Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਕਾਰਲਾ ਦੀਆਂ ਬੋਧ ਗੁਫ਼ਾਵਾਂ--ਮਨਮੋਹਨ ਬਾਵਾ
ਕੁਝ ਵਰ੍ਹੇ ਪਹਿਲਾਂ ਮੈਂ ਆਪਣੇ ਇੰਗਲੈਂਡ ਤੋਂ ਆਏ ਇਕ ਦੋਸਤ ਓਮ ਪ੍ਰਕਾਸ਼ ਨਾਲ ਕਾਰਲਾ ਦੀਆਂ ਪ੍ਰਸਿੱਧ ਬੋਧ ਗੁਫ਼ਾਵਾਂ ਨੂੰ ਵੇਖਣ ਦਾ ਪ੍ਰੋਗਰਾਮ ਬਣਾਇਆ। ਅਸੀਂ ਪਹਿਲਾਂ ਮੁੰਬਈ ਪਹੁੰਚੇ ਅਤੇ ਉਸ ਤੋਂ ਬਾਅਦ ਮੁੰਬਈ ਤੋਂ 83 ਕਿਲੋਮੀਟਰ ਦੂਰ ਲੋਨਾਵਲਾ ਪਹੁੰਚੇ।
ਲੋਨਾਵਲਾ ਪਹੁੰਚਣ ਤੋਂ ਅਗਲੇ ਦਿਨ ਅਸੀਂ ਆਟੋਰਿਕਸ਼ਾ ’ਚ ਬੈਠ ਕੇ ਲੋਨਾਵਲਾ ਤੋਂ ਗਿਆਰਾਂ ਕਿਲੋਮੀਟਰ ਦੂਰ ਕਾਰਲਾ ਗੁਫ਼ਾ ਵਾਲੀ ਪਹਾੜੀ ਦੇ ਪੈਰਾਂ ’ਚ ਜਾ ਪਹੁੰਚੇ। ਗੁਫ਼ਾ ਤਕਰੀਬਨ 500 ਮੀਟਰ ਉਪਰ ਹੈ। ਇਹ ਚੜ੍ਹਾਈ ਪੌੜੀਆਂ ਰਾਹੀਂ ਚੜ੍ਹਦਿਆਂ ਅਸੀਂ ਗੁਫ਼ਾ ਕੋਲ ਪਹੁੰਚ ਕੇ ਅੰਦਰ ਜਾਣ ਲਈ ਟਿਕਟ ਖਰੀਦੀ ਅਤੇ ਗੁਫ਼ਾ ਦੇ ਮੂੰਹ ਕੋਲ ਜਾ ਪਹੁੰਚੇ। ਇਸ ਦੇ ਮੂੰਹ ਦੇ ਬਾਹਰ ਕਰਕੇ ਇਕ ਬਹੁਤ ਹੀ ਸਾਧਾਰਨ ਢੰਗ ਦਾ ਬਣਿਆ ਛੋਟਾ ਜਿਹਾ ਹਿੰਦੂ ਮੰਦਰ ਹੈ। ਇਹ ਸ਼ਾਇਦ ਦੋ ਤਿੰਨ ਸੌ ਸਾਲ ਪੁਰਾਣਾ ਜਾਂ ਇਸ ਤੋਂ ਵੀ ਪਹਿਲਾਂ ਦਾ ਬਣਿਆ ਹੋਇਆ ਹੈ। ਇਸ ਗੁਫ਼ਾ ਦਾ ਨਿਰਮਾਣ ਦੂਜੀ ਸਦੀ ਪੂਰਵ ਈਸਵੀ ਤੋਂ ਲੈ ਕੇ ਚੌਥੀ ਸਦੀ ਦਰਮਿਆਨ ਹੋਇਆ ਮੰਨਿਆ ਜਾਂਦਾ ਹੈ। ਅੰਦਰ ਦਾਖ਼ਲ ਹੁੰਦਿਆਂ ਹੀ ਜੋ ਵੇਖਦੇ ਹਾਂ, ਉਹ ਵੇਖ ਕੇ ਆਦਮੀ ਹੈਰਾਨ ਰਹਿ ਜਾਂਦਾ ਹੈ ਕਿ ਇਸ ਨੂੰ ਮਨੁੱਖ ਦੇ ਹੱਥਾਂ ਨੇ ਛੈਣੀਆਂ ਨਾਲ ਕੱਟ ਕੱਟ ਕੇ ਬਣਾਇਆ ਹੋਵੇਗਾ?ਕਾਰਲਾ ਦੀਆਂ ਗੁਫ਼ਾਵਾਂ ਅਤੇ ਸਾਂਚੀ ਦੇ ਸਤੂਪ ਦੇ ਨਿਰਮਾਣ ਸਮੇਂ ਹੀ ਭਾਰਤ ’ਚ ਗੁਫ਼ਾਵਾਂ ਬਣਾਉਣ ਦੀ ਪਰੰਪਰਾ ਸ਼ੁਰੂ ਹੋਈ। ਇਸ ਦਾ ਸਿਲਸਿਲਾ ਤਕਰੀਬਨ ਇਕ ਹਜ਼ਾਰ ਸਾਲ ਤਕ ਚਲਦਾ ਰਿਹਾ। ਮਹਾਤਮਾ ਬੁੱਧ ਦੇ ਆਦੇਸ਼ ਅਨੁਸਾਰ ਬੋਧ ਭਿਕਸ਼ੂਆਂ ਨੇ ਸਾਰਾ ਸਾਲ ਵੱਖ ਵੱਖ ਸਥਾਨਾਂ ’ਤੇ ਘੁੰਮਦਿਆਂ ਬੁੱਧ ਧਰਮ ਦਾ ਪ੍ਰਚਾਰ ਕਰਨਾ ਹੁੰਦਾ ਸੀ, ਸਿਵਾਏ ਬਰਸਾਤ ਦੇ ਦੋ ਤਿੰਨ ਮਹੀਨਿਆਂ ਦੇ। ਇਨ੍ਹਾਂ ਦੋ ਤਿੰਨ ਮਹੀਨਿਆਂ ਵਿਚਕਾਰ ਬੋਧ ਭਿਕਸ਼ੂਆਂ ਨੇ ਇਸ ਦੌਰਾਨ ਆਪਣੇ ਵਾਸ ਲਈ ਪਹਿਲਾਂ ਬਣੀਆਂ ਬਣਾਈਆਂ ਪ੍ਰਕ੍ਰਿਤਕ ਗੁਫ਼ਾਵਾਂ ਲੱਭੀਆਂ। ਫਿਰ ਇਨ੍ਹਾਂ ਨੂੰ ਕੱਟ ਕੱਟ ਕੇ ਵਿਸਤਾਰ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਕਾਰਲਾ, ਅਜੰਤਾ, ਐਲੋਰਾ ਦੀਆਂ ਵੱਡੀਆਂ ਵੱਡੀਆਂ ਗੁਫ਼ਾਵਾਂ ਦੇ ਨਿਰਮਾਣ ਦਾ ਸਿਲਸਿਲਾ ਸ਼ੁਰੂ ਹੋਇਆ।
ਫਰਸ਼ ਤੋਂ ਲੈ ਕੇ ਘੋੜੇ ਦੇ ਖੁਰ ਦੀ ਸ਼ਕਲ ਵਾਲੀ ਛੱਤ ਦੀ ਉਚਾਈ 50 ਫੁੱਟ, ਲੰਬਾਈ 124 ਫੁੱਟ ਅਤੇ ਚੌੜਾਈ ਵੀ 50 ਫੁੱਟ ਹੈ। ਇਸ ਦੇ ਚੇਤਯ (ਮੰਡਪ) ਦੇ ਦੋਵੇਂ ਪਾਸੇ 37 ਸਤੰਭ ਹਨ। ਸਤੰਭਾਂ ਦੇ ਉਪਰਲੇ ਭਾਗ ’ਤੇ ਹਾਥੀਆਂ ਉਪਰ ਬੈਠੇ ਸਵਾਰਾਂ ਦੀਆਂ ਮੂਰਤੀਆਂ ਹਨ। ਚੇਤਯ ਦੇ ਅਖੀਰਲੇ ਸਿਰੇ ’ਤੇ ਛੋਟੇ ਆਕਾਰ ਦਾਇਕ ਬੋਧ ਸਤੂਪ ਹੈ। ਪਰਿਕਰਮਾ ਕਰਨ ਲਈ ਇਸ ਦੁਆਲੇ ਸਥਾਨ ਛੱਡਿਆ ਹੋਇਆ ਹੈ। ਇਸ ਗੁਫ਼ਾ ’ਚ ਵੜਨ ਤੋਂ ਪਹਿਲਾਂ ਸੱਜੇ ਖੱਬੇ ਤਿੰਨ ਇਸਤਰੀ-ਪੁਰਸ਼ ਜੋੜਿਆਂ ਦੇ ਆਦਮਕੱਦ ਬੁੱਤ ਹਨ। ਅਨੁਮਾਨ ਹੈ ਕਿ ਇਹ ਛੇ ਮੂਰਤੀਆਂ ਉਨ੍ਹਾਂ ਵਪਾਰੀ ਜੋੜਿਆਂ ਦੀਆਂ ਹਨ ਜਿਨ੍ਹਾਂ ਨੇ ਇਸ ਗੁਫ਼ਾ ਦੇ ਨਿਰਮਾਣ ਲਈ ਧਨ ਦਿੱਤਾ ਹੋਵੇਗਾ। ਇਹ ਵੀ ਅਨੁਮਾਨ ਹੈ ਕਿ ਇਸ ਗੁਫ਼ਾ ਦੇ ਨਿਰਮਾਣ ਦਾ ਕੰਮ ਦੋ-ਤਿੰਨ ਸੌ ਸਾਲ ਤੱਕ ਚਲਦਾ ਰਿਹਾ ਹੋਵੇਗਾ। ਇਨ੍ਹਾਂ ਛੇ ਮੂਰਤੀਆਂ ਤੋਂ ਸਾਨੂੰ ਇਹ ਵੇਖਣ ਨੂੰ ਮਿਲਦਾ ਹੈ ਕਿ ਅੱਜ ਤੋਂ ਦੋ ਹਜ਼ਾਰ ਵਰ੍ਹੇ ਪਹਿਲਾਂ ਇਸਤਰੀ ਪੁਰਸ਼ ਕਿਸ ਤਰ੍ਹਾਂ ਦੇ ਵਸਤਰ ਪਹਿਨਦੇ ਸਨ।
ਕਾਰਲਾ ਦੀਆਂ ਗੁਫ਼ਾਵਾਂ ਵੇਖਣ ਤੋਂ ਬਾਅਦ ਅਸੀਂ ਥੱਲੇ ਉਤਰ ਕੇ ਇਕ ਢਾਬੇ ਤੋਂ ਨਾਸ਼ਤਾ ਕੀਤਾ। ਮੈਂ ਓਮ ਪ੍ਰਕਾਸ਼ ਨੂੰ ਦੱਸਿਆ ਕਿ ਇਸ ਤੋਂ ਕੁਝ ਕਿਲੋਮੀਟਰ ਦੂਰ ਕੁਝ ਹੋਰ ਗੁਫ਼ਾਵਾਂ ਵੀ ਹਨ। ਪਰ ਉਸ ਦੇ ਪ੍ਰਤੀਕਰਮ ਤੋਂ ਜਾਪਿਆ ਕਿ ਉਸ ਨੂੰ ਇਹ ਕੁਝ ਵੇਖਣ ’ਚ ਕੋਈ ਦਿਲਚਸਪੀ ਨਹੀਂ। ਮੈਂ ਜ਼ਰਾ ਖਿੱਝ ਕੇ ਉਸ ਨੂੰ ਆਖਿਆ ਕਿ ਫਿਰ ਤੂੰ ਇੱਥੇ ਹੀ ਬੈਠਾ ਰਹਿ। ਮੇਰੇ ਤੋਂ ਮੁੜ ਮੁੜ ਇਸ ਪਾਸੇ ਨਹੀਂ ਆਇਆ ਜਾਣਾ। ਮੈਂ ਵੇਖ ਕੇ ਆਉਂਦਾ ਹਾ। ਓਮ ਪ੍ਰਕਾਸ਼ ਬਦੋਬਦੀ ਹੀ ਮੇਰੇ ਨਾਲ ਤੁਰ ਪਿਆ ਅਤੇ ਅਸੀਂ ਇਕ ਆਟੋਰਿਕਸ਼ਾ ਰਾਹੀਂ ਤਕਰੀਬਨ ਦਸ ਕਿਲੋਮੀਟਰ ਦੂਰ ਭੱਜ-ਭੇਦਸਾ ਗੁਫ਼ਾਵਾਂ ਵੱਲ ਤੁਰ ਪੈਂਦੇ ਹਾਂ।ਇਹ ਗੁਫ਼ਾਵਾਂ ਕਾਰਲਾ ਗੁਫ਼ਾ ਵਾਂਗ ਬਹੁਤੀਆਂ ਪ੍ਰਭਾਵਸ਼ਾਲੀ ਨਹੀਂ, ਪਰ ਪੁਰਾਤੱਤਵ ਦ੍ਰਿਸ਼ਟੀਕੋਣ ਤੋਂ ਕਾਫ਼ੀ ਮਹੱਤਵਪੂਰਨ ਹਨ। ਕਿਹਾ ਜਾਂਦਾ ਹੈ ਕਿ ਇਨ੍ਹਾਂ ਦਾ ਨਿਰਮਾਣ ਕਾਰਲਾ ਅਤੇ ਅਜੰਤਾ-ਐਲੋਰਾ ਦੀਆਂ ਗੁਫ਼ਾਵਾਂ ਦੇ ਨਿਰਮਾਣ ਤੋਂ ਪਹਿਲਾਂ ਹੋਇਆ ਸੀ। ਭੱਜ ਗੁਫ਼ਾ ਦੇ ਚੇਤਯ (ਚੇਤਯ ਸ਼ਬਦ ਚਿੰਤਨ ਤੋਂ ਬਣਿਆ ਹੈ) ਅੰਦਰ ਬੈਠ ਕੇ ਬੋਧ ਭਿਕਸ਼ੂ ਧਿਆਨ-ਚਿੰਤਨ ਕਰਦੇ ਸਨ। ਇਸ ਗੁਫ਼ਾ ਦੇ ਬਾਹਰ ਕਰਕੇ ਇੰਦਰ ਦੇਵਤਾ ਨੂੰ ਇਕ ਹਾਥੀ ਉੱਤੇ ਬੈਠਾ ਦਿਖਾਇਆ ਗਿਆ ਹੈ। ਹਾਥੀ ਨੇ ਆਪਣੀ ਸੁੰਡ ’ਚ ਇਕ ਪੁੱਟੇ ਰੁੱਖ ਨੂੰ ਚੁੱਕਿਆ ਹੈ। ਇਸ ਦੇ ਉਪਰ ਦਰਬਾਰੀਆਂ ਨਾਲ ਘਿਰਿਆ ਇਕ ਰਾਜਾ ਬੈਠਾ ਹੈ। ਦੂਜੇ ਉਕਰੇ ਚਿੱਤਰ ’ਚ ਸੂਰਜ ਦੇਵਤਾ ਚਾਰ ਘੋੜਿਆਂ ਵਾਲੇ ਇਕ ਰੱਥ ਉਪਰ ਬੈਠਾ ਦਿੱਸਦਾ ਹੈ ਜਿਸ ਨੇ ਆਪਣੀ ਸ਼ਕਤੀ ਨਾਲ ‘ਹਨੇਰੇ ਦੇ ਰਾਖਸ਼’ ਨੂੰ ਭੁੰਜੇ ਸੁੱਟਿਆ ਹੋਇਆ ਹੈ। ਇਸ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਬੋਧ ਸਮਾਰਕਾਂ, ਗੁਫ਼ਾਵਾਂ ਤੇ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ, ਬੁੱਤ ਆਦਿ ’ਚ ਇਕ ਨਿਵੇਕਲਾਪਣ ਹੈ।
ਇਨ੍ਹਾਂ ਗੁਫ਼ਾਵਾਂ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਤੋਂ ਪਹਿਲਾਂ ਮੂਰਤੀ ਕਲਾ ਦੀ ਸ਼ੁਰੂਆਤ ਹੀ ਨਹੀਂ ਸੀ ਹੋਈ। ਹਿੰਦੂ ਮੱਤ ਦੇ ਇਤਿਹਾਸ ’ਚ ਇਸ ਸਮੇਂ ਤੋਂ ਪਹਿਲਾਂ ਸ਼ਿਵ, ਇੰਦਰ ਦੇਵਤਾ ਅਤੇ ਸੂਰਜ ਦੇਵਤਾ ਤੋਂ ਇਲਾਵਾ ਹੋਰ ਕੋਈ ਦੇਵਤਾ, ਅਵਤਾਰ ਜਾਂ ਤਾਂ ਹੁੰਦਾ ਹੀ ਨਹੀਂ ਸੀ ਜਾਂ ਉਸ ਦਾ ਜ਼ਿਕਰ ਵੇਦਾਂ ਸ਼ਾਸਤਰਾਂ ਤੱਕ ਹੀ ਸੀਮਿਤ ਸੀ।ਵਿਸ਼ਨੂੰ ਦੇ ਅਵਤਾਰ ਕ੍ਰਿਸ਼ਨ, ਰਾਮ ਜਾਂ ਹੋਰ ਦੇਵੀ-ਦੇਵਤਿਆਂ ਦਾ ਜ਼ਿਕਰ ਬਾਅਦ ਦੇ ਪੁਰਾਣਾਂ, ਗਰੰਥਾਂ ’ਚ ਹੀ ਮਿਲਦਾ ਹੈ। ਕਾਰਲਾ ਦੀਆਂ ਗੁਫ਼ਾਵਾਂ ਅਤੇ ਸਾਂਚੀ ਦੇ ਸਤੂਪ ਦੇ ਨਿਰਮਾਣ ਤੋਂ ਕੁਝ ਵਰ੍ਹਿਆਂ ਬਾਅਦ ਮਹਾਤਮਾ ਬੁੱਧ ਦੀਆਂ ਮੂਰਤੀਆਂ ਹੋਂਦ ’ਚ ਆਉਣੀਆਂ ਸ਼ੁਰੂ ਹੋਈਆਂ। ਇਸ ਤੋਂ ਪਹਿਲਾਂ ਗੁਫ਼ਾਵਾਂ ’ਚ ਅਤੇ ਬਾਹਰ ਉਸਰੇ ਛੋਟੇ ਛੋਟੇ ਸਤੂਪਾਂ ਨੂੰ ਮਹਾਤਾਮਾ ਬੁੱਧ ਦਾ ਰੂਪ ਸਮਝਿਆ ਜਾਂਦਾ ਸੀ ਜਾਂ ਮਹਾਤਮਾ ਬੁੱਧ ਨੂੰ ‘ਰੁੱਖ’, ‘ਚੱਕਰ’, ‘ਸਤੂਪ’ ਆਦਿ ਦੇ ਪ੍ਰਤੀਕਾਂ ਦੁਆਰਾ ਪੇਸ਼ ਕੀਤਾ ਜਾਂਦਾ ਸੀ। ਇਨ੍ਹਾਂ ਸਤੂਪਾਂ ਅਤੇ ਪ੍ਰਤੀਕਾਂ ਦੀ ਸੰਗਤਰਾਸ਼ੀ ਨੂੰ ਭਾਰਤ ਦੀ ਮੂਰਤੀ ਕਲਾ ਦੀ ਸ਼ੁਰੂਆਤ ਕਿਹਾ ਜਾ ਸਕਦਾ ਹੈ। ਮੂਰਤੀ ਕਲਾ ਨਾਲ ਮੂਰਤੀ ਪੂਜਣ ਦਾ ਵੀ ਅਤੇ ਮੂਰਤੀਆਂ ਨੂੰ ਸਥਾਪਤ ਕਰਨ ਲਈ ਮੰਦਰਾਂ ਦਾ ਆਰੰਭ ਵੀ। ਇਸ ਤੋਂ ਬਾਅਦ ਅਮਰਾਵਤੀ ਦੇ ਸਤੂਪ, ਅਜੰਤਾ, ਐਲੋਰਾ, ਐਲੀਫੈਂਟਾ ਦੀਆਂ ਗੁਫ਼ਾਵਾਂ ਅਤੇ ਖਜੁਰਾਹੋ ਦੇ ਮੰਦਰ ਹੋਂਦ ਵਿਚ ਆਉਂਦੇ ਰਹੇ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback