Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਸਰਘੀ ਦਾ ਚਮਕੀਲਾ ਤਾਰਾ ----ਡਾ. ਵਿਦਵਾਨ ਸਿੰਘ ਸੋਨੀ*


    
  

Share
  ਅੱਜਕੱਲ੍ਹ ਸਵੇਰ ਸਾਰ ਸੂਰਜ ਚੜ੍ਹਨ ਤੋਂ ਪਹਿਲਾਂ ਆਸਮਾਨ ਵਿਚ ਪੂਰਬ ਦਿਸ਼ਾ ਵਿਚ ਇਕ ਬਹੁਤ ਵੱਡਾ ਤਾਰਾ ਦਿਸਦਾ ਹੈ। ਦਰਅਸਲ, ਇਹ ਤਾਰਾ ਨਹੀਂ ਸਗੋਂ ਸੂਰਜ ਮੰਡਲ ਦਾ ਦੂਜਾ ਗ੍ਰਹਿ ਸ਼ੁੱਕਰ ਹੈ। ਤਾਰੇ ਤਾਂ ਖ਼ੁਦ ਆਪਣਾ ਪ੍ਰਕਾਸ਼ ਛੱਡਦੇ ਹਨ, ਪਰ ਸੂਰਜ ਦੁਆਲੇ ਘੁੰਮਣ ਵਾਲੇ ਗ੍ਰਹਿ ਸੂਰਜ ਦਾ ਪ੍ਰਕਾਸ਼ ਹੀ ਸਾਡੇ ਵੱਲ ਪਰਾਵਰਤਿਤ ਕਰਦੇ ਹਨ। ਸਾਡੀ ਧਰਤੀ ਵੀ ਗ੍ਰਹਿ ਹੈ ਜੋ ਸੂਰਜ ਮੰਡਲ ਵਿਚ ਤੀਜੇ ਨੰਬਰ ’ਤੇ ਆਉਂਦੀ ਹੈ। ਤਾਰਾ ਵਿਗਿਆਨ ਵਿਚ ਸ਼ੁੱਕਰ ਨੂੰ ਧਰਤੀ ਦੀ ਹੀ ਭੈਣ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਾ ਪੁੰਜ ਤੇ ਆਕਾਰ ਲਗਭਗ ਧਰਤੀ ਦੇ ਬਰਾਬਰ ਹੈ। ਧਰਤੀ ਦਾ ਵਿਆਸ 12,760 ਕਿਲੋਮੀਟਰ ਹੈ ਜਦੋਂਕਿ ਸ਼ੁੱਕਰ ਦਾ ਵਿਆਸ ਇਸ ਨਾਲੋਂ 640 ਕਿਲੋਮੀਟਰ ਘੱਟ ਹੈ ਅਤੇ ਪੁੰਜ ਧਰਤੀ ਦੇ 81.5 ਫ਼ੀਸਦੀ ਦੇ ਬਰਾਬਰ ਹੈ।
ਧਰਤੀ ਤੇ ਸ਼ੁੱਕਰ ਵਿਚ ਵੱਡਾ ਫ਼ਰਕ ਇਹ ਹੈ ਕਿ ਸੂਰਜ ਦੇ ਜ਼ਿਆਦਾ ਨੇੜੇ ਹੋਣ ਕਰਕੇ ਸ਼ੁੱਕਰ ਦੀ ਸਤਹਿ ਦਾ ਤਾਪਮਾਨ ਬਹੁਤ ਜ਼ਿਆਦਾ ਹੈ। ਇਹ ਔੌਸਤਨ 460 ਦਰਜਾ ਸੈਂਟੀਗ੍ਰੇਡ ਹੈ ਜਦੋਂਕਿ ਧਰਤੀ ’ਤੇ ਤਾਪਮਾਨ 56 ਦਰਜਾ ਸੈਂਟੀਗ੍ਰੇਡ ਤੋਂ ਵਧੇਰੇ ਕਦੇ ਨਹੀਂ ਹੋਇਆ। ਬੁੱਧ ਗ੍ਰਹਿ ਸ਼ੁੱਕਰ ਨਾਲੋਂ ਸੂਰਜ ਦੇ ਜ਼ਿਆਦਾ ਨੇੜੇ ਹੈ, ਪਰ ਉਸ ਉੱਪਰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 167 ਦਰਜਾ ਸੈਂਟੀਗ੍ਰੇਡ ਹੈ। ਸ਼ੁੱਕਰ ਗ੍ਰਹਿ ਸੂਰਜ ਦੁਆਲੇ 224 ਧਰਤ-ਦਿਨਾਂ ਵਿਚ ਪਰਿਕਰਮਾ ਕਰਦਾ ਹੈ, ਪਰ ਆਪਣੇ ਧੁਰੇ ਦੁਆਲੇ ਇਹ ਬਹੁਤ ਹੀ ਧੀਮੀ ਗਤੀ ਨਾਲ ਘੁੰਮਦਾ ਹੈ। 243 ਧਰਤ-ਦਿਨਾਂ ਵਿਚ ਇਕ ਵਾਰ। ਸੋ ਇਸ ਦਾ ਇਕ ਦਿਨ-ਰਾਤ ਧਰਤੀ ਦੇ 243 ਦਿਨ-ਰਾਤਾਂ ਦੇ ਤੁਲ ਹੈ। ਸ਼ੁੱਕਰ ਦਾ ਕੋਈ ਚੰਨ ਵੀ ਨਹੀਂ ਹੈ। ਇਹ ਸੂਰਜ ਦੇ ਜ਼ਿਆਦਾ ਨੇੜੇ ਹੋਣ ਕਰਕੇ ਉਸ ਉੱਪਰ ਡਿੱਗਣ ਤੋਂ ਬਚਣ ਲਈ ਤੇਜ਼ ਗਤੀ ਨਾਲ ਚੱਲਦਾ ਹੈ। ਧਰਤੀ ਦੇ ਹਿਸਾਬ ਨਾਲ ਅੱਠ ਕੁ ਮਹੀਨਿਆਂ ਵਿਚ ਹੀ ਸੂਰਜ ਦੀ ਇਕ ਪਰਿਕਰਮਾ ਪੂਰੀ ਕਰ ਲੈਂਦਾ ਹੈ। ਇਹ ਧਰਤੀ ਤੋਂ ਉਲਟ ਦਿਸ਼ਾ ਵਿਚ ਘੁੰਮਦਾ ਹੈ ਜਿਸ ਦਾ ਇਕ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਸ਼ੁਰੂ ਸ਼ੁਰੂ ਵਿਚ ਇਕ ਬਹੁਤ ਵੱਡਾ ਲਘੂ ਗ੍ਰਹਿ ਇਸ ਨਾਲ ਇੰਨੇ ਜ਼ੋਰ ਨਾਲ ਟਕਰਾਇਆ ਕਿ ਉਸ ਨੇ ਸ਼ੁੱਕਰ ਨੂੰ ਉਲਟਾ ਘੁੰਮਣ ਲਾ ਦਿੱਤਾ, ਪਰ ਹੌਲੀ ਹੌਲੀ।
ਸ਼ੁੱਕਰ ਦੇ ਉੱਪਰੀ ਵਾਯੂਮੰਡਲ ਵਿਚ ਸਲਫਰ ਡਾਇਆਕਸਾਈਡ ਤੇ ਗੰਧਕ ਦੇ ਤੇਜ਼ਾਬ ਦੀ ਬਹੁਤਾਤ ਵਾਲਾ ਸੰਘਣਾ ਬੱਦਲ ਹੈ ਜਿਸਨੇ ਸਾਰੇ ਗ੍ਰਹਿ ਨੂੰ ਘੇਰਿਆ ਹੋਇਆ ਹੈ। ਇਹ ਬੱਦਲ ਸ਼ੁੱਕਰ ਦੀ ਸਤਹਿ ਤੋਂ 50 ਕਿਲੋਮੀਟਰ ਉਚਾਈ ਤੋਂ ਲੈ ਕੇ ਕੋਈ 90 ਕਿਲੋਮੀਟਰ ਉਚਾਈ ਤਕ ਮੌਜੂਦ ਹੈ। ਇਹ ਸੰਘਣਾ ਬੱਦਲ ਸ਼ੁੱਕਰ ’ਤੇ ਪੈ ਰਹੇ ਸੂਰਜ ਦੇ ਪ੍ਰਕਾਸ਼ ਦਾ ਤਕਰੀਬਨ 60 ਫ਼ੀਸਦੀ ਪਰਾਵਰਤਿਤ ਕਰ ਦਿੰਦਾ ਹੈ। ਇਸੇ ਲਈ ਇਹ ਗ੍ਰਹਿ ਏਨਾ ਚਮਕਦਾ ਹੈ। ਸੰਘਣੇ ਬੱਦਲ ਦੇ ਹੇਠਾਂ ਜੋ ਗੈਸਾਂ ਹਨ ਉਨ੍ਹਾਂ ਵਿਚ ਲਗਭਗ 96 ਫ਼ੀਸਦੀ ਕਾਰਬਨ ਡਾਇਆਕਸਾਈਡ ਹੈ ਅਤੇ 3.4 ਫ਼ੀਸਦੀ ਨਾਈਟ੍ਰੋਜਨ। ਬਾਕੀ ਦੂਜੀਆਂ ਗੈਸਾਂ ਹਨ ਜਿਨ੍ਹਾਂ ਵਿਚ ਜਲ ਵਾਸ਼ਪ ਵੀ ਸ਼ਾਮਲ ਹਨ। ਸ਼ੁੱਕਰ ਦੀ ਸਤਹਿ ਤੋਂ ਉੱਪਰ ਤੱਕਿਆਂ ਸਾਰਾ ਆਕਾਸ਼ ਲਾਲ ਦਿਸਦਾ ਹੈ ਕਿਉਂਕਿ ਇਸ ਉੱਤੇ ਕਾਰਬਨ ਡਾਇਆਕਸਾਈਡ ਦੀ ਬਹੁਤਾਤ ਸਭ ਪਾਸੇ ਲਾਲ ਪ੍ਰਕਾਸ਼ ਖਿੰਡਾਉਂਦੀ ਹੈ। ਸ਼ੁੱਕਰ ਦੇ ਆਲੇ-ਦੁਆਲੇ ਵਾਯੂਮੰਡਲ ਦਾ ਤਾਪਮਾਨ 460 ਦਰਜਾ ਸੈਂਟੀਗ੍ਰੇਡ ਰਹਿੰਦਾ ਹੈ ਕਿਉਂਕਿ ਕਾਰਬਨ ਡਾਇਆਕਸਾਈਡ ਦੀ ਹੋਂਦ ਅਤੇ ਸਦੀਵੀ ਬੱਦਲਵਾਈ ਰਹਿਣ ਕਰਕੇ ਹਰਾ ਗ੍ਰਹਿ ਪ੍ਰਭਾਵ ਬਣ ਜਾਂਦਾ ਹੈ। ਇਸ ਦੇ ਉਲਟ ਬੁੱਧ ਗ੍ਰਹਿ ਉੱਤੇ ਦਿਨ ਦਾ ਤਾਪਮਾਨ 160 ਦਰਜਾ ਸੈਂਟੀਗ੍ਰੇਡ ਹੈ ਭਾਵੇਂ ਉਸ ਦੀ ਸੂਰਜ ਤੋਂ ਦੂਰੀ ਸ਼ੁੱਕਰ ਦੀ ਦੂਰੀ ਨਾਲੋਂ ਅੱਧੀ ਹੈ। ਇਸ ਦਾ ਕਾਰਨ ਬੁੱਧ ਦੀ ਸਤਹਿ ’ਤੇ ਗੈਸਾਂ ਦੀਅਣਹੋਂਦ ਹੈ ਜਿਸ ਕਰਕੇ ਉੱਥੇ ਹਰਾ ਗ੍ਰਹਿ ਪ੍ਰਭਾਵ ਉਤਪੰਨ ਨਹੀਂ ਹੁੰਦਾ। ਸ਼ੁੱਕਰ ਉੱਪਰ ਹਵਾ ਏਨੀ ਸੰਘਣੀ ਹੈ ਕਿ ਉਸ ਉੱਤੇ ਵਾਯੂਮੰਡਲੀ ਦਬਾਅ ਧਰਤੀ ਦੀ ਸਤਹਿ ਨਾਲੋਂ 92 ਗੁਣਾ ਅਧਿਕ ਰਹਿੰਦਾ ਹੈ। ਇਸ ਉੱਪਰ ਡਿੱਗਣ ਵਾਲੀਆਂ ਜਾਂ ਡਿੱਗਦੀਆਂ ਰਹੀਆਂ ਉਲਕਾਵਾਂ ਏਨੇ ਦਬਾਅ ਹੇਠ ਬਿਲਕੁਲ ਪਿਚਕ ਜਾਂਦੀਆਂ ਹਨ। ਸਿਰਫ਼ ਦੋ ਕਿਲੋਮੀਟਰ ਆਕਾਰ ਤੋਂ ਵੱਡੇ ਟੋਏ ਹੀ ਮੌਜੂਦ ਹਨ। ਇਸੇ ਕਾਰਨ ਸ਼ੁੱਕਰ ਦੀ ਸਤਹਿ ’ਤੇ ਉਲਕਾਵਾਂ ਦੁਆਰਾ ਉਤਪੰਨ ਛੋਟੇ ਟੋਏ ਨਹੀਂ ਦਿਸਦੇ। ਸ਼ੁੱਕਰ ਦਾ ਕੋਈ ਚੰਨ ਵੀ ਨਹੀਂ ਹੈ। ਇਸ ਉੱਤੇ ਪਾਣੀ ਨਹੀਂ ਹੈ, ਬੱਸ ਖੁਸ਼ਕ ਪਹਾੜੀਆਂ ਤੇ ਵਾਦੀਆਂ ਹੀ ਹਨ। ਉੱਥੇ ਕੋਈ ਜੀਵਨ ਨਹੀਂ ਹੈ ਕਿਉਂਕਿ ਏਨੇ ਜ਼ਿਆਦਾ ਤਾਪਮਾਨ ’ਤੇ ਜੀਵਨ ਉਗਮ ਹੀ ਨਹੀਂ ਸਕਿਆ।
ਚੰਨ ਵਾਂਗ ਸ਼ੁੱਕਰ ਗ੍ਰਹਿ ਵੀ ਆਪਣੀਆਂ ਕਲਾਵਾਂ (ਫੇਜ਼) ਬਦਲਦਾ ਹੈ। ਸਭ ਤੋਂ ਪਹਿਲਾਂ 1610 ਵਿਚ ਗੈਲੀਲੀਓ ਗੈਲੀਲੀ ਨੇ ਆਪਣੇ ਬਣਾਏ ਟੈਲੀਸਕੋਪ ਨਾਲ ਇਨ੍ਹਾਂ ਕਲਾਵਾਂ ਦਾ ਅਧਿਐਨ ਕੀਤਾ ਸੀ। ਪੂਰੇ ਚੰਨ ਵਾਂਗ ਪੂਰੇ ਸ਼ੁੱਕਰ ਦੀ ਪੂਰਨਮਾਸ਼ੀ ਓਦੋਂ ਹੁੰਦੀ ਹੈ, ਜਦੋਂ ਧਰਤੀ ਤੋਂ ਦੇਖਿਆਂ ਸ਼ੁੱਕਰ ਸੂਰਜ ਦੇ ਪਰਲੇ ਪਾਰ ਹੁੰਦਾ ਹੈ। ਪਰ ਓਦੋਂ ਉਸ ਨੂੰ ਕੌਣ ਵੇਖੇ? ਉਂਜ, ਅੱਧੇ ਤੋਂ ਘੱਟ ਚਾਨਣਾ ਸ਼ੁੱਕਰ ਹੀ ਸਦੀਵੀ ਬੱਦਲਾਂ ਦੀ ਹੋਂਦ ਕਰਕੇ ਕਾਫ਼ੀ ਚਮਕੀਲਾ ਦਿਖਾਈ ਦਿੰਦਾ ਹੈ।
ਰੂਸ ਨੇ 1961 ਵਿਚ ਵੈਨੇਰਾ-1 ਪੁਲਾੜੀ ਵਾਹਨ ਸ਼ੁੱਕਰ ਵੱਲ ਭੇਜਿਆ ਸੀ, ਪਰ ਉਸ ਦਾ ਧਰਤੀ ਨਾਲੋਂ ਸੰਪਰਕ ਟੁੱਟ ਗਿਆ। ਅਮਰੀਕਾ ਨੇ ਵੀ ਪਹਿਲਾ ਮੈਰੀਨਰ-1 ਭੇਜ ਕੇ ਗੁਆ ਲਿਆ, ਪਰ 1962 ਵਿਚ ਉਸ ਦਾ ਮੈਰੀਨਰ-2 ਕੁਝ ਮਿਣਤੀਆਂ ਕਰਨ ਵਿਚ ਸਫਲ ਰਿਹਾ। ਰੂਸ ਦਾ ਵੈਨੇਰਾ-3 ਪਹਿਲਾ ਪੁਲਾੜੀ ਵਾਹਨ ਸੀ ਜੋ 1966 ਵਿਚ ਇਸ ਮੁਲਕ ਨੇ ਸ਼ੁੱਕਰ ਦੀ ਸਤਹਿ ’ਤੇ ਸਫਲਤਾਪੂਰਵਕ ਉਤਾਰਿਆ। ਰੂਸ ਨੇ ਕੁੱਲ 13 ਪੁਲਾੜੀ ਵਾਹਨ ਸ਼ੁੱਕਰ ਵੱਲ ਭੇਜੇ ਜਿਨ੍ਹਾਂ ਵਿਚੋਂ ਅੱਠ ਸਫਲਤਾਪੂਰਵਕ ਇਸ ਉੱਤੇ ਉਤਰੇ ਤੇ ਚੌਹਾਂ ਨੇ ਉਸ ਦੇ ਸੁੰਦਰ ਚਿੱਤਰ ਧਰਤੀ ਵੱਲ ਭੇਜੇ। ਅਮਰੀਕਾ ਦੇ ਵੇਗਾ ਪੁਲਾੜੀ ਵਾਹਨ 1985 ਵਿਚ ਸ਼ੁੱਕਰ ’ਤੇ ਉਤਰੇ ਜਿਨ੍ਹਾਂ ਨੇ ਕੁਝ ਗੁਬਾਰੇ ਛੱਡ ਕੇ ਉਸ ਦੇ ਵਾਯੂਮੰਡਲ ਦਾ ਅਧਿਐੈਨ ਕੀਤਾ। 1991 ਵਿਚ ਮੈਗੇਲਾਨ ਪੁਲਾੜੀ ਵਾਹਨ ਨੇ ਸ਼ੁੱਕਰ ਦੀ ਸਤਹਿ ਦੇ ਰਾਡਾਰ ਚਿੱਤਰ ਭੇਜੇ ਜਿਨ੍ਹਾਂ ਵਿਚ ਜੁਆਲਾਮੁਖੀ ਵੀ ਸ਼ਾਮਲ ਸਨ। ਫਿਰ 2006 ਵਿਚ ਯੂਰੋਪੀਅਨ ਸਪੇਸ ਏਜੰਸੀ ਨੇ ਵੀਨੱਸ ਐਕਸਪ੍ਰੈੱਸ ਨਾਮੀ ਸਪੇਸ ਸ਼ਟਲ ਸ਼ੁੱਕਰ ਦੀ ਪਰਿਕਰਮਾ ਕਰਨ ਵਾਸਤੇ ਭੇਜੀ ਜਿਸ ਨੇ ਲੰਬੇ ਸਮੇਂ ਤੱਕ ਉੱਥੋਂ ਸੂਚਨਾਵਾਂ ਭੇਜੀਆਂ। ਹੁਣ ਤਕ ਹਜ਼ਾਰਾਂ ਹੀ ਜੁਆਲਾਮੁਖੀ ਫਟਦੇ ਜਾਂ ਫਟ ਚੁੱਕੇ ਦੇਖੇ ਗਏ ਹਨ ਜਿਨ੍ਹਾਂ ਵਿਚੋਂ ਕਈ 20 ਕਿਲੋਮੀਟਰ ਤੋਂ ਵੀ ਜ਼ਿਆਦਾ ਵੱਡੇ ਹਨ।
ਅੱਠ ਸਾਲ ਲੰਬੀ ਇਸ ਗ੍ਰਹਿ ਦੀ ਪਰਿਕਰਮਾ ਕਰਕੇ ਦਸੰਬਰ 2014 ਵਿਚ ਵੀਨਸ ਐਕਸਪ੍ਰੈੱਸ ਆਪਣਾ ਮਿਸ਼ਨ ਪੂਰਾ ਕਰਨ ਉਪਰੰਤ ਸ਼ੁੱਕਰ ਦੇ ਬੱਦਲਾਂ ਵਿਚ ਡੁੱਬ ਗਿਆ। ਇਸ ਸਮੇਂ ਦੌਰਾਨ ਇਸ ਪੁਲਾੜੀ ਵਾਹਨ ਨੇ ਸ਼ੁੱਕਰ ਦੇ ਵਾਯੂਮੰਡਲ ਦਾ ਡੂੰਘਾ ਅਧਿਐਨ ਕਰ ਲਿਆ ਸੀ। ਸ਼ੁੱਕਰ ਗ੍ਰਹਿ ਬਾਰੇ ਕਈ ਮੁਲਕਾਂ ਦੁਆਰਾ ਖੋਜ ਕੀਤੀ ਜਾਂਦੀ ਰਹੀ ਹੈ, ਪਰ ਇਸ ਦੇ ਅੰਦਰਵਾਰ ਬਾਰੇ ਬਹੁਤੀ ਜਾਣਕਾਰੀ ਪ੍ਰਾਪਤ ਕਰਨਾ ਸੰਭਵ ਨਹੀਂ।
ਇਹ ਗ੍ਰਹਿ ਜੂਨ ਦੇ ਸ਼ੁਰੂ ਤਕ ਸਵੇਰ ਵੇਲੇ ਆਸਮਾਨ ਵਿਚ ਪੂਰਬ ਵਾਲੇ ਪਾਸੇ ਚਮਕਦਾ ਰਹੇਗਾ। ਫਿਰ ਇਹ ਸੂਰਜ ਦੇ ਓਹਲੇ ਹੋ ਜਾਵੇਗਾ ਤੇ ਕਈ ਮਹੀਨਿਆਂ ਲਈ ਦਿਸਣਾ ਬੰਦ ਹੋ ਜਾਵੇਗਾ। ਅਕਤੂਬਰ ਦੇ ਅੱਧ ਵਿਚ ਇਹ ਫਿਰ ਸੰਧਿਆ ਨੂੰ ਪੱਛਮ ਦੇ ਆਕਾਸ਼ ਵਿਚ ਪ੍ਰਗਟ ਹੋਵੇਗਾ। ਓਦੋਂ ਇਹ ਬਣ ਜਾਏਗਾ- ਢਲਦੀ ਸ਼ਾਮ ਦਾ ਨੀਲਾ ਤਾਰਾ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ