Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਬਣ ਜ਼ਿੰਦਗੀ ਦਾ ਸਿਰਨਾਵਾਂ---ਰਾਮ ਸਵਰਨ ਲੱਖੇਵਾਲੀ
ਕਰੀਬ ਡੇਢ ਦਹਾਕਾ ਪਹਿਲਾਂ ਨਵੇਂ ਵਰ੍ਹੇ ਦਾ ਪਹਿਲਾ ਦਿਨ ਯਾਦ ਬਣ ਕੇ ਮਨ ਦੀ ਦਹਿਲੀਜ਼ ਤੇ ਉੱਕਰਿਆ ਪਿਆ ਹੈ। ਚੰਗੇ ਆਗਾਜ਼ ਲਈ ਨਵੇਂ ਸਾਲ ਤੇ ਅਸੀਂ ਆਪਣੇ ਪਿੰਡ ਰੰਗਕਰਮੀ ਗੁਰਸ਼ਰਨ ਸਿੰਘ ਦੇ ਨਾਟਕਾਂ ਦਾ ਮੰਚਨ ਰੱਖ ਲਿਆ। ਸਰਕਾਰੀ ਸਕੂਲ ਦੇ ਖੁੱਲ੍ਹੇ ਵਿਹੜੇ ਵਿਚ ਨਾਟਕਾਂ ਵਾਲੀ ਸ਼ਾਮ ਸੀ। ਪ੍ਰਬੰਧਾਂ ਦੀ ਤਿਆਰੀ ਲਈ ਅਸੀਂ ਸਵੇਰੇ ਹੀ ਸਕੂਲ ਜਾ ਪਹੁੰਚੇ। ਪ੍ਰਿੰਸੀਪਲ ਦੇ ਦਫਤਰ ਤੋਂ ਜਮਾਤਾਂ ਦੇ ਕਮਰਿਆਂ ਤੱਕ ਨਵੇਂ ਸਾਲ ਨੂੰ ਖੁਸ਼ਆਮਦੀਦ ਕਹਿੰਦੇ ਲੜੀਆਂ ਸੰਗ ਲਟਕਦੇ ਫੁੱਲ ਤੇ ਗੁਬਾਰੇ ਮਨ ਮੋਂਹਦੇ ਨਜ਼ਰ ਆਏ। ਸਕੂਲ ਦੇ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਚਿਹਰਿਆਂ ਤੇ ਖੁਸ਼ੀ ਸੀ।
ਸਕੂਲ ਦੇ ਸਾਹਿਤਕ ਰੁਚੀਆਂ ਵਾਲੇ ਪ੍ਰਿੰਸੀਪਲ ਦੇ ਬੋਲ ਸਾਨੂੰ ਚਾਨਣ ਵੰਡਦੇ ਜਾਪੇ। ਉਹ ਆਪਣੇ ਸਕੂਲ ਦੇ ਅਧਿਆਪਕਾਂ ਨੂੰ ਮੁਖ਼ਾਤਿਬ ਸਨ, “ਨਵੇਂ ਦੀ ਖੁਸ਼ੀ ਤਾਂ ਜ਼ਰੂਰੀ ਹੈ ਤੇ ਸੁਭਾਵਿਕ ਵੀ। ਉਂਝ, ਸਾਡੇ ਸਮਾਜਿਕ ਮਾਹੌਲ ਵਿਚ ਰਸਮਾਂ ਨੇ ਜ਼ਿੰਦਗੀ ਨੂੰ ਹਨੇਰੇ ਵਾਂਗ ਜਕੜ ਰੱਖਿਆ ਹੈ। ਨਵਾਂ ਘਰ, ਹਰ ਨਵੀਂ ਵਸਤੂ, ਨਵਾਂ ਸੰਗੀ ਸਾਥੀ ਤੇ ਨਵਾਂ ਸਾਲ ਸਾਡੇ ਲਈ ਲਾਜ਼ਮ ਖੁਸ਼ੀ ਦੇ ਸਬੱਬ ਹਨ। ਅਸੀਂ ਇਨ੍ਹਾਂ ਪਲਾਂ ਨੂੰ ਸਾਰਥਕ ਕਰਨ ਲਈ ਜ਼ਿੰਦਗੀ ਦੇ ਸੁਹਜ ਦਾ ਹਿੱਸਾ ਨਹੀਂ ਬਣਾਉਂਦੇ। ਨਵੇਂ ਦੀ ਆਮਦ ਤੇ ਖੁਸ਼ੀਆਂ ਵੰਡਣਾ ਚੰਗਾ ਅਹਿਸਾਸ ਹੈ ਪਰ ਜ਼ਿਆਦਾਤਰ ਲੋਕਾਂ ਲਈ ਇਹ ਜ਼ਿੰਮੇਵਾਰੀ ਤੋਂ ਸੱਖਣਾ ਹੁੰਦਾ ਹੈ। ਸਾਲ ਦੇ ਪਹਿਲੇ ਦਿਨ ਸਾਡੇ ਸਕੂਲਾਂ ਦੇ ਬੱਚੇ ਕਿੰਨੇ ਖੁਸ਼, ਖਿੜੇ ਦਿਸਦੇ ਹਨ। ਸਾਨੂੰ ਮੁਬਾਰਕ ਕਹਿੰਦਿਆਂ ਉਹ ਜੇਤੂ ਅੰਦਾਜ਼ ਵਿਚ ਮਾਣ ਮਹਿਸੂਸ ਕਰਦੇ ਨੇ ਪਰ ਸਾਡੇ ਵਿਚ ਕਿੰਨੇ ਕੁ ਅਧਿਆਪਕ ਨੇ ਜਿਨ੍ਹਾਂ ਅੰਦਰ ਅਧਿਆਪਨ ਦੀ ਭਾਵਨਾ ਲਟ ਲਟ ਜਗਦੀ ਹੈ। ਜਿਹੜੇ ਸਿੱਖਣ, ਸਿਖਾਉਣ, ਜਗਾਉਣ ਤੇ ਵਗਦੇ ਪਾਣੀਆਂ ਸੰਗ ਵਹਿਣ ਲਈ ਤੱਤਪਰ ਨੇ?”
ਇਹ ਸੁਨੇਹਾ ਸਾਡੇ ਸਾਲ ਦੇ ਪਹਿਲੇ ਦਿਨ ਦਾ ਹਾਸਲ ਬਣਿਆ। ਦਿਨ ਢਲਣ ਤੋਂ ਪਹਿਲਾਂ ਹੀ ਨਾਟਕ ਟੀਮ ਸਾਡੇ ਦਰਮਿਆਨ ਆ ਪਹੁੰਚੀ। ਸ਼ਾਮ ਨੂੰ ਭਰੇ ਪੰਡਾਲ ਸਾਹਵੇਂ ਬਣੀ ਸਟੇਜ ਤੋਂ ਗੁਰਸ਼ਰਨ ਸਿੰਘ ਜੀ ਲੋਕਾਂ ਦੇ ਰੂ-ਬ-ਰੂ ਸਨ। ਉਨ੍ਹਾਂ ਪਹਿਲੀ ਪੇਸ਼ਕਾਰੀ ਨਾਲ ਆਪਣੇ ਨਾਇਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਯਾਦ ਕੀਤਾ। ਫ਼ਿਰ ਮੰਚ ਤੇ ਬੈਠਿਆਂ ਪੰਡਾਲ ਵਿਚ ਉਨ੍ਹਾਂ ਦੇ ਬੋਲ ਗੂੰਜਣ ਲੱਗੇ, “ਮੇਰੇ ਲੋਗੋ, ਨਵੇਂ ਸਾਲ ਦੇ ਪਹਿਲੇ ਦਿਨ ਤੁਹਾਡੇ ਸਾਰਿਆਂ ਨਾਲ ਗੱਲ ਕਰਨੀ ਚਾਹਨਾਂ। ਕੁਝ ਕਰ ਗੁਜ਼ਰਨ ਵਾਲਿਆਂ ਲਈ ਹਰ ਦਿਨ ਹੀ ਨਵਾਂ ਹੁੰਦਾ ਏ। ਮੰਜ਼ਿਲਾਂ ਸਰ ਕਰਨ ਵਾਲੇ ਹਰ ਸਵੇਰ ਨਵੇਂ ਅਹਿਦ ਨਾਲ ਜਾਗਿਆ ਕਰਦੇ ਨੇ। ਉਨ੍ਹਾਂ ਦੇ ਮਨਾਂ ਵਿਚ ਸੁਪਨੇ ਉਗਮਦੇ ਨੇ, ਤੇ ਅਮਲਾਂ ਵਿਚ ਮੰਜ਼ਿਲ ਵੱਲ ਵਧਦੇ ਕਦਮ। ਹੁਣ ਨਵੀਂ ਸੋਚ ਦਾ ਜ਼ਮਾਨਾ ਏ। ਅੱਗੇ ਵਧਦੇ ਰਹਿਣ, ਜ਼ਿੰਦਗੀ ਤੇ ਸਮਾਜ ਨੂੰ ਬਦਲਣ ਦਾ। ਮੈਂ ਨਾਟਕਾਂ ਰਾਹੀਂ ਆਪਣਾ ਸੁਨੇਹਾ ਦੇਣ ਲਈ ਆਇਆਂ। ਬਰਾਬਰੀ ਦਾ ਸਮਾਜ ਮੇਰਾ ਸੁਪਨਾ ਏ ਜਿਹੜਾ ਸਾਡੇ ਮਹਾਂਨਾਇਕ ਭਗਤ ਸਿੰਘ ਦਾ ਆਦਰਸ਼ ਏ। ਹੁਣ ਤੁਸੀਂ ਮੰਚ ਤੇ ਵੇਖਣਾ ਔਰ ਇਸ ਸੁਨੇਹੇ ਨਾਲ ਜੁੜਨਾ। ਪੇਸ਼ ਕਰ ਰਹੇ ਹਾਂ, ਨਵੀਂ ਸੋਚ ਦੀ ਬਾਤ ਪਾਉਂਦਾ ਨਾਟਕ ‘ਨਵਾਂ ਜਨਮ’। ਇਹ ਨਾਟਕ ਸਰਵਮੀਤ ਦੀ ਕਹਾਣੀ ‘ਕਲਾਣ’ ਉੱਤੇ ਅਧਾਰਿਤ ਏ।”…
ਨਾਟਕ ਸ਼ੁਰੂ ਹੋਇਆ ਤਾਂ ਪੰਡਾਲ ਵਿਚ ਚੁੱਪ ਵਰਤ ਗਈ। ਦਰਸ਼ਕ ਪਾਤਰਾਂ ਦੇ ਵਾਰਤਾਲਾਪਾਂ ਨਾਲ ਮੰਤਰ ਮੁਗਧ ਹੋ ਗਏ। ਰਾਤ ਦਾ ਸਮਾਂ ਰੁਕਦਾ ਜਾਪਿਆ ਪਰ ਨਾਟਕ ਸਭ ਨੂੰ ਜਗਾ ਰਿਹਾ ਸੀ। ਜਾਤੀ ਵਿਤਕਰੇ ਉੱਤੇ ਕਰਾਰੀ ਚੋਟ ਕਰ ਰਿਹਾ ਰਿਹਾ ਸੀ। ਚੇਤਨਾ ਦੇ ਚਾਨਣ ਸੰਗ ਦਰਸ਼ਕਾਂ ਦੇ ਜਜ਼ਬੇ ਨਾਟ ਕਲਾ ਨਾਲ ਇਕ-ਮਿਕ ਹੋਣ ਲੱਗੇ। ਨਾਟਕਕਾਰ ਦਾ ਇਛੁਕ ਯਥਾਰਥ ਲੋਕ ਮਨਾਂ ਤੇ ਦਸਤਕ ਦੇਣ ਲੱਗਾ। ‘ਕੰਮੀਆਂ ਦਾ ਵਿਹੜਾ’ ਨਾਟਕ ਦੀ ਪੇਸ਼ਕਾਰੀ ਹੋਈ ਤਾਂ ਪੰਡਾਲ ਵਿਚ ਬੈਠੇ ਕਿਰਤੀਆਂ ਦੇ ਚਿਹਰਿਆਂ ਤੇ ਰੌਣਕ ਪਰਤੀ। ਕਲਾ ਜੀਵਨ ਲਈ ਦਾ ਰੰਗ ਬਿਖਰਦਾ ਨਜ਼ਰ ਆ ਰਿਹਾ ਸੀ। ਹਰ ਤਰਾਂ ਦੇ ਭੇਦ-ਭਾਵ ਤੋਂ ਮੁਕਤ ਬਰਾਬਰੀ ਵਾਲੇ ਸਮਾਜ ਤੇ ਸਾਵੀਂ ਸੁਖਾਵੀਂ ਜ਼ਿੰਦਗੀ ਦਾ ਸਿਰਨਾਵਾਂ ਬਣਨ ਲਈ ਸੁਨੇਹਾ ਦਿੰਦਾ ਸਮਾਰੋਹ ਸਮਾਪਤੀ ਵੱਲ ਵਧਣ ਲੱਗਾ।
ਰੰਗਮੰਚ ਦਾ ਸ਼ਾਹ ਅਸਵਾਰ ਰਾਤ ਨੂੰ ਹੀ ਆਪਣੇ ਅਗਲੇ ਸਫ਼ਰ ਤੇ ਤੁਰ ਗਿਆ। ਪਿੰਡ ਦੇ ਲੋਕਾਂ ਨਾਲ ਬੈਠ ਕਲਾ ਦੇ ਨਾਟ ਕਲਾ ਦੇ ਉਚੇਰੇ ਆਦਰਸ਼ਾਂ ਸੰਗ ਵਿਚਰਨਾ ਸਾਡਾ ਉਸ ਦਿਨ ਦਾ ਦੂਸਰਾ ਹਾਸਲ ਬਣਿਆ। ਅਜਿਹੀ ਪ੍ਰੇਰਨਾ ਤੇ ਸਬਕ ਨਾਲ ਜ਼ਿੰਦਗੀ ਦੇ ਰਾਹਾਂ ਤੇ ਤੁਰਦਿਆਂ ਆਪਣੇ ਬਾਪ ਦਾ ਕਥਨ ਮੈਨੂੰ ਕਦੇ ਨਹੀਂ ਭੁੱਲਦਾ: “ਮੈਂ ਕਿਰਤ ਕਰਨ ਦੇ ਨਾਲ ਨਾਲ ਕਵਿਤਾ ਵੀ ਲਿਖੀ, ਪਰਜਾ ਮੰਡਲ ਲਹਿਰ ਲਈ ਤੁਰਿਆ। ਅੰਗਰੇਜ਼ ਪੁਲੀਸ ਦੀਆਂ ਲਾਠੀਆਂ ਤੇ ਜੇਲ੍ਹਾਂ ਝੱਲੀਆਂ। ਨਵੇਂ ਜੋਸ਼ ਤੇ ਜਜ਼ਬੇ ਨੇ ਕਦੇ ਰੁਕਣ ਨਹੀਂ ਦਿੱਤਾ। ਨਵਾਂ ਤਾਂ ਰਾਹ ਹੁੰਦਾ ਹੈ ਜਿਸ ਤੇ ਚੱਲ ਕੇ ਮੰਜ਼ਿਲ ਮਿਲਦੀ ਹੈ। ਸਭਨਾਂ ਸੰਗ ਮਿਲ ਕਲਮ, ਕਲਾ ਤੇ ਕਿਰਤ ਦੀ ਸਾਂਝ ਬਣਾ ਕੇ ਤੁਰੀਏ ਤਾਂ ਮੁਸ਼ਕਿਲਾਂ ਨੂੰ ਮਾਤ ਦੇ ਸਕਦੇ ਹਾਂ।”
… ਕਿੰਨਾ ਚੰਗਾ ਹੋਵੇ ਜੇ ਇਹ ਸਬਕ ਮਹਿਜ਼ ਨਵੇਂ ਸਾਲ ਦਾ ਹੀ ਨਹੀਂ ਸਗੋਂ ਹਰ ਨਵੇਂ ਦਿਨ ਦਾ ਅਹਿਦ ਬਣ ਕੇ ਹੱਕ-ਸੱਚ, ਇਨਸਾਫ਼ ਲਈ ਤੁਰੇ ਕਾਫਲਿਆਂ ਦੀ ਬਾਂਹ ਬਣੇ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback