Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਪੁਸ਼ਤਾਂ ਦੀ ਸਾਂਝ… ਕਮਲਜੀਤ ਸਿੰਘ ਬਨਵੈਤ
ਤਕਰੀਬਨ ਸਦੀ ਪਹਿਲਾਂ ਪਿੰਡ ਵਿਚ ਹੀ ਨਹੀਂ, ਦੂਰ ਦੂਰ ਤੱਕ ਉੱਚੀ ਢੱਠ ਵਾਲੇ ਬਲਦਾਂ ਵਾਲੇ ਦਿਆਲਪੁਰੀਆਂ ਦੀ ਨੂੰਹ ਕਰਕੇ ਜਾਣੀ ਜਾਂਦੀ ਮੇਰੀ ਦਾਦੀ, ਦਾਨੀ ਔਰਤ ਸੀ। ਇਸੇ ਕਰਕੇ ਸਾਰਾ ਪਿੰਡ ਉਸ ਨੂੰ ‘ਬੇਬੇ’ ਸੱਦਣ ਲੱਗ ਪਿਆ ਸੀ। ਘਰ ਦੇ ਮੂਹਰੇ ਦੀ ਲੰਘ ਕੇ ਖੇਤਾਂ ਨੂੰ ਆਉਣ ਜਾਣ ਵਾਲੀਆਂ ਤੀਵੀਆਂ ਦਾਦੀ ਕੋਲ ਦੁੱਖ-ਸੁੱਖ ਲਈ ਚੌਂਕੀ ਭਰਦੀਆਂ ਸਨ। ਦਾਦੀ ਬਾਰੇ ਇਹ ਗੱਲਾਂ ਮੈਂ ਸੁਣੀਆਂ ਹਨ ਪਰ ਉਸ ਦਾ ਇਵੇਂ ਦਾ ਗੜ੍ਹਕਾ ਕਦੀ ਦੇਖਿਆ ਨਹੀਂ।
ਅਸਲ ਵਿਚ, ਮੇਰੇ ਸੁਰਤ ਸੰਭਾਲਦਿਆਂ ਹੀ ਸਾਡੀ ਜ਼ਮੀਨ ਵਿਚ ਸੇਮ ਆ ਗਈ ਸੀ। ਖੇਤਾਂ ਵਿਚ ਫ਼ਸਲ ਦੀ ਥਾਂ ਫੁੱਲੇ ਕੱਲਰ ਨਾਲ ਦੁੱਖ ਦੀਆਂ ਗੱਲਾਂ ਕਰਦਿਆਂ ਕਰਦਿਆਂ ਮੈਂ ਤਾਂ ਬੇਬੇ ਦੀਆਂ ਅੱਖਾਂ ‘ਚੋਂ ਅੱਥਰੂ ਛਲਕਦੇ ਦੇਖੇ ਸਨ ਜਾਂ ਫਿਰ ਜ਼ਮੀਨ ਦੇ ਮਰ ਜਾਣ ਦੇ ਹਉਕੇ ਨਾਲ ਪੇਟ ਵਿਚ ਵੱਟ ਪੈਣ ਨਾਲ ਇੱਟਾਂ ਦੇ ਓਹਲੇ ਭੱਜੇ ਜਾਂਦੇ ਦੇਖਿਆ ਸੀ। ਕੋਈ ਦਿਨ ਹੀ ਲੰਘਦਾ ਹੋਵੇਗਾ, ਜਦੋਂ ਉਹਨੂੰ ਚਾਹ ਵਿਚ ਲੌਂਗ ਉਬਾਲ ਕੇ ਪੀਂਦਿਆ ਨਾ ਦੇਖਿਆ ਹੋਵੇ; ਜਾਂ ਕਦੇ ਉਹ ਚਾਹ ਵਿਚ ਠੰਢਾ ਪਾਣੀ ਪਾ ਕੇ ਪੀਂਦੀ। ਪੇਟ ਵਿਚ ਵੱਟ ਪੈਣ ਤੋਂ ਬਾਅਦ ਦਾਦੀ ਦੀਆਂ ਨਸਾਂ ਸੁੱਜਣ ਦੀ ਨੌਬਤ ਆ ਗਈ ਸੀ। ਇਕ ਹੋਰ ਗੱਲ ਜਿਹੜੀ ਦਾਦੀ ਬਾਰੇ ਯਾਦ ਹੈ, ਮੈਨੂੰ ਪਿੰਡ ਉੜਾਪੜ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਗਏ ਨੂੰ ਇਕ ਦਿਨ ਚਾਚੀ ਦੀ ਧੀ ਇਹ ਕਹਿ ਕੇ ਲੈਣ ਆ ਗਈ ਸੀ: “ਬੇਬੇ ਮਰ ਗਈ।” ਮੈਂ ਘਰ ਆ ਕੇ ਪੇਟੀਆਂ ਵਾਲੇ ਪਿਛਲੇ ਅੰਦਰ ਪਏ ਵਾਣ ਦੇ ਮੰਜੇ ਉਪਰ ਡਿੱਗ ਕੇ ਚਿਰਾਂ ਤੱਕ ਰੋਂਦਾ ਰਿਹਾ ਸਾਂ।
ਮੇਰੀ ਮਾਂ ਤਾਂ ਖੈਰ ਚੰਗੀ-ਭਲੀ ਸੀ। ਤਿੰਨ ਪੁੱਤਾਂ ਦੀ ਮਾਂ ਹਵਾ ਵਿਚ ਉੱਡਦੀ ਫਿਰਿਆ ਕਰੇ। ਉਂਜ ਬੇਬੇ ਨੂੰ ਪੁੱਤਾਂ ਨਾਲੋਂ ਘਰ ਵਿਚ ਆਉਣ ਵਾਲੀਆਂ ਨੂੰਹਾਂ ਦਾ ਵਧੇਰੇ ਚਾਅ ਸੀ। ਉਹਨੂੰ ਚੰਗਾ ਕੱਪੜਾ ਪਾਉਣ ਲਈ ਜਾਂ ਸਬਜ਼ੀ ਵਿਚ ਘਿਉ ਪਾ ਕੇ ਖਾਣ ਲਈ ਕਹਿਣਾ ਤਾਂ ਉਸ ਦਾ ਇਕੋ ਜੁਆਬ ਹੁੰਦਾ, “ਬੱਸ! ਆ ਲੈਣ ਦੇ ਨੂੰਹਾਂ ਨੂੰ… ਮੰਜੇ ‘ਤੇ ਬੈਠੀ ਰਾਜ ਕਰਿਆ ਕਰੂੰ। ਮੰਜੇ ‘ਤੇ ਬੈਠੀ ਨੂੰ ਨੂੰਹਾਂ ਦੇ ਹੱਥ ਦੀ ਪੱਕੀ ਮਿਲਿਆ ਕਰੂ।” ਉਸ ਨੂੰ ਪੜ੍ਹੀਆਂ-ਲਿਖੀਆਂ ਨੂੰਹਾਂ ਆਉਣ ਦਾ ਬਾਕੀਆਂ ਤੋਂ ਵੱਖਰਾ ਹੀ ਚਾਅ ਸੀ। ਕਦੀ ਗੱਲ ਤੁਰਨ ਉੱਤੇ ਆਖਿਆ ਕਰੇ: “ਮੈਂ ਕਿਹੜਾ ਫਿਰ ਕੰਮ ਕਰਨਾ, ਦਿਨ ‘ਚ ਇਕ ਲਾਹੂੰ ਇਕ ਪਾਊਂ।”
ਪਰ ਵੱਡੇ ਵੀਰ ਦੇ ਵਿਆਹ ਦੇ ਕੁਝ ਮਹੀਨਿਆਂ ਬਾਅਦ ਉਹਨੂੰ ਵੀ ਢਿੱਡ ਵਿਚ ਵੱਟ ਪੈ ਕੇ ਮਰੋੜ ਆਉਣ ਲੱਗ ਪਏ। ਹਰ ਦੂਜੇ ਦਿਨ ਉਹ ਦਾਦੀ ਵਾਂਗ ਚਾਹ ਵਿਚ ਲੌਂਗ ਉਬਾਲ ਕੇ ਜਾਂ ਫਿਰ ਚਾਹ ਵਿਚ ਠੰਢਾ ਪਾਣੀ ਪਾ ਕੇ ਪੀਣ ਲੱਗ ਪਈ। ਦਾਦੀ ਦੇ ਵੇਲਿਆਂ ਨਾਲੋਂ ਮਾਂ ਦਾ ਵਕਤ ਹੁਣ ਬਦਲ ਗਿਆ ਸੀ। ਡਾਕਟਰਾਂ ਨੇ ਮਾਂ ਦੇ ਢਿੱਡ ਵਿਚ ਅਲਸਰ ਹੋਣ ਬਾਰੇ ਦੱਸ ਦਿੱਤਾ। ਉਸ ਦੇ ਸਿਰ ਨੂੰ ਜਦੋਂ ਕੁਝ ਚੜ੍ਹਦਾ ਲੱਗਦਾ ਤਾਂ ਉਹ ਮੰਜੇ ‘ਤੇ ਢੇਰੀ ਹੋ ਜਾਂਦੀ। ਮੈਨੂੰ ਯਾਦ ਹੈ, ਮਾਂ ਨੇ ਹੋਰ ਸੱਸਾਂ ਵਾਂਗ ਨੂੰਹ ਮਾੜੀ ਹੋਣ ਦਾ ਰੌਲਾ ਤਾਂ ਨਹੀਂ ਪਾਇਆ ਪਰ ਚੁੱਪ-ਚੁਪੀਤੇ ਆਪ ਹਵੇਲੀ ‘ਚ ਆਪਣੇ ਭਾਂਡੇ ਟੀਂਡੇ ਰੱਖ ਕੇ ਸਾਨੂੰ ਇਹ ਕਹਿ ਗਈ ਸੀ ਕਿ ਵੱਡੀ ਨੂੰ ਉਸ ਦੀ ਮਰੀ ‘ਤੇ ਵੀ ਹੱਥ ਨਾ ਲਾਉਣ ਦਿਓ।
ਹੁਣ ਦਹਾਕਿਆਂ ਬਾਅਦ ਜਦੋਂ ਜ਼ਮਾਨਾ ਬਿਲਕੁਲ ਬਦਲ ਗਿਆ ਹੈ ਤਾਂ ਮੇਰੀ ਪਤਨੀ ਵੀ ਢਿੱਡ ਵਿਚ ਵੱਟ ਉੱਠਦਿਆਂ ਹੀ ਦਾਦੀ ਅਤੇ ਮਾਂ ਵਾਂਗ ਚਾਹ ਵਿਚ ਲੌਂਗ ਉਬਾਲ ਕੇ ਜਾਂ ਚਾਹ ਵਿਚ ਠੰਢਾ ਪਾਣੀ ਪਾ ਕੇ ਪੀਣ ਲੱਗ ਪਈ ਹੈ। ਪਹਿਲਾਂ-ਪਹਿਲ ਮੇਰੀ ਪਤਨੀ ਦੇ ਢਿੱਡ ਵਿਚ ਵੱਟ ਉਦੋਂ ਪੈਣ ਲੱਗੇ, ਜਦੋਂ ਪੁੱਤਰ ਕਾਲਜ ਤੋਂ ਆ ਕੇ ਸਿੱਧਾ ਮੰਜੇ ‘ਤੇ ਡਿੱਗ ਪੈਂਦਾ ਅਤੇ ਡਿੱਗਦੇ ਸਾਰ ਹੀ ਉਹਨੂੰ ਨੀਂਦ ਆ ਜਾਂਦੀ। ਫਿਰ ਸੂਰਜ ਢਲਦਿਆਂ ਹੀ ਉਹ ਬਾਜ਼ਾਰ ਵੱਲ ਨਿਕਲ ਤੁਰਦਾ, ਤੇ ਪਤਨੀ ਦਰਵਾਜ਼ਾ ਭਿੜਨ ਦਾ ਖੜਾਕ ਸੁਣ ਕੇ ਬੈੱਡਰੂਮ ਨਾਲ ਅਟੈਚ ਬਾਥਰੂਮ ਵਿਚ ਵੜ ਕੇ ਦਰਵਾਜ਼ਾ ਜ਼ੋਰ ਨਾਲ ਬੰਦ ਕਰ ਲੈਂਦੀ।
ਹੁਣ ਤਾਂ ਹੁਣ ਪਹਿਲਾਂ ਨਾਲੋਂ ਵੀ ਵਧੇਰੇ ਚੁੱਪ ਰਹਿਣ ਲੱਗ ਪਈ ਹੈ। ਮੇਰੇ ਨਾਲ ਵੀ ਮਤਲਬ ਦੀ ਹੀ ਗੱਲ ਕਰਦੀ ਹੈ। ਪਿਛਲੇ ਦਿਨੀਂ ਸਿਰਫ ਇਕ ਵਾਰ ਉਹਨੇ ਉੱਚੀ ਉੱਚੀ ਕੂਕਾਂ ਮਾਰ ਕੇ ਮੇਰੇ ਸਾਹਮਣੇ ਢਿੱਡ ਹਲਕਾ ਕੀਤਾ ਸੀ, ਜਦੋਂ ਉਹਨੇ ਪੁੱਤ ਦੀ ਜੇਬ ਵਿਚੋਂ ਹਲਕੇ ਗੁਲਾਬੀ ਰੰਗ ਦੀਆਂ ਗੋਲੀਆਂ ਦਾ ਪੱਤਾ ਅਤੇ ਬੈੱਡ ਦੇ ਦਰਾਜ਼ ਵਿਚੋਂ ਤਿੰਨ ਪੁੜੀਆਂ ਮੇਰੇ ਸਾਹਮਣੇ ਲਿਆ ਧਰੀਆਂ ਸਨ। ਅੱਜ ਤਾਂ ਸਮਝੋ ਹੱਦ ਹੀ ਹੋ ਗਈ ਸੀ, ਜਦੋਂ ਕੱਪੜੇ ਧੋਣ ਲੱਗਿਆਂ ਮੁੰਡੇ ਦੀ ਪੈਂਟ ਦੀ ਜੇਬ ਕਾਲੀ, ਲੁੱਕ ਵਰਗੀ ਚੀਜ਼ ਨਾਲ ਜੁੜੀ ਜੁੜੀ ਨਜ਼ਰੀਂ ਪਈ ਸੀ। ਉਹਦੀ ਬੇਵਸੀ ਦੇਖ ਕੇ ਮੈਂ ਉਹਨੂੰ ਧੱਕੇ ਨਾਲ ਹੀ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਜਾਂਚ-ਪੜਤਾਲ ਦੌਰਾਨ ਪਰਿਵਾਰ ਦਾ ਪੂਰਾ ਪਿਛੋਕੜ ਫਰੋਲਿਆ। ਡਾਕਟਰ ਲਈ ਗੱਲ ਜੁੜਦੀ ਜੁੜਦੀ ਜੁੜ ਗਈ ਸੀ। ਉਹ ਡਾਕਟਰ ਨੂੰ ਦੱਸਦੀ ਗਈ ਕਿ ਉਹਦੇ ਪਤੀ ਦੀ ਦਾਦੀ ਅਤੇ ਮਾਂ ਨੂੰ ਵੀ ਪੇਟ ਵਿਚ ਇਸੇ ਤਰ੍ਹਾਂ ਵੱਟ ਉੱਠਦੇ ਹੁੰਦੇ ਸਨ, ਸ਼ਾਇਦ ਉਹਨੂੰ ਵੀ ਉਸੇ ਬਿਮਾਰੀ ਨੇ ਘੇਰਾ ਪਾ ਲਿਆ ਹੈ। ਡਾਕਟਰ ਨੇ ਉਹਦਾ ਰੋਗ ਫੜ ਲਿਆ ਸੀ। ਰਾਤ ਨੂੰ ਸੌਣ ਵੇਲੇ ਦੋ ਅਤੇ ਸਵੇਰੇ ਇਕ ਗੋਲੀ ਖਾਣ ਦੀ ਸਲਾਹ ਦਿੰਦਿਆਂ ਪਰਚੀ ਸਾਡੇ ਹੱਥ ਫੜਾ ਦਿੱਤੀ ਸੀ। ਨਾਲ ਹੀ ਡਾਕਟਰ ਨੇ ਨੀਂਦ ਵਧੇਰੇ ਆਉਣ ਦੀ ਚਿਤਾਵਨੀ ਦਿੱਤੀ ਸੀ।
ਮੈਂ ਦਵਾਈ ਲੈਣ ਲਈ ਕੈਮਿਸਟ ਦੀ ਦੁਕਾਨ ‘ਤੇ ਖੜ੍ਹਾ ਸੋਚ ਰਿਹਾ ਸਾਂ ਕਿ ਸਦੀ ਬਦਲ ਗਈ, ਪੀੜ੍ਹੀਆਂ ਅੱਗੇ ਤੁਰ ਪਈਆਂ ਪਰ ਢਿੱਡ ਅੰਦਰਲੇ ਵੱਟ ਉੱਠਣੋਂ ਨਹੀਂ ਹਟੇ। ਅਚਨਚੇਤ ਮੇਰੀ ਨਿਗ੍ਹਾ ਕੈਮਿਸਟ ਦੇ ਕਾਊਂਟਰ ‘ਤੇ ਪਈਆਂ ਦੂਜੀਆਂ ਪਰਚੀਆਂ ਉੱਤੇ ਪਈ। ਦੇਖਦਿਆਂ ਸਾਰ ਲੰਮਾ ਹਉਕਾ ਭਰਿਆ ਗਿਆ। ਇਨ੍ਹਾਂ ਪਰਚੀਆਂ ਵਿਚੋਂ ਬਹੁਤੀਆਂ ਉੱਤੇ ਡਾਕਟਰ ਦੀ ਲਿਖਤ ਵਾਲੇ ‘ਕੂੰ-ਕੌਂਕੜੇ’ ਮੇਰੇ ਵਾਲੀ ਪਰਚੀ ਨਾਲ ਮਿਲਦੇ-ਜੁਲਦੇ ਜਾਪਦੇ ਸਨ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback