈ ਕੇ ਮਜ਼ਾਕ ਨਾ ਬਣੇ। ਇਸ ਦੇ ਨਾਲ ਹੀ ਚੋਣ ਨਿਸ਼ਾਨ ਜੋੜ ਕੇ ਉਮੀਦਵਾਰ ਨੂੰ ਅੱਲ੍ਹ ਪੈਣ ਦਾ ਖ਼ਤਰਾ ਹੁੰਦਾ ਹੈ। ਮਿਸਾਲ ਵਜੋਂ ਫਲਾਣੇ ਦੀ ‘ਫੱਟੀ’ ਪੋਚ ’ਤੀ ਵਰਗੀਆਂ ਤਨਜ਼ਾਂ ਸੁਣਨ ਦਾ ਮੌਕਾ ਨਾ ਮਿਲੇ। ਲੋਕ ਮਜ਼ਾਕ ਨਾ ਕਰਨ ਕਿ ਫਲਾਣੇ ਦੀ ‘ਪਤੰਗ’ ਬੋ ਹੋ ਗਈ। ਇਉਂ ਹੀ ‘ਬੱਕਰੀ’ ਵਰਗੇ ਚੋਣ ਨਿਸ਼ਾਨ ਨਾਲ ਵੀ ਕਈ ਵਾਰ ਖੁੰਦਕੀ ਮਸ਼ਹੂਰੀ ਹੋਣ ਲੱਗਦੀ ਹੈ। ‘ਬੇੜੀ’ ਡੁੱਬ ਗਈ ਸੁਣਨਾ ਵੀ ਮੰਦਭਾਗਾ ਲੱਗਦਾ ਹੈ।ਉਂਝ ਤਾਂ ਗੱਲ ਬਣਾਉਣ ਵਾਲੇ ਹਰ ਚੋਣ ਨਿਸ਼ਾਨ ਬਾਰੇ ਕੋਈ ਨਾ ਕੋਈ ਗੱਲ ਤਾਂ ਜੋੜ ਹੀ ਦਿੰਦੇ ਹਨ। ਜਿਵੇਂ ‘ਕੈਮਰੇ’ ਦੀ ਰੀਲ੍ਹ ਮੁੱਕ ਗਈ, ‘ਮੇਜ਼’ ਨੂੰ ਘੁਣ ਨੇ ਖਾ ਲਿਆ, ‘ਕੱਪ’ ਦੀ ਡੰਡੀ ਟੁੱਟੀ, ‘ਢੋਲ੍ਹ’ ਦਾ ਮੜ੍ਹ ਪਾਟਾ, ‘ਸਿਲੰਡਰ’ ਫਟਣ ਲੱਗਾ, ‘ਮੰਜੇ’ ਦੀਆਂ ਚੂਲਾਂ ਢਿੱਲੀਆਂ, ‘ਜਿੰਦੇ’ ਦੀ ਚਾਬੀ ਗੁਆਚ ਗਈ, ‘ਸੂਰਜ’ ਡੁੱਬ ਜਾਣਾ ਆਦਿ ਦੀ ਲੰਬੀ ਲੜੀ ਬਣਦੀ ਹੈ। ਕਈ ਵਾਰ ਚੋਣ ਨਿਸ਼ਾਨ ਸਹੀ ਰੂਪ ਵਿਚ ਪਛਾਣੇ ਨਾ ਜਾਣ ਕਾਰਨ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਲਈ ਸਿਰਦਰਦੀ ਬਣ ਜਾਂਦੇ ਹਨ। ਗਲੀਚਾ, ਗੋਭੀ ਦਾ ਫੁੱਲ, ਪਲੇਟ ਸਟੈਂਡ, ਮੰਦਰ ਦੀ ਘੰਟੀ, ਹੈਲਮਟ, ਅੰਗੂਰਾਂ ਦਾ ਗੁੱਛਾ, ਕਿਸ਼ਤੀ ਚਲਾਉਂਦਾ ਮਲਾਹ, ਖੂੰਡੀ, ਦੋ ਮੋਮਬੱਤੀਆਂ, ਪੈੱਨ ਸਟੈਂਡ, ਖਜੂਰ ਦੇ ਤਿੰਨ ਦਰਖ਼ਤ, ਕੈਲਕੂਲੇਟਰ, ਸਕੂਲ ਦਾ ਬੈਗ, ਡੋਲੀ, ਦਾਤ, ਬੰਸਰੀ, ਕਟਿੰਗ ਪਲਾਸ, ਬੈਲਟ, ਫ਼ਲਾਂ ਵਾਲੀ ਟੋਕਰੀ ਆਦਿ ਚੋਣ ਨਿਸ਼ਾਨ ਸਮਝਾਉਣ ਲਈ ਬੜੀ ਮਗਜ਼ ਖਪਾਈ ਕਰਨੀ ਪੈਂਦੀ ਹੈ। ਛੋਟੇ ਆਕਾਰ ’ਚ ਛਪੇ ਹੋਣ ਵਾਲੇ ਅਜਿਹੇ ਭੁਲੇਖਾ ਪਾਊ ਨਿਸ਼ਾਨ ਸਮਝਣ ਸਮਝਾਉਣ ਦੇ ਚੱਕਰ ’ਚ ਪਾਈ ਰੱਖਦੇ ਹਨ। ਕੋਈ ਵੋਟਰ ਬੈਂਚ ਨੂੰ ਟੇਬਲ ਕਹੀ ਜਾਊ, ਚੱਕੀ ਦੇ ਪੁੜ ਨੂੰ ਵੀ ਕੁਝ ਹੋਰ ਹੀ ਸਮਝੀ ਜਾਊ ਤੇ ਪੈੱਨ ਸਟੈਂਡ, ਕਟਿੰਗ ਪਲਾਸ, ਨੇਲ ਕਟਰ, ਬਿਜਲੀ ਦਾ ਖੰਬਾ, ਟੈਂਟ ਜਾਂ ਕੈਰਮਬੋਰਡ ਆਦਿ ਦੇਖ ਕੇ ਕੁਝ ਪਤਾ ਨਹੀਂ ਲੱਗਦਾ।
ਸਾਡੇ ਪਿੰਡ ਦਾ ਇਕ ਬੰਦਾ ਹਰ ਪੰਚਾਇਤੀ ਚੋਣ ਲੜਦਾ ਹੁੰਦਾ ਸੀ। ਪਹਿਲੇ ਸਮਿਆਂ ’ਚ ਵੋਟਾਂ ਪਾਉਣ ਲਈ ਅੱਡ ਅੱਡ ਪੀਪੇ ਰੱਖੇ ਜਾਂਦੇ ਸਨ। ਉਸ ਵੇਲੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਹਰ ਪੀਪੇ ਦੇ ਬਾਹਰ ਚਿਪਕਾਏ ਜਾਂਦੇ ਸਨ ਤੇ ਵੋਟਰ ਆਪਣੇ ਪਸੰਦੀਦਾ ਉਮੀਦਵਾਰ ਦੇ ਨਿਸ਼ਾਨ ਲੱਗੇ ਪੀਪੇ ’ਚ ਪਰਚੀ ਪਾਉਂਦੇ ਸਨ। ਉਕਤ ਵਿਅਕਤੀ ਨੂੰ ਪਹਿਲੀ ਵਾਰ ਚੋਣ ਨਿਸ਼ਾਨ ‘ਘੁੱਗੀਆਂ ਦਾ ਜੋੜਾ’ ਮਿਲਿਆ ਤੇ ਉਸ ਦੇ ਨਾਲ ਦੇ ਉਮੀਦਵਾਰ ਨੂੰ ‘ਇਕੱਲਾ ਕਬੂਤਰ’। ਦੋਵਾਂ ਉਮੀਦਵਾਰਾਂ ਦੇ ਪੀਪੇ ਨਾਲ ਨਾਲ ਪਏ ਹੋਣ ਕਰਕੇ ਵੋਟਰ ਭੁਲੇਖੇ ਨਾਲ ਉਸ ਨੂੰ ਪਾਉਣ ਵਾਲੀਆਂ ਵੋਟਾਂ ਇਕੱਲੇ ਕਬੂਤਰ ਦੇ ਨਿਸ਼ਾਨ ਵਾਲੇ ਪੀਪੇ ’ਚ ਪਾ ਗਏ। ਜਦੋਂ ਸ਼ਾਮ ਨੂੰ ਗਿਣਤੀ ਹੋਈ ਤਾਂ ਘੁੱਗੀਆਂ ਦੇ ਜੋੜੇ ਵਾਲੇ ਪੀਪੇ ’ਚੋਂ ਤਿੰਨ ਵੋਟਾਂ ਨਿਕਲੀਆਂ। ਉਸ ਬੰਦੇ ਬਾਰੇ ਇਹ ਛੇੜ ਕਿੰਨਾ ਚਿਰ ਪ੍ਰਚੱਲਿਤ ਰਹੀ ਕਿ ਇਕ ਵੋਟ ਤਾਂ ਉਸ ਦੀ ਆਪਣੀ ਸੀ, ਦੂਜੀ ਉਸ ਦੀ ਪਤਨੀ ਦੀ, ਪਰ ਤੀਜੀ ਵੋਟਰ ਕਿਸ ਦੀ ਹੋਈ। ਇੱਥੇ ਹੀ ਬੱਸ ਨਹੀਂ ਅਗਲੀਆਂ ਚੋਣਾਂ ’ਚ ਉਹ ਫਿਰ ਚੋਣ ਮੈਦਾਨ ’ਚ ਨਿਤਰਿਆ ਤੇ ਉਦੋਂ ਉਸ ਨੂੰ ਚੋਣ ਨਿਸ਼ਾਨ ਮਿਲਿਆ ‘ਮੱਝ’। ਦੂਜੀ ਵਾਰ ਦੀ ਚੋਣ ’ਚ ਉਹ ਮੁੜ ਹਾਰ ਗਿਆ, ਪਰ ਚੋਣ ਨਿਸ਼ਾਨ ਨੂੰ ਲੈ ਕੇ ਉਸ ਦੀ ਇਕ ਛੇੜ ਫਿਰ ਪਈ ਰਹੀ ਕਿ ਮੱਝ ਤੋਕੜ ਨਿਕਲੀ। ਵਿਦੇਸ਼ ਜਾਣ ਤੋਂ ਪਹਿਲਾਂ ਪੰਚਾਇਤੀ ਚੋਣ ਲੜਣ ਦਾ ਤੀਜਾ ਪੰਗਾ ਲੈਣੋਂ ਉਹ ਨਾ ਟਲਿਆ। ਤੀਜੀ ਵਾਰ ਪੰਚੀ ਨਹੀਂ ਸਗੋਂ ਸਰਪੰਚੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਨਿਤਰਿਆ। ਪਰ ਨਿਸ਼ਾਨ ਵਾਲੇ ਪੰਗੇ ਨੇ ਉਸ ਦਾ ਪਿੱਛਾ ਨਾ ਛੱਡਿਆ। ਉਸ ਨੂੰ ਚੋਣ ਨਿਸ਼ਾਨ ‘ਬਲਬ’ ਮਿਲਿਆ। ਇਸ ਵਾਰ ਉਸ ਨੂੰ ਵੋਟਾਂ ਤਾਂ ਪਹਿਲਾਂ ਨਾਲੋਂ ਵੱਧ ਪਈਆਂ, ਪਰ ਜਿੱਤ ਪ੍ਰਾਪਤ ਨਾ ਹੋਈ। ‘ਬਲਬ ਫਿਊਜ਼ ਹੋ ਗਿਆ’ ਵਾਲਾ ਵਿਅੰਗ ਉਸ ਨਾਲ ਹੁਣ ਤੱਕ ਜੁੜਿਆ ਹੋਇਆ ਹੈ। ਪੰਚਾਇਤੀ ਚੋਣ ਨਿਸ਼ਾਨ ਹੀ ਨਹੀਂ ਸਗੋਂ ਸੂਬਾਈ ਅਤੇ ਕੇਂਦਰੀ ਪਾਰਟੀਆਂ ਦੇ ਚੋਣ ਨਿਸ਼ਾਨ ਵੀ ਆਲੋਚਨਾ ਤੋਂ ਬਚ ਨਹੀਂ ਸਕਦੇ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback