Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਬੁਲੰਦ ਹੋ ਰਹੀ ਔਰਤ ਦੀ ਆਵਾਜ਼-- ਕਿਰਨ ਪਾਹਵਾ


    
  

Share
  

ਅੱਜ ਔਰਤਾਂ ਵੱਲੋਂ ਆਪਣੇ ਵਿਅਕਤੀਗਤ ਜੀਵਨ ਵਿਚ ਵੱਡੇ ਪੱਧਰ ’ਤੇ ਸੁਧਾਰ ਲਿਆਂਦਾ ਗਿਆ ਹੈ। ਦੁਨੀਆਂ ਦੇ ਹਰ ਦੇਸ਼ ਵਿਚ ਨਾਰੀ ਵੱਲੋਂ ਆਪੋ-ਆਪਣੇ ਖੇਤਰਾਂ ’ਚ ਬੁਲੰਦੀਆਂ ਦੇ ਝੰਡੇ ਗੱਡ ਕੇ ਘੱਟੋ-ਘੱਟ ਇਹ ਤਾਂ ਸਿੱਧ ਕਰ ਦਿੱਤਾ ਗਿਆ ਹੈ ਕਿ ਔਰਤ ਪੈਰ ਦੀ ਜੁੱਤੀ ਨਹੀਂ ਹੈ। ਭਾਵੇਂ ਆਪਣੀਆਂ ਮੰਜ਼ਿਲਾਂ ’ਤੇ ਸਫਲਤਾ ਦਾ ਪਰਚਮ ਲਹਿਰਾਉਣ ਵਾਲੀਆਂ ਔਰਤਾਂ ਦੀ ਗਿਣਤੀ ਹਾਲੇ ਬਹੁਤ ਘੱਟ ਹੈ, ਪਰ ਇਹ ਉਨ੍ਹਾਂ ਮੁਲਕਾਂ, ਸ਼ਹਿਰਾਂ, ਕਸਬਿਆਂ ਤੇ ਪਿੰਡਾਂ ’ਚ ਵੱਸਦੇ ਰੂੜੀਵਾਦੀ ਲੋਕਾਂ ਦੀ ਸੋਚ ’ਤੇ ਕਰਾਰੀ ਚਪੇੜ ਹੈ। ਜੇਕਰ ਅਸੀਂ ਆਪਣੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਇਹ ਔਰਤ ਸਾਨੂੰ ਕਦੇ ਜੁਝਾਰੂ ਰੂਪ ਵਿਚ ਮਾਈ ਭਾਗੋ ਬਣ ਕੇ ਨਜ਼ਰ ਆਉਂਦੀ ਹੈ, ਕਦੇ ਕੁਰਬਾਨੀ ਦੀ ਮੂਰਤ ਬਣ ਕੇ ਮਾਤਾ ਗੁਜਰੀ ਬਣ ਦਿਖਦੀ ਹੈ ਅਤੇ ਕਦੇ ਰਾਣੀ ਝਾਂਸੀ ਬਣ ਨਜ਼ਰ ਆਉਂਦੀ ਹੈ। ਇਹੋ ਜਿਹੇ ਮਹਾਨ ਇਤਿਹਾਸਕ ਕਿੱਸੇ ਹਨ, ਜਿਨ੍ਹਾਂ ਵਿਚ ਨਾਰੀ ਦੀ ਲਾਮਿਸਾਲ ਭੂਮਿਕਾ ਰਹੀ ਹੈ। ਇਤਿਹਾਸ ਦਾ ਨਾਰੀ ਲਈ ਬੰਨ੍ਹਿਆ ਗਿਆ ਮਾਣ-ਮੱਤਾ ਮੁੱਢ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦਾ ਗਿਆ ।
ਅਸੀਂ ਰੂੜੀਵਾਦੀ ਸਮਾਜ ਵਿਚ ਬੈਠ ਕੇ ਨਾਰੀ ਸਮਾਜ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਨ ਲੱਗੇ ਹਾਂ ਤਾਂ ਇਸ ਗੱਲ ਦੀ ਤਸੱਲੀ ਹੋ ਜਾਂਦੀ ਹੈ ਕਿ ਅੱਜ ਦੀ ਨਾਰੀ ਆਪਣੇ ਵਿਰੋਧੀ ਮੰਨੇ ਜਾਂਦੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੇ ਯੋਗ ਹੋ ਗਈ ਹੈ, ਪਰ ਫਿਰ ਵੀ ਇਹ ਸਾਰੀਆਂ ਸਿਫ਼ਤਾਂ, ਪ੍ਰਾਪਤੀਆਂ ਤੇ ਤਰੱਕੀਆਂ ਸਿੱਕੇ ਦੇ ਇਕ ਪਹਿਲੂ ਵਾਂਗ ਹੀ ਹਨ ਕਿਉਂਕਿ ਸਿੱਕੇ ਦਾ ਦੂਜਾ ਪਹਿਲੂ ਅੱਜ ਵੀ ਕੁਝ ਅਜਿਹਾ ਬਿਆਨ ਕਰਦਾ ਹੈ ਕਿ ਔਰਤ ਦੀ ਦੁਰਦਸ਼ਾ ਵੇਖ ਕੇ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਉੱਥੋਂ ਦੇ ਗਿਆਨ, ਵਿਗਿਆਨ ਦੀ ਤਰੱਕੀ ਮੁਤਾਬਕ ਹੀ ਔਰਤ ਦੀ ਆਜ਼ਾਦੀ ਤੇ ਸੁੱਖ ਸਹੂਲਤ ਆਬਾਦ ਹੋਈ ਹੈ। ਜਿਸ ਥਾਂ ’ਤੇ ਵੀ ਪੱਛੜਾਪਣ ਤੇ ਰੂੜੀਵਾਦ ਭਾਰੂ ਹੈ, ਉਨ੍ਹਾਂ ਥਾਵਾਂ ’ਤੇ ਔਰਤ ਨੂੰ ਅੱਜ ਵੀ ਕੁਲੱਛਣੀ, ਪੈਰ ਦੀ ਜੁੱਤੀ ਵਰਗੇ ਸ਼ਬਦਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗ਼ੁਲਾਮ ਤੇ ਬਿਮਾਰ ਮਾਨਸਿਕਤਾ ਦਾ ਆਪਣੇ ਹੀ ਘਰ ਤੋਂ ਸਾਹਮਣਾ ਕਰਨ ਵਾਲੀ ਔਰਤ ਜਦੋਂ ਘਰ ਤੋਂ ਬਾਹਰ ਪੈਰ ਪਾਉਂਦੀ ਹੈ ਤਾਂ ਉਸਨੂੰ ਥਾ ਥਾਂ ’ਤੇ ਭੁੱਖੀਆਂ ਨਜ਼ਰਾਂ ਨਾਲ ਵੇਖਣ ਵਾਲਿਆਂ ਦੀਆਂ ਟੋਲੀਆਂ ਬੇਸ਼ਰਮੀ ਦੀਆਂ ਹੱਦਾਂ ਟੱਪ ਜਾਂਦੀਆਂ ਹਨ। ਦਫ਼ਤਰਾਂ ਵਿਚ ਔਰਤ ਭਾਵੇਂ ਕਿਸੇ ਵੀ ਉੱਚ ਅਹੁਦੇ ’ਤੇ ਕਿਉਂ ਨਾ ਹੋਵੇ, ਫਿਰ ਵੀ ਉਸਨੂੰ ਆਪਣੇ ਔਰਤ ਹੋਣ ਦਾ ਫ਼ਰਕ ਕਿਸੇ ਨਾ ਕਿਸੇ ਰੂਪ ਵਿਚ ਨਜ਼ਰ ਵੀ ਆਉਂਦਾ ਰਹਿੰਦਾ ਹੈ ਤੇ ਸਤਾਉਂਦਾ ਵੀ ਰਹਿੰਦਾ ਹੈ। ਅੱਜ ਵੀ ਔਰਤ ਆਪਣਾ ਘਰ ਪਰਿਵਾਰ ਸਾਂਭਣ ਲਈ ਘਾਹ ਖੋਤਣ ਤੋਂ ਲੈ ਕੇ ਦੁਨੀਆਂ ਦੇ ਹਰ ਸਨਮਾਨਜਨਕ ਅਹੁਦੇ ਦੀ ਮਾਲਕ ਬਣ ਚੁੱਕੀ ਹੈ। ਪਰ ਫਿਰ ਵੀ ਉਸਨੂੰ ਇਕ ਔਰਤ ਮੰਨ ਕੇ ਕਮਜ਼ੋਰੀ ਦੇ ਰੂਪ ਵਿਚ ਦੇਖਣ ਵਾਲਿਆਂ ਦੀ ਕਮੀ ਨਹੀਂ ਹੈਨਾਰੀ ਜਾਤੀ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੁਝ ਇਤਿਹਾਸਕ ਫ਼ੈਸਲੇ ਲਏ, ਜਿਸਦੀ ਬਦੌਲਤ ਔਰਤ ਨੂੰ ਰਾਜਨੀਤੀ ਤੇ ਨੌਕਰੀ ਵਿਚ ਰਾਖਵਾਂਕਰਨ ਮਿਲ ਗਿਆ। ਇਸੇ ਕਰਕੇ ਹੀ ਅੱਜ ਮਜਬੂਰੀਵਸ ਮਰਦ ਪ੍ਰਧਾਨ ਸਮਾਜ ਨੂੰ ਔਰਤਾਂ ਦੀ ਅਧੀਨਗੀ ਸਵੀਕਾਰ ਕਰਨੀ ਪੈ ਰਹੀ ਹੈ। ਇਹ ਵੀ ਕੌੜਾ ਸੱਚ ਹੈ ਕਿ ਪੱਛੜੇ ਇਲਾਕਿਆਂ ਵਿਚ ਔਰਤ ਰਾਜਨੀਤਕ ਅਹੁਦਿਆਂ ’ਤੇ ਬਿਰਾਜਮਾਨ ਹੋ ਕੇ ਵੀ ਰਬੜ ਦੀ ਮੋਹਰ ਵਜੋਂ ਹੀ ਵਰਤੀ ਜਾ ਰਹੀ ਹੈ। ਇਸਦਾ ਕਾਰਨ ਸਪੱਸ਼ਟ ਹੈ ਕਿ ਔਰਤ ਨੂੰ ਸਿਰਫ਼ ਅਹੁਦੇ ਲਈ ਹੀ ਵਰਤਿਆ ਗਿਆ ਹੈ, ਨਾ ਕਿ ਇਸ ਗੱਲ ਨੂੰ ਤਵੱਜੋ ਦਿੱਤੀ ਗਈ ਕਿ ਔਰਤ ਨੂੰ ਸਿੱਖਿਅਕ ਤੇ ਜਾਗਰੂਕ ਕਰਕੇ ਇਸ ਯੋਗ ਬਣਾਇਆ ਜਾਵੇ ਕਿ ਉਹ ਆਪਣੇ ਅਹੁਦੇ ਲਈ ਖ਼ੁਦਮੁਖਤਿਆਰ ਹੋਵੇ। ਇਸ ਲਈ ਲੋੜ ਇਸ ਗੱਲ ਦੀ ਹੈ ਕਿ ਔਰਤ ਨੂੰ ਆਜ਼ਾਦ ਸੋਚ ਨਾਲ ਫ਼ੈਸਲੇ ਲੈਣ ਦੇ ਯੋਗ ਬਣਾਉਣ ਲਈ ਉਸਨੂੰ ਗਿਆਨਵਾਨ ਬਣਾ ਕੇ ਖੁੱਲ੍ਹੇ ਵਾਤਾਵਰਨ ਵਿਚ ਖੁੱਲ੍ਹੀ ਸੋਚ ਨਾਲ ਜਿਊਣ ਦਾ ਅਧਿਕਾਰ ਦਿੱਤਾ ਜਾਵੇ।
ਵਿਆਹੁਤਾ ਜੀਵਨ ਬਤੀਤ ਕਰਦੀਆਂ ਬਹੁਤੀਆਂ ਔਰਤਾਂ ਸਰੀਰਿਕ ਸੁੱਖ ਦੀ ਪ੍ਰਾਪਤੀ ਲਈ ਅਜੇ ਤਕ ਆਪਣੇ ਹੀ ਬੈੱਡਰੂਮ ਵਿਚ ਆਜ਼ਾਦ ਨਹੀਂ ਹਨ। ਉਨ੍ਹਾਂ ਦੇ ਜੀਵਨ ਸਾਥੀ ਆਪਣੀ ਇੱਛਾ ਮੁਤਾਬਿਕ ਸਰੀਰਿਕ ਸੁੱਖ ਦਾ ਸਮਾਂ ਤੇ ਵਿਧੀਆਂ ਨਿਰਧਾਰਤ ਕਰਦੇ ਹਨ, ਜਿਸਦੀ ਆੜ ਵਿਚ ਔਰਤ ਇਹੋ ਜਿਹੀ ਪੀੜਾ, ਜ਼ੁਲਮ ਤੇ ਅੱਤਿਆਚਾਰ ਦਾ ਸਾਹਮਣਾ ਵੀ ਕਰਦੀ ਹੈ, ਜਿਸਦਾ ਉਹ ਜ਼ਿਕਰ ਕਰਨ ਤੋਂ ਵੀ ਕਤਰਾ ਜਾਂਦੀ ਹੈ। ਇਸਦਾ ਨਤੀਜਾ ਇਹ ਹੈ ਕਿ ਅੱਜ ਬਹੁਗਿਣਤੀ ਵਿਚ ਔਰਤਾਂ ਆਪਣੇ ਮਨ ਦੇ ਚਾਵਾਂ ਤੇ ਇੱਛਾਵਾਂ ਨੂੰ ਇਸ ਕਦਰ ਦੱਬੀ ਬੈਠੀਆਂ ਹਨ ਕਿ ਉਹ ਦਿਮਾਗ਼ੀ ਰੋਗਾਂ ਦਾ ਸ਼ਿਕਾਰ ਹੋ ਰਹੀਆਂ ਹਨ।
ਇਹ ਸਮੇਂ ਦੀ ਤ੍ਰਾਸਦੀ ਹੀ ਹੈ ਕਿ ਜਿੱਥੇ ਔਰਤ ਆਪਣੀ ਆਜ਼ਾਦੀ ਨੂੰ ਲੈ ਕੇ ਢੰਡੋਰਾ ਪਿੱਟ ਰਹੀ ਹੈ, ਉੱਥੇ ਦੂਜੇ ਪਾਸੇ ਔਰਤ ਨਾਂ ਦੇ ਸਨਮਾਨਯੋਗ ਵਰਗ ਵਿਚ ਕੁਝ ਇਹੋ ਜਿਹੀ ਕੰਗਿਆਰੀ ਉੱਗ ਗਈ ਜੋ ਆਪਣੀ ਲਾਲਸਾ ਦੀ ਪੂਰਤੀ ਲਈ ਔਰਤ ਨੂੰ ਹੀ ਬਦਨਾਮ ਕਰਨ ’ਤੇ ਤੁਲੀ ਹੋਈ ਹੈ। ਜਿੱਥੇ ਔਰਤ ਆਪਣੇ ਹੱਕਾਂ ਤੋਂ ਜਾਗਰੂਕ ਨਾ ਹੋਣ ਦਾ ਖਾਮਿਆਜ਼ਾ ਭੁਗਤ ਰਹੀ ਹੈ, ਉੱਥੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਈਆਂ ਔਰਤਾਂ ਵਿਚੋਂ ਕੁਝ ਅਜਿਹੀਆਂ ਔਰਤਾਂ ਸਾਹਮਣੇ ਆ ਰਹੀਆਂ ਹਨ, ਜੋ ਆਪਣੇ ਆਪਣੇ ਹੱਕਾਂ ਲਈ ਬਣੇ ਕਾਨੂੰਨ ਦਾ ਨਾਜਾਇਜ਼ ਫਾਇਦਾ ਉਠਾ ਰਹੀਆਂ ਹਨ। ਰਾਤੋ-ਰਾਤ ਅਮੀਰ ਹੋਣ ਦੀ ਲਾਲਸਾ ਵਿਚ ਆਪਣੇ ਜ਼ਮੀਰ ਤੇ ਸਰੀਰ ਵੇਚਦੀਆਂ ਮੁੱਠੀ ਭਰ ਔਰਤਾਂ ਸਮੁੱਚੇ ਨਾਰੀ ਵਰਗ ਨੂੰ ਕਲੰਕਿਤ ਕਰ ਰਹੀਆਂ ਹਨ। ਜੇਕਰ ਅਸੀਂ ਆਪਣੇ ਦੇਸ਼ ਨੂੰ ਤਰੱਕੀ ਦੀਆਂ ਰਾਹਾਂ ’ਤੇ ਅੱਗੇ ਵਧਦਾ ਦੇਖਣਾ ਚਾਹੁੰਦੇ ਹਾਂ ਤਾਂ ਔਰਤ ਦਾ ਪੜ੍ਹਨਾ, ਲਿਖਣਾ ਤੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ ਹੋਵੇਗਾ। ਗੁਰੂਆਂ-ਪੀਰਾਂ ਵੱਲੋਂ ਦੱਸੇ ਗਏ ਸਿਧਾਂਤ ਅਨੁਸਾਰ ਔਰਤ ਨੂੰ ਇੱਜ਼ਤ, ਮਾਣ ਤੇ ਸਤਿਕਾਰ ਨਾਲ ਨਿਵਾਜਣ ਦੀ ਲੋੜ ਹੈ ਕਿਉਂਕਿ ਜਿਸ ਦਿਨ ਸਮੁੱਚੀ ਔਰਤ ਪੜ੍ਹ-ਲਿਖ ਜਾਵੇਗੀ, ਉਸ ਦਿਨ ਸਮੁੱਚਾ ਸਮਾਜ ਪੜ੍ਹਿਆ-ਲਿਖਿਆ ਹੋਵੇਗਾ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ