Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਸਮੇਂ ਸਮੇਂ ਦੀ ਗੱਲ !! ਮਨਪ੍ਰੀਤ ਮਨੀ।ਬਠਿੰਡਾ
ਸਮੇਂ ਸਮੇਂ ਦੀ ਗੱਲ !!
ਸੱਜਣ ਸਿੰਘ ਇੱਕ ਬਹੁਤ ਹੀ ਮਿਹਨਤੀ ਕਿਸਾਨ ਸੀ। ਭਾਵੇਂ ਜ਼ਮੀਨ ਉਸ ਕੋਲ ਥੋੜੀ ਸੀ ,ਪਰ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਚਲਾ ਰਿਹਾ ਸੀ। ਉਸ ਦੇ ਪਰਿਵਾਰ ਵਿਚ ਉਸਦੀ ਪਤਨੀ,ਇਕ ਲੜਕਾ , ਇਕ ਲੜਕੀ ਅਤੇ ਉਸ ਦੀ ਬੁੱਢੀ ਮਾਂ ਸੀ। ਉਸ ਦਾ ਮੁੰਡਾ ਬੰਟੀ ਉਸ ਦੀ ਕੁੜੀ ਤੋਂ ਦੋ ਸਾਲ ਵੱਡਾ ਸੀ।ਬੰਟੀ ਦਸਵੀਂ ਜਮਾਤ ਵਿਚ ਪੜ•ਦਾ ਸੀ। ਬੰਟੀ ਦਾ ਸੁਭਾਅ ਬਹੁਤ ਹੀ ਮਜ਼ਾਕੀਆ ਤੇ ਸ਼ਰਾਰਤੀ ਸੀ।। ਉਹ ਆਪਣੀਆਂ ਗਲਾਂ ਸਦਕਾ ਪਿੰਡ ਦੇ ਹਰ ਵਿਅਕਤੀ ਨਾਲ ਬਹੁਤ ਛੇਤੀ ਘੁਲਮਿਲ ਜਾਂਦਾ ਸੀ। ਜਦ ਸਕੂਲ ਵਿਚ ਛੁੱਟੀਆਂ ਹੁੰਦੀਆਂ ਤਾਂ ਸੱਜਣ ਸਿੰਘ ਉਸਨੂੰ ਕਹਿੰਦਾ ਚੱਲ ਖੇਤ ਚਲੀਏ।, ਮੇਰੇ ਨਾਲ ਕੰਮ ਚ ਹੱਥ ਹੀ ਵਟਾ ਦੇ ਤਾਂ ਹਮੇਸ਼ਾ ਬੰਟੀ ਕੋਈ ਨਵਾਂ ਬਹਾਨਾ ਤਿਆਰ ਰੱਖਦਾ ਸੀ।। ਇਕ ਵਾਰ ਸੱਜਣ ਸਿੰਘ ਦੀ ਫਸਲ ਪੱਕਣ ਤੇ ਸੀ ਤਾਂ ਬਹੁਤ ਤੇਜ਼ ਮੀਂਹ ਪੈ ਗਿਆ।। ਸਾਰੀ ਫ਼ਸਲ ਦਾ ਬਹੁਤ ਨੁਕਸਾਨ ਹੋਇਆ।। ਇੱਕੋ ਇੱਕ ਆਮਦਨ ਦਾ ਸਾਧਨ ਉਪਰੋਂ ਬਹੁਤ ਘਾਟਾ ਪੈ ਗਿਆ ਸੀ।। ਸੱਜਣ ਸਿੰਘ ਸਿਰ ਕਰਜਾ ਚੜ•ਨ ਲਗਿਆ। ਆਉਂਦੇ ਸਾਲ ਦੀ ਫ਼ਸਲ ਤੇ ਸਭ ਉਮੀਦਾਂ ਸਨ ਪਰ ਉਹ ਵੀ ਕੁਦਰਤ ਦੇ ਕਹਿਰ ਦੀ ਭੇਂਟ ਚੜ• ਗਈ।। ਸੱਜਣ ਸਿੰਘ ਬਹੁਤ ਚਿੰਤਾ ਵਿਚ ਰਹਿਣ ਲੱਗਾ, ਕਰਜੇ ਦੀ ਪੰਡ ਉਸਦੇ ਸਿਰ ਉਪਰ ਦਿਨੋ ਦਿਨ ਭਾਰੀ ਹੁੰਦੀ ਗਈ। ਉਸਨੂੰ ਸਾਰੀ ਸਾਰੀ ਰਾਤ ਨੀਂਦ ਨਾ ਆਉਂਦੀ। ਉਹ ਹਰ ਵਕਤ ਡੂੰਘੀਆਂ ਸੋਚਾਂ ਵਿਚ ਖੋਇਆ ਰਹਿੰਦਾ।। ਉਹ ਸੋਚਦਾ ਰਹਿੰਦਾ ਮੇਰੇ ਜਵਾਕਾਂ ਦਾ ਕੀ ਬਣੂ। ਜਮਾਤਾਂ ਵੱਡੀਆਂ ਹੋਈ ਜਾਣ ਕਰਕੇ ਓਹਨਾ ਦਾ ਖਰਚਾ ਦਿਨੋ ਦਿਨ ਵਧ ਰਿਹਾ ਸੀ।। ਇਕ ਰਾਤ ਉਹ ਇੱਸੇ ਤਰ•ਾਂ ਸੋਚਦਾ ਸੋਚਦਾ ਜ਼ਿੰਦਗੀ ਤੋਂ ਬਹੁਤ ਨਿਰਾਸ਼ ਹੋ ਗਿਆ ਤੇ ਉਠ ਕੇ ਖੇਤ ਵੱਲ ਤੁਰ ਗਿਆ।। ਜਦ ਸਵੇਰ ਹੋਈ ਤਾਂ ਘਰਦਿਆਂ ਨੇ ਵੇਖਿਆ ਕਿ ਸੱਜਣ ਸਿੰਘ ਕਿਧਰ ਗਿਆ।। ਉਸਦੀ ਪਤਨੀ ਨੇ ਬੰਟੀ ਨੂੰ ਕਿਹਾ ਕਿ ਜਾ ਕੇ ਆਪਣੇ ਪਿਉ ਨੂੰ ਖੇਤ ਵੱਲ ਵੇਖ ਕੇ ਆ। ਪਰ ਬੰਟੀ ਦਾ ਹਮੇਸ਼ਾ ਦੀ ਤਰ•ਾਂ ਨਵਾਂ ਬਹਾਨਾ ਕਾਇਮ ਸੀ।। ਇੰਨੇ ਨੂੰ ਓਹਨਾ ਦਾ ਗਵਾਂਢੀ ਭੱਜਿਆ ਭੱਜਿਆ ਆਇਆ ਤੇ ਕਹਿਣ ਲੱਗਾ ਬਾਈ ਨੇ ਖੇਤ ਫਾਹਾ ਲੈ ਲਿਆ,। ਸਾਰਾ ਪਰਿਵਾਰ ਇੱਕੋ ਦਮ ਸੁੰਨ ਹੀ ਹੋ ਗਿਆ।। ਪਿੰਡ ਦੇ ਲੋਕ ਇਕੱਠੇ ਹੋਣਾ ਸ਼ੁਰੂ ਹੋ ਗਏ।। ਰਿਸ਼ਤੇਦਾਰਾਂ ਤਕ ਖਬਰਾਂ ਪਹੁੰਚ ਗਈਆਂ।। ਹੌਲੀ ਹੌਲੀ ਸਭ ਆਉਣ ਲੱਗੇ ਸੱਜਣ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ।। ਰਿਸ਼ਤੇਦਾਰ ਹੌਲੀ ਹੌਲੀ ਜਾਣ ਲੱਗੇ, ਹਰ ਕੋਈ ਬੰਟੀ ਨੂੰ ਹੌਂਸਲਾ ਦਿੰਦਾ ਤੇ ਕਹਿੰਦਾ ਕਾਕਾ ਹੁਣ ਸਾਰੀ ਜਿੰਮੇਵਾਰੀ ਤੇਰੇ ਤੇ ਹੈ।ਸਾਰੀ ਕਬੀਲਦਾਰੀ ਹੁਣ ਤੇਰੇ ਮੋਢਿਆਂ ਤੇ ਆ ਗਈ ਹੈ।। ਬੰਟੀ ਦੀ ਜ਼ਿੰਦਗੀ ਚ ਇਕ ਬਹੁਤ ਵੱਡਾ ਮੋੜ ਆ ਗਿਆ।। ਸਾਰੀ ਕਬੀਲਦਾਰੀ ਬੰਟੀ ਦੇ ਮੋਢਿਆਂ ਤੇ ਆ ਗਈ।।ਉਸਦਾ ਹੱਸਣਾ ਖੇਡਣਾ ਕਿਧਰੇ ਦੱਬ ਕੇ ਹੀ ਰਹਿ ਗਿਆ।। ਉਸਨੇ ਪੜ•ਾਈ ਲਿਖਾਈ ਸਭ ਛੱਡ ਦਿੱਤੀ।। ਓਹ ਸਵੇਰੇ ਹੀ ਖੇਤਾਂ ਵੱਲ ਚਲਾ ਜਾਂਦਾ ਤੇ ਮੂੰਹ ਹਨੇਰੇ ਹੀ ਘਰ ਮੁੜਦਾ।ਸੱਜਣ ਸਿੰਘ ਦੀ ਮੌਤ ਨੂੰ 3-4 ਮਹੀਨੇ ਹੋ ਚੁੱਕੇ ਸਨ।। ਇਕ ਦਿਨ ਬੰਟੀ ਦੀ ਨਾਨੀ ਓਹਨਾ ਦੇ ਘਰ ਆਈ।। ਓਹ ਬੰਟੀ ਦੀ ਦਾਦੀ ਕੋਲ ਬੈਠੀ ਗੱਲਾਂ ਕਰ ਰਹੀ ਸੀ। ਸ਼ਾਮ ਦੇ ਵੇਲੇ ਬੰਟੀ ਘਰ ਆਇਆ।। ਓਹ ਓਹਨਾ ਕੋਲ ਆ ਕੇ ਕਹਿੰਦਾ ਮੱਥਾ ਟੇਕਦਾ।ਨਾਨੀ। ਇਨ•ਾਂ ਕਹਿਣ ਤੋਂ ਬਾਅਦ ਓਹ ਅੰਦਰ ਚਲਾ ਗਿਆ।। ਬੰਟੀ ਦੀ ਨਾਨੀ ਬਹੁਤ ਹੈਰਾਨ ਸੀ। ਓਹਨੇ ਇਹੋ ਜਿਹਾ ਬੰਟੀ ਕਦੇ ਨਹੀਂ ਸੀ ਵੇਖਿਆ। ਉਸਨੇ ਬੰਟੀ ਦੀ ਦਾਦੀ ਨੂੰ ਕਿਹਾ ਲੱਗ ਨਹੀਂ ਰਿਹਾ ਕੇ ਇਹ ਉਹੀ ਬੰਟੀ ਆ ਤਾਂ ਬੰਟੀ ਦੀ ਦਾਦੀ ਧੀਮੀ ਜਿਹੀ ਅਵਾਜ਼ 'ਚ ਬੋਲੀ ਇਹ ਸਭ ਸਮੇਂ ਸਮੇਂ ਦੀ ਗੱਲ ਹੈ ਜੀ।।
ਮਨਪ੍ਰੀਤ ਮਨੀ।ਬਠਿੰਡਾ
8196022120
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback