Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਹੱਸਣ ਦੀ ਆਦਤ ਪਾ ਸੱਜਣਾ--ਜਸਪ੍ਰੀਤ ਕੌਰ ਸੰਘਾ
ਹੱਸਣ ਦੀ ਆਦਤ ਪਾ ਸੱਜਣਾ
ਹਾਸਾ ਜਿੰਦਗੀ ਦਾ ਆਧਾਰ ਹੈ । ਹੱਸਦਾ ਚਿਹਰਾ ਸਭ ਨੂੰ ਪਿਆਰਾ ਲੱਗਦਾ ਹੈ । ਖੁਸ਼ਦਿਲ ਇਨਸਾਨ ਹਰ ਥਾਂ ਤੇ ਖੁਸ਼ੀਆਂ ਬਿਖੇਰ ਦਿੰਦਾ ਹੈ । ਹੱਸਣ ਨਾਲ ਸਾਡਾ ਕੁਝ ਨੁਕਸਾਨ ਨਹੀ ਹੁੰਦਾ ਸਗੋਂ ਹਾਸਾ ਤਾਂ ਸਾਨੂੰ ਤੰਦਰੁਸਤ ਬਣਾਉਂਦਾ ਹੈ । ਇਸੇ ਲਈ ਤਾਂ ਕਿਹਾ ਗਿਆ ਹੈ ਕਿ 'ਹੱੱਸਦਿਆਂ ਦੇ ਘਰ ਵੱਸਦੇ' ਕਿਉਂਕਿ ਇਹ ਹਾਸੇ ਹੀ ਘਰ ਦੀਆਂ ਰੋਣਕਾਂ ਹੁੰਦੇ ਹਨ । ਜੇਕਰ ਸਾਡੇ ਮਨ ਅੰਦਰੋਂ ਦੂਸਰਿਆਂ ਲਈ ਈਰਖਾ ਅਤੇ ਨਫਰਤ ਖਤਮ ਹੋ ਜਾਵੇ , ਸਾਨੂੰ ਜਿੰਦਗੀ ਜਿਊਣ ਦਾ ਸਲੀਕਾ ਆ ਜਾਵੇ ਤਾਂ ਖੁਸ਼ੀਆਂ ਖੇੜੇ ਆਪਣੇ ਆਪ ਜਿੰਦਗੀ ਦਾ ਹਿੱਸਾ ਬਣ ਜਾਂਦੇ ਹਨ ।ਇਕ ਛੋਟਾ ਬੱਚਾ ਜਿਸਦੇ ਮਨ ਅੰਦਰ ਕਿਸੇ ਲਈ ਈਰਖਾ , ਨਫਰਤ ਨਹੀ ਹੁੰਦੀ ਉਹ ਜਦੋ ਮੁਸਕੁਰਾਉਂਦਾ ਹੈ ਤਾਂ ਸਾਰੀ ਕਾਇਨਾਤ ਉਸਦੇ ਨਾਲ ਮੁਸਕੁਰਾaਂਦੀ ਹੈ । ਇਸੇ ਤਰ੍ਹਾਂ ਜੇਕਰ ਅਸੀ ਵੀ ਜੀਵਨ ਵਿੱਚੋ ਨਫਰਤ ਨੂੰ ਕੱਢ ਕੇ ਨਿਸੁਆਰਥ ਜੀਵਨ ਜਿਊਣਾ ਸ਼ੁਰੂ ਕਰ ਦਈਏ ਤਾਂ ਸਾਡਾ ਹਾਸਾ ਵੀ ਉਨਾ ਹੀ ਸੱਚਾ ਹੋਵੇਗਾ ਜਿੰਨ੍ਹਾ ਇਕ ਮਾਸੂਮ ਬੱਚੇ ਦਾ ਹੁੰਦਾ ਹੈ । ਖੁਸ਼ੀਆਂ - ਖੇੜੇ , ਹਾਸਾ ਇਹ ਸਭ ਪੈਸੇ ਨਾਲ ਨਹੀ ਖਰੀਦੇ ਜਾ ਸਕਦੇ । ਇਹ ਸਭ ਖੁਸ਼ੀਆਂ ਤਾਂ ਜਿੰਦਗੀ ਵਿੱਚ ਸਬਰ , ਸ਼ੁਕਰਾਨੇ ਨਾਲ ਆਉਂਦੀਆਂ ਹਨ । ਜੇਕਰ ਸਾਡੇ ਅੰਦਰ ਸਬਰ ਹੈ ਤਾਂ ਸਾਡੇ ਕੋਲ ਸਭ ਕੁਝ ਹੈ । ਸਾਡਾ ਚਿਹਰਾ ਹਮੇਸ਼ਾ ਖਿੜਿਆ ਰਹੇਗਾ ਪਰ ਜੇਕਰ ਸਬਰ ਨਹੀ ਤਾਂ ਦੁਨੀਆਂ ਦੀ ਕੋਈ ਦੌਲਤ ਸਾਨੂੰ ਖੁਸ਼ੀ ਨਹੀ ਦੇ ਸਕਦੀ । ਜੇਕਰ ਸਾਨੂੰ ਪ੍ਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੀ ਨਾ ਆਇਆ ਤਾਂ ਖੁਸ਼ੀਆਂ ਖੇੜੇ ਕਿਥੋ ਆਉਣਗੇ ।ਸਾਡੇ ਚਿਹਰੇ ਤੋਂ ਹਾਸਾ ਇਸ ਕਰਕੇ ਗਾਇਬ ਰਹਿੰਦਾ ਹੈ ਕਿਉਕਿ ਅਸੀ ਹਮੇਸ਼ਾ ਆਪਣੇ ਤੋਂ ਉੱਚੇ ਨੂੰ ਦੇਖ ਕੇ ਉਸ ਨਾਲ ਈਰਖਾ ਕਰਦੇ ਹਾਂ ਪਰ ਕਦੇ ਆਪਣੇ ਤੋਂ ਨੀਵੇਂ ਨੂੰ ਦੇਖ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਨਹੀ ਕਰਦੇ । ਖਵਾਹਿਸ਼ਾਂ ਜਿੰਦਗੀ ਵਿੱਚੋ ਕਦੇ ਖਤਮ ਨਹੀ ਹੁੰਦੀਆਂ ਪਰ ਜੇਕਰ ਖੁਸ਼ ਰਹਿਣਾ ਹੈ ਤਾਂ ਹਮੇਸ਼ਾ ਆਪਣੇ ਤੋਂ ਨੀਵੇਂ ਵੱਲ ਦੇਖੋ ਅਤੇ ਪ੍ਰਮਾਤਮਾ ਦੇ ਸ਼ੁਕਰਗੁਜਾਰ ਹੋਵੋ ਕਿ ਉਸਨੇ ਸਾਨੂੰ ਇੰਂਨੀਆਂ ਖੁਸ਼ੀਆਂ ਬਖਸ਼ੀਆਂ ਹਨ ।ਜਦੋ ਸਬਰ ਤੇ ਸ਼ੁਕਰਾਨਾ ਸਾਡੇ ਜੀਵਨ ਵਿੱਚ ਆ ਗਿਆ ਹਾਸਾ ਆਪਣੇ ਆਪ ਸਾਡੇ ਚਿਹਰੇ ਦਾ ਸ਼ਿੰਗਾਰ ਬਣ ਜਾਵੇਗਾ ।ਹਾਸਾ ਜਿੰਦਗੀ ਦਾ ਆਧਾਰ ਜਰੂਰ ਹੈ ਪਰ ਹਰ ਸਮੇ ਤੇ ਹਰ ਥਾਂ ਤੇ ਹੱਸਦੇ ਰਹਿਣਾ ਸਮਝਦਾਰੀ ਨਹੀ ਹੁੰਦੀ ।ਕਿਸੇ ਗਰੀਬ ਦੀ ਗਰੀਬੀ ਦਾ ਮਜਾਕ ਉਡਾ ਕੇ ਹੱਸਣਾ ਜਾਂ ਕਿਸੇ ਦੀ ਮਜਬੂਰੀ ਤੇ ਹੱਸਣਾ ਬੇਵਕੂਫੀ ਹੁੰਦਾ ਹੈ ਹਾਸਾ ਨਹੀ । ਹਰ ਸਮੇ ਉੱਚੀ – ਉੱਚੀ ਹੱਸਦੇ ਰਹਿਣਾ ਵੀ ਸਮਝਦਾਰੀ ਨਹੀ ਕਿਉਂਕਿ ਸਾਡਾ ਹਾਸਾ ਕਿਸੇ ਦੂਸਰੇ ਦੀ ਪ੍ਰੇਸ਼ਾਨੀ ਨਹੀ ਬਣਨਾ ਚਾਹੀਦਾ । ਜੇਕਰ ਸਾਡਾ ਮਨ ਸੰਤੁਸ਼ਟ ਹੈ ਤਾਂ ਪਿਆਰੀ ਜਿਹੀ ਮੁਸਕਾਨ ਹਮੇਸ਼ਾ ਸਾਡੇ ਚਿਹਰੇ ਤੇ ਝਲਕਦੀ ਰਹੇਗੀ । ਨਕਲੀ ਹਾਸਾ ਤਾਂ ਥੋੜਚਿਰ੍ਹਾ ਹੁੰਦਾ ਹੈ ਜੋ ਸਾਨੂੰ ਅੰਦਰੋਂ ਖੁਸ਼ੀ ਨਹੀ ਦੇ ਸਕਦਾ । ਜਿੰਦਗੀ ਖੇੜਿਆਂ ਨਾਲ ਤਾਂ ਹੀ ਭਰ ਸਕਦੀ ਹੈ ਜੇਕਰ ਸਾਡਾ ਹਾਸਾ ਸੱਚਾ , ਨਿਸੁਆਰਥ ਹੋਵੇ ਅਤੇ ਹਾਸਾ ਸੱਚਾ ਤਾਂ ਹੀ ਹੋ ਸਕਦਾ ਹੈ ਜੇਕਰ ਸਾਨੂੰ ਜਿੰਦਗੀ ਜਿਊਣ ਦਾ ਸਲੀਕਾ ਆ ਜਾਵੇ । ਆਉ ਛੋਟੀਆਂ – ਛੋਟੀਆਂ ਖੁਸ਼ੀਆਂ ਵਿੱਚੋ ਹਾਸੇ ਲੱਭ ਲਿਆਈਏ ਤੇ ਜਿੰਦਗੀ ਨੂੰ ਖੁਸ਼ਗਵਾਰ ਬਣਾਈਏ ।
ਜਸਪ੍ਰੀਤ ਕੌਰ ਸੰਘਾ
ਪਿੰਡ - ਤਨੂੰਲੀ
ਜਿਲ੍ਹਾ – ਹੁਸ਼ਿਆਰਪੁਰ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback